ਵਧੀਆ ਪੇਸ਼ਕਾਰੀ ਵਰਤੋ
1. ਪਹਿਲੀ ਸਦੀ ਦੇ ਮਸੀਹੀਆਂ ਦੇ ਪ੍ਰਚਾਰ ਕਰਨ ਦੇ ਵੱਖੋ-ਵੱਖਰੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
1 ਪਹਿਲੀ ਸਦੀ ਦੇ ਮਸੀਹੀਆਂ ਨੇ ਵੰਨ-ਸੁਵੰਨੇ ਸਭਿਆਚਾਰਾਂ ਅਤੇ ਧਰਮਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਸੀ। (ਕੁਲੁ. 1:23) ਭਾਵੇਂ ਉਹ ਇੱਕੋ ਸੰਦੇਸ਼ ਯਾਨੀ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਸਨ, ਪਰ ਵੱਖੋ-ਵੱਖਰੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਉਨ੍ਹਾਂ ਦਾ ਤਰੀਕਾ ਵੱਖੋ-ਵੱਖਰੇ ਹੁੰਦਾ ਸੀ। ਮਿਸਾਲ ਲਈ, ਜਿਹੜੇ ਯਹੂਦੀ ਪਵਿੱਤਰ ਲਿਖਤਾਂ ਦਾ ਗਹਿਰਾ ਆਦਰ ਕਰਦੇ ਸਨ, ਉਨ੍ਹਾਂ ਨਾਲ ਪਤਰਸ ਨੇ ਯੋਏਲ ਨਬੀ ਦਾ ਹਵਾਲਾ ਦੇ ਕੇ ਗੱਲ ਕਰਨੀ ਸ਼ੁਰੂ ਕੀਤੀ। (ਰਸੂ. 2:14-17) ਦੂਜੇ ਪਾਸੇ, ਧਿਆਨ ਦਿਓ ਕਿ ਪੌਲੁਸ ਨੇ ਰਸੂਲਾਂ ਦੇ ਕੰਮ 17:22-31 ਦੇ ਮੁਤਾਬਕ ਯੂਨਾਨੀਆਂ ਨਾਲ ਕਿਵੇਂ ਗੱਲ ਕੀਤੀ। ਅੱਜ ਕੁਝ ਇਲਾਕਿਆਂ ਵਿਚ ਲੋਕ ਬਾਈਬਲ ਦਾ ਆਦਰ ਕਰਦੇ ਹਨ, ਇਸ ਲਈ ਅਸੀਂ ਘਰ-ਘਰ ਪ੍ਰਚਾਰ ਕਰਦਿਆਂ ਬਿਨਾਂ ਝਿਜਕ ਬਾਈਬਲ ਦਾ ਜ਼ਿਕਰ ਕਰ ਸਕਦੇ ਹਾਂ। ਪਰ ਸਾਨੂੰ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਸਮਝਦਾਰੀ ਨਾਲ ਗੱਲ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਬਾਈਬਲ ਜਾਂ ਧਰਮ ਵਿਚ ਕੋਈ ਦਿਲਚਸਪੀ ਨਹੀਂ ਹੈ ਜਾਂ ਜਿਹੜੇ ਕਿਸੇ ਹੋਰ ਧਰਮ ਨੂੰ ਮੰਨਦੇ ਹਨ।
2. ਬਾਈਬਲ ਦਾ ਆਦਰ ਕਰਨ ਤੇ ਨਾ ਕਰਨ ਵਾਲਿਆਂ ਦੀ ਮਦਦ ਕਰਨ ਲਈ ਅਸੀਂ ਸਾਹਿੱਤ ਪੇਸ਼ਕਸ਼ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ?
2 ਵਧੀਆ ਤਰੀਕੇ ਨਾਲ ਸਾਹਿੱਤ ਦਿਓ: ਇਸ ਸੇਵਾ ਸਾਲ ਵਿਚ ਹਰ ਦੋ ਮਹੀਨਿਆਂ ਬਾਅਦ ਸਾਹਿੱਤ ਪੇਸ਼ਕਸ਼ ਬਦਲ ਦਿੱਤੀ ਜਾਵੇਗੀ ਅਤੇ ਰਸਾਲੇ, ਟ੍ਰੈਕਟ ਅਤੇ ਬਰੋਸ਼ਰ ਪੇਸ਼ ਕੀਤੇ ਜਾਣਗੇ। ਭਾਵੇਂ ਸਾਡੇ ਇਲਾਕੇ ਦੇ ਲੋਕਾਂ ਨੂੰ ਬਾਈਬਲ ਵਿਚ ਦਿਲਚਸਪੀ ਨਹੀਂ ਹੈ, ਅਸੀਂ ਫਿਰ ਵੀ ਉਨ੍ਹਾਂ ਨੂੰ ਰਸਾਲੇ ਵਿੱਚੋਂ ਕੋਈ ਲੇਖ ਜਾਂ ਕੋਈ ਟ੍ਰੈਕਟ ਜਾਂ ਬਰੋਸ਼ਰ ਦਿਖਾ ਸਕਦੇ ਹਾਂ ਜਿਹੜਾ ਉਨ੍ਹਾਂ ਨੂੰ ਸ਼ਾਇਦ ਚੰਗਾ ਲੱਗੇ। ਅਸੀਂ ਇਨ੍ਹਾਂ ਵਿੱਚੋਂ ਕੁਝ ਆਪਣੇ ਇਲਾਕੇ ਦੇ ਲੋਕਾਂ ਨੂੰ ਦੇ ਸਕਦੇ ਹਾਂ ਜੇ ਉਨ੍ਹਾਂ ਦੀ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ ਹੈ। ਜੇ ਕਿਸੇ ਨੇ ਦਿਲਚਸਪੀ ਦਿਖਾਈ ਹੈ, ਤਾਂ ਅਸੀਂ ਉਸ ਦਾ ਵਿਸ਼ਵਾਸ ਸਿਰਜਣਹਾਰ ਅਤੇ ਉਸ ਦੇ ਬਚਨ ਵਿਚ ਵਧਾਉਣ ਦੇ ਮਕਸਦ ਨਾਲ ਦੁਬਾਰਾ ਉਸ ਨੂੰ ਮਿਲ ਸਕਦੇ ਹਾਂ, ਭਾਵੇਂ ਕਿ ਪਹਿਲੀ ਵਾਰ ਮਿਲਣ ਤੇ ਸ਼ਾਇਦ ਅਸੀਂ ਉਸ ਨੂੰ ਬਾਈਬਲ ਵਿੱਚੋਂ ਕੋਈ ਹਵਾਲਾ ਨਹੀਂ ਦਿਖਾਇਆ ਜਾਂ ਬਾਈਬਲ ਦਾ ਜ਼ਿਕਰ ਨਹੀਂ ਕੀਤਾ ਸੀ। ਦੂਜੇ ਪਾਸੇ, ਜਿੱਥੇ ਲੋਕ ਬਾਈਬਲ ਦਾ ਆਦਰ ਕਰਦੇ ਹਨ, ਉੱਥੇ ਅਸੀਂ ਅਜਿਹਾ ਸਾਹਿੱਤ ਅਤੇ ਪ੍ਰਚਾਰ ਕਰਨ ਦਾ ਤਰੀਕਾ ਵਰਤ ਸਕਦੇ ਹਾਂ ਜਿਸ ਤੋਂ ਬਾਈਬਲ ਲਈ ਆਦਰ ਝਲਕੇ। ਅਸੀਂ ਉਨ੍ਹਾਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਜਾਂ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਦੇ ਸਕਦੇ ਹਾਂ ਭਾਵੇਂ ਉਸ ਮਹੀਨੇ ਵਿਚ ਜਿਹੜਾ ਮਰਜ਼ੀ ਸਾਹਿੱਤ ਪੇਸ਼ ਕੀਤਾ ਜਾਵੇ। ਸਾਡਾ ਮਕਸਦ ਅਜਿਹੀ ਪੇਸ਼ਕਾਰੀ ਵਰਤਣਾ ਹੈ ਜਿਸ ਨਾਲ ਲੋਕਾਂ ਦਾ ਧਿਆਨ ਯਹੋਵਾਹ ਵੱਲ ਖਿੱਚਿਆ ਜਾਵੇ।
3. ਸਾਡੇ ਇਲਾਕੇ ਦੇ ਲੋਕਾਂ ਦੇ ਦਿਲ ਮਿੱਟੀ ਦੀ ਤਰ੍ਹਾਂ ਕਿਵੇਂ ਹਨ?
3 ਮਿੱਟੀ ਤਿਆਰ ਕਰੋ: ਸਾਡਾ ਦਿਲ ਮਿੱਟੀ ਦੀ ਤਰ੍ਹਾਂ ਹੈ। (ਲੂਕਾ 8:15) ਬਾਈਬਲ ਦੀ ਸੱਚਾਈ ਦੇ ਬੀ ਦੇ ਜੜ੍ਹ ਫੜਨ ਅਤੇ ਉੱਗਣ ਤੋਂ ਪਹਿਲਾਂ ਕੁਝ ਤਰ੍ਹਾਂ ਦੀ ਮਿੱਟੀ ਨੂੰ ਜ਼ਿਆਦਾ ਤਿਆਰ ਕਰਨ ਦੀ ਲੋੜ ਪੈਂਦੀ ਹੈ। ਪਹਿਲੀ ਸਦੀ ਦੇ ਪ੍ਰਚਾਰਕਾਂ ਨੇ ਸਫ਼ਲਤਾ ਨਾਲ ਹਰ ਤਰ੍ਹਾਂ ਦੀ ਮਿੱਟੀ ਵਿਚ ਬੀ ਬੀਜੇ ਤੇ ਇਸ ਸਦਕਾ ਉਨ੍ਹਾਂ ਨੂੰ ਤਸੱਲੀ ਤੇ ਖ਼ੁਸ਼ੀ ਵੀ ਮਿਲੀ। (ਰਸੂ. 13:48, 52) ਸਾਡੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ ਜੇ ਅਸੀਂ ਆਪਣੇ ਪ੍ਰਚਾਰ ਕਰਨ ਦੇ ਤਰੀਕੇ ʼਤੇ ਗੌਰ ਕਰੀਏ।