ਜ਼ਬੂਰ
ਗੱਤੀਥ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਆਸਾਫ਼ ਦਾ ਜ਼ਬੂਰ।+
81 ਖ਼ੁਸ਼ੀ ਨਾਲ ਪਰਮੇਸ਼ੁਰ ਦੀ ਜੈ-ਜੈ ਕਾਰ ਕਰੋ ਜਿਹੜਾ ਸਾਡੀ ਤਾਕਤ ਹੈ।+
ਯਾਕੂਬ ਦੇ ਪਰਮੇਸ਼ੁਰ ਦੇ ਜਸ ਗਾਓ।
2 ਸੰਗੀਤ ਦੀ ਧੁਨ ਛੇੜੋ ਅਤੇ ਡਫਲੀ ਵਜਾਓ,
ਤਾਰਾਂ ਵਾਲਾ ਸਾਜ਼ ਤੇ ਸੁਰੀਲੀ ਰਬਾਬ ਵਜਾਓ।
4 ਇਹ ਇਜ਼ਰਾਈਲ ਲਈ ਫ਼ਰਮਾਨ ਹੈ
ਅਤੇ ਯਾਕੂਬ ਦੇ ਪਰਮੇਸ਼ੁਰ ਦਾ ਹੁਕਮ ਹੈ।+
ਮੈਂ ਇਕ ਆਵਾਜ਼* ਸੁਣੀ ਜਿਸ ਨੂੰ ਮੈਂ ਨਹੀਂ ਪਛਾਣਿਆ:
6 “ਮੈਂ ਉਸ ਦੇ ਮੋਢਿਆਂ ਤੋਂ ਭਾਰ ਲਾਹਿਆ;+
ਉਸ ਦੇ ਹੱਥੋਂ ਟੋਕਰੀ ਛੁਡਾਈ।
ਮੈਂ ਤੈਨੂੰ ਮਰੀਬਾਹ* ਦੇ ਪਾਣੀਆਂ ਕੋਲ ਪਰਖਿਆ।+ (ਸਲਹ)
8 ਹੇ ਮੇਰੀ ਪਰਜਾ, ਸੁਣ ਅਤੇ ਮੈਂ ਤੇਰੇ ਵਿਰੁੱਧ ਗਵਾਹੀ ਦਿਆਂਗਾ।
ਹੇ ਇਜ਼ਰਾਈਲ, ਕਾਸ਼! ਤੂੰ ਮੇਰੀ ਗੱਲ ਸੁਣਦਾ।+
9 ਫਿਰ ਤੇਰੇ ਵਿਚ ਕੋਈ ਵੀ ਪਰਾਇਆ ਦੇਵਤਾ ਨਹੀਂ ਹੋਵੇਗਾ
ਅਤੇ ਨਾ ਹੀ ਤੂੰ ਕਿਸੇ ਝੂਠੇ ਦੇਵਤੇ ਸਾਮ੍ਹਣੇ ਮੱਥਾ ਟੇਕੇਂਗਾ।+
10 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,
ਮੈਂ ਹੀ ਤੈਨੂੰ ਮਿਸਰ ਤੋਂ ਕੱਢ ਕੇ ਲਿਆਇਆ ਸੀ।+
ਆਪਣਾ ਮੂੰਹ ਪੂਰਾ ਖੋਲ੍ਹ ਅਤੇ ਮੈਂ ਇਸ ਨੂੰ ਭੋਜਨ ਨਾਲ ਭਰ ਦਿਆਂਗਾ।+
11 ਪਰ ਮੇਰੀ ਪਰਜਾ ਨੇ ਮੇਰੀ ਆਵਾਜ਼ ਨਹੀਂ ਸੁਣੀ;
ਇਜ਼ਰਾਈਲ ਮੇਰੇ ਅਧੀਨ ਨਹੀਂ ਰਿਹਾ।+
12 ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦਿਲ ਦੇ ਢੀਠਪੁਣੇ ਮੁਤਾਬਕ ਚੱਲਣ ਦਿੱਤਾ;
13 ਕਾਸ਼! ਮੇਰੀ ਪਰਜਾ ਮੇਰੀ ਗੱਲ ਸੁਣਦੀ+
ਅਤੇ ਇਜ਼ਰਾਈਲ ਮੇਰੇ ਰਾਹਾਂ ʼਤੇ ਚੱਲਦਾ,+
14 ਤਾਂ ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਝੱਟ ਹਰਾ ਦਿੰਦਾ
ਅਤੇ ਉਨ੍ਹਾਂ ਦੇ ਵੈਰੀਆਂ ʼਤੇ ਹੱਥ ਚੁੱਕਦਾ।+
15 ਯਹੋਵਾਹ ਨਾਲ ਨਫ਼ਰਤ ਕਰਨ ਵਾਲੇ ਉਸ ਦੇ ਸਾਮ੍ਹਣੇ ਡਰ ਨਾਲ ਕੰਬਣਗੇ,
ਉਹ ਹਮੇਸ਼ਾ ਲਈ ਖ਼ਤਮ ਹੋ ਜਾਣਗੇ।