ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 10/11 ਸਫ਼ਾ 2
  • ਪਿੱਛੇ ਨਾ ਹਟੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿੱਛੇ ਨਾ ਹਟੋ
  • 2011 ਸਾਡੀ ਰਾਜ ਸੇਵਕਾਈ—2011
  • ਮਿਲਦੀ-ਜੁਲਦੀ ਜਾਣਕਾਰੀ
  • ਨੌਜਵਾਨੋ—ਆਪਣੀ ਸਕੂਲੀ ਸਿੱਖਿਆ ਦਾ ਲਾਭ ਉਠਾਓ
    ਸਾਡੀ ਰਾਜ ਸੇਵਕਾਈ—1998
  • ਕੀ ਤੁਹਾਡੇ ਬੱਚੇ ਤਿਆਰ ਹਨ?
    ਸਾਡੀ ਰਾਜ ਸੇਵਕਾਈ—2012
  • ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਨਾਂ ਲਿਖਾਉਣਾ
    ਸਾਡੀ ਰਾਜ ਸੇਵਕਾਈ—1996
  • ਸਾਲ 2002 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ
    ਸਾਡੀ ਰਾਜ ਸੇਵਕਾਈ—2001
ਹੋਰ ਦੇਖੋ
2011 ਸਾਡੀ ਰਾਜ ਸੇਵਕਾਈ—2011
km 10/11 ਸਫ਼ਾ 2

ਪਿੱਛੇ ਨਾ ਹਟੋ

1. ਹਿੰਮਤ ਦੀ ਕਦੋਂ ਲੋੜ ਹੁੰਦੀ ਹੈ ਅਤੇ ਕਿਉਂ?

1 ਕੀ ਤੁਸੀਂ ਸਕੂਲ ਵਿਚ ਗਵਾਹੀ ਦੇਣ ਤੋਂ ਕਦੇ ਝਿਜਕੇ ਹੋ ਕਿਉਂਕਿ ਤੁਹਾਨੂੰ ਡਰ ਸੀ ਕਿ ਦੂਸਰੇ ਤੁਹਾਡਾ ਮਖੌਲ ਉਡਾਉਣਗੇ? ਵਾਕਈ, ਗਵਾਹੀ ਦੇਣ ਲਈ ਹਿੰਮਤ ਦੀ ਲੋੜ ਹੁੰਦੀ ਹੈ ਖ਼ਾਸ ਕਰਕੇ ਜੇ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ। ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

2. ਸਕੂਲ ਵਿਚ ਗਵਾਹੀ ਦੇਣ ਲਈ ਸਮਝਦਾਰੀ ਵਰਤਣ ਦੀ ਕਿਉਂ ਲੋੜ ਹੈ?

2 ਸਮਝਦਾਰੀ ਵਰਤੋ: ਸਕੂਲ ਇਕ ਅਜਿਹੀ ਖ਼ਾਸ ਥਾਂ ਹੈ ਜਿੱਥੇ ਸਿਰਫ਼ ਤੁਸੀਂ ਗਵਾਹੀ ਦੇ ਸਕਦੇ ਹੋ। ਪਰ ਇਹ ਯਾਦ ਰੱਖੋ ਕਿ ਸਕੂਲ ਵਿਚ ਤੁਹਾਡੇ ਤੋਂ ਸਾਰਿਆਂ ਨਾਲ ਸੱਚਾਈ ਬਾਰੇ ਗੱਲਾਂ ਕਰਨ ਦੀ ਉਮੀਦ ਨਹੀਂ ਰੱਖੀ ਜਾਂਦੀ ਜਿਵੇਂ ਘਰ-ਘਰ ਪ੍ਰਚਾਰ ਕਰਦਿਆਂ ਰੱਖੀ ਜਾਂਦੀ ਹੈ। ਸੋਚ-ਸਮਝ ਕੇ ਗੱਲ ਕਰਨ ਦੇ ਸਹੀ ਸਮੇਂ ਦੀ ਉਡੀਕ ਕਰੋ। (ਉਪ. 3:1, 7) ਸ਼ਾਇਦ ਕਲਾਸ ਵਿਚ ਦਿੱਤੇ ਜਾਂਦੇ ਵਿਸ਼ੇ ਉੱਤੇ ਚਰਚਾ ਕਰਦਿਆਂ ਜਾਂ ਕਿਸੇ ਪ੍ਰਾਜੈਕਟ ਉੱਤੇ ਕੰਮ ਕਰਦਿਆਂ ਤੁਹਾਨੂੰ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਦਾ ਮੌਕਾ ਮਿਲ ਸਕਦਾ ਹੈ। ਸ਼ਾਇਦ ਤੁਹਾਡੇ ਨਾਲ ਪੜ੍ਹਨ ਵਾਲੇ ਤੁਹਾਨੂੰ ਪੁੱਛਣ ਕਿ ਤੁਸੀਂ ਕਿਸੇ ਕੰਮ ਜਾਂ ਤਿਉਹਾਰ ਵਿਚ ਹਿੱਸਾ ਕਿਉਂ ਨਹੀਂ ਲੈਂਦੇ। ਕੁਝ ਭੈਣਾਂ-ਭਰਾਵਾਂ ਨੇ ਆਪਣੇ ਟੀਚਰਾਂ ਨੂੰ ਸਾਲ ਦੇ ਸ਼ੁਰੂ ਵਿਚ ਹੀ ਦੱਸ ਦਿੱਤਾ ਹੈ ਕਿ ਉਹ ਯਹੋਵਾਹ ਦੇ ਗਵਾਹ ਹਨ ਅਤੇ ਉਨ੍ਹਾਂ ਨੇ ਟੀਚਰਾਂ ਨੂੰ ਕਿਤਾਬਾਂ ਜਾ ਰਸਾਲੇ ਵੀ ਦਿੱਤੇ ਹਨ ਜਿਨ੍ਹਾਂ ਵਿਚ ਸਾਡੇ ਵਿਸ਼ਵਾਸਾਂ ਬਾਰੇ ਦੱਸਿਆ ਗਿਆ ਹੈ। ਕਈ ਆਪਣੇ ਡੈੱਸਕ ʼਤੇ ਖੁੱਲ੍ਹੇ-ਆਮ ਕਿਤਾਬਾਂ ਰੱਖਦੇ ਹਨ ਜਿਸ ਨੂੰ ਦੇਖ ਕੇ ਵਿਦਿਆਰਥੀ ਸਵਾਲ ਪੁੱਛ ਸਕਦੇ ਹਨ।

