ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 4
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਿਰਮਿਯਾਹ—ਅਧਿਆਵਾਂ ਦਾ ਸਾਰ

      • ਤੋਬਾ ਕਰਨ ਨਾਲ ਬਰਕਤਾਂ ਮਿਲਣਗੀਆਂ (1-4)

      • ਉੱਤਰ ਤੋਂ ਤਬਾਹੀ ਆਵੇਗੀ (5-18)

      • ਯਿਰਮਿਯਾਹ ਆਉਣ ਵਾਲੀ ਤਬਾਹੀ ਕਾਰਨ ਦਰਦ ਨਾਲ ਤੜਫ ਉੱਠਿਆ (19-31)

ਯਿਰਮਿਯਾਹ 4:1

ਹੋਰ ਹਵਾਲੇ

  • +ਯਿਰ 3:22; ਯੋਏ 2:12, 13

ਯਿਰਮਿਯਾਹ 4:2

ਫੁਟਨੋਟ

  • *

    ਜਾਂ, “ਕੌਮਾਂ ਆਪਣੇ ਲਈ ਬਰਕਤ ਹਾਸਲ ਕਰਨਗੀਆਂ।”

ਹੋਰ ਹਵਾਲੇ

  • +ਯਸਾ 65:16

ਯਿਰਮਿਯਾਹ 4:3

ਹੋਰ ਹਵਾਲੇ

  • +ਹੋਸ਼ੇ 10:12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2007, ਸਫ਼ਾ 9

ਯਿਰਮਿਯਾਹ 4:4

ਹੋਰ ਹਵਾਲੇ

  • +ਯਿਰ 9:25, 26
  • +ਵਿਰ 4:11

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2013, ਸਫ਼ੇ 9-10

    3/15/2007, ਸਫ਼ਾ 9

ਯਿਰਮਿਯਾਹ 4:5

ਹੋਰ ਹਵਾਲੇ

  • +ਯਿਰ 6:1
  • +ਯਿਰ 35:11

ਯਿਰਮਿਯਾਹ 4:6

ਹੋਰ ਹਵਾਲੇ

  • +ਯਿਰ 1:14; 21:7; 25:9

ਯਿਰਮਿਯਾਹ 4:7

ਹੋਰ ਹਵਾਲੇ

  • +2 ਰਾਜ 24:1; 25:1; ਯਿਰ 5:6; 50:17
  • +ਹਿਜ਼ 26:7
  • +ਯਸਾ 5:9; 6:11; ਯਿਰ 2:15; 9:11

ਯਿਰਮਿਯਾਹ 4:8

ਫੁਟਨੋਟ

  • *

    ਜਾਂ, “ਛਾਤੀ ਪਿੱਟੋ।”

ਹੋਰ ਹਵਾਲੇ

  • +ਯਿਰ 6:26

ਯਿਰਮਿਯਾਹ 4:9

ਫੁਟਨੋਟ

  • *

    ਜਾਂ, “ਹੌਸਲਾ।”

  • *

    ਜਾਂ, “ਹੌਸਲਾ।”

