ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/99 ਸਫ਼ੇ 5-6
  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
  • ਸਾਡੀ ਰਾਜ ਸੇਵਕਾਈ—1999
ਸਾਡੀ ਰਾਜ ਸੇਵਕਾਈ—1999
km 12/99 ਸਫ਼ੇ 5-6

ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ

ਸਤੰਬਰ ਤੋਂ 20 ਦਸੰਬਰ 1999 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।

[ਸੂਚਨਾ: ਲਿਖਤੀ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]

ਹੇਠਾਂ ਦਿੱਤੇ ਗਏ ਹਰੇਕ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:

1. ਯਹੋਵਾਹ ਨੇ ਮਨੁੱਖਾਂ ਨੂੰ ਆਪਣੇ ਤਰੀਕੇ ਨਾਲ ਹਕੂਮਤ ਕਰਨ ਦੀ ਇਜਾਜ਼ਤ ਇਸ ਲਈ ਦਿੱਤੀ ਤਾਂਕਿ ਇਹ ਸਾਬਤ ਹੋਵੇ ਕਿ ਸਿਰਫ਼ ਉਸ ਦੇ ਸ਼ਾਸਨ ਦਾ ਤਰੀਕਾ ਹੀ ਹਮੇਸ਼ਾ ਸਹੀ ਅਤੇ ਨਿਆਂਪੂਰਣ ਹੁੰਦਾ ਹੈ। (ਬਿਵ. 32:4; ਅੱਯੂ. 34:10-12; ਯਿਰ. 10:23) [w-PJ 97 2/1 ਸਫ਼ਾ 5 ਪੈਰਾ 3]

2. ਬਾਈਬਲ ਸੰਕੇਤ ਕਰਦੀ ਹੈ ਕਿ ਪਰਮੇਸ਼ੁਰ ਹਰ ਤਰ੍ਹਾਂ ਦੀ ਸ਼ਿਕਾਇਤ ਦੀ ਨਿੰਦਾ ਕਰਦਾ ਹੈ। [w97 12/1 ਸਫ਼ਾ 30 ਪੈਰੇ 3-4]

3. ਮਾਤਾ-ਪਿਤਾ ਸਰਦਾਰੀ ਦੇ ਈਸ਼ਵਰੀ ਸਿਧਾਂਤ ਅਤੇ ਚੰਗੀ ਵਿਵਸਥਾ ਦੀ ਕਦਰ ਕਰਨ ਦੁਆਰਾ, ਆਪਣੇ ਵਿਆਹੇ ਹੋਏ ਬੱਚਿਆਂ ਨਾਲ ਸਹੀ ਰਿਸ਼ਤਾ ਬਣਾਈ ਰੱਖਦੇ ਹਨ। (ਉਤ. 2:24; 1 ਕੁਰਿੰ. 11:3; 14:33, 40) [fy-PJ ਸਫ਼ਾ 164 ਪੈਰਾ 6]

4. ਮਰਕੁਸ 6:31-34 ਦਿਖਾਉਂਦਾ ਹੈ ਕਿ ਯਿਸੂ ਨੂੰ ਭੀੜ ਉੱਤੇ ਸਿਰਫ਼ ਇਸ ਕਰਕੇ ਤਰਸ ਆਇਆ ਸੀ ਕਿਉਂਕਿ ਉਹ ਬੀਮਾਰ ਅਤੇ ਗ਼ਰੀਬ ਸਨ। [w97 12/15 ਸਫ਼ਾ 29 ਪੈਰਾ 1]

5. ਜੇਕਰ ਹੋਰ ਭੇਡਾਂ ਦੇ ਵਰਗ ਦਾ ਇਕ ਮਸੀਹੀ ਯਿਸੂ ਦੀ ਮੌਤ ਦੇ ਸਮਾਰਕ ਵਿਚ ਹਾਜ਼ਰ ਹੋਣ ਦੇ ਅਸਮਰਥ ਹੈ, ਤਾਂ ਉਸ ਨੂੰ ਗਿਣਤੀ 9:10, 11 ਵਿਚ ਦੱਸੇ ਗਏ ਸਿਧਾਂਤ ਦੀ ਇਕਸੁਰਤਾ ਵਿਚ ਇਸ ਸਮਾਰੋਹ ਨੂੰ ਇਕ ਮਹੀਨੇ ਬਾਅਦ ਮਨਾਉਣਾ ਚਾਹੀਦਾ ਹੈ। (ਯੂਹੰ. 10:16) [ਹਫ਼ਤਾਵਾਰ ਬਾਈਬਲ ਪਠਨ; w93 2/1 ਸਫ਼ਾ 31 ਪੈਰਾ 9 ਦੇਖੋ।]

