ਹਰ ਮੌਕੇ ਤੇ ਇਸ ਟ੍ਰੈਕਟ ਨੂੰ ਵਰਤੋ
1. ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਨਾਂ ਦਾ ਟ੍ਰੈਕਟ ਸਾਡੀ ਕਿੱਦਾਂ ਮਦਦ ਕਰ ਸਕਦਾ ਹੈ?
1 ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਨਾਂ ਦਾ ਟ੍ਰੈਕਟ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਮਦਦ ਦੇਣ ਲਈ ਤਿਆਰ ਕੀਤਾ ਗਿਆ ਹੈ। ਪਰ ਇਹ ਸੱਚਾਈ ਦੇ ਬੀ ਬੀਜਣ ਵਿਚ ਵੀ ਬਹੁਤ ਅਸਰਦਾਰ ਹੈ। (ਉਪ. 11:6) ਹੇਠਾਂ ਦਿੱਤੇ ਗਏ ਕੁਝ ਸੁਝਾਵਾਂ ਨੂੰ ਵਰਤ ਕੇ ਅਸੀਂ ਇਸ ਟ੍ਰੈਕਟ ਦੀ ਚੰਗੀ ਵਰਤੋ ਕਰ ਸਕਦੇ ਹਾਂ।
2. ਪਹਿਲੀ ਵਾਰ ਕਿਸੇ ਨਾਲ ਗੱਲ ਕਰਦੇ ਹੋਏ ਅਸੀਂ ਇਹ ਟ੍ਰੈਕਟ ਕਿਵੇਂ ਵਰਤ ਸਕਦੇ ਹਾਂ?
2 ਪਹਿਲੀ ਵਾਰ ਮਿਲਣ ਤੇ: ਤੁਸੀਂ ਘਰ-ਮਾਲਕ ਨਾਲ ਕਿਸੇ ਦਿਲਚਸਪ ਵਿਸ਼ੇ ਉੱਤੇ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਉਸ ਨੂੰ ਪਰਮੇਸ਼ੁਰ ਬਾਰੇ ਗੱਲ ਕਰਨ ਵਿਚ ਦਿਲਚਸਪੀ ਹੈ, ਤਾਂ ਤੁਸੀਂ ਉਸ ਨੂੰ ਇਹ ਟ੍ਰੈਕਟ ਦਿਖਾ ਕੇ ਉਸ ਦਾ ਧਿਆਨ ਟ੍ਰੈਕਟ ਵਿਚ ਦਿੱਤੇ ਛੇ ਸਵਾਲਾਂ ਵੱਲ ਖਿੱਚੋ ਤੇ ਫਿਰ ਪੁੱਛੋ: “ਇਨ੍ਹਾਂ ਸਵਾਲਾਂ ਵਿੱਚੋਂ ਤੁਹਾਨੂੰ ਕਿਹੜਾ ਪਸੰਦ ਹੈ?” ਉਸ ਦੇ ਜਵਾਬ ਤੋਂ ਬਾਅਦ ਟ੍ਰੈਕਟ ਵਿਚਲੇ ਜਵਾਬ ਨੂੰ ਪੜ੍ਹੋ ਤੇ ਉਸ ਵਿਚ ਦਿੱਤਾ ਬਾਈਬਲ ਦਾ ਇਕ ਹਵਾਲਾ ਪੜ੍ਹੋ। ਪਿਛਲਾ ਸਫ਼ਾ ਪੜ੍ਹੋ। ਜੇ ਲੱਗਦਾ ਹੈ ਕਿ ਉਸ ਨੂੰ ਇਹ ਟ੍ਰੈਕਟ ਪੜ੍ਹਨ ਵਿਚ ਦਿਲਚਸਪੀ ਹੈ, ਤਾਂ ਉਸ ਨੂੰ ਟ੍ਰੈਕਟ ਦਿਓ। ਇਹ ਟ੍ਰੈਕਟ ਪੜ੍ਹ ਕੇ ਸ਼ਾਇਦ ਸੱਚਾਈ ਉਸ ਦੇ ਦਿਲ ਵਿਚ ਜੜ੍ਹ ਫੜ੍ਹ ਲਵੇ। (ਮੱਤੀ 13:23) ਜੇ ਉਹ ਬਾਈਬਲ ਦਾ ਆਦਰ ਕਰਦਾ ਹੈ, ਤਾਂ ਜਦੋਂ ਤੁਸੀਂ ਉਸ ਨੂੰ ਦੁਬਾਰਾ ਮਿਲੋਗੇ, ਤਾਂ ਉਸ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ।
3. ਜੇ ਵਿਅਕਤੀ ਕੋਲ ਗੱਲ ਕਰਨ ਦਾ ਸਮਾਂ ਨਾ ਹੋਵੇ, ਤਾਂ ਅਸੀਂ ਕੀ ਕਰ ਸਕਦੇ ਹਾਂ?
3 ਜੇ ਵਿਅਕਤੀ ਕੋਲ ਗੱਲ ਕਰਨ ਦਾ ਸਮਾਂ ਨਹੀਂ: ਤੁਸੀਂ ਕਹਿ ਸਕਦੇ ਹੋ: “ਤੁਸੀਂ ਕੰਮ ਵਿਚ ਰੁੱਝੇ ਲੱਗਦੇ ਹੋ, ਇਸ ਲਈ ਕੀ ਮੈਂ ਤੁਹਾਡੇ ਕੋਲ ਇਹ ਟ੍ਰੈਕਟ ਛੱਡ ਸਕਦਾ ਹਾਂ? ਇਸ ਵਿਚ ਛੇ ਸਵਾਲ ਹਨ ਜੋ ਆਮ ਤੌਰ ਤੇ ਲੋਕ ਪੁੱਛਦੇ ਹਨ ਤੇ ਬਾਈਬਲ ਤੋਂ ਉਨ੍ਹਾਂ ਦੇ ਸਾਫ਼-ਸਾਫ਼ ਜਵਾਬ ਦਿੱਤੇ ਗਏ ਹਨ। ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਸਵਾਲ ਉੱਤੇ ਗੱਲ ਕਰਨੀ ਚਾਹੁੰਦੇ ਹੋ, ਤਾਂ ਮੈਂ ਵਾਪਸ ਆ ਸਕਦਾ ਹਾਂ?”
4. ਸੜਕ ʼਤੇ ਲੋਕਾਂ ਨੂੰ ਟ੍ਰੈਕਟ ਪੇਸ਼ ਕਰਦਿਆਂ ਅਸੀਂ ਕੀ ਕਹਿ ਸਕਦੇ ਹਾਂ?
4 ਸਕੂਲ ਵਿਚ ਜਾਂ ਕੰਮ ਤੇ: ਦੁਪਹਿਰ ਨੂੰ ਛੁੱਟੀ ਵੇਲੇ ਖਾਣਾ ਖਾਂਦੇ ਸਮੇਂ ਤੁਸੀਂ ਆਪਣੇ ਦੋਸਤ ਨਾਲ ਗੱਲ ਕਰਦੇ ਹੋਏ ਕਹਿ ਸਕਦੇ ਹੋ: “ਕੀ ਤੁਸੀਂ ਕਦੇ ਇਨ੍ਹਾਂ ਸਵਾਲਾਂ ਬਾਰੇ ਸੋਚਿਆ ਹੈ? [ਜਵਾਬ ਲਈ ਸਮਾਂ ਦਿਓ। ਜੇ ਦੋਸਤ ਗੱਲ ਕਰਨੀ ਚਾਹੁੰਦਾ ਹੈ, ਤਾਂ ਗੱਲਬਾਤ ਅੱਗੇ ਤੋਰੋ।] ਇਸ ਵਿਚ ਪਰਮੇਸ਼ੁਰ ਦੇ ਬਚਨ ਵਿੱਚੋਂ ਸਾਫ਼ ਅਤੇ ਸਹੀ ਜਵਾਬ ਦਿੱਤੇ ਗਏ ਹਨ।” ਜੇ ਤੁਹਾਡਾ ਦੋਸਤ ਕਾਹਲੀ ਵਿਚ ਨਾ ਹੋਵੇ, ਤਾਂ ਤੁਸੀਂ ਉਸ ਨਾਲ ਟ੍ਰੈਕਟ ਵਿੱਚੋਂ ਇਕ ਸਵਾਲ ਦੇ ਜਵਾਬ ਦੀ ਚਰਚਾ ਕਰ ਕੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰ ਸਕਦੇ ਹੋ।
5. ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਪ੍ਰਚਾਰ ਵਿਚ ਵਰਤਣਾ ਇੰਨਾ ਵਧੀਆ ਕਿਉਂ ਹੈ?
5 ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਸੌਖੇ ਤਰੀਕੇ ਨਾਲ ਤੇ ਸਾਫ਼-ਸਾਫ਼ ਸੱਚਾਈ ਨੂੰ ਪੇਸ਼ ਕਰਦਾ ਹੈ। ਇਹ ਟ੍ਰੈਕਟ ਹਰ ਧਰਮ ਅਤੇ ਸਭਿਆਚਾਰ ਦੇ ਲੋਕਾਂ ਨੂੰ ਚੰਗਾ ਲੱਗਦਾ ਹੈ। ਇਹ ਪੇਸ਼ ਕਰਨਾ ਸੌਖਾ ਹੈ; ਨਿਆਣੇ ਅਤੇ ਨਵੇਂ ਪਬਲੀਸ਼ਰ ਵੀ ਪ੍ਰਚਾਰ ਵਿਚ ਇਸ ਨੂੰ ਪੇਸ਼ ਸਕਦੇ ਹਨ। ਕੀ ਤੁਸੀਂ ਇਸ ਟ੍ਰੈਕਟ ਨੂੰ ਹਰ ਮੌਕੇ ਤੇ ਵਰਤ ਰਹੇ ਹੋ?
6. ਇਹ ਟ੍ਰੈਕਟ ਪੇਸ਼ ਕਰਨ ਤੋਂ ਪਹਿਲਾਂ ਘਰ-ਮਾਲਕ ਦਾ ਰਵੱਈਆ ਜਾਣਨਾ ਕਿਉਂ ਜ਼ਰੂਰੀ ਹੈ?
6 ਇਸ ਟ੍ਰੈਕਟ ਦੇ ਸਿਰਲੇਖ ਨੂੰ ਪੜ੍ਹ ਕੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਸਾਡੇ ਕੰਮ ਬਾਰੇ ਗ਼ਲਤਫ਼ਹਿਮੀ ਹੋ ਸਕਦੀ ਹੈ। ਇਸ ਲਈ ਇਸ ਨੂੰ ਪੇਸ਼ ਕਰਦੇ ਸਮੇਂ ਸਮਝਦਾਰੀ ਵਰਤਣ ਦੀ ਲੋੜ ਹੈ। ਅਸੀਂ ਕਿਸੇ ਨੂੰ ਸਾਹਿੱਤ ਲੈਣ ਲਈ ਮਜਬੂਰ ਨਹੀਂ ਕਰਦੇ। ਇਸ ਲਈ, ਪਹਿਲਾਂ ਦੇਖੋ ਕਿ ਉਸ ਵਿਅਕਤੀ ਦਾ ਰਵੱਈਆ ਕੀ ਹੈ ਜਿਸ ਨਾਲ ਤੁਸੀਂ ਗੱਲ ਕਰਦੇ ਹੋ। ਉਨ੍ਹਾਂ ਨੂੰ ਹੀ ਇਹ ਟ੍ਰੈਕਟ ਪੇਸ਼ ਕਰੋ ਜਿਹੜੇ ਸੱਚਾਈ ਜਾਣਨ ਵਿਚ ਸੱਚ-ਮੁੱਚ ਦਿਸਚਸਪੀ ਰੱਖਦੇ ਹਨ।