3. ਤੁਸੀਂ ਸਕੂਲੇ ਗਵਾਹੀ ਦੇਣ ਲਈ ਕਿਵੇਂ ਤਿਆਰੀ ਕਰ ਸਕਦੇ ਹੋ?

3 ਤਿਆਰ ਰਹੋ: ਤਿਆਰੀ ਕਰਨ ਨਾਲ ਤੁਹਾਨੂੰ ਗਵਾਹੀ ਦੇਣ ਦੀ ਹਿੰਮਤ ਮਿਲੇਗੀ। (1 ਪਤ. 3:15) ਇਸ ਲਈ ਪਹਿਲਾਂ ਹੀ ਸੋਚੋ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਹਨ ਅਤੇ ਤੁਸੀਂ ਜਵਾਬ ਵਿਚ ਕੀ ਕਹਿ ਸਕਦੇ ਹੋ। (ਕਹਾ. 15:28) ਜੇ ਹੋ ਸਕੇ, ਤਾਂ ਬਾਈਬਲ ਦੇ ਨਾਲ-ਨਾਲ ਤਰਕ ਕਰਨਾ (ਅੰਗ੍ਰੇਜ਼ੀ), ਨੌਜਵਾਨ ਪੁੱਛਦੇ ਹਨ (ਹਿੰਦੀ) ਅਤੇ ਸ੍ਰਿਸ਼ਟੀ ਸੰਬੰਧੀ ਕੁਝ ਕਿਤਾਬਾਂ ਆਪਣੇ ਕੋਲ ਰੱਖੋ ਤਾਂਕਿ ਲੋੜ ਪੈਣ ਤੇ ਤੁਸੀਂ ਉਨ੍ਹਾਂ ਨੂੰ ਵਰਤ ਸਕੋ। ਆਪਣੇ ਮਾਪਿਆਂ ਨੂੰ ਪੁੱਛੋ ਕਿ ਉਹ ਪਰਿਵਾਰਕ ਸਟੱਡੀ ਦੌਰਾਨ ਕੁਝ ਪ੍ਰੈਕਟਿਸ ਸੈਸ਼ਨ ਵੀ ਸ਼ਾਮਲ ਕਰਨ।

4. ਤੁਹਾਨੂੰ ਸਕੂਲੇ ਗਵਾਹੀ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ?

4 ਹੌਸਲਾ ਰੱਖੋ: ਇਹ ਨਾ ਸੋਚੋ ਕਿ ਤੁਹਾਡੇ ਨਾਲ ਪੜ੍ਹਨ ਵਾਲੇ ਮੁੰਡੇ-ਕੁੜੀਆਂ ਹਮੇਸ਼ਾ ਹੀ ਤੁਹਾਡਾ ਮਖੌਲ ਉਡਾਉਣਗੇ ਜਦੋਂ ਤੁਸੀਂ ਉਨ੍ਹਾਂ ਨਾਲ ਸੱਚਾਈ ਬਾਰੇ ਗੱਲ ਕਰੋਗੇ। ਹੋ ਸਕਦਾ ਹੈ ਕਿ ਕੁਝ ਜਣੇ ਤੁਹਾਡੀ ਤਾਰੀਫ਼ ਵੀ ਕਰਨ ਅਤੇ ਸ਼ਾਇਦ ਤੁਹਾਡੀ ਗੱਲ ਵੀ ਸੁਣਨ ਲਈ ਤਿਆਰ ਹੋ ਜਾਣ। ਪਰ ਜੇ ਕੋਈ ਨਾ ਵੀ ਸੁਣੇ, ਤਾਂ ਹੌਸਲਾ ਨਾ ਹਾਰੋ। ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ਦੇਖ ਕੇ ਖ਼ੁਸ਼ ਹੁੰਦਾ ਹੈ। (ਇਬ. 13:15, 16) ਪ੍ਰਾਰਥਨਾ ਵਿਚ ਉਸ ਤੋਂ ਮੰਗਦੇ ਰਹੋ ਕਿ ਉਹ ‘ਅੱਤ ਦਲੇਰੀ ਨਾਲ ਬਚਨ ਸੁਣਾਉਣ’ ਵਿਚ ਤੁਹਾਡੀ ਮਦਦ ਕਰੇ। (ਰਸੂ. 4:29; 2 ਤਿਮੋ. 1:7, 8) ਜ਼ਰਾ ਸੋਚੋ ਕਿ ਤੁਹਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਕੋਈ ਤੁਹਾਡੀ ਗੱਲ ਸੁਣਨ ਲੱਗ ਪਵੇਗਾ। ਹੋ ਸਕਦਾ ਹੈ ਕਿ ਬਾਅਦ ਵਿਚ ਉਹ ਵਿਅਕਤੀ ਤੁਹਾਡੇ ਨਾਲ ਯਹੋਵਾਹ ਦੀ ਸੇਵਾ ਕਰਨ ਵੀ ਲੱਗ ਪਵੇ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