6. ਆਪਣੇ ਬੱਚਿਆਂ ਦੇ ਦਿਲਾਂ ਵਿਚ ਬਾਈਬਲ ਸੱਚਾਈਆਂ ਬਿਠਾਉਣ ਦੀ ਜ਼ਿੰਮੇਵਾਰੀ ਮਾਤਾ-ਪਿਤਾ ਦੀ ਹੁੰਦੀ ਹੈ। ਬੇਸ਼ੱਕ ਮਸੀਹੀ ਦਾਦੇ-ਦਾਦੀਆਂ ਇਸ ਜ਼ਿੰਮੇਵਾਰੀ ਨੂੰ ਆਪਣੇ ਹੱਥਾਂ ਵਿਚ ਨਹੀਂ ਲੈਂਦੇ, ਫਿਰ ਵੀ ਉਹ ਪੋਤੇ-ਪੋਤੀਆਂ ਦੀ ਅਧਿਆਤਮਿਕ ਤਰੱਕੀ ਵਿਚ ਕੀਮਤੀ ਯੋਗਦਾਨ ਪਾ ਸਕਦੇ ਹਨ। (ਬਿਵ. 6:7; 2 ਤਿਮੋ. 1:5; 3:14, 15) [fy-PJ ਸਫ਼ਾ 168 ਪੈਰਾ 15]

7. ਕਹਾਉਤਾਂ 6:30 ਦਿਖਾਉਂਦਾ ਹੈ ਕਿ ਕੁਝ ਹਾਲਾਤਾਂ ਵਿਚ ਚੋਰੀ ਦੇ ਗੁਨਾਹ ਨੂੰ ਮੁਆਫ਼ ਕੀਤਾ ਜਾ ਸਕਦਾ ਹੈ ਜਾਂ ਇਸ ਨੂੰ ਉਚਿਤ ਠਹਿਰਾਇਆ ਜਾ ਸਕਦਾ ਹੈ। [g97 11/8 ਸਫ਼ਾ 19 ਪੈਰਾ 2]

8. ਸਾਲ 1530 ਵਿਚ, ਵਿਲਿਅਮ ਟਿੰਡੇਲ ਪਹਿਲਾ ਵਿਅਕਤੀ ਸੀ ਜਿਸ ਨੇ ਇਬਰਾਨੀ ਸ਼ਾਸਤਰ ਦੇ ਅੰਗ੍ਰੇਜ਼ੀ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ, ਯਹੋਵਾਹ ਇਸਤੇਮਾਲ ਕੀਤਾ। [w97 9/15 ਸਫ਼ਾ 28 ਪੈਰਾ 3]

9. ਅੱਜ ਦਾ ਪ੍ਰਤਿਰੂਪੀ ਪਨਾਹ ਦਾ ਨਗਰ, ਖ਼ੂਨ ਦੀ ਪਵਿੱਤਰਤਾ ਬਾਰੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਨ ਲਈ ਸਾਨੂੰ ਮੌਤ ਤੋਂ ਬਚਾਉਣ ਵਾਸਤੇ ਪਰਮੇਸ਼ੁਰ ਦਾ ਪ੍ਰਬੰਧ ਹੈ। (ਗਿਣ. 35:11) [ਹਫ਼ਤਾਵਾਰ ਬਾਈਬਲ ਪਠਨ; w-PJ 95 11/1 ਸਫ਼ਾ 27 ਪੈਰਾ 8 ਦੇਖੋ।]

