ਹਟੋ ਜਾਂ ਹੋਰ ਕਰੋ?
ਪ੍ਰਚਾਰ ਵਿਚ ਹਿੱਸਾ ਲੈਂਦਿਆਂ ਕੁਝ ਪਬਲੀਸ਼ਰ ਰੀਤ ਮੁਤਾਬਕ ਇਕ-ਦੋ ਘੰਟੇ ਕਰਨ ਤੋਂ ਬਾਅਦ ਰੁਕ ਜਾਂਦੇ ਹਨ। ਇਹ ਸੱਚ ਹੈ ਕਿ ਕੁਝ ਭੈਣਾਂ-ਭਰਾਵਾਂ ਨੂੰ ਆਪਣੇ ਹਾਲਾਤਾਂ ਮੁਤਾਬਕ ਸਮੇਂ ਸਿਰ ਘਰ ਵਾਪਸ ਜਾਣਾ ਪੈਂਦਾ ਹੈ। ਪਰ ਕੀ ਤੁਸੀਂ ਸਿਰਫ਼ ਇਸ ਲਈ ਪ੍ਰਚਾਰ ਕਰਨ ਤੋਂ ਰੁਕ ਜਾਂਦੇ ਹੋ ਕਿਉਂਕਿ ਦੂਸਰੇ ਭੈਣ-ਭਰਾ ਰੁਕ ਗਏ ਹਨ ਜਾਂ ਇਸ ਲਈ ਕਿ ਤੁਹਾਡੇ ਇਲਾਕੇ ਵਿਚ ਸਾਰੇ ਇਸੇ ਸਮੇਂ ਰੁਕਦੇ ਹਨ? ਕੀ ਤੁਸੀਂ ਪ੍ਰਚਾਰ ਵਿਚ ਇਕ-ਦੋ ਹੋਰ ਮਿੰਟ ਬਿਤਾ ਸਕਦੇ ਹੋ? ਕੀ ਤੁਸੀਂ ਕੁਝ ਸਮੇਂ ਲਈ ਖੁੱਲ੍ਹੇ-ਆਮ ਜਿਵੇਂ ਕਿ ਸੜਕਾਂ ʼਤੇ ਪ੍ਰਚਾਰ ਕਰ ਸਕਦੇ ਹੋ? ਜਾਂ ਕੀ ਤੁਸੀਂ ਘਰ ਵਾਪਸ ਜਾਂਦਿਆਂ ਇਕ-ਦੋ ਰਿਟਰਨ ਵਿਜ਼ਿਟ ਕਰ ਸਕਦੇ ਹੋ? ਜ਼ਰਾ ਸੋਚੋ ਇਹ ਕਿੰਨਾ ਵਧੀਆ ਹੋਵੇਗਾ ਜੇ ਤੁਸੀਂ ਸਿਰਫ਼ ਇਕ ਦਿਲਚਸਪੀ ਰੱਖਣ ਵਾਲੇ ਨੂੰ ਦੁਬਾਰਾ ਮਿਲ ਸਕੋ ਜਾਂ ਫਿਰ ਰਾਹ ਜਾਂਦਿਆਂ ਇਕ ਜਣੇ ਨੂੰ ਰਸਾਲੇ ਪੇਸ਼ ਕਰ ਸਕੋ! ਅਸੀਂ ਥੋੜ੍ਹਾ ਹੋਰ ਸਮਾਂ ਪ੍ਰਚਾਰ ਵਿਚ ਬਿਤਾ ਕੇ ਹੋਰ ਵੀ ‘ਉਸਤਤ ਦੇ ਬਲੀਦਾਨ’ ਚੜ੍ਹਾ ਪਾਵਾਂਗੇ।—ਇਬ. 13:15.