ਪ੍ਰਕਾਸ਼ਨਾਂ ਦੀ ਕਦਰ ਕਰੋ
1. ਅਸੀਂ ਯਿਸੂ ਦੀ ਤਰ੍ਹਾਂ ਯਹੋਵਾਹ ਦੇ ਇੰਤਜ਼ਾਮਾਂ ਦੀ ਕਿੱਦਾਂ ਕਦਰ ਕਰ ਸਕਦੇ ਹਾਂ?
1 ਯਿਸੂ ਨੇ ਲੋਕਾਂ ਦੀ ਵੱਡੀ ਭੀੜ ਨੂੰ ਚਮਤਕਾਰੀ ਢੰਗ ਨਾਲ ਰੋਟੀਆਂ ਖੁਆਉਣ ਤੋਂ ਬਾਅਦ ਬਚੇ ਹੋਏ ਟੁਕੜਿਆਂ ਨੂੰ ਟੋਕਰੀਆਂ ਵਿਚ ਇਕੱਠਾ ਕਰਨ ਦੀ ਪ੍ਰਬੰਧ ਕੀਤਾ। (ਮੱਤੀ 14:19-21) ਯਹੋਵਾਹ ਦੇ ਇੰਤਜ਼ਾਮਾਂ ਦੀ ਅਜਿਹੀ ਕਦਰ ਸਾਡੇ ਲਈ ਵਧੀਆ ਮਿਸਾਲ ਹੈ। ਸਾਨੂੰ “ਮਾਤਬਰ ਮੁਖ਼ਤਿਆਰ” ਦੁਆਰਾ ਜੋ ਵੀ ਮਿਲਦਾ ਹੈ, ਉਸ ਦੀ ਸਾਨੂੰ ਦਿਲੋਂ ਕਦਰ ਕਰ ਕੇ ‘ਧੰਨਵਾਦੀ’ ਹੋਣਾ ਚਾਹੀਦਾ ਹੈ।—ਕੁਲੁ. 3:15; ਲੂਕਾ 12:42; ਮੱਤੀ 24:45-47.
2. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੇ ਕੋਲ ਰਸਾਲੇ ਜਮ੍ਹਾ ਨਾ ਹੋਣ?
2 ਰਸਾਲੇ: ਰਸਾਲੇ ਸੌਖਿਆਂ ਹੀ ਜਮ੍ਹਾ ਹੋ ਜਾਂਦੇ ਹਨ। ਜੇ ਸਾਡੇ ਕੋਲ ਹਮੇਸ਼ਾ ਹੀ ਬਹੁਤ ਸਾਰੇ ਰਸਾਲੇ ਬਚ ਜਾਂਦੇ ਹਨ, ਤਾਂ ਸਾਨੂੰ ਆਪਣਾ ਆਰਡਰ ਘਟਾਉਣਾ ਚਾਹੀਦਾ ਹੈ। ਅਸੀਂ ਪੁਰਾਣੇ ਰਸਾਲਿਆਂ ਦਾ ਕੀ ਕਰ ਸਕਦੇ ਹਾਂ? ਪੁਰਾਣੇ ਰਸਾਲਿਆਂ ਦੀ ਅਹਿਮੀਅਤ ਨਹੀਂ ਘੱਟਦੀ। ਜੇ ਸਾਡੇ ਕੋਲ ਕਾਫ਼ੀ ਪੁਰਾਣੇ ਰਸਾਲੇ ਜਮ੍ਹਾ ਹੋ ਗਏ ਹਨ, ਤਾਂ ਅਸੀਂ ਸੇਵਾ ਨਿਗਾਹਬਾਨ ਜਾਂ ਕਿਸੇ ਹੋਰ ਬਜ਼ੁਰਗ ਤੋਂ ਵਧੀਆ ਸੁਝਾਅ ਲੈ ਕੇ ਉਨ੍ਹਾਂ ਨੂੰ ਵੰਡ ਸਕਦੇ ਹਾਂ।
3, 4. ਸਾਹਿੱਤ ਆਰਡਰ ਕਰਨ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
3 ਹੋਰ ਸਾਹਿੱਤ: ਜਦੋਂ ਨਵੀਂ ਕਿਤਾਬ ਜਾਂ ਬਰੋਸ਼ਰ ਪੇਸ਼ ਕਰਨ ਦੀ ਗੱਲ ਆਉਂਦੀ ਹੈ, ਤਾਂ ਪ੍ਰਚਾਰ ਵਾਸਤੇ ਕਿੰਗਡਮ ਹਾਲ ਤੋਂ ਇਹ ਸਾਹਿੱਤ ਲੈਣ ਤੋਂ ਪਹਿਲਾਂ ਦੇਖੋ ਕਿ ਤੁਹਾਡੇ ਘਰ ਇਸ ਸਾਹਿੱਤ ਦੀਆਂ ਵਾਧੂ ਕਾਪੀਆਂ ਤਾਂ ਨਹੀਂ ਪਈਆਂ। ਉੱਨਾ ਹੀ ਸਾਹਿੱਤ ਲਵੋ ਜਿੰਨਾ ਉਸ ਹਫ਼ਤੇ ਲਈ ਚਾਹੀਦਾ ਹੈ ਤੇ ਵੰਡਣ ਤੋਂ ਬਾਅਦ ਹੋਰ ਸਾਹਿੱਤ ਲਿਆ ਜਾ ਸਕਦਾ ਹੈ।
4 ਆਪਣੇ ਲਈ ਉੱਨਾ ਹੀ ਸਾਹਿੱਤ ਆਰਡਰ ਕਰੋ ਜਿੰਨੇ ਦੀ ਲੋੜ ਹੈ। ਪ੍ਰਕਾਸ਼ਨਾਂ ਉੱਤੇ ਦਿੱਤੀ ਹੋਈ ਖਾਲੀ ਥਾਂ ਤੇ ਆਪਣਾ ਨਾਂ ਲਿਖੋ। ਇਸ ਤਰ੍ਹਾਂ ਤੁਹਾਡਾ ਗੁਆਚਿਆ ਸਾਹਿੱਤ ਤੁਹਾਨੂੰ ਵਾਪਸ ਮਿਲ ਸਕਦਾ ਹੈ। ਸੀ. ਡੀ. ਰੋਮ ਤੇ ਵਾਚਟਾਵਰ ਲਾਇਬ੍ਰੇਰੀ ਦੀ ਚੰਗੀ ਵਰਤੋਂ ਕਰੋ ਅਤੇ ਆਪਣੇ ਨਿੱਜੀ ਰਸਾਲਿਆਂ ਨੂੰ ਸਾਂਭ ਕੇ ਰੱਖੋ।
5. ਪ੍ਰਕਾਸ਼ਨ ਦਿੰਦੇ ਸਮੇਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
5 ਪ੍ਰਕਾਸ਼ਨ ਵੰਡਣੇ: ਸਾਨੂੰ ਸਿਰਫ਼ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਹੀ ਪ੍ਰਕਾਸ਼ਨ ਦੇਣੇ ਚਾਹੀਦੇ ਹਨ। ਯਾਦ ਰੱਖੋ ਕਿ ਸੇਵਕਾਈ ਵਿਚ ਵਰਤੇ ਜਾਂਦੇ ਇਨ੍ਹਾਂ ਕੀਮਤੀ ਪ੍ਰਕਾਸ਼ਨਾਂ ਦਾ ਖ਼ਰਚਾ ਅਸੀਂ ਖ਼ੁਦ ਚੁੱਕਦੇ ਹਾਂ। ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਪ੍ਰਕਾਸ਼ਨ ਦਿੰਦੇ ਸਮੇਂ ਇਹ ਦੱਸਣ ਤੋਂ ਨਾ ਝਿਜਕੋ ਕਿ ਉਹ ਸੰਸਾਰ ਭਰ ਵਿਚ ਹੋ ਰਹੇ ਇਸ ਕੰਮ ਲਈ ਦਾਨ ਦੇ ਸਕਦੇ ਹਨ।
6. ਅਸੀਂ ਆਪਣੇ ਪ੍ਰਕਾਸ਼ਨਾਂ ਨੂੰ ਕਿਉਂ ਅਨਮੋਲ ਸਮਝਦੇ ਹਾਂ ਤੇ ਇਸ ਕਰਕੇ ਸਾਨੂੰ ਕੀ ਨਹੀਂ ਕਰਨਾ ਚਾਹੀਦਾ?
6 ਯਿਸੂ ਨੇ ਲੋਕਾਂ ਨੂੰ ਚਮਤਕਾਰੀ ਢੰਗ ਨਾਲ ਸਿਰਫ਼ ਰੋਟੀ ਹੀ ਨਹੀਂ ਖੁਆਈ, ਸਗੋਂ ਉਸ ਨੇ ਅਕਸਰ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਵੀ ਦਿੱਤਾ। ਉਸ ਨੇ ਕਿਹਾ ਕਿ “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਸਾਡੇ ਪ੍ਰਕਾਸ਼ਨਾਂ ਵਿਚ ਬਾਈਬਲ ਦੀਆਂ ਸੱਚਾਈਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸਦਾ ਦੀ ਜ਼ਿੰਦਗੀ ਪਾ ਸਕਦੇ ਹਾਂ। (ਯੂਹੰ. 17:3) ਸਾਨੂੰ ਫ਼ਜ਼ੂਲ ਵਿਚ ਇਹ ਅਨਮੋਲ ਪ੍ਰਕਾਸ਼ਨ ਨਹੀਂ ਵੰਡਣੇ ਚਾਹੀਦੇ!