‘ਪਰਮੇਸ਼ੁਰ ਦਾ ਨਾਮ ਪਾਕ ਮੰਨਿਆ ਜਾਵੇ’
1. 2012 ਦੇ ਸੇਵਾ ਸਾਲ ਦੇ ਸਰਕਟ ਸੰਮੇਲਨ ਦਾ ਵਿਸ਼ਾ ਕੀ ਹੈ ਅਤੇ ਇਹ ਕਿਸ ʼਤੇ ਆਧਾਰਿਤ ਹੈ?
1 ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਸਰਬਸ਼ਕਤੀਮਾਨ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹਾਂ! ਪਰਮੇਸ਼ੁਰ ਨੇ ਖ਼ੁਦ ਸਾਨੂੰ ਆਪਣਾ ਨਾਂ ਦਿੱਤਾ ਹੈ ਅਤੇ ਖ਼ਾਸ ਤੌਰ ਤੇ 1931 ਤੋਂ ਲੈ ਕੇ ਅਸੀਂ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਂਦੇ ਹਾਂ। (ਯਸਾ. 43:10) ਪਰਮੇਸ਼ੁਰ ਦੇ ਇਕਲੌਤੇ ਪੁੱਤਰ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹੋਏ ਪਰਮੇਸ਼ੁਰ ਦੇ ਨਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਸੀ। (ਮੱਤੀ 6:9) 2012 ਦੇ ਸੇਵਾ ਸਾਲ ਦਾ ਸਰਕਟ ਸੰਮੇਲਨ ਪ੍ਰੋਗ੍ਰਾਮ ਯਿਸੂ ਦੇ ਇਨ੍ਹਾਂ ਸ਼ਬਦਾਂ ʼਤੇ ਆਧਾਰਿਤ ਹੈ। ਇਸ ਦਾ ਵਿਸ਼ਾ ਹੈ: “ਪਰਮੇਸ਼ੁਰ ਦਾ ਨਾਮ ਪਾਕ ਮੰਨਿਆ ਜਾਵੇ।”
2. ਸੰਮੇਲਨ ਵਿਚ ਕਿਨ੍ਹਾਂ ਵਿਸ਼ਿਆਂ ʼਤੇ ਚਰਚਾ ਕੀਤੀ ਜਾਵੇਗੀ?
2 ਅਸੀਂ ਪ੍ਰੋਗ੍ਰਾਮ ਵਿਚ ਕੀ ਸੁਣਾਂਗੇ: ਸ਼ਨੀਵਾਰ ਨੂੰ “ਫੁੱਲ-ਟਾਈਮ ਸੇਵਕਾਂ ਵਜੋਂ ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰੋ” ਨਾਮਕ ਭਾਸ਼ਣ ਵਿਚ ਦੱਸਿਆ ਜਾਵੇਗਾ ਕਿ ਫੁੱਲ-ਟਾਈਮ ਸੇਵਾ ਕਰਨ ਨਾਲ ਜ਼ਿੰਦਗੀ ਵਿਚ ਇੰਨੀ ਖ਼ੁਸ਼ੀ ਕਿਉਂ ਮਿਲਦੀ ਹੈ। “ਯਹੋਵਾਹ ਦੇ ਨਾਂ ʼਤੇ ਬਦਨਾਮੀ ਲਿਆਉਣ ਤੋਂ ਖ਼ਬਰਦਾਰ ਰਹੋ” ਨਾਮਕ ਭਾਸ਼ਣ-ਲੜੀ ਵਿਚ ਸਾਨੂੰ ਚਾਰ ਖ਼ਤਰਿਆਂ ਵਿਚ ਫਸਣ ਤੋਂ ਸਾਵਧਾਨ ਕੀਤਾ ਜਾਵੇਗਾ। “ਪਰਮੇਸ਼ੁਰ ਦਾ ਨਾਮ ਪਾਕ ਕਿਉਂ ਕੀਤਾ ਜਾਣਾ ਚਾਹੀਦਾ ਹੈ” ਨਾਮਕ ਭਾਸ਼ਣ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ: ਅਸੀਂ ਉਦੋਂ ਜੋਸ਼ ਨਾਲ ਕਿੱਦਾਂ ਪ੍ਰਚਾਰ ਕਰਦੇ ਰਹਿ ਸਕਦੇ ਹਾਂ ਜਦੋਂ ਲੋਕ ਸਾਡੇ ਸੰਦੇਸ਼ ਵਿਚ ਦਿਲਚਸਪੀ ਨਹੀਂ ਲੈਂਦੇ? ਅਤੇ ਕਿਹੜੀ ਚੀਜ਼ ਸਾਡੀ ਮਦਦ ਕਰੇਗੀ ਤਾਂਕਿ ਅਸੀਂ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਸਕੀਏ? ਐਤਵਾਰ ਨੂੰ ਅਸੀਂ ਚਾਰ ਹਿੱਸਿਆਂ ਵਾਲੀ ਭਾਸ਼ਣ-ਲੜੀ ਸੁਣਾਂਗੇ ਜਿਸ ਵਿਚ ਦੱਸਿਆ ਜਾਵੇਗਾ ਕਿ ਅਸੀਂ ਆਪਣੇ ਵਿਚਾਰਾਂ, ਬੋਲ-ਚਾਲ, ਫ਼ੈਸਲਿਆਂ ਅਤੇ ਚਾਲ-ਚਲਣ ਰਾਹੀਂ ਕਿੱਦਾਂ ਪਰਮੇਸ਼ੁਰ ਦਾ ਨਾਂ ਪਵਿੱਤਰ ਕਰ ਸਕਦੇ ਹਾਂ। ਖ਼ਾਸ ਤੌਰ ਤੇ ਨਵੇਂ ਲੋਕਾਂ ਨੂੰ “ਆਰਮਾਗੇਡਨ ਵਿਚ ਯਹੋਵਾਹ ਆਪਣੇ ਨਾਂ ਨੂੰ ਪਵਿੱਤਰ ਕਰੇਗਾ” ਨਾਮਕ ਪਬਲਿਕ ਭਾਸ਼ਣ ਦਿਲਚਸਪ ਲੱਗੇਗਾ।
3. ਸਾਨੂੰ ਕਿਹੜਾ ਸਨਮਾਨ ਮਿਲਿਆ ਹੈ ਅਤੇ ਇਹ ਪ੍ਰੋਗ੍ਰਾਮ ਕਿੱਦਾਂ ਸਾਡੀ ਮਦਦ ਕਰੇਗਾ?
3 ਬਹੁਤ ਜਲਦੀ ਯਹੋਵਾਹ ਆਪਣੇ ਨਾਂ ਨੂੰ ਪਵਿੱਤਰ ਕਰੇਗਾ। (ਹਿਜ਼. 36:23) ਪਰ ਉਸ ਸਮੇਂ ਤਕ ਯਹੋਵਾਹ ਦੇ ਪਵਿੱਤਰ ਨਾਂ ਨਾਲ ਜੁੜੀ ਹਰ ਗੱਲ ਨੂੰ ਉੱਚਾ ਕਰਨ ਦਾ ਸਾਡੇ ਕੋਲ ਸਨਮਾਨ ਹੈ। ਸਾਨੂੰ ਪੂਰਾ ਯਕੀਨ ਹੈ ਕਿ ਇਸ ਸਰਕਟ ਸੰਮੇਲਨ ਦਾ ਪ੍ਰੋਗ੍ਰਾਮ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਣ ਦੀ ਗੰਭੀਰ ਜ਼ਿੰਮੇਵਾਰੀ ਨਿਭਾਉਣ ਵਿਚ ਮਦਦ ਕਰੇਗਾ।