ਸ਼ਨੀਵਾਰ
“ਉਸ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਸਾਬਤ ਹੋਵੋ”—2 ਪਤਰਸ 3:14
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 58 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: “ਸ਼ਾਂਤੀ ਦੀ ਖ਼ੁਸ਼ ਖ਼ਬਰੀ” ਸੁਣਾਉਣ ਲਈ ਤਿਆਰ ਰਹੋ
• ਆਪਣਾ ਜੋਸ਼ ਬਣਾਈ ਰੱਖੋ (ਰੋਮੀਆਂ 1:14, 15)
• ਚੰਗੀ ਤਿਆਰੀ ਕਰੋ (2 ਤਿਮੋਥਿਉਸ 2:15)
• ਗੱਲ ਕਰਨ ਵਿਚ ਪਹਿਲ ਕਰੋ (ਯੂਹੰਨਾ 4:6, 7, 9, 25, 26)
• ਦਿਲਚਸਪੀ ਦਿਖਾਉਣ ਵਾਲਿਆਂ ਨੂੰ ਦੁਬਾਰਾ ਮਿਲੋ (1 ਕੁਰਿੰਥੀਆਂ 3:6)
• ਸਮਝਦਾਰ ਬਣਨ ਵਿਚ ਵਿਦਿਆਰਥੀਆਂ ਦੀ ਮਦਦ ਕਰੋ (ਇਬਰਾਨੀਆਂ 6:1)
10:40 ਨੌਜਵਾਨੋ—ਉਹ ਰਾਹ ਚੁਣੋ ਜਿਸ ʼਤੇ ਚੱਲ ਕੇ ਤੁਹਾਨੂੰ ਜ਼ਿੰਦਗੀ ਵਿਚ ਸ਼ਾਂਤੀ ਮਿਲੇਗੀ! (ਮੱਤੀ 6:33; ਲੂਕਾ 7:35; ਯਾਕੂਬ 1:4)
11:00 ਗੀਤ ਨੰ. 135 ਅਤੇ ਘੋਸ਼ਣਾਵਾਂ
11:10 ਵੀਡੀਓ: ਭੈਣ-ਭਰਾ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਪਾ ਰਹੇ ਹਨ . . .
• ਵਿਰੋਧ ਦੇ ਬਾਵਜੂਦ
• ਬੀਮਾਰੀਆਂ ਦੇ ਬਾਵਜੂਦ
• ਆਰਥਿਕ ਤੰਗੀ ਦੇ ਬਾਵਜੂਦ
• ਕੁਦਰਤੀ ਆਫ਼ਤਾਂ ਦੇ ਬਾਵਜੂਦ
11:45 ਸਮਰਪਣ ਦਾ ਭਾਸ਼ਣ: “ਸ਼ਾਂਤੀ” ਦੇ ਰਾਹ ʼਤੇ ਚੱਲਦੇ ਰਹੋ (ਲੂਕਾ 1:79; 2 ਕੁਰਿੰਥੀਆਂ 4:16-18; 13:11)
12:15 ਗੀਤ ਨੰ. 54 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 29
1:50 ਭਾਸ਼ਣ-ਲੜੀ: ਸ਼ਾਂਤੀ ਭੰਗ ਕਰਨ ਵਾਲੀਆਂ ਚੀਜ਼ਾਂ ਛੱਡੋ
• ਸ਼ੇਖ਼ੀਆਂ (ਅਫ਼ਸੀਆਂ 4:22; 1 ਕੁਰਿੰਥੀਆਂ 4:7)
• ਈਰਖਾ (ਫ਼ਿਲਿੱਪੀਆਂ 2:3, 4)
• ਬੇਈਮਾਨੀ (ਅਫ਼ਸੀਆਂ 4:25)
• ਚੁਗ਼ਲੀਆਂ (ਕਹਾਉਤਾਂ 15:28)
• ਹੱਦੋਂ ਵੱਧ ਗੁੱਸਾ (ਯਾਕੂਬ 1:19)
2:45 ਵੀਡੀਓ ਡਰਾਮਾ: ਯਹੋਵਾਹ ਸਾਨੂੰ ਸ਼ਾਂਤੀ ਦੇ ਰਾਹ ਪਾਉਂਦਾ ਹੈ—ਭਾਗ 1 (ਯਸਾਯਾਹ 48:17, 18)
3:15 ਗੀਤ ਨੰ. 130 ਅਤੇ ਘੋਸ਼ਣਾਵਾਂ
3:25 ਭਾਸ਼ਣ-ਲੜੀ: “ਸ਼ਾਂਤੀ ਕਾਇਮ ਕਰਨ ਅਤੇ ਇਸ ਨੂੰ ਬਣਾਈ ਰੱਖਣ ਦਾ ਜਤਨ ਕਰ” . . .
• ਛੇਤੀ ਬੁਰਾ ਨਾ ਮਨਾ ਕੇ (ਕਹਾਉਤਾਂ 19:11; ਉਪਦੇਸ਼ਕ ਦੀ ਕਿਤਾਬ 7:9; 1 ਪਤਰਸ 3:11)
• ਮਾਫ਼ੀ ਮੰਗ ਕੇ (ਮੱਤੀ 5:23, 24; ਰਸੂਲਾਂ ਦੇ ਕੰਮ 23:3-5)
• ਦਿਲੋਂ ਮਾਫ਼ ਕਰ ਕੇ (ਕੁਲੁੱਸੀਆਂ 3:13)
• ਸਮਝਦਾਰੀ ਨਾਲ ਗੱਲ ਕਰ ਕੇ (ਕਹਾਉਤਾਂ 12:18; 18:21)
4:15 ਆਪਣੇ ‘ਸ਼ਾਂਤੀ ਭਰੇ ਰਿਸ਼ਤੇ ਅਤੇ ਏਕਤਾ ਦੇ ਬੰਧਨ’ ਦੀ ਰਾਖੀ ਕਰੋ! (ਅਫ਼ਸੀਆਂ 4:1-6)
4:50 ਗੀਤ ਨੰ. 113 ਅਤੇ ਸਮਾਪਤੀ ਪ੍ਰਾਰਥਨਾ