10. ਦੁਸ਼ਟ ਫ਼ਰੀਸੀਆਂ ਨੂੰ ਕਹੇ ਗਏ ਯਿਸੂ ਦੇ ਸ਼ਬਦ: “ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ” ਦਾ ਮਤਲਬ ਸੀ ਕਿ ਰਾਜ ਉਨ੍ਹਾਂ ਭ੍ਰਿਸ਼ਟ ਮਨੁੱਖਾਂ ਦੇ ਦੁਸ਼ਟ ਦਿਲਾਂ ਵਿਚ ਸੀ। (ਲੂਕਾ 17:21) [kl-PJ ਸਫ਼ਾ 91 ਪੈਰਾ 6]

ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:

11. ਪੰਤੇਕੁਸਤ ਦੇ ਪਰਬ ਦੌਰਾਨ ਪ੍ਰਧਾਨ ਜਾਜਕ ਵੱਲੋਂ ਚੜ੍ਹਾਈਆਂ ਗਈਆਂ ਦੋ ਖ਼ਮੀਰੀਆਂ ਰੋਟੀਆਂ ਕਿਸ ਗੱਲ ਨੂੰ ਦਰਸਾਉਂਦੀਆਂ ਹਨ? (ਲੇਵੀ. 23:15-17) [ਹਫ਼ਤਾਵਾਰ ਬਾਈਬਲ ਪਠਨ; w-PJ 98 3/1 ਸਫ਼ਾ 14 ਪੈਰਾ 21 ਦੇਖੋ।]

12. ਮਸੀਹੀ “ਅਨੰਦ” (ਜੁਬਲੀ) ਕਦੋਂ ਸ਼ੁਰੂ ਹੋਇਆ ਅਤੇ ਇਸ ਨੇ ਉਸ ਸਮੇਂ ਕਿਸ ਤਰ੍ਹਾਂ ਦਾ ਛੁਟਕਾਰਾ ਦਿੱਤਾ? (ਲੇਵੀ. 25:10) [ਹਫ਼ਤਾਵਾਰ ਬਾਈਬਲ ਪਠਨ; w95 5/15 ਸਫ਼ਾ 24 ਪੈਰਾ 14 ਦੇਖੋ।]

13. ਯਹੋਵਾਹ ਵੱਲੋਂ ਦੁਸ਼ਟਤਾ ਅਤੇ ਦੁੱਖ ਨੂੰ ਇਜਾਜ਼ਤ ਦੇਣ ਕਰਕੇ ਕਿਹੜੀਆਂ ਤਿੰਨ ਗੱਲਾਂ ਸਾਬਤ ਹੋਈਆਂ ਹਨ? [kl-PJ ਸਫ਼ੇ 77, 78 ਪੈਰੇ 18-20]

14. ਮੂਸਾ ਨੇ ਕਿਸ ਤਰੀਕੇ ਨਾਲ ਇਹ ਪ੍ਰਦਰਸ਼ਿਤ ਕਰਨ ਵਿਚ ਇਕ ਚੰਗੀ ਮਿਸਾਲ ਕਾਇਮ ਕੀਤੀ ਕਿ ਉਹ ਈਰਖਾਲੂ ਨਹੀਂ ਸੀ? (ਗਿਣ. 11:29) [ਹਫ਼ਤਾਵਾਰ ਬਾਈਬਲ ਪਠਨ; w-PJ 95 9/1 ਸਫ਼ਾ 30 ਪੈਰਾ 11 ਦੇਖੋ।]

15. ਕੋਰਹ, ਦਾਥਾਨ ਅਤੇ ਅਬੀਰਾਮ ਨਾਲ ਵਾਪਰੀ ਘਟਨਾ ਕਿਵੇਂ ਦਰਸਾਉਂਦੀ ਹੈ ਕਿ ਕੁਝ ਲੋਕ ਦੇਖਣ ਦੇ ਬਾਵਜੂਦ ਵੀ ਵਿਸ਼ਵਾਸ ਨਹੀਂ ਕਰਦੇ ਹਨ? [w97- 3/15 ਸਫ਼ਾ 4 ਪੈਰਾ 2]

16. ਮੱਤੀ 15:3-6 ਅਤੇ 1 ਤਿਮੋਥਿਉਸ 5:4 ਵਿਚ ਬਿਰਧ ਮਾਪਿਆਂ ਦਾ ਆਦਰ ਕਰਨ ਦੇ ਕਿਹੜੇ ਦੋ ਪਹਿਲੂ ਦੱਸੇ ਗਏ ਹਨ? [fy-PJ ਸਫ਼ੇ 173-5 ਪੈਰੇ 2-5]

17. ਗਿਣਤੀ 26:64, 65 ਵਿਚ ਕਿਹੜਾ ਮਹੱਤਵਪੂਰਣ ਸਬਕ ਦਿੱਤਾ ਗਿਆ ਹੈ? [ਹਫ਼ਤਾਵਾਰ ਬਾਈਬਲ ਪਠਨ; g95 8/8 ਸਫ਼ੇ 10-11 ਪੈਰੇ 5-8 ਦੇਖੋ।]

18. ਫ਼ੀਨਹਾਸ ਦੀ ਉਦਾਹਰਣ ਸਾਡੀ ਇਹ ਸਮਝਣ ਵਿਚ ਕਿਵੇਂ ਮਦਦ ਕਰਦੀ ਹੈ ਕਿ ਯਹੋਵਾਹ ਨੂੰ ਸਮਰਪਣ ਕਰਨ ਦਾ ਕੀ ਮਤਲਬ ਹੈ? (ਗਿਣ. 25:11) [ਹਫ਼ਤਾਵਾਰ ਬਾਈਬਲ ਪਠਨ; w95 3/1 ਸਫ਼ਾ 16 ਪੈਰੇ 12-13 ਦੇਖੋ।]

19. ਕਿਸ ਤਰ੍ਹਾਂ ਇਕ ਵਿਅਕਤੀ ਪ੍ਰਤਿਰੂਪੀ ਪਨਾਹ ਦੇ ਨਗਰ ਦੀ ‘ਹੱਦ ਤੋਂ ਬਾਹਰ’ ਜਾ ਸਕਦਾ ਹੈ? (ਗਿਣ. 35:26) [ਹਫ਼ਤਾਵਾਰ ਬਾਈਬਲ ਪਠਨ; w-PJ 95 11/1 ਸਫ਼ਾ 29 ਪੈਰਾ 20 ਦੇਖੋ।]

20. ਕੋਡੈਕਸ ਸਿਨੈਟਿਕਸ ਕਿਸ ਤਰੀਕੇ ਨਾਲ ਬਾਈਬਲ ਅਨੁਵਾਦ ਦੇ ਕੰਮ ਲਈ ਇਕ ਬਰਕਤ ਸੀ? [w97 10/15 ਸਫ਼ਾ 11 ਪੈਰਾ 2]

ਹੇਠਾਂ ਦਿੱਤੇ ਗਏ ਹਰੇਕ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦ (ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:

21. ਯਹੋਵਾਹ ਨੇ ਇਸ ਮੂਲ ਸੱਚਾਈ ਨੂੰ ਸਦਾ ਦੇ ਲਈ ਸਥਾਪਿਤ ਕਰਨ ਲਈ ਦੁਸ਼ਟਤਾ ਨੂੰ ਇਜਾਜ਼ਤ ਦਿੱਤੀ ਕਿ ਇਕੱਲਾ ਉਹੀ ․․․․․․․․ ਹੈ ਅਤੇ ਕਿ ਉਸ ਦੀ ਸਾਰੀ ਸ੍ਰਿਸ਼ਟੀ ਦੀ ਨਿਰੰਤਰ ਸ਼ਾਂਤੀ ਅਤੇ ਖ਼ੁਸ਼ੀ ਲਈ ਉਹ ਦੇ ਨਿਯਮਾਂ ਦੇ ਪ੍ਰਤੀ ․․․․․․․․ ਆਵੱਸ਼ਕ ਹੈ। (ਜ਼ਬੂ. 1:1-3; ਕਹਾ. 3:5, 6; ਉਪ. 8:9) [w-PJ 97 2/1 ਸਫ਼ਾ 5 ਪੈਰਾ 4]

22. ․․․․․․․․ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਯਹੋਵਾਹ ․․․․․․․․ ਦਾ ਪਰਮੇਸ਼ੁਰ ਹੈ। [kl-PJ ਸਫ਼ਾ 66 ਪੈਰਾ 14]

23. ਜ਼ਬੂਰਾਂ ਦੀ ਪੋਥੀ 144:15ਅ ਦੀ ਇਕਸੁਰਤਾ ਵਿਚ, ਸੱਚੀ ਖ਼ੁਸ਼ੀ ਦਿਲ ਦੀ ਉਹ ਹਾਲਤ ਹੈ, ਜੋ ਸੱਚੀ ․․․․․․․․ ਅਤੇ ਯਹੋਵਾਹ ਨਾਲ ਇਕ ਚੰਗੇ ․․․․․․․․ ਉੱਤੇ ਆਧਾਰਿਤ ਹੁੰਦੀ ਹੈ। [w97 3/15 ਸਫ਼ਾ 23 ਪੈਰਾ 7]

24. ਇਬਰਾਨੀ ਬਾਈਬਲ ਦੇ ਆਮ ਯੂਨਾਨੀ ਭਾਸ਼ਾ ਵਿਚ ਅਨੁਵਾਦ, ਜੋ ਕਿ ਲਗਭਗ 150 ਸਾ.ਯੁ.ਪੂ. ਵਿਚ ਪੂਰਾ ਕੀਤਾ ਗਿਆ ਸੀ, ਨੂੰ ․․․․․․․․ ਕਿਹਾ ਜਾਂਦਾ ਹੈ; ਜਰੋਮ ਨੇ ਬਾਈਬਲ ਨੂੰ ਲਾਤੀਨੀ ਭਾਸ਼ਾ ਵਿਚ ਅਨੁਵਾਦ ਕੀਤਾ ਜੋ ਲਗਭਗ 400 ਸਾ.ਯੁ. ਵਿਚ ਪੂਰਾ ਕੀਤਾ ਗਿਆ ਸੀ। ਇਸ ਨੂੰ ․․․․․․․․ ਕਿਹਾ ਜਾਂਦਾ ਹੈ। [w97 8/15 ਸਫ਼ਾ 9 ਪੈਰਾ 1; ਸਫ਼ਾ 10 ਪੈਰਾ 4]

25. ਮਰੇ ਹੋਏ ਜਿੰਨੇ ਲੋਕ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਉਨ੍ਹਾਂ ਸਾਮ੍ਹਣੇ ․․․․․․․․ ਅਰਥਾਤ ․․․․․․․․ ਵਿੱਚੋਂ ਛੁੱਟ ਜਾਣ ਦੀ ਸੰਭਾਵਨਾ ਹੈ। [kl-PJ ਸਫ਼ਾ 87 ਪੈਰਾ 18]

ਹੇਠਾਂ ਦਿੱਤੇ ਗਏ ਹਰੇਕ ਕਥਨ ਵਿਚ ਸਹੀ ਜਵਾਬ ਚੁਣੋ:

26. ਸਾਲ ਵਿਚ ਇਕ ਵਾਰ (ਡੇਰਿਆਂ ਦੇ ਪਰਬ; ਪ੍ਰਾਸਚਿਤ ਦੇ ਦਿਨ; ਪਸਾਹ) ਦੌਰਾਨ ਇਸਰਾਏਲ ਦੀ ਸਮੁੱਚੀ ਕੌਮ ਨੂੰ, ਯਹੋਵਾਹ ਦੀ ਉਪਾਸਨਾ ਕਰਨ ਵਾਲੇ ਪਰਦੇਸੀਆਂ ਸਮੇਤ, (ਸਾਰਿਆਂ ਕੰਮਾਂ ਤੋਂ ਰੁਕਣਾ; ਦਸਵੰਧ ਦੇਣਾ; ਪਹਿਲੇ ਫਲਾਂ ਦੇ ਚੜ੍ਹਾਵੇ ਦੇਣਾ) ਅਤੇ ਵਰਤ ਰੱਖਣਾ ਪੈਂਦਾ ਸੀ। (ਲੇਵੀ. 16:29-31) [ਹਫ਼ਤਾਵਾਰ ਬਾਈਬਲ ਪਠਨ; w-PJ 96 7/1 ਸਫ਼ਾ 10 ਪੈਰਾ 12 ਦੇਖੋ।]

27. ਨਿਊ ਵਰਲਡ ਬਾਈਬਲ ਟ੍ਰਾਂਸਲੇਸ਼ਨ ਕਮੇਟੀ ਦਾ ਇਕ ਉਦੇਸ਼, ਅਜਿਹਾ ਅਨੁਵਾਦ ਤਿਆਰ ਕਰਨਾ ਸੀ ਜਿਹੜਾ (ਕਾਫ਼ੀ ਹੱਦ ਤਕ ਸ਼ਾਬਦਿਕ; ਮੁਢਲੀਆਂ ਭਾਸ਼ਾਵਾਂ ਦਾ ਭਾਵ-ਅਨੁਵਾਦ; ਖ਼ਾਸ ਸਿਧਾਂਤਕ ਸਮਝ ਦੀ ਇਕਸੁਰਤਾ ਵਿਚ) ਹੋਵੇ, ਤਾਂਕਿ ਪਾਠਕ ਮੂਲ ਭਾਸ਼ਾਵਾਂ ਦੀ ਵਿਸ਼ੇਸ਼ਤਾ ਅਤੇ ਇਸ ਨਾਲ ਸੰਬੰਧਿਤ ਵਿਚਾਰਾਂ ਨੂੰ ਸਮਝ ਸਕੇ। [w97 10/15 ਸਫ਼ਾ 11 ਪੈਰਾ 5]

28. ਇਬਰਾਨੀਆਂ 13:19 ਦੇ ਮੁਤਾਬਕ, ਸੰਗੀ ਵਿਸ਼ਵਾਸੀਆਂ ਦੀਆਂ ਲਗਾਤਾਰ ਪ੍ਰਾਰਥਨਾਵਾਂ ਇਸ ਗੱਲ ਤੇ ਅਸਰ ਪਾ ਸਕਦੀਆਂ ਹਨ ਕਿ (ਪਰਮੇਸ਼ੁਰ ਕਿਸ ਚੀਜ਼ ਦੀ ਇਜਾਜ਼ਤ ਦਿੰਦਾ ਹੈ; ਪਰਮੇਸ਼ੁਰ ਕਦੋਂ ਕਾਰਵਾਈ ਕਰਦਾ ਹੈ; ਪਰਮੇਸ਼ੁਰ ਚੀਜ਼ਾਂ ਨੂੰ ਕਿਵੇਂ ਨਿਰਦੇਸ਼ਿਤ ਕਰੇਗਾ)। [w97 4/15 ਸਫ਼ਾ 6 ਪੈਰਾ 1]

29. ਇਸਰਾਏਲੀਆਂ ਦੇ ‘ਬਸਤ੍ਰ ਦੀ ਕਿਨਾਰੀ ਉੱਤੇ ਨੀਲਾ ਫ਼ੀਤਾ ਜੜਨ’ ਦੀ ਮੰਗ ਕੀਤੀ ਗਈ ਸੀ ਕਿਉਂਕਿ ਇਹ (ਪਵਿੱਤਰ ਸਜਾਵਟ; ਸਾਦਗੀ ਦਾ ਚਿੰਨ੍ਹ; ਯਹੋਵਾਹ ਦੇ ਲੋਕਾਂ ਵਜੋਂ ਦੁਨੀਆਂ ਤੋਂ ਵੱਖਰੇ ਹੋਣ ਦੀ ਦ੍ਰਿਸ਼ਟ ਯਾਦ-ਦਹਾਨੀ) ਸੀ। (ਗਿਣ. 15:38, 39) [ਹਫ਼ਤਾਵਾਰ ਬਾਈਬਲ ਪਠਨ; w83 10/15 ਸਫ਼ਾ 20 ਪੈਰਾ 16 ਦੇਖੋ।]

30. ਪਰਮੇਸ਼ੁਰ ਦੇ ਮਸੀਹਾਈ ਰਾਜ ਦੀ ਬੁਨਿਆਦ ਉਦੋਂ ਧਰੀ ਗਈ ਸੀ ਜਦੋਂ (ਯਿਸੂ ਦੇ ਰਸੂਲਾਂ ਨੂੰ ਚੁਣਿਆ ਗਿਆ; ਮਸੀਹ ਦੀ ਬਲੀਦਾਨ-ਰੂਪੀ ਮੌਤ ਹੋਈ; ਮਸੀਹ ਸਵਰਗ ਨੂੰ ਚੜ੍ਹਿਆ) ਸੀ। [kl-PJ ਸਫ਼ਾ 93 ਪੈਰਾ 10]

ਹੇਠਾਂ ਦਿੱਤੇ ਗਏ ਸ਼ਾਸਤਰਵਚਨਾਂ ਨੂੰ ਅੱਗੇ ਸੂਚੀਬੱਧ ਕੀਤੇ ਗਏ ਕਥਨਾਂ ਦੇ ਨਾਲ ਮਿਲਾਓ:

ਗਿਣ. 16:41, 49; ਮੱਤੀ 19:9; ਲੂਕਾ 2:36-38; ਕੁਲੁ. 2:8; 3:14

31. ਤਪੱਸਿਆ ਕਿਸੇ ਖ਼ਾਸ ਪਵਿੱਤਰਤਾਈ ਜਾਂ ਅਸਲੀ ਗਿਆਨ-ਪ੍ਰਾਪਤੀ ਵੱਲ ਨਹੀਂ ਲੈ ਜਾਂਦੀ। [g-PJ 97 ਅਕਤੂਬਰ-ਦਸੰਬਰ, ਸਫ਼ਾ 29 ਪੈਰਾ 4]

32. ਤਲਾਕ ਦੇ ਲਈ ਵਿਭਚਾਰ ਹੀ ਇੱਕੋ-ਇਕ ਸ਼ਾਸਤਰ ਸੰਬੰਧੀ ਆਧਾਰ ਹੈ, ਜਿਸ ਮਗਰੋਂ ਮੁੜ ਵਿਆਹ ਕੀਤਾ ਜਾ ਸਕਦਾ ਹੈ। [fy-PJ ਸਫ਼ੇ 158-9 ਸਫ਼ਾ 15]

33. ਵੱਡੀ ਉਮਰ ਵਿਚ ਵੀ ਪਰਮੇਸ਼ੁਰ ਦੀ ਸੇਵਾ ਵਿਚ ਬਹੁਤ ਜ਼ਿਆਦਾ ਰੁੱਝੇ ਰਹਿਣ ਨਾਲ ਇਕ ਵਿਅਕਤੀ ਨੂੰ ਆਪਣੇ ਵਿਆਹੁਤਾ ਸਾਥੀ ਦੇ ਵਿਛੋੜੇ ਨੂੰ ਸਹਿਣ ਕਰਨ ਵਿਚ ਮਦਦ ਮਿਲ ਸਕਦੀ ਹੈ। [fy-PJ ਸਫ਼ੇ 170-1 ਪੈਰਾ 21]

34. ਯਹੋਵਾਹ ਵੱਲੋਂ ਆਪਣੇ ਨਿਯੁਕਤ ਸੇਵਕਾਂ ਰਾਹੀਂ ਨਿਆਂ ਕਰਨ ਦੇ ਤਰੀਕੇ ਵਿਚ ਨੁਕਸ ਕੱਢਣ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। [ਹਫ਼ਤਾਵਾਰ ਬਾਈਬਲ ਪਠਨ; w-PJ 96 6/1 ਸਫ਼ਾ 29 ਪੈਰਾ 13 ਦੇਖੋ।]

35. ਨਿਰਸੁਆਰਥੀ ਪ੍ਰੇਮ ਇਕ ਜੋੜੇ ਦੇ ਵਿਆਹ-ਬੰਧਨ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਵਿਚ ਉਹ ਕਰਨ ਦੀ ਇੱਛਾ ਪੈਦਾ ਕਰਦਾ ਹੈ ਜੋ ਇਕ ਦੂਸਰੇ ਦੇ ਲਈ ਅਤੇ ਉਨ੍ਹਾਂ ਦੇ ਬੱਚਿਆਂ ਦੇ ਲਈ ਸਭ ਤੋਂ ਬਿਹਤਰ ਹੈ। [fy-PJ ਸਫ਼ਾ 187 ਪੈਰਾ 11]

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