ਹੋਰ ਹਵਾਲੇ

  • +2 ਰਾਜ 25:5
  • +ਯਸਾ 29:9, 10

ਯਿਰਮਿਯਾਹ 4:10

ਹੋਰ ਹਵਾਲੇ

  • +ਹਿਜ਼ 14:9
  • +ਯਿਰ 6:13, 14; 14:13; 23:16, 17

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2007, ਸਫ਼ਾ 9

ਯਿਰਮਿਯਾਹ 4:11

ਫੁਟਨੋਟ

  • *

    ਸ਼ਾਇਦ ਦਇਆ ਜਾਂ ਹਮਦਰਦੀ ਦਿਖਾਉਣ ਲਈ ਉਨ੍ਹਾਂ ਨੂੰ ਧੀ ਕਿਹਾ ਗਿਆ ਹੈ।

ਯਿਰਮਿਯਾਹ 4:13

ਹੋਰ ਹਵਾਲੇ

  • +ਯਸਾ 5:26, 28
  • +ਬਿਵ 28:49, 50; ਵਿਰ 4:19; ਹੱਬ 1:8

ਯਿਰਮਿਯਾਹ 4:14

ਹੋਰ ਹਵਾਲੇ

  • +ਯਸਾ 1:16; ਹਿਜ਼ 18:31

ਯਿਰਮਿਯਾਹ 4:15

ਹੋਰ ਹਵਾਲੇ

  • +ਯਿਰ 8:16

ਯਿਰਮਿਯਾਹ 4:16

ਫੁਟਨੋਟ

  • *

    ਇਬ, “ਨਜ਼ਰ ਰੱਖਣ ਵਾਲੇ,” ਯਾਨੀ ਉਹ ਲੋਕ ਜੋ ਸ਼ਹਿਰ ʼਤੇ ਨਜ਼ਰ ਰੱਖਦੇ ਸਨ ਕਿ ਕਦੋਂ ਇਸ ʼਤੇ ਹਮਲਾ ਕਰਨਾ ਹੈ।

ਯਿਰਮਿਯਾਹ 4:17

ਹੋਰ ਹਵਾਲੇ

  • +2 ਰਾਜ 25:1, 2
  • +ਯਸਾ 63:10; ਹਿਜ਼ 2:3

ਯਿਰਮਿਯਾਹ 4:18

ਫੁਟਨੋਟ

  • *

    ਜਾਂ, “ਦਿਲ।”

ਹੋਰ ਹਵਾਲੇ

  • +ਜ਼ਬੂ 107:17

ਯਿਰਮਿਯਾਹ 4:19

ਫੁਟਨੋਟ

  • *

    ਇਬ, “ਮੇਰੀਆਂ ਆਂਦਰਾਂ! ਮੇਰੀਆਂ ਆਂਦਰਾਂ!”

  • *

    ਇਬ, “ਮੇਰੇ ਦਿਲ ਦੇ ਪਰਦੇ।”

ਹੋਰ ਹਵਾਲੇ

  • +ਸਫ਼ 1:15, 16

ਯਿਰਮਿਯਾਹ 4:20

ਹੋਰ ਹਵਾਲੇ

  • +ਯਿਰ 10:20

ਯਿਰਮਿਯਾਹ 4:21

ਫੁਟਨੋਟ

  • *

    ਇਕੱਠੇ ਹੋਣ ਦਾ ਇਸ਼ਾਰਾ ਕਰਨ ਲਈ।

ਹੋਰ ਹਵਾਲੇ

  • +ਯਿਰ 6:1

ਯਿਰਮਿਯਾਹ 4:22

ਫੁਟਨੋਟ

  • *

    ਜਾਂ, “ਅਕਲਮੰਦ।”

ਹੋਰ ਹਵਾਲੇ

  • +ਬਿਵ 32:6; ਯਿਰ 5:21

ਯਿਰਮਿਯਾਹ 4:23

ਹੋਰ ਹਵਾਲੇ

  • +ਯਿਰ 9:10
  • +ਯਸਾ 5:30; ਯੋਏ 2:31

ਯਿਰਮਿਯਾਹ 4:24

ਹੋਰ ਹਵਾਲੇ

  • +ਯਸਾ 5:25

ਯਿਰਮਿਯਾਹ 4:25

ਹੋਰ ਹਵਾਲੇ

  • +ਸਫ਼ 1:3

ਯਿਰਮਿਯਾਹ 4:26

ਹੋਰ ਹਵਾਲੇ

  • +ਬਿਵ 29:22, 23

ਯਿਰਮਿਯਾਹ 4:27

ਹੋਰ ਹਵਾਲੇ

  • +ਲੇਵੀ 26:32; 2 ਇਤਿ 36:20, 21; ਯਸਾ 6:11; ਯਿਰ 10:22; ਹਿਜ਼ 33:28

ਯਿਰਮਿਯਾਹ 4:28

ਫੁਟਨੋਟ

  • *

    ਜਾਂ, “ਮੈਨੂੰ ਇਸ ʼਤੇ ਅਫ਼ਸੋਸ ਨਹੀਂ ਹੋਵੇਗਾ।”

ਹੋਰ ਹਵਾਲੇ

  • +ਯਸਾ 24:4; ਯੋਏ 1:10
  • +ਯਸਾ 5:30; ਯੋਏ 2:30, 31
  • +2 ਰਾਜ 23:26; ਹਿਜ਼ 24:14

ਯਿਰਮਿਯਾਹ 4:29

ਹੋਰ ਹਵਾਲੇ

  • +2 ਰਾਜ 25:4
  • +ਯਸਾ 2:19

ਯਿਰਮਿਯਾਹ 4:30

ਹੋਰ ਹਵਾਲੇ

  • +ਹਿਜ਼ 23:22, 26
  • +ਵਿਰ 1:2

ਯਿਰਮਿਯਾਹ 4:31

ਹੋਰ ਹਵਾਲੇ

  • +ਵਿਰ 1:17

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਿਰ. 4:1ਯਿਰ 3:22; ਯੋਏ 2:12, 13
ਯਿਰ. 4:2ਯਸਾ 65:16
ਯਿਰ. 4:3ਹੋਸ਼ੇ 10:12
ਯਿਰ. 4:4ਯਿਰ 9:25, 26
ਯਿਰ. 4:4ਵਿਰ 4:11
ਯਿਰ. 4:5ਯਿਰ 6:1
ਯਿਰ. 4:5ਯਿਰ 35:11
ਯਿਰ. 4:6ਯਿਰ 1:14; 21:7; 25:9
ਯਿਰ. 4:72 ਰਾਜ 24:1; 25:1; ਯਿਰ 5:6; 50:17
ਯਿਰ. 4:7ਹਿਜ਼ 26:7
ਯਿਰ. 4:7ਯਸਾ 5:9; 6:11; ਯਿਰ 2:15; 9:11
ਯਿਰ. 4:8ਯਿਰ 6:26
ਯਿਰ. 4:92 ਰਾਜ 25:5
ਯਿਰ. 4:9ਯਸਾ 29:9, 10
ਯਿਰ. 4:10ਹਿਜ਼ 14:9
ਯਿਰ. 4:10ਯਿਰ 6:13, 14; 14:13; 23:16, 17
ਯਿਰ. 4:13ਯਸਾ 5:26, 28
ਯਿਰ. 4:13ਬਿਵ 28:49, 50; ਵਿਰ 4:19; ਹੱਬ 1:8
ਯਿਰ. 4:14ਯਸਾ 1:16; ਹਿਜ਼ 18:31
ਯਿਰ. 4:15ਯਿਰ 8:16
ਯਿਰ. 4:172 ਰਾਜ 25:1, 2
ਯਿਰ. 4:17ਯਸਾ 63:10; ਹਿਜ਼ 2:3
ਯਿਰ. 4:18ਜ਼ਬੂ 107:17
ਯਿਰ. 4:19ਸਫ਼ 1:15, 16
ਯਿਰ. 4:20ਯਿਰ 10:20
ਯਿਰ. 4:21ਯਿਰ 6:1
ਯਿਰ. 4:22ਬਿਵ 32:6; ਯਿਰ 5:21
ਯਿਰ. 4:23ਯਿਰ 9:10
ਯਿਰ. 4:23ਯਸਾ 5:30; ਯੋਏ 2:31
ਯਿਰ. 4:24ਯਸਾ 5:25
ਯਿਰ. 4:25ਸਫ਼ 1:3
ਯਿਰ. 4:26ਬਿਵ 29:22, 23
ਯਿਰ. 4:27ਲੇਵੀ 26:32; 2 ਇਤਿ 36:20, 21; ਯਸਾ 6:11; ਯਿਰ 10:22; ਹਿਜ਼ 33:28
ਯਿਰ. 4:28ਯਸਾ 24:4; ਯੋਏ 1:10
ਯਿਰ. 4:28ਯਸਾ 5:30; ਯੋਏ 2:30, 31
ਯਿਰ. 4:282 ਰਾਜ 23:26; ਹਿਜ਼ 24:14
ਯਿਰ. 4:292 ਰਾਜ 25:4
ਯਿਰ. 4:29ਯਸਾ 2:19
ਯਿਰ. 4:30ਹਿਜ਼ 23:22, 26
ਯਿਰ. 4:30ਵਿਰ 1:2
ਯਿਰ. 4:31ਵਿਰ 1:17
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ 4:1-31

ਯਿਰਮਿਯਾਹ

4 “ਹੇ ਇਜ਼ਰਾਈਲ, ਜੇ ਤੂੰ ਵਾਪਸ ਆਵੇਂ,” ਯਹੋਵਾਹ ਕਹਿੰਦਾ ਹੈ,

“ਜੇ ਤੂੰ ਮੇਰੇ ਕੋਲ ਵਾਪਸ ਆਵੇਂ,

ਜੇ ਤੂੰ ਮੇਰੇ ਸਾਮ੍ਹਣਿਓਂ ਆਪਣੀਆਂ ਘਿਣਾਉਣੀਆਂ ਮੂਰਤਾਂ ਹਟਾ ਦੇਵੇਂ,

ਤਾਂ ਤੂੰ ਭਗੌੜਾ ਬਣ ਕੇ ਇੱਧਰ-ਉੱਧਰ ਨਹੀਂ ਫਿਰੇਂਗਾ।+

 2 ਜੇ ਤੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਵੇਂ

ਅਤੇ ਸੱਚਾਈ, ਨਿਆਂ ਤੇ ਧਰਮੀ ਅਸੂਲਾਂ ਮੁਤਾਬਕ ਚੱਲੇਂ,

ਤਾਂ ਉਸ ਰਾਹੀਂ ਕੌਮਾਂ ਨੂੰ ਬਰਕਤ ਮਿਲੇਗੀ*

ਅਤੇ ਉਹ ਉਸ ʼਤੇ ਮਾਣ ਕਰਨਗੀਆਂ।”+

3 ਯਹੋਵਾਹ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਨੂੰ ਕਹਿੰਦਾ ਹੈ:

“ਵਾਹੀਯੋਗ ਜ਼ਮੀਨ ਉੱਤੇ ਹਲ਼ ਚਲਾਓ

ਅਤੇ ਕੰਡਿਆਂ ਵਿਚ ਬੀ ਨਾ ਬੀਜਦੇ ਰਹੋ।+

 4 ਹੇ ਯਹੂਦਾਹ ਦੇ ਲੋਕੋ ਅਤੇ ਯਰੂਸ਼ਲਮ ਦੇ ਵਾਸੀਓ,

ਆਪਣੀ ਸੁੰਨਤ ਕਰਾਓ ਅਤੇ ਯਹੋਵਾਹ ਦੇ ਅਧੀਨ ਹੋਵੋ,

ਆਪਣੇ ਦਿਲਾਂ ਦੀ ਸੁੰਨਤ ਕਰਾਓ+

ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ ਮੇਰੇ ਗੁੱਸੇ ਦੀ ਅੱਗ ਨਾ ਭੜਕੇ

ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”+

 5 ਯਹੂਦਾਹ ਤੇ ਯਰੂਸ਼ਲਮ ਵਿਚ ਇਸ ਗੱਲ ਦਾ ਐਲਾਨ ਕਰੋ।

ਪੂਰੇ ਦੇਸ਼ ਵਿਚ ਨਰਸਿੰਗਾ ਵਜਾਓ ਅਤੇ ਚੀਕ-ਚੀਕ ਕੇ ਕਹੋ।+

ਉੱਚੀ-ਉੱਚੀ ਹੋਕਾ ਦਿਓ ਅਤੇ ਕਹੋ: “ਇਕੱਠੇ ਹੋ ਜਾਓ,

ਆਓ ਆਪਾਂ ਭੱਜ ਕੇ ਕਿਲੇਬੰਦ ਸ਼ਹਿਰਾਂ ਵਿਚ ਚਲੇ ਜਾਈਏ।+

 6 ਸੀਓਨ ਵੱਲ ਝੰਡਾ ਉੱਚਾ ਕਰ ਕੇ ਇਕੱਠੇ ਹੋਣ ਦਾ ਇਸ਼ਾਰਾ ਕਰੋ।

ਖੜ੍ਹੇ ਨਾ ਰਹੋ, ਪਨਾਹ ਲੈਣ ਲਈ ਨੱਠੋ”

ਕਿਉਂਕਿ ਮੈਂ ਉੱਤਰ ਵੱਲੋਂ ਬਿਪਤਾ, ਹਾਂ, ਵੱਡੀ ਤਬਾਹੀ ਲਿਆ ਰਿਹਾ ਹਾਂ।+

 7 ਜਿਵੇਂ ਇਕ ਸ਼ੇਰ ਜੰਗਲ ਵਿੱਚੋਂ ਨਿਕਲਦਾ ਹੈ,+

ਉਸੇ ਤਰ੍ਹਾਂ ਕੌਮਾਂ ਨੂੰ ਤਬਾਹ ਕਰਨ ਵਾਲਾ ਤੁਰ ਪਿਆ ਹੈ।+

ਉਹ ਆਪਣੀ ਜਗ੍ਹਾ ਤੋਂ ਚੱਲ ਪਿਆ ਹੈ,

ਉਹ ਤੇਰੇ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਕਿ ਸਾਰੇ ਦੇਖ ਕੇ ਖ਼ੌਫ਼ ਖਾਣਗੇ।

ਤੇਰੇ ਸ਼ਹਿਰਾਂ ਨੂੰ ਖੰਡਰ ਬਣਾ ਦਿੱਤਾ ਜਾਵੇਗਾ ਤੇ ਉੱਥੇ ਕੋਈ ਵੀ ਨਹੀਂ ਰਹੇਗਾ।+

 8 ਇਸ ਲਈ ਤੱਪੜ ਪਾਓ,+

ਸੋਗ ਕਰੋ* ਅਤੇ ਕੀਰਨੇ ਪਾਓ

ਕਿਉਂਕਿ ਸਾਡੇ ਖ਼ਿਲਾਫ਼ ਯਹੋਵਾਹ ਦੇ ਗੁੱਸੇ ਦੀ ਅੱਗ ਬੁਝੀ ਨਹੀਂ ਹੈ।

 9 ਯਹੋਵਾਹ ਕਹਿੰਦਾ ਹੈ: “ਉਸ ਦਿਨ ਰਾਜਾ ਦਿਲ* ਹਾਰ ਜਾਵੇਗਾ,+

ਨਾਲੇ ਹਾਕਮ ਵੀ ਦਿਲ* ਹਾਰ ਜਾਣਗੇ;

ਪੁਜਾਰੀਆਂ ਦੇ ਦਿਲ ਦਹਿਲ ਜਾਣਗੇ ਅਤੇ ਨਬੀ ਹੱਕੇ-ਬੱਕੇ ਰਹਿ ਜਾਣਗੇ।”+

10 ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਇਨ੍ਹਾਂ ਲੋਕਾਂ ਨੂੰ ਅਤੇ ਯਰੂਸ਼ਲਮ ਨੂੰ ਇਹ ਕਹਿ ਕੇ ਸੱਚ-ਮੁੱਚ ਧੋਖਾ ਦਿੱਤਾ ਹੈ,+ ‘ਤੁਹਾਨੂੰ ਸ਼ਾਂਤੀ ਮਿਲੇਗੀ,’+ ਜਦ ਕਿ ਤਲਵਾਰ ਤਾਂ ਸਾਡੀਆਂ ਧੌਣਾਂ ʼਤੇ ਰੱਖੀ ਹੋਈ ਹੈ।”

11 ਉਸ ਵੇਲੇ ਇਨ੍ਹਾਂ ਲੋਕਾਂ ਨੂੰ ਅਤੇ ਯਰੂਸ਼ਲਮ ਨੂੰ ਇਹ ਕਿਹਾ ਜਾਵੇਗਾ:

“ਉਜਾੜ ਦੀਆਂ ਬੰਜਰ ਪਹਾੜੀਆਂ ਤੋਂ ਝੁਲ਼ਸਾ ਦੇਣ ਵਾਲੀ ਹਵਾ ਚੱਲੇਗੀ,

ਇਹ ਹਵਾ ਤੇਜ਼ੀ ਨਾਲ ਮੇਰੇ ਲੋਕਾਂ ਦੀ ਧੀ* ʼਤੇ ਵਗੇਗੀ;

