ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਗਿਣਤੀ 1:1 - 36:13
  • ਗਿਣਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗਿਣਤੀ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਗਿਣਤੀ

ਗਿਣਤੀ

1 ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਸਾਲ ਦੇ ਦੂਜੇ ਮਹੀਨੇ ਦੀ ਪਹਿਲੀ ਤਾਰੀਖ਼+ ਨੂੰ ਸੀਨਈ ਦੀ ਉਜਾੜ+ ਵਿਚ ਮੰਡਲੀ ਦੇ ਤੰਬੂ ਵਿਚ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ।+ ਉਸ ਨੇ ਕਿਹਾ: 2 “ਇਜ਼ਰਾਈਲੀਆਂ* ਦੀ ਪੂਰੀ ਮੰਡਲੀ ਦੀ ਗਿਣਤੀ ਕਰ।+ ਇਕ-ਇਕ ਕਰ ਕੇ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਤਿਆਰ ਕਰ। 3 ਤੂੰ ਅਤੇ ਹਾਰੂਨ ਦੋਵੇਂ ਉਨ੍ਹਾਂ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਬਣਾਓ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ+ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਹਨ। ਤੁਸੀਂ ਇਹ ਸੂਚੀ ਉਨ੍ਹਾਂ ਦੀ ਫ਼ੌਜੀ ਟੁਕੜੀ ਅਨੁਸਾਰ ਬਣਾਓ।

4 “ਤੁਸੀਂ ਆਪਣੇ ਨਾਲ ਹਰ ਗੋਤ ਵਿੱਚੋਂ ਇਕ ਆਦਮੀ ਲਓ ਜਿਹੜਾ ਆਪਣੇ ਗੋਤ ਦਾ ਮੁਖੀ+ ਹੋਵੇ। 5 ਇਹ ਉਨ੍ਹਾਂ ਆਦਮੀਆਂ ਦੇ ਨਾਂ ਹਨ ਜਿਹੜੇ ਤੇਰੀ ਮਦਦ ਕਰਨਗੇ; ਰਊਬੇਨ ਦੇ ਗੋਤ ਵਿੱਚੋਂ ਸ਼ਦੇਊਰ ਦਾ ਪੁੱਤਰ ਅਲੀਸੂਰ;+ 6 ਸ਼ਿਮਓਨ ਦੇ ਗੋਤ ਵਿੱਚੋਂ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ;+ 7 ਯਹੂਦਾਹ ਦੇ ਗੋਤ ਵਿੱਚੋਂ ਅਮੀਨਾਦਾਬ ਦਾ ਪੁੱਤਰ ਨਹਸ਼ੋਨ;+ 8 ਯਿਸਾਕਾਰ ਦੇ ਗੋਤ ਵਿੱਚੋਂ ਸੂਆਰ ਦਾ ਪੁੱਤਰ ਨਥਨੀਏਲ;+ 9 ਜ਼ਬੂਲੁਨ ਦੇ ਗੋਤ ਵਿੱਚੋਂ ਹੇਲੋਨ ਦਾ ਪੁੱਤਰ ਅਲੀਆਬ;+ 10 ਯੂਸੁਫ਼ ਦੇ ਪੁੱਤਰ ਇਫ਼ਰਾਈਮ ਦੇ ਗੋਤ+ ਵਿੱਚੋਂ ਅਮੀਹੂਦ ਦਾ ਪੁੱਤਰ ਅਲੀਸ਼ਾਮਾ; ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਗੋਤ ਵਿੱਚੋਂ ਪਦਾਹਸੂਰ ਦਾ ਪੁੱਤਰ ਗਮਲੀਏਲ; 11 ਬਿਨਯਾਮੀਨ ਦੇ ਗੋਤ ਵਿੱਚੋਂ ਗਿਦਓਨੀ ਦਾ ਪੁੱਤਰ ਅਬੀਦਾਨ;+ 12 ਦਾਨ ਦੇ ਗੋਤ ਵਿੱਚੋਂ ਅਮੀਸ਼ਦਾਈ ਦਾ ਪੁੱਤਰ ਅਹੀਅਜ਼ਰ;+ 13 ਆਸ਼ੇਰ ਦੇ ਗੋਤ ਵਿੱਚੋਂ ਆਕਰਾਨ ਦਾ ਪੁੱਤਰ ਪਗੀਏਲ;+ 14 ਗਾਦ ਦੇ ਗੋਤ ਵਿੱਚੋਂ ਦਊਏਲ ਦਾ ਪੁੱਤਰ ਅਲਯਾਸਾਫ਼;+ 15 ਨਫ਼ਤਾਲੀ ਦੇ ਗੋਤ ਵਿੱਚੋਂ ਏਨਾਨ ਦਾ ਪੁੱਤਰ ਅਹੀਰਾ।+ 16 ਮੰਡਲੀ ਵਿੱਚੋਂ ਇਨ੍ਹਾਂ ਸਾਰਿਆਂ ਨੂੰ ਚੁਣਿਆ ਗਿਆ ਹੈ। ਇਹ ਸਾਰੇ ਆਪਣੇ ਪਿਉ-ਦਾਦਿਆਂ ਦੇ ਗੋਤਾਂ ਦੇ ਮੁਖੀ+ ਅਤੇ ਇਜ਼ਰਾਈਲੀਆਂ ਵਿਚ ਹਜ਼ਾਰਾਂ ਦੇ ਆਗੂ ਹਨ।”+

17 ਇਸ ਲਈ ਮੂਸਾ ਅਤੇ ਹਾਰੂਨ ਨੇ ਇਨ੍ਹਾਂ ਆਦਮੀਆਂ ਨੂੰ ਆਪਣੇ ਨਾਲ ਲਿਆ ਜਿਨ੍ਹਾਂ ਨੂੰ ਨਾਂ ਲੈ ਕੇ ਚੁਣਿਆ ਗਿਆ ਸੀ। 18 ਉਨ੍ਹਾਂ ਨੇ ਦੂਜੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸਾਰੀ ਮੰਡਲੀ ਨੂੰ ਇਕੱਠਾ ਕੀਤਾ। ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ, ਉਨ੍ਹਾਂ ਸਾਰਿਆਂ ਦੀ ਇਕ-ਇਕ ਕਰ ਕੇ ਗਿਣਤੀ ਕੀਤੀ ਗਈ ਅਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ,+ 19 ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਇਸ ਤਰ੍ਹਾਂ ਉਸ ਨੇ ਸੀਨਈ ਦੀ ਉਜਾੜ ਵਿਚ ਉਨ੍ਹਾਂ ਸਾਰਿਆਂ ਦੇ ਨਾਵਾਂ ਦੀ ਸੂਚੀ ਬਣਾਈ।+

20 ਇਜ਼ਰਾਈਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਇਕ-ਇਕ ਕਰ ਕੇ ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 21 ਰਊਬੇਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 46,500 ਸੀ।

22 ਸ਼ਿਮਓਨ ਦੇ ਪੁੱਤਰਾਂ*+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਇਕ-ਇਕ ਕਰ ਕੇ ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 23 ਸ਼ਿਮਓਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 59,300 ਸੀ।

24 ਗਾਦ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 25 ਗਾਦ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 45,650 ਸੀ।

26 ਯਹੂਦਾਹ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 27 ਯਹੂਦਾਹ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 74,600 ਸੀ।

28 ਯਿਸਾਕਾਰ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 29 ਯਿਸਾਕਾਰ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 54,400 ਸੀ।

30 ਜ਼ਬੂਲੁਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 31 ਜ਼ਬੂਲੁਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 57,400 ਸੀ।

32 ਯੂਸੁਫ਼ ਦੇ ਮੁੰਡੇ ਇਫ਼ਰਾਈਮ+ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 33 ਇਫ਼ਰਾਈਮ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 40,500 ਸੀ।

34 ਮਨੱਸ਼ਹ+ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 35 ਮਨੱਸ਼ਹ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 32,200 ਸੀ।

36 ਬਿਨਯਾਮੀਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 37 ਬਿਨਯਾਮੀਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 35,400 ਸੀ।

38 ਦਾਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 39 ਦਾਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 62,700 ਸੀ।

40 ਆਸ਼ੇਰ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 41 ਆਸ਼ੇਰ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 41,500 ਸੀ।

42 ਨਫ਼ਤਾਲੀ+ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 43 ਨਫ਼ਤਾਲੀ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 53,400 ਸੀ।

44 ਮੂਸਾ, ਹਾਰੂਨ ਅਤੇ ਇਜ਼ਰਾਈਲ ਦੇ ਗੋਤਾਂ ਦੇ 12 ਮੁਖੀਆਂ ਨੇ ਇਨ੍ਹਾਂ ਆਦਮੀਆਂ ਦੇ ਨਾਵਾਂ ਦੀ ਸੂਚੀ ਬਣਾਈ। 45 ਉਨ੍ਹਾਂ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ। 46 ਇਨ੍ਹਾਂ ਆਦਮੀਆਂ ਦੀ ਕੁੱਲ ਗਿਣਤੀ 6,03,550 ਸੀ।+

47 ਪਰ ਇਸ ਸੂਚੀ ਵਿਚ ਲੇਵੀਆਂ+ ਦੇ ਨਾਂ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਦਰਜ ਨਹੀਂ ਕੀਤੇ ਗਏ।+ 48 ਯਹੋਵਾਹ ਨੇ ਮੂਸਾ ਨੂੰ ਕਿਹਾ: 49 “ਤੂੰ ਲੇਵੀ ਦੇ ਗੋਤ ਨੂੰ ਇਸ ਸੂਚੀ ਵਿਚ ਦਰਜ ਨਾ ਕਰੀਂ ਅਤੇ ਨਾ ਹੀ ਉਨ੍ਹਾਂ ਦੀ ਗਿਣਤੀ ਹੋਰ ਇਜ਼ਰਾਈਲੀਆਂ ਦੀ ਗਿਣਤੀ ਵਿਚ ਸ਼ਾਮਲ ਕਰੀਂ।+ 50 ਤੂੰ ਲੇਵੀਆਂ ਨੂੰ ਗਵਾਹੀ+ ਦੇ ਡੇਰੇ ਦੀ ਜ਼ਿੰਮੇਵਾਰੀ ਸੌਂਪ, ਨਾਲੇ ਇਸ ਦੇ ਸਾਰੇ ਭਾਂਡਿਆਂ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਦੀ।+ ਉਹ ਡੇਰਾ ਅਤੇ ਇਸ ਦੇ ਸਾਰੇ ਭਾਂਡੇ ਚੁੱਕਣਗੇ।+ ਉਹ ਡੇਰੇ ਵਿਚ ਸੇਵਾ ਕਰਨਗੇ+ ਅਤੇ ਇਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ।+ 51 ਜਦੋਂ ਡੇਰੇ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਵੇ, ਤਾਂ ਲੇਵੀ ਇਸ ਦੀ ਇਕ-ਇਕ ਚੀਜ਼ ਖੋਲ੍ਹਣ;+ ਅਤੇ ਜਦੋਂ ਡੇਰੇ ਨੂੰ ਦੁਬਾਰਾ ਖੜ੍ਹਾ ਕੀਤਾ ਜਾਵੇ, ਤਾਂ ਉਹ ਸਾਰੀਆਂ ਚੀਜ਼ਾਂ ਜੋੜ ਕੇ ਡੇਰਾ ਖੜ੍ਹਾ ਕਰਨ; ਅਤੇ ਜੇ ਕੋਈ ਹੋਰ ਇਨਸਾਨ ਡੇਰੇ ਦੇ ਨੇੜੇ ਆਉਂਦਾ ਹੈ ਜਿਸ ਨੂੰ ਅਧਿਕਾਰ ਨਹੀਂ ਹੈ,* ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+

52 “ਛਾਉਣੀ ਵਿਚ ਤਿੰਨ-ਤਿੰਨ ਗੋਤਾਂ ਦੇ ਦਲ* ਨੂੰ ਜਗ੍ਹਾ ਦਿੱਤੀ ਗਈ ਹੈ,+ ਇਸ ਲਈ ਹਰ ਇਜ਼ਰਾਈਲੀ ਆਪਣੀ ਫ਼ੌਜੀ ਟੁਕੜੀ ਅਨੁਸਾਰ ਆਪਣੇ ਦਲ ਵਾਲੀ ਜਗ੍ਹਾ ʼਤੇ ਹੀ ਤੰਬੂ ਲਾਵੇ। 53 ਲੇਵੀ ਗਵਾਹੀ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ਤਾਂਕਿ ਇਜ਼ਰਾਈਲੀਆਂ ਦੀ ਮੰਡਲੀ ਉੱਤੇ ਮੇਰਾ ਗੁੱਸਾ ਨਾ ਭੜਕੇ।+ ਗਵਾਹੀ ਦੇ ਡੇਰੇ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਲੇਵੀਆਂ ਦੀ ਹੈ।”+

54 ਯਹੋਵਾਹ ਨੇ ਮੂਸਾ ਨੂੰ ਜੋ ਵੀ ਹੁਕਮ ਦਿੱਤਾ ਸੀ, ਇਜ਼ਰਾਈਲੀਆਂ ਨੇ ਉਸੇ ਤਰ੍ਹਾਂ ਕੀਤਾ। ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।

2 ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: 2 “ਛਾਉਣੀ ਵਿਚ ਤਿੰਨ-ਤਿੰਨ ਗੋਤਾਂ ਦੇ ਦਲ ਨੂੰ ਜਗ੍ਹਾ ਦਿੱਤੀ ਗਈ ਹੈ,+ ਇਸ ਲਈ ਸਾਰੇ ਇਜ਼ਰਾਈਲੀ ਆਪਣੇ ਦਲ ਦੀ ਜਗ੍ਹਾ ʼਤੇ ਤੰਬੂ ਲਾਉਣ। ਹਰ ਆਦਮੀ ਆਪਣੇ ਪਿਉ-ਦਾਦਿਆਂ ਦੇ ਘਰਾਣੇ ਦੇ ਝੰਡੇ* ਕੋਲ ਤੰਬੂ ਲਾਵੇ। ਹਰ ਤੰਬੂ ਦਾ ਮੂੰਹ ਮੰਡਲੀ ਦੇ ਤੰਬੂ ਵੱਲ ਹੋਵੇ ਅਤੇ ਇਸ ਦੇ ਆਲੇ-ਦੁਆਲੇ ਤੰਬੂ ਲਾਏ ਜਾਣ।

3 “ਪੂਰਬ ਵਿਚ ਸੂਰਜ ਦੇ ਚੜ੍ਹਦੇ ਪਾਸੇ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਯਹੂਦਾਹ ਦਾ ਗੋਤ ਹੋਵੇਗਾ। ਯਹੂਦਾਹ ਦੇ ਪੁੱਤਰਾਂ ਦਾ ਮੁਖੀ ਅਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ।+ 4 ਉਸ ਦੇ ਫ਼ੌਜੀਆਂ ਦੀ ਗਿਣਤੀ 74,600 ਹੈ।+ 5 ਯਹੂਦਾਹ ਦੇ ਗੋਤ ਦੇ ਇਕ ਪਾਸੇ ਯਿਸਾਕਾਰ ਦਾ ਗੋਤ ਤੰਬੂ ਲਾਵੇਗਾ; ਯਿਸਾਕਾਰ ਦੇ ਪੁੱਤਰਾਂ ਦਾ ਮੁਖੀ ਸੂਆਰ ਦਾ ਪੁੱਤਰ ਨਥਨੀਏਲ ਹੈ।+ 6 ਉਸ ਦੇ ਫ਼ੌਜੀਆਂ ਦੀ ਗਿਣਤੀ 54,400 ਹੈ।+ 7 ਯਹੂਦਾਹ ਦੇ ਗੋਤ ਦੇ ਦੂਜੇ ਪਾਸੇ ਜ਼ਬੂਲੁਨ ਦਾ ਗੋਤ ਤੰਬੂ ਲਾਵੇਗਾ। ਜ਼ਬੂਲੁਨ ਦੇ ਪੁੱਤਰਾਂ ਦਾ ਮੁਖੀ ਹੇਲੋਨ ਦਾ ਪੁੱਤਰ ਅਲੀਆਬ ਹੈ।+ 8 ਉਸ ਦੇ ਫ਼ੌਜੀਆਂ ਦੀ ਗਿਣਤੀ 57,400 ਹੈ।+

9 “ਇਸ ਦਲ ਦੇ ਫ਼ੌਜੀਆਂ ਦੀ ਕੁੱਲ ਗਿਣਤੀ 1,86,400 ਹੈ ਜਿਸ ਦੀ ਅਗਵਾਈ ਯਹੂਦਾਹ ਦਾ ਗੋਤ ਕਰੇਗਾ। ਜਦੋਂ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣਗੇ, ਤਾਂ ਕਾਫ਼ਲੇ ਵਿਚ ਇਹ ਪਹਿਲੇ ਨੰਬਰ ʼਤੇ ਹੋਣਗੇ।+

10 “ਦੱਖਣ ਵਿਚ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਰਊਬੇਨ ਦਾ ਗੋਤ+ ਹੋਵੇਗਾ। ਰਊਬੇਨ ਦੇ ਪੁੱਤਰਾਂ ਦਾ ਮੁਖੀ ਸ਼ਦੇਊਰ ਦਾ ਪੁੱਤਰ ਅਲੀਸੂਰ ਹੈ।+ 11 ਉਸ ਦੇ ਫ਼ੌਜੀਆਂ ਦੀ ਗਿਣਤੀ 46,500 ਹੈ।+ 12 ਰਊਬੇਨ ਦੇ ਗੋਤ ਦੇ ਇਕ ਪਾਸੇ ਸ਼ਿਮਓਨ ਦਾ ਗੋਤ ਤੰਬੂ ਲਾਵੇਗਾ। ਸ਼ਿਮਓਨ ਦੇ ਪੁੱਤਰਾਂ ਦਾ ਮੁਖੀ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਹੈ।+ 13 ਉਸ ਦੇ ਫ਼ੌਜੀਆਂ ਦੀ ਗਿਣਤੀ 59,300 ਹੈ।+ 14 ਰਊਬੇਨ ਦੇ ਗੋਤ ਦੇ ਦੂਜੇ ਪਾਸੇ ਗਾਦ ਦਾ ਗੋਤ ਤੰਬੂ ਲਾਵੇਗਾ; ਗਾਦ ਦੇ ਪੁੱਤਰਾਂ ਦਾ ਮੁਖੀ ਰਊਏਲ ਦਾ ਪੁੱਤਰ ਅਲਯਾਸਾਫ਼ ਹੈ।+ 15 ਉਸ ਦੇ ਫ਼ੌਜੀਆਂ ਦੀ ਗਿਣਤੀ 45,650 ਹੈ।+

16 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,51,450 ਹੈ ਜਿਸ ਦੀ ਅਗਵਾਈ ਰਊਬੇਨ ਦਾ ਗੋਤ ਕਰੇਗਾ। ਕਾਫ਼ਲੇ ਵਿਚ ਇਹ ਦੂਜੇ ਨੰਬਰ ʼਤੇ ਹੋਣਗੇ।+

17 “ਜਦੋਂ ਮੰਡਲੀ ਦੇ ਤੰਬੂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਵੇਗਾ,+ ਤਾਂ ਲੇਵੀਆਂ ਦਾ ਦਲ ਦੂਸਰੇ ਦਲਾਂ ਦੇ ਵਿਚਕਾਰ ਹੋਵੇ।

“ਤਿੰਨ ਗੋਤਾਂ ਵਾਲਾ ਹਰ ਦਲ ਛਾਉਣੀ ਵਿਚ ਜਿਸ ਤਰਤੀਬ ਵਿਚ ਤੰਬੂ ਲਾਵੇਗਾ, ਉਸੇ ਤਰਤੀਬ ਵਿਚ ਉਹ ਸਫ਼ਰ ਕਰੇ+ ਅਤੇ ਕਾਫ਼ਲੇ ਵਿਚ ਹਰ ਕੋਈ ਆਪੋ-ਆਪਣੀ ਜਗ੍ਹਾ ਰਹੇ।

18 “ਪੱਛਮ ਵਿਚ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਇਫ਼ਰਾਈਮ ਦਾ ਗੋਤ ਹੋਵੇਗਾ। ਇਫ਼ਰਾਈਮ ਦੇ ਪੁੱਤਰਾਂ ਦਾ ਮੁਖੀ ਅਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ।+ 19 ਉਸ ਦੇ ਫ਼ੌਜੀਆਂ ਦੀ ਗਿਣਤੀ 40,500 ਹੈ।+ 20 ਇਫ਼ਰਾਈਮ ਦੇ ਗੋਤ ਦੇ ਇਕ ਪਾਸੇ ਮਨੱਸ਼ਹ ਦਾ ਗੋਤ+ ਤੰਬੂ ਲਾਵੇਗਾ। ਮਨੱਸ਼ਹ ਦੇ ਪੁੱਤਰਾਂ ਦਾ ਮੁਖੀ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ।+ 21 ਉਸ ਦੇ ਫ਼ੌਜੀਆਂ ਦੀ ਗਿਣਤੀ 32,200 ਹੈ।+ 22 ਇਫ਼ਰਾਈਮ ਦੇ ਗੋਤ ਦੇ ਦੂਜੇ ਪਾਸੇ ਬਿਨਯਾਮੀਨ ਦਾ ਗੋਤ ਤੰਬੂ ਲਾਵੇਗਾ; ਬਿਨਯਾਮੀਨ ਦੇ ਪੁੱਤਰਾਂ ਦਾ ਮੁਖੀ ਗਿਦਓਨੀ ਦਾ ਪੁੱਤਰ ਅਬੀਦਾਨ ਹੈ।+ 23 ਉਸ ਦੇ ਫ਼ੌਜੀਆਂ ਦੀ ਗਿਣਤੀ 35,400 ਹੈ।+

24 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,08,100 ਹੈ ਜਿਸ ਦੀ ਅਗਵਾਈ ਇਫ਼ਰਾਈਮ ਦਾ ਗੋਤ ਕਰੇਗਾ। ਕਾਫ਼ਲੇ ਵਿਚ ਇਹ ਤੀਜੇ ਨੰਬਰ ʼਤੇ ਹੋਣਗੇ।+

25 “ਉੱਤਰ ਵਿਚ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਦਾਨ ਦਾ ਗੋਤ ਹੋਵੇਗਾ। ਦਾਨ ਦੇ ਪੁੱਤਰਾਂ ਦਾ ਮੁਖੀ ਅਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਹੈ।+ 26 ਉਸ ਦੇ ਫ਼ੌਜੀਆਂ ਦੀ ਗਿਣਤੀ 62,700 ਹੈ।+ 27 ਦਾਨ ਦੇ ਗੋਤ ਦੇ ਇਕ ਪਾਸੇ ਆਸ਼ੇਰ ਦਾ ਗੋਤ ਤੰਬੂ ਲਾਵੇਗਾ। ਆਸ਼ੇਰ ਦੇ ਪੁੱਤਰਾਂ ਦਾ ਮੁਖੀ ਆਕਰਾਨ ਦਾ ਪੁੱਤਰ ਪਗੀਏਲ ਹੈ।+ 28 ਉਸ ਦੇ ਫ਼ੌਜੀਆਂ ਦੀ ਗਿਣਤੀ 41,500 ਹੈ।+ 29 ਦਾਨ ਦੇ ਗੋਤ ਦੇ ਦੂਜੇ ਪਾਸੇ ਨਫ਼ਤਾਲੀ ਦਾ ਗੋਤ ਤੰਬੂ ਲਾਵੇਗਾ। ਨਫ਼ਤਾਲੀ ਦੇ ਪੁੱਤਰਾਂ ਦਾ ਮੁਖੀ ਏਨਾਨ ਦਾ ਪੁੱਤਰ ਅਹੀਰਾ ਹੈ।+ 30 ਉਸ ਦੇ ਫ਼ੌਜੀਆਂ ਦੀ ਗਿਣਤੀ 53,400 ਹੈ।+

31 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,57,600 ਹੈ ਜਿਸ ਦੀ ਅਗਵਾਈ ਦਾਨ ਦਾ ਗੋਤ ਕਰੇਗਾ। ਇਜ਼ਰਾਈਲ ਦੇ ਤਿੰਨ-ਤਿੰਨ ਗੋਤਾਂ ਦੇ ਦਲਾਂ ਅਨੁਸਾਰ ਇਹ ਕਾਫ਼ਲੇ ਦੇ ਅਖ਼ੀਰ ਵਿਚ ਹੋਣਗੇ।”+

32 ਇਨ੍ਹਾਂ ਇਜ਼ਰਾਈਲੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ ਸੀ। ਸਾਰੇ ਦਲਾਂ ਦੇ ਫ਼ੌਜੀਆਂ ਦੀ ਕੁੱਲ ਗਿਣਤੀ 6,03,550 ਸੀ।+ 33 ਪਰ ਇਜ਼ਰਾਈਲੀਆਂ ਦੀ ਸੂਚੀ ਵਿਚ ਲੇਵੀਆਂ ਦੇ ਨਾਂ ਦਰਜ ਨਹੀਂ ਕੀਤੇ ਗਏ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 34 ਇਜ਼ਰਾਈਲੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਉਹ ਆਪੋ-ਆਪਣੇ ਤਿੰਨ ਗੋਤਾਂ ਦੇ ਦਲਾਂ ਅਨੁਸਾਰ ਅਤੇ ਆਪਣੇ ਪਰਿਵਾਰਾਂ ਅਤੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਹੀ ਛਾਉਣੀ ਵਿਚ ਤੰਬੂ ਲਾਉਂਦੇ ਸਨ+ ਅਤੇ ਇਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਸਨ।+

3 ਹਾਰੂਨ ਅਤੇ ਮੂਸਾ ਦੀ ਇਹ ਵੰਸ਼ਾਵਲੀ ਉਸ ਸਮੇਂ ਦੀ ਹੈ ਜਦੋਂ ਯਹੋਵਾਹ ਨੇ ਸੀਨਈ ਪਹਾੜ+ ਉੱਤੇ ਮੂਸਾ ਨਾਲ ਗੱਲ ਕੀਤੀ ਸੀ। 2 ਇਹ ਹਾਰੂਨ ਦੇ ਪੁੱਤਰਾਂ ਦੇ ਨਾਂ ਸਨ: ਜੇਠਾ ਨਾਦਾਬ, ਅਬੀਹੂ,+ ਅਲਆਜ਼ਾਰ+ ਅਤੇ ਈਥਾਮਾਰ।+ 3 ਇਹ ਹਾਰੂਨ ਦੇ ਪੁੱਤਰਾਂ ਦੇ ਨਾਂ ਸਨ ਜਿਨ੍ਹਾਂ ਨੂੰ ਚੁਣਿਆ ਗਿਆ ਸੀ* ਅਤੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।*+ 4 ਪਰ ਨਾਦਾਬ ਅਤੇ ਅਬੀਹੂ ਯਹੋਵਾਹ ਸਾਮ੍ਹਣੇ ਮਰ ਗਏ ਸਨ ਕਿਉਂਕਿ ਉਨ੍ਹਾਂ ਨੇ ਸੀਨਈ ਦੀ ਉਜਾੜ ਵਿਚ ਯਹੋਵਾਹ ਅੱਗੇ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਧੂਪ ਧੁਖਾਇਆ ਸੀ।+ ਉਨ੍ਹਾਂ ਦੇ ਕੋਈ ਪੁੱਤਰ ਨਹੀਂ ਸੀ। ਪਰ ਅਲਆਜ਼ਾਰ+ ਅਤੇ ਈਥਾਮਾਰ+ ਆਪਣੇ ਪਿਤਾ ਹਾਰੂਨ ਨਾਲ ਪੁਜਾਰੀਆਂ ਵਜੋਂ ਸੇਵਾ ਕਰਦੇ ਰਹੇ।

5 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 6 “ਲੇਵੀ ਦੇ ਗੋਤ ਦੇ ਆਦਮੀਆਂ ਨੂੰ ਪੁਜਾਰੀ ਹਾਰੂਨ ਦੇ ਸਾਮ੍ਹਣੇ ਖੜ੍ਹਾ ਕਰ+ ਅਤੇ ਉਹ ਉਸ ਦੀ ਮਦਦ ਕਰਨਗੇ।+ 7 ਉਹ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਡੇਰੇ ਵਿਚ ਸੇਵਾ ਕਰ ਕੇ ਹਾਰੂਨ ਅਤੇ ਸਾਰੀ ਮੰਡਲੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। 8 ਉਹ ਮੰਡਲੀ ਦੇ ਤੰਬੂ ਦੇ ਸਾਰੇ ਸਾਮਾਨ ਦੀ ਦੇਖ-ਭਾਲ ਕਰਨ+ ਅਤੇ ਡੇਰੇ ਵਿਚ ਸੇਵਾ ਕਰ ਕੇ ਸਾਰੇ ਇਜ਼ਰਾਈਲੀਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।+ 9 ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੌਂਪ ਦੇ। ਇਜ਼ਰਾਈਲੀਆਂ ਵਿੱਚੋਂ ਲੇਵੀ ਹਾਰੂਨ ਨੂੰ ਦਿੱਤੇ ਗਏ ਹਨ ਤਾਂਕਿ ਉਹ ਉਸ ਦੀ ਮਦਦ ਕਰਨ।+ 10 ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਨਿਯੁਕਤ ਕਰ ਅਤੇ ਉਹ ਪੁਜਾਰੀਆਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।+ ਜੇ ਕੋਈ* ਪਵਿੱਤਰ ਸਥਾਨ ਦੇ ਨੇੜੇ ਆਉਂਦਾ ਹੈ ਜਿਸ ਨੂੰ ਅਧਿਕਾਰ ਨਹੀਂ ਹੈ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।”+

11 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 12 “ਦੇਖ! ਮੈਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ* ਦੀ ਜਗ੍ਹਾ ਲੇਵੀਆਂ ਨੂੰ ਲੈਂਦਾ ਹਾਂ+ ਅਤੇ ਸਾਰੇ ਲੇਵੀ ਮੇਰੇ ਹੋਣਗੇ। 13 ਹਰ ਜੇਠਾ ਮੇਰਾ ਹੈ।+ ਜਿਸ ਦਿਨ ਮੈਂ ਮਿਸਰ ਵਿਚ ਹਰ ਜੇਠੇ ਨੂੰ ਮਾਰਿਆ ਸੀ,+ ਉਸ ਦਿਨ ਮੈਂ ਇਜ਼ਰਾਈਲ ਦੇ ਹਰ ਜੇਠੇ ਨੂੰ ਆਪਣੇ ਲਈ ਪਵਿੱਤਰ ਕੀਤਾ, ਚਾਹੇ ਉਹ ਇਨਸਾਨ ਦਾ ਸੀ ਜਾਂ ਜਾਨਵਰ ਦਾ।+ ਸਾਰੇ ਜੇਠੇ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।”

14 ਯਹੋਵਾਹ ਨੇ ਸੀਨਈ ਦੀ ਉਜਾੜ+ ਵਿਚ ਮੂਸਾ ਨਾਲ ਗੱਲ ਕਰਦੇ ਹੋਏ ਕਿਹਾ: 15 “ਤੂੰ ਲੇਵੀ ਦੇ ਸਾਰੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਤੇ ਪਰਿਵਾਰਾਂ ਅਨੁਸਾਰ ਬਣਾ। ਤੂੰ ਇਸ ਸੂਚੀ ਵਿਚ ਹਰ ਆਦਮੀ ਅਤੇ ਮੁੰਡੇ ਦਾ ਨਾਂ ਦਰਜ ਕਰ ਜਿਸ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਹੈ।”+ 16 ਇਸ ਲਈ ਮੂਸਾ ਨੇ ਯਹੋਵਾਹ ਦੇ ਹੁਕਮ ਅਨੁਸਾਰ ਉਨ੍ਹਾਂ ਦੇ ਨਾਵਾਂ ਦੀ ਸੂਚੀ ਬਣਾਈ, ਠੀਕ ਜਿਵੇਂ ਉਸ ਨੂੰ ਹੁਕਮ ਦਿੱਤਾ ਗਿਆ ਸੀ। 17 ਇਹ ਲੇਵੀ ਦੇ ਪੁੱਤਰਾਂ ਦੇ ਨਾਂ ਸਨ: ਗੇਰਸ਼ੋਨ, ਕਹਾਥ ਅਤੇ ਮਰਾਰੀ।+

18 ਗੇਰਸ਼ੋਨ ਦੇ ਪੁੱਤਰਾਂ ਦੇ ਨਾਂ ਸਨ ਲਿਬਨੀ ਅਤੇ ਸ਼ਿਮਈ ਜਿਨ੍ਹਾਂ ਤੋਂ ਉਨ੍ਹਾਂ ਦੇ ਪਰਿਵਾਰ ਬਣੇ।+

19 ਕਹਾਥ ਦੇ ਪੁੱਤਰਾਂ ਦੇ ਨਾਂ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ+ ਜਿਨ੍ਹਾਂ ਤੋਂ ਉਨ੍ਹਾਂ ਦੇ ਪਰਿਵਾਰ ਬਣੇ।

20 ਮਰਾਰੀ ਦੇ ਪੁੱਤਰਾਂ ਦੇ ਨਾਂ ਸਨ ਮਹਲੀ+ ਅਤੇ ਮੂਸ਼ੀ+ ਜਿਨ੍ਹਾਂ ਤੋਂ ਉਨ੍ਹਾਂ ਦੇ ਪਰਿਵਾਰ ਬਣੇ।

ਇਹ ਲੇਵੀਆਂ ਦੇ ਪਰਿਵਾਰਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ।

21 ਗੇਰਸ਼ੋਨ ਤੋਂ ਲਿਬਨੀਆਂ ਦਾ ਪਰਿਵਾਰ+ ਅਤੇ ਸ਼ਿਮਈਆਂ ਦਾ ਪਰਿਵਾਰ ਬਣਿਆ। ਇਹ ਗੇਰਸ਼ੋਨੀਆਂ ਦੇ ਪਰਿਵਾਰ ਸਨ। 22 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 7,500 ਸੀ+ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ। 23 ਗੇਰਸ਼ੋਨੀਆਂ ਦੇ ਪਰਿਵਾਰਾਂ ਨੇ ਪੱਛਮ ਵਿਚ ਡੇਰੇ ਦੇ ਪਿਛਲੇ ਪਾਸੇ ਆਪਣੇ ਤੰਬੂ ਲਾਏ ਸਨ।+ 24 ਗੇਰਸ਼ੋਨੀਆਂ ਦੇ ਘਰਾਣੇ* ਦਾ ਮੁਖੀ ਲਾਏਲ ਦਾ ਪੁੱਤਰ ਅਲਯਾਸਾਫ਼ ਸੀ। 25 ਡੇਰੇ ਵਿਚ ਗੇਰਸ਼ੋਨ ਦੇ ਪੁੱਤਰਾਂ ਨੂੰ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ:+ ਮੰਡਲੀ ਦਾ ਤੰਬੂ,+ ਇਸ ਨੂੰ ਢਕਣ ਵਾਲੇ ਪਰਦੇ,+ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਲੱਗਾ ਪਰਦਾ,+ 26 ਡੇਰੇ ਅਤੇ ਵੇਦੀ ਦੇ ਆਲੇ-ਦੁਆਲੇ ਲੱਗੀ ਵਿਹੜੇ ਦੀ ਵਾੜ ਦੇ ਪਰਦੇ,+ ਵਿਹੜੇ ਦੇ ਦਰਵਾਜ਼ੇ ʼਤੇ ਲੱਗਾ ਪਰਦਾ+ ਅਤੇ ਇਸ ਦੀਆਂ ਰੱਸੀਆਂ। ਗੇਰਸ਼ੋਨੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।

27 ਕਹਾਥ ਤੋਂ ਅਮਰਾਮੀਆਂ ਦਾ ਪਰਿਵਾਰ, ਯਿਸਹਾਰੀਆਂ ਦਾ ਪਰਿਵਾਰ, ਹਬਰੋਨੀਆਂ ਦਾ ਪਰਿਵਾਰ ਅਤੇ ਉਜ਼ੀਏਲੀਆਂ ਦਾ ਪਰਿਵਾਰ ਬਣਿਆ। ਇਹ ਕਹਾਥੀਆਂ ਦੇ ਪਰਿਵਾਰ ਸਨ।+ 28 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 8,600 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ। ਕਹਾਥੀਆਂ ਨੂੰ ਪਵਿੱਤਰ ਸਥਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।+ 29 ਕਹਾਥ ਦੇ ਪੁੱਤਰਾਂ ਦੇ ਪਰਿਵਾਰਾਂ ਨੇ ਡੇਰੇ ਦੇ ਦੱਖਣ ਵਿਚ ਤੰਬੂ ਲਾਏ ਸਨ।+ 30 ਕਹਾਥੀਆਂ ਦੇ ਪਿਉ-ਦਾਦਿਆਂ ਦੇ ਘਰਾਣੇ ਦਾ ਮੁਖੀ ਉਜ਼ੀਏਲ ਦਾ ਪੁੱਤਰ ਅਲਸਾਫਾਨ ਸੀ।+ 31 ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ: ਇਕਰਾਰ ਦਾ ਸੰਦੂਕ,+ ਮੇਜ਼,+ ਸ਼ਮਾਦਾਨ,+ ਵੇਦੀਆਂ,+ ਪਵਿੱਤਰ ਸਥਾਨ ਵਿਚ ਸੇਵਾ ਕਰਨ ਲਈ ਵਰਤਿਆ ਜਾਂਦਾ ਸਾਮਾਨ+ ਅਤੇ ਅੰਦਰਲਾ ਪਰਦਾ।+ ਕਹਾਥੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।+

32 ਪੁਜਾਰੀ ਹਾਰੂਨ ਦਾ ਪੁੱਤਰ ਅਲਆਜ਼ਾਰ+ ਲੇਵੀਆਂ ਦੇ ਮੁਖੀਆਂ ਦਾ ਪ੍ਰਧਾਨ ਸੀ। ਉਹ ਪਵਿੱਤਰ ਸਥਾਨ ਵਿਚ ਜ਼ਿੰਮੇਵਾਰੀਆਂ ਨਿਭਾਉਣ ਵਾਲਿਆਂ ਦੀ ਨਿਗਰਾਨੀ ਕਰਦਾ ਸੀ।

33 ਮਰਾਰੀ ਤੋਂ ਮਹਲੀਆਂ ਦਾ ਪਰਿਵਾਰ ਅਤੇ ਮੂਸ਼ੀਆਂ ਦਾ ਪਰਿਵਾਰ ਬਣਿਆ। ਇਹ ਮਰਾਰੀਆਂ ਦੇ ਪਰਿਵਾਰ ਸਨ।+ 34 ਉਨ੍ਹਾਂ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 6,200 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ।+ 35 ਮਰਾਰੀਆਂ ਦੇ ਪਿਉ-ਦਾਦਿਆਂ ਦੇ ਘਰਾਣੇ ਦਾ ਮੁਖੀ ਅਬੀਹੈਲ ਦਾ ਪੁੱਤਰ ਸੂਰੀਏਲ ਸੀ। ਉਨ੍ਹਾਂ ਨੇ ਡੇਰੇ ਦੇ ਉੱਤਰ ਵਿਚ ਤੰਬੂ ਲਾਏ ਸਨ।+ 36 ਮਰਾਰੀ ਦੇ ਪੁੱਤਰਾਂ ਦੀ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੀ: ਡੇਰੇ ਦੇ ਚੌਖਟੇ,*+ ਇਸ ਦੇ ਡੰਡੇ,+ ਥੰਮ੍ਹ,+ ਸੁਰਾਖ਼ਾਂ ਵਾਲੀਆਂ ਚੌਂਕੀਆਂ ਅਤੇ ਇਸ ਦਾ ਸਾਰਾ ਸਾਮਾਨ।+ ਮਰਾਰੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।+ 37 ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਵਿਹੜੇ ਦੀ ਵਾੜ ਦੇ ਥੰਮ੍ਹਾਂ, ਉਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਕਿੱਲੀਆਂ ਅਤੇ ਰੱਸੀਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ।

38 ਮੂਸਾ, ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਪੂਰਬ ਵਿਚ ਸੂਰਜ ਦੇ ਚੜ੍ਹਦੇ ਪਾਸੇ ਵੱਲ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਆਪਣੇ ਤੰਬੂ ਲਾਏ ਸਨ। ਉਨ੍ਹਾਂ ਨੇ ਪਵਿੱਤਰ ਸਥਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨਿਭਾ ਕੇ ਇਜ਼ਰਾਈਲੀਆਂ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨਾ ਸੀ। ਜੇ ਕੋਈ* ਡੇਰੇ ਦੇ ਨੇੜੇ ਆਉਂਦਾ ਸੀ ਜਿਸ ਨੂੰ ਅਧਿਕਾਰ ਨਹੀਂ ਸੀ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਣਾ ਸੀ।+

39 ਸਾਰੇ ਲੇਵੀ ਆਦਮੀਆਂ ਅਤੇ ਮੁੰਡਿਆਂ ਦੀ ਗਿਣਤੀ 22,000 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ। ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਅਤੇ ਹਾਰੂਨ ਨੇ ਉਨ੍ਹਾਂ ਸਾਰਿਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਬਣਾਈ ਸੀ।

40 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਸਾਰੇ ਇਜ਼ਰਾਈਲੀ ਜੇਠਿਆਂ ਦੀ ਗਿਣਤੀ ਕਰ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਹੈ+ ਅਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਬਣਾ। 41 ਤੂੰ ਮੇਰੇ ਲਈ ਇਜ਼ਰਾਈਲ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਨੂੰ ਲੈ ਅਤੇ ਇਜ਼ਰਾਈਲੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠੇ ਲੈ।+ ਮੈਂ ਯਹੋਵਾਹ ਹਾਂ।” 42 ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਨੇ ਇਜ਼ਰਾਈਲ ਦੇ ਸਾਰੇ ਜੇਠਿਆਂ ਦੀ ਸੂਚੀ ਬਣਾਈ। 43 ਸੂਚੀ ਵਿਚ ਦਰਜ ਕੀਤੇ ਗਏ ਸਾਰੇ ਜੇਠਿਆਂ ਦੀ ਗਿਣਤੀ 22,273 ਸੀ ਜਿਨ੍ਹਾਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ।

44 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 45 “ਤੂੰ ਇਜ਼ਰਾਈਲ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਨੂੰ ਲੈ ਅਤੇ ਇਜ਼ਰਾਈਲੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠੇ ਲੈ। ਸਾਰੇ ਲੇਵੀ ਮੇਰੇ ਹੋਣਗੇ। ਮੈਂ ਯਹੋਵਾਹ ਹਾਂ। 46 ਇਜ਼ਰਾਈਲੀਆਂ ਦੇ ਜੇਠਿਆਂ ਦੀ ਗਿਣਤੀ ਲੇਵੀਆਂ ਦੀ ਗਿਣਤੀ ਨਾਲੋਂ 273 ਜ਼ਿਆਦਾ ਹੈ,+ ਇਸ ਲਈ ਤੂੰ ਇਨ੍ਹਾਂ ਵਾਧੂ ਜੇਠਿਆਂ ਦੀ ਰਿਹਾਈ ਦੀ ਕੀਮਤ ਲੈ।+ 47 ਤੂੰ ਹਰ ਜੇਠੇ ਲਈ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਪੰਜ ਸ਼ੇਕੇਲ*+ ਚਾਂਦੀ ਲੈ। ਇਕ ਸ਼ੇਕੇਲ 20 ਗੀਰਾਹ* ਦੇ ਬਰਾਬਰ ਹੁੰਦਾ ਹੈ।+ 48 ਤੂੰ ਇਨ੍ਹਾਂ ਵਾਧੂ ਜੇਠਿਆਂ ਦੀ ਰਿਹਾਈ ਦੀ ਕੀਮਤ ਲੈ ਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਜਿਨ੍ਹਾਂ ਦੀ ਗਿਣਤੀ ਲੇਵੀਆਂ ਨਾਲੋਂ ਜ਼ਿਆਦਾ ਹੈ।” 49 ਇਸ ਲਈ ਮੂਸਾ ਨੇ ਇਨ੍ਹਾਂ ਵਾਧੂ ਜੇਠਿਆਂ ਦੀ ਰਿਹਾਈ ਦੀ ਕੀਮਤ ਲਈ ਜਿਨ੍ਹਾਂ ਦੀ ਗਿਣਤੀ ਲੇਵੀਆਂ ਨਾਲੋਂ ਜ਼ਿਆਦਾ ਸੀ। 50 ਉਸ ਨੇ ਇਜ਼ਰਾਈਲੀਆਂ ਦੇ ਇਨ੍ਹਾਂ ਜੇਠਿਆਂ ਤੋਂ ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ 1,365 ਸ਼ੇਕੇਲ ਚਾਂਦੀ ਲਈ। 51 ਫਿਰ ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਨੇ ਰਿਹਾਈ ਦੀ ਕੀਮਤ ਦਾ ਸਾਰਾ ਪੈਸਾ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿੱਤਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

4 ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: 2 “ਲੇਵੀ ਦੇ ਪੁੱਤਰਾਂ ਵਿੱਚੋਂ ਕਹਾਥ ਦੇ ਪੁੱਤਰਾਂ+ ਦੀ ਗਿਣਤੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਕਰੋ। 3 ਤੁਸੀਂ 30+ ਤੋਂ 50+ ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਦਰਜ ਕਰੋ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਹੈ।+

4 “ਕਹਾਥ ਦੇ ਪੁੱਤਰਾਂ ਨੇ ਮੰਡਲੀ ਦੇ ਤੰਬੂ ਵਿਚ ਇਹ ਸੇਵਾ ਕਰਨੀ+ ਹੈ ਜੋ ਅੱਤ ਪਵਿੱਤਰ ਹੈ: 5 ਜਦ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣ, ਤਾਂ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਵਿਚ ਆ ਕੇ ਗਵਾਹੀ ਦੇ ਸੰਦੂਕ ਕੋਲ ਲੱਗਾ ਪਰਦਾ+ ਲਾਹੁਣ ਅਤੇ ਉਸ ਨਾਲ ਇਸ ਸੰਦੂਕ+ ਨੂੰ ਢਕ ਦੇਣ। 6 ਉਹ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਬਣੇ ਪਰਦੇ ਨਾਲ ਢਕਣ ਅਤੇ ਇਸ ਉੱਤੇ ਗੂੜ੍ਹੇ ਨੀਲੇ ਰੰਗ ਦਾ ਕੱਪੜਾ ਪਾ ਦੇਣ। ਸੰਦੂਕ ਨੂੰ ਚੁੱਕਣ ਲਈ ਇਸ ਦੇ ਛੱਲਿਆਂ ਵਿਚ ਡੰਡੇ+ ਪਾਉਣ।

7 “ਨਾਲੇ ਉਹ ਚੜ੍ਹਾਵੇ ਦੀਆਂ ਰੋਟੀਆਂ ਵਾਲੇ ਮੇਜ਼+ ਦੇ ਉੱਪਰ ਨੀਲਾ ਕੱਪੜਾ ਪਾਉਣ ਅਤੇ ਉਸ ਉੱਤੇ ਥਾਲੀਆਂ, ਪਿਆਲੇ ਅਤੇ ਪੀਣ ਦੀ ਭੇਟ ਚੜ੍ਹਾਉਣ ਲਈ ਗੜਵੇ ਤੇ ਕਟੋਰੇ ਰੱਖਣ।+ ਫਿਰ ਪਵਿੱਤਰ ਰੋਟੀਆਂ+ ਮੇਜ਼ ਉੱਤੇ ਰੱਖੀਆਂ ਜਾਣ। 8 ਫਿਰ ਉਹ ਮੇਜ਼ ਉੱਤੇ ਗੂੜ੍ਹੇ ਲਾਲ ਰੰਗ ਦਾ ਕੱਪੜਾ ਪਾ ਕੇ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਨਾਲ ਢਕਣ ਅਤੇ ਇਸ ਨੂੰ ਚੁੱਕਣ ਲਈ ਇਸ ਦੇ ਛੱਲਿਆਂ ਵਿਚ ਡੰਡੇ+ ਪਾਉਣ। 9 ਫਿਰ ਉਹ ਨੀਲੇ ਰੰਗ ਦਾ ਕੱਪੜਾ ਲੈ ਕੇ ਸ਼ਮਾਦਾਨ,+ ਦੀਵਿਆਂ,+ ਚਿਮਟੀਆਂ, ਅੱਗ ਚੁੱਕਣ ਵਾਲੇ ਕੜਛਿਆਂ+ ਅਤੇ ਦੀਵਿਆਂ ਲਈ ਤੇਲ ਵਾਲੇ ਸਾਰੇ ਭਾਂਡਿਆਂ ਨੂੰ ਢਕ ਦੇਣ। 10 ਉਹ ਸ਼ਮਾਦਾਨ ਅਤੇ ਇਸ ਦੇ ਸਾਰੇ ਸਾਮਾਨ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਵਿਚ ਲਪੇਟਣ ਅਤੇ ਇਸ ਨੂੰ ਚੁੱਕਣ ਲਈ ਬੱਲੀ ਉੱਤੇ ਰੱਖਣ। 11 ਉਹ ਸੋਨੇ ਦੀ ਵੇਦੀ+ ਉੱਤੇ ਨੀਲਾ ਕੱਪੜਾ ਪਾਉਣ ਅਤੇ ਫਿਰ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਨਾਲ ਢਕਣ ਅਤੇ ਵੇਦੀ ਨੂੰ ਚੁੱਕਣ ਲਈ ਇਸ ਦੇ ਛੱਲਿਆਂ ਵਿਚ ਡੰਡੇ+ ਪਾਉਣ। 12 ਫਿਰ ਉਹ ਪਵਿੱਤਰ ਸਥਾਨ ਵਿਚ ਸੇਵਾ ਲਈ ਵਰਤਿਆ ਜਾਂਦਾ ਸਾਰਾ ਸਾਮਾਨ+ ਨੀਲੇ ਕੱਪੜੇ ਵਿਚ ਲਪੇਟਣ ਅਤੇ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਨਾਲ ਢਕਣ ਅਤੇ ਇਸ ਨੂੰ ਚੁੱਕਣ ਲਈ ਬੱਲੀ ਉੱਤੇ ਰੱਖਣ।

13 “ਉਹ ਵੇਦੀ ਤੋਂ ਸਾਰੀ ਸੁਆਹ* ਚੁੱਕਣ+ ਅਤੇ ਵੇਦੀ ਉੱਤੇ ਬੈਂਗਣੀ ਉੱਨ ਦਾ ਕੱਪੜਾ ਪਾ ਦੇਣ। 14 ਫਿਰ ਉਹ ਇਸ ਉੱਤੇ ਵੇਦੀ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ ਰੱਖਣ: ਅੱਗ ਚੁੱਕਣ ਵਾਲੇ ਕੜਛੇ, ਕਾਂਟੇ, ਬੇਲਚੇ, ਕਟੋਰੇ।+ ਉਹ ਇਸ ਨੂੰ ਸੀਲ ਮੱਛੀ ਦੀ ਖੱਲ ਦੇ ਪਰਦੇ ਨਾਲ ਢਕਣ ਅਤੇ ਵੇਦੀ ਨੂੰ ਚੁੱਕਣ ਲਈ ਇਸ ਦੇ ਛੱਲਿਆਂ ਵਿਚ ਡੰਡੇ+ ਪਾਉਣ।

15 “ਜਦ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣ, ਤਾਂ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਸਥਾਨ ਅਤੇ ਇਸ ਦੇ ਸਾਰੇ ਸਾਮਾਨ ਨੂੰ ਜ਼ਰੂਰ ਢਕ ਦੇਣ।+ ਫਿਰ ਕਹਾਥ ਦੇ ਪੁੱਤਰ ਆ ਕੇ ਇਨ੍ਹਾਂ ਨੂੰ ਚੁੱਕਣ,+ ਪਰ ਉਹ ਪਵਿੱਤਰ ਸਥਾਨ ਦੀਆਂ ਚੀਜ਼ਾਂ ਨੂੰ ਹੱਥ ਨਾ ਲਾਉਣ, ਨਹੀਂ ਤਾਂ ਉਹ ਮਰ ਜਾਣਗੇ।+ ਮੰਡਲੀ ਦੇ ਤੰਬੂ ਦੀਆਂ ਇਨ੍ਹਾਂ ਚੀਜ਼ਾਂ ਦੀ ਜ਼ਿੰਮੇਵਾਰੀ ਕਹਾਥ ਦੇ ਪੁੱਤਰਾਂ ਦੀ ਹੈ।

16 “ਇਹ ਸਾਰੀਆਂ ਚੀਜ਼ਾਂ ਪੁਜਾਰੀ ਹਾਰੂਨ ਦੇ ਪੁੱਤਰ ਅਲਆਜ਼ਾਰ+ ਦੀ ਨਿਗਰਾਨੀ ਅਧੀਨ ਹਨ: ਦੀਵਿਆਂ ਲਈ ਤੇਲ,+ ਖ਼ੁਸ਼ਬੂਦਾਰ ਧੂਪ,+ ਰੋਜ਼ ਚੜ੍ਹਾਇਆ ਜਾਂਦਾ ਅਨਾਜ ਦਾ ਚੜ੍ਹਾਵਾ ਅਤੇ ਪਵਿੱਤਰ ਤੇਲ।+ ਉਹ ਪਵਿੱਤਰ ਸਥਾਨ, ਇਸ ਦੇ ਸਾਰੇ ਸਾਮਾਨ, ਤੰਬੂ ਅਤੇ ਇਸ ਵਿਚ ਵਰਤੇ ਜਾਣ ਵਾਲੇ ਸਾਰੇ ਸਾਮਾਨ ਦੀ ਨਿਗਰਾਨੀ ਕਰਦਾ ਹੈ।”

17 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ: 18 “ਤੁਸੀਂ ਲੇਵੀਆਂ ਵਿੱਚੋਂ ਕਹਾਥੀਆਂ ਦੇ ਪਰਿਵਾਰਾਂ+ ਨੂੰ ਨਾਸ਼ ਨਹੀਂ ਹੋਣ ਦੇਣਾ। 19 ਪਰ ਤੁਸੀਂ ਉਨ੍ਹਾਂ ਲਈ ਇਹ ਸਭ ਕੁਝ ਕਰੋ ਤਾਂਕਿ ਉਹ ਜੀਉਂਦੇ ਰਹਿਣ ਅਤੇ ਅੱਤ ਪਵਿੱਤਰ ਚੀਜ਼ਾਂ ਦੇ ਨੇੜੇ ਆਉਣ ਕਰ ਕੇ ਮਰ ਨਾ ਜਾਣ।+ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਅੰਦਰ ਜਾ ਕੇ ਹਰੇਕ ਨੂੰ ਸੇਵਾ ਦਾ ਕੰਮ ਸੌਂਪਣ ਅਤੇ ਉਨ੍ਹਾਂ ਨੂੰ ਦੱਸਣ ਕਿ ਕਿਸ ਨੇ ਕਿਹੜਾ-ਕਿਹੜਾ ਸਾਮਾਨ ਚੁੱਕਣਾ ਹੈ। 20 ਕਹਾਥੀ ਪਵਿੱਤਰ ਸਥਾਨ ਦੇ ਅੰਦਰ ਜਾ ਕੇ ਇਕ ਪਲ ਲਈ ਵੀ ਪਵਿੱਤਰ ਚੀਜ਼ਾਂ ਨੂੰ ਨਾ ਦੇਖਣ, ਨਹੀਂ ਤਾਂ ਉਹ ਮਰ ਜਾਣਗੇ।”+

21 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 22 “ਗੇਰਸ਼ੋਨ ਦੇ ਪੁੱਤਰਾਂ+ ਦੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਤੇ ਪਰਿਵਾਰਾਂ ਅਨੁਸਾਰ ਗਿਣਤੀ ਕਰ। 23 ਤੂੰ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕਰ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੈ। 24 ਗੇਰਸ਼ੋਨੀਆਂ ਦੇ ਪਰਿਵਾਰਾਂ ਨੂੰ ਡੇਰੇ ਦੀਆਂ ਇਨ੍ਹਾਂ ਚੀਜ਼ਾਂ ਦੀ ਦੇਖ-ਰੇਖ ਕਰਨ ਅਤੇ ਇਨ੍ਹਾਂ ਨੂੰ ਚੁੱਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ:+ 25 ਉਹ ਡੇਰੇ ਦੇ ਪਰਦੇ,+ ਮੰਡਲੀ ਦੇ ਤੰਬੂ ਦੇ ਪਰਦੇ, ਸੀਲ ਮੱਛੀ ਦੀ ਖੱਲ ਦਾ ਪਰਦਾ+ ਅਤੇ ਇਸ ਦੇ ਹੇਠਾਂ ਵਾਲਾ ਪਰਦਾ, ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਲੱਗਾ ਪਰਦਾ,+ 26 ਡੇਰੇ ਅਤੇ ਵੇਦੀ ਦੇ ਆਲੇ-ਦੁਆਲੇ ਲੱਗੀ ਵਿਹੜੇ ਦੀ ਵਾੜ ਦੇ ਪਰਦੇ,+ ਵਿਹੜੇ ਦੇ ਦਰਵਾਜ਼ੇ ʼਤੇ ਲੱਗਾ ਪਰਦਾ,+ ਇਨ੍ਹਾਂ ਦੀਆਂ ਰੱਸੀਆਂ ਅਤੇ ਸਾਰਾ ਸਾਮਾਨ ਅਤੇ ਸੇਵਾ ਵਿਚ ਵਰਤੀ ਜਾਣ ਵਾਲੀ ਹਰ ਚੀਜ਼ ਚੁੱਕਣਗੇ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। 27 ਗੇਰਸ਼ੋਨੀ+ ਸੇਵਾ ਦੇ ਇਹ ਸਾਰੇ ਕੰਮ ਅਤੇ ਇਹ ਸਾਰੀਆਂ ਚੀਜ਼ਾਂ ਚੁੱਕਣ ਦਾ ਕੰਮ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਨਿਗਰਾਨੀ ਹੇਠ ਕਰਨਗੇ। ਤੂੰ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਚੁੱਕਣ ਦੀ ਜ਼ਿੰਮੇਵਾਰੀ ਸੌਂਪ। 28 ਮੰਡਲੀ ਦੇ ਤੰਬੂ ਵਿਚ ਸੇਵਾ ਦੇ ਇਹ ਕੰਮ ਗੇਰਸ਼ੋਨੀਆਂ ਦੇ ਪਰਿਵਾਰ ਕਰਨਗੇ+ ਅਤੇ ਉਹ ਇਹ ਜ਼ਿੰਮੇਵਾਰੀਆਂ ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ ਦੀ ਨਿਗਰਾਨੀ ਅਧੀਨ ਨਿਭਾਉਣਗੇ।+

29 “ਤੂੰ ਮਰਾਰੀ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣੇ ਅਨੁਸਾਰ ਬਣਾਈਂ। 30 ਤੂੰ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕਰ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੈ। 31 ਉਨ੍ਹਾਂ ਨੂੰ ਮੰਡਲੀ ਦੇ ਤੰਬੂ ਦੀਆਂ ਇਨ੍ਹਾਂ ਚੀਜ਼ਾਂ ਨੂੰ ਚੁੱਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ:+ ਤੰਬੂ ਦੇ ਚੌਖਟੇ,*+ ਇਨ੍ਹਾਂ ਦੇ ਡੰਡੇ,+ ਥੰਮ੍ਹ,+ ਸੁਰਾਖ਼ਾਂ ਵਾਲੀਆਂ ਚੌਂਕੀਆਂ;+ 32 ਵਿਹੜੇ ਦੀ ਵਾੜ ਦੇ ਥੰਮ੍ਹ,+ ਉਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਕਿੱਲੀਆਂ,+ ਰੱਸੀਆਂ ਅਤੇ ਉਨ੍ਹਾਂ ਦਾ ਸਾਰਾ ਸਾਜ਼-ਸਾਮਾਨ। ਉਹ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨਗੇ। ਤੂੰ ਉਨ੍ਹਾਂ ਵਿੱਚੋਂ ਹਰੇਕ ਨੂੰ ਉਸ ਦਾ ਨਾਂ ਲੈ ਕੇ ਦੱਸੀਂ ਕਿ ਉਸ ਨੇ ਕਿਹੜਾ ਸਾਮਾਨ ਚੁੱਕਣਾ ਹੈ। 33 ਮਰਾਰੀ ਦੇ ਪੁੱਤਰਾਂ ਦੇ ਪਰਿਵਾਰ+ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਇਹ ਕੰਮ ਕਰਨਗੇ ਅਤੇ ਉਹ ਇਹ ਜ਼ਿੰਮੇਵਾਰੀਆਂ ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ ਦੀ ਨਿਗਰਾਨੀ ਅਧੀਨ ਨਿਭਾਉਣਗੇ।”+

34 ਫਿਰ ਮੂਸਾ, ਹਾਰੂਨ ਅਤੇ ਮੰਡਲੀ ਦੇ ਮੁਖੀਆਂ+ ਨੇ ਕਹਾਥੀਆਂ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ। 35 ਉਨ੍ਹਾਂ ਨੇ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।+ 36 ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਬਣਾਈ ਸੂਚੀ ਵਿਚ ਦਰਜ ਆਦਮੀਆਂ ਦੀ ਕੁੱਲ ਗਿਣਤੀ 2,750 ਸੀ।+ 37 ਕਹਾਥੀਆਂ ਦੇ ਪਰਿਵਾਰਾਂ ਵਿੱਚੋਂ ਇਨ੍ਹਾਂ ਨੂੰ ਸੂਚੀ ਵਿਚ ਦਰਜ ਕੀਤਾ ਗਿਆ ਸੀ ਅਤੇ ਇਹ ਮੰਡਲੀ ਦੇ ਤੰਬੂ ਵਿਚ ਸੇਵਾ ਕਰਦੇ ਸਨ। ਮੂਸਾ ਅਤੇ ਹਾਰੂਨ ਨੇ ਉਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+

38 ਗੇਰਸ਼ੋਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ 39 ਅਤੇ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ। 40 ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਸੂਚੀ ਵਿਚ ਦਰਜ ਆਦਮੀਆਂ ਦੀ ਕੁੱਲ ਗਿਣਤੀ 2,630 ਸੀ।+ 41 ਗੇਰਸ਼ੋਨ ਦੇ ਪੁੱਤਰਾਂ ਦੇ ਪਰਿਵਾਰਾਂ ਦੇ ਨਾਂ ਲਿਖੇ ਗਏ ਅਤੇ ਇਹ ਮੰਡਲੀ ਦੇ ਤੰਬੂ ਵਿਚ ਸੇਵਾ ਕਰਦੇ ਸਨ। ਯਹੋਵਾਹ ਦੇ ਹੁਕਮ ਅਨੁਸਾਰ ਮੂਸਾ ਤੇ ਹਾਰੂਨ ਨੇ ਉਨ੍ਹਾਂ ਦੇ ਨਾਂ ਦਰਜ ਕੀਤੇ।+

42 ਮਰਾਰੀ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ 43 ਅਤੇ 30 ਤੋਂ 50 ਸਾਲ ਦੀ ਉਮਰ ਦੇ ਸਾਰੇ ਆਦਮੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਜਿਨ੍ਹਾਂ ਦੇ ਦਲ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।+ 44 ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਬਣਾਈ ਸੂਚੀ ਵਿਚ ਦਰਜ ਆਦਮੀਆਂ ਦੀ ਕੁੱਲ ਗਿਣਤੀ 3,200 ਸੀ।+ 45 ਮਰਾਰੀ ਦੇ ਪੁੱਤਰਾਂ ਦੇ ਪਰਿਵਾਰਾਂ ਦੇ ਨਾਂ ਲਿਖੇ ਗਏ ਅਤੇ ਇਹ ਮੰਡਲੀ ਦੇ ਤੰਬੂ ਵਿਚ ਸੇਵਾ ਕਰਦੇ ਸਨ। ਯਹੋਵਾਹ ਨੇ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਉਸ ਅਨੁਸਾਰ ਮੂਸਾ ਤੇ ਹਾਰੂਨ ਨੇ ਉਨ੍ਹਾਂ ਦੇ ਨਾਂ ਦਰਜ ਕੀਤੇ।+

46 ਫਿਰ ਮੂਸਾ, ਹਾਰੂਨ ਅਤੇ ਇਜ਼ਰਾਈਲ ਦੇ ਮੁਖੀਆਂ ਨੇ ਲੇਵੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਅਨੁਸਾਰ ਬਣਾਈ। 47 ਉਨ੍ਹਾਂ ਦੀ ਉਮਰ 30 ਤੋਂ 50 ਸਾਲ ਸੀ ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਨਾਲ ਜੁੜੇ ਕੰਮ ਕਰਨ ਅਤੇ ਚੀਜ਼ਾਂ ਚੁੱਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।+ 48 ਸੂਚੀ ਵਿਚ ਦਰਜ ਆਦਮੀਆਂ ਦੀ ਕੁੱਲ ਗਿਣਤੀ 8,580 ਸੀ।+ 49 ਯਹੋਵਾਹ ਨੇ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਉਸ ਅਨੁਸਾਰ ਮੂਸਾ ਨੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਬਣਾਈ। ਉਨ੍ਹਾਂ ਨੂੰ ਸੇਵਾ ਦੇ ਜੋ-ਜੋ ਕੰਮ ਅਤੇ ਚੀਜ਼ਾਂ ਚੁੱਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਮੁਤਾਬਕ ਉਨ੍ਹਾਂ ਦੇ ਨਾਂ ਦਰਜ ਕੀਤੇ ਗਏ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

5 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਹਰ ਉਸ ਇਨਸਾਨ ਨੂੰ ਛਾਉਣੀ ਤੋਂ ਬਾਹਰ ਭੇਜ ਦੇਣ ਜਿਸ ਨੂੰ ਕੋੜ੍ਹ ਹੈ+ ਅਤੇ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਗਿਆ ਹੈ।+ 3 ਭਾਵੇਂ ਉਹ ਆਦਮੀ ਹੋਵੇ ਜਾ ਔਰਤ, ਤੂੰ ਉਸ ਨੂੰ ਜ਼ਰੂਰ ਛਾਉਣੀ ਤੋਂ ਬਾਹਰ ਭੇਜ ਦੇ ਤਾਂਕਿ ਉਹ ਪੂਰੀ ਛਾਉਣੀ ਨੂੰ ਭ੍ਰਿਸ਼ਟ ਨਾ ਕਰੇ+ ਜਿੱਥੇ ਮੈਂ ਇਜ਼ਰਾਈਲੀਆਂ ਵਿਚ ਵੱਸਦਾ ਹਾਂ।”+ 4 ਇਸ ਲਈ ਇਜ਼ਰਾਈਲੀਆਂ ਨੇ ਕਹਿਣਾ ਮੰਨਦੇ ਹੋਏ ਉਨ੍ਹਾਂ ਲੋਕਾਂ ਨੂੰ ਛਾਉਣੀ ਤੋਂ ਬਾਹਰ ਭੇਜ ਦਿੱਤਾ। ਇਜ਼ਰਾਈਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ।

5 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 6 “ਇਜ਼ਰਾਈਲੀਆਂ ਨੂੰ ਕਹਿ, ‘ਜੇ ਕੋਈ ਆਦਮੀ ਜਾਂ ਔਰਤ ਪਾਪ ਕਰ ਕੇ ਯਹੋਵਾਹ ਨਾਲ ਵਿਸ਼ਵਾਸਘਾਤ ਕਰਦਾ ਹੈ, ਤਾਂ ਉਹ ਦੋਸ਼ੀ ਹੈ।+ 7 ਉਹ ਆਪਣਾ ਪਾਪ ਕਬੂਲ ਕਰੇ।+ ਨਾਲੇ ਉਹ ਆਪਣੇ ਪਾਪ ਦਾ ਪੂਰਾ ਹਰਜਾਨਾ ਅਤੇ ਇਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ+ ਉਸ ਇਨਸਾਨ ਨੂੰ ਦੇਵੇ ਜਿਸ ਦੇ ਖ਼ਿਲਾਫ਼ ਉਸ ਨੇ ਪਾਪ ਕੀਤਾ ਹੈ। 8 ਪਰ ਜੇ ਉਹ ਇਨਸਾਨ ਮਰ ਗਿਆ ਹੈ ਅਤੇ ਉਸ ਦਾ ਕੋਈ ਕਰੀਬੀ ਰਿਸ਼ਤੇਦਾਰ ਨਹੀਂ ਹੈ ਜਿਸ ਨੂੰ ਹਰਜਾਨਾ ਦਿੱਤਾ ਜਾ ਸਕੇ, ਤਾਂ ਉਹ ਹਰਜਾਨਾ ਯਹੋਵਾਹ ਨੂੰ ਦਿੱਤਾ ਜਾਵੇ। ਉਹ ਪੈਸਾ ਅਤੇ ਉਸ ਦਾ ਪਾਪ ਮਿਟਾਉਣ ਲਈ ਚੜ੍ਹਾਇਆ ਗਿਆ ਭੇਡੂ ਪੁਜਾਰੀ ਦਾ ਹੋਵੇਗਾ।+

9 “‘ਇਜ਼ਰਾਈਲੀ ਜਿਹੜਾ ਵੀ ਪਵਿੱਤਰ ਦਾਨ+ ਪੁਜਾਰੀ ਨੂੰ ਦਿੰਦੇ ਹਨ, ਉਹ ਪੁਜਾਰੀ ਦਾ ਹੋਵੇਗਾ।+ 10 ਹਰ ਇਨਸਾਨ ਵੱਲੋਂ ਦਾਨ ਕੀਤੀ ਪਵਿੱਤਰ ਚੀਜ਼ ਪੁਜਾਰੀ ਦੀ ਹੋਵੇਗੀ। ਪੁਜਾਰੀ ਨੂੰ ਜੋ ਕੁਝ ਦਿੱਤਾ ਜਾਂਦਾ ਹੈ, ਉਹ ਉਸੇ ਦਾ ਹੋਵੇਗਾ।’”

11 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 12 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਉਸ ਔਰਤ ਨਾਲ ਇਸ ਤਰ੍ਹਾਂ ਕੀਤਾ ਜਾਵੇ ਜਿਹੜੀ ਕੁਰਾਹੇ ਪੈ ਕੇ ਆਪਣੇ ਪਤੀ ਨਾਲ ਬੇਵਫ਼ਾਈ ਕਰਦੀ ਹੈ 13 ਅਤੇ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਬਣਾ ਕੇ+ ਆਪਣੇ ਆਪ ਨੂੰ ਭ੍ਰਿਸ਼ਟ ਕਰਦੀ ਹੈ, ਪਰ ਇਹ ਗੱਲ ਉਸ ਦੇ ਪਤੀ ਨੂੰ ਪਤਾ ਨਹੀਂ ਲੱਗਦੀ ਅਤੇ ਲੁਕੀ ਰਹਿੰਦੀ ਹੈ ਅਤੇ ਇਸ ਗੱਲ ਦਾ ਕੋਈ ਗਵਾਹ ਨਹੀਂ ਹੈ ਅਤੇ ਨਾ ਹੀ ਉਸ ਨੂੰ ਰੰਗੇ ਹੱਥੀਂ ਫੜਿਆ ਗਿਆ: 14 ਜੇ ਉਸ ਔਰਤ ਦੇ ਪਤੀ ਦੇ ਮਨ ਵਿਚ ਈਰਖਾ ਪੈਦਾ ਹੁੰਦੀ ਹੈ ਅਤੇ ਉਹ ਆਪਣੀ ਪਤਨੀ ਦੀ ਵਫ਼ਾਦਾਰੀ ʼਤੇ ਸ਼ੱਕ ਕਰਦਾ ਹੈ, ਭਾਵੇਂ ਉਸ ਔਰਤ ਨੇ ਖ਼ੁਦ ਨੂੰ ਭ੍ਰਿਸ਼ਟ ਕੀਤਾ ਹੈ ਜਾਂ ਨਹੀਂ, 15 ਤਾਂ ਉਹ ਆਦਮੀ ਆਪਣੀ ਪਤਨੀ ਨੂੰ ਪੁਜਾਰੀ ਕੋਲ ਲਿਆਵੇ। ਨਾਲੇ ਉਹ ਆਪਣੀ ਪਤਨੀ ਵੱਲੋਂ ਚੜ੍ਹਾਉਣ ਲਈ ਇਕ ਏਫਾ* ਜੌਆਂ ਦੇ ਆਟੇ ਦਾ ਦਸਵਾਂ ਹਿੱਸਾ ਲਿਆਵੇ। ਉਹ ਇਸ ਉੱਤੇ ਨਾ ਤਾਂ ਤੇਲ ਪਾਵੇ ਅਤੇ ਨਾ ਹੀ ਲੋਬਾਨ ਰੱਖੇ ਕਿਉਂਕਿ ਇਹ ਅਨਾਜ ਦਾ ਚੜ੍ਹਾਵਾ ਈਰਖਾ ਦੇ ਮਾਮਲੇ ਵਿਚ ਚੜ੍ਹਾਇਆ ਜਾਣ ਵਾਲਾ ਚੜ੍ਹਾਵਾ ਹੈ ਜੋ ਉਸ ਔਰਤ ਦੇ ਪਾਪ ਵੱਲ ਧਿਆਨ ਦਿਵਾਉਂਦਾ ਹੈ।

16 “‘ਪੁਜਾਰੀ ਉਸ ਔਰਤ ਨੂੰ ਅੱਗੇ ਲਿਆਵੇਗਾ ਅਤੇ ਉਸ ਨੂੰ ਯਹੋਵਾਹ ਸਾਮ੍ਹਣੇ ਖੜ੍ਹਾ ਕਰੇਗਾ।+ 17 ਪੁਜਾਰੀ ਮਿੱਟੀ ਦੇ ਭਾਂਡੇ ਵਿਚ ਪਵਿੱਤਰ ਪਾਣੀ ਲਵੇਗਾ ਅਤੇ ਉਸ ਵਿਚ ਡੇਰੇ ਦੇ ਵਿਹੜੇ ਦੀ ਥੋੜ੍ਹੀ ਜਿਹੀ ਮਿੱਟੀ ਪਾਵੇਗਾ। 18 ਅਤੇ ਪੁਜਾਰੀ ਉਸ ਔਰਤ ਨੂੰ ਯਹੋਵਾਹ ਸਾਮ੍ਹਣੇ ਖੜ੍ਹਾ ਕਰੇਗਾ ਅਤੇ ਉਸ ਦੇ ਵਾਲ਼ ਖੋਲ੍ਹੇ ਜਾਣਗੇ ਅਤੇ ਪੁਜਾਰੀ ਉਸ ਦੇ ਹੱਥਾਂ ਉੱਤੇ ਈਰਖਾ ਦੇ ਮਾਮਲੇ ਵਿਚ ਚੜ੍ਹਾਇਆ ਜਾਣ ਵਾਲਾ ਅਨਾਜ ਦਾ ਚੜ੍ਹਾਵਾ ਰੱਖੇਗਾ ਜੋ ਪਾਪ ਵੱਲ ਧਿਆਨ ਦਿਵਾਉਣ ਲਈ ਹੈ।+ ਫਿਰ ਪੁਜਾਰੀ ਆਪਣੇ ਹੱਥ ਵਿਚ ਸਰਾਪ ਲਿਆਉਣ ਵਾਲਾ ਕੌੜਾ ਪਾਣੀ ਲਵੇਗਾ।+

19 “‘ਪੁਜਾਰੀ ਉਸ ਔਰਤ ਨੂੰ ਸਹੁੰ ਚੁਕਾਉਂਦੇ ਹੋਏ ਕਹੇਗਾ: “ਜੇ ਤੂੰ ਕੁਰਾਹੇ ਨਹੀਂ ਪਈ ਅਤੇ ਆਪਣੇ ਪਤੀ ਦੇ ਅਧਿਕਾਰ ਹੇਠ ਹੁੰਦਿਆਂ+ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕੀਤਾ, ਤਾਂ ਸਰਾਪ ਲਿਆਉਣ ਵਾਲੇ ਇਸ ਕੌੜੇ ਪਾਣੀ ਦਾ ਤੇਰੇ ʼਤੇ ਕੋਈ ਅਸਰ ਨਹੀਂ ਹੋਵੇਗਾ। 20 ਪਰ ਜੇ ਤੂੰ ਕੁਰਾਹੇ ਪੈ ਗਈ ਹੈਂ ਅਤੇ ਆਪਣੇ ਪਤੀ ਦੇ ਅਧਿਕਾਰ ਹੇਠ ਹੁੰਦਿਆਂ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾ ਕੇ+ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ ਹੈ​—” 21 ਪੁਜਾਰੀ ਉਸ ਔਰਤ ਨੂੰ ਸਹੁੰ ਚੁਕਾਵੇਗਾ ਕਿ ਜੇ ਉਸ ਨੇ ਪਾਪ ਕੀਤਾ ਹੈ, ਤਾਂ ਉਸ ਨੂੰ ਸਰਾਪ ਲੱਗੇਗਾ। ਪੁਜਾਰੀ ਉਸ ਨੂੰ ਕਹੇਗਾ: “ਯਹੋਵਾਹ ਤੇਰਾ ਪੱਟ* ਨਕਾਰਾ* ਕਰ ਦੇਵੇ ਅਤੇ ਤੇਰਾ ਢਿੱਡ ਸੁਜਾ ਦੇਵੇ। ਲੋਕ ਸਰਾਪ ਦੇਣ ਵੇਲੇ ਅਤੇ ਸਹੁੰ ਚੁਕਾਉਣ ਵੇਲੇ ਤੇਰੀ ਮਿਸਾਲ ਦੇਣ। ਯਹੋਵਾਹ ਤੇਰੇ ਨਾਲ ਇਸ ਤਰ੍ਹਾਂ ਕਰੇ। 22 ਸਰਾਪ ਲਿਆਉਣ ਵਾਲਾ ਇਹ ਪਾਣੀ ਤੇਰੀਆਂ ਆਂਦਰਾਂ ਵਿਚ ਜਾਵੇਗਾ ਅਤੇ ਤੇਰਾ ਢਿੱਡ ਸੁਜਾ ਦੇਵੇਗਾ ਅਤੇ ਤੇਰੇ ਪੱਟ* ਨੂੰ ਨਕਾਰਾ* ਕਰ ਦੇਵੇਗਾ।” ਫਿਰ ਉਸ ਵੇਲੇ ਔਰਤ ਕਹੇਗੀ: “ਆਮੀਨ! ਆਮੀਨ!”*

23 “‘ਫਿਰ ਪੁਜਾਰੀ ਇਨ੍ਹਾਂ ਸਰਾਪਾਂ ਨੂੰ ਕਿਤਾਬ ਵਿਚ ਲਿਖੇ ਅਤੇ ਸਰਾਪਾਂ ਨੂੰ ਕੌੜੇ ਪਾਣੀ ਵਿਚ ਧੋ ਦੇਵੇ। 24 ਇਸ ਤੋਂ ਬਾਅਦ ਪੁਜਾਰੀ ਸਰਾਪ ਲਿਆਉਣ ਵਾਲਾ ਕੌੜਾ ਪਾਣੀ ਉਸ ਔਰਤ ਨੂੰ ਪਿਲਾਵੇਗਾ ਅਤੇ ਪਾਣੀ ਔਰਤ ਦੇ ਅੰਦਰ ਜਾਵੇਗਾ ਅਤੇ ਉਸ ਦੇ ਢਿੱਡ ਵਿਚ ਬਹੁਤ ਪੀੜ ਹੋਵੇਗੀ। 25 ਪੁਜਾਰੀ ਔਰਤ ਦੇ ਹੱਥਾਂ ਵਿੱਚੋਂ ਈਰਖਾ ਦੇ ਮਾਮਲੇ ਵਿਚ ਚੜ੍ਹਾਇਆ ਜਾਂਦਾ ਅਨਾਜ ਦਾ ਚੜ੍ਹਾਵਾ+ ਲਵੇਗਾ ਅਤੇ ਉਸ ਨੂੰ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇਗਾ ਅਤੇ ਉਸ ਚੜ੍ਹਾਵੇ ਨੂੰ ਵੇਦੀ ਦੇ ਨੇੜੇ ਲਿਆਵੇਗਾ। 26 ਪੁਜਾਰੀ ਅਨਾਜ ਦੇ ਚੜ੍ਹਾਵੇ ਵਿੱਚੋਂ ਮੁੱਠੀ ਭਰ ਆਟਾ ਲੈ ਕੇ ਨਿਸ਼ਾਨੀ ਦੇ ਤੌਰ ਤੇ ਵੇਦੀ ਉੱਤੇ ਸਾੜੇਗਾ ਤਾਂਕਿ ਇਸ ਦਾ ਧੂੰਆਂ ਉੱਠੇ।+ ਇਸ ਤੋਂ ਬਾਅਦ ਪੁਜਾਰੀ ਉਹ ਪਾਣੀ ਉਸ ਔਰਤ ਨੂੰ ਪਿਲਾਵੇਗਾ। 27 ਜਦ ਪੁਜਾਰੀ ਉਸ ਨੂੰ ਪਾਣੀ ਪਿਲਾਵੇਗਾ, ਤਾਂ ਜੇ ਉਸ ਔਰਤ ਨੇ ਖ਼ੁਦ ਨੂੰ ਭ੍ਰਿਸ਼ਟ ਕੀਤਾ ਹੈ ਅਤੇ ਆਪਣੇ ਪਤੀ ਨਾਲ ਬੇਵਫ਼ਾਈ ਕੀਤੀ ਹੈ, ਤਾਂ ਸਰਾਪ ਲਿਆਉਣ ਵਾਲਾ ਇਹ ਪਾਣੀ ਔਰਤ ਦੇ ਅੰਦਰ ਜਾਵੇਗਾ ਅਤੇ ਉਸ ਦੇ ਢਿੱਡ ਵਿਚ ਬਹੁਤ ਪੀੜ ਹੋਵੇਗੀ। ਉਸ ਦਾ ਢਿੱਡ ਸੁੱਜ ਜਾਵੇਗਾ ਅਤੇ ਉਸ ਦਾ ਪੱਟ* ਨਕਾਰਾ* ਹੋ ਜਾਵੇਗਾ ਅਤੇ ਲੋਕ ਸਰਾਪ ਦੇਣ ਵੇਲੇ ਉਸ ਔਰਤ ਦੀ ਮਿਸਾਲ ਦੇਣਗੇ। 28 ਪਰ ਜੇ ਉਸ ਔਰਤ ਨੇ ਖ਼ੁਦ ਨੂੰ ਭ੍ਰਿਸ਼ਟ ਨਹੀਂ ਕੀਤਾ ਅਤੇ ਉਹ ਸ਼ੁੱਧ ਹੈ, ਤਾਂ ਉਸ ਨੂੰ ਸਜ਼ਾ ਨਹੀਂ ਮਿਲੇਗੀ ਅਤੇ ਉਹ ਗਰਭਵਤੀ ਹੋ ਕੇ ਔਲਾਦ ਪੈਦਾ ਕਰ ਸਕੇਗੀ।

29 “‘ਇਹ ਕਾਨੂੰਨ ਈਰਖਾ ਦੇ ਮਾਮਲੇ ਬਾਰੇ ਹੈ+ ਜਦ ਕੋਈ ਔਰਤ ਕੁਰਾਹੇ ਪੈ ਜਾਂਦੀ ਹੈ ਅਤੇ ਆਪਣੇ ਪਤੀ ਦੇ ਅਧਿਕਾਰ ਹੇਠ ਹੁੰਦਿਆਂ ਆਪਣੇ ਆਪ ਨੂੰ ਭ੍ਰਿਸ਼ਟ ਕਰਦੀ ਹੈ 30 ਜਾਂ ਜੇ ਆਦਮੀ ਆਪਣੀ ਪਤਨੀ ਦੀ ਵਫ਼ਾਦਾਰੀ ʼਤੇ ਸ਼ੱਕ ਕਰਦਾ ਹੈ ਅਤੇ ਉਸ ਦੇ ਮਨ ਵਿਚ ਈਰਖਾ ਹੁੰਦੀ ਹੈ। ਇਸ ਤਰ੍ਹਾਂ ਹੋਣ ਤੇ ਉਹ ਆਪਣੀ ਪਤਨੀ ਨੂੰ ਯਹੋਵਾਹ ਸਾਮ੍ਹਣੇ ਖੜ੍ਹਾ ਕਰੇ ਅਤੇ ਪੁਜਾਰੀ ਇਸ ਕਾਨੂੰਨ ਮੁਤਾਬਕ ਇਹ ਮਾਮਲਾ ਨਜਿੱਠੇ। 31 ਆਦਮੀ ਦੋਸ਼ੀ ਨਹੀਂ ਠਹਿਰੇਗਾ, ਪਰ ਜੇ ਉਸ ਦੀ ਪਤਨੀ ਨੇ ਪਾਪ ਕੀਤਾ ਹੈ, ਤਾਂ ਉਸ ਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ।’”

6 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਕੋਈ ਆਦਮੀ ਜਾਂ ਔਰਤ ਨਜ਼ੀਰ*+ ਵਜੋਂ ਯਹੋਵਾਹ ਦੀ ਸੇਵਾ ਕਰਨ ਦੀ ਖ਼ਾਸ ਸੁੱਖਣਾ ਸੁੱਖੇ, 3 ਤਾਂ ਉਹ ਦਾਖਰਸ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਨਾ ਪੀਵੇ। ਉਹ ਨਾ ਤਾਂ ਦਾਖਰਸ ਦਾ ਸਿਰਕਾ ਪੀਵੇ ਅਤੇ ਨਾ ਹੀ ਕਿਸੇ ਨਸ਼ੀਲੀ ਚੀਜ਼ ਦਾ ਸਿਰਕਾ ਪੀਵੇ।+ ਨਾਲੇ ਉਹ ਅੰਗੂਰਾਂ ਤੋਂ ਬਣੀ ਕੋਈ ਚੀਜ਼ ਨਾ ਪੀਵੇ ਅਤੇ ਨਾ ਹੀ ਤਾਜ਼ੇ ਜਾਂ ਸੁੱਕੇ ਅੰਗੂਰ ਖਾਵੇ। 4 ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਅੰਗੂਰੀ ਵੇਲ ਤੋਂ ਬਣੀ ਕੋਈ ਵੀ ਚੀਜ਼ ਨਾ ਖਾਵੇ, ਚਾਹੇ ਉਹ ਕੱਚੇ ਅੰਗੂਰਾਂ ਤੋਂ ਬਣੀ ਹੋਵੇ ਜਾਂ ਇਸ ਦੇ ਛਿਲਕਿਆਂ ਤੋਂ।

5 “‘ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਉਹ ਆਪਣੇ ਸਿਰ ʼਤੇ ਉਸਤਰਾ ਨਾ ਫਿਰਾਏ।+ ਯਹੋਵਾਹ ਦੀ ਸੇਵਾ ਲਈ ਆਪਣੇ ਆਪ ਨੂੰ ਵੱਖਰਾ ਰੱਖਣ ਦੇ ਦਿਨ ਪੂਰੇ ਹੋਣ ਤਕ ਉਹ ਆਪਣੇ ਸਿਰ ਦੇ ਵਾਲ਼ ਵਧਣ ਦੇਵੇ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਪਵਿੱਤਰ ਰੱਖੇ। 6 ਜਿੰਨੇ ਸਮੇਂ ਲਈ ਉਸ ਨੇ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਵੱਖਰਾ ਰੱਖਿਆ ਹੈ, ਉੱਨੇ ਸਮੇਂ ਲਈ ਉਹ ਕਿਸੇ ਵੀ ਇਨਸਾਨ ਦੀ ਲਾਸ਼ ਕੋਲ ਨਾ ਜਾਵੇ। 7 ਭਾਵੇਂ ਉਸ ਦੇ ਮਾਂ-ਪਿਉ ਜਾਂ ਭੈਣ-ਭਰਾ ਵਿੱਚੋਂ ਕਿਸੇ ਦੀ ਮੌਤ ਹੋ ਜਾਵੇ, ਤਾਂ ਵੀ ਉਹ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੇ+ ਕਿਉਂਕਿ ਉਸ ਦੇ ਸਿਰ ਦੇ ਲੰਬੇ ਵਾਲ਼ ਨਜ਼ੀਰ ਵਜੋਂ ਪਰਮੇਸ਼ੁਰ ਦੀ ਸੇਵਾ ਕਰਨ ਦੀ ਨਿਸ਼ਾਨੀ ਹੈ।

8 “‘ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਉਹ ਯਹੋਵਾਹ ਲਈ ਪਵਿੱਤਰ ਹੈ। 9 ਪਰ ਜੇ ਉਸ ਦੇ ਨੇੜੇ ਅਚਾਨਕ ਕਿਸੇ ਦੀ ਮੌਤ ਹੋ ਜਾਵੇ,+ ਤਾਂ ਉਸ ਦੇ ਸਿਰ ਦੇ ਵਾਲ਼ ਭ੍ਰਿਸ਼ਟ ਹੋ ਜਾਣਗੇ ਜੋ ਨਜ਼ੀਰ ਵਜੋਂ ਸੇਵਾ ਕਰਨ ਦੀ ਨਿਸ਼ਾਨੀ ਹੈ।* ਜਿਸ ਦਿਨ ਉਸ ਨੂੰ ਸ਼ੁੱਧ ਕੀਤਾ ਜਾਂਦਾ ਹੈ, ਉਸ ਦਿਨ ਉਹ ਉਸਤਰੇ ਨਾਲ ਆਪਣੇ ਸਿਰ ਦੀ ਹਜਾਮਤ ਕਰਾਵੇ।+ ਉਹ ਸੱਤਵੇਂ ਦਿਨ ਆਪਣੀ ਹਜਾਮਤ ਕਰਾਵੇ। 10 ਫਿਰ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆ ਕੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਪੁਜਾਰੀ ਨੂੰ ਦੇਵੇ। 11 ਪੁਜਾਰੀ ਇਕ ਪੰਛੀ ਨੂੰ ਪਾਪ-ਬਲ਼ੀ ਲਈ ਅਤੇ ਦੂਜੇ ਪੰਛੀ ਨੂੰ ਹੋਮ-ਬਲ਼ੀ ਲਈ ਚੜ੍ਹਾਵੇਗਾ। ਪੁਜਾਰੀ ਇਨ੍ਹਾਂ ਨੂੰ ਉਸ ਦੇ ਪਾਪ ਮਿਟਾਉਣ ਲਈ ਚੜ੍ਹਾਵੇਗਾ+ ਕਿਉਂਕਿ ਲਾਸ਼ ਕਰਕੇ ਉਹ ਪਾਪ ਦਾ ਦੋਸ਼ੀ ਬਣ ਗਿਆ ਸੀ। ਫਿਰ ਉਸ ਦਿਨ ਉਹ ਆਪਣੇ ਸਿਰ ਨੂੰ ਸ਼ੁੱਧ ਕਰੇਗਾ। 12 ਫਿਰ ਉਹ ਨਜ਼ੀਰ ਵਜੋਂ ਯਹੋਵਾਹ ਦੀ ਸੇਵਾ ਕਰਨ ਲਈ ਦੁਬਾਰਾ ਆਪਣੇ ਆਪ ਨੂੰ ਵੱਖਰਾ ਕਰੇ ਅਤੇ ਦੋਸ਼-ਬਲ਼ੀ ਵਜੋਂ ਚੜ੍ਹਾਉਣ ਲਈ ਇਕ ਸਾਲ ਦਾ ਭੇਡੂ ਲਿਆਵੇ। ਪਰ ਉਸ ਨੇ ਪਹਿਲਾਂ ਨਜ਼ੀਰ ਵਜੋਂ ਜਿੰਨੇ ਦਿਨ ਸੇਵਾ ਕੀਤੀ ਸੀ, ਉਹ ਦਿਨ ਗਿਣੇ ਨਹੀਂ ਜਾਣਗੇ ਕਿਉਂਕਿ ਉਸ ਨੇ ਆਪਣੇ ਆਪ ਨੂੰ ਭ੍ਰਿਸ਼ਟ ਕਰ ਲਿਆ ਸੀ।

13 “‘ਨਜ਼ੀਰ ਵਜੋਂ ਸੇਵਾ ਕਰਨ ਸੰਬੰਧੀ ਇਹ ਨਿਯਮ ਹੈ: ਜਦ ਉਸ ਦੇ ਨਜ਼ੀਰ ਵਜੋਂ ਸੇਵਾ ਕਰਨ ਦੇ ਦਿਨ ਪੂਰੇ ਹੋ ਜਾਣ,+ ਤਾਂ ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ। 14 ਉੱਥੇ ਉਹ ਯਹੋਵਾਹ ਸਾਮ੍ਹਣੇ ਇਹ ਭੇਟਾਂ ਲਿਆਵੇ: ਹੋਮ-ਬਲ਼ੀ ਵਜੋਂ ਇਕ ਸਾਲ ਦਾ ਬਿਨਾਂ ਨੁਕਸ ਵਾਲਾ ਲੇਲਾ,+ ਪਾਪ-ਬਲ਼ੀ ਵਜੋਂ ਇਕ ਸਾਲ ਦੀ ਬਿਨਾਂ ਨੁਕਸ ਵਾਲੀ ਲੇਲੀ,+ ਸ਼ਾਂਤੀ-ਬਲ਼ੀ ਵਜੋਂ ਇਕ ਬਿਨਾਂ ਨੁਕਸ ਵਾਲਾ ਭੇਡੂ,+ 15 ਤੇਲ ਵਿਚ ਗੁੰਨ੍ਹੇ ਮੈਦੇ ਦੀਆਂ ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਦੀ ਇਕ ਟੋਕਰੀ, ਤੇਲ ਨਾਲ ਤਰ ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ, ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀਆਂ ਭੇਟਾਂ।+ 16 ਪੁਜਾਰੀ ਇਹ ਸਭ ਕੁਝ ਯਹੋਵਾਹ ਨੂੰ ਭੇਟ ਕਰੇਗਾ ਅਤੇ ਉਸ ਵੱਲੋਂ ਲਿਆਂਦੀ ਪਾਪ-ਬਲ਼ੀ ਤੇ ਹੋਮ-ਬਲ਼ੀ ਚੜ੍ਹਾਵੇਗਾ। 17 ਪੁਜਾਰੀ ਯਹੋਵਾਹ ਨੂੰ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਦੇ ਨਾਲ ਸ਼ਾਂਤੀ-ਬਲ਼ੀ ਵਜੋਂ ਭੇਡੂ ਚੜ੍ਹਾਵੇਗਾ। ਨਾਲੇ ਉਹ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ ਚੜ੍ਹਾਵੇਗਾ।

18 “‘ਫਿਰ ਉਹ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਉਸਤਰੇ ਨਾਲ ਆਪਣੇ ਸਿਰ ਦੇ ਲੰਬੇ ਵਾਲ਼ਾਂ ਦੀ ਹਜਾਮਤ ਕਰੇਗਾ+ ਜੋ ਉਸ ਦੇ ਨਜ਼ੀਰ ਹੋਣ ਦੀ ਨਿਸ਼ਾਨੀ ਹੈ ਅਤੇ ਆਪਣੇ ਲੰਬੇ ਵਾਲ਼ਾਂ ਨੂੰ ਸ਼ਾਂਤੀ-ਬਲ਼ੀ ਦੇ ਹੇਠਾਂ ਬਲ਼ ਰਹੀ ਅੱਗ ਵਿਚ ਪਾਵੇਗਾ। 19 ਫਿਰ ਜਦੋਂ ਉਹ ਆਪਣੇ ਲੰਬੇ ਵਾਲ਼ਾਂ ਦੀ ਹਜਾਮਤ ਕਰ ਲੈਂਦਾ ਹੈ ਜੋ ਕਿ ਉਸ ਦੇ ਨਜ਼ੀਰ ਹੋਣ ਦੀ ਨਿਸ਼ਾਨੀ ਹੈ, ਤਾਂ ਪੁਜਾਰੀ ਭੇਡੂ ਦਾ ਰਿੰਨ੍ਹਿਆ ਹੋਇਆ+ ਮੋਢਾ, ਟੋਕਰੀ ਵਿੱਚੋਂ ਇਕ ਛੱਲੇ ਵਰਗੀ ਬੇਖਮੀਰੀ ਰੋਟੀ ਅਤੇ ਇਕ ਬੇਖਮੀਰੀ ਕੜਕ ਪਤਲੀ ਰੋਟੀ ਲੈ ਕੇ ਉਸ ਨਜ਼ੀਰ ਦੇ ਹੱਥਾਂ ਉੱਤੇ ਰੱਖੇ। 20 ਪੁਜਾਰੀ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।+ ਇਹ ਸਭ ਕੁਝ ਅਤੇ ਹਿਲਾਉਣ ਦੀ ਭੇਟ ਦਾ ਸੀਨਾ ਅਤੇ ਪਵਿੱਤਰ ਹਿੱਸੇ ਵਜੋਂ ਚੜ੍ਹਾਈ ਲੱਤ ਪੁਜਾਰੀ ਲਈ ਪਵਿੱਤਰ ਹੋਣਗੇ।+ ਬਾਅਦ ਵਿਚ ਉਹ ਨਜ਼ੀਰ ਦਾਖਰਸ ਪੀ ਸਕਦਾ ਹੈ।

21 “‘ਇਹ ਉਸ ਨਜ਼ੀਰ ਸੰਬੰਧੀ ਨਿਯਮ ਹੈ+ ਜੋ ਸੁੱਖਣਾ ਸੁੱਖਦਾ ਹੈ: ਜੇ ਨਜ਼ੀਰ ਵਿਚ ਆਪਣੀ ਸੁੱਖਣਾ ਪੂਰੀ ਕਰਨ ਵੇਲੇ ਦੱਸੇ ਗਏ ਚੜ੍ਹਾਵਿਆਂ ਤੋਂ ਇਲਾਵਾ ਯਹੋਵਾਹ ਨੂੰ ਹੋਰ ਚੜ੍ਹਾਵਾ ਚੜ੍ਹਾਉਣ ਦੀ ਗੁੰਜਾਇਸ਼ ਹੈ ਅਤੇ ਉਹ ਇਸ ਦੀ ਸੁੱਖਣਾ ਸੁੱਖਦਾ ਹੈ, ਤਾਂ ਉਹ ਨਜ਼ੀਰ ਸੰਬੰਧੀ ਨਿਯਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ ਸੁੱਖਣਾ ਜ਼ਰੂਰ ਪੂਰੀ ਕਰੇ।’”

22 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 23 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਤੁਸੀਂ ਇਹ ਕਹਿ ਕੇ ਇਜ਼ਰਾਈਲ ਦੇ ਲੋਕਾਂ ਨੂੰ ਬਰਕਤ ਦਿਓ:+

24 “ਯਹੋਵਾਹ ਤੁਹਾਨੂੰ ਬਰਕਤ ਦੇਵੇ+ ਅਤੇ ਤੁਹਾਡੀ ਰੱਖਿਆ ਕਰੇ।

25 ਯਹੋਵਾਹ ਆਪਣੇ ਚਿਹਰੇ ਦਾ ਨੂਰ ਤੁਹਾਡੇ ਉੱਤੇ ਚਮਕਾਵੇ+ ਅਤੇ ਤੁਹਾਡੇ ʼਤੇ ਮਿਹਰ ਕਰੇ।

26 ਯਹੋਵਾਹ ਤੁਹਾਨੂੰ ਕਿਰਪਾ ਦੀ ਨਜ਼ਰ ਨਾਲ ਦੇਖੇ ਅਤੇ ਤੁਹਾਨੂੰ ਸ਼ਾਂਤੀ ਬਖ਼ਸ਼ੇ।”’+

27 ਉਹ ਮੇਰੇ ਨਾਂ ʼਤੇ ਇਜ਼ਰਾਈਲ ਦੇ ਲੋਕਾਂ ਨੂੰ ਬਰਕਤ ਦੇਣ+ ਤਾਂਕਿ ਮੈਂ ਉਨ੍ਹਾਂ ਨੂੰ ਬਰਕਤ ਦਿਆਂ।”+

7 ਜਿਸ ਦਿਨ ਮੂਸਾ ਨੇ ਡੇਰੇ ਨੂੰ ਖੜ੍ਹਾ ਕਰਨ ਦਾ ਕੰਮ ਖ਼ਤਮ ਕੀਤਾ,+ ਉਸੇ ਦਿਨ ਉਸ ਨੇ ਪਵਿੱਤਰ ਤੇਲ ਪਾ ਕੇ+ ਇਸ ਨੂੰ ਪਵਿੱਤਰ ਕੀਤਾ। ਨਾਲੇ ਉਸ ਨੇ ਤੇਲ ਪਾ ਕੇ ਇਸ ਦੇ ਸਾਰੇ ਸਾਮਾਨ, ਵੇਦੀ ਅਤੇ ਸਾਰੇ ਭਾਂਡਿਆਂ ਨੂੰ ਵੀ ਪਵਿੱਤਰ ਕੀਤਾ।+ ਜਦੋਂ ਉਸ ਨੇ ਪਵਿੱਤਰ ਤੇਲ ਪਾ ਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰ ਲਿਆ,+ 2 ਤਾਂ ਇਜ਼ਰਾਈਲ ਦੇ ਮੁਖੀ+ ਭੇਟ ਲੈ ਕੇ ਆਏ। ਇਹ ਮੁਖੀ ਆਪੋ-ਆਪਣੇ ਗੋਤਾਂ ਦੇ ਆਗੂ ਸਨ ਅਤੇ ਇਨ੍ਹਾਂ ਦੀ ਨਿਗਰਾਨੀ ਅਧੀਨ ਮਰਦਮਸ਼ੁਮਾਰੀ ਦਾ ਕੰਮ ਕੀਤਾ ਗਿਆ ਸੀ। 3 ਉਹ ਯਹੋਵਾਹ ਸਾਮ੍ਹਣੇ ਛੱਤ ਵਾਲੇ ਛੇ ਗੱਡੇ ਅਤੇ 12 ਬਲਦ ਲਿਆਏ, ਦੋ-ਦੋ ਮੁਖੀਆਂ ਵੱਲੋਂ ਇਕ ਗੱਡਾ ਅਤੇ ਹਰੇਕ ਮੁਖੀ ਵੱਲੋਂ ਇਕ-ਇਕ ਬਲਦ। ਉਨ੍ਹਾਂ ਨੇ ਇਹ ਡੇਰੇ ਦੇ ਸਾਮ੍ਹਣੇ ਲਿਆਂਦੇ। 4 ਯਹੋਵਾਹ ਨੇ ਮੂਸਾ ਨੂੰ ਕਿਹਾ: 5 “ਉਨ੍ਹਾਂ ਤੋਂ ਇਹ ਚੀਜ਼ਾਂ ਕਬੂਲ ਕਰ ਕਿਉਂਕਿ ਇਹ ਚੀਜ਼ਾਂ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਕੰਮਾਂ ਵਿਚ ਇਸਤੇਮਾਲ ਹੋਣਗੀਆਂ। ਤੂੰ ਇਹ ਚੀਜ਼ਾਂ ਲੇਵੀਆਂ ਨੂੰ ਦੇਈਂ, ਹਰੇਕ ਨੂੰ ਉਸ ਦੇ ਕੰਮ ਦੀ ਜ਼ਰੂਰਤ ਅਨੁਸਾਰ।”

6 ਇਸ ਲਈ ਮੂਸਾ ਨੇ ਗੱਡੇ ਅਤੇ ਬਲਦ ਕਬੂਲ ਕੀਤੇ ਅਤੇ ਲੇਵੀਆਂ ਨੂੰ ਦਿੱਤੇ। 7 ਉਸ ਨੇ ਗੇਰਸ਼ੋਨ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਕੰਮ+ ਅਨੁਸਾਰ ਦੋ ਗੱਡੇ ਅਤੇ ਚਾਰ ਬਲਦ ਦਿੱਤੇ; 8 ਉਸ ਨੇ ਮਰਾਰੀ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਚਾਰ ਗੱਡੇ ਅਤੇ ਅੱਠ ਬਲਦ ਦਿੱਤੇ। ਇਹ ਸਾਰੇ ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ ਦੀ ਨਿਗਰਾਨੀ ਅਧੀਨ ਸਨ।+ 9 ਪਰ ਉਸ ਨੇ ਕਹਾਥ ਦੇ ਪੁੱਤਰਾਂ ਨੂੰ ਕੁਝ ਨਹੀਂ ਦਿੱਤਾ ਕਿਉਂਕਿ ਪਵਿੱਤਰ ਸਥਾਨ ਦੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਸੀ+ ਅਤੇ ਉਹ ਇਹ ਪਵਿੱਤਰ ਚੀਜ਼ਾਂ ਆਪਣੇ ਮੋਢਿਆਂ ʼਤੇ ਚੁੱਕਦੇ ਸਨ।+

10 ਜਿਸ ਦਿਨ ਵੇਦੀ ʼਤੇ ਪਵਿੱਤਰ ਤੇਲ ਪਾਇਆ ਗਿਆ ਤੇ ਇਸ ਦਾ ਉਦਘਾਟਨ*+ ਕੀਤਾ ਗਿਆ, ਉਸ ਦਿਨ ਸਾਰੇ ਮੁਖੀ ਆਪਣੀ ਭੇਟ ਲਿਆਏ। ਜਦੋਂ ਸਾਰੇ ਮੁਖੀਆਂ ਨੇ ਵੇਦੀ ਦੇ ਸਾਮ੍ਹਣੇ ਆਪਣੀ-ਆਪਣੀ ਭੇਟ ਲਿਆਂਦੀ, 11 ਤਾਂ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਰ ਦਿਨ ਇਕ ਮੁਖੀ ਵੇਦੀ ਦੇ ਉਦਘਾਟਨ ਲਈ ਆਪਣੀ ਭੇਟ ਲਿਆਵੇ।”

12 ਪਹਿਲੇ ਦਿਨ ਯਹੂਦਾਹ ਦੇ ਗੋਤ ਵਿੱਚੋਂ ਅਮੀਨਾਦਾਬ ਦਾ ਪੁੱਤਰ ਨਹਸ਼ੋਨ+ ਆਪਣੀ ਭੇਟ ਲਿਆਇਆ। 13 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ*+ ਦੇ ਤੋਲ ਮੁਤਾਬਕ ਥਾਲ਼ੀ ਦਾ ਭਾਰ 130 ਸ਼ੇਕੇਲ* ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਨਾਲ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 14 ਨਾਲੇ ਸੋਨੇ ਦਾ ਇਕ ਪਿਆਲਾ* ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 15 ਹੋਮ-ਬਲ਼ੀ ਲਈ ਇਕ ਬਲਦ,+ ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 16 ਪਾਪ-ਬਲ਼ੀ ਲਈ ਇਕ ਮੇਮਣਾ;+ 17 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਅਮੀਨਾਦਾਬ+ ਦੇ ਪੁੱਤਰ ਨਹਸ਼ੋਨ ਦੀ ਭੇਟ ਸੀ।

18 ਦੂਸਰੇ ਦਿਨ ਯਿਸਾਕਾਰ ਦੇ ਗੋਤ ਦਾ ਮੁਖੀ ਨਥਨੀਏਲ+ ਆਪਣੀ ਭੇਟ ਲਿਆਇਆ ਜੋ ਸੂਆਰ ਦਾ ਪੁੱਤਰ ਸੀ। 19 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਨਾਲ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 20 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 21 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 22 ਪਾਪ-ਬਲ਼ੀ ਲਈ ਇਕ ਮੇਮਣਾ;+ 23 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਸੂਆਰ ਦੇ ਪੁੱਤਰ ਨਥਨੀਏਲ ਦੀ ਭੇਟ ਸੀ।

24 ਤੀਸਰੇ ਦਿਨ ਜ਼ਬੂਲੁਨ ਦੇ ਪੁੱਤਰਾਂ ਦਾ ਮੁਖੀ ਅਲੀਆਬ+ ਆਪਣੀ ਭੇਟ ਲਿਆਇਆ ਜੋ ਹੇਲੋਨ ਦਾ ਪੁੱਤਰ ਸੀ। 25 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਨਾਲ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 26 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 27 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 28 ਪਾਪ-ਬਲ਼ੀ ਲਈ ਇਕ ਮੇਮਣਾ;+ 29 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਹੇਲੋਨ ਦੇ ਪੁੱਤਰ ਅਲੀਆਬ+ ਦੀ ਭੇਟ ਸੀ।

30 ਚੌਥੇ ਦਿਨ ਰਊਬੇਨ ਦੇ ਪੁੱਤਰਾਂ ਦਾ ਮੁਖੀ ਅਲੀਸੂਰ+ ਆਪਣੀ ਭੇਟ ਲਿਆਇਆ ਜੋ ਸ਼ਦੇਊਰ ਦਾ ਪੁੱਤਰ ਸੀ। 31 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 32 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 33 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 34 ਪਾਪ-ਬਲ਼ੀ ਲਈ ਇਕ ਮੇਮਣਾ;+ 35 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਸ਼ਦੇਊਰ ਦੇ ਪੁੱਤਰ ਅਲੀਸੂਰ+ ਦੀ ਭੇਟ ਸੀ।

36 ਪੰਜਵੇਂ ਦਿਨ ਸ਼ਿਮਓਨ ਦੇ ਪੁੱਤਰਾਂ ਦਾ ਮੁਖੀ ਸ਼ਲੁਮੀਏਲ+ ਭੇਟ ਲਿਆਇਆ ਜੋ ਸੂਰੀਸ਼ਦਾਈ ਦਾ ਪੁੱਤਰ ਸੀ। 37 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 38 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 39 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 40 ਪਾਪ-ਬਲ਼ੀ ਲਈ ਇਕ ਮੇਮਣਾ;+ 41 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਸੂਰੀਸ਼ਦਾਈ ਦੇ ਪੁੱਤਰ ਸ਼ਲੁਮੀਏਲ+ ਦੀ ਭੇਟ ਸੀ।

42 ਛੇਵੇਂ ਦਿਨ ਗਾਦ ਦੇ ਪੁੱਤਰਾਂ ਦਾ ਮੁਖੀ ਅਲਯਾਸਾਫ਼+ ਆਪਣੀ ਭੇਟ ਲਿਆਇਆ ਜੋ ਦਊਏਲ ਦਾ ਪੁੱਤਰ ਸੀ। 43 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 44 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 45 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 46 ਪਾਪ-ਬਲ਼ੀ ਲਈ ਇਕ ਮੇਮਣਾ;+ 47 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਦਊਏਲ ਦੇ ਪੁੱਤਰ ਅਲਯਾਸਾਫ਼+ ਦੀ ਭੇਟ ਸੀ।

48 ਸੱਤਵੇਂ ਦਿਨ ਇਫ਼ਰਾਈਮ ਦੇ ਪੁੱਤਰਾਂ ਦਾ ਮੁਖੀ ਅਲੀਸ਼ਾਮਾ+ ਆਪਣੀ ਭੇਟ ਲਿਆਇਆ ਜੋ ਅਮੀਹੂਦ ਦਾ ਪੁੱਤਰ ਸੀ। 49 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 50 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 51 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 52 ਪਾਪ-ਬਲ਼ੀ ਲਈ ਇਕ ਮੇਮਣਾ;+ 53 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਅਮੀਹੂਦ ਦੇ ਪੁੱਤਰ ਅਲੀਸ਼ਾਮਾ+ ਦੀ ਭੇਟ ਸੀ।

54 ਅੱਠਵੇਂ ਦਿਨ ਮਨੱਸ਼ਹ ਦੇ ਪੁੱਤਰਾਂ ਦਾ ਮੁਖੀ ਗਮਲੀਏਲ+ ਆਪਣੀ ਭੇਟ ਲਿਆਇਆ ਜੋ ਪਦਾਹਸੂਰ ਦਾ ਪੁੱਤਰ ਸੀ। 55 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 56 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 57 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 58 ਪਾਪ-ਬਲ਼ੀ ਲਈ ਇਕ ਮੇਮਣਾ;+ 59 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਪਦਾਹਸੂਰ ਦੇ ਪੁੱਤਰ ਗਮਲੀਏਲ+ ਦੀ ਭੇਟ ਸੀ।

60 ਨੌਵੇਂ ਦਿਨ ਬਿਨਯਾਮੀਨ ਦੇ ਪੁੱਤਰਾਂ ਦਾ ਮੁਖੀ+ ਅਬੀਦਾਨ+ ਆਪਣੀ ਭੇਟ ਲਿਆਇਆ ਜੋ ਗਿਦਓਨੀ ਦਾ ਪੁੱਤਰ ਸੀ। 61 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 62 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 63 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 64 ਪਾਪ-ਬਲ਼ੀ ਲਈ ਇਕ ਮੇਮਣਾ;+ 65 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਗਿਦਓਨੀ ਦੇ ਪੁੱਤਰ ਅਬੀਦਾਨ+ ਦੀ ਭੇਟ ਸੀ।

66 ਦਸਵੇਂ ਦਿਨ ਦਾਨ ਦੇ ਪੁੱਤਰਾਂ ਦਾ ਮੁਖੀ ਅਹੀਅਜ਼ਰ+ ਆਪਣੀ ਭੇਟ ਲਿਆਇਆ ਜੋ ਅਮੀਸ਼ਦਾਈ ਦਾ ਪੁੱਤਰ ਸੀ। 67 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 68 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 69 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 70 ਪਾਪ-ਬਲ਼ੀ ਲਈ ਇਕ ਮੇਮਣਾ;+ 71 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਅਮੀਸ਼ਦਾਈ ਦੇ ਪੁੱਤਰ ਅਹੀਅਜ਼ਰ+ ਦੀ ਭੇਟ ਸੀ।

72 11ਵੇਂ ਦਿਨ ਆਸ਼ੇਰ ਦੇ ਪੁੱਤਰਾਂ ਦਾ ਮੁਖੀ ਪਗੀਏਲ+ ਆਪਣੀ ਭੇਟ ਲਿਆਇਆ ਜੋ ਆਕਰਾਨ ਦਾ ਪੁੱਤਰ ਸੀ। 73 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 74 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 75 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 76 ਪਾਪ-ਬਲ਼ੀ ਲਈ ਇਕ ਮੇਮਣਾ;+ 77 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਆਕਰਾਨ ਦੇ ਪੁੱਤਰ ਪਗੀਏਲ+ ਦੀ ਭੇਟ ਸੀ।

78 12ਵੇਂ ਦਿਨ ਨਫ਼ਤਾਲੀ ਦੇ ਪੁੱਤਰਾਂ ਦਾ ਮੁਖੀ ਅਹੀਰਾ+ ਆਪਣੀ ਭੇਟ ਲਿਆਇਆ ਜੋ ਏਨਾਨ ਦਾ ਪੁੱਤਰ ਸੀ। 79 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 80 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 81 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 82 ਪਾਪ-ਬਲ਼ੀ ਲਈ ਇਕ ਮੇਮਣਾ;+ 83 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਏਨਾਨ ਦੇ ਪੁੱਤਰ ਅਹੀਰਾ+ ਦੀ ਭੇਟ ਸੀ।

84 ਵੇਦੀ ਨੂੰ ਤੇਲ ਪਾ ਕੇ ਪਵਿੱਤਰ ਕੀਤੇ ਜਾਣ ਤੋਂ ਬਾਅਦ ਇਸ ਦੇ ਉਦਘਾਟਨ ਲਈ ਇਜ਼ਰਾਈਲ ਦੇ ਮੁਖੀ ਇਹ ਭੇਟ ਲਿਆਏ:+ ਚਾਂਦੀ ਦੀਆਂ 12 ਥਾਲ਼ੀਆਂ, ਚਾਂਦੀ ਦੇ 12 ਕਟੋਰੇ, ਸੋਨੇ ਦੇ 12 ਪਿਆਲੇ;+ 85 ਚਾਂਦੀ ਦੀ ਹਰ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਚਾਂਦੀ ਦੇ ਸਾਰੇ ਭਾਂਡਿਆਂ ਦਾ ਭਾਰ 2,400 ਸ਼ੇਕੇਲ ਸੀ; 86 ਹਰ ਸੋਨੇ ਦੇ ਪਿਆਲੇ ਦਾ ਭਾਰ 10 ਸ਼ੇਕੇਲ ਸੀ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ 12 ਪਿਆਲਿਆਂ ਦਾ ਭਾਰ 120 ਸ਼ੇਕੇਲ ਸੀ। ਸਾਰੇ ਪਿਆਲੇ ਧੂਪ ਨਾਲ ਭਰੇ ਹੋਏ ਸਨ। 87 ਹੋਮ-ਬਲ਼ੀ ਲਈ 12 ਬਲਦ, 12 ਭੇਡੂ ਅਤੇ ਇਕ-ਇਕ ਸਾਲ ਦੇ 12 ਲੇਲੇ, ਅਨਾਜ ਦੀ ਭੇਟ, ਪਾਪ-ਬਲ਼ੀ ਲਈ 12 ਮੇਮਣੇ, 88 ਸ਼ਾਂਤੀ-ਬਲ਼ੀ ਲਈ 24 ਬਲਦ, 60 ਭੇਡੂ, 60 ਬੱਕਰੇ ਅਤੇ ਇਕ-ਇਕ ਸਾਲ ਦੇ 60 ਮੇਮਣੇ। ਵੇਦੀ ਨੂੰ ਤੇਲ ਪਾ ਕੇ ਪਵਿੱਤਰ ਕੀਤੇ ਜਾਣ+ ਤੋਂ ਬਾਅਦ ਇਸ ਦੇ ਉਦਘਾਟਨ ਲਈ ਇਹ ਭੇਟ ਦਿੱਤੀ ਗਈ।+

89 ਜਦੋਂ ਵੀ ਮੂਸਾ ਪਰਮੇਸ਼ੁਰ* ਨਾਲ ਗੱਲ ਕਰਨ ਲਈ ਮੰਡਲੀ ਦੇ ਤੰਬੂ ਵਿਚ ਜਾਂਦਾ ਸੀ,+ ਤਾਂ ਉਸ ਨੂੰ ਗਵਾਹੀ ਦੇ ਸੰਦੂਕ ਦੇ ਢੱਕਣ ਉੱਤੇ ਰੱਖੇ ਦੋ ਕਰੂਬੀਆਂ ਦੇ ਵਿਚਕਾਰੋਂ+ ਪਰਮੇਸ਼ੁਰ ਦੀ ਆਵਾਜ਼ ਸੁਣਾਈ ਦਿੰਦੀ ਸੀ+ ਅਤੇ ਪਰਮੇਸ਼ੁਰ ਉਸ ਨਾਲ ਗੱਲ ਕਰਦਾ ਸੀ।

8 ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਹਾਰੂਨ ਨਾਲ ਗੱਲ ਕਰ ਅਤੇ ਉਸ ਨੂੰ ਕਹਿ, ‘ਜਦੋਂ ਤੂੰ ਸੱਤ ਦੀਵੇ ਬਾਲ਼ੇਂ, ਤਾਂ ਇਨ੍ਹਾਂ ਨੂੰ ਇਸ ਤਰ੍ਹਾਂ ਰੱਖੀਂ ਕਿ ਇਹ ਸ਼ਮਾਦਾਨ ਦੇ ਸਾਮ੍ਹਣੇ ਵਾਲੀ ਥਾਂ ਵਿਚ ਰੌਸ਼ਨੀ ਕਰਨ।’”+ 3 ਇਸ ਲਈ ਹਾਰੂਨ ਨੇ ਇਸੇ ਤਰ੍ਹਾਂ ਕੀਤਾ। ਉਸ ਨੇ ਸ਼ਮਾਦਾਨ ਦੇ ਸਾਮ੍ਹਣੇ ਵਾਲੀ ਥਾਂ ਵਿਚ ਰੌਸ਼ਨੀ ਕਰਨ ਲਈ ਦੀਵੇ ਬਾਲ਼ੇ,+ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 4 ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਸ਼ਮਾਦਾਨ ਦੀ ਡੰਡੀ ਤੋਂ ਲੈ ਕੇ ਇਸ ਦੇ ਫੁੱਲਾਂ ਨੂੰ ਬਣਾਇਆ ਗਿਆ ਸੀ, ਹਾਂ, ਪੂਰਾ ਸ਼ਮਾਦਾਨ ਹਥੌੜੇ ਨਾਲ ਕੁੱਟ ਕੇ ਬਣਾਇਆ ਗਿਆ ਸੀ।+ ਇਹ ਸ਼ਮਾਦਾਨ ਉਸੇ ਨਮੂਨੇ ਅਨੁਸਾਰ ਬਣਾਇਆ ਗਿਆ ਸੀ ਜੋ ਯਹੋਵਾਹ ਨੇ ਮੂਸਾ ਨੂੰ ਦਰਸ਼ਣ+ ਵਿਚ ਦਿਖਾਇਆ ਸੀ।

5 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 6 “ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਲੈ ਅਤੇ ਉਨ੍ਹਾਂ ਨੂੰ ਸ਼ੁੱਧ ਕਰ।+ 7 ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਸ਼ੁੱਧ ਕਰ: ਉਨ੍ਹਾਂ ਉੱਤੇ ਪਾਪ ਤੋਂ ਸ਼ੁੱਧ ਕਰਨ ਵਾਲਾ ਪਾਣੀ ਛਿੜਕ ਅਤੇ ਉਹ ਉਸਤਰੇ ਨਾਲ ਆਪਣੇ ਸਰੀਰ ਦੇ ਸਾਰੇ ਵਾਲ਼ ਲਾਹੁਣ, ਆਪਣੇ ਕੱਪੜੇ ਧੋਣ ਅਤੇ ਆਪਣੇ ਆਪ ਨੂੰ ਸ਼ੁੱਧ ਕਰਨ।+ 8 ਫਿਰ ਉਹ ਜਵਾਨ ਬਲਦ,+ ਅਨਾਜ ਦੇ ਚੜ੍ਹਾਵੇ+ ਲਈ ਤੇਲ ਵਿਚ ਗੁੰਨ੍ਹਿਆ ਮੈਦਾ ਲੈਣ ਅਤੇ ਤੂੰ ਪਾਪ-ਬਲ਼ੀ ਲਈ ਇਕ ਹੋਰ ਜਵਾਨ ਬਲਦ ਲੈ।+ 9 ਤੂੰ ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਲੈ ਕੇ ਆ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰ।+ 10 ਜਦੋਂ ਤੂੰ ਲੇਵੀਆਂ ਨੂੰ ਯਹੋਵਾਹ ਸਾਮ੍ਹਣੇ ਲੈ ਕੇ ਆਏਂਗਾ, ਤਾਂ ਇਜ਼ਰਾਈਲੀ ਲੇਵੀਆਂ ਉੱਤੇ ਹੱਥ ਰੱਖਣ।+ 11 ਫਿਰ ਹਾਰੂਨ ਇਜ਼ਰਾਈਲੀਆਂ ਵੱਲੋਂ ਲੇਵੀਆਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਵੇ।*+ ਇਸ ਤੋਂ ਬਾਅਦ ਲੇਵੀ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰਨਗੇ।+

12 “ਫਿਰ ਲੇਵੀ ਉਨ੍ਹਾਂ ਬਲਦਾਂ ਦੇ ਸਿਰਾਂ ʼਤੇ ਆਪਣੇ ਹੱਥ ਰੱਖਣ।+ ਇਸ ਤੋਂ ਬਾਅਦ ਲੇਵੀਆਂ ਦੇ ਪਾਪ