ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਲੇਖਾਂ ਦੀ ਨਵੀਂ ਲੜੀ
1. ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਵਿਚ ਲੇਖਾਂ ਦੀ ਕਿਹੜੀ ਨਵੀਂ ਲੜੀ ਹੋਵੇਗੀ ਅਤੇ ਇਹ ਕੀ ਕਰਨ ਲਈ ਤਿਆਰ ਕੀਤੀ ਗਈ ਹੈ?
1 ਅਗਲੇ ਮਹੀਨੇ ਤੋਂ ਸ਼ੁਰੂ ਹੁੰਦਿਆਂ ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਵਿਚ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਲੇਖਾਂ ਦੀ ਇਕ ਨਵੀਂ ਲੜੀ ਹੋਵੇਗੀ। ਇਸ ਲੜੀ ਦਾ ਵਿਸ਼ਾ ਹੈ “ਪਰਮੇਸ਼ੁਰ ਦੇ ਬਚਨ ਤੋਂ ਸਿੱਖੋ।” ਜਦਕਿ ਕੁਝ ਲੋਕ ਇਨ੍ਹਾਂ ਲੇਖਾਂ ਨੂੰ ਸਿਰਫ਼ ਪੜ੍ਹਨਾ ਹੀ ਪਸੰਦ ਕਰਨਗੇ, ਅਸਲ ਵਿਚ ਇਹ ਲੋਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਕੀਤੇ ਗਏ ਹਨ।
2. ਇਨ੍ਹਾਂ ਲੇਖਾਂ ਵਿਚ ਕੀ ਹੋਵੇਗਾ?
2 ਲੇਖਾਂ ਵਿਚ ਕੀ ਹੋਵੇਗਾ: ਇਨ੍ਹਾਂ ਲੇਖਾਂ ਦੇ ਸਿਰਲੇਖ ਤੇ ਉਪ-ਸਿਰਲੇਖ ਸਵਾਲਾਂ ਵਜੋਂ ਲਿਖੇ ਗਏ ਹਨ ਜੋ ਘਰ-ਮਾਲਕ ਨਾਲ ਗੱਲਬਾਤ ਕਰਦੇ ਸਮੇਂ ਉਸ ਨੂੰ ਪੁੱਛੇ ਜਾ ਸਕਦੇ ਹਨ। ਲੇਖ ਵਿਚ ਬਾਈਬਲ ਦੀਆਂ ਆਇਤਾਂ ਦਿੱਤੀਆਂ ਗਈਆਂ ਹਨ ਤਾਂਕਿ ਘਰ-ਮਾਲਕ ਉਨ੍ਹਾਂ ਨੂੰ ਰਸਾਲੇ ਵਿੱਚੋਂ ਪੜ੍ਹਨ ਦੀ ਬਜਾਇ ਬਾਈਬਲ ਵਿੱਚੋਂ ਪੜ੍ਹ ਕੇ ਸਿੱਖੇ। ਪੈਰੇ ਛੋਟੇ-ਛੋਟੇ ਹੀ ਰੱਖੇ ਗਏ ਹਨ ਤਾਂਕਿ ਗੱਲਬਾਤ ਦਰਵਾਜ਼ੇ ʼਤੇ ਹੀ ਖੜ੍ਹ ਕੇ ਕੀਤੀ ਜਾ ਸਕੇ। ਹਰ ਲੇਖ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵੱਲ ਇਸ਼ਾਰਾ ਕਰਦਾ ਹੈ ਤਾਂਕਿ ਤੁਸੀਂ ਸਟੱਡੀ ਨੂੰ ਇਨ੍ਹਾਂ ਲੇਖਾਂ ਤੋਂ ਇਸ ਕਿਤਾਬ ਵੱਲ ਸੌਖਿਆਂ ਹੀ ਲਿਜਾ ਸਕੋ।
3. ਘਰ-ਘਰ ਜਾਂਦਿਆਂ ਅਸੀਂ ਲੋਕਾਂ ਦੇ ਦਰਵਾਜ਼ਿਆਂ ʼਤੇ ਖੜ੍ਹ ਕੇ ਇਨ੍ਹਾਂ ਲੇਖਾਂ ਨੂੰ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਕਿੱਦਾਂ ਵਰਤ ਸਕਦੇ ਹਾਂ?
3 ਇਸ ਨੂੰ ਕਿਵੇਂ ਵਰਤੀਏ: ਹਰ ਰਸਾਲੇ ਵਿਚ ਲੇਖਾਂ ਦੀ ਇਸ ਲੜੀ ਦੇ ਤਿੰਨ ਲੇਖ ਹੋਣਗੇ। ਰਸਾਲੇ ਪੇਸ਼ ਕਰਦਿਆਂ ਤੁਸੀਂ ਘਰ-ਮਾਲਕ ਨੂੰ ਲੇਖ ਦੇ ਵਿਸ਼ੇ ਸੰਬੰਧੀ ਕੋਈ ਸਾਧਾਰਣ ਤੇ ਦਿਲਚਸਪ ਸਵਾਲ ਪੁੱਛ ਸਕਦੇ ਹੋ। ਮਿਸਾਲ ਲਈ, ਜੁਲਾਈ-ਸਤੰਬਰ ਵਿਚ ਇਸ ਲੜੀ ਦਾ ਪਹਿਲਾ ਲੇਖ ਬਾਈਬਲ ਦੀ ਅਹਿਮੀਅਤ ʼਤੇ ਜ਼ੋਰ ਦਿੰਦਾ ਹੈ। ਤੁਸੀਂ ਪੁੱਛ ਸਕਦੇ ਹੋ: “ਤੁਹਾਡੇ ਖ਼ਿਆਲ ਵਿਚ ਕੀ ਬਾਈਬਲ ਪਰਮੇਸ਼ੁਰ ਦਾ ਬਚਨ ਹੈ ਜਾਂ ਸਿਰਫ਼ ਇਕ ਚੰਗੀ ਕਿਤਾਬ ਹੀ ਹੈ? [ਜਵਾਬ ਲਈ ਸਮਾਂ ਦਿਓ।] ਇਸ ਵਿਸ਼ੇ ਤੇ ਮੈਂ ਤੁਹਾਨੂੰ ਇਕ ਦਿਲਚਸਪ ਲੇਖ ਦਿਖਾਉਣਾ ਚਾਹੁੰਦਾ ਹਾਂ।” ਪਹਿਲੇ ਸਵਾਲ ਵੱਲ ਧਿਆਨ ਖਿੱਚੋ, ਪਹਿਲਾ ਪੈਰਾ ਪੜ੍ਹੋ ਅਤੇ ਬਾਈਬਲ ਵਿੱਚੋਂ ਹਵਾਲਾ ਪੜ੍ਹੋ। ਸਵਾਲ ਫਿਰ ਤੋਂ ਪੜ੍ਹੋ ਅਤੇ ਘਰ-ਮਾਲਕ ਦੀ ਰਾਇ ਪੁੱਛੋ। ਸਿਰਲੇਖਾਂ ਵਿਚ ਪੁੱਛੇ ਸਵਾਲਾਂ ਨੂੰ ਵਰਤਦਿਆਂ ਲੇਖ ਤੋਂ ਉੱਨੀ ਗੱਲਬਾਤ ਕਰੋ ਜਿੰਨੀ ਕੁ ਢੁਕਵੀਂ ਲੱਗੇ। ਜਾਣ ਤੋਂ ਪਹਿਲਾਂ ਅਗਲੇ ਸਿਰਲੇਖ ਵੱਲ ਧਿਆਨ ਖਿੱਚੋ ਤੇ ਮੁੜ ਕੇ ਆਉਣ ਅਤੇ ਉਸ ਬਾਰੇ ਗੱਲਬਾਤ ਕਰਨ ਦਾ ਪੱਕਾ ਇੰਤਜ਼ਾਮ ਕਰੋ। ਹਰ ਹਫ਼ਤੇ ਲੇਖ ਦੇ ਅਗਲੇ ਹਿੱਸੇ ਦੀ ਚਰਚਾ ਕਰਨ ਲਈ ਵਾਪਸ ਜਾਓ। ਜਦੋਂ ਉਹ ਪੂਰਾ ਹੋ ਜਾਵੇ, ਤਾਂ ਲੜੀ ਦੇ ਦੂਸਰੇ ਲੇਖਾਂ ਤੋਂ ਉਦੋਂ ਤਕ ਗੱਲਬਾਤ ਕਰੋ ਜਦ ਤਕ ਤੁਸੀਂ ਪਵਿੱਤਰ ਬਾਈਬਲ ਕੀ ਸਿਖਾਉਦੀ ਹੈ? ਕਿਤਾਬ ਵੱਲ ਸੌਖਿਆਂ ਹੀ ਸਟੱਡੀ ਨਹੀਂ ਲਿਜਾ ਸਕਦੇ ਹੋ। ਤੁਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਬਾਈਬਲ ਸਟੱਡੀ ਦੀ ਪੇਸ਼ਕਸ਼ ਵੀ ਕਰ ਸਕਦੇ ਹੋ ਤੇ ਰਸਾਲੇ ਦੇ ਇਸ ਲੇਖ ਤੋਂ ਸਟੱਡੀ ਕਰਨ ਦਾ ਪ੍ਰਦਰਸ਼ਨ ਕਰ ਕੇ ਦਿਖਾ ਸਕਦੇ ਹੋ।
4. ਰਿਟਰਨ ਵਿਜ਼ਿਟਾਂ ਕਰਦਿਆਂ ਅਸੀਂ ਇਨ੍ਹਾਂ ਲੇਖਾਂ ਨੂੰ ਕਿਵੇਂ ਵਰਤ ਸਕਦੇ ਹਾਂ?
4 ਤੁਸੀਂ ਬਾਕਾਇਦਾ ਰਸਾਲੇ ਲੈਣ ਵਾਲਿਆਂ ਲੋਕਾਂ ਅਤੇ ਆਪਣੀਆਂ ਹੋਰ ਰਿਟਰਨ ਵਿਜ਼ਿਟਾਂ ਨਾਲ ਵੀ ਇਨ੍ਹਾਂ ਲੇਖਾਂ ਨੂੰ ਅਸਰਦਾਰ ਤਰੀਕੇ ਨਾਲ ਵਰਤ ਸਕਦੇ ਹੋ। ਤੁਸੀਂ ਕਹਿ ਸਕਦੇ ਹੋ: “ਪਹਿਰਾਬੁਰਜ ਵਿਚ ਹੁਣ ਇਕ ਨਵੀਂ ਚੀਜ਼ ਹੈ। ਆਓ ਆਪਾਂ ਦੇਖੀਏ ਕਿ ਇਸ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ।” ਸਾਡੀ ਦੁਆ ਹੈ ਕਿ ਇਹ ਲੇਖ “ਸਤ ਦੇ ਗਿਆਨ ਤੀਕ ਪਹੁੰਚਣ” ਵਿਚ ਹੋਰ ਬਹੁਤਿਆਂ ਦੀ ਮਦਦ ਕਰਨਗੇ।—1 ਤਿਮੋ. 2:4.