20-26 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
20-26 ਸਤੰਬਰ
ਗੀਤ 15 (124)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 19-22
ਨੰ. 1: 2 ਰਾਜਿਆਂ 20:1-11
ਨੰ. 2: ਹਲੀਮ ਕਿਉਂ ਹੋਈਏ? (ਮੱਤੀ 5:5)
ਨੰ. 3: ਆਪਣੇ ਸਾਥੀ ਦੇ ਵਿਛੋੜੇ ਨਾਲ ਨਿਪਟਣਾ (fy ਸਫ਼ੇ 170-171 ਪੈਰੇ 20-22)
□ ਸੇਵਾ ਸਭਾ:
ਗੀਤ 7 (46)
5 ਮਿੰਟ: ਘੋਸ਼ਣਾਵਾਂ।
10 ਮਿੰਟ: ਪਿਛਲੇ ਸਾਲ ਸਾਡੀ ਸੇਵਕਾਈ ਕਿਸ ਤਰ੍ਹਾਂ ਰਹੀ? ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਪਿਛਲੇ ਸੇਵਾ ਸਾਲ ਦੌਰਾਨ ਕਲੀਸਿਯਾ ਦੀ ਸੇਵਕਾਈ ਉੱਤੇ ਵਿਚਾਰ ਕਰੋ। ਭੈਣਾਂ-ਭਰਾਵਾਂ ਦੀ ਕੀਤੀ ਮਿਹਨਤ ਉੱਤੇ ਖ਼ਾਸ ਜ਼ੋਰ ਦਿੰਦੇ ਹੋਏ ਕਲੀਸਿਯਾ ਨੂੰ ਸ਼ਾਬਾਸ਼ ਦਿਓ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜਿਨ੍ਹਾਂ ਨੂੰ ਸੇਵਕਾਈ ਵਿਚ ਵਧੀਆ ਤਜਰਬੇ ਹੋਏ ਸਨ। ਸੁਝਾਅ ਦਿੰਦਿਆਂ ਇਕ-ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਕਲੀਸਿਯਾ ਆਉਣ ਵਾਲੇ ਸਾਲ ਦੌਰਾਨ ਹੋਰ ਸੁਧਾਰ ਕਰ ਸਕਦੀ ਹੈ।
10 ਮਿੰਟ: “ਸੇਵਾ ਸਭਾ ਵਿਚ ਭਾਸ਼ਣ ਦੇਣ ਵਾਲਿਆਂ ਲਈ ਹਿਦਾਇਤਾਂ।” ਬਜ਼ੁਰਗ ਦੁਆਰਾ ਭਾਸ਼ਣ।
10 ਮਿੰਟ: ਪਬਲੀਸ਼ਰ ਬਣਨ ਵਿਚ ਆਪਣੇ ਬੱਚੇ ਦੀ ਮਦਦ ਕਰੋ। ਜੁਲਾਈ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 3 ਉੱਤੇ ਆਧਾਰਿਤ ਚਰਚਾ। ਇਕ ਮਿਸਾਲੀ ਮਾਂ ਜਾਂ ਬਾਪ ਦੀ ਇੰਟਰਵਿਊ ਲਵੋ ਜਿਸ ਦੇ ਛੋਟਾ ਬੱਚੇ ਨੇ ਅਜੇ ਬਪਤਿਸਮਾ ਨਹੀਂ ਲਿਆ, ਪਰ ਪਬਲੀਸ਼ਰ ਹੈ। ਉਸ ਨੇ ਆਪਣੇ ਬੱਚੇ ਦੀ ਕਿੱਦਾਂ ਮਦਦ ਕੀਤੀ ਤਾਂਕਿ ਉਹ ਤਰੱਕੀ ਕਰ ਕੇ ਪਬਲੀਸ਼ਰ ਬਣ ਸਕਿਆ?
ਗੀਤ 28 (221)