ਯਿਰਮਿਯਾਹ
49 ਅੰਮੋਨੀਆਂ+ ਬਾਰੇ ਯਹੋਵਾਹ ਇਹ ਕਹਿੰਦਾ ਹੈ:
“ਕੀ ਇਜ਼ਰਾਈਲ ਦਾ ਕੋਈ ਪੁੱਤਰ ਨਹੀਂ ਹੈ?
ਕੀ ਉਸ ਦਾ ਕੋਈ ਵਾਰਸ ਨਹੀਂ ਹੈ?
ਤਾਂ ਫਿਰ, ਮਲਕਾਮ+ ਨੇ ਗਾਦ ʼਤੇ ਕਿਉਂ ਕਬਜ਼ਾ ਕਰ ਲਿਆ ਹੈ?+
ਉਸ ਦੇ ਲੋਕ ਇਜ਼ਰਾਈਲ ਦੇ ਸ਼ਹਿਰਾਂ ਵਿਚ ਕਿਉਂ ਰਹਿ ਰਹੇ ਹਨ?”
2 “‘ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ,
‘ਜਦੋਂ ਮੈਂ ਅੰਮੋਨੀਆਂ+ ਦੇ ਰੱਬਾਹ ਸ਼ਹਿਰ+ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰਾਂਗਾ।
ਇਹ ਮਲਬੇ ਦਾ ਢੇਰ ਬਣ ਜਾਵੇਗਾ
ਅਤੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਨੂੰ ਅੱਗ ਲਾ ਦਿੱਤੀ ਜਾਵੇਗੀ।’
‘ਇਜ਼ਰਾਈਲ ਉਨ੍ਹਾਂ ਲੋਕਾਂ ਤੋਂ ਆਪਣਾ ਦੇਸ਼ ਵਾਪਸ ਲੈ ਲਵੇਗਾ ਜਿਸ ʼਤੇ ਉਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਹੈ,’+ ਯਹੋਵਾਹ ਕਹਿੰਦਾ ਹੈ।
3 ‘ਹੇ ਹਸ਼ਬੋਨ, ਉੱਚੀ-ਉੱਚੀ ਰੋ ਕਿਉਂਕਿ ਅਈ ਨੂੰ ਨਾਸ਼ ਕਰ ਦਿੱਤਾ ਗਿਆ ਹੈ!
ਰੱਬਾਹ ਦੇ ਆਲੇ-ਦੁਆਲੇ ਦੇ* ਕਸਬਿਓ, ਰੋਵੋ-ਕੁਰਲਾਵੋ।
ਤੱਪੜ ਪਾਓ, ਕੀਰਨੇ ਪਾਓ ਅਤੇ ਪੱਥਰ ਦੇ ਵਾੜਿਆਂ* ਵਿਚ ਇੱਧਰ-ਉੱਧਰ ਘੁੰਮੋ
ਕਿਉਂਕਿ ਮਲਕਾਮ, ਉਸ ਦੇ ਪੁਜਾਰੀਆਂ ਅਤੇ ਉਸ ਦੇ ਹਾਕਮਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ।+
4 ਹੇ ਬੇਵਫ਼ਾ ਧੀਏ, ਤੂੰ ਘਾਟੀਆਂ ਉੱਤੇ
ਅਤੇ ਆਪਣੀ ਉਪਜਾਊ ਜ਼ਮੀਨ ʼਤੇ ਸ਼ੇਖ਼ੀਆਂ ਕਿਉਂ ਮਾਰਦੀ ਹੈਂ?
ਤੂੰ ਆਪਣੇ ਖ਼ਜ਼ਾਨਿਆਂ ʼਤੇ ਭਰੋਸਾ ਰੱਖਦੀ ਹੈਂ
ਅਤੇ ਕਹਿੰਦੀ ਹੈਂ: “ਮੇਰੇ ʼਤੇ ਕੌਣ ਹਮਲਾ ਕਰੇਗਾ?”’”
5 “ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,
‘ਮੈਂ ਤੇਰੇ ਆਲੇ-ਦੁਆਲੇ ਦੇ ਲੋਕਾਂ ਦੇ ਜ਼ਰੀਏ ਤੇਰੇ ਉੱਤੇ ਭਿਆਨਕ ਬਿਪਤਾ ਲਿਆ ਰਿਹਾ ਹਾਂ।
ਤੈਨੂੰ ਹਰ ਦਿਸ਼ਾ ਵਿਚ ਖਿੰਡਾ ਦਿੱਤਾ ਜਾਵੇਗਾ
ਅਤੇ ਭੱਜਣ ਵਾਲੇ ਲੋਕਾਂ ਨੂੰ ਕੋਈ ਇਕੱਠਾ ਨਹੀਂ ਕਰੇਗਾ।’”
6 “‘ਪਰ ਬਾਅਦ ਵਿਚ ਮੈਂ ਅੰਮੋਨੀਆਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ,’ ਯਹੋਵਾਹ ਕਹਿੰਦਾ ਹੈ।”
7 ਅਦੋਮ ਬਾਰੇ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਕੀ ਤੇਮਾਨ+ ਵਿੱਚੋਂ ਬੁੱਧ ਖ਼ਤਮ ਹੋ ਗਈ ਹੈ?
ਕੀ ਗਿਆਨੀ ਵਧੀਆ ਸਲਾਹ ਦੇਣ ਦੇ ਕਾਬਲ ਨਹੀਂ ਰਹੇ?
ਕੀ ਉਨ੍ਹਾਂ ਦੀ ਬੁੱਧ ਨਿਕੰਮੀ ਹੋ ਗਈ ਹੈ?
8 ਹੇ ਦਦਾਨ+ ਦੇ ਵਾਸੀਓ, ਪਿੱਛੇ ਮੁੜੋ ਅਤੇ ਨੱਠੋ!
ਜਾਓ ਅਤੇ ਗਹਿਰਾਈਆਂ ਵਿਚ ਵੱਸੋ!
ਕਿਉਂਕਿ ਜਦ ਸਮਾਂ ਆਉਣ ਤੇ ਮੈਂ ਏਸਾਓ ਵੱਲ ਧਿਆਨ ਦਿਆਂਗਾ,
ਤਾਂ ਮੈਂ ਉਸ ਉੱਤੇ ਬਿਪਤਾ ਲਿਆਵਾਂਗਾ।
9 ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ,
ਤਾਂ ਕੀ ਉਹ ਕੁਝ ਅੰਗੂਰ ਛੱਡ ਨਹੀਂ ਦੇਣਗੇ?
ਜੇ ਰਾਤ ਨੂੰ ਚੋਰ ਤੇਰੇ ਘਰ ਆਉਣ,
ਤਾਂ ਕੀ ਉਹ ਉੱਨੀ ਹੀ ਲੁੱਟ-ਮਾਰ ਨਹੀਂ ਕਰਨਗੇ ਜਿੰਨੀ ਉਹ ਚਾਹੁੰਦੇ ਹਨ?+
10 ਪਰ ਮੈਂ ਏਸਾਓ ਨੂੰ ਪੂਰੀ ਤਰ੍ਹਾਂ ਕੰਗਾਲ ਕਰ ਦਿਆਂਗਾ।
ਮੈਂ ਉਸ ਦੇ ਲੁੱਕਣ ਦੀਆਂ ਥਾਵਾਂ ਦਾ ਪਰਦਾਫ਼ਾਸ਼ ਕਰ ਦਿਆਂਗਾ
ਤਾਂਕਿ ਉਹ ਲੁੱਕ ਨਾ ਸਕੇ।
11 ਆਪਣੇ ਯਤੀਮ ਬੱਚਿਆਂ ਨੂੰ ਮੇਰੇ ਕੋਲ ਛੱਡ ਦੇ,
ਮੈਂ ਉਨ੍ਹਾਂ ਨੂੰ ਜੀਉਂਦਾ ਰੱਖਾਂਗਾ
ਅਤੇ ਤੁਹਾਡੀਆਂ ਵਿਧਵਾਵਾਂ ਮੇਰੇ ʼਤੇ ਭਰੋਸਾ ਰੱਖਣਗੀਆਂ।”
12 ਯਹੋਵਾਹ ਕਹਿੰਦਾ ਹੈ: “ਦੇਖ, ਜੇ ਉਨ੍ਹਾਂ ਲੋਕਾਂ ਨੂੰ ਕ੍ਰੋਧ ਦਾ ਪਿਆਲਾ ਪੀਣਾ ਪਵੇਗਾ ਜਿਨ੍ਹਾਂ ਨੂੰ ਇਹ ਪੀਣ ਦਾ ਹੁਕਮ ਨਹੀਂ ਦਿੱਤਾ ਗਿਆ, ਤਾਂ ਫਿਰ ਤੈਨੂੰ ਕੀ ਲੱਗਦਾ ਕਿ ਤੂੰ ਸਜ਼ਾ ਤੋਂ ਪੂਰੀ ਤਰ੍ਹਾਂ ਬਚ ਜਾਵੇਂਗਾ? ਤੂੰ ਸਜ਼ਾ ਤੋਂ ਨਹੀਂ ਬਚੇਂਗਾ, ਤੈਨੂੰ ਇਹ ਪਿਆਲਾ ਪੀਣਾ ਹੀ ਪਵੇਗਾ।”+
13 “ਮੈਂ ਆਪਣੀ ਸਹੁੰ ਖਾਧੀ ਹੈ,” ਯਹੋਵਾਹ ਕਹਿੰਦਾ ਹੈ, “ਬਾਸਰਾਹ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ,+ ਇਸ ਨੂੰ ਬੇਇੱਜ਼ਤ ਤੇ ਬਰਬਾਦ ਕੀਤਾ ਜਾਵੇਗਾ ਅਤੇ ਇਸ ਨੂੰ ਸਰਾਪ ਦਿੱਤਾ ਜਾਵੇਗਾ। ਇਸ ਦੇ ਸਾਰੇ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।”+
14 ਮੈਂ ਯਹੋਵਾਹ ਤੋਂ ਇਹ ਖ਼ਬਰ ਸੁਣੀ ਹੈ,
ਇਕ ਰਾਜਦੂਤ ਨੂੰ ਕੌਮਾਂ ਕੋਲ ਘੱਲਿਆ ਗਿਆ ਹੈ, ਉਹ ਕਹਿੰਦਾ ਹੈ:
“ਤੁਸੀਂ ਸਾਰੇ ਇਕੱਠੇ ਹੋ ਜਾਓ ਅਤੇ ਉਸ ʼਤੇ ਹਮਲਾ ਕਰੋ;
ਯੁੱਧ ਦੀ ਤਿਆਰੀ ਕਰੋ।”+
15 “ਦੇਖ! ਮੈਂ ਤੈਨੂੰ ਕੌਮਾਂ ਵਿਚ ਮਾਮੂਲੀ
ਅਤੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਤੁੱਛ ਬਣਾ ਦਿੱਤਾ ਹੈ।+
16 ਹੇ ਚਟਾਨੀ ਪਹਾੜਾਂ ਵਿਚ ਪਨਾਹ ਲੈਣ ਵਾਲਿਆ,
ਸਭ ਤੋਂ ਉੱਚੀ ਪਹਾੜੀ ʼਤੇ ਵੱਸਣ ਵਾਲਿਆ,
ਤੇਰੀ ਫੈਲਾਈ ਦਹਿਸ਼ਤ ਅਤੇ ਤੇਰੇ ਘਮੰਡੀ ਦਿਲ ਨੇ ਤੈਨੂੰ ਧੋਖਾ ਦਿੱਤਾ ਹੈ,
ਭਾਵੇਂ ਤੂੰ ਉਕਾਬ ਵਾਂਗ ਆਪਣਾ ਬਸੇਰਾ ਉੱਚੀ ਥਾਂ ʼਤੇ ਬਣਾਉਂਦਾ ਹੈ,
ਤਾਂ ਵੀ ਮੈਂ ਤੈਨੂੰ ਉੱਥੋਂ ਹੇਠਾਂ ਸੁੱਟ ਦਿਆਂਗਾ,” ਯਹੋਵਾਹ ਕਹਿੰਦਾ ਹੈ।
17 “ਅਦੋਮ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ।+ ਉਸ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ ਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।”* 18 ਯਹੋਵਾਹ ਕਹਿੰਦਾ ਹੈ: “ਸਦੂਮ, ਗਮੋਰਾ* ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਾਂਗ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।+ ਉੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਕੋਈ ਰਹੇਗਾ।+
19 “ਦੇਖ! ਜਿਸ ਤਰ੍ਹਾਂ ਯਰਦਨ ਕਿਨਾਰੇ ਦੀਆਂ ਸੰਘਣੀਆਂ ਝਾੜੀਆਂ ਵਿੱਚੋਂ ਸ਼ੇਰ ਨਿਕਲ ਕੇ ਆਉਂਦਾ ਹੈ, ਉਸੇ ਤਰ੍ਹਾਂ ਕੋਈ ਇਨ੍ਹਾਂ ਸੁਰੱਖਿਅਤ ਚਰਾਂਦਾਂ ਦੇ ਵਿਰੁੱਧ ਆਵੇਗਾ।+ ਪਰ ਮੈਂ ਇਕ ਪਲ ਵਿਚ ਹੀ ਉਸ* ਨੂੰ ਉਸ ਦੇ ਦੇਸ਼ ਤੋਂ ਭਜਾ ਦਿਆਂਗਾ। ਮੈਂ ਇਕ ਚੁਣੇ ਹੋਏ ਨੂੰ ਉਨ੍ਹਾਂ ਦਾ ਆਗੂ ਬਣਾਵਾਂਗਾ। ਕੌਣ ਮੇਰੇ ਵਰਗਾ ਹੈ? ਕੌਣ ਮੈਨੂੰ ਲਲਕਾਰੇਗਾ? ਕਿਹੜਾ ਚਰਵਾਹਾ ਮੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?+ 20 ਇਸ ਲਈ ਹੇ ਲੋਕੋ, ਸੁਣੋ, ਯਹੋਵਾਹ ਨੇ ਅਦੋਮ ਦੇ ਖ਼ਿਲਾਫ਼ ਕੀ ਫ਼ੈਸਲਾ ਕੀਤਾ ਹੈ* ਅਤੇ ਉਸ ਨੇ ਤੇਮਾਨ+ ਦੇ ਵਾਸੀਆਂ ਨਾਲ ਕੀ ਕਰਨ ਬਾਰੇ ਸੋਚਿਆ ਹੈ:
ਝੁੰਡ ਵਿੱਚੋਂ ਲੇਲਿਆਂ ਨੂੰ ਘਸੀਟ ਕੇ ਲਿਜਾਇਆ ਜਾਵੇਗਾ।
ਉਹ ਉਨ੍ਹਾਂ ਦੀ ਚਰਾਂਦ ਨੂੰ ਉਨ੍ਹਾਂ ਕਰਕੇ ਉਜਾੜ ਦੇਵੇਗਾ।+
21 ਉਨ੍ਹਾਂ ਦੇ ਡਿਗਣ ਦੀ ਆਵਾਜ਼ ਨਾਲ ਧਰਤੀ ਕੰਬ ਉੱਠੀ।
ਚੀਕ-ਚਿਹਾੜਾ ਮੱਚ ਗਿਆ!
ਇਹ ਆਵਾਜ਼ ਦੂਰ ਲਾਲ ਸਮੁੰਦਰ ਤਕ ਸੁਣਾਈ ਦਿੱਤੀ ਹੈ।+
22 ਦੇਖੋ! ਉਹ ਉਕਾਬ ਵਾਂਗ ਉੱਪਰ ਉੱਡੇਗਾ
ਅਤੇ ਆਪਣੇ ਸ਼ਿਕਾਰ ʼਤੇ ਝਪੱਟਾ ਮਾਰੇਗਾ,+
ਉਹ ਬਾਸਰਾਹ ਉੱਤੇ ਆਪਣੇ ਖੰਭ ਖਿਲਾਰੇਗਾ।+
ਉਸ ਦਿਨ ਅਦੋਮ ਦੇ ਯੋਧਿਆਂ ਦੇ ਦਿਲ ਉਸ ਔਰਤ ਦੇ ਦਿਲ ਵਰਗੇ ਹੋ ਜਾਣਗੇ
ਜਿਸ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।”
23 ਦਮਿਸਕ ਲਈ ਸੰਦੇਸ਼:+
“ਹਮਾਥ+ ਅਤੇ ਅਰਪਾਦ ਨੂੰ ਸ਼ਰਮਿੰਦਾ ਕੀਤਾ ਗਿਆ ਹੈ
ਕਿਉਂਕਿ ਉਨ੍ਹਾਂ ਨੇ ਇਕ ਬੁਰੀ ਖ਼ਬਰ ਸੁਣੀ ਹੈ।
ਡਰ ਦੇ ਮਾਰੇ ਉਹ ਹੌਸਲਾ ਹਾਰ ਗਏ ਹਨ।
ਸਮੁੰਦਰ ਵਿਚ ਹਲਚਲ ਮਚੀ ਹੋਈ ਹੈ ਜੋ ਸ਼ਾਂਤ ਨਹੀਂ ਕੀਤੀ ਜਾ ਸਕਦੀ।
24 ਦਮਿਸਕ ਹਿੰਮਤ ਹਾਰ ਚੁੱਕਾ ਹੈ।
ਉਹ ਭੱਜਣ ਲਈ ਪਿੱਛੇ ਮੁੜਿਆ, ਪਰ ਡਰ ਨੇ ਉਸ ਨੂੰ ਜਕੜ ਲਿਆ।
ਉਹ ਬੱਚਾ ਜਣਨ ਵਾਲੀ ਔਰਤ ਵਾਂਗ ਦੁੱਖ ਅਤੇ ਕਸ਼ਟ ਵਿਚ ਹੈ।
25 ਇਹ ਕਿਵੇਂ ਹੋ ਸਕਦਾ ਹੈ ਕਿ ਇਸ ਸ਼ਾਨਦਾਰ ਸ਼ਹਿਰ ਨੂੰ,
ਹਾਂ, ਖ਼ੁਸ਼ੀਆਂ ਦੇ ਸ਼ਹਿਰ ਨੂੰ ਲੋਕ ਛੱਡ ਕੇ ਨਹੀਂ ਗਏ?
26 ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ
ਅਤੇ ਉਸ ਦੇ ਸਾਰੇ ਫ਼ੌਜੀ ਮਾਰੇ ਜਾਣਗੇ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
27 “ਮੈਂ ਦਮਿਸਕ ਦੀ ਕੰਧ ਨੂੰ ਅੱਗ ਲਾ ਦਿਆਂਗਾ
ਅਤੇ ਇਹ ਬਨ-ਹਦਦ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।”+
28 ਕੇਦਾਰ+ ਬਾਰੇ ਅਤੇ ਹਾਸੋਰ ਦੇ ਰਾਜਾਂ ਬਾਰੇ ਜਿਨ੍ਹਾਂ ਨੂੰ ਰਾਜਾ ਨਬੂਕਦਨੱਸਰ* ਨੇ ਹਰਾਇਆ ਸੀ, ਯਹੋਵਾਹ ਇਹ ਕਹਿੰਦਾ ਹੈ:
“ਉੱਠੋ, ਕੇਦਾਰ ਨੂੰ ਜਾਓ
ਅਤੇ ਪੂਰਬ ਦੇ ਪੁੱਤਰਾਂ ਨੂੰ ਖ਼ਤਮ ਕਰ ਦਿਓ।
29 ਉਨ੍ਹਾਂ ਦੇ ਤੰਬੂ ਅਤੇ ਉਨ੍ਹਾਂ ਦੇ ਇੱਜੜ ਲੈ ਲਏ ਜਾਣਗੇ,
ਨਾਲੇ ਉਨ੍ਹਾਂ ਦੇ ਤੰਬੂਆਂ ਦੇ ਪਰਦੇ ਅਤੇ ਉਨ੍ਹਾਂ ਦਾ ਸਾਮਾਨ।
ਉਨ੍ਹਾਂ ਦੇ ਊਠ ਖੋਹ ਲਏ ਜਾਣਗੇ
ਅਤੇ ਲੋਕ ਉਨ੍ਹਾਂ ਨੂੰ ਚੀਕ-ਚੀਕ ਕੇ ਕਹਿਣਗੇ, ‘ਹਰ ਪਾਸੇ ਖ਼ੌਫ਼ ਹੀ ਖ਼ੌਫ਼ ਹੈ!’”
30 ਯਹੋਵਾਹ ਕਹਿੰਦਾ ਹੈ: “ਹੇ ਹਾਸੋਰ ਦੇ ਵਾਸੀਓ, ਨੱਠੋ ਅਤੇ ਦੂਰ ਚਲੇ ਜਾਓ,
ਜਾਓ ਅਤੇ ਗਹਿਰਾਈਆਂ ਵਿਚ ਵੱਸੋ
ਕਿਉਂਕਿ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਤੁਹਾਡੇ ਖ਼ਿਲਾਫ਼ ਇਕ ਰਣਨੀਤੀ ਤਿਆਰ ਕੀਤੀ ਹੈ
ਅਤੇ ਉਸ ਨੇ ਤੁਹਾਡੇ ਖ਼ਿਲਾਫ਼ ਇਕ ਯੋਜਨਾ ਬਣਾਈ ਹੈ।”
31 ਯਹੋਵਾਹ ਕਹਿੰਦਾ ਹੈ, “ਉੱਠੋ, ਇਸ ਕੌਮ ʼਤੇ ਹਮਲਾ ਕਰੋ
ਜੋ ਸ਼ਾਂਤੀ ਨਾਲ ਰਹਿੰਦੀ ਹੈ ਅਤੇ ਸੁਰੱਖਿਅਤ ਵੱਸਦੀ ਹੈ!”
“ਇਸ ਦੇ ਨਾ ਤਾਂ ਦਰਵਾਜ਼ੇ ਹਨ ਤੇ ਨਾ ਹੀ ਕੁੰਡੇ; ਇਹ ਕੌਮ ਇਕੱਲੀ ਵੱਸਦੀ ਹੈ।
32 ਉਨ੍ਹਾਂ ਦੇ ਊਠ ਲੁੱਟ ਲਏ ਜਾਣਗੇ
ਅਤੇ ਉਨ੍ਹਾਂ ਦੇ ਅਣਗਿਣਤ ਜਾਨਵਰ ਲੁੱਟ ਦਾ ਮਾਲ ਹੋਣਗੇ।
ਉਹ ਆਪਣੀਆਂ ਕਲਮਾਂ ਦੀ ਹਜਾਮਤ ਕਰਾਉਂਦੇ ਹਨ,+
ਮੈਂ ਉਨ੍ਹਾਂ ਨੂੰ ਹਵਾ ਵਿਚ ਚਾਰੇ ਪਾਸੇ* ਖਿੰਡਾ ਦਿਆਂਗਾ
ਅਤੇ ਮੈਂ ਹਰ ਦਿਸ਼ਾ ਤੋਂ ਉਨ੍ਹਾਂ ʼਤੇ ਤਬਾਹੀ ਲਿਆਵਾਂਗਾ,” ਯਹੋਵਾਹ ਕਹਿੰਦਾ ਹੈ।
33 “ਹਾਸੋਰ ਗਿੱਦੜਾਂ ਦਾ ਟਿਕਾਣਾ ਬਣ ਜਾਵੇਗਾ,
ਇਹ ਹਮੇਸ਼ਾ ਲਈ ਤਬਾਹ ਹੋ ਜਾਵੇਗਾ।
ਇੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਇੱਥੇ ਕੋਈ ਰਹੇਗਾ।”
34 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਸ਼ੁਰੂ ਵਿਚ+ ਯਿਰਮਿਯਾਹ ਨਬੀ ਨੂੰ ਏਲਾਮ ਦੇ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+ 35 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਏਲਾਮ ਦੀ ਕਮਾਨ ਨੂੰ ਭੰਨ ਸੁੱਟਣ ਵਾਲਾ ਹਾਂ+ ਜੋ ਉਸ ਦੀ ਤਾਕਤ ਹੈ। 36 ਮੈਂ ਏਲਾਮ ʼਤੇ ਆਕਾਸ਼ ਦੇ ਚਾਰੇ ਕੋਨਿਆਂ ਤੋਂ ਚਾਰ ਹਵਾਵਾਂ ਵਗਾਵਾਂਗਾ ਅਤੇ ਮੈਂ ਉਸ ਨੂੰ ਇਨ੍ਹਾਂ ਸਾਰੀਆਂ ਦਿਸ਼ਾਵਾਂ* ਵਿਚ ਖਿੰਡਾ ਦਿਆਂਗਾ। ਅਜਿਹੀ ਕੋਈ ਵੀ ਕੌਮ ਨਹੀਂ ਹੋਵੇਗੀ ਜਿੱਥੇ ਏਲਾਮ ਦੇ ਲੋਕ ਖਿੰਡੇ ਨਾ ਹੋਣਗੇ।’”
37 “ਮੈਂ ਏਲਾਮੀਆਂ ਦੇ ਮਨਾਂ ਵਿਚ ਉਨ੍ਹਾਂ ਦੇ ਦੁਸ਼ਮਣਾਂ ਦਾ ਡਰ ਬਿਠਾਵਾਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ। ਮੈਂ ਉਨ੍ਹਾਂ ʼਤੇ ਬਿਪਤਾ ਲਿਆਵਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਵਾਂਗਾ,” ਯਹੋਵਾਹ ਕਹਿੰਦਾ ਹੈ। “ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਉੱਨਾ ਚਿਰ ਤਲਵਾਰ ਘੱਲਦਾ ਰਹਾਂਗਾ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।”
38 “ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਰੱਖਾਂਗਾ+ ਅਤੇ ਇਸ ਦੇ ਰਾਜੇ ਅਤੇ ਹਾਕਮਾਂ ਨੂੰ ਖ਼ਤਮ ਕਰ ਦਿਆਂਗਾ,” ਯਹੋਵਾਹ ਕਹਿੰਦਾ ਹੈ।
39 “ਪਰ ਮੈਂ ਆਖ਼ਰੀ ਦਿਨਾਂ ਵਿਚ ਏਲਾਮ ਦੇ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ,” ਯਹੋਵਾਹ ਕਹਿੰਦਾ ਹੈ।