ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/13 ਸਫ਼ਾ 2
  • ਇਹ ਲੇਖ ਕਿਸ ਨੂੰ ਪਸੰਦ ਆਵੇਗਾ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਹ ਲੇਖ ਕਿਸ ਨੂੰ ਪਸੰਦ ਆਵੇਗਾ?
  • ਸਾਡੀ ਰਾਜ ਸੇਵਕਾਈ—2013
  • ਮਿਲਦੀ-ਜੁਲਦੀ ਜਾਣਕਾਰੀ
  • ਲੋਕਾਂ ਨੂੰ ਰਸਾਲੇ ਦਿਓ
    ਸਾਡੀ ਰਾਜ ਸੇਵਕਾਈ—2005
  • ਲੋਕਾਂ ਦੀ ਖ਼ਾਸ ਦਿਲਚਸਪੀ ਨੂੰ ਜਗਾਉਣ ਲਈ ਲੇਖ ਚੁਣੋ
    ਸਾਡੀ ਰਾਜ ਸੇਵਕਾਈ—1998
  • ਰਸਾਲੇ ਰਾਜ ਦਾ ਐਲਾਨ ਕਰਦੇ ਹਨ
    ਸਾਡੀ ਰਾਜ ਸੇਵਕਾਈ—1998
  • ਇਕ ਵਿਸ਼ੇ ʼਤੇ ਗੱਲਬਾਤ ਕਰੋ, ਪਰ ਦੋਵੇਂ ਰਸਾਲੇ ਦਿਓ
    ਸਾਡੀ ਰਾਜ ਸੇਵਕਾਈ—2013
ਸਾਡੀ ਰਾਜ ਸੇਵਕਾਈ—2013
km 5/13 ਸਫ਼ਾ 2

ਇਹ ਲੇਖ ਕਿਸ ਨੂੰ ਪਸੰਦ ਆਵੇਗਾ?

1. ਜਦੋਂ ਅਸੀਂ ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲੇ ਪੜ੍ਹਦੇ ਹਾਂ, ਤਾਂ ਸਾਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਕਿਉਂ?

1 ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੁਨੀਆਂ ਭਰ ਦੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਜਾਂਦੇ ਹਨ। ਇਸ ਲਈ ਲੇਖ ਵੱਖੋ-ਵੱਖਰੇ ਵਿਸ਼ਿਆਂ ʼਤੇ ਹੁੰਦੇ ਹਨ। ਜਦੋਂ ਅਸੀਂ ਹਰ ਲੇਖ ਪੜ੍ਹਦੇ ਹਾਂ, ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਇਹ ਲੇਖ ਕਿਹੋ ਜਿਹੇ ਲੋਕਾਂ ਨੂੰ ਪਸੰਦ ਆਵੇਗਾ ਅਤੇ ਫਿਰ ਉਨ੍ਹਾਂ ਨੂੰ ਪੇਸ਼ ਕਰਨਾ ਚਾਹੀਦਾ ਹੈ।

2. ਸਾਡੇ ਰਸਾਲਿਆਂ ਵਿਚ ਕਿਹੜੇ ਵਿਸ਼ੇ ਲੋਕਾਂ ਨੂੰ ਦਿਲਚਸਪ ਲੱਗਣਗੇ?

2 ਕੀ ਨਵਾਂ ਪਹਿਰਾਬੁਰਜ ਬਾਈਬਲ ਦੇ ਐਸੇ ਵਿਸ਼ੇ ਬਾਰੇ ਗੱਲ ਕਰਦਾ ਹੈ ਜਿਸ ਬਾਰੇ ਤੁਸੀਂ ਆਪਣੇ ਨਾਲ ਕੰਮ ਕਰਨ ਵਾਲੇ ਨਾਲ ਪਹਿਲਾਂ ਗੱਲ ਕੀਤੀ ਹੋਵੇ? ਕੀ ਪਰਿਵਾਰਕ ਜ਼ਿੰਦਗੀ ਬਾਰੇ ਕੋਈ ਲੇਖ ਹੈ ਜੋ ਤੁਹਾਡੇ ਰਿਸ਼ਤੇਦਾਰ ਦੀ ਮਦਦ ਕਰ ਸਕਦਾ ਹੈ? ਕੀ ਕੋਈ ਰਸਾਲਾ ਕਿਸੇ ਬਿਜ਼ਨਿਸ ਜਾਂ ਕਿਸੇ ਸਥਾਨਕ ਸਰਕਾਰੀ ਅਦਾਰੇ ਦੇ ਲੋਕਾਂ ਨੂੰ ਪਸੰਦ ਆਵੇਗਾ? ਜੇ ਤੁਹਾਡਾ ਕੋਈ ਦੋਸਤ-ਮਿੱਤਰ ਕਿਸੇ ਬਾਹਰਲੇ ਦੇਸ਼ ਘੁੰਮਣ ਜਾ ਰਿਹਾ ਹੈ ਜਿਸ ਬਾਰੇ ਜਾਗਰੂਕ ਬਣੋ! ਵਿਚ ਲੇਖ ਆਇਆ ਹੋਵੇ, ਤਾਂ ਕਿਉਂ ਨਾ ਉਸ ਨੂੰ ਉਹ ਰਸਾਲਾ ਦਿਓ। ਮਿਸਾਲ ਲਈ, ਜੇ ਕਿਸੇ ਰਸਾਲੇ ਵਿਚ ਬੁਢਾਪੇ ਵਿਚ ਆਉਂਦੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ ਹੈ, ਤਾਂ ਸ਼ਾਇਦ ਇਹ ਬਿਰਧ ਆਸ਼ਰਮਾਂ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਕਾਨੂੰਨ ਸੰਬੰਧੀ ਏਜੰਸੀਆਂ ਨੂੰ ਸ਼ਾਇਦ ਹਿੰਸਾ ਜਾਂ ਅਪਰਾਧ ਬਾਰੇ ਲੇਖ ਦਿਲਚਸਪ ਲੱਗਣ।

3. ਕੋਈ ਤਜਰਬਾ ਦੱਸੋ ਜਿਸ ਤੋਂ ਪਤਾ ਲੱਗਦਾ ਹੈ ਕਿ ਖ਼ਾਸ ਐਡੀਸ਼ਨ ਵਾਲੇ ਰਸਾਲੇ ਉਨ੍ਹਾਂ ਲੋਕਾਂ ਨੂੰ ਪੇਸ਼ ਕਰਨ ਦਾ ਲਾਭ ਹੁੰਦਾ ਹੈ ਜਿਨ੍ਹਾਂ ਨੂੰ ਸ਼ਾਇਦ ਇਹ ਦਿਲਚਸਪ ਲੱਗਣ।

3 ਨਤੀਜੇ: ਜਾਗਰੂਕ ਬਣੋ! ਅਕਤੂਬਰ-ਦਸੰਬਰ 2011 ਦਾ ਖ਼ਾਸ ਐਡੀਸ਼ਨ ਸੀ: “ਬੱਚਿਆਂ ਨੂੰ ਆਪਣੇ ਪੈਰਾਂ ʼਤੇ ਖੜ੍ਹੇ ਹੋਣਾ ਸਿਖਾਓ।” ਤਾਮਿਲ ਨਾਡੂ ਦੀ ਇਕ ਮੰਡਲੀ ਨੇ ਉਨ੍ਹਾਂ ਕੁਝ ਥਾਵਾਂ ਵਿਚ ਜਾ ਕੇ ਰਸਾਲਾ ਦੇਣ ਦਾ ਫ਼ੈਸਲਾ ਕੀਤਾ ਜਿੱਥੇ ਲੋਕ ਸਾਡੇ ਰਸਾਲਿਆਂ ਨੂੰ ਪਸੰਦ ਨਹੀਂ ਕਰਦੇ ਸਨ। ਭੈਣਾਂ-ਭਰਾਵਾਂ ਨੇ ਪਰਿਵਾਰਾਂ ਕੋਲ ਜਾ ਕੇ ਦੱਸਿਆ ਕਿ ਉਹ “ਜਾਗਰੂਕ ਬਣੋ! ਦਾ ਖ਼ਾਸ ਐਡੀਸ਼ਨ ਵੰਡ ਰਹੇ ਸਨ ਜਿਸ ਵਿਚ ਬੱਚਿਆਂ ਨੂੰ ਆਪਣੇ ਪੈਰਾਂ ʼਤੇ ਖੜ੍ਹੇ ਹੋਣ ਬਾਰੇ ਦੱਸਿਆ ਗਿਆ ਹੈ।” ਪਹਿਲੇ ਦਿਨ ਉਨ੍ਹਾਂ ਨੇ ਇਸ ਰਸਾਲੇ ਦੀਆਂ 200 ਕਾਪੀਆਂ ਵੰਡੀਆਂ। ਦੋ ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਨੇ ਲਗਭਗ ਉਸ ਸਾਰੇ ਇਲਾਕੇ ਵਿਚ ਪ੍ਰਚਾਰ ਕੀਤਾ ਜਿੱਥੇ ਤਕਰੀਬਨ ਛੇ ਸਾਲਾਂ ਤੋਂ ਪ੍ਰਚਾਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਰਸਾਲੇ ਦੀਆਂ 600 ਤੋਂ ਜ਼ਿਆਦਾ ਕਾਪੀਆਂ ਵੰਡੀਆਂ।

4. ਅਸੀਂ ਆਪਣੇ ਰਸਾਲੇ ਸਾਰਿਆਂ ਨੂੰ ਕਿਉਂ ਵੰਡਣਾ ਚਾਹੁੰਦੇ ਹਾਂ?

4 ਸਾਡੇ ਰਸਾਲੇ ਅੱਜ ਹੋ ਰਹੀਆਂ ਘਟਨਾਵਾਂ ਬਾਰੇ ਦੱਸਦੇ ਹਨ ਅਤੇ ਬਾਈਬਲ ਤੇ ਪਰਮੇਸ਼ੁਰ ਦੇ ਰਾਜ ਉੱਤੇ ਭਰੋਸਾ ਰੱਖਣ ਦੀ ਹੱਲਾਸ਼ੇਰੀ ਦਿੰਦੇ ਹਨ। ਸਿਰਫ਼ ਇਹੀ ਰਸਾਲੇ ਦੁਨੀਆਂ ਭਰ ਵਿਚ ‘ਮੁਕਤੀ ਦਾ ਸੰਦੇਸ਼ ਸੁਣਾਉਂਦੇ ਹਨ।’ (ਯਸਾ. 52:7) ਇਸ ਲਈ ਅਸੀਂ ਸਾਰਿਆਂ ਨੂੰ ਇਹ ਰਸਾਲੇ ਵੰਡਣਾ ਚਾਹੁੰਦੇ ਹਾਂ। ਸੋ ਪੜ੍ਹਨ ਵੇਲੇ ਆਪਣੇ ਆਪ ਤੋਂ ਪੁੱਛੋ ਕਿ ‘ਇਹ ਲੇਖ ਕਿਸ ਨੂੰ ਪਸੰਦ ਆਵੇਗਾ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