ਕਿੰਗਡਮ ਨਿਊਜ਼ ਵਿਚ ਦਿਖਾਈ ਗਈ ਰੁਚੀ ਦੀ ਪੈਰਵੀ ਕਰੋ
1 ਪਿਛਲੇ ਕੁਝ ਹਫ਼ਤਿਆਂ ਤੋਂ, ਅਸੀਂ ਕਿੰਗਡਮ ਨਿਊਜ਼ ਨੰ. 35, ਜਿਸ ਦਾ ਵਿਸ਼ਾ ਹੈ “ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?” ਨੂੰ ਵੰਡਣ ਦੇ ਵਿਸ਼ੇਸ਼-ਸਨਮਾਨ ਦਾ ਆਨੰਦ ਮਾਣ ਰਹੇ ਹਾਂ। ਸਭ ਜਗ੍ਹਾ ਪ੍ਰਕਾਸ਼ਕ ਕਿੰਗਡਮ ਨਿਊਜ਼ ਦੇ ਇਸ ਅੰਕ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਲਾਇਕ ਲੋਕਾਂ ਤਕ ਪਹੁੰਚਾਉਣ ਦਾ ਜਤਨ ਕਰ ਰਹੇ ਹਨ। (ਮੱਤੀ 10:11) ਹਾਲਾਂਕਿ ਮੁਹਿੰਮ ਐਤਵਾਰ, ਨਵੰਬਰ 16, ਨੂੰ ਖ਼ਤਮ ਕਰਨ ਦੀ ਯੋਜਨਾ ਹੈ, ਪਰ ਬਜ਼ੁਰਗ ਸ਼ਾਇਦ ਕਲੀਸਿਯਾ ਦੀ ਸਪਲਾਈ ਮੁੱਕਣ ਤਕ ਤੁਹਾਨੂੰ ਕਿੰਗਡਮ ਨਿਊਜ਼ ਨੰ. 35 ਦੀ ਵੰਡਾਈ ਜਾਰੀ ਰੱਖਣ ਲਈ ਕਹਿਣ।
2 ਕਿੰਗਡਮ ਨਿਊਜ਼ ਦੇ ਇਸ ਅੰਕ ਨੇ ਬਹੁਤ ਸਾਰੇ ਲੋਕਾਂ ਦੀ ਰੁਚੀ ਜਗਾਈ ਹੈ। ਉਹ ਦੇਖਦੇ ਹਨ ਕਿ ਆਮ ਤੌਰ ਤੇ ਮਨੁੱਖ ਵਿਚ ਕੁਦਰਤੀ ਮੋਹ ਨਹੀਂ ਰਿਹਾ ਹੈ ਅਤੇ ਇਸ ਕਰਕੇ ਉਹ ਭਵਿੱਖ ਬਾਰੇ ਚਿੰਤਿਤ ਹਨ। (2 ਤਿਮੋ. 3:3) ਅਸੀਂ ਜਗਾਈ ਗਈ ਰੁਚੀ ਦੀ ਪੈਰਵੀ ਕਰਨੀ ਚਾਹੁੰਦੇ ਹਾਂ।
3 ਕਿੰਗਡਮ ਨਿਊਜ਼ ਸਫ਼ਲਤਾ ਹਾਸਲ ਕਰਦਾ ਹੈ: 1995 ਦੀ ਕਿੰਗਡਮ ਨਿਊਜ਼ ਮੁਹਿੰਮ ਦੌਰਾਨ, ਇਕ ਔਰਤ ਜਿਸ ਨੂੰ ਇਕ ਕਾਪੀ ਮਿਲੀ ਸੀ, ਰਾਜ ਗ੍ਰਹਿ ਵਿਖੇ ਸਭਾ ਲਈ ਆਈ ਕਿਉਂਕਿ ਉਹ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸ ਬਾਰੇ ਹੋਰ ਜ਼ਿਆਦਾ ਸਿੱਖਣਾ ਚਾਹੁੰਦੀ ਸੀ। ਉਸ ਸਭਾ ਵਿਚ ਉਸ ਨੇ ਖ਼ੁਸ਼ੀ-ਖ਼ੁਸ਼ੀ ਇਕ ਬਾਈਬਲ ਅਧਿਐਨ ਸਵੀਕਾਰ ਕੀਤਾ ਅਤੇ ਉਸ ਮਗਰੋਂ ਉਸ ਨੇ ਘੱਟ ਹੀ ਕਿਸੇ ਸਭਾ ਨੂੰ ਖੁੰਝਿਆ। ਕੁਝ ਹੀ ਸਮੇਂ ਬਾਅਦ, ਉਸ ਨੇ ਆਪਣੇ ਸਾਬਕਾ ਗਿਰਜੇ ਨੂੰ ਲਿਖ ਕੇ ਆਪਣੀ ਮੈਂਬਰਸ਼ਿਪ ਸਮਾਪਤ ਕਰ ਦਿੱਤੀ!
4 ਹੁਣ ਤਕ, ਖੇਤਰ ਵਿਚ ਸੈਂਕੜੇ ਲੋਕ ਕਿੰਗਡਮ ਨਿਊਜ਼ ਨੰ. 35 ਦਾ ਸੰਦੇਸ਼ ਪੜ੍ਹ ਚੁੱਕੇ ਹਨ। ਪਰ ਇਸ ਪ੍ਰਤੀ ਉਨ੍ਹਾਂ ਦੀ ਕੀ ਪ੍ਰਤਿਕ੍ਰਿਆ ਸੀ? ਜੇਕਰ ਉਹ ਸੰਦੇਸ਼ ਤੋਂ ਸੁਖਾਵੇਂ ਢੰਗ ਨਾਲ ਪ੍ਰਭਾਵਿਤ ਹੋਏ ਵੀ ਹੋਣ, ਫਿਰ ਵੀ ਜ਼ਿਆਦਾਤਰ ਵਿਅਕਤੀ ਕੋਈ ਕਦਮ ਨਹੀਂ ਚੁੱਕਣਗੇ ਜਦ ਤਕ ਕੋਈ ਯਹੋਵਾਹ ਦਾ ਗਵਾਹ ਉਨ੍ਹਾਂ ਕੋਲ ਦੁਬਾਰਾ ਵਾਪਸ ਨਾ ਜਾਵੇ। ਕੀ ਤੁਸੀਂ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹੋ? ਆਪਣੇ ਸੰਗੀ ਮਨੁੱਖਾਂ ਲਈ ਪ੍ਰੇਮਪੂਰਣ ਚਿੰਤਾ ਤੋਂ ਸਾਨੂੰ ਇੰਜ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਕਿੰਗਡਮ ਨਿਊਜ਼ ਵਿਚ ਰੁਚੀ ਦਿਖਾਉਣ ਵਾਲੇ ਸਾਰਿਆਂ ਨੂੰ ਦੁਬਾਰਾ ਮਿਲਿਆ ਜਾਣਾ ਚਾਹੀਦਾ ਹੈ।
5 ਤੁਸੀਂ ਵਾਪਸ ਜਾ ਕੇ ਕੀ ਕਹੋਗੇ? ਤੁਸੀਂ ਕੁਝ ਟਿੱਪਣੀਆਂ ਕਰ ਸਕਦੇ ਹੋ ਕਿ ਕਿੰਗਡਮ ਨਿਊਜ਼ ਦਾ ਸੰਦੇਸ਼ ਕਿਉਂ ਸਮਾਂ-ਅਨੁਕੂਲ ਹੈ ਅਤੇ ਫਿਰ ਇਕ ਵਿਚਾਰ-ਉਕਸਾਊ ਸਵਾਲ ਪੁੱਛ ਸਕਦੇ ਹੋ। ਧਿਆਨ ਨਾਲ ਸੁਣੋ ਜਦੋਂ ਘਰ-ਸੁਆਮੀ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਤਾਂਕਿ ਤੁਸੀਂ ਉਸ ਦੇ ਮਨ ਦੀ ਗੱਲ ਜਾਣ ਸਕੋ। ਫਿਰ ਮੰਗ ਵੱਡੀ ਪੁਸਤਿਕਾ ਵਿਚ ਕਿਸੇ ਢੁਕਵੇਂ ਨੁਕਤੇ ਵੱਲ ਧਿਆਨ ਖਿੱਚੋ, ਜੋ ਕਿੰਗਡਮ ਨਿਊਜ਼ ਵਿਚ ਦੱਸਿਆ ਗਿਆ ਸੀ। ਜੇ ਪ੍ਰਤਿਕ੍ਰਿਆ ਚੰਗੀ ਹੋਵੇ, ਤਾਂ ਉਸੇ ਸਮੇਂ ਬਾਈਬਲ ਅਧਿਐਨ ਆਰੰਭ ਕਰਨ ਦੀ ਕੋਸ਼ਿਸ਼ ਕਰੋ।
6 ਇੱਥੇ ਕੁਝ ਪੇਸ਼ਕਾਰੀਆਂ ਸੁਝਾਈਆਂ ਗਈਆਂ ਹਨ ਜੋ ਤੁਸੀਂ “ਕਿੰਗਡਮ ਨਿਊਜ਼” ਨੰ. 35 ਵਿਚ ਰੁਚੀ ਦਿਖਾਉਣ ਵਾਲਿਆਂ ਕੋਲ ਵਾਪਸ ਜਾ ਕੇ ਅਜ਼ਮਾ ਸਕਦੇ ਹੋ:
◼ “ਤੁਹਾਨੂੰ ਸ਼ਾਇਦ ਉਸ ਛਪੀ ਜਾਣਕਾਰੀ ਬਾਰੇ ਚੇਤਾ ਹੋਵੇ ਜੋ ਮੈਂ ਤੁਹਾਨੂੰ ਹਾਲ ਹੀ ਵਿਚ ਦੇ ਕੇ ਗਿਆ ਸੀ। ਇਹ ਸੰਦੇਸ਼ ਅੱਜ ਮਨੁੱਖਜਾਤੀ ਨੂੰ ਵਿਭਾਜਿਤ ਕਰਨ ਵਾਲੇ ਇਕ ਅਤਿ-ਆਵੱਸ਼ਕ ਵਿਸ਼ੇ—ਦੂਜਿਆਂ ਲਈ ਪਿਆਰ ਦੀ ਘਾਟ—ਉੱਤੇ ਚਰਚਾ ਕਰਦਾ ਹੈ।” ਕਿੰਗਡਮ ਨਿਊਜ਼ ਦੇ ਸਫ਼ਾ 2 ਉੱਤੇ “ਗੁਆਂਢੀ ਲਈ ਪਿਆਰ ਠੰਡਾ ਪੈ ਗਿਆ ਹੈ” ਸਿਰਲੇਖ ਹੇਠ ਦਿੱਤੇ ਗਏ ਸਬੂਤ ਵੱਲ ਧਿਆਨ ਖਿੱਚੋ। ਫਿਰ ਪੁੱਛੋ, “ਕੀ ਤੁਸੀਂ ਸੋਚਦੇ ਹੋ ਕਿ ਮਨੁੱਖਜਾਤੀ ਦਾ ਇਸ ਢੰਗ ਨਾਲ ਜੀਉਣਾ ਹੀ ਪਰਮੇਸ਼ੁਰ ਦਾ ਮਕਸਦ ਸੀ?” ਜਵਾਬ ਲਈ ਸਮਾਂ ਦਿਓ। ਮੰਗ ਵੱਡੀ ਪੁਸਤਿਕਾ ਵਿਚ ਪਾਠ 5 ਖੋਲ੍ਹੋ, ਅਤੇ ਬਾਈਬਲ ਅਧਿਐਨ ਆਰੰਭ ਕਰਨ ਦੀ ਕੋਸ਼ਿਸ਼ ਕਰੋ।
◼ “ਜਦੋਂ ਅਸੀਂ ਪਹਿਲੀ ਵਾਰ ਮਿਲੇ ਸੀ, ਤਾਂ ਮੈਂ ਤੁਹਾਨੂੰ ‘ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?’ ਵਿਸ਼ੇ ਉੱਤੇ ਕੁਝ ਜਾਣਕਾਰੀ ਦਿੱਤੀ ਸੀ। ਤੁਹਾਡੇ ਖ਼ਿਆਲ ਵਿਚ ਕੀ ਅਜਿਹਾ ਸੰਸਾਰ ਸੰਭਵ ਹੈ?” ਜਵਾਬ ਲਈ ਸਮਾਂ ਦਿਓ। ਮੰਗ ਵੱਡੀ ਪੁਸਤਿਕਾ ਵਿਚ ਪਾਠ 6 ਖੋਲ੍ਹੋ, ਅਤੇ ਪੈਰਾ 6 ਪੜ੍ਹੋ। ਫਿਰ ਮੀਕਾਹ 4:3, 4 ਵਿਚ ਦਿੱਤਾ ਗਿਆ ਪਰਮੇਸ਼ੁਰ ਦਾ ਵਾਅਦਾ ਪੜ੍ਹੋ। ਜੇਕਰ ਘਰ-ਸੁਆਮੀ ਰੁਚੀ ਦਿਖਾਉਂਦਾ ਜਾਪੇ, ਤਾਂ ਵੱਡੀ ਪੁਸਤਿਕਾ ਅਤੇ ਅਧਿਐਨ ਪੇਸ਼ ਕਰੋ।
◼ “ਜਦੋਂ ਮੈਂ ਤੁਹਾਨੂੰ ਪਿਛਲੀ ਵਾਰ ਮਿਲਿਆ ਸੀ, ਤਾਂ ਮੈਂ ਤੁਹਾਨੂੰ ਕੁਝ ਪੜ੍ਹਨ ਲਈ ਦੇ ਕੇ ਗਿਆ ਸੀ, ਜਿਸ ਦਾ ਵਿਸ਼ਾ ਸੀ ‘ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?’ ਉਸ ਵਿਚ ਇਕ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਦੀ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਜੋ ਅਧਿਐਨ ਸਾਧਨ ਇਸਤੇਮਾਲ ਕਰਦੇ ਹਾਂ, ਤੁਹਾਨੂੰ ਉਹੋ ਦਿਖਾਉਣ ਲਈ ਮੈਂ ਦੁਬਾਰਾ ਆਇਆ ਹਾਂ। [ਗਿਆਨ ਪੁਸਤਕ ਦਿਖਾਓ।] ਇਹ ਪੁਸਤਕ ਉਸ ਸਮੇਂ ਦੀ ਸਾਫ਼-ਸਾਫ਼ ਵਿਆਖਿਆ ਕਰਦੀ ਹੈ ਜਦੋਂ ਸਭ ਲੋਕ ਇਕ ਦੂਜੇ ਨਾਲ ਪਿਆਰ ਕਰਨਗੇ, ਅਤੇ ਇਹ ਤੁਹਾਡੇ ਮਨ ਵਿਚ ਆਉਣ ਵਾਲੇ ਦੂਜੇ ਸਵਾਲਾਂ ਦਾ ਵੀ ਜਵਾਬ ਦਿੰਦੀ ਹੈ: ਅਸੀਂ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਾਂ? ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ? ਸਾਡੇ ਮਰੇ ਹੋਏ ਪਿਆਰਿਆਂ ਨੂੰ ਕੀ ਹੁੰਦਾ ਹੈ?” ਫਿਰ ਪੁੱਛੋ, “ਕੀ ਮੈਂ ਤੁਹਾਡੇ ਲਈ ਇਹ ਅਧਿਐਨ ਕੋਰਸ ਪ੍ਰਦਰਸ਼ਿਤ ਕਰਾਂ?” ਜੇਕਰ ਘਰ-ਸੁਆਮੀ ਤੁਹਾਡੀ ਪੇਸ਼ਕਸ਼ ਠੁਕਰਾ ਦੇਵੇ, ਤਾਂ ਉਸ ਨੂੰ ਪੁੱਛੋ ਕਿ ਕੀ ਉਹ ਪੁਸਤਕ ਨੂੰ ਆਪਣੇ ਆਪ ਪੜ੍ਹਨਾ ਪਸੰਦ ਕਰੇਗਾ। ਉਸ ਨੂੰ ਇਕ ਕਾਪੀ ਪੇਸ਼ ਕਰੋ। ਦੁਬਾਰਾ ਆਉਣ ਦੀ ਯੋਜਨਾ ਬਣਾਓ।
7 ਕਿੰਗਡਮ ਨਿਊਜ਼ ਨੰ. 35 ਦੀ ਸਪਲਾਈ ਮੁੱਕਣ ਤੇ, ਅਸੀਂ ਮਹੀਨੇ ਦੇ ਬਾਕੀ ਦਿਨਾਂ ਦੌਰਾਨ ਗਿਆਨ ਪੁਸਤਕ ਪੇਸ਼ ਕਰ ਸਕਦੇ ਹਾਂ। ਇਸ ਪੁਸਤਕ ਲਈ ਸੁਝਾਈਆਂ ਗਈਆਂ ਕਈ ਵਧੀਆ ਪੇਸ਼ਕਾਰੀਆਂ ਸਾਡੀ ਰਾਜ ਸੇਵਕਾਈ ਦੇ ਮਾਰਚ (ਅੰਗ੍ਰੇਜ਼ੀ), ਜੂਨ, ਅਤੇ ਨਵੰਬਰ 1996 ਅਤੇ ਜੂਨ 1997 ਦੇ ਅੰਕਾਂ ਦੇ ਪਿਛਲੇ ਸਫ਼ੇ ਉੱਤੇ ਪਾਈਆਂ ਜਾ ਸਕਦੀਆਂ ਹਨ।
8 ਕਿੰਗਡਮ ਨਿਊਜ਼ ਦੀ ਇਸ ਵਿਸ਼ੇਸ਼ ਵੰਡਾਈ ਤੋਂ ਸਾਨੂੰ ਸਾਰਿਆਂ ਨੂੰ ਪ੍ਰਚਾਰ ਕੰਮ ਵਿਚ ਹੋਰ ਜ਼ਿਆਦਾ ਜਤਨ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਯਹੋਵਾਹ ਦੀ ਮਦਦ ਨਾਲ, ਅਸੀਂ ਯਕੀਨੀ ਹੋ ਸਕਦੇ ਹਾਂ ਕਿ ਇਹ ਮੁਹਿੰਮ ਨਿਸ਼ਚਿਤ ਹੀ ਸਫ਼ਲ ਹੋਵੇਗੀ, ਅਤੇ ਲੋਕਾਂ ਨੂੰ ਪਰਮੇਸ਼ੁਰ ਦਾ ਇਹ ਮਕਸਦ ਕਿ ਪੂਰੀ ਮਨੁੱਖਜਾਤੀ ਇਕ ਦੂਜੇ ਨੂੰ ਪਿਆਰ ਕਰੇ, ਜਾਣਨ ਵਿਚ ਮਦਦ ਦੇਵੇਗੀ। ਸਾਡੀ ਪ੍ਰਾਰਥਨਾ ਹੈ ਕਿ ਯਹੋਵਾਹ ਸਾਡੇ ਸਿਰੜੀ ਜਤਨਾਂ ਨੂੰ ਬਰਕਤ ਦੇਣਾ ਜਾਰੀ ਰੱਖੇ, ਜਿਉਂ-ਜਿਉਂ ਅਸੀਂ ਕਿੰਗਡਮ ਨਿਊਜ਼ ਵਿਚ ਦਿਖਾਈ ਗਈ ਰੁਚੀ ਦੀ ਪੈਰਵੀ ਕਰਦੇ ਹਾਂ।