ਇਕ ਵਿਸ਼ੇ ʼਤੇ ਗੱਲਬਾਤ ਕਰੋ, ਪਰ ਦੋਵੇਂ ਰਸਾਲੇ ਦਿਓ
ਸਾਡੇ ਹਰ ਰਸਾਲੇ ਵਿਚ ਅਲੱਗ-ਅਲੱਗ ਦਿਲਚਸਪ ਵਿਸ਼ੇ ਹੁੰਦੇ ਹਨ। ਰਸਾਲੇ ਦੇ ਹਰ ਵਿਸ਼ੇ ਉੱਤੇ ਗੱਲਬਾਤ ਕਰਨ ਦੀ ਬਜਾਇ ਚੰਗਾ ਹੋਵੇਗਾ ਜੇ ਅਸੀਂ ਇਕ ਵਿਸ਼ੇ ʼਤੇ ਗੱਲ ਕਰੀਏ। ਜੇ ਅਸੀਂ ਰਸਾਲਿਆਂ ਦੇ ਵਿਸ਼ਿਆਂ ਨੂੰ ਜਾਣਦੇ ਹਾਂ ਤੇ ਆਲੇ-ਦੁਆਲੇ ਵੱਲ ਧਿਆਨ ਦਿੰਦੇ ਹਾਂ, ਤਾਂ ਅਸੀਂ ਪਹਿਰਾਬੁਰਜ ਜਾਂ ਜਾਗਰੂਕ ਬਣੋ! ਵਿੱਚੋਂ ਘਰ-ਮਾਲਕ ਦੀ ਦਿਲਚਸਪੀ ਜਗਾਉਣ ਵਾਲੇ ਵਿਸ਼ੇ ਉੱਤੇ ਗੱਲ ਕਰ ਸਕਦੇ ਹਾਂ। ਮਿਸਾਲ ਲਈ, ਜੇ ਅਸੀਂ ਘਰ ਦੇ ਅੰਦਰ-ਬਾਹਰ ਖਿਡੌਣੇ ਦੇਖਦੇ ਹਾਂ, ਤਾਂ ਅਸੀਂ ਸ਼ਾਇਦ ਰਸਾਲਿਆਂ ਵਿੱਚੋਂ ਪਰਿਵਾਰਾਂ ਬਾਰੇ ਕੋਈ ਲੇਖ ਦਿਖਾ ਸਕਦੇ ਹਾਂ। ਜੇ ਦਰਵਾਜ਼ੇ ʼਤੇ ਕੋਈ ਆਦਮੀ ਆਵੇ, ਤਾਂ ਅਸੀਂ ਸ਼ਾਇਦ ਚੰਗੀ ਸਰਕਾਰ ਬਾਰੇ ਗੱਲ ਕਰ ਸਕਦੇ ਹਾਂ ਜਾਂ ਕਿਸੇ ਹੋਰ ਵਿਸ਼ੇ ਬਾਰੇ ਜਿਸ ਵਿਚ ਆਦਮੀ ਦਿਲਚਸਪੀ ਰੱਖਦੇ ਹਨ। ਭਾਵੇਂ ਅਸੀਂ ਇਕ ਹੀ ਵਿਸ਼ੇ ʼਤੇ ਗੱਲ ਕਰੀਏ, ਫਿਰ ਵੀ ਸਾਨੂੰ ਦੋਵੇਂ ਰਸਾਲੇ ਦੇਣੇ ਚਾਹੀਦੇ ਹਨ ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ।