ਪ੍ਰਚਾਰ ਵਿਚ jw.org ਵੈੱਬਸਾਈਟ ਵਰਤੋ
ਸਾਡੀ ਵੈੱਬਸਾਈਟ “ਧਰਤੀ ਦੇ ਕੋਨੇ-ਕੋਨੇ” ਤਕ ਖ਼ੁਸ਼ ਖ਼ਬਰੀ ਫੈਲਾਉਣ ਦਾ ਇਕ ਬਹੁਤ ਵਧੀਆ ਜ਼ਰੀਆ ਹੈ। (ਰਸੂ. 1:8) ਜ਼ਿਆਦਾਤਰ ਲੋਕਾਂ ਨੂੰ ਸਾਡੀ jw.org ਵੈੱਬਸਾਈਟ ਬਾਰੇ ਪਤਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਕੋਈ ਪ੍ਰਚਾਰਕ ਇਸ ਬਾਰੇ ਦੱਸਦਾ ਹੈ।
ਇਕ ਸਰਕਟ ਓਵਰਸੀਅਰ ਨੇ ਬਾਈਬਲ ਕਿਉਂ ਪੜ੍ਹੀਏ? ਨਾਂ ਦਾ ਵੀਡੀਓ ਆਪਣੇ ਫ਼ੋਨ ʼਤੇ ਡਾਊਨਲੋਡ ਕੀਤਾ ਹੈ ਅਤੇ ਉਹ ਲੋਕਾਂ ਨੂੰ ਇਹ ਵੀਡੀਓ ਦਿਖਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਮਿਸਾਲ ਲਈ, ਘਰ-ਘਰ ਪ੍ਰਚਾਰ ਕਰਦੇ ਵੇਲੇ ਉਹ ਕਹਿੰਦਾ ਹੈ: “ਮੈਂ ਲੋਕਾਂ ਦੀ ਤਿੰਨ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਵਿਚ ਮਦਦ ਕਰ ਰਿਹਾ ਹਾਂ: ਹਾਲਾਤ ਇੰਨੇ ਖ਼ਰਾਬ ਕਿਉਂ ਹਨ? ਪਰਮੇਸ਼ੁਰ ਇਨ੍ਹਾਂ ਨੂੰ ਕਿੱਦਾਂ ਠੀਕ ਕਰੇਗਾ? ਅੱਜ ਅਸੀਂ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਇਸ ਛੋਟੇ ਜਿਹੇ ਵੀਡੀਓ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।” ਫਿਰ ਉਹ ਵੀਡੀਓ ਨੂੰ ਚਲਾ ਦਿੰਦਾ ਹੈ ਅਤੇ ਦੇਖਦਾ ਹੈ ਕਿ ਘਰ-ਮਾਲਕ ਨੂੰ ਇਹ ਕਿੱਦਾਂ ਦਾ ਲੱਗਾ। ਇਹ ਵੀਡੀਓ ਇੰਨਾ ਵਧੀਆ ਹੈ ਕਿ ਜ਼ਿਆਦਾਤਰ ਲੋਕ ਧਿਆਨ ਨਾਲ ਪੂਰਾ ਵੀਡੀਓ ਦੇਖਦੇ ਹਨ। ਇਸ ਤੋਂ ਬਾਅਦ ਇਹ ਭਰਾ ਘਰ-ਮਾਲਕ ਨੂੰ ਕਹਿੰਦਾ ਹੈ, “ਤੁਸੀਂ ਇਸ ਵੀਡੀਓ ਵਿਚ ਸੁਣਿਆ ਹੈ ਕਿ ਬਾਈਬਲ ਸਟੱਡੀ ਕਰਨ ਬਾਰੇ ਆਨ-ਲਾਈਨ ਪੁੱਛਿਆ ਜਾ ਸਕਦਾ ਹੈ। ਪਰ ਮੈਂ ਤੁਹਾਨੂੰ ਹੁਣੇ ਦਿਖਾ ਸਕਦਾ ਹਾਂ ਕਿ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ।” ਜੇ ਘਰ-ਮਾਲਕ ਸਹਿਮਤ ਹੋ ਜਾਂਦਾ ਹੈ, ਤਾਂ ਇਹ ਭਰਾ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਵਰਤ ਕੇ ਦਿਖਾਉਂਦਾ ਹੈ ਕਿ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ। ਜੇਕਰ ਘਰ-ਮਾਲਕ ਕੋਲ ਸਮਾਂ ਨਹੀਂ ਹੈ, ਤਾਂ ਉਹ ਉਸ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰਦਾ ਹੈ। ਜਦੋਂ ਇਹ ਭਰਾ ਕੌਫ਼ੀ ਪੀਣ ਲਈ ਕਿਤੇ ਰੁਕਦਾ ਹੈ, ਤਾਂ ਉਹ ਲਾਗੇ ਬੈਠੇ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰ ਕੇ ਇਸੇ ਤਰ੍ਹਾਂ ਕਰਦਾ ਹੈ। ਕੀ ਤੁਸੀਂ ਪ੍ਰਚਾਰ ਵਿਚ jw.org ਵੈੱਬਸਾਈਟ ਦੀ ਵਰਤੋਂ ਕਰ ਰਹੇ ਹੋ?