ਆਮੋਸ
1 ਤਕੋਆ+ ਦੇ ਇਕ ਚਰਵਾਹੇ ਆਮੋਸ* ਦਾ ਸੰਦੇਸ਼ ਜੋ ਉਸ ਨੂੰ ਇਕ ਦਰਸ਼ਣ ਵਿਚ ਮਿਲਿਆ ਸੀ। ਉਸ ਨੂੰ ਇਜ਼ਰਾਈਲ ਸੰਬੰਧੀ ਇਹ ਸੰਦੇਸ਼ ਭੁਚਾਲ਼ ਤੋਂ ਦੋ ਸਾਲ ਪਹਿਲਾਂ ਯਹੂਦਾਹ ਦੇ ਰਾਜਾ ਉਜ਼ੀਯਾਹ+ ਅਤੇ ਇਜ਼ਰਾਈਲ ਦੇ ਰਾਜਾ ਯਾਰਾਬੁਆਮ+ ਜੋ ਯੋਆਸ਼+ ਦਾ ਪੁੱਤਰ ਸੀ, ਦੇ ਰਾਜ ਦੌਰਾਨ ਮਿਲਿਆ।+ 2 ਉਸ ਨੇ ਕਿਹਾ:
“ਯਹੋਵਾਹ ਸੀਓਨ ਤੋਂ ਗਰਜੇਗਾ
ਅਤੇ ਯਰੂਸ਼ਲਮ ਤੋਂ ਉੱਚੀ ਆਵਾਜ਼ ਵਿਚ ਬੋਲੇਗਾ।
ਚਰਵਾਹਿਆਂ ਦੀਆਂ ਚਰਾਂਦਾਂ ਸੋਗ ਮਨਾਉਣਗੀਆਂ,
ਕਰਮਲ ਪਹਾੜ ਦੀ ਚੋਟੀ ਸੁੱਕ ਜਾਵੇਗੀ।”+
5 ਮੈਂ ਦਮਿਸਕ ਦੇ ਕੁੰਡਿਆਂ ਨੂੰ ਭੰਨ ਸੁੱਟਾਂਗਾ;+
ਮੈਂ ਬਿਕਥ-ਆਵਨ ਦੇ ਵਾਸੀਆਂ ਨੂੰ
ਅਤੇ ਬੈਤ-ਅਦਨ ਤੋਂ ਰਾਜ ਕਰਨ ਵਾਲੇ ਨੂੰ* ਨਾਸ਼ ਕਰਾਂਗਾ;
ਸੀਰੀਆ ਦੇ ਲੋਕਾਂ ਨੂੰ ਬੰਦੀ ਬਣਾ ਕੇ ਕੀਰ ਲਿਜਾਇਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ।’
6 ਯਹੋਵਾਹ ਇਹ ਕਹਿੰਦਾ ਹੈ,
‘“ਗਾਜ਼ਾ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ+ ਅਦੋਮ ਦੇ ਹਵਾਲੇ ਕੀਤਾ।
7 ਇਸ ਲਈ ਮੈਂ ਗਾਜ਼ਾ ਦੀ ਕੰਧ ʼਤੇ ਅੱਗ ਘੱਲਾਂਗਾ,+
ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
8 ਮੈਂ ਅਸ਼ਦੋਦ ਦੇ ਵਾਸੀਆਂ ਨੂੰ
ਅਤੇ ਅਸ਼ਕਲੋਨ ਤੋਂ ਰਾਜ ਕਰਨ ਵਾਲੇ ਨੂੰ* ਨਾਸ਼ ਕਰ ਦਿਆਂਗਾ;+
ਮੈਂ ਆਪਣਾ ਹੱਥ ਅਕਰੋਨ ʼਤੇ ਚੁੱਕਾਂਗਾ+
ਅਤੇ ਬਾਕੀ ਬਚੇ ਫਲਿਸਤੀ ਖ਼ਤਮ ਹੋ ਜਾਣਗੇ,”+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’
9 ਯਹੋਵਾਹ ਇਹ ਕਹਿੰਦਾ ਹੈ,
‘ਸੋਰ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਅਦੋਮ ਦੇ ਹਵਾਲੇ ਕੀਤਾ
ਅਤੇ ਆਪਣੇ ਭਰਾਵਾਂ ਨਾਲ ਕੀਤੇ ਇਕਰਾਰ ਨੂੰ ਯਾਦ ਨਹੀਂ ਰੱਖਿਆ।+
10 ਇਸ ਲਈ ਮੈਂ ਸੋਰ ਦੀ ਕੰਧ ʼਤੇ ਅੱਗ ਘੱਲਾਂਗਾ,
ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+
11 ਯਹੋਵਾਹ ਇਹ ਕਹਿੰਦਾ ਹੈ,
‘ਅਦੋਮ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਸ ਨੇ ਤਲਵਾਰ ਲੈ ਕੇ ਆਪਣੇ ਭਰਾ ਦਾ ਪਿੱਛਾ ਕੀਤਾ+
ਅਤੇ ਉਸ ʼਤੇ ਰਹਿਮ ਕਰਨ ਤੋਂ ਇਨਕਾਰ ਕੀਤਾ;
ਉਹ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਉਨ੍ਹਾਂ ਨੂੰ ਪਾੜਦਾ ਹੈ
ਅਤੇ ਉਨ੍ਹਾਂ ʼਤੇ ਉਸ ਦਾ ਕ੍ਰੋਧ ਹਮੇਸ਼ਾ ਰਹਿੰਦਾ ਹੈ।+
13 ਯਹੋਵਾਹ ਇਹ ਕਹਿੰਦਾ ਹੈ,
‘“ਅੰਮੋਨੀਆਂ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਆਪਣਾ ਇਲਾਕਾ ਵੱਡਾ ਕਰਨ ਲਈ ਗਿਲਆਦ ਦੀਆਂ ਗਰਭਵਤੀ ਔਰਤਾਂ ਦੇ ਢਿੱਡ ਚੀਰ ਦਿੱਤੇ।+
14 ਇਸ ਲਈ ਮੈਂ ਰੱਬਾਹ ਦੀ ਕੰਧ ਨੂੰ ਅੱਗ ਲਾ ਦਿਆਂਗਾ,+
ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ,
ਯੁੱਧ ਦੇ ਦਿਨ ਲੜਾਈ ਦਾ ਹੋਕਾ ਦਿੱਤਾ ਜਾਵੇਗਾ,
ਤੂਫ਼ਾਨ ਦੇ ਦਿਨ ਝੱਖੜ ਝੁੱਲੇਗਾ।
15 ਉਨ੍ਹਾਂ ਦੇ ਰਾਜੇ ਨੂੰ ਅਧਿਕਾਰੀਆਂ* ਸਮੇਤ ਬੰਦੀ ਬਣਾ ਲਿਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ।’
2 “ਯਹੋਵਾਹ ਇਹ ਕਹਿੰਦਾ ਹੈ,
‘“ਮੋਆਬ ਨੇ ਵਾਰ-ਵਾਰ* ਬਗਾਵਤ ਕੀਤੀ,*+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਸ ਨੇ ਚੂਨਾ ਬਣਾਉਣ ਲਈ ਅਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜਿਆ।
2 ਇਸ ਲਈ ਮੈਂ ਮੋਆਬ ʼਤੇ ਅੱਗ ਘੱਲਾਂਗਾ
ਅਤੇ ਇਹ ਕਰੀਯੋਥ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ;+
ਜਦੋਂ ਯੁੱਧ ਦਾ ਹੋਕਾ ਦਿੱਤਾ ਜਾਵੇਗਾ ਅਤੇ ਨਰਸਿੰਗਾ ਵਜਾਇਆ ਜਾਵੇਗਾ,
ਉਦੋਂ ਮੋਆਬ ਗੜਬੜੀ ਦੌਰਾਨ ਮਰ ਜਾਵੇਗਾ।+
3 ਮੈਂ ਉਸ ਵਿਚ ਰਾਜ ਕਰਨ ਵਾਲੇ* ਨੂੰ ਹਟਾ ਦਿਆਂਗਾ
ਅਤੇ ਉਸ ਨੂੰ ਸਾਰੇ ਅਧਿਕਾਰੀਆਂ* ਸਮੇਤ ਮਾਰ ਦਿਆਂਗਾ,”+ ਯਹੋਵਾਹ ਕਹਿੰਦਾ ਹੈ।’
4 ਯਹੋਵਾਹ ਇਹ ਕਹਿੰਦਾ ਹੈ,
‘ਯਹੂਦਾਹ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਯਹੋਵਾਹ ਦਾ ਕਾਨੂੰਨ* ਠੁਕਰਾ ਦਿੱਤਾ
ਅਤੇ ਉਹ ਉਸ ਦੇ ਨਿਯਮਾਂ ਮੁਤਾਬਕ ਨਹੀਂ ਚੱਲੇ;+
ਪਰ ਉਹ ਉਨ੍ਹਾਂ ਝੂਠੀਆਂ ਗੱਲਾਂ ਪਿੱਛੇ ਲੱਗ ਕੇ ਕੁਰਾਹੇ ਪੈ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦੇ ਮੰਨਦੇ ਸਨ।+
6 ਯਹੋਵਾਹ ਇਹ ਕਹਿੰਦਾ ਹੈ,
‘ਇਜ਼ਰਾਈਲ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਹ ਧਰਮੀ ਨੂੰ ਚਾਂਦੀ ਲਈ
ਅਤੇ ਗ਼ਰੀਬ ਨੂੰ ਜੁੱਤੀਆਂ ਦੇ ਜੋੜੇ ਲਈ ਵੇਚਦੇ ਹਨ।+
ਪਿਉ-ਪੁੱਤ ਇੱਕੋ ਹੀ ਕੁੜੀ ਨਾਲ ਸੰਬੰਧ ਬਣਾਉਂਦੇ ਹਨ
ਅਤੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕਰਦੇ ਹਨ।
8 ਉਹ ਗਿਰਵੀ* ਰਖਵਾਏ ਕੱਪੜਿਆਂ ʼਤੇ ਕਬਜ਼ਾ ਕਰਦੇ ਹਨ+ ਅਤੇ ਉਨ੍ਹਾਂ ਨੂੰ ਹਰ ਵੇਦੀ+ ਸਾਮ੍ਹਣੇ ਵਿਛਾ ਕੇ ਬੈਠਦੇ ਹਨ;
ਉਹ ਜੁਰਮਾਨੇ ਦੇ ਪੈਸਿਆਂ ਨਾਲ ਖ਼ਰੀਦਿਆ ਦਾਖਰਸ ਆਪਣੇ ਦੇਵਤਿਆਂ ਦੇ ਮੰਦਰ ਵਿਚ ਪੀਂਦੇ ਹਨ।’
9 ‘ਜਦ ਕਿ ਮੈਂ ਹੀ ਉਨ੍ਹਾਂ ਦੀ ਖ਼ਾਤਰ ਅਮੋਰੀਆਂ ਨੂੰ ਮਿਟਾਇਆ ਸੀ,+
ਜੋ ਦਿਆਰ ਦੇ ਰੁੱਖਾਂ ਵਾਂਗ ਲੰਬੇ ਅਤੇ ਬਲੂਤ ਦੇ ਰੁੱਖਾਂ ਵਾਂਗ ਮਜ਼ਬੂਤ ਸਨ;
ਮੈਂ ਉਸ ਦੇ ਫਲਾਂ ਅਤੇ ਜੜ੍ਹਾਂ ਨੂੰ ਨਾਸ਼ ਕਰ ਦਿੱਤਾ।+
10 ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢਿਆ,+
ਤੁਹਾਨੂੰ 40 ਸਾਲਾਂ ਤਕ ਉਜਾੜ ਵਿਚ ਰਾਹ ਦਿਖਾਇਆ+
ਤਾਂਕਿ ਤੁਸੀਂ ਅਮੋਰੀਆਂ ਦੇ ਦੇਸ਼ ʼਤੇ ਕਬਜ਼ਾ ਕਰ ਸਕੋ।
11 ਮੈਂ ਤੁਹਾਡੇ ਕੁਝ ਪੁੱਤਰਾਂ ਨੂੰ ਨਬੀ
ਅਤੇ ਕੁਝ ਜਵਾਨਾਂ ਨੂੰ ਨਜ਼ੀਰ ਠਹਿਰਾਇਆ।+
ਹੇ ਇਜ਼ਰਾਈਲੀਓ, ਕੀ ਮੈਂ ਇਸ ਤਰ੍ਹਾਂ ਨਹੀਂ ਕੀਤਾ?’ ਯਹੋਵਾਹ ਕਹਿੰਦਾ ਹੈ।
13 ਇਸ ਲਈ ਮੈਂ ਤੁਹਾਨੂੰ ਤੁਹਾਡੀਆਂ ਥਾਵਾਂ ʼਤੇ ਕੁਚਲ ਦਿਆਂਗਾ,
ਜਿਵੇਂ ਅਨਾਜ ਦੀਆਂ ਭਰੀਆਂ ਨਾਲ ਲੱਦਿਆ ਗੱਡਾ ਆਪਣੇ ਥੱਲੇ ਹਰ ਚੀਜ਼ ਕੁਚਲ ਦਿੰਦਾ ਹੈ।
14 ਤੇਜ਼ ਦੌੜਨ ਵਾਲਾ ਕਿਤੇ ਵੀ ਦੌੜ ਨਹੀਂ ਸਕੇਗਾ,+
ਤਾਕਤਵਰ ਦੀ ਤਾਕਤ ਕਿਸੇ ਕੰਮ ਨਹੀਂ ਆਵੇਗੀ,
ਕੋਈ ਵੀ ਯੋਧਾ ਆਪਣੀ ਜਾਨ ਨਹੀਂ ਬਚਾ ਸਕੇਗਾ।
15 ਤੀਰਅੰਦਾਜ਼ ਆਪਣੀ ਥਾਂ ʼਤੇ ਨਹੀਂ ਟਿਕ ਸਕੇਗਾ,
ਤੇਜ਼ ਦੌੜਨ ਵਾਲਾ ਬਚ ਨਹੀਂ ਸਕੇਗਾ,
ਘੋੜਸਵਾਰ ਆਪਣੀ ਜਾਨ ਬਚਾ ਨਾ ਸਕੇਗਾ।
3 “ਹੇ ਇਜ਼ਰਾਈਲੀਓ, ਸੁਣੋ ਕਿ ਯਹੋਵਾਹ ਨੇ ਤੁਹਾਡੇ ਬਾਰੇ, ਹਾਂ, ਪੂਰੀ ਕੌਮ ਬਾਰੇ ਕੀ ਕਿਹਾ ਹੈ ਜਿਸ ਨੂੰ ਉਹ ਮਿਸਰ ਵਿੱਚੋਂ ਕੱਢ ਲਿਆਇਆ ਸੀ:
2 ‘ਮੈਂ ਧਰਤੀ ʼਤੇ ਰਹਿੰਦੇ ਸਾਰੇ ਪਰਿਵਾਰਾਂ ਵਿੱਚੋਂ ਸਿਰਫ਼ ਤੁਹਾਨੂੰ ਹੀ ਚੰਗੀ ਤਰ੍ਹਾਂ ਜਾਣਿਆ ਹੈ।+
ਇਸ ਲਈ ਮੈਂ ਤੁਹਾਡੇ ਤੋਂ ਸਾਰੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ।+
3 ਜੇ ਦੋ ਜਣਿਆਂ ਨੇ ਮਿਲਣ ਦਾ ਇਕਰਾਰ ਨਾ ਕੀਤਾ ਹੋਵੇ, ਤਾਂ ਕੀ ਉਹ ਇਕੱਠੇ ਤੁਰਨਗੇ?
4 ਜੇ ਸ਼ੇਰ ਨੂੰ ਸ਼ਿਕਾਰ ਨਾ ਮਿਲੇ, ਤਾਂ ਕੀ ਉਹ ਜੰਗਲ ਵਿਚ ਦਹਾੜੇਗਾ?
ਜੇ ਜਵਾਨ ਸ਼ੇਰ ਨੇ ਕੁਝ ਫੜਿਆ ਨਾ ਹੋਵੇ, ਤਾਂ ਕੀ ਉਹ ਆਪਣੇ ਘੁਰਨੇ ਵਿੱਚੋਂ ਆਵਾਜ਼ਾਂ ਕੱਢੇਗਾ?
5 ਜੇ ਜ਼ਮੀਨ ʼਤੇ ਫੰਦਾ ਨਾ ਲਾਇਆ ਜਾਵੇ,* ਤਾਂ ਕੀ ਪੰਛੀ ਫਸੇਗਾ?
ਜੇ ਕੁੜਿੱਕੀ ਵਿਚ ਸ਼ਿਕਾਰ ਨਾ ਫਸੇ, ਤਾਂ ਕੀ ਇਹ ਬੰਦ ਹੋਵੇਗੀ?
6 ਜੇ ਸ਼ਹਿਰ ਵਿਚ ਨਰਸਿੰਗਾ ਵਜਾਇਆ ਜਾਵੇ, ਤਾਂ ਕੀ ਲੋਕ ਨਹੀਂ ਕੰਬਣਗੇ?
ਜੇ ਸ਼ਹਿਰ ʼਤੇ ਆਫ਼ਤ ਆ ਜਾਵੇ, ਤਾਂ ਕੀ ਇਸ ਦੇ ਪਿੱਛੇ ਯਹੋਵਾਹ ਦਾ ਹੱਥ ਨਹੀਂ ਹੈ?
8 ਸ਼ੇਰ ਗਰਜਿਆ ਹੈ!+ ਕੌਣ ਨਾ ਡਰੇਗਾ?
ਸਾਰੇ ਜਹਾਨ ਦਾ ਮਾਲਕ ਯਹੋਵਾਹ ਬੋਲਿਆ ਹੈ! ਕੌਣ ਭਵਿੱਖਬਾਣੀ ਨਾ ਕਰੇਗਾ?’+
9 ‘ਇਸ ਬਾਰੇ ਅਸ਼ਦੋਦ ਦੇ ਕਿਲਿਆਂ ʼਤੇ
ਅਤੇ ਮਿਸਰ ਦੇ ਕਿਲਿਆਂ ʼਤੇ ਐਲਾਨ ਕਰੋ।
ਕਹੋ: “ਸਾਮਰਿਯਾ ਦੇ ਪਹਾੜਾਂ ਵਿਰੁੱਧ ਇਕੱਠੇ ਹੋਵੋ;+
ਦੇਖੋ ਕਿ ਇਸ ਵਿਚ ਕਿੰਨੀ ਗੜਬੜੀ ਮਚੀ ਹੋਈ ਹੈ
ਅਤੇ ਇਸ ਵਿਚ ਕਿੰਨੀਆਂ ਠੱਗੀਆਂ ਹੋ ਰਹੀਆਂ ਹਨ।+
10 ਉਹ ਸਹੀ ਕੰਮ ਕਰਨੇ ਨਹੀਂ ਜਾਣਦੇ,” ਯਹੋਵਾਹ ਕਹਿੰਦਾ ਹੈ,
“ਉਹ ਆਪਣੇ ਕਿਲਿਆਂ ਵਿਚ ਹਿੰਸਾ ਅਤੇ ਵਿਨਾਸ਼ ਜਮ੍ਹਾ ਕਰਦੇ ਹਨ।”’
11 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ,
‘ਇਕ ਦੁਸ਼ਮਣ ਆ ਕੇ ਦੇਸ਼ ਨੂੰ ਘੇਰ ਲਵੇਗਾ,+
ਉਹ ਤੇਰੀ ਤਾਕਤ ਖ਼ਤਮ ਕਰ ਦੇਵੇਗਾ
ਅਤੇ ਤੇਰੇ ਕਿਲਿਆਂ ਨੂੰ ਲੁੱਟ ਲਿਆ ਜਾਵੇਗਾ।’+
12 ਯਹੋਵਾਹ ਇਹ ਕਹਿੰਦਾ ਹੈ,
‘ਸਾਮਰਿਯਾ ਵਿਚ ਇਜ਼ਰਾਈਲੀ ਸ਼ਾਨਦਾਰ ਪਲੰਘਾਂ ਅਤੇ ਵਧੀਆ ਦੀਵਾਨਾਂ* ʼਤੇ ਬੈਠਦੇ ਹਨ।
ਉਨ੍ਹਾਂ ਵਿੱਚੋਂ ਕੁਝ ਹੀ ਬਚਾਏ ਜਾਣਗੇ,
ਜਿਵੇਂ ਚਰਵਾਹਾ ਸ਼ੇਰ ਦੇ ਮੂੰਹ ਵਿੱਚੋਂ ਦੋ ਲੱਤਾਂ ਜਾਂ ਕੰਨ ਦਾ ਇਕ ਟੁਕੜਾ ਕੱਢ ਲਿਆਉਂਦਾ ਹੈ।’+
13 ‘ਸੁਣੋ ਅਤੇ ਯਾਕੂਬ ਦੇ ਘਰਾਣੇ ਨੂੰ ਚੇਤਾਵਨੀ* ਦਿਓ,’ ਸਾਰੇ ਜਹਾਨ ਦਾ ਮਾਲਕ ਅਤੇ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ।
14 ‘ਜਿਸ ਦਿਨ ਮੈਂ ਇਜ਼ਰਾਈਲ ਨੂੰ ਉਸ ਦੀ ਬਗਾਵਤ* ਦੀ ਸਜ਼ਾ ਦਿਆਂਗਾ,+
ਉਸ ਦਿਨ ਮੈਂ ਬੈਤੇਲ ਦੀਆਂ ਵੇਦੀਆਂ ਨੂੰ ਵੀ ਸਜ਼ਾ ਦਿਆਂਗਾ;+
ਵੇਦੀ ਦੇ ਸਿੰਗ ਤੋੜ ਕੇ ਧਰਤੀ ਉੱਤੇ ਸੁੱਟ ਦਿੱਤੇ ਜਾਣਗੇ।+
15 ਮੈਂ ਸਰਦੀਆਂ ਅਤੇ ਗਰਮੀਆਂ ਦੇ ਘਰਾਂ ਨੂੰ ਢਾਹ ਦਿਆਂਗਾ।’
4 “ਬਾਸ਼ਾਨ ਦੀਓ ਔਰਤੋ,* ਇਹ ਸੰਦੇਸ਼ ਸੁਣੋ,
ਤੁਸੀਂ ਜਿਹੜੀਆਂ ਸਾਮਰਿਯਾ ਦੇ ਪਹਾੜ ʼਤੇ ਵੱਸਦੀਆਂ ਹੋ,+
ਤੁਸੀਂ ਕੰਗਾਲਾਂ ਨੂੰ ਠੱਗਦੀਆਂ ਹੋ+ ਅਤੇ ਗ਼ਰੀਬਾਂ ਨੂੰ ਸਤਾਉਂਦੀਆਂ ਹੋ,
ਆਪਣੇ ਪਤੀਆਂ* ਨੂੰ ਕਹਿੰਦੀਆਂ ਹੋ, ‘ਸਾਡੇ ਵਾਸਤੇ ਪੀਣ ਲਈ ਸ਼ਰਾਬ ਲਿਆਓ!’
2 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਆਪਣੀ ਪਵਿੱਤਰਤਾ ਦੀ ਸਹੁੰ ਖਾਧੀ ਹੈ,
‘“ਦੇਖੋ! ਤੁਹਾਡੇ ʼਤੇ ਉਹ ਦਿਨ ਆ ਰਹੇ ਹਨ ਜਦੋਂ ਉਹ ਤੁਹਾਨੂੰ ਕਸਾਈ ਦੇ ਕੁੰਡਿਆਂ ਨਾਲ
ਅਤੇ ਬਾਕੀਆਂ ਨੂੰ ਮੱਛੀ ਫੜਨ ਵਾਲੀਆਂ ਕੁੰਡੀਆਂ ਨਾਲ ਲਟਕਾਵੇਗਾ।
3 ਤੁਸੀਂ ਕੰਧ ਵਿਚ ਪਏ ਪਾੜ ਵਿੱਚੋਂ ਦੀ ਸਿੱਧੀਆਂ ਨਿਕਲ ਜਾਓਗੀਆਂ
ਅਤੇ ਤੁਹਾਨੂੰ ਕੱਢ ਕੇ ਹਰਮੋਨ ਲਿਜਾਇਆ ਜਾਵੇਗਾ,” ਯਹੋਵਾਹ ਕਹਿੰਦਾ ਹੈ।’
5 ਧੰਨਵਾਦ ਦੀ ਬਲ਼ੀ ਵਜੋਂ ਅੱਗ ਵਿਚ ਖ਼ਮੀਰੀ ਰੋਟੀ ਚੜ੍ਹਾਓ;+
ਢੰਡੋਰਾ ਪਿੱਟੋ ਕਿ ਤੁਸੀਂ ਇੱਛਾ-ਬਲ਼ੀਆਂ ਚੜ੍ਹਾਈਆਂ ਹਨ!
ਹੇ ਇਜ਼ਰਾਈਲੀਓ, ਤੁਹਾਨੂੰ ਇਹੀ ਤਾਂ ਪਸੰਦ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
6 ‘ਮੈਂ ਤੁਹਾਡੇ ਸਾਰੇ ਸ਼ਹਿਰਾਂ ਵਿਚ ਕਾਲ਼ ਪਾਇਆ*
ਅਤੇ ਮੈਂ ਤੁਹਾਨੂੰ ਤੁਹਾਡੇ ਘਰਾਂ ਵਿਚ ਭੁੱਖੇ ਮਾਰਿਆ;+
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’+ ਯਹੋਵਾਹ ਕਹਿੰਦਾ ਹੈ।
7 ‘ਮੈਂ ਵਾਢੀ ਤੋਂ ਪਹਿਲਾਂ ਤਿੰਨ ਮਹੀਨੇ ਮੀਂਹ ਰੋਕ ਰੱਖਿਆ;+
ਮੈਂ ਇਕ ਸ਼ਹਿਰ ʼਤੇ ਮੀਂਹ ਪਾਇਆ, ਪਰ ਦੂਜੇ ʼਤੇ ਨਹੀਂ।
ਇਕ ਖੇਤ ʼਤੇ ਮੀਂਹ ਪੈਂਦਾ ਸੀ, ਪਰ ਦੂਜੇ ਖੇਤ ʼਤੇ ਨਹੀਂ
ਜਿਸ ਕਰਕੇ ਉਹ ਸੁੱਕ ਜਾਂਦਾ ਸੀ।
8 ਦੋ ਜਾਂ ਤਿੰਨ ਸ਼ਹਿਰਾਂ ਦੇ ਲੋਕ ਡਿਗਦੇ-ਢਹਿੰਦੇ ਕਿਸੇ ਹੋਰ ਸ਼ਹਿਰ ਪਾਣੀ ਪੀਣ ਜਾਂਦੇ ਸਨ,+
ਪਰ ਉਨ੍ਹਾਂ ਦੀ ਪਿਆਸ ਨਹੀਂ ਬੁਝਦੀ ਸੀ;
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’+ ਯਹੋਵਾਹ ਕਹਿੰਦਾ ਹੈ।
9 ‘ਮੈਂ ਲੂ ਅਤੇ ਉੱਲੀ ਨਾਲ ਤੁਹਾਡੀਆਂ ਫ਼ਸਲਾਂ ਤਬਾਹ ਕੀਤੀਆਂ।+
ਤੁਸੀਂ ਬਗ਼ੀਚਿਆਂ ਅਤੇ ਅੰਗੂਰਾਂ ਦੇ ਬਾਗ਼ਾਂ ਦੀ ਗਿਣਤੀ ਵਧਾਉਂਦੇ ਰਹੇ,
ਪਰ ਟਿੱਡੀਆਂ ਤੁਹਾਡੇ ਅੰਜੀਰ ਅਤੇ ਜ਼ੈਤੂਨ ਦੇ ਦਰਖ਼ਤਾਂ ਨੂੰ ਖਾਂਦੀਆਂ ਰਹੀਆਂ;+
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’+ ਯਹੋਵਾਹ ਕਹਿੰਦਾ ਹੈ।
10 ‘ਮੈਂ ਤੁਹਾਡੇ ʼਤੇ ਮਹਾਂਮਾਰੀ ਘੱਲੀ ਜਿਵੇਂ ਮੈਂ ਮਿਸਰ ʼਤੇ ਘੱਲੀ ਸੀ।+
ਮੈਂ ਤੁਹਾਡੇ ਨੌਜਵਾਨਾਂ ਨੂੰ ਤਲਵਾਰ ਨਾਲ ਵੱਢ ਦਿੱਤਾ+ ਅਤੇ ਤੁਹਾਡੇ ਘੋੜੇ ਖੋਹ ਲਏ।+
ਮੈਂ ਛਾਉਣੀ ਵਿਚ ਪਈਆਂ ਲਾਸ਼ਾਂ ਦੀ ਸੜਿਆਂਦ ਨਾਲ ਤੁਹਾਡੀਆਂ ਨਾਸਾਂ ਭਰ ਦਿੱਤੀਆਂ;+
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’ ਯਹੋਵਾਹ ਕਹਿੰਦਾ ਹੈ।
ਤੁਸੀਂ ਅੱਗ ਵਿੱਚੋਂ ਕੱਢੀ ਲੱਕੜ ਵਾਂਗ ਸੀ;
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’+ ਯਹੋਵਾਹ ਕਹਿੰਦਾ ਹੈ।
12 ਇਸ ਲਈ ਹੇ ਇਜ਼ਰਾਈਲ, ਮੈਂ ਤੈਨੂੰ ਦੁਬਾਰਾ ਸਜ਼ਾ ਦਿਆਂਗਾ।
ਹਾਂ, ਮੈਂ ਤੇਰੇ ਨਾਲ ਇਸੇ ਤਰ੍ਹਾਂ ਕਰਾਂਗਾ,
ਹੇ ਇਜ਼ਰਾਈਲ, ਤੂੰ ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾ।
13 ਦੇਖ! ਉਸ ਨੇ ਹੀ ਪਹਾੜ ਬਣਾਏ+ ਅਤੇ ਹਵਾ ਬਣਾਈ;+
ਉਹ ਆਦਮੀ ਨੂੰ ਆਪਣੇ ਖ਼ਿਆਲ ਦੱਸਦਾ ਹੈ,
ਉਹ ਚਾਨਣ ਨੂੰ ਹਨੇਰੇ ਵਿਚ ਬਦਲਦਾ ਹੈ,+
ਉਹ ਧਰਤੀ ਦੀਆਂ ਉੱਚੀਆਂ ਥਾਵਾਂ ʼਤੇ ਤੁਰਦਾ ਹੈ;+
ਉਸ ਦਾ ਨਾਂ ਯਹੋਵਾਹ ਹੈ ਜੋ ਸੈਨਾਵਾਂ ਦਾ ਪਰਮੇਸ਼ੁਰ ਹੈ।”
5 “ਹੇ ਇਜ਼ਰਾਈਲ ਦੇ ਘਰਾਣੇ, ਇਹ ਵਿਰਲਾਪ* ਸੁਣ ਜੋ ਮੈਂ ਤੇਰੇ ਲਈ ਕੀਤਾ ਹੈ:
2 ‘ਕੁਆਰੀ, ਇਜ਼ਰਾਈਲ ਕੌਮ ਡਿਗ ਗਈ ਹੈ;
ਉਹ ਉੱਠ ਨਹੀਂ ਸਕਦੀ।
ਉਸ ਨੂੰ ਆਪਣੀ ਜ਼ਮੀਨ ʼਤੇ ਡਿਗੀ ਰਹਿਣ ਦਿੱਤਾ ਗਿਆ ਹੈ;
ਉਸ ਨੂੰ ਚੁੱਕਣ ਵਾਲਾ ਕੋਈ ਨਹੀਂ।’
3 “ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
‘ਜਿਹੜਾ ਸ਼ਹਿਰ ਆਪਣੇ ਨਾਲ 1,000 ਫ਼ੌਜੀ ਲੈ ਕੇ ਜਾਂਦਾ ਹੈ, ਉਸ ਕੋਲ ਸਿਰਫ਼ 100 ਹੀ ਬਚਣਗੇ;
ਜਿਹੜਾ ਆਪਣੇ ਨਾਲ 100 ਲੈ ਕੇ ਜਾਂਦਾ ਹੈ, ਉਸ ਕੋਲ ਸਿਰਫ਼ 10 ਹੀ ਬਚਣਗੇ। ਇਜ਼ਰਾਈਲ ਦੇ ਘਰਾਣੇ ਨਾਲ ਇਸੇ ਤਰ੍ਹਾਂ ਹੋਵੇਗਾ।’+
4 “ਯਹੋਵਾਹ ਇਜ਼ਰਾਈਲ ਦੇ ਘਰਾਣੇ ਨੂੰ ਇਹ ਕਹਿੰਦਾ ਹੈ:
‘ਮੇਰੀ ਭਾਲ ਕਰ ਅਤੇ ਜੀਉਂਦਾ ਰਹਿ।+
ਗਿਲਗਾਲ ਨੂੰ ਨਾ ਜਾਹ+ ਤੇ ਨਾ ਹੀ ਬਏਰ-ਸ਼ਬਾ ਨੂੰ+
ਕਿਉਂਕਿ ਗਿਲਗਾਲ ਨੂੰ ਜ਼ਰੂਰ ਗ਼ੁਲਾਮ ਬਣਾ ਲਿਆ ਜਾਵੇਗਾ+
ਅਤੇ ਬੈਤੇਲ ਦਾ ਖੁਰਾ-ਖੋਜ ਮਿਟਾ ਦਿੱਤਾ ਜਾਵੇਗਾ।*
6 ਯਹੋਵਾਹ ਦੀ ਭਾਲ ਕਰ ਅਤੇ ਜੀਉਂਦਾ ਰਹਿ,+
ਕਿਤੇ ਇੱਦਾਂ ਨਾ ਹੋਵੇ ਕਿ ਉਹ ਯੂਸੁਫ਼ ਦੇ ਘਰਾਣੇ ʼਤੇ ਅੱਗ ਦੇ ਭਾਂਬੜ ਵਾਂਗ ਭੜਕੇ,
ਬੈਤੇਲ ਨੂੰ ਸਾੜ ਕੇ ਸੁਆਹ ਕਰ ਦੇਵੇ ਅਤੇ ਉਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।
8 ਜਿਸ ਨੇ ਕੀਮਾਹ ਤਾਰਾ-ਮੰਡਲ* ਅਤੇ ਕੇਸਿਲ ਤਾਰਾ-ਮੰਡਲ* ਬਣਾਏ,+
ਜੋ ਘੁੱਪ ਹਨੇਰੇ ਨੂੰ ਸਵੇਰ ਵਿਚ
ਅਤੇ ਦਿਨ ਨੂੰ ਕਾਲੀ ਰਾਤ ਵਿਚ ਬਦਲਦਾ ਹੈ,+
ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ
ਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+
—ਉਸ ਦਾ ਨਾਂ ਯਹੋਵਾਹ ਹੈ।
9 ਉਹ ਤਾਕਤਵਰ ʼਤੇ ਅਚਾਨਕ ਵਿਨਾਸ਼ ਲਿਆਵੇਗਾ,
ਉਹ ਕਿਲੇਬੰਦ ਸ਼ਹਿਰਾਂ ʼਤੇ ਤਬਾਹੀ ਲਿਆਵੇਗਾ।
10 ਉਹ ਸ਼ਹਿਰ ਦੇ ਦਰਵਾਜ਼ੇ ʼਤੇ ਤਾੜਨਾ ਦੇਣ ਵਾਲਿਆਂ ਤੋਂ ਨਫ਼ਰਤ ਕਰਦੇ ਹਨ
ਅਤੇ ਉਹ ਸੱਚ ਬੋਲਣ ਵਾਲਿਆਂ ਤੋਂ ਘਿਣ ਕਰਦੇ ਹਨ।+
11 ਕਿਉਂਕਿ ਤੂੰ ਗ਼ਰੀਬ ਤੋਂ ਜ਼ਬਰਦਸਤੀ ਉਸ ਦੀ ਫ਼ਸਲ ਲਗਾਨ ਦੇ ਤੌਰ ਤੇ ਲੈਂਦਾ ਹੈਂ
ਅਤੇ ਉਸ ਦਾ ਅਨਾਜ ਟੈਕਸ ਦੇ ਤੌਰ ਤੇ ਲੈਂਦਾ ਹੈਂ,+
ਇਸ ਲਈ ਤੂੰ ਪੱਥਰ ਤਰਾਸ਼ ਕੇ ਬਣਾਏ ਘਰਾਂ ਵਿਚ ਹੋਰ ਨਹੀਂ ਰਹੇਂਗਾ+
ਅਤੇ ਤੂੰ ਆਪਣੇ ਅੰਗੂਰਾਂ ਦੇ ਬਾਗ਼ਾਂ ਦਾ ਵਧੀਆ ਦਾਖਰਸ ਨਹੀਂ ਪੀਵੇਂਗਾ।+
12 ਮੈਂ ਜਾਣਦਾ ਹਾਂ ਕਿ ਤੂੰ ਕਿੰਨੀ ਵਾਰ ਵਿਦਰੋਹ* ਕੀਤਾ ਹੈ
ਅਤੇ ਕਿੰਨੇ ਵੱਡੇ-ਵੱਡੇ ਪਾਪ ਕੀਤੇ ਹਨ
—ਤੂੰ ਧਰਮੀ ਨੂੰ ਸਤਾਉਂਦਾ ਹੈਂ,
ਤੂੰ ਰਿਸ਼ਵਤ ਲੈਂਦਾ ਹੈਂ
ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਗ਼ਰੀਬਾਂ ਦਾ ਹੱਕ ਮਾਰਦਾ ਹੈਂ।+
13 ਇਸ ਲਈ ਡੂੰਘੀ ਸਮਝ ਰੱਖਣ ਵਾਲੇ ਲੋਕ ਉਸ ਵੇਲੇ ਚੁੱਪ ਰਹਿਣਗੇ
ਕਿਉਂਕਿ ਉਹ ਆਫ਼ਤ ਦਾ ਸਮਾਂ ਹੋਵੇਗਾ।+
ਫਿਰ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੋਵੇਗਾ,
ਜਿਵੇਂ ਤੂੰ ਕਹਿੰਦਾ ਹੈਂ ਕਿ ਉਹ ਤੇਰੇ ਨਾਲ ਹੈ।+
ਹੋ ਸਕਦਾ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ
ਯੂਸੁਫ਼ ਦੇ ਘਰਾਣੇ ਦੇ ਬਚੇ ਹੋਏ ਲੋਕਾਂ ʼਤੇ ਮਿਹਰ ਕਰੇ।’+
16 “ਇਸ ਲਈ ਯਹੋਵਾਹ, ਹਾਂ, ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ:
‘ਸਾਰੇ ਚੌਂਕਾਂ ਵਿਚ ਰੋਣਾ-ਕੁਰਲਾਉਣਾ ਹੋਵੇਗਾ,
ਉਹ ਸਾਰੀਆਂ ਗਲੀਆਂ ਵਿਚ “ਹਾਇ! ਹਾਇ!” ਕਰਨਗੇ।
ਉਹ ਕਿਸਾਨਾਂ ਨੂੰ ਸੋਗ ਮਨਾਉਣ ਲਈ ਕਹਿਣਗੇ
ਅਤੇ ਕਿਰਾਏ ʼਤੇ ਕੀਰਨੇ ਪਾਉਣ ਵਾਲਿਆਂ ਨੂੰ ਮੰਗਵਾਉਣਗੇ।’
17 ‘ਅੰਗੂਰਾਂ ਦੇ ਹਰ ਬਾਗ਼ ਵਿਚ ਰੋਣਾ-ਕੁਰਲਾਉਣਾ ਹੋਵੇਗਾ+
ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,’ ਯਹੋਵਾਹ ਕਹਿੰਦਾ ਹੈ।
18 ‘ਹਾਇ ਉਨ੍ਹਾਂ ਲੋਕਾਂ ʼਤੇ ਜੋ ਬੇਸਬਰੀ ਨਾਲ ਯਹੋਵਾਹ ਦਾ ਦਿਨ ਉਡੀਕਦੇ ਹਨ!+
ਕੀ ਤੁਹਾਨੂੰ ਪਤਾ ਕਿ ਯਹੋਵਾਹ ਦੇ ਦਿਨ ਕੀ ਹੋਵੇਗਾ?+
ਇਹ ਹਨੇਰੇ ਦਾ ਦਿਨ ਹੋਵੇਗਾ, ਨਾ ਕਿ ਰੌਸ਼ਨੀ ਦਾ।+
19 ਉਸ ਦਿਨ ਇਸ ਤਰ੍ਹਾਂ ਹੋਵੇਗਾ ਜਿਵੇਂ ਇਕ ਆਦਮੀ ਸ਼ੇਰ ਤੋਂ ਭੱਜਦਾ ਹੈ, ਪਰ ਅੱਗੇ ਰਿੱਛ ਖੜ੍ਹਾ ਹੈ,
ਫਿਰ ਜਦੋਂ ਉਹ ਆਪਣੇ ਘਰ ਵੜਦਾ ਹੈ ਅਤੇ ਕੰਧ ʼਤੇ ਆਪਣਾ ਹੱਥ ਰੱਖਦਾ ਹੈ, ਤਾਂ ਸੱਪ ਉਸ ਨੂੰ ਡੰਗ ਮਾਰਦਾ ਹੈ।
20 ਯਹੋਵਾਹ ਦਾ ਦਿਨ ਰੌਸ਼ਨੀ ਦਾ ਨਹੀਂ, ਸਗੋਂ ਹਨੇਰੇ ਦਾ ਦਿਨ ਹੋਵੇਗਾ;
ਉਸ ਦਿਨ ਚਾਨਣ ਨਹੀਂ, ਸਗੋਂ ਅੰਧਕਾਰ ਛਾਇਆ ਹੋਵੇਗਾ।
21 ਮੈਨੂੰ ਤੇਰੇ ਤਿਉਹਾਰਾਂ ਤੋਂ ਨਫ਼ਰਤ, ਹਾਂ, ਘਿਣ ਹੈ+
ਅਤੇ ਮੈਨੂੰ ਤੇਰੀਆਂ ਖ਼ਾਸ ਸਭਾਵਾਂ ਦੀ ਖ਼ੁਸ਼ਬੂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ।
22 ਭਾਵੇਂ ਤੂੰ ਮੈਨੂੰ ਹੋਮ-ਬਲ਼ੀਆਂ ਅਤੇ ਭੇਟਾਂ ਚੜ੍ਹਾਵੇਂ,
ਤਾਂ ਵੀ ਮੈਨੂੰ ਇਨ੍ਹਾਂ ਤੋਂ ਕੋਈ ਖ਼ੁਸ਼ੀ ਨਹੀਂ ਹੋਵੇਗੀ;+
ਮੈਂ ਤੇਰੇ ਪਲ਼ੇ ਹੋਏ ਜਾਨਵਰਾਂ ਦੀਆਂ ਸ਼ਾਂਤੀ-ਬਲ਼ੀਆਂ ਕਬੂਲ ਨਹੀਂ ਕਰਾਂਗਾ।+
23 ਆਪਣੇ ਗੀਤਾਂ ਦਾ ਸ਼ੋਰ-ਸ਼ਰਾਬਾ ਬੰਦ ਕਰ;
ਨਾਲੇ ਮੈਂ ਤੇਰੇ ਤਾਰਾਂ ਵਾਲੇ ਸਾਜ਼ਾਂ ਦਾ ਸੰਗੀਤ ਨਹੀਂ ਸੁਣਨਾ ਚਾਹੁੰਦਾ।+
25 ਹੇ ਇਜ਼ਰਾਈਲ ਦੇ ਘਰਾਣੇ, ਉਜਾੜ ਵਿਚ ਉਨ੍ਹਾਂ 40 ਸਾਲਾਂ ਦੌਰਾਨ
ਕੀ ਤੂੰ ਮੇਰੇ ਲਈ ਬਲ਼ੀਆਂ ਅਤੇ ਭੇਟਾਂ ਲਿਆਇਆ ਸੀ?+
26 ਹੁਣ ਤੈਨੂੰ ਆਪਣੇ ਰਾਜੇ ਸਿਕੂਥ ਅਤੇ ਕੀਯੂਨ* ਨੂੰ,
ਹਾਂ, ਆਪਣੇ ਲਈ ਬਣਾਈਆਂ ਤਾਰਾ-ਦੇਵ ਦੀਆਂ ਮੂਰਤੀਆਂ ਨੂੰ ਆਪਣੇ ਨਾਲ ਲਿਜਾਣਾ ਪਵੇਗਾ,
27 ਮੈਂ ਤੈਨੂੰ ਗ਼ੁਲਾਮ ਬਣਾ ਕੇ ਦਮਿਸਕ ਤੋਂ ਵੀ ਦੂਰ ਘੱਲਾਂਗਾ,’+ ਸੈਨਾਵਾਂ ਦਾ ਪਰਮੇਸ਼ੁਰ ਕਹਿੰਦਾ ਹੈ ਜਿਸ ਦਾ ਨਾਂ ਯਹੋਵਾਹ ਹੈ।”+
6 “ਹਾਇ ਸੀਓਨ ਦੇ ਉਨ੍ਹਾਂ ਲੋਕਾਂ ਉੱਤੇ ਜਿਹੜੇ ਆਪਣੇ ʼਤੇ ਭਰੋਸਾ* ਰੱਖਦੇ ਹਨ,
ਜਿਹੜੇ ਸਾਮਰਿਯਾ ਦੇ ਪਹਾੜ ʼਤੇ ਸੁਰੱਖਿਅਤ ਮਹਿਸੂਸ ਕਰਦੇ ਹਨ,+
ਜਿਹੜੇ ਸਭ ਤੋਂ ਖ਼ਾਸ ਕੌਮ ਦੇ ਆਗੂ ਹਨ,
ਜਿਨ੍ਹਾਂ ਕੋਲ ਇਜ਼ਰਾਈਲ ਦਾ ਘਰਾਣਾ ਆਉਂਦਾ ਹੈ!
2 ਕਲਨੇਹ ਨੂੰ ਜਾਓ ਅਤੇ ਦੇਖੋ।
ਉੱਥੋਂ ਮਹਾਂਨਗਰ ਹਮਾਥ+ ਨੂੰ ਜਾਓ
ਅਤੇ ਥੱਲੇ ਫਲਿਸਤ ਦੇ ਗਥ ਨੂੰ ਜਾਓ।
ਕੀ ਉਹ ਇਨ੍ਹਾਂ ਰਾਜਾਂ* ਤੋਂ ਜ਼ਿਆਦਾ ਵਧੀਆ ਹਨ
ਜਾਂ ਕੀ ਉਨ੍ਹਾਂ ਦਾ ਇਲਾਕਾ ਤੁਹਾਡੇ ਇਲਾਕੇ ਤੋਂ ਵੱਡਾ ਹੈ?
4 ਉਹ ਹਾਥੀ-ਦੰਦ ਦੇ ਪਲੰਘਾਂ ʼਤੇ ਸੋਂਦੇ ਹਨ+ ਅਤੇ ਦੀਵਾਨਾਂ ʼਤੇ ਆਰਾਮ ਫਰਮਾਉਂਦੇ ਹਨ,+
ਉਹ ਝੁੰਡ ਵਿੱਚੋਂ ਭੇਡੂ ਅਤੇ ਪਲ਼ੇ ਹੋਏ ਵੱਛੇ ਖਾਂਦੇ ਹਨ;+
5 ਉਹ ਰਬਾਬ* ਦੀ ਆਵਾਜ਼ ʼਤੇ ਗੀਤਾਂ ਦੀਆਂ ਤੁਕਾਂ ਜੋੜਦੇ ਹਨ,+
ਉਹ ਦਾਊਦ ਵਾਂਗ ਨਵੇਂ-ਨਵੇਂ ਸਾਜ਼ਾਂ ਦੀ ਕਾਢ ਕੱਢਦੇ ਹਨ;+
6 ਉਹ ਵੱਡੇ-ਵੱਡੇ ਪਿਆਲਿਆਂ ਵਿਚ ਦਾਖਰਸ ਪੀਂਦੇ ਹਨ+
ਅਤੇ ਵਧੀਆ ਤੋਂ ਵਧੀਆ ਤੇਲ ਦੀ ਮਾਲਸ਼ ਕਰਦੇ ਹਨ।
ਪਰ ਉਨ੍ਹਾਂ ਨੂੰ ਯੂਸੁਫ਼ ਦੀ ਤਬਾਹੀ ਦਾ ਕੋਈ ਫ਼ਿਕਰ* ਨਹੀਂ।+
7 ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਵੇਗਾ,+
ਆਰਾਮ ਫਰਮਾਉਣ ਵਾਲਿਆਂ ਦੀਆਂ ਰੰਗਰਲੀਆਂ ਖ਼ਤਮ ਹੋ ਜਾਣਗੀਆਂ।
8 ‘ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਆਪਣੀ ਸਹੁੰ ਖਾਧੀ ਹੈ,’+ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ,
‘“ਮੈਨੂੰ ਯਾਕੂਬ ਦੇ ਘਮੰਡ ਤੋਂ ਘਿਣ ਹੈ,+
ਮੈਨੂੰ ਉਸ ਦੇ ਕਿਲਿਆਂ ਤੋਂ ਨਫ਼ਰਤ ਹੈ,+
ਮੈਂ ਇਸ ਸ਼ਹਿਰ ਨੂੰ ਅਤੇ ਇਸ ਵਿਚ ਜੋ ਕੁਝ ਵੀ ਹੈ, ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ।+
9 “‘“ਜੇ ਇਕ ਘਰ ਵਿਚ ਦਸ ਆਦਮੀ ਰਹਿ ਜਾਂਦੇ ਹਨ, ਤਾਂ ਉਹ ਵੀ ਮਰ ਜਾਣਗੇ। 10 ਇਕ ਰਿਸ਼ਤੇਦਾਰ* ਆ ਕੇ ਉਨ੍ਹਾਂ ਦੀਆਂ ਲਾਸ਼ਾਂ ਲੈ ਜਾਵੇਗਾ ਅਤੇ ਇਕ-ਇਕ ਕਰ ਕੇ ਸਾੜ ਦੇਵੇਗਾ। ਉਹ ਉਨ੍ਹਾਂ ਦੀਆਂ ਲਾਸ਼ਾਂ* ਨੂੰ ਘਰੋਂ ਬਾਹਰ ਲੈ ਜਾਵੇਗਾ; ਫਿਰ ਘਰ ਦੇ ਅੰਦਰਲੇ ਕਮਰਿਆਂ ਵਿਚ ਜੋ ਕੋਈ ਵੀ ਹੈ, ਉਸ ਨੂੰ ਰਿਸ਼ਤੇਦਾਰ ਪੁੱਛੇਗਾ, ‘ਕੀ ਤੇਰੇ ਨਾਲ ਕੋਈ ਹੋਰ ਵੀ ਹੈ?’ ਅਤੇ ਉਹ ਜਵਾਬ ਦੇਵੇਗਾ, ‘ਨਹੀਂ!’ ਫਿਰ ਉਹ ਕਹੇਗਾ, ‘ਚੁੱਪ ਰਹਿ! ਇਹ ਵੇਲਾ ਯਹੋਵਾਹ ਦਾ ਨਾਂ ਲੈਣ ਦਾ ਨਹੀਂ ਹੈ।’”
11 ਕਿਉਂਕਿ ਇਹ ਹੁਕਮ ਯਹੋਵਾਹ ਨੇ ਦਿੱਤਾ ਹੈ,+
ਉਹ ਆਲੀਸ਼ਾਨ ਘਰਾਂ ਨੂੰ ਮਲਬੇ ਦਾ ਢੇਰ ਬਣਾ ਦੇਵੇਗਾ
ਅਤੇ ਛੋਟੇ ਘਰਾਂ ਨੂੰ ਢਾਹ ਦੇਵੇਗਾ।+
12 ਕੀ ਚਟਾਨ ʼਤੇ ਘੋੜੇ ਦੌੜਦੇ ਹਨ,
ਜਾਂ ਕੋਈ ਉੱਥੇ ਬਲਦਾਂ ਨਾਲ ਹਲ਼ ਵਾਹੁੰਦਾ ਹੈ?
13 ਤੁਸੀਂ ਬੇਕਾਰ ਚੀਜ਼ ʼਤੇ ਖ਼ੁਸ਼ ਹੁੰਦੇ ਹੋ
ਅਤੇ ਕਹਿੰਦੇ ਹੋ, “ਕੀ ਅਸੀਂ ਆਪਣੇ ਹੀ ਬਲਬੂਤੇ ʼਤੇ ਤਾਕਤਵਰ ਨਹੀਂ ਬਣੇ?”*+
14 ਇਸ ਲਈ, ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੇਰੇ ਖ਼ਿਲਾਫ਼ ਇਕ ਕੌਮ ਲੈ ਕੇ ਆਵਾਂਗਾ,’+ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ
‘ਅਤੇ ਉਹ ਤੇਰੇ ʼਤੇ ਲੇਬੋ-ਹਮਾਥ*+ ਤੋਂ ਲੈ ਕੇ ਅਰਾਬਾਹ ਦੀ ਵਾਦੀ ਤਕ ਅਤਿਆਚਾਰ ਕਰਨਗੇ।’”
7 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਦਰਸ਼ਣ ਵਿਚ ਇਹ ਸਭ ਕੁਝ ਦਿਖਾਇਆ: ਦੇਖ! ਜਦੋਂ ਸਿਆਲ਼* ਦੀ ਫ਼ਸਲ ਉੱਗਣੀ ਸ਼ੁਰੂ ਹੀ ਹੋਈ ਸੀ, ਤਾਂ ਉਸ ਨੇ ਟਿੱਡੀਆਂ ਦੇ ਦਲ ਨੂੰ ਇਕੱਠਾ ਕੀਤਾ। ਇਹ ਫ਼ਸਲ ਉਦੋਂ ਬੀਜੀ ਗਈ ਸੀ ਜਦੋਂ ਰਾਜੇ ਨੂੰ ਦੇਣ ਲਈ ਘਾਹ ਕੱਟਿਆ ਜਾ ਚੁੱਕਾ ਸੀ। 2 ਜਦੋਂ ਟਿੱਡੀਆਂ ਦਾ ਦਲ ਦੇਸ਼ ਦੇ ਸਾਰੇ ਪੇੜ-ਪੌਦੇ ਖਾ ਗਿਆ, ਤਾਂ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਆਪਣੇ ਲੋਕਾਂ ਨੂੰ ਮਾਫ਼ ਕਰ ਦੇ!+ ਯਾਕੂਬ ਜੀਉਂਦਾ ਕਿਵੇਂ ਰਹੇਗਾ?* ਕਿਉਂਕਿ ਉਹ ਤਾਂ ਕਮਜ਼ੋਰ ਹੈ!”+
3 ਇਸ ਲਈ ਯਹੋਵਾਹ ਨੇ ਦੁਬਾਰਾ ਇਸ ਗੱਲ ʼਤੇ ਸੋਚ-ਵਿਚਾਰ* ਕੀਤਾ।+ ਯਹੋਵਾਹ ਨੇ ਕਿਹਾ, “ਠੀਕ ਹੈ, ਇਸ ਤਰ੍ਹਾਂ ਨਹੀਂ ਹੋਵੇਗਾ।”
4 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਦਰਸ਼ਣ ਵਿਚ ਇਹ ਸਭ ਕੁਝ ਦਿਖਾਇਆ: ਮੈਂ ਦੇਖਿਆ ਕਿ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਅੱਗ ਨਾਲ ਸਜ਼ਾ ਦੇਣ ਦਾ ਹੁਕਮ ਦਿੱਤਾ। ਅੱਗ ਨੇ ਡੂੰਘੇ ਪਾਣੀਆਂ ਨੂੰ ਸੁਕਾ ਦਿੱਤਾ ਅਤੇ ਜ਼ਮੀਨ ਦੇ ਇਕ ਹਿੱਸੇ ਨੂੰ ਸਾੜ ਦਿੱਤਾ। 5 ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਇਸ ਤਰ੍ਹਾਂ ਨਾ ਕਰ।+ ਯਾਕੂਬ ਜੀਉਂਦਾ ਕਿਵੇਂ ਰਹੇਗਾ?* ਕਿਉਂਕਿ ਉਹ ਤਾਂ ਕਮਜ਼ੋਰ ਹੈ!”+
6 ਇਸ ਲਈ ਯਹੋਵਾਹ ਨੇ ਦੁਬਾਰਾ ਇਸ ਗੱਲ ʼਤੇ ਸੋਚ-ਵਿਚਾਰ* ਕੀਤਾ।+ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਕਿਹਾ, “ਠੀਕ ਹੈ, ਇਸ ਤਰ੍ਹਾਂ ਵੀ ਨਹੀਂ ਹੋਵੇਗਾ।”
7 ਉਸ ਨੇ ਮੈਨੂੰ ਦਰਸ਼ਣ ਵਿਚ ਇਹ ਸਭ ਕੁਝ ਦਿਖਾਇਆ: ਮੈਂ ਦੇਖਿਆ ਕਿ ਯਹੋਵਾਹ ਇਕ ਕੰਧ ʼਤੇ ਖੜ੍ਹਾ ਸੀ ਜੋ ਸਾਹਲ* ਨਾਲ ਬਣਾਈ ਗਈ ਸੀ ਅਤੇ ਉਸ ਦੇ ਹੱਥ ਵਿਚ ਇਕ ਸਾਹਲ ਸੀ। 8 ਫਿਰ ਯਹੋਵਾਹ ਨੇ ਮੈਨੂੰ ਪੁੱਛਿਆ: “ਆਮੋਸ, ਤੂੰ ਕੀ ਦੇਖਦਾ ਹੈਂ?” ਮੈਂ ਕਿਹਾ: “ਇਕ ਸਾਹਲ।” ਫਿਰ ਯਹੋਵਾਹ ਨੇ ਕਿਹਾ: “ਮੈਂ ਇਕ ਸਾਹਲ ਨਾਲ ਆਪਣੀ ਪਰਜਾ ਇਜ਼ਰਾਈਲ ਨੂੰ ਮਿਣ ਰਿਹਾ ਹਾਂ। ਮੈਂ ਉਨ੍ਹਾਂ ਨੂੰ ਹੋਰ ਮਾਫ਼ ਨਹੀਂ ਕਰਾਂਗਾ।+ 9 ਇਸਹਾਕ ਦੀਆਂ ਉੱਚੀਆਂ ਥਾਵਾਂ+ ਨੂੰ ਉਜਾੜ ਦਿੱਤਾ ਜਾਵੇਗਾ ਅਤੇ ਇਜ਼ਰਾਈਲ ਦੇ ਪਵਿੱਤਰ ਸਥਾਨਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ;+ ਮੈਂ ਯਾਰਾਬੁਆਮ ਦੇ ਘਰਾਣੇ ਵਿਰੁੱਧ ਤਲਵਾਰ ਲੈ ਕੇ ਆਵਾਂਗਾ।”+
10 ਬੈਤੇਲ+ ਦੇ ਪੁਜਾਰੀ ਅਮਸਯਾਹ ਨੇ ਇਜ਼ਰਾਈਲ ਦੇ ਰਾਜੇ ਯਾਰਾਬੁਆਮ+ ਨੂੰ ਇਹ ਸੰਦੇਸ਼ ਭੇਜਿਆ: “ਆਮੋਸ ਇਜ਼ਰਾਈਲ ਵਿਚ ਬੈਠਾ ਤੇਰੇ ਹੀ ਵਿਰੁੱਧ ਸਾਜ਼ਸ਼ ਘੜ ਰਿਹਾ ਹੈ।+ ਇਹ ਦੇਸ਼ ਉਸ ਦੀਆਂ ਗੱਲਾਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ।+ 11 ਆਮੋਸ ਇਹ ਕਹਿੰਦਾ ਹੈ, ‘ਯਾਰਾਬੁਆਮ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਇਜ਼ਰਾਈਲ ਨੂੰ ਜ਼ਰੂਰ ਬੰਦੀ ਬਣਾ ਕੇ ਆਪਣੇ ਦੇਸ਼ ਤੋਂ ਲਿਜਾਇਆ ਜਾਵੇਗਾ।’”+
12 ਅਮਸਯਾਹ ਨੇ ਆਮੋਸ ਨੂੰ ਕਿਹਾ: “ਓਏ ਦਰਸ਼ਣ ਦੇਖਣ ਵਾਲਿਆ, ਜਾਹ, ਯਹੂਦਾਹ ਨੂੰ ਭੱਜ ਜਾਹ! ਉੱਥੇ ਰੋਟੀ ਕਮਾ* ਅਤੇ ਭਵਿੱਖਬਾਣੀਆਂ ਕਰ।+ 13 ਬੈਤੇਲ ਵਿਚ ਫਿਰ ਕਦੇ ਭਵਿੱਖਬਾਣੀ ਨਾ ਕਰੀਂ+ ਕਿਉਂਕਿ ਇੱਥੇ ਰਾਜੇ ਦਾ ਪਵਿੱਤਰ ਸਥਾਨ+ ਅਤੇ ਰਾਜ ਦਾ ਮੰਦਰ ਹੈ।”
14 ਫਿਰ ਆਮੋਸ ਨੇ ਅਮਸਯਾਹ ਨੂੰ ਕਿਹਾ: “ਮੈਂ ਨਾ ਤਾਂ ਨਬੀ ਸੀ ਤੇ ਨਾ ਹੀ ਨਬੀ ਦਾ ਪੁੱਤਰ; ਸਗੋਂ ਚਰਵਾਹਾ ਸੀ+ ਅਤੇ ਅੰਜੀਰ ਦੇ ਰੁੱਖਾਂ ਦੀ ਦੇਖ-ਭਾਲ ਕਰਦਾ ਸੀ।* 15 ਪਰ ਯਹੋਵਾਹ ਨੇ ਮੈਨੂੰ ਇੱਜੜ ਦੀ ਦੇਖ-ਭਾਲ ਕਰਨ ਤੋਂ ਹਟਾਇਆ ਅਤੇ ਯਹੋਵਾਹ ਨੇ ਮੈਨੂੰ ਕਿਹਾ, ‘ਮੇਰੀ ਪਰਜਾ ਇਜ਼ਰਾਈਲ ਕੋਲ ਜਾ ਕੇ ਭਵਿੱਖਬਾਣੀ ਕਰ।’+ 16 ਇਸ ਲਈ ਹੁਣ ਯਹੋਵਾਹ ਦਾ ਸੰਦੇਸ਼ ਸੁਣ: ‘ਤੂੰ ਕਹਿ ਰਿਹਾ ਹੈਂ, “ਇਜ਼ਰਾਈਲ ਦੇ ਵਿਰੁੱਧ ਭਵਿੱਖਬਾਣੀ ਨਾ ਕਰ+ ਅਤੇ ਨਾ ਇਸਹਾਕ ਦੇ ਘਰਾਣੇ ਵਿਰੁੱਧ ਪ੍ਰਚਾਰ ਕਰ।”+ 17 ਇਸ ਕਰਕੇ ਯਹੋਵਾਹ ਇਹ ਕਹਿੰਦਾ ਹੈ: “ਤੇਰੀ ਪਤਨੀ ਇਸ ਸ਼ਹਿਰ ਵਿਚ ਵੇਸਵਾ ਬਣੇਗੀ ਅਤੇ ਤੇਰੇ ਧੀਆਂ-ਪੁੱਤਰ ਤਲਵਾਰ ਨਾਲ ਮਾਰੇ ਜਾਣਗੇ। ਤੇਰੀ ਜ਼ਮੀਨ ਨੂੰ ਰੱਸੀ ਨਾਲ ਮਿਣ ਕੇ ਵੰਡਿਆ ਜਾਵੇਗਾ ਤੇ ਤੂੰ ਪਰਦੇਸ ਵਿਚ ਮਰੇਂਗਾ; ਇਜ਼ਰਾਈਲ ਨੂੰ ਜ਼ਰੂਰ ਬੰਦੀ ਬਣਾ ਕੇ ਆਪਣੇ ਦੇਸ਼ ਤੋਂ ਲਿਜਾਇਆ ਜਾਵੇਗਾ।”’”+
8 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਦਰਸ਼ਣ ਵਿਚ ਇਹ ਸਭ ਕੁਝ ਦਿਖਾਇਆ: ਦੇਖੋ! ਗਰਮੀਆਂ ਦੇ ਫਲਾਂ ਨਾਲ ਭਰੀ ਇਕ ਟੋਕਰੀ ਸੀ। 2 ਫਿਰ ਉਸ ਨੇ ਪੁੱਛਿਆ: “ਆਮੋਸ, ਤੂੰ ਕੀ ਦੇਖਦਾ ਹੈਂ?” ਮੈਂ ਜਵਾਬ ਦਿੱਤਾ, “ਗਰਮੀਆਂ ਦੇ ਫਲਾਂ ਨਾਲ ਭਰੀ ਇਕ ਟੋਕਰੀ।” ਫਿਰ ਯਹੋਵਾਹ ਨੇ ਮੈਨੂੰ ਕਿਹਾ: ਮੇਰੀ ਪਰਜਾ ਇਜ਼ਰਾਈਲ ਦਾ ਅੰਤ ਆ ਗਿਆ ਹੈ। ਮੈਂ ਉਨ੍ਹਾਂ ਨੂੰ ਹੋਰ ਮਾਫ਼ ਨਹੀਂ ਕਰਾਂਗਾ।+ 3 ਸਾਰੇ ਜਹਾਨ ਦਾ ਮਾਲਕ ਯਹੋਵਾਹ ਐਲਾਨ ਕਰਦਾ ਹੈ, ‘ਉਸ ਦਿਨ ਮੰਦਰ ਵਿਚ ਗੀਤਾਂ ਦੀ ਬਜਾਇ ਵੈਣ ਪਾਏ ਜਾਣਗੇ।+ ਸਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਣਗੀਆਂ+ ਜਿਸ ਕਰਕੇ ਖ਼ਾਮੋਸ਼ੀ ਛਾਈ ਹੋਵੇਗੀ।’
4 ਸੁਣੋ, ਗ਼ਰੀਬਾਂ ʼਤੇ ਅਤਿਆਚਾਰ ਕਰਨ ਵਾਲਿਓ
ਅਤੇ ਦੇਸ਼ ਦੇ ਹਲੀਮ* ਲੋਕਾਂ ਦਾ ਨਾਸ਼ ਕਰਨ ਵਾਲਿਓ,+
5 ਤੁਸੀਂ ਕਹਿੰਦੇ ਹੋ, ‘ਕਦੋਂ ਮੱਸਿਆ ਦਾ ਤਿਉਹਾਰ ਖ਼ਤਮ ਹੋਵੇ+ ਅਤੇ ਕਦੋਂ ਅਸੀਂ ਆਪਣਾ ਅਨਾਜ ਵੇਚੀਏ,
ਕਦੋਂ ਸਬਤ+ ਖ਼ਤਮ ਹੋਵੇ ਤੇ ਕਦੋਂ ਅਸੀਂ ਫ਼ਸਲ ਵੇਚੀਏ?
ਤਾਂਕਿ ਅਸੀਂ ਆਪਣਾ ਏਫਾ* ਮਾਪ ਛੋਟਾ ਕਰੀਏ
ਅਤੇ ਆਪਣੇ ਸ਼ੇਕੇਲ* ਵੱਟਿਆਂ ਦਾ ਭਾਰ ਵਧਾਈਏ,
ਤੱਕੜੀ ਵਿਚ ਤੋਲਣ ਵੇਲੇ ਹੇਰਾਫੇਰੀ ਕਰੀਏ+
6 ਤਾਂਕਿ ਅਸੀਂ ਕੰਗਾਲ ਨੂੰ ਚਾਂਦੀ ਨਾਲ
ਅਤੇ ਗ਼ਰੀਬ ਨੂੰ ਜੁੱਤੀਆਂ ਦੇ ਜੋੜੇ ਨਾਲ ਖ਼ਰੀਦੀਏ+
ਅਤੇ ਅਨਾਜ ਦੀ ਰਹਿੰਦ-ਖੂੰਹਦ ਵੇਚੀਏ।’
7 ਯਹੋਵਾਹ, ਜੋ ਯਾਕੂਬ ਦਾ ਮਾਣ+ ਹੈ, ਨੇ ਆਪਣੀ ਸਹੁੰ ਖਾਧੀ ਹੈ,
‘ਮੈਂ ਉਨ੍ਹਾਂ ਦੇ ਸਾਰੇ ਕੰਮਾਂ ਨੂੰ ਕਦੇ ਨਹੀਂ ਭੁੱਲਾਂਗਾ।+
ਕੀ ਇਹ ਨੀਲ ਦਰਿਆ ਦੇ ਪਾਣੀ ਵਾਂਗ ਉਛਾਲ਼ੇ ਨਹੀਂ ਮਾਰੇਗਾ?
ਕੀ ਮਿਸਰ ਦੇ ਨੀਲ ਦਰਿਆ ਵਾਂਗ ਇਸ ਵਿਚ ਹਲਚਲ ਨਹੀਂ ਮਚੇਗੀ?’+
9 ‘ਉਸ ਦਿਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਐਲਾਨ ਕਰਦਾ ਹੈ,
‘ਮੈਂ ਸਿਖਰ ਦੁਪਹਿਰੇ ਸੂਰਜ ਡੋਬ ਦਿਆਂਗਾ
ਅਤੇ ਦਿਨੇ ਹੀ ਦੇਸ਼ ਵਿਚ ਹਨੇਰਾ ਕਰ ਦਿਆਂਗਾ।+
ਮੈਂ ਸਾਰਿਆਂ ਦੇ ਲੱਕ ਦੁਆਲੇ ਤੱਪੜ ਬੰਨ੍ਹਾਂਗਾ ਅਤੇ ਹਰੇਕ ਦਾ ਸਿਰ ਗੰਜਾ ਕਰ ਦਿਆਂਗਾ;
ਮੈਂ ਤੁਹਾਨੂੰ ਇੰਨਾ ਦੁੱਖ ਦਿਆਂਗਾ ਜਿੰਨਾ ਇਕਲੌਤੇ ਪੁੱਤਰ ਦੀ ਮੌਤ ʼਤੇ ਹੁੰਦਾ ਹੈ,
ਉਸ ਦਿਨ ਦਾ ਅੰਤ ਕਸ਼ਟਦਾਇਕ ਹੋਵੇਗਾ।’
11 ‘ਦੇਖੋ! ਉਹ ਦਿਨ ਆ ਰਹੇ ਹਨ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਐਲਾਨ ਕਰਦਾ ਹੈ,
‘ਜਦੋਂ ਮੈਂ ਦੇਸ਼ ਵਿਚ ਕਾਲ਼ ਪਾਵਾਂਗਾ,
ਇਹ ਰੋਟੀ ਅਤੇ ਪਾਣੀ ਦਾ ਨਹੀਂ,
ਸਗੋਂ ਯਹੋਵਾਹ ਦੇ ਬਚਨ ਸੁਣਨ ਦਾ ਹੋਵੇਗਾ।+
12 ਉਹ ਲੜਖੜਾਉਂਦੇ ਹੋਏ ਸਮੁੰਦਰ ਤੋਂ ਸਮੁੰਦਰ ਵੱਲ
ਅਤੇ ਉੱਤਰ ਤੋਂ ਪੂਰਬ ਵੱਲ ਜਾਣਗੇ।
ਉਹ ਯਹੋਵਾਹ ਦੇ ਬਚਨ ਨੂੰ ਲੱਭਣ ਲਈ ਇੱਧਰ-ਉੱਧਰ ਭਟਕਣਗੇ, ਪਰ ਉਨ੍ਹਾਂ ਨੂੰ ਲੱਭੇਗਾ ਨਹੀਂ।
13 ਉਸ ਦਿਨ ਖ਼ੂਬਸੂਰਤ ਕੁਆਰੀਆਂ ਅਤੇ ਜਵਾਨ ਮੁੰਡੇ
ਪਿਆਸ ਦੇ ਮਾਰੇ ਬੇਹੋਸ਼ ਹੋ ਜਾਣਗੇ;
14 ਜਿਹੜੇ ਸਾਮਰਿਯਾ+ ਦੇ ਅਪਰਾਧ ਦੀ ਸਹੁੰ ਖਾਂਦੇ ਹਨ,
“ਹੇ ਦਾਨ,+ ਤੇਰੇ ਜੀਉਂਦੇ ਦੇਵਤੇ ਦੀ ਸਹੁੰ!”
ਅਤੇ “ਬਏਰ-ਸ਼ਬਾ+ ਦੇ ਰਾਹ ਦੀ ਸਹੁੰ!”
ਉਹ ਡਿਗਣਗੇ ਅਤੇ ਫਿਰ ਕਦੇ ਨਹੀਂ ਉੱਠਣਗੇ।’”+
9 ਮੈਂ ਯਹੋਵਾਹ ਨੂੰ ਵੇਦੀ ਦੇ ਕੋਲ ਦੇਖਿਆ+ ਅਤੇ ਉਸ ਨੇ ਕਿਹਾ: “ਥੰਮ੍ਹ ਦੇ ਸਿਰੇ ʼਤੇ ਮਾਰ ਤਾਂਕਿ ਨੀਂਹਾਂ ਹਿਲ ਜਾਣ। ਉਨ੍ਹਾਂ ਦੇ ਸਿਰੇ ਵੱਢ ਦੇ। ਮੈਂ ਬਚੇ ਹੋਏ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟਾਂਗਾ। ਕੋਈ ਵੀ ਭੱਜ ਨਹੀਂ ਸਕੇਗਾ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਕਾਮਯਾਬ ਨਹੀਂ ਹੋਵੇਗਾ।+
2 ਜੇ ਉਹ ਕਬਰ* ਖੋਦ ਕੇ ਉਸ ਵਿਚ ਲੁਕ ਜਾਣ,
ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਕੱਢ ਲਿਆਵੇਗਾ;
ਜੇ ਉਹ ਆਕਾਸ਼ ਨੂੰ ਚੜ੍ਹ ਜਾਣ,
ਮੈਂ ਉੱਥੋਂ ਵੀ ਉਨ੍ਹਾਂ ਨੂੰ ਥੱਲੇ ਲਾਹ ਲਿਆਵਾਂਗਾ।
3 ਜੇ ਉਹ ਆਪਣੇ ਆਪ ਨੂੰ ਕਰਮਲ ਦੀ ਚੋਟੀ ʼਤੇ ਲੁਕਾਉਣ,
ਮੈਂ ਉੱਥੋਂ ਵੀ ਉਨ੍ਹਾਂ ਨੂੰ ਲੱਭ ਕੇ ਫੜ ਲਿਆਵਾਂਗਾ।+
ਜੇ ਉਹ ਮੇਰੀਆਂ ਨਜ਼ਰਾਂ ਤੋਂ ਦੂਰ ਸਮੁੰਦਰ ਦੀ ਗਹਿਰਾਈ ਵਿਚ ਲੁਕ ਜਾਣ,
ਉੱਥੇ ਮੈਂ ਸੱਪ ਨੂੰ ਉਨ੍ਹਾਂ ਦੇ ਡੰਗ ਮਾਰਨ ਦਾ ਹੁਕਮ ਦਿਆਂਗਾ।
4 ਜੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਬੰਦੀ ਬਣਾ ਕੇ ਲੈ ਜਾਣ,
ਉੱਥੇ ਮੈਂ ਤਲਵਾਰ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਵੱਢ ਸੁੱਟੇਗੀ;+
ਮੈਂ ਉਨ੍ਹਾਂ ਦਾ ਭਲਾ ਕਰਨ ਲਈ ਨਹੀਂ, ਸਗੋਂ ਬੁਰਾ ਕਰਨ ਲਈ ਉਨ੍ਹਾਂ ʼਤੇ ਨਜ਼ਰ ਰੱਖਾਂਗਾ।+
5 ਸਾਰੇ ਜਹਾਨ ਦਾ ਮਾਲਕ ਅਤੇ ਸੈਨਾਵਾਂ ਦਾ ਯਹੋਵਾਹ ਦੇਸ਼* ਨੂੰ ਛੂੰਹਦਾ ਹੈ,
ਜਿਸ ਕਰਕੇ ਇਹ ਪਿਘਲ ਜਾਵੇਗਾ+ ਅਤੇ ਇਸ ਦੇ ਸਾਰੇ ਵਾਸੀ ਸੋਗ ਮਨਾਉਣਗੇ;+
ਇਹ ਨੀਲ ਦਰਿਆ ਦੇ ਪਾਣੀ ਵਾਂਗ ਉਛਾਲ਼ੇ ਮਾਰੇਗਾ
ਅਤੇ ਮਿਸਰ ਦੇ ਨੀਲ ਦਰਿਆ ਵਾਂਗ ਇਸ ਵਿਚ ਹਲਚਲ ਮਚੇਗੀ।+
6 ‘ਜਿਹੜਾ ਆਕਾਸ਼ ਤਕ ਆਪਣੀ ਪੌੜੀ ਬਣਾਉਂਦਾ ਹੈ
ਅਤੇ ਧਰਤੀ ʼਤੇ ਆਪਣੀ ਇਮਾਰਤ* ਉਸਾਰਦਾ ਹੈ,
ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ
ਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+
—ਉਸ ਦਾ ਨਾਂ ਯਹੋਵਾਹ ਹੈ।’+
7 ‘ਹੇ ਇਜ਼ਰਾਈਲੀਓ, ਕੀ ਤੁਸੀਂ ਮੇਰੇ ਲਈ ਕੂਸ਼ੀਆਂ ਦੇ ਪੁੱਤਰਾਂ ਵਰਗੇ ਨਹੀਂ ਹੋ?’ ਯਹੋਵਾਹ ਕਹਿੰਦਾ ਹੈ।
‘ਕੀ ਮੈਂ ਇਜ਼ਰਾਈਲ ਨੂੰ ਮਿਸਰ ਵਿੱਚੋਂ ਨਹੀਂ ਕੱਢ ਲਿਆਇਆ ਸੀ+
ਅਤੇ ਫਲਿਸਤੀਆਂ ਨੂੰ ਕ੍ਰੀਟ ਤੋਂ+ ਅਤੇ ਸੀਰੀਆ ਨੂੰ ਕੀਰ ਤੋਂ ਨਹੀਂ ਲਿਆਇਆ ਸੀ?’+
8 ‘ਦੇਖੋ! ਸਾਰੇ ਜਹਾਨ ਦੇ ਮਾਲਕ ਯਹੋਵਾਹ ਦੀਆਂ ਨਜ਼ਰਾਂ ਇਸ ਪਾਪੀ ਰਾਜ ʼਤੇ ਹਨ,
ਉਹ ਧਰਤੀ ਤੋਂ ਇਸ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।+
ਪਰ ਮੈਂ ਯਾਕੂਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ,’+ ਯਹੋਵਾਹ ਕਹਿੰਦਾ ਹੈ।
9 ‘ਦੇਖੋ! ਮੈਂ ਹੁਕਮ ਦੇ ਰਿਹਾ ਹਾਂ,
ਮੈਂ ਸਾਰੀਆਂ ਕੌਮਾਂ ਵਿਚ ਇਜ਼ਰਾਈਲ ਦੇ ਘਰਾਣੇ ਨੂੰ ਹਿਲਾਵਾਂਗਾ,+
ਜਿਵੇਂ ਕੋਈ ਛਾਣਨਾ ਹਿਲਾਉਂਦਾ ਹੈ
ਅਤੇ ਇਕ ਵੀ ਰੋੜਾ ਜ਼ਮੀਨ ʼਤੇ ਨਹੀਂ ਡਿਗਦਾ।
10 ਮੇਰੇ ਲੋਕਾਂ ਵਿਚ ਜਿੰਨੇ ਵੀ ਪਾਪੀ ਹਨ, ਸਾਰੇ ਤਲਵਾਰ ਨਾਲ ਮਾਰੇ ਜਾਣਗੇ,
ਹਾਂ, ਉਹ ਸਾਰੇ ਜਿਹੜੇ ਕਹਿੰਦੇ ਹਨ, “ਸਾਡੇ ʼਤੇ ਆਫ਼ਤ ਨਹੀਂ ਆਵੇਗੀ, ਇੱਥੋਂ ਤਕ ਕਿ ਸਾਡੇ ਨੇੜੇ ਵੀ ਨਹੀਂ ਲੱਗੇਗੀ।”’
11 ‘ਉਸ ਦਿਨ ਮੈਂ ਦਾਊਦ ਦੇ ਡਿਗੇ ਹੋਏ ਘਰ* ਨੂੰ ਮੁੜ ਬਣਾਵਾਂਗਾ,+
ਮੈਂ ਇਸ* ਦੀਆਂ ਦਰਾੜਾਂ ਭਰਾਂਗਾ
ਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ;
ਮੈਂ ਇਸ ਨੂੰ ਦੁਬਾਰਾ ਉਸ ਤਰ੍ਹਾਂ ਦਾ ਬਣਾਵਾਂਗਾ ਜਿਵੇਂ ਇਹ ਬਹੁਤ ਸਮਾਂ ਪਹਿਲਾਂ ਹੁੰਦਾ ਸੀ+
12 ਤਾਂਕਿ ਅਦੋਮ ਦਾ ਜੋ ਕੁਝ ਵੀ ਬਚਿਆ ਹੈ, ਉਹ ਉਸ ʼਤੇ ਕਬਜ਼ਾ ਕਰਨ,+
ਨਾਲੇ ਮੇਰੇ ਨਾਂ ਤੋਂ ਜਾਣੀਆਂ ਜਾਂਦੀਆਂ ਸਾਰੀਆਂ ਕੌਮਾਂ ʼਤੇ ਵੀ,’ ਯਹੋਵਾਹ ਕਹਿੰਦਾ ਹੈ ਜੋ ਇਹ ਸਭ ਕੁਝ ਕਰ ਰਿਹਾ ਹੈ।
13 ‘ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ,
ਜਦੋਂ ਹਲ਼ ਵਾਹੁਣ ਵਾਲਾ ਵਾਢੀ ਕਰਨ ਵਾਲੇ ਤੋਂ
ਅਤੇ ਬੀ ਬੀਜਣ ਵਾਲਾ ਅੰਗੂਰਾਂ ਨੂੰ ਮਿੱਧਣ ਵਾਲੇ ਤੋਂ ਅੱਗੇ ਨਿਕਲ ਜਾਵੇਗਾ;+
ਪਹਾੜਾਂ ਤੋਂ ਮਿੱਠਾ ਦਾਖਰਸ ਚੋਵੇਗਾ+
14 ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਗ਼ੁਲਾਮੀ ਵਿੱਚੋਂ ਕੱਢ ਕੇ ਵਾਪਸ ਲੈ ਆਵਾਂਗਾ,+
ਉਹ ਬਰਬਾਦ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ;+
ਉਹ ਅੰਗੂਰਾਂ ਦੇ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਦਾਖਰਸ ਪੀਣਗੇ,+
ਉਹ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।’+
15 ‘ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਲਾਵਾਂਗਾ
ਅਤੇ ਉਹ ਆਪਣੇ ਦੇਸ਼ ਵਿੱਚੋਂ ਫਿਰ ਕਦੇ ਜੜ੍ਹੋਂ ਨਹੀਂ ਪੁੱਟੇ ਜਾਣਗੇ
ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ,’+ ਤੁਹਾਡਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ।”
ਮਤਲਬ “ਬੋਝ ਹੋਣਾ” ਜਾਂ “ਭਾਰ ਢੋਣਾ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ, “ਜੁਰਮ ਕੀਤੇ।”
ਸ਼ਬਦਾਵਲੀ, “ਗਹਾਈ; ਪਿੜ” ਦੇਖੋ।
ਇਬ, “ਰਾਜ-ਡੰਡਾ ਫੜਨ ਵਾਲੇ ਨੂੰ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਇਬ, “ਰਾਜ-ਡੰਡਾ ਫੜਨ ਵਾਲੇ ਨੂੰ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ ਸੰਭਵ ਹੈ, “ਰਾਜਕੁਮਾਰਾਂ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ, “ਜੁਰਮ ਕੀਤੇ।”
ਇਬ, “ਨਿਆਂਕਾਰ।”
ਜਾਂ ਸੰਭਵ ਹੈ, “ਰਾਜਕੁਮਾਰਾਂ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ, “ਦੀ ਸਿੱਖਿਆ।”
ਇਬ, “ਤਿੰਨ ਵਾਰ ਇੱਥੋਂ ਤਕ ਕਿ ਚਾਰ ਵਾਰ।”
ਜਾਂ, “ਸ਼ਾਂਤ ਸੁਭਾਅ ਦੇ।”
ਜਾਂ, “ਜ਼ਮਾਨਤ ਦੇ ਤੌਰ ਤੇ।”
ਜਾਂ, “ਤਕੜੇ ਦਿਲ ਵਾਲਾ।”
ਜਾਂ ਸੰਭਵ ਹੈ, “ਜ਼ਮੀਨ ʼਤੇ ਚੋਗ਼ਾ ਨਾ ਪਾਇਆ ਜਾਵੇ।”
ਜਾਂ, “ਦਮਿਸਕ ਦੇ ਦੀਵਾਨਾਂ।”
ਜਾਂ, “ਵਿਰੁੱਧ ਗਵਾਹੀ।”
ਜਾਂ, “ਜੁਰਮਾਂ।”
ਜਾਂ ਸੰਭਵ ਹੈ, “ਬਹੁਤ ਸਾਰੇ।”
ਇਬ, “ਗਊਓ।”
ਜਾਂ, “ਸੁਆਮੀਆਂ।”
ਜਾਂ, “ਬਗਾਵਤ।”
ਇਬ, “ਮੈਂ ਤੁਹਾਡੇ ਦੰਦ ਸਾਫ਼ ਕੀਤੇ।”
ਜਾਂ, “ਅਮੂਰਾਹ।”
ਜਾਂ, “ਮਾਤਮ ਦਾ ਗੀਤ।”
ਜਾਂ ਸੰਭਵ ਹੈ, “ਦੁਸ਼ਟ ਸ਼ਕਤੀਆਂ ਦਾ ਟਿਕਾਣਾ ਬਣ ਜਾਵੇਗਾ।”
ਜਾਂ, “ਕੁੜੱਤਣ।”
ਸ਼ਾਇਦ ਬ੍ਰਿਖ ਤਾਰਾ-ਮੰਡਲ ਵਿਚ ਸਪਤਰਿਸ਼ੀ ਤਾਰੇ।
ਸ਼ਾਇਦ ਮ੍ਰਿਗ ਤਾਰਾ-ਮੰਡਲ।
ਜਾਂ, “ਜੁਰਮ।”
ਸ਼ਬਦਾਵਲੀ ਦੇਖੋ।
ਇਹ ਦੋਵੇਂ ਦੇਵਤੇ ਸ਼ਾਇਦ ਸ਼ਨੀ ਗ੍ਰਹਿ ਨੂੰ ਦਰਸਾਉਂਦੇ ਸਨ ਜਿਸ ਦੀ ਪੂਜਾ ਕੀਤੀ ਜਾਂਦੀ ਸੀ।
ਜਾਂ, “ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ।”
ਕਿਹਾ ਜਾ ਸਕਦਾ ਹੈ ਕਿ ਇੱਥੇ ਯਹੂਦਾਹ ਅਤੇ ਇਜ਼ਰਾਈਲ ਦੀ ਗੱਲ ਕੀਤੀ ਗਈ ਹੈ।
ਇਬ, “ਹਿੰਸਾ ਦੀ ਗੱਦੀ ਨੂੰ ਲਿਆਉਂਦੇ ਹੋ?”
ਜਾਂ, “ਤਾਰਾਂ ਵਾਲੇ ਸਾਜ਼।”
ਇਬ, “ਦੁੱਖ।”
ਇਬ, “ਉਸ ਦੇ ਪਿਤਾ ਦਾ ਭਰਾ।”
ਇਬ, “ਹੱਡੀਆਂ।”
ਜਾਂ, “ਕੁੜੱਤਣ।”
ਇਬ, “ਆਪਣੇ ਲਈ ਸਿੰਗ ਲਏ ਹਨ?”
ਜਾਂ, “ਹਮਾਥ ਦੇ ਲਾਂਘੇ।”
ਯਾਨੀ, ਜਨਵਰੀ-ਫਰਵਰੀ ਦੌਰਾਨ।
ਇਬ, “ਕਿਵੇਂ ਉੱਠ ਖੜ੍ਹਾ ਹੋਵੇਗਾ?”
ਜਾਂ, “ਅਫ਼ਸੋਸ।”
ਇਬ, “ਕਿਵੇਂ ਉੱਠ ਖੜ੍ਹਾ ਹੋਵੇਗਾ?”
ਜਾਂ, “ਅਫ਼ਸੋਸ।”
ਰਾਜ-ਮਿਸਤਰੀਆਂ ਦਾ ਇਕ ਸੰਦ ਜਿਸ ਨਾਲ ਦੇਖਿਆ ਜਾਂਦਾ ਹੈ ਕਿ ਕੰਧ ਸਿੱਧੀ ਹੈ ਜਾਂ ਨਹੀਂ।
ਇਬ, “ਰੋਟੀ ਖਾਹ।”
ਜਾਂ, “ਅੰਜੀਰਾਂ ਨੂੰ ਚੀਰਾ ਦਿੰਦਾ ਸੀ।” ਇਸ ਕਿਸਮ ਦੀਆਂ ਅੰਜੀਰਾਂ ਦੇ ਦਰਖ਼ਤ ਨੂੰ ਇਜ਼ਰਾਈਲ ਵਿਚ ਗੂਲਰ ਕਿਹਾ ਜਾਂਦਾ ਸੀ।
ਜਾਂ, “ਸ਼ਾਂਤ ਸੁਭਾਅ ਦੇ।”
ਵਧੇਰੇ ਜਾਣਕਾਰੀ 2.14 ਦੇਖੋ।
ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਧਰਤੀ ਕੰਬੇਗੀ।”
ਜਾਂ, “ਮਾਤਮ ਦੇ ਗੀਤਾਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਧਰਤੀ।”
ਜਾਂ, “ਗੁੰਬਦ।”
ਜਾਂ, “ਤੰਬੂ; ਝੌਂਪੜੀ।”
ਜਾਂ, “ਇਨ੍ਹਾਂ।”
ਇਬ, “ਖੁਰ ਜਾਣਗੀਆਂ।”