ਇਹ ਅਨਾਜ ਨੂੰ ਛੱਟਣ ਜਾਂ ਸਾਫ਼ ਕਰਨ ਲਈ ਨਹੀਂ ਆਵੇਗੀ।

12 ਇਹ ਤੇਜ਼ ਹਨੇਰੀ ਮੇਰੇ ਹੁਕਮ ʼਤੇ ਇਨ੍ਹਾਂ ਥਾਵਾਂ ਤੋਂ ਆਵੇਗੀ।

ਹੁਣ ਮੈਂ ਆਪਣੇ ਲੋਕਾਂ ਨੂੰ ਸਜ਼ਾ ਸੁਣਾਵਾਂਗਾ।

13 ਦੇਖ, ਉਹ ਮੀਂਹ ਦੇ ਬੱਦਲਾਂ ਵਾਂਗ ਆਵੇਗਾ,

ਉਸ ਦੇ ਰਥ ਤੂਫ਼ਾਨੀ ਹਵਾ ਵਰਗੇ ਹਨ।+

ਉਸ ਦੇ ਘੋੜੇ ਉਕਾਬਾਂ ਨਾਲੋਂ ਵੀ ਤੇਜ਼ ਹਨ।+

ਹਾਇ ਸਾਡੇ ਉੱਤੇ! ਅਸੀਂ ਤਬਾਹ ਹੋ ਗਏ ਹਾਂ।

14 ਹੇ ਯਰੂਸ਼ਲਮ, ਆਪਣੇ ਦਿਲ ਵਿੱਚੋਂ ਬੁਰਾਈ ਨੂੰ ਧੋ ਸੁੱਟ ਤਾਂਕਿ ਤੂੰ ਬਚ ਸਕੇਂ।+

ਤੂੰ ਕਦ ਤਕ ਆਪਣੇ ਮਨ ਵਿਚ ਦੁਸ਼ਟ ਖ਼ਿਆਲ ਪਾਲ਼ਦਾ ਰਹੇਂਗਾ?

15 ਕਿਉਂਕਿ ਇਕ ਆਵਾਜ਼ ਦਾਨ ਤੋਂ ਖ਼ਬਰ ਦਿੰਦੀ ਹੈ+

ਅਤੇ ਇਫ਼ਰਾਈਮ ਦੇ ਪਹਾੜਾਂ ਤੋਂ ਤਬਾਹੀ ਦਾ ਐਲਾਨ ਕਰਦੀ ਹੈ।

16 ਹਾਂ, ਕੌਮਾਂ ਨੂੰ ਇਹ ਖ਼ਬਰ ਦਿਓ;

ਯਰੂਸ਼ਲਮ ਦੇ ਖ਼ਿਲਾਫ਼ ਇਸ ਦਾ ਐਲਾਨ ਕਰੋ।”

“ਦੂਰ ਦੇਸ਼ ਤੋਂ ਪਹਿਰੇਦਾਰ* ਆ ਰਹੇ ਹਨ,

ਉਹ ਯਹੂਦਾਹ ਦੇ ਸ਼ਹਿਰਾਂ ਵਿਰੁੱਧ ਯੁੱਧ ਦੇ ਨਾਅਰੇ ਮਾਰਨਗੇ।

17 ਉਹ ਖੇਤ ਦੇ ਰਾਖਿਆਂ ਵਾਂਗ ਸਾਰੇ ਪਾਸਿਓਂ ਉਸ ਉੱਤੇ ਆ ਪੈਣਗੇ+

ਕਿਉਂਕਿ ਉਸ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ ਹੈ,”+ ਯਹੋਵਾਹ ਕਹਿੰਦਾ ਹੈ।

18 “ਤੈਨੂੰ ਆਪਣੇ ਰਵੱਈਏ ਅਤੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+

ਤੇਰਾ ਹਸ਼ਰ ਕਿੰਨਾ ਹੀ ਭਿਆਨਕ ਹੋਵੇਗਾ

ਕਿਉਂਕਿ ਇਸ ਨੇ ਤੇਰੇ ਧੁਰ ਅੰਦਰ* ਤਕ ਅਸਰ ਕੀਤਾ ਹੈ।”

