ਯਿਰਮਿਯਾਹ
48 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਮੋਆਬ+ ਬਾਰੇ ਕਹਿੰਦਾ ਹੈ:
“ਨਬੋ+ ʼਤੇ ਹਾਇ! ਕਿਉਂਕਿ ਉਸ ਨੂੰ ਤਬਾਹ ਕੀਤਾ ਗਿਆ ਹੈ।
ਕਿਰਯਾਥੈਮ+ ਨੂੰ ਸ਼ਰਮਿੰਦਾ ਕੀਤਾ ਗਿਆ ਹੈ, ਇਸ ʼਤੇ ਕਬਜ਼ਾ ਕੀਤਾ ਗਿਆ ਹੈ।
ਇਸ ਮਜ਼ਬੂਤ ਪਨਾਹ* ਨੂੰ ਸ਼ਰਮਿੰਦਾ ਅਤੇ ਢਹਿ-ਢੇਰੀ ਕੀਤਾ ਗਿਆ ਹੈ।+
2 ਹੁਣ ਮੋਆਬ ਦੀ ਮਹਿਮਾ ਨਹੀਂ ਕੀਤੀ ਜਾਂਦੀ।
ਦੁਸ਼ਮਣਾਂ ਨੇ ਹਸ਼ਬੋਨ+ ਵਿਚ ਉਸ ਦੀ ਤਬਾਹੀ ਦੀਆਂ ਸਾਜ਼ਸ਼ਾਂ ਘੜੀਆਂ ਹਨ:
‘ਆਓ ਆਪਾਂ ਇਸ ਕੌਮ ਨੂੰ ਮਿਟਾ ਦੇਈਏ।’
ਹੇ ਮਦਮੇਨ, ਤੂੰ ਵੀ ਚੁੱਪ ਰਹਿ
ਕਿਉਂਕਿ ਤਲਵਾਰ ਤੇਰੇ ਪਿੱਛੇ-ਪਿੱਛੇ ਆ ਰਹੀ ਹੈ।
3 ਹੋਰੋਨਾਇਮ+ ਤੋਂ ਚੀਕ-ਚਿਹਾੜੇ ਦੀ ਆਵਾਜ਼ ਸੁਣਾਈ ਦਿੰਦੀ ਹੈ,
ਨਾਲੇ ਵਿਨਾਸ਼ ਤੇ ਵੱਡੀ ਤਬਾਹੀ ਦੀ ਆਵਾਜ਼।
4 ਮੋਆਬ ਨੂੰ ਤਬਾਹ ਕੀਤਾ ਗਿਆ ਹੈ।
ਉਸ ਦੇ ਛੋਟੇ ਬੱਚੇ ਰੋ ਰਹੇ ਹਨ।
5 ਲੋਕ ਰੋਂਦੇ-ਰੋਂਦੇ ਲੂਹੀਥ ਦੀ ਚੜ੍ਹਾਈ ਚੜ੍ਹ ਰਹੇ ਹਨ।
ਹੋਰੋਨਾਇਮ ਤੋਂ ਥੱਲੇ ਆਉਂਦਿਆਂ ਲੋਕ ਬਰਬਾਦੀ ਕਰਕੇ ਰੋ-ਕੁਰਲਾ ਰਹੇ ਹਨ।+
6 ਆਪਣੀਆਂ ਜਾਨਾਂ ਬਚਾਉਣ ਲਈ ਭੱਜੋ!
ਤੁਸੀਂ ਉਜਾੜ ਵਿਚ ਇਕੱਲੇ ਖੜ੍ਹੇ ਸਨੋਬਰ ਦੇ ਦਰਖ਼ਤ ਵਰਗੇ ਬਣ ਜਾਓ।
7 ਕਿਉਂਕਿ ਹੇ ਮੋਆਬ, ਤੂੰ ਆਪਣੇ ਕੰਮਾਂ ਅਤੇ ਖ਼ਜ਼ਾਨਿਆਂ ʼਤੇ ਭਰੋਸਾ ਕਰਦਾ ਹੈਂ,
ਤੇਰੇ ʼਤੇ ਵੀ ਕਬਜ਼ਾ ਕਰ ਲਿਆ ਜਾਵੇਗਾ।
ਤੇਰੇ ਦੇਵਤੇ ਕਮੋਸ਼,+ ਉਸ ਦੇ ਪੁਜਾਰੀਆਂ ਅਤੇ ਉਸ ਦੇ ਹਾਕਮਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ।
8 ਨਾਸ਼ ਕਰਨ ਵਾਲਾ ਹਰ ਸ਼ਹਿਰ ʼਤੇ ਹਮਲਾ ਕਰੇਗਾ,
ਕੋਈ ਸ਼ਹਿਰ ਨਹੀਂ ਬਚੇਗਾ।+
ਘਾਟੀ ਬਰਬਾਦ ਹੋ ਜਾਵੇਗੀ
ਅਤੇ ਪੱਧਰੇ ਇਲਾਕੇ* ਨੂੰ ਤਬਾਹ ਕਰ ਦਿੱਤਾ ਜਾਵੇਗਾ, ਠੀਕ ਜਿਵੇਂ ਯਹੋਵਾਹ ਨੇ ਕਿਹਾ ਹੈ।
9 ਮੋਆਬ ਲਈ ਰਾਹ ਦਿਖਾਉਣ ਵਾਲੇ ਮੀਲ-ਪੱਥਰ ਲਾਓ
ਕਿਉਂਕਿ ਇਸ ਦੀ ਤਬਾਹੀ ਦੇ ਵੇਲੇ ਲੋਕ ਭੱਜਣਗੇ,
ਇਸ ਦੇ ਸ਼ਹਿਰਾਂ ਵਿਚ ਕੋਈ ਨਹੀਂ ਵੱਸੇਗਾ,+
ਇਨ੍ਹਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ।
10 ਸਰਾਪੀ ਹੈ ਉਹ ਇਨਸਾਨ ਜਿਹੜਾ ਯਹੋਵਾਹ ਦਾ ਕੰਮ ਲਾਪਰਵਾਹੀ ਨਾਲ ਕਰਦਾ ਹੈ!
ਸਰਾਪੀ ਹੈ ਉਹ ਇਨਸਾਨ ਜਿਹੜਾ ਆਪਣੀ ਤਲਵਾਰ ਨੂੰ ਖ਼ੂਨ ਵਹਾਉਣ ਤੋਂ ਰੋਕਦਾ ਹੈ!
11 ਮੋਆਬੀ ਜਵਾਨੀ ਤੋਂ ਹੀ ਅਮਨ-ਚੈਨ ਨਾਲ ਰਹਿ ਰਹੇ ਹਨ,
ਇਹ ਉਸ ਦਾਖਰਸ ਵਾਂਗ ਹਨ ਜਿਸ ਦੀ ਰਹਿੰਦ-ਖੂੰਹਦ ਹੇਠਾਂ ਬੈਠ ਗਈ ਹੈ।
ਇਨ੍ਹਾਂ ਨੂੰ ਇਕ ਭਾਂਡੇ ਵਿੱਚੋਂ ਕੱਢ ਕੇ ਦੂਜੇ ਭਾਂਡੇ ਵਿਚ ਨਹੀਂ ਪਾਇਆ ਗਿਆ ਹੈ,
ਇਨ੍ਹਾਂ ਨੂੰ ਕਦੀ ਬੰਦੀ ਬਣਾ ਕੇ ਨਹੀਂ ਲਿਜਾਇਆ ਗਿਆ।
ਇਨ੍ਹਾਂ ਦਾ ਸੁਆਦ ਉੱਦਾਂ ਦਾ ਉੱਦਾਂ ਹੀ ਹੈ
ਅਤੇ ਇਨ੍ਹਾਂ ਦੀ ਖ਼ੁਸ਼ਬੂ ਕਦੀ ਨਹੀਂ ਬਦਲੀ।
12 “‘ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦੋਂ ਮੈਂ ਉਨ੍ਹਾਂ ਨੂੰ ਉਲਟਾਉਣ ਲਈ ਆਦਮੀ ਭੇਜਾਂਗਾ। ਉਹ ਉਨ੍ਹਾਂ ਨੂੰ ਉਲਟਾ ਦੇਣਗੇ ਅਤੇ ਉਨ੍ਹਾਂ ਦੇ ਭਾਂਡੇ ਖਾਲੀ ਕਰ ਦੇਣਗੇ ਅਤੇ ਉਨ੍ਹਾਂ ਦੇ ਵੱਡੇ ਘੜੇ ਭੰਨ ਸੁੱਟਣਗੇ। 13 ਮੋਆਬੀ ਆਪਣੇ ਦੇਵਤੇ ਕਮੋਸ਼ ਕਰਕੇ ਸ਼ਰਮਿੰਦੇ ਹੋਣਗੇ, ਜਿਵੇਂ ਇਜ਼ਰਾਈਲ ਦਾ ਘਰਾਣਾ ਬੈਤੇਲ ਕਰਕੇ ਸ਼ਰਮਿੰਦਾ ਹੈ ਜਿਸ ਉੱਤੇ ਉਨ੍ਹਾਂ ਨੂੰ ਭਰੋਸਾ ਸੀ।+
14 ਤੁਸੀਂ ਇਹ ਕਹਿਣ ਦੀ ਹਿੰਮਤ ਕਿੱਦਾਂ ਕੀਤੀ: “ਅਸੀਂ ਤਾਕਤਵਰ ਯੋਧੇ ਹਾਂ ਤੇ ਯੁੱਧ ਲਈ ਤਿਆਰ-ਬਰ-ਤਿਆਰ ਹਾਂ”?’+
15 ਰਾਜਾ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਐਲਾਨ ਕਰਦਾ ਹੈ,+
‘ਮੋਆਬ ਨੂੰ ਤਬਾਹ ਕਰ ਦਿੱਤਾ ਗਿਆ ਹੈ,+
ਦੁਸ਼ਮਣ ਉਸ ਦੇ ਸ਼ਹਿਰਾਂ ਦੇ ਅੰਦਰ ਆ ਗਏ ਹਨ,
ਉਨ੍ਹਾਂ ਦੇ ਗੱਭਰੂ ਜਵਾਨਾਂ ਨੂੰ ਵੱਢ ਦਿੱਤਾ ਗਿਆ ਹੈ।’+
16 ਮੋਆਬੀਆਂ ਉੱਤੇ ਬਿਪਤਾ ਜਲਦੀ ਆ ਰਹੀ ਹੈ
ਅਤੇ ਉਨ੍ਹਾਂ ਦਾ ਵਿਨਾਸ਼ ਤੇਜ਼ੀ ਨਾਲ ਆ ਰਿਹਾ ਹੈ।+
17 ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਲੋਕ ਉਨ੍ਹਾਂ ਨਾਲ ਹਮਦਰਦੀ ਰੱਖਣਗੇ,
ਹਾਂ, ਉਹ ਸਾਰੇ ਜਿਹੜੇ ਉਨ੍ਹਾਂ ਦਾ ਨਾਂ ਜਾਣਦੇ ਹਨ।
ਉਨ੍ਹਾਂ ਨੂੰ ਕਹੋ: ‘ਹਾਇ! ਇਸ ਤਾਕਤਵਰ ਲਾਠੀ ਨੂੰ, ਹਾਂ, ਸੋਹਣੇ ਡੰਡੇ ਨੂੰ ਕਿਵੇਂ ਭੰਨ ਦਿੱਤਾ ਗਿਆ ਹੈ!’
18 ਹੇ ਦੀਬੋਨ+ ਵਿਚ ਵੱਸਦੀਏ ਧੀਏ,
ਤੂੰ ਆਪਣੀ ਮਹਿਮਾ ਛੱਡ ਅਤੇ ਜ਼ਮੀਨ ʼਤੇ ਪਿਆਸੀ ਬੈਠ*
ਕਿਉਂਕਿ ਮੋਆਬ ਨੂੰ ਨਾਸ਼ ਕਰਨ ਵਾਲਾ ਤੇਰੇ ਵਿਰੁੱਧ ਆਇਆ ਹੈ
ਅਤੇ ਉਹ ਤੇਰੀਆਂ ਕਿਲੇਬੰਦ ਥਾਵਾਂ ਨੂੰ ਤਬਾਹ ਕਰ ਦੇਵੇਗਾ।+
19 ਹੇ ਅਰੋਏਰ+ ਦੇ ਵਾਸੀਓ, ਰਾਹ ਵਿਚ ਖੜ੍ਹੋ ਅਤੇ ਨਜ਼ਰ ਰੱਖੋ।
ਭੱਜ ਰਹੇ ਆਦਮੀਆਂ-ਔਰਤਾਂ ਤੋਂ ਪੁੱਛੋ, ‘ਕੀ ਹੋਇਆ?’
20 ਮੋਆਬ ਨੂੰ ਸ਼ਰਮਿੰਦਾ ਕੀਤਾ ਗਿਆ ਹੈ, ਉਸ ʼਤੇ ਡਰ ਹਾਵੀ ਹੋ ਗਿਆ ਹੈ।
ਉੱਚੀ-ਉੱਚੀ ਰੋਵੋ ਅਤੇ ਕੀਰਨੇ ਪਾਓ।
ਅਰਨੋਨ+ ਵਿਚ ਐਲਾਨ ਕਰੋ ਕਿ ਮੋਆਬ ਨੂੰ ਤਬਾਹ ਕਰ ਦਿੱਤਾ ਗਿਆ ਹੈ।
21 “ਪੱਧਰੇ ਇਲਾਕੇ* ਦੇ ਵਿਰੁੱਧ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਹੈ+ ਯਾਨੀ ਹੋਲੋਨ, ਯਹਾਸ,+ ਮੇਫਾਆਥ+ ਦੇ ਵਿਰੁੱਧ; 22 ਦੀਬੋਨ,+ ਨਬੋ,+ ਬੈਤ-ਦਿਬਲਾਤਾਇਮ ਦੇ ਵਿਰੁੱਧ; 23 ਕਿਰਯਾਥੈਮ,+ ਬੈਤ-ਗਾਮੂਲ, ਬੈਤ-ਮੀਓਨ+ ਦੇ ਵਿਰੁੱਧ; 24 ਕਰੀਯੋਥ,+ ਬਾਸਰਾਹ ਦੇ ਵਿਰੁੱਧ; ਨਾਲੇ ਮੋਆਬ ਦੇ ਦੂਰ-ਨੇੜੇ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ।
25 ‘ਮੋਆਬ ਦੀ ਤਾਕਤ* ਖ਼ਤਮ ਕਰ ਦਿੱਤੀ ਗਈ ਹੈ;
ਉਸ ਦੀ ਬਾਂਹ ਤੋੜ ਦਿੱਤੀ ਗਈ ਹੈ,’ ਯਹੋਵਾਹ ਕਹਿੰਦਾ ਹੈ।
26 ‘ਉਸ ਨੂੰ ਸ਼ਰਾਬੀ ਕਰੋ+ ਕਿਉਂਕਿ ਉਸ ਨੇ ਯਹੋਵਾਹ ਦੇ ਵਿਰੁੱਧ ਆਪਣੇ ਆਪ ਨੂੰ ਉੱਚਾ ਕੀਤਾ ਹੈ।+
ਮੋਆਬ ਆਪਣੀ ਉਲਟੀ ਵਿਚ ਲੇਟਦਾ ਹੈ
ਅਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ।
27 ਕੀ ਤੂੰ ਇਜ਼ਰਾਈਲ ਦਾ ਮਜ਼ਾਕ ਨਹੀਂ ਉਡਾਇਆ ਸੀ?+
ਕੀ ਉਹ ਚੋਰਾਂ ਨਾਲ ਫੜਿਆ ਗਿਆ ਸੀ
ਜਿਸ ਕਰਕੇ ਤੂੰ ਆਪਣਾ ਸਿਰ ਹਿਲਾਇਆ ਅਤੇ ਉਸ ਦੇ ਵਿਰੁੱਧ ਬੋਲਿਆ?
28 ਮੋਆਬ ਦੇ ਵਾਸੀਓ, ਸ਼ਹਿਰਾਂ ਨੂੰ ਛੱਡ ਕੇ ਚਟਾਨਾਂ ʼਤੇ ਰਹੋ,
ਉਸ ਘੁੱਗੀ ਵਰਗੇ ਬਣ ਜਾਓ ਜੋ ਤੰਗ ਘਾਟੀ ਦੇ ਪਾਸਿਆਂ ʼਤੇ ਆਲ੍ਹਣਾ ਪਾਉਂਦੀ ਹੈ।’”
29 “ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ, ਉਹ ਬਹੁਤ ਹੰਕਾਰੀ ਹੈ।
ਹਾਂ, ਉਹ ਹੈਂਕੜਬਾਜ਼, ਘਮੰਡੀ ਅਤੇ ਹੰਕਾਰੀ ਹੈ, ਉਸ ਦੇ ਦਿਲ ਵਿਚ ਆਕੜ ਹੈ।”+
30 “‘ਮੈਂ ਉਸ ਦੇ ਕ੍ਰੋਧ ਬਾਰੇ ਜਾਣਦਾ ਹਾਂ,’ ਯਹੋਵਾਹ ਕਹਿੰਦਾ ਹੈ,
‘ਪਰ ਉਸ ਦੀਆਂ ਖੋਖਲੀਆਂ ਗੱਲਾਂ ਬੇਕਾਰ ਸਾਬਤ ਹੋਣਗੀਆਂ।
ਉਹ ਕੁਝ ਨਹੀਂ ਕਰ ਸਕਣਗੇ।
32 ਹੇ ਸਿਬਮਾਹ+ ਦੀ ਅੰਗੂਰੀ ਵੇਲ, ਮੈਂ ਯਾਜ਼ੇਰ+ ਲਈ ਜਿੰਨਾ ਰੋਇਆ,
ਉਸ ਤੋਂ ਕਿਤੇ ਵੱਧ ਤੇਰੇ ਲਈ ਰੋਵਾਂਗਾ,
ਤੇਰੀਆਂ ਟਾਹਣੀਆਂ ਵਧ ਕੇ ਸਮੁੰਦਰੋਂ ਪਾਰ ਚਲੀਆਂ ਗਈਆਂ ਹਨ।
ਉਹ ਸਮੁੰਦਰ ਤਕ, ਯਾਜ਼ੇਰ ਤਕ ਪਹੁੰਚ ਗਈਆਂ ਹਨ।
ਤੇਰੇ ਗਰਮੀਆਂ ਦੇ ਫਲਾਂ ਅਤੇ ਤੇਰੇ ਅੰਗੂਰਾਂ ਦੀ ਫ਼ਸਲ ਉੱਤੇ
ਨਾਸ਼ ਕਰਨ ਵਾਲਾ ਟੁੱਟ ਪਿਆ ਹੈ।+
33 ਫਲਾਂ ਦੇ ਬਾਗ਼ਾਂ ਅਤੇ ਮੋਆਬ ਵਿੱਚੋਂ
ਖ਼ੁਸ਼ੀ ਤੇ ਰੌਣਕ-ਮੇਲਾ ਖ਼ਤਮ ਹੋ ਗਿਆ ਹੈ।+
ਮੈਂ ਚੁਬੱਚਿਆਂ ਵਿੱਚੋਂ ਦਾਖਰਸ ਵਹਿਣ ਤੋਂ ਰੋਕ ਦਿੱਤਾ ਹੈ।
ਅੰਗੂਰ ਮਿੱਧਦੇ ਵੇਲੇ ਖ਼ੁਸ਼ੀ ਦੀ ਆਵਾਜ਼ ਨਹੀਂ ਆਵੇਗੀ।
ਇਹ ਆਵਾਜ਼ ਵੱਖਰੀ ਆਵਾਜ਼ ਹੋਵੇਗੀ।’”+
34 “‘ਹਸ਼ਬੋਨ+ ਵਿਚ ਉਨ੍ਹਾਂ ਦਾ ਚੀਕ-ਚਿਹਾੜਾ ਅਲਾਲੇਹ+ ਤਕ,
ਇੱਥੋਂ ਤਕ ਕਿ ਯਹਾਸ+ ਤਕ ਸੁਣਾਈ ਦਿੰਦਾ ਹੈ,
ਸੋਆਰ ਵਿਚ ਰੋਣਾ ਹੋਰੋਨਾਇਮ+ ਅਤੇ ਅਗਲਥ-ਸ਼ਲੀਸ਼ੀਯਾਹ ਤਕ ਸੁਣਾਈ ਦਿੰਦਾ ਹੈ।
ਇੱਥੋਂ ਤਕ ਕਿ ਨਿਮਰੀਮ+ ਦੇ ਪਾਣੀ ਵੀ ਸੁੱਕ ਜਾਣਗੇ।’
35 ਯਹੋਵਾਹ ਕਹਿੰਦਾ ਹੈ, ‘ਮੈਂ ਮੋਆਬ ਵਿੱਚੋਂ ਉਨ੍ਹਾਂ ਸਭਨਾਂ ਨੂੰ ਖ਼ਤਮ ਕਰ ਦਿਆਂਗਾ
ਜਿਹੜੇ ਉੱਚੀਆਂ ਥਾਵਾਂ ʼਤੇ ਭੇਟਾਂ ਲਿਆਉਂਦੇ ਹਨ
ਅਤੇ ਆਪਣੇ ਦੇਵਤੇ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ।
36 ਇਸ ਕਰਕੇ ਮੇਰਾ ਦਿਲ ਮੋਆਬ ਲਈ ਬੰਸਰੀ* ਵਾਂਗ ਵਿਰਲਾਪ ਕਰੇਗਾ,+
ਮੇਰਾ ਦਿਲ ਕੀਰ-ਹਰਸ ਦੇ ਲੋਕਾਂ ਲਈ ਬੰਸਰੀ* ਵਾਂਗ ਵਿਰਲਾਪ ਕਰੇਗਾ,
ਉਸ ਨੇ ਜੋ ਧਨ-ਦੌਲਤ ਹਾਸਲ ਕੀਤੀ ਹੈ, ਉਹ ਨਸ਼ਟ ਹੋ ਜਾਵੇਗੀ।
37 ਹਰੇਕ ਦਾ ਸਿਰ ਮੁੰਨਿਆ ਹੋਇਆ ਹੈ+
ਅਤੇ ਦਾੜ੍ਹੀ ਕੱਟੀ ਹੋਈ ਹੈ।
38 “‘ਮੋਆਬ ਦੇ ਘਰਾਂ ਦੀਆਂ ਸਾਰੀਆਂ ਛੱਤਾਂ ਉੱਤੇ
ਅਤੇ ਸਾਰੇ ਚੌਂਕਾਂ ਵਿਚ ਰੋਣ-ਕੁਰਲਾਉਣ ਤੋਂ ਸਿਵਾਇ ਹੋਰ ਕੁਝ ਨਹੀਂ ਹੈ।
ਮੈਂ ਮੋਆਬ ਨੂੰ ਉਸ ਭਾਂਡੇ ਵਾਂਗ ਭੰਨ ਸੁੱਟਿਆ
ਜੋ ਕਿਸੇ ਕੰਮ ਦਾ ਨਹੀਂ,’ ਯਹੋਵਾਹ ਕਹਿੰਦਾ ਹੈ।
39 ‘ਉਹ ਕਿੰਨਾ ਡਰਿਆ ਹੋਇਆ ਹੈ! ਰੋਵੋ-ਕੁਰਲਾਵੋ!
ਮੋਆਬ ਕਿਵੇਂ ਸ਼ਰਮਿੰਦਾ ਹੋ ਕੇ ਪਿੱਛੇ ਮੁੜ ਗਿਆ ਹੈ!
ਮੋਆਬ ਮਜ਼ਾਕ ਦਾ ਪਾਤਰ ਬਣ ਗਿਆ ਹੈ
ਅਤੇ ਉਸ ਦਾ ਹਸ਼ਰ ਦੇਖ ਕੇ ਆਲੇ-ਦੁਆਲੇ ਦੇ ਲੋਕ ਖ਼ੌਫ਼ ਖਾਂਦੇ ਹਨ।’”
40 “ਯਹੋਵਾਹ ਕਹਿੰਦਾ ਹੈ:
41 ਇਸ ਦੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ ਜਾਵੇਗਾ
ਅਤੇ ਇਸ ਦੇ ਕਿਲੇ ਖੋਹ ਲਏ ਜਾਣਗੇ।
ਉਸ ਦਿਨ ਮੋਆਬ ਦੇ ਯੋਧਿਆਂ ਦੇ ਦਿਲ
ਉਸ ਔਰਤ ਦੇ ਦਿਲ ਵਰਗੇ ਹੋ ਜਾਣਗੇ ਜਿਸ ਨੂੰ ਜਣਨ-ਪੀੜਾਂ ਲੱਗੀਆਂ ਹਨ।’”
43 ਯਹੋਵਾਹ ਕਹਿੰਦਾ ਹੈ, ‘ਹੇ ਮੋਆਬ ਦੇ ਵਾਸੀਓ,
ਤੁਹਾਡੇ ਅੱਗੇ ਦਹਿਸ਼ਤ, ਟੋਆ ਅਤੇ ਫੰਦਾ ਹੈ।
44 ਜਿਹੜਾ ਵੀ ਦਹਿਸ਼ਤ ਤੋਂ ਭੱਜੇਗਾ, ਉਹ ਟੋਏ ਵਿਚ ਡਿਗੇਗਾ
ਅਤੇ ਜਿਹੜਾ ਟੋਏ ਵਿੱਚੋਂ ਬਾਹਰ ਨਿਕਲੇਗਾ, ਉਹ ਫੰਦੇ ਵਿਚ ਫਸੇਗਾ।’
ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਮਿਥੇ ਸਾਲ ਵਿਚ ਮੋਆਬ ਨੂੰ ਸਜ਼ਾ ਦਿਆਂਗਾ।’
45 ‘ਭੱਜ ਰਹੇ ਲੋਕ ਹਸ਼ਬੋਨ ਦੇ ਸਾਏ ਹੇਠ ਬੇਬੱਸ ਖੜ੍ਹੇ ਹੋਣਗੇ।
ਕਿਉਂਕਿ ਹਸ਼ਬੋਨ ਤੋਂ ਅੱਗ ਅਤੇ ਸੀਹੋਨ ਤੋਂ ਅੱਗ ਦੀ ਲਾਟ ਨਿਕਲੇਗੀ।+
ਇਹ ਮੋਆਬ ਦੇ ਮੱਥੇ ਨੂੰ ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਨੂੰ ਸਾੜ ਦੇਵੇਗੀ।’+
46 ‘ਹੇ ਮੋਆਬ, ਹਾਇ! ਤੇਰਾ ਕਿੰਨਾ ਬੁਰਾ ਹਸ਼ਰ ਹੋਇਆ।
ਕਮੋਸ਼ ਦੇ ਲੋਕ+ ਖ਼ਤਮ ਹੋ ਗਏ ਹਨ।
ਤੇਰੇ ਪੁੱਤਰਾਂ ਨੂੰ ਗ਼ੁਲਾਮ ਬਣਾ ਲਿਆ ਗਿਆ ਹੈ
ਅਤੇ ਤੇਰੀਆਂ ਧੀਆਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+
47 ਪਰ ਮੈਂ ਆਖ਼ਰੀ ਦਿਨਾਂ ਵਿਚ ਮੋਆਬ ਦੇ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ,’ ਯਹੋਵਾਹ ਕਹਿੰਦਾ ਹੈ।
‘ਇੱਥੇ ਮੋਆਬ ਲਈ ਸਜ਼ਾ ਦਾ ਸੰਦੇਸ਼ ਖ਼ਤਮ ਹੁੰਦਾ ਹੈ।’”+