ਹੋਰ ਵਧੀਆ ਪ੍ਰਚਾਰਕ ਬਣੋ—ਦੂਜਿਆਂ ਵਿਚ ਦਿਲਚਸਪੀ ਲਓ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਯਿਸੂ ਹਰ ਵਿਅਕਤੀ ਦੀ ਪਰਵਾਹ ਕਰਦਾ ਸੀ ਅਤੇ ਉਸ ਵਿਚ ਦਿਲਚਸਪੀ ਲੈਂਦਾ ਸੀ। ਮਿਸਾਲ ਲਈ, ਇਕ ਵਾਰ ਉਸ ਨੇ ਇਕ ਬੋਲ਼ੇ ਆਦਮੀ ਦੀ ਘਬਰਾਹਟ ਨੂੰ ਮਹਿਸੂਸ ਕੀਤਾ। ਯਿਸੂ ਉਸ ਨੂੰ ਭੀੜ ਦੀਆਂ ਨਜ਼ਰਾਂ ਤੋਂ ਦੂਰ ਲੈ ਗਿਆ ਅਤੇ ਇਕੱਲਿਆਂ ਵਿਚ ਉਸ ਨੂੰ ਚੰਗਾ ਕੀਤਾ। (ਮਰ. 7:31-35) ਉਸ ਨੇ ਆਪਣੇ ਚੇਲਿਆਂ ਦੀਆਂ ਹੱਦਾਂ ਨੂੰ ਪਛਾਣਦੇ ਹੋਏ ਉਨ੍ਹਾਂ ਨੂੰ ਹੱਦੋਂ ਵੱਧ ਜਾਣਕਾਰੀ ਨਹੀਂ ਦਿੱਤੀ। (ਯੂਹੰ. 16:12) ਯਿਸੂ ਸਵਰਗ ਵਿਚ ਹੁੰਦੇ ਹੋਏ ਵੀ ਦੂਜਿਆਂ ਵਿਚ ਦਿਲਚਸਪੀ ਦਿਖਾਉਂਦਾ ਹੈ। (2 ਤਿਮੋ. 4:17) ਉਸ ਦੇ ਚੇਲੇ ਹੋਣ ਦੇ ਨਾਤੇ ਅਸੀਂ ਵੀ ਉਸ ਦੇ ਨਕਸ਼ੇ-ਕਦਮਾਂ ʼਤੇ ਚੱਲਣਾ ਚਾਹੁੰਦੇ ਹਾਂ। (1 ਪਤ. 2:21; 1 ਯੂਹੰ. 3:16, 18) ਸਾਡੀ ਗੱਲਬਾਤ ਦਾ ਘਰ-ਮਾਲਕ ʼਤੇ ਜ਼ਿਆਦਾ ਅਸਰ ਪਵੇਗਾ ਜੇ ਅਸੀਂ ਧਿਆਨ ਰੱਖਦੇ ਹਾਂ ਕਿ ਉਸ ਨੂੰ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਹੈ, ਉਸ ਨੂੰ ਕਿਹੜੀਆਂ ਚਿੰਤਾਵਾਂ ਹਨ ਅਤੇ ਉਸ ਦੇ ਹਾਲਾਤ ਕੀ ਹਨ। ਜੇ ਉਸ ਨੂੰ ਲੱਗਦਾ ਹੈ ਕਿ ਅਸੀਂ ਬਸ ਉਸ ਨੂੰ ਕੁਝ ਦੱਸਣ ਜਾਂ ਕੁਝ ਪੜ੍ਹਨ ਲਈ ਦੇਣ ਆਏ ਹਾਂ, ਤਾਂ ਉਹ ਸ਼ਾਇਦ ਸਾਡੀ ਗੱਲ ਨਾ ਸੁਣੇ। ਪਰ ਜੇ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਸਾਨੂੰ ਉਸ ਦੀ ਪਰਵਾਹ ਹੈ, ਤਾਂ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਵੇਗਾ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਪਰਿਵਾਰਕ ਸਟੱਡੀ ਦੌਰਾਨ ਜਾਂ ਪ੍ਰਚਾਰ ਵਿਚ ਇਕ ਘਰ ਤੋਂ ਦੂਜੇ ਘਰ ਜਾਂਦਿਆਂ ਥੋੜ੍ਹਾ ਰੁਕ ਕੇ ਆਪਣੇ ਨਾਲ ਕੰਮ ਕਰ ਰਹੇ ਪਬਲੀਸ਼ਰ ਨਾਲ ਪ੍ਰੈਕਟਿਸ ਕਰੋ ਕਿ ਘਰ-ਮਾਲਕ ਦੀ ਗੱਲਬਾਤ ਅਨੁਸਾਰ ਪੇਸ਼ਕਾਰੀ ਨੂੰ ਕਿਵੇਂ ਢਾਲ਼ਿਆ ਜਾ ਸਕਦਾ ਹੈ।
ਪ੍ਰਚਾਰ ਦੀ ਮੀਟਿੰਗ ਲੈਣ ਵਾਲਾ ਭਰਾ ਸਮੇਂ-ਸਮੇਂ ਤੇ ਚਰਚਾ ਜਾਂ ਪ੍ਰਦਰਸ਼ਨ ਰਾਹੀਂ ਦਿਖਾ ਸਕਦਾ ਹੈ ਕਿ ਘਰ-ਮਾਲਕ ਵਿਚ ਦਿਲਚਸਪੀ ਕਿਵੇਂ ਲਈ ਜਾ ਸਕਦੀ ਹੈ।