19 ਹਾਇ! ਹਾਇ! ਮੇਰੀ ਪੀੜ ਸਹਿਣ ਤੋਂ ਬਾਹਰ ਹੈ।*

ਮੇਰਾ ਦਿਲ* ਦਰਦ ਨਾਲ ਤੜਫ ਰਿਹਾ ਹੈ।

ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ।

ਮੈਂ ਚੁੱਪ ਨਹੀਂ ਰਹਿ ਸਕਦਾ

ਕਿਉਂਕਿ ਮੈਂ ਨਰਸਿੰਗੇ ਦੀ ਆਵਾਜ਼ ਸੁਣੀ ਹੈ,

ਹਾਂ, ਯੁੱਧ ਦੇ ਐਲਾਨ ਦੀ ਆਵਾਜ਼।+

20 ਤਬਾਹੀ ਤੇ ਤਬਾਹੀ ਦੀਆਂ ਖ਼ਬਰਾਂ ਆ ਰਹੀਆਂ ਹਨ

ਅਤੇ ਪੂਰਾ ਦੇਸ਼ ਨਾਸ਼ ਹੋ ਚੁੱਕਾ ਹੈ।

ਮੇਰੇ ਆਪਣੇ ਤੰਬੂ ਅਚਾਨਕ ਤਬਾਹ ਕਰ ਦਿੱਤੇ ਗਏ ਹਨ,

ਹਾਂ, ਇਕ ਪਲ ਵਿਚ ਹੀ ਮੇਰੇ ਤੰਬੂ ਤਬਾਹ ਕਰ ਦਿੱਤੇ ਗਏ ਹਨ।+

21 ਮੈਂ ਕਦ ਤਕ ਝੰਡਾ* ਦੇਖਦਾ ਰਹਾਂ?

ਮੈਂ ਕਦ ਤਕ ਨਰਸਿੰਗੇ ਦੀ ਆਵਾਜ਼ ਸੁਣਦਾ ਰਹਾਂ?+

22 “ਮੇਰੇ ਲੋਕ ਮੂਰਖ ਹਨ;+

ਉਹ ਮੇਰੇ ਵੱਲ ਧਿਆਨ ਨਹੀਂ ਦਿੰਦੇ।

ਉਹ ਬੇਵਕੂਫ਼ ਪੁੱਤਰ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ।

ਉਹ ਬੁਰੇ ਕੰਮ ਕਰਨ ਨੂੰ ਤਾਂ ਹੁਸ਼ਿਆਰ* ਹਨ,

ਪਰ ਨੇਕ ਕੰਮ ਕਰਨੇ ਨਹੀਂ ਜਾਣਦੇ।”

23 ਮੈਂ ਦੇਸ਼ ਨੂੰ ਦੇਖ ਕੇ ਹੈਰਾਨ ਰਹਿ ਗਿਆ!

ਇਹ ਸੁੰਨਸਾਨ ਅਤੇ ਵੀਰਾਨ ਹੋ ਚੁੱਕਾ ਸੀ।+

ਮੈਂ ਆਕਾਸ਼ ਵੱਲ ਦੇਖਿਆ ਅਤੇ ਉੱਥੇ ਕੋਈ ਰੌਸ਼ਨੀ ਨਹੀਂ ਸੀ।+

24 ਮੈਂ ਪਹਾੜਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ,

ਉਹ ਕੰਬ ਰਹੇ ਸਨ ਅਤੇ ਪਹਾੜੀਆਂ ਹਿਲ ਰਹੀਆਂ ਸਨ।+

25 ਮੈਂ ਇਹ ਦੇਖ ਕੇ ਹੱਕਾ-ਬੱਕਾ ਰਹਿ ਗਿਆ ਕਿ ਕਿਤੇ ਕੋਈ ਇਨਸਾਨ ਨਹੀਂ ਸੀ

ਅਤੇ ਆਕਾਸ਼ ਦੇ ਸਾਰੇ ਪੰਛੀ ਉੱਡ-ਪੁੱਡ ਗਏ ਸਨ।+

26 ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਫਲਾਂ ਦੇ ਬਾਗ਼ ਉੱਜੜ ਗਏ ਸਨ,

ਇਸ ਦੇ ਸਾਰੇ ਸ਼ਹਿਰ ਮਲਬੇ ਦਾ ਢੇਰ ਬਣ ਗਏ ਸਨ।+

ਇਹ ਸਭ ਕੁਝ ਯਹੋਵਾਹ ਕਰਕੇ ਹੋਇਆ

ਕਿਉਂਕਿ ਉਸ ਦੇ ਗੁੱਸੇ ਦੀ ਅੱਗ ਬਲ਼ ਰਹੀ ਸੀ।

27 ਯਹੋਵਾਹ ਕਹਿੰਦਾ ਹੈ: “ਪੂਰਾ ਦੇਸ਼ ਵੀਰਾਨ ਹੋ ਜਾਵੇਗਾ,+

ਪਰ ਮੈਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਾਂਗਾ।

28 ਇਸ ਕਰਕੇ ਦੇਸ਼ ਮਾਤਮ ਮਨਾਵੇਗਾ+

ਅਤੇ ਆਕਾਸ਼ ਕਾਲਾ ਹੋ ਜਾਵੇਗਾ।+

ਇਹ ਇਸ ਕਰਕੇ ਹੋਵੇਗਾ ਕਿਉਂਕਿ ਮੈਂ ਕਿਹਾ ਹੈ ਅਤੇ ਮੈਂ ਇਹ ਫ਼ੈਸਲਾ ਕੀਤਾ ਹੈ।

ਮੈਂ ਆਪਣਾ ਮਨ ਨਹੀਂ ਬਦਲਾਂਗਾ* ਅਤੇ ਨਾ ਹੀ ਆਪਣੇ ਫ਼ੈਸਲੇ ਤੋਂ ਪਿੱਛੇ ਹਟਾਂਗਾ।+

29 ਘੋੜਸਵਾਰਾਂ ਤੇ ਤੀਰਅੰਦਾਜ਼ਾਂ ਦੀ ਆਵਾਜ਼ ਸੁਣ ਕੇ

ਸਾਰਾ ਸ਼ਹਿਰ ਨੱਠ ਜਾਂਦਾ ਹੈ।+

ਉਹ ਝਾੜੀਆਂ ਵਿਚ ਵੜ ਜਾਂਦੇ ਹਨ

ਅਤੇ ਉਹ ਚਟਾਨਾਂ ਉੱਤੇ ਚੜ੍ਹ ਜਾਂਦੇ ਹਨ।+

ਹਰ ਸ਼ਹਿਰ ਖਾਲੀ ਹੈ, ਉਸ ਵਿਚ ਕੋਈ ਨਹੀਂ ਵੱਸਦਾ।”

30 ਹੁਣ ਜਦ ਤੂੰ ਤਬਾਹ ਹੋ ਚੁੱਕੀ ਹੈਂ, ਤਾਂ ਤੂੰ ਕੀ ਕਰੇਂਗੀ?

ਤੂੰ ਸੁਰਖ਼ ਲਾਲ ਰੰਗ ਦੇ ਕੱਪੜੇ ਪਾਉਂਦੀ ਹੁੰਦੀ ਸੀ

ਅਤੇ ਸੋਨੇ ਦੇ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਸੀ

ਅਤੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਸੀ ਤਾਂਕਿ ਉਹ ਵੱਡੀਆਂ ਦਿਸਣ।

ਪਰ ਤੂੰ ਬੇਕਾਰ ਹੀ ਖ਼ੁਦ ਨੂੰ ਸ਼ਿੰਗਾਰਦੀ ਰਹੀ+

ਕਿਉਂਕਿ ਤੇਰੀ ਹਵਸ ਦੇ ਪੁਜਾਰੀਆਂ ਨੇ ਤੈਨੂੰ ਠੁਕਰਾ ਦਿੱਤਾ ਹੈ;

ਹੁਣ ਉਹ ਤੇਰੇ ਖ਼ੂਨ ਦੇ ਪਿਆਸੇ ਹਨ।+

31 ਮੈਂ ਇਕ ਆਵਾਜ਼ ਸੁਣੀ ਜਿਵੇਂ ਕੋਈ ਬੀਮਾਰ ਤੀਵੀਂ ਹੂੰਗਦੀ ਹੈ,

ਜਿਵੇਂ ਇਕ ਤੀਵੀਂ ਆਪਣੇ ਪਹਿਲੇ ਬੱਚੇ ਨੂੰ ਜਣਨ ਵੇਲੇ ਦਰਦ ਨਾਲ ਤੜਫਦੀ ਹੈ,

ਮੈਂ ਸੀਓਨ ਦੀ ਧੀ ਦੀ ਆਵਾਜ਼ ਸੁਣੀ ਜੋ ਔਖੇ ਸਾਹ ਲੈ ਰਹੀ ਹੈ।

ਉਹ ਆਪਣੇ ਹੱਥ ਫੈਲਾ ਕੇ ਇਹ ਕਹਿੰਦੀ ਹੈ:+

“ਹਾਇ ਮੇਰੇ ਉੱਤੇ! ਮੈਂ ਕਾਤਲਾਂ ਕਰਕੇ ਨਿਢਾਲ ਹੋ ਚੁੱਕੀ ਹਾਂ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