ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਕਿਤਾਬ ਤੋਂ ਫ਼ਾਇਦਾ ਲੈ ਰਹੇ ਹੋ?
ਕੀ ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾਣ ਲਈ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਵਿੱਚੋਂ ਹਰ ਰੋਜ਼ ਹਵਾਲਾ ਅਤੇ ਟਿੱਪਣੀਆਂ ਪੜ੍ਹਦੇ ਹੋ? ਜੇ ਨਹੀਂ, ਤਾਂ ਕੀ ਤੁਸੀਂ ਇਸ ਨੂੰ ਆਪਣੀ ਆਦਤ ਬਣਾ ਸਕਦੇ ਹੋ? ਬਹੁਤ ਸਾਰੇ ਭੈਣ-ਭਰਾ ਸਵੇਰੇ-ਸਵੇਰੇ ਇਸ ਕਿਤਾਬ ਨੂੰ ਪੜ੍ਹਦੇ ਹਨ ਤਾਂਕਿ ਉਹ ਦਿਨ ਭਰ ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰ ਸਕਣ। (ਯਹੋ 1:8; ਜ਼ਬੂ 119:97) ਤੁਸੀਂ ਰੋਜ਼ ਦੇ ਹਵਾਲੇ ਤੋਂ ਹੋਰ ਫ਼ਾਇਦਾ ਕਿਵੇਂ ਲੈ ਸਕਦੇ ਹੋ? ਹੋਰ ਜਾਣਕਾਰੀ ਲਈ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੋ। ਬਾਈਬਲ ਦੇ ਕਿਸੇ ਬਿਰਤਾਂਤ ਬਾਰੇ ਸੋਚੋ ਜੋ ਹਵਾਲੇ ਵਿਚ ਦੱਸੇ ਅਸੂਲ ʼਤੇ ਰੌਸ਼ਨੀ ਪਾਉਂਦਾ ਹੈ। ਫਿਰ ਉਸ ਅਸੂਲ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। ਜਦੋਂ ਪਰਮੇਸ਼ੁਰ ਦਾ ਬਚਨ ਤੁਹਾਡੇ ਫ਼ੈਸਲਿਆਂ ʼਤੇ ਅਸਰ ਪਾਵੇਗਾ, ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਨੂੰ ਸੇਧ ਮਿਲੇਗੀ ਅਤੇ ਤੁਹਾਨੂੰ ਵਾਕਈ ਫ਼ਾਇਦਾ ਹੋਵੇਗਾ।—ਜ਼ਬੂ 119:105.
ਦੁਨੀਆਂ ਭਰ ਦੇ ਬੈਥਲ ਪਰਿਵਾਰ ਨਾਸ਼ਤੇ ਵੇਲੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ʼਤੇ ਗੌਰ ਕਰਦੇ ਹਨ। ਹਰ ਰੋਜ਼ ਬਾਈਬਲ ਦੀ ਜਾਂਚ ਕਰੋ ʼਤੇ ਕੀਤੀ ਜਾਂਦੀ ਚਰਚਾ ਨੂੰ ਹਾਲ ਹੀ ਦੇ ਸਾਲਾਂ ਵਿਚ JW ਬਰਾਡਕਾਸਟਿੰਗ® ʼਤੇ PROGRAMS AND EVENTS ਹੇਠਾਂ ਪਾਇਆ ਗਿਆ ਹੈ। ਪਿਛਲੀ ਵਾਰ ਕਦੋਂ ਤੁਸੀਂ ਇਨ੍ਹਾਂ ਨੂੰ ਦੇਖਿਆ ਸੀ? ਸ਼ਾਇਦ ਕੁਝ ਜਾਣਕਾਰੀ ਬਿਲਕੁਲ ਤੁਹਾਡੀ ਲੋੜ ਅਨੁਸਾਰ ਹੋਵੇ। ਮਿਸਾਲ ਲਈ, ਲੂਤ ਦਾ ਬਿਰਤਾਂਤ ਤੁਹਾਡੇ ਫ਼ੈਸਲਿਆਂ ʼਤੇ ਕਿਵੇਂ ਅਸਰ ਪਾ ਸਕਦਾ ਹੈ?
ਦੁਨੀਆਂ ਨੂੰ ਪਿਆਰ ਨਾ ਕਰੋ (1 ਯੂਹੰ 2:15) ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਮੈਂ ਦਿਨ ਦੌਰਾਨ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਯਹੋਵਾਹ ਦੇ ਬਚਨ ਦੀ ਕਦਰ ਕਰਦਾ ਹਾਂ?