ਗਿਣਤੀ
34 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਇਹ ਹਿਦਾਇਤਾਂ ਦੇ: ‘ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ,+ ਤਾਂ ਤੁਹਾਨੂੰ ਜੋ ਇਲਾਕਾ ਵਿਰਾਸਤ ਵਿਚ ਦਿੱਤਾ ਜਾਵੇਗਾ, ਉਸ ਦੀਆਂ ਸਰਹੱਦਾਂ ਇਹ ਹੋਣਗੀਆਂ।+
3 “‘ਤੁਹਾਡੀ ਦੱਖਣੀ ਸਰਹੱਦ ਅਦੋਮ ਦੇ ਨਾਲ-ਨਾਲ ਸਿਨ ਦੀ ਉਜਾੜ ਤੋਂ ਹੋਵੇਗੀ ਅਤੇ ਪੂਰਬ ਵੱਲ ਖਾਰੇ ਸਮੁੰਦਰ* ਦੇ ਸਿਰੇ ਤੋਂ ਹੋਵੇਗੀ।+ 4 ਤੁਹਾਡੀ ਸਰਹੱਦ ਖਾਰੇ ਸਮੁੰਦਰ ਕੋਲੋਂ ਮੁੜ ਕੇ ਅਕਰਾਬੀਮ ਦੀ ਚੜ੍ਹਾਈ+ ਦੇ ਦੱਖਣ ਵੱਲੋਂ ਹੁੰਦੀ ਹੋਈ ਸਿਨ ਤਕ ਜਾਵੇਗੀ ਅਤੇ ਇਹ ਕਾਦੇਸ਼-ਬਰਨੇਆ ਦੇ ਦੱਖਣ ਵਿਚ ਖ਼ਤਮ ਹੋਵੇਗੀ।+ ਉੱਥੋਂ ਇਹ ਹਸਰ-ਅੱਦਾਰ+ ਵੱਲ ਅਤੇ ਅਸਮੋਨ ਵੱਲ ਜਾਵੇਗੀ। 5 ਅਸਮੋਨ ਤੋਂ ਇਹ ਮੁੜ ਕੇ ਮਿਸਰ ਵਾਦੀ* ਵੱਲ ਜਾਵੇਗੀ ਅਤੇ ਸਮੁੰਦਰ* ʼਤੇ ਜਾ ਕੇ ਖ਼ਤਮ ਹੋਵੇਗੀ।+
6 “‘ਤੁਹਾਡੀ ਪੱਛਮੀ ਸਰਹੱਦ ਵੱਡੇ ਸਾਗਰ* ਦਾ ਕੰਢਾ ਹੋਵੇਗਾ। ਇਹ ਤੁਹਾਡੀ ਪੱਛਮੀ ਸਰਹੱਦ ਬਣੇਗਾ।+
7 “‘ਇਹ ਤੁਹਾਡੀ ਉੱਤਰੀ ਸਰਹੱਦ ਹੋਵੇਗੀ: ਇਹ ਸਰਹੱਦ ਵੱਡੇ ਸਾਗਰ ਤੋਂ ਲੈ ਕੇ ਹੋਰ ਨਾਂ ਦੇ ਪਹਾੜ ਤਕ ਹੋਵੇ।+ 8 ਫਿਰ ਇਹ ਹੋਰ ਨਾਂ ਦੇ ਪਹਾੜ ਤੋਂ ਲੈ ਕੇ ਲੇਬੋ-ਹਮਾਥ*+ ਤਕ ਹੋਵੇ। ਇਹ ਸਦਾਦ ʼਤੇ ਜਾ ਕੇ ਖ਼ਤਮ ਹੋਵੇਗੀ।+ 9 ਅਤੇ ਫਿਰ ਇਹ ਸਰਹੱਦ ਜ਼ਿਫਰੋਨ ਤਕ ਜਾਵੇਗੀ ਅਤੇ ਹਸਰ-ਏਨਾਨ ʼਤੇ ਜਾ ਕੇ ਖ਼ਤਮ ਹੋਵੇਗੀ।+ ਇਹ ਤੁਹਾਡੀ ਉੱਤਰੀ ਸਰਹੱਦ ਹੋਵੇਗੀ।
10 “‘ਫਿਰ ਪੂਰਬ ਵਿਚ ਤੁਹਾਡੀ ਸਰਹੱਦ ਹਸਰ-ਏਨਾਨ ਤੋਂ ਲੈ ਕੇ ਸ਼ਫਾਮ ਤਕ ਹੋਵੇ। 11 ਇਹ ਸਰਹੱਦ ਸ਼ਫਾਮ ਤੋਂ ਰਿਬਲਾਹ ਤਕ ਜਾਵੇਗੀ ਜੋ ਆਯਿਨ ਦੇ ਪੂਰਬ ਵਿਚ ਹੈ। ਫਿਰ ਇਹ ਸਰਹੱਦ ਥੱਲੇ ਨੂੰ ਜਾਂਦੀ ਹੋਈ ਪਹਾੜੀਆਂ ਪਾਰ ਕਰੇਗੀ ਜੋ ਕਿੰਨਰਥ ਝੀਲ* ਦੇ ਪੂਰਬ ਵੱਲ ਹਨ।+ 12 ਇਹ ਸਰਹੱਦ ਯਰਦਨ ਦਰਿਆ ਤਕ ਜਾਵੇਗੀ ਅਤੇ ਖਾਰੇ ਸਮੁੰਦਰ ʼਤੇ ਜਾ ਕੇ ਖ਼ਤਮ ਹੋਵੇਗੀ।+ ਇਹ ਤੁਹਾਡਾ ਦੇਸ਼+ ਅਤੇ ਇਸ ਦੀਆਂ ਸਰਹੱਦਾਂ ਹੋਣਗੀਆਂ।’”
13 ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨੂੰ ਇਹ ਹਿਦਾਇਤ ਦਿੱਤੀ: “ਯਹੋਵਾਹ ਦੇ ਹੁਕਮ ਮੁਤਾਬਕ ਤੁਸੀਂ ਇਹ ਦੇਸ਼ ਗੁਣੇ ਪਾ ਕੇ ਸਾਢੇ ਨੌਂ ਗੋਤਾਂ ਵਿਚ ਵਿਰਾਸਤ ਦੇ ਤੌਰ ਤੇ ਵੰਡਣਾ+ 14 ਕਿਉਂਕਿ ਰਊਬੇਨ ਦੇ ਗੋਤ, ਗਾਦ ਦੇ ਗੋਤ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਵਿਰਾਸਤ ਪਹਿਲਾਂ ਹੀ ਲੈ ਲਈ ਹੈ।+ 15 ਇਨ੍ਹਾਂ ਢਾਈ ਗੋਤਾਂ ਨੇ ਪਹਿਲਾਂ ਹੀ ਉਹ ਇਲਾਕਾ ਆਪਣੀ ਵਿਰਾਸਤ ਦੇ ਤੌਰ ਤੇ ਲੈ ਲਿਆ ਹੈ ਜੋ ਯਰੀਹੋ ਕੋਲ ਯਰਦਨ ਦਰਿਆ ਦੇ ਚੜ੍ਹਦੇ ਪਾਸੇ ਵੱਲ ਯਾਨੀ ਪੂਰਬ ਵਿਚ ਹੈ।”+
16 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 17 “ਜਿਹੜੇ ਆਦਮੀ ਤੁਹਾਡੇ ਲਈ ਜ਼ਮੀਨ ਦੀ ਵੰਡ ਕਰਨਗੇ, ਉਨ੍ਹਾਂ ਦੇ ਨਾਂ ਹਨ: ਪੁਜਾਰੀ ਅਲਆਜ਼ਾਰ+ ਅਤੇ ਨੂਨ ਦਾ ਪੁੱਤਰ ਯਹੋਸ਼ੁਆ।+ 18 ਤੁਸੀਂ ਹਰ ਗੋਤ ਵਿੱਚੋਂ ਇਕ ਮੁਖੀ ਲਓ ਜੋ ਜ਼ਮੀਨ ਵੰਡਣ ਵਿਚ ਤੁਹਾਡੀ ਮਦਦ ਕਰੇਗਾ।+ 19 ਉਨ੍ਹਾਂ ਆਦਮੀਆਂ ਦੇ ਨਾਂ ਹਨ: ਯਹੂਦਾਹ ਦੇ ਗੋਤ+ ਵਿੱਚੋਂ ਕਾਲੇਬ+ ਜੋ ਯਫੁੰਨਾਹ ਦਾ ਪੁੱਤਰ ਹੈ; 20 ਸ਼ਿਮਓਨ ਦੇ ਗੋਤ+ ਵਿੱਚੋਂ ਸ਼ਮੂਏਲ ਜੋ ਅਮੀਹੂਦ ਦਾ ਪੁੱਤਰ ਹੈ; 21 ਬਿਨਯਾਮੀਨ ਦੇ ਗੋਤ+ ਵਿੱਚੋਂ ਅਲੀਦਾਦ ਜੋ ਕਿਸਲੋਨ ਦਾ ਪੁੱਤਰ ਹੈ; 22 ਦਾਨ ਦੇ ਗੋਤ+ ਵਿੱਚੋਂ ਮੁਖੀ ਬੁੱਕੀ ਜੋ ਯਾਗਲੀ ਦਾ ਪੁੱਤਰ ਹੈ; 23 ਯੂਸੁਫ਼ ਦੇ ਪੁੱਤਰ+ ਮਨੱਸ਼ਹ ਦੇ ਗੋਤ+ ਵਿੱਚੋਂ ਮੁਖੀ ਹਨੀਏਲ ਜੋ ਏਫ਼ੋਦ ਦਾ ਪੁੱਤਰ ਹੈ; 24 ਇਫ਼ਰਾਈਮ ਦੇ ਗੋਤ+ ਵਿੱਚੋਂ ਮੁਖੀ ਕਮੂਏਲ ਜੋ ਸ਼ਿਫਟਾਨ ਦਾ ਪੁੱਤਰ ਹੈ; 25 ਜ਼ਬੂਲੁਨ ਦੇ ਗੋਤ+ ਵਿੱਚੋਂ ਮੁਖੀ ਅਲਸਾਫਾਨ ਜੋ ਪਰਨਾਕ ਦਾ ਪੁੱਤਰ ਹੈ; 26 ਯਿਸਾਕਾਰ ਦੇ ਗੋਤ+ ਵਿੱਚੋਂ ਮੁਖੀ ਪਲਟੀਏਲ ਜੋ ਅੱਜ਼ਾਨ ਦਾ ਪੁੱਤਰ ਹੈ; 27 ਆਸ਼ੇਰ ਦੇ ਗੋਤ+ ਵਿੱਚੋਂ ਮੁਖੀ ਅਹੀਹੂਦ ਜੋ ਸ਼ਲੋਮੀ ਦਾ ਪੁੱਤਰ ਹੈ; 28 ਨਫ਼ਤਾਲੀ ਦੇ ਗੋਤ+ ਵਿੱਚੋਂ ਮੁਖੀ ਪਦਹੇਲ ਜੋ ਅਮੀਹੂਦ ਦਾ ਪੁੱਤਰ ਹੈ।” 29 ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਨਾਨ ਦੇਸ਼ ਦਾ ਇਲਾਕਾ ਇਜ਼ਰਾਈਲੀਆਂ ਵਿਚ ਵੰਡਣ।+