ਕੀ ਤੁਸੀਂ ਸ਼ਾਮ ਨੂੰ ਪ੍ਰਚਾਰ ਕਰ ਸਕਦੇ ਹੋ?
1. ਇਕ ਵਿਦਵਾਨ ਅਨੁਸਾਰ ਪੌਲੁਸ ਕਦੋਂ ਘਰ-ਘਰ ਪ੍ਰਚਾਰ ਕਰਦਾ ਸੀ?
1 ਡੇਲੀ ਲਾਈਫ਼ ਇਨ ਬਾਈਬਲ ਟਾਈਮਜ਼ ਕਿਤਾਬ ਅਨੁਸਾਰ ਪੌਲੁਸ ਰਸੂਲ ਅਕਸਰ ਸ਼ਾਮ “ਚਾਰ ਵਜੇ ਤੋਂ ਲੈ ਕੇ ਰਾਤ” ਤਕ ਘਰ-ਘਰ ਪ੍ਰਚਾਰ ਕਰਦਾ ਸੀ। ਅਸੀਂ ਨਹੀਂ ਜਾਣਦੇ ਕਿ ਪੌਲੁਸ ਇਸ ਤਰ੍ਹਾਂ ਹਰ ਰੋਜ਼ ਕਰਦਾ ਸੀ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਪੌਲੁਸ “ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ ਕਰਦਾ” ਸੀ। (1 ਕੁਰਿੰ. 9:19-23) ਉਹ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਉਦੋਂ ਘਰ-ਘਰ ਜਾਂਦਾ ਹੋਣਾ ਜਦੋਂ ਉਹ ਜ਼ਿਆਦਾ ਲੋਕਾਂ ਨਾਲ ਗੱਲ ਕਰ ਸਕਦਾ ਸੀ।
2. ਸ਼ਾਮ ਦਾ ਸਮਾਂ ਪ੍ਰਚਾਰ ਕਰਨ ਲਈ ਕਿਉਂ ਵਧੀਆ ਹੈ?
2 ਕਈ ਥਾਵਾਂ ਦੇ ਪਬਲੀਸ਼ਰ ਆਮ ਤੌਰ ਤੇ ਹਫ਼ਤੇ ਦੌਰਾਨ ਸਵੇਰ ਨੂੰ ਘਰ-ਘਰ ਪ੍ਰਚਾਰ ਕਰਦੇ ਹਨ। ਪਰ ਕੀ ਤੁਹਾਡੇ ਇਲਾਕੇ ਵਿਚ ਇਹ ਹਾਲੇ ਵੀ ਪ੍ਰਚਾਰ ਕਰਨ ਦਾ ਵਧੀਆ ਸਮਾਂ ਹੈ? ਇਕ ਪਾਇਨੀਅਰ ਆਪਣੇ ਇਲਾਕੇ ਬਾਰੇ ਕਹਿੰਦਾ ਹੈ: “ਦਿਨੇ ਬਹੁਤ ਘੱਟ ਲੋਕ ਘਰ ਹੁੰਦੇ ਹਨ। ਜ਼ਿਆਦਾਤਰ ਲੋਕ ਸ਼ਾਮ ਨੂੰ ਘਰ ਹੁੰਦੇ ਹਨ।” ਸ਼ਾਮ ਜਾਂ ਦੁਪਹਿਰ ਨੂੰ ਪ੍ਰਚਾਰ ਕਰਨ ਨਾਲ ਤੁਹਾਨੂੰ ਖ਼ਾਸਕਰ ਆਦਮੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਵਧੀਆ ਮੌਕਾ ਮਿਲਦਾ ਹੈ। ਘਰ-ਮਾਲਕ ਅਕਸਰ ਜਲਦਬਾਜ਼ੀ ਵਿਚ ਨਹੀਂ ਹੁੰਦੇ ਤੇ ਗੱਲ ਕਰਨ ਲਈ ਤਿਆਰ ਹੁੰਦੇ ਹਨ। ਜੇ ਸ਼ਾਮ ਨੂੰ ਪ੍ਰਚਾਰ ਕਰਨਾ ਫ਼ਾਇਦੇਮੰਦ ਹੈ, ਤਾਂ ਬਜ਼ੁਰਗਾਂ ਨੂੰ ਸ਼ਾਮ ਨੂੰ ਪ੍ਰਚਾਰ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ।
3. ਸ਼ਾਮ ਨੂੰ ਪ੍ਰਚਾਰ ਕਰਦਿਆਂ ਅਸੀਂ ਸਮਝਦਾਰੀ ਕਿਵੇਂ ਦਿਖਾ ਸਕਦੇ ਹਾਂ?
3 ਸਮਝਦਾਰੀ ਵਰਤੋ: ਸ਼ਾਮ ਨੂੰ ਪ੍ਰਚਾਰ ਕਰਦੇ ਸਮੇਂ ਸਮਝਦਾਰੀ ਵਰਤਣ ਦੀ ਲੋੜ ਹੈ। ਮਿਸਾਲ ਲਈ, ਜੇ ਘਰ-ਮਾਲਕ ਬਿਜ਼ੀ ਹੈ ਤੇ ਖਾਣਾ ਖਾਂਦਾ ਹੋਵੇ, ਤਾਂ ਬਿਹਤਰ ਹੈ ਕਿ ਤੁਸੀਂ ਉਨ੍ਹਾਂ ਨੂੰ ਕਹੋ ਕਿ ਤੁਸੀਂ ਬਾਅਦ ਵਿਚ ਆਓਗੇ। ਜੇ ਹਨੇਰਾ ਹੈ, ਤਾਂ ਉੱਥੇ ਖੜ੍ਹੋ ਜਿੱਥੇ ਘਰ-ਮਾਲਕ ਤੁਹਾਨੂੰ ਦੇਖ ਸਕੇ ਅਤੇ ਜਲਦੀ ਹੀ ਉਨ੍ਹਾਂ ਨੂੰ ਆਪਣਾ ਨਾਂ ਦੱਸੋ ਅਤੇ ਇਹ ਵੀ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਕਿਉਂ ਮਿਲਣ ਆਏ ਹੋ। ਇਹ ਵੀ ਅਕਲਮੰਦੀ ਦੀ ਗੱਲ ਹੋਵੇਗੀ ਜੇ ਤੁਸੀਂ ਕਿਸੇ ਭੈਣ-ਭਰਾ ਨਾਲ ਕੰਮ ਕਰੋ ਜਾਂ ਬਾਕੀ ਦਾ ਗਰੁੱਪ ਤੁਹਾਡੇ ਨੇੜੇ-ਤੇੜੇ ਹੀ ਰਹੇ। ਉਨ੍ਹਾਂ ਗਲੀਆਂ ਵਿਚ ਪ੍ਰਚਾਰ ਕਰੋ ਜਿੱਥੇ ਤੁਸੀਂ ਇਕੱਲੇ ਨਹੀਂ ਹੋ ਅਤੇ ਜ਼ਿਆਦਾ ਚਾਨਣ ਹੋਵੇ। ਇੰਨੇ ਲੇਟ ਵੀ ਨਾ ਪ੍ਰਚਾਰ ਕਰੋ ਕਿ ਘਰ-ਮਾਲਕ ਸੌਣ ਦੀ ਤਿਆਰੀ ਕਰ ਰਿਹਾ ਹੋਵੇ। (2 ਕੁਰਿੰ. 6:3) ਜੇ ਹਨੇਰਾ ਹੋਣ ਤੋਂ ਬਾਅਦ ਗੁਆਂਢ ਵਿਚ ਪ੍ਰਚਾਰ ਕਰਨਾ ਖ਼ਤਰਨਾਕ ਹੋਵੇ, ਤਾਂ ਲੋਏ-ਲੋਏ ਪ੍ਰਚਾਰ ਕਰਨਾ ਬਿਹਤਰ ਹੋਵੇਗਾ।—ਕਹਾ. 22:3.
4. ਸ਼ਾਮ ਨੂੰ ਪ੍ਰਚਾਰ ਕਰਨ ਨਾਲ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ?
4 ਬਰਕਤਾਂ: ਪ੍ਰਚਾਰ ਵਿਚ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਕਿਸੇ ਨਾਲ ਗੱਲ ਕਰ ਪਾਉਂਦੇ ਹਾਂ। ਅਸੀਂ ਜਿੰਨਾ ਜ਼ਿਆਦਾ ਲੋਕਾਂ ਨਾਲ ਗੱਲ ਕਰ ਪਾਵਾਂਗੇ, ਸਾਨੂੰ ਦੂਜਿਆਂ ਦੀ ਮਦਦ ਕਰਨ ਦੇ ਉੱਨੇ ਹੀ ਜ਼ਿਆਦਾ ਮੌਕੇ ਮਿਲਣਗੇ ਤਾਂਕਿ ਉਹ “ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:3, 4) ਕੀ ਤੁਸੀਂ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਸ਼ਾਮ ਨੂੰ ਪ੍ਰਚਾਰ ਕਰ ਸਕਦੇ ਹੋ?