ਕੀ ਤੁਹਾਡਾ ਸਾਹਿੱਤ ਸਾਫ਼-ਸੁਥਰਾ ਹੈ?
ਲੋਕਾਂ ਨੂੰ ਕਿਤਾਬਾਂ ਜਾਂ ਰਸਾਲੇ ਵਗੈਰਾ ਦੇਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਇਹ ਕਿਸ ਹਾਲਤ ਵਿਚ ਹਨ। ਜੇ ਸਾਡਾ ਸਾਹਿੱਤ ਫੱਟਿਆ-ਪੁਰਾਣਾ, ਪੀਲਾ, ਗੰਦਾ ਜਾਂ ਇਸ ਦੇ ਸਫ਼ੇ ਮੁੜੇ ਹੋਏ ਹਨ, ਤਾਂ ਨਾ ਸਿਰਫ਼ ਸਾਡੇ ਸੰਗਠਨ ਦੀ ਬਦਨਾਮੀ ਹੋ ਸਕਦੀ ਹੈ, ਸਗੋਂ ਲੋਕ ਸ਼ਾਇਦ ਇਹ ਸੋਚਣ ਕਿ ਸਾਡਾ ਸੰਦੇਸ਼ ਜ਼ਰੂਰੀ ਨਹੀਂ ਹੈ। ਪਰ ਅਸਲ ਵਿਚ ਇਸ ਨੂੰ ਪੜ੍ਹ ਕੇ ਉਨ੍ਹਾਂ ਦੀ ਜਾਨ ਬਚ ਸਕਦੀ ਹੈ।
ਅਸੀਂ ਆਪਣੀਆਂ ਕਿਤਾਬਾਂ ਵਗੈਰਾ ਨੂੰ ਕਿੱਦਾਂ ਸਾਫ਼-ਸੁਥਰਾ ਰੱਖ ਸਕਦੇ ਹਾਂ? ਕਈ ਭੈਣ-ਭਰਾ ਆਪਣੇ ਬੈਗ ਵਿਚ ਇੱਕੋ ਤਰ੍ਹਾਂ ਦੀਆਂ ਚੀਜ਼ਾਂ ਇੱਕੋ ਥਾਂ ਰੱਖਦੇ ਹਨ। ਮਿਸਾਲ ਲਈ, ਉਹ ਕਿਤਾਬਾਂ ਇਕ ਥਾਂ, ਰਸਾਲੇ ਇਕ ਥਾਂ ਅਤੇ ਬਰੋਸ਼ਰ ਅਤੇ ਟ੍ਰੈਕਟ ਵਗੈਰਾ ਇਕ ਥਾਂ ਰੱਖਦੇ ਹਨ। ਘਰ-ਮਾਲਕ ਨਾਲ ਗੱਲ ਕਰਨ ਤੋਂ ਬਾਅਦ ਉਹ ਬਾਈਬਲ ਅਤੇ ਸਾਹਿੱਤ ਆਪਣੇ ਬੈਗ ਵਿਚ ਧਿਆਨ ਨਾਲ ਆਪੋ-ਆਪਣੇ ਥਾਂ ਰੱਖਦੇ ਹਨ ਤਾਂਕਿ ਉਹ ਖ਼ਰਾਬ ਨਾ ਹੋ ਜਾਵੇ। ਕੁਝ ਪਬਲੀਸ਼ਰ ਆਪਣਾ ਸਾਹਿੱਤ ਫੋਲਡਰਾਂ ਜਾਂ ਪਲਾਸਟਿਕ ਦੇ ਬੈਗਾਂ ਵਿਚ ਰੱਖਦੇ ਹਨ। ਅਸੀਂ ਭਾਵੇਂ ਜੋ ਮਰਜ਼ੀ ਤਰੀਕਾ ਵਰਤੀਏ, ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਕੋਈ ਇਹ ਸ਼ਿਕਾਇਤ ਨਾ ਕਰੇ ਕਿ ਅਸੀਂ ਉਨ੍ਹਾਂ ਨੂੰ ਫੱਟਿਆ-ਪੁਰਾਣਾ ਸਾਹਿੱਤ ਪੇਸ਼ ਕਰਦੇ ਹਾਂ।—2 ਕੁਰਿੰ. 6:3.