ਸਤੰਬਰ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਸਤੰਬਰ 7
ਗੀਤ 28
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। “ਇਕ ਸੁਝਾਅ” ਡੱਬੀ ਦੀ ਚਰਚਾ ਕਰੋ।
15 ਮਿੰਟ: “ਅਸੀਂ ਹੋਰ ਵੱਡੇ ਕੰਮ ਕਰ ਸਕਦੇ ਹਾਂ।” ਸਵਾਲ ਅਤੇ ਜਵਾਬ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਨਵੇਂ ਸੇਵਾ ਸਾਲ ਲਈ ਉਚਿਤ ਟੀਚੇ ਰੱਖਣ ਅਤੇ ਇਨ੍ਹਾਂ ਤਕ ਪਹੁੰਚਣ ਲਈ ਸਖ਼ਤ ਮਿਹਨਤ ਕਰਨ।—ਆਪਣੀ ਸੇਵਕਾਈ (ਅੰਗ੍ਰੇਜ਼ੀ), ਸਫ਼ੇ 116-18 ਦੇਖੋ।
20 ਮਿੰਟ: “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ।” ਬਜ਼ੁਰਗ ਸਮਝਾਉਂਦਾ ਹੈ ਕਿ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਿੱਤੀ ਜਾ ਰਹੀ ਸਿਖਲਾਈ ਤੋਂ ਇਲਾਵਾ, ਦੂਜਿਆਂ ਨੂੰ ਸੇਵਕਾਈ ਵਿਚ ਪਾਇਨੀਅਰਾਂ ਦੁਆਰਾ ਨਿੱਜੀ ਤੌਰ ਤੇ ਮਦਦ ਦੇਣ ਦੇ ਪ੍ਰਬੰਧ ਵੀ ਕੀਤੇ ਗਏ ਹਨ। ਉਹ ਲੇਖ ਉੱਤੇ ਆਧਾਰਿਤ ਸਵਾਲ ਪੁੱਛਦਾ ਹੈ ਅਤੇ ਹਾਜ਼ਰੀਨ ਨੂੰ ਜਵਾਬ ਦੇਣ ਲਈ ਸੱਦਾ ਦਿੰਦਾ ਹੈ, ਖ਼ਾਸ ਤੌਰ ਤੇ ਉਨ੍ਹਾਂ ਪਾਇਨੀਅਰਾਂ ਅਤੇ ਪ੍ਰਕਾਸ਼ਕਾਂ ਨੂੰ ਜਿਨ੍ਹਾਂ ਨੇ ਇਸ ਕਾਰਜਕ੍ਰਮ ਵਿਚ ਭਾਗ ਲਿਆ ਹੈ। ਵਿਚਾਰ ਕਰੋ ਕਿ ਇਸ ਕਾਰਜਕ੍ਰਮ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪਾਇਨੀਅਰ ਇਹ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਦੂਜਿਆਂ ਨੂੰ ਮਦਦ ਦੇਣ ਵਿਚ ਕਿਵੇਂ ਖ਼ੁਸ਼ੀ ਅਤੇ ਲਾਭ ਪ੍ਰਾਪਤ ਕੀਤਾ ਹੈ। ਜਿਨ੍ਹਾਂ ਪ੍ਰਕਾਸ਼ਕਾਂ ਨੂੰ ਮਦਦ ਮਿਲੀ ਹੈ, ਉਹ ਦੱਸ ਸਕਦੇ ਹਨ ਕਿ ਉਹ ਇਸ ਪ੍ਰੇਮਮਈ ਪ੍ਰਬੰਧ ਦੀ ਕਿੰਨੀ ਕਦਰ ਕਰਦੇ ਹਨ ਅਤੇ ਉਨ੍ਹਾਂ ਗੱਲਾਂ ਬਾਰੇ ਦੱਸ ਸਕਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਸੇਵਕਾਈ ਵਿਚ ਜ਼ਿਆਦਾ ਸਫ਼ਲਤਾ ਅਤੇ ਖ਼ੁਸ਼ੀ ਪ੍ਰਾਪਤ ਕਰਨ ਵਿਚ ਮਦਦ ਦਿੱਤੀ ਹੈ।
ਗੀਤ 172 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 14
ਗੀਤ 160
5 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
10 ਮਿੰਟ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਇਕ ਭਾਸ਼ਣ। ਅਸੀਂ ਇਸ ਬਰੋਸ਼ਰ ਦੀ ਅਗਲੇ ਹਫ਼ਤੇ ਤੋਂ ਪੁਸਤਕ ਅਧਿਐਨ ਵਿਚ ਚਰਚਾ ਸ਼ੁਰੂ ਕਰਾਂਗੇ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਪਹਿਲਾਂ ਤੋਂ ਤਿਆਰੀ ਕਰਨ ਅਤੇ ਹਰ ਪੁਸਤਕ ਅਧਿਐਨ ਵਿਚ ਹਾਜ਼ਰ ਹੋਣ, ਤਾਂਕਿ ਉਹ ਬਰੋਸ਼ਰ ਤੋਂ ਜਾਣੂ ਹੋ ਸਕਣ ਅਤੇ ਸਿੱਖ ਸਕਣ ਕਿ ਦੂਜਿਆਂ ਨਾਲ ਇਸ ਦਾ ਅਧਿਐਨ ਕਿਵੇਂ ਕਰਨਾ ਹੈ। “ਇਸ ਵੱਡੀ ਪੁਸਤਿਕਾ ਨੂੰ ਕਿਵੇਂ ਇਸਤੇਮਾਲ ਕਰਨਾ ਹੈ,” ਦੇ ਹੇਠਾਂ ਦਿੱਤੇ ਪੈਰੇ ਨੂੰ ਪੜ੍ਹੋ। ਬਰੋਸ਼ਰ ਵਿਚ ਦਿੱਤੇ ਗਏ ਸਵਾਲਾਂ, ਸ਼ਾਸਤਰਵਚਨਾਂ, ਅਤੇ ਤਸਵੀਰਾਂ ਦੀ ਮਦਦ ਨਾਲ ਸਿਖਾਉਣ ਦੀ ਮਹੱਤਤਾ ਉੱਤੇ ਜ਼ੋਰ ਦੇਣ ਲਈ ਜਨਵਰੀ 1, 1997, ਪਹਿਰਾਬੁਰਜ, ਸਫ਼ੇ 20-21, ਵਿਚ ਦਿੱਤੇ ਗਏ ਲੇਖ ਨੂੰ ਇਸਤੇਮਾਲ ਕਰੋ। ਪੁਸਤਕ ਅਧਿਐਨ ਸੰਚਾਲਕਾਂ ਨੂੰ ਜ਼ਿਆਦਾ ਗੱਲਾਂ ਨਾ ਕਰਨ ਅਤੇ ਵਾਧੂ ਵੇਰਵੇ ਨਾ ਸ਼ਾਮਲ ਕਰਨ ਦੁਆਰਾ ਉਨ੍ਹਾਂ ਭੈਣ-ਭਰਾਵਾਂ ਲਈ ਇਕ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਜੋ ਗ੍ਰਹਿ ਬਾਈਬਲ ਅਧਿਐਨ ਕਰਾ ਰਹੇ ਹਨ।—ਸਾਡੀ ਰਾਜ ਸੇਵਕਾਈ, ਜੂਨ 1996, ਸਫ਼ਾ 3, ਪੈਰਾ 5, ਦੇਖੋ।
10 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੈਕਟਰੀ ਅਤੇ ਸੇਵਾ ਨਿਗਾਹਬਾਨ ਕਲੀਸਿਯਾ ਦੀ ਬੀਤੇ ਸਾਲ ਦੀ ਸੇਵਾ ਰਿਪੋਰਟ ਅਤੇ ਸਭਾਵਾਂ ਵਿਚ ਹਾਜ਼ਰੀ ਦੀ ਗਿਣਤੀ ਦਾ ਪੁਨਰ-ਵਿਚਾਰ ਕਰਦੇ ਹਨ। ਉਹ ਰਿਪੋਰਟ ਦੇ ਉਤਸ਼ਾਹਜਨਕ ਪਹਿਲੂ ਦੱਸਦੇ ਹਨ ਅਤੇ ਫਿਰ ਉਨ੍ਹਾਂ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ ਜਿਨ੍ਹਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਕੀ ਅਗਸਤ ਦੇ ਮਹੀਨੇ ਦੌਰਾਨ ਸਾਰੇ ਪ੍ਰਕਾਸ਼ਕਾਂ ਨੇ ਸੇਵਕਾਈ ਵਿਚ ਭਾਗ ਲਿਆ? ਉਨ੍ਹਾਂ ਟੀਚਿਆਂ ਬਾਰੇ ਦੱਸੋ ਜਿਨ੍ਹਾਂ ਉੱਤੇ ਬਜ਼ੁਰਗ ਆਉਣ ਵਾਲੇ ਮਹੀਨਿਆਂ ਵਿਚ ਧਿਆਨ ਕੇਂਦ੍ਰਿਤ ਕਰਨਗੇ। ਇਨ੍ਹਾਂ ਟੀਚਿਆਂ ਵਿਚ ਸਾਰੇ ਭੈਣ-ਭਰਾਵਾਂ ਨੂੰ ਨਿਯਮਿਤ ਪ੍ਰਕਾਸ਼ਕ ਬਣਨ ਵਿਚ ਮਦਦ ਦੇਣਾ ਸ਼ਾਮਲ ਹੈ। ਸਰਕਟ ਨਿਗਾਹਬਾਨ ਵੱਲੋਂ ਪਿਛਲੀ ਵਾਰ ਦਿੱਤੀ ਗਈ ਰਿਪੋਰਟ ਵਿੱਚੋਂ ਉਚਿਤ ਮੁੱਦੇ ਸਾਂਝੇ ਕਰੋ।
20 ਮਿੰਟ: “1998 ‘ਈਸ਼ਵਰੀ ਜੀਵਨ ਦਾ ਰਾਹ’ ਜ਼ਿਲ੍ਹਾ ਮਹਾਂ-ਸੰਮੇਲਨ।” (ਪੈਰੇ 1-16) ਸਵਾਲ ਅਤੇ ਜਵਾਬ। ਪੈਰੇ 10 ਅਤੇ 11 ਪੜ੍ਹੋ। ਆਪਣੀ ਸੁਸ਼ੀਲ ਮਸੀਹੀ ਦਿੱਖ ਅਤੇ ਆਚਰਣ ਨੂੰ ਧਿਆਨਪੂਰਵਕ ਕਾਇਮ ਰੱਖਣ ਅਤੇ ਆਪਣੇ ਬੱਚਿਆਂ ਉੱਤੇ ਸਹੀ ਨਿਗਰਾਨੀ ਰੱਖਣ ਦੀ ਸ਼ਾਸਤਰ-ਸੰਬੰਧੀ ਮਹੱਤਤਾ ਉੱਤੇ ਜ਼ੋਰ ਦਿਓ।
ਗੀਤ 144 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 21
ਗੀਤ 122
5 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: “ਆਪਣੇ ਭਰਾਵਾਂ ਨੂੰ ਜਾਣੋ।” ਸਵਾਲ ਅਤੇ ਜਵਾਬ। ਦਸੰਬਰ 1, 1989, ਪਹਿਰਾਬੁਰਜ (ਹਿੰਦੀ), ਸਫ਼ੇ 14-15 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਕ ਦੂਜੇ ਨੂੰ ਹੋਰ ਬਿਹਤਰ ਜਾਣਨ ਵਿਚ ਪਹਿਲ ਕਰਨ।
20 ਮਿੰਟ: “1998 ‘ਈਸ਼ਵਰੀ ਜੀਵਨ ਦਾ ਰਾਹ’ ਜ਼ਿਲ੍ਹਾ ਮਹਾਂ-ਸੰਮੇਲਨ।” (ਪੈਰੇ 17-22) ਸਵਾਲ ਅਤੇ ਜਵਾਬ। ਪੈਰਾ 17 ਅਤੇ ਉਲਿਖਤ ਸ਼ਾਸਤਰਵਚਨ ਪੜ੍ਹੋ। ਸਲੀਕਾਦਾਰੀ ਅਤੇ ਦੂਜਿਆਂ ਲਈ ਲਿਹਾਜ਼ ਦਿਖਾਉਣ ਦੀ ਲੋੜ ਉੱਤੇ ਜ਼ੋਰ ਦਿਓ, ਖ਼ਾਸ ਕਰਕੇ ਸੀਟਾਂ ਦੇ ਸੰਬੰਧ ਵਿਚ। “ਮਹਾਂ-ਸੰਮੇਲਨ ਸੰਬੰਧੀ ਯਾਦ-ਦਹਾਨੀਆਂ” ਉੱਤੇ ਸੰਖੇਪ ਭਾਸ਼ਣ ਨਾਲ ਸਮਾਪਤ ਕਰੋ।
ਗੀਤ 34 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਸਤੰਬਰ 28
ਗੀਤ 17
12 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਸਤੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਰਸਾਲਾ ਵੰਡਾਈ ਨੂੰ ਵਧਾਉਣ ਲਈ ਸਾਰਿਆਂ ਨੂੰ ਅਕਤੂਬਰ ਵਿਚ ਹੋਰ ਜ਼ਿਆਦਾ ਘਰ-ਘਰ ਦੀ ਸੇਵਕਾਈ ਕਰਨ ਲਈ ਯੋਜਨਾਵਾਂ ਬਣਾਉਣ ਲਈ ਉਤਸ਼ਾਹ ਦਿਓ। ਅਲੱਗ-ਅਲੱਗ ਪੇਸ਼ਕਾਰੀਆਂ ਨੂੰ ਤਿਆਰ ਕਰਨ ਸੰਬੰਧੀ ਸੁਝਾਵਾਂ ਲਈ ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ, ਸਫ਼ਾ 8 ਦੇਖੋ। ਨਵੇਂ ਰਸਾਲਿਆਂ ਦੀ ਪੇਸ਼ਕਸ਼ ਪ੍ਰਦਰਸ਼ਿਤ ਕਰੋ।
20 ਮਿੰਟ: “ਅਗਵਾਈ ਕਰਨ ਵਾਲੇ ਨਿਗਾਹਬਾਨ—ਸੇਵਾ ਨਿਗਾਹਬਾਨ।” ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਆਪਣੀਆਂ ਜ਼ਿੰਮੇਵਾਰੀਆਂ ਦੀ ਚਰਚਾ ਕਰਨ ਮਗਰੋਂ, ਉਹ ਵਿਸ਼ਿਸ਼ਟ ਤਰੀਕਿਆਂ ਬਾਰੇ ਦੱਸਦਾ ਹੈ ਜਿਨ੍ਹਾਂ ਦੁਆਰਾ ਕਲੀਸਿਯਾ ਸਥਾਨਕ ਤੌਰ ਤੇ ਆਪਣੀ ਸੇਵਕਾਈ ਦੇ ਕਾਰਜ-ਖੇਤਰ ਅਤੇ ਪ੍ਰਭਾਵਕਤਾ ਨੂੰ ਵਧਾਉਣ ਵਿਚ ਸਹਿਯੋਗ ਦੇ ਸਕਦੀ ਹੈ।
13 ਮਿੰਟ: ਕਲੀਸਿਯਾ ਦਾ ਇਕ ਚੰਗਾ ਪ੍ਰਕਾਸ਼ਕ ਬਣਨ ਲਈ ਕਿਸ ਚੀਜ਼ ਦੀ ਲੋੜ ਹੈ? ਭਾਸ਼ਣ ਅਤੇ ਹਾਜ਼ਰੀਨ ਨਾਲ ਥੋੜ੍ਹੀ-ਬਹੁਤ ਚਰਚਾ। ਸਾਨੂੰ ਉੱਤਮ ਯੋਗਤਾਵਾਂ ਜਾਂ ਨਿਪੁੰਨਤਾ ਦੀ ਲੋੜ ਨਹੀਂ; ਇਸ ਦੀ ਬਜਾਇ, ਸਭ ਤੋਂ ਜ਼ਿਆਦਾ ਲੋੜ ਹੈ ਇਕ ਤਿਆਰ ਮਨੋਬਿਰਤੀ ਦੀ ਜੋ ਪ੍ਰੇਮ, ਨਿਮਰਤਾ, ਜੋਸ਼, ਅਤੇ ਕਦਰਦਾਨੀ ਦਿਖਾਵੇ। ਹਾਜ਼ਰੀਨ ਨੂੰ ਇਹ ਦੱਸਣ ਦਾ ਸੱਦਾ ਦਿਓ ਕਿ ਹੇਠਾਂ ਦਿੱਤੀਆਂ ਗਈਆਂ ਗੱਲਾਂ ਕਿਉਂ ਲੋੜੀਂਦੀਆਂ ਹਨ: (1) ਹਸਮੁਖ ਮਨੋਬਿਰਤੀ, (2) ਸਭਾਵਾਂ ਵਿਚ ਨਿਯਮਿਤ ਹਾਜ਼ਰੀ ਅਤੇ ਭਾਗ ਲੈਣਾ, (3) ਕਾਰਜ-ਨਿਯੁਕਤੀਆਂ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਨਾ ਅਤੇ ਪੂਰਾ ਕਰਨਾ, (4) ਬਜ਼ੁਰਗਾਂ ਨੂੰ ਅਤੇ ਕਲੀਸਿਯਾ ਲਈ ਕੀਤੇ ਗਏ ਪ੍ਰਬੰਧਾਂ ਨੂੰ ਸਹਿਯੋਗ ਦੇਣਾ, (5) ਦੂਜਿਆਂ ਨੂੰ ਮਦਦ ਦੇਣ ਵਿਚ ਸੱਚੀ ਦਿਲਚਸਪੀ ਰੱਖਣਾ, ਅਤੇ (6) ਖੇਤਰ ਸੇਵਾ ਵਿਚ ਨਿਯਮਿਤ ਭਾਗ ਲੈਣਾ ਅਤੇ ਹਰ ਮਹੀਨੇ ਸਮੇਂ ਸਿਰ ਰਿਪੋਰਟ ਦੇਣਾ।
ਗੀਤ 25 ਅਤੇ ਸਮਾਪਤੀ ਪ੍ਰਾਰਥਨਾ।