ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪ੍ਰਚਾਰ ਦੀਆਂ ਮੀਟਿੰਗਾਂ ਵਿਚ ਹੁਣ ਨਹੀਂ ਵਰਤੀ ਜਾਵੇਗੀ
ਭਰਾ ਪਹਿਲਾਂ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਵਿਚ ਸ਼ਾਇਦ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਕ ਦੀ ਛੋਟੀ ਜਿਹੀ ਚਰਚਾ ਕਰਦੇ ਸਨ, ਖ਼ਾਸ ਕਰਕੇ ਜਦੋਂ ਉਸ ਦਾ ਵਿਸ਼ਾ ਪ੍ਰਚਾਰ ਨਾਲ ਮਿਲਦਾ-ਜੁਲਦਾ ਸੀ। ਪਰ ਹੁਣ ਪ੍ਰਚਾਰ ਦੀਆਂ ਮੀਟਿੰਗਾਂ ਵਿਚ ਇਸ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਪਹਿਲਾਂ ਵਾਂਗ ਭਰਾ ਹੁਣ ਬਾਈਬਲ, ਸਾਡੀ ਰਾਜ ਸੇਵਕਾਈ, ਸੇਵਾ ਸਕੂਲ (ਹਿੰਦੀ) ਅਤੇ ਪ੍ਰਚਾਰ ਸੰਬੰਧੀ ਹੋਰ ਕਿਤਾਬਾਂ ਵਰਤ ਸਕਦੇ ਹਨ। ਭਰਾਵਾਂ ਨੂੰ ਪਬਲੀਸ਼ਰਾਂ ਨੂੰ ਢੁਕਵੀਆਂ ਗੱਲਾਂ ਜਾਂ ਸੁਝਾਅ ਦੇਣੇ ਚਾਹੀਦੇ ਹਨ। ਇਹ ਸਭਾ 10-15 ਮਿੰਟਾਂ ਤੋਂ ਜ਼ਿਆਦਾ ਲੰਬੀ ਨਹੀਂ ਹੋਣੀ ਚਾਹੀਦੀ ਅਤੇ ਜੇ ਇਹ ਕਲੀਸਿਯਾ ਦੀ ਮੀਟਿੰਗ ਤੋਂ ਬਾਅਦ ਵਿਚ ਕੀਤੀ ਜਾਂਦੀ ਹੈ, ਤਾਂ ਇਸ ਤੋਂ ਵੀ ਛੋਟੀ ਹੋਣੀ ਚਾਹੀਦੀ ਹੈ।