ਸ੍ਰੇਸ਼ਟ ਗੀਤ
2 “ਜਿਵੇਂ ਕੰਡਿਆਂ ਵਿਚ ਸੋਸਨ ਦਾ ਫੁੱਲ,
ਉਵੇਂ ਕੁੜੀਆਂ ਵਿਚਕਾਰ ਮੇਰੀ ਮਹਿਬੂਬਾ ਹੈ।”
3 “ਜਿਵੇਂ ਜੰਗਲ ਦੇ ਦਰਖ਼ਤਾਂ ਵਿਚ ਸੇਬ ਦਾ ਦਰਖ਼ਤ,
ਉਵੇਂ ਮੇਰਾ ਪ੍ਰੀਤਮ ਮੁੰਡਿਆਂ ਵਿਚਕਾਰ ਹੈ।
ਮੈਂ ਉਸ ਦੀ ਛਾਂ ਹੇਠ ਬੈਠਣ ਨੂੰ ਤਰਸਦੀ ਹਾਂ
ਅਤੇ ਉਸ ਦਾ ਫਲ ਮੈਨੂੰ ਮਿੱਠਾ ਲੱਗਦਾ ਹੈ।
4 ਉਹ ਦਾਅਵਤ ਵਾਲੇ ਘਰ* ਮੈਨੂੰ ਲੈ ਆਇਆ
ਅਤੇ ਆਪਣੇ ਪਿਆਰ ਦਾ ਝੰਡਾ ਮੇਰੇ ਉੱਤੇ ਲਹਿਰਾਇਆ।
7 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਿਕਾਰਿਆਂ*+ ਅਤੇ ਮੈਦਾਨ ਦੀਆਂ ਹਿਰਨੀਆਂ ਦੀ ਸਹੁੰ ਖੁਆਉਂਦੀ ਹਾਂ:
ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।+
8 ਮੇਰੇ ਮਹਿਬੂਬ ਦੀ ਆਵਾਜ਼!
ਦੇਖੋ! ਉਹ ਆ ਰਿਹਾ ਹੈ,
ਪਹਾੜਾਂ ʼਤੇ ਚੜ੍ਹਦਾ ਹੋਇਆ, ਪਹਾੜੀਆਂ ਉੱਤੋਂ ਦੀ ਛਾਲਾਂ ਮਾਰਦਾ ਹੋਇਆ।
9 ਮੇਰਾ ਮਹਿਬੂਬ ਚਿਕਾਰੇ ਵਰਗਾ ਹੈ, ਜਵਾਨ ਬਾਰਾਸਿੰਗੇ ਵਰਗਾ।+
ਦੇਖੋ, ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ,
ਖਿੜਕੀਆਂ ਵਿੱਚੋਂ ਦੀ ਝਾਕ ਰਿਹਾ ਹੈ,
ਝਰੋਖਿਆਂ ਥਾਣੀਂ ਤੱਕ ਰਿਹਾ ਹੈ।
10 ਮੇਰਾ ਪ੍ਰੇਮੀ ਬੋਲਦਾ ਹੈ, ਉਹ ਮੈਨੂੰ ਕਹਿੰਦਾ ਹੈ:
‘ਮੇਰੀ ਜਾਨ, ਉੱਠ,
ਮੇਰੀ ਸੋਹਣੀਏ, ਮੇਰੇ ਨਾਲ ਚੱਲ।
11 ਦੇਖ! ਸਰਦੀਆਂ* ਲੰਘ ਗਈਆਂ ਹਨ।
ਬਰਸਾਤਾਂ ਵੀ ਆ ਕੇ ਚਲੀਆਂ ਗਈਆਂ।
13 ਅੰਜੀਰ ਦੇ ਦਰਖ਼ਤ ʼਤੇ ਪਹਿਲੀਆਂ ਅੰਜੀਰਾਂ ਪੱਕ ਗਈਆਂ ਹਨ;+
ਅੰਗੂਰੀ ਵੇਲਾਂ ਖਿੜ ਗਈਆਂ ਹਨ ਤੇ ਆਪਣੀ ਖ਼ੁਸ਼ਬੂ ਬਿਖੇਰ ਰਹੀਆਂ ਹਨ।
ਮੇਰੀ ਜਾਨ, ਉੱਠ ਤੇ ਆ।
ਮੇਰੀ ਸੋਹਣੀਏ, ਮੇਰੇ ਨਾਲ ਚੱਲ।
14 ਹੇ ਮੇਰੀ ਘੁੱਗੀਏ, ਚਟਾਨ ਦੀਆਂ ਵਿੱਥਾਂ ਵਿੱਚੋਂ,+
ਢਲਾਣਾਂ ਦੀਆਂ ਦਰਾੜਾਂ ਵਿੱਚੋਂ
ਮੈਨੂੰ ਆਪਣੇ ਦੀਦਾਰ ਕਰ ਲੈਣ ਦੇ ਅਤੇ ਆਪਣੀ ਆਵਾਜ਼ ਸੁਣ ਲੈਣ ਦੇ+
ਕਿਉਂਕਿ ਤੇਰੀ ਆਵਾਜ਼ ਰਸੀਲੀ ਹੈ ਤੇ ਤੇਰਾ ਚਿਹਰਾ ਸੋਹਣਾ ਹੈ।’”+
15 “ਸਾਡੇ ਲਈ ਲੂੰਬੜੀਆਂ ਨੂੰ ਫੜੋ,
ਉਨ੍ਹਾਂ ਨਿੱਕੀਆਂ-ਨਿੱਕੀਆਂ ਲੂੰਬੜੀਆਂ ਨੂੰ ਜੋ ਅੰਗੂਰੀ ਬਾਗ਼ਾਂ ਨੂੰ ਉਜਾੜਦੀਆਂ ਹਨ
ਕਿਉਂਕਿ ਸਾਡੇ ਅੰਗੂਰੀ ਬਾਗ਼ਾਂ ਵਿਚ ਫੁੱਲ ਖਿੜੇ ਹੋਏ ਹਨ।”
16 “ਮੇਰਾ ਮਹਿਬੂਬ ਮੇਰਾ ਹੈ ਤੇ ਮੈਂ ਉਸ ਦੀ ਹਾਂ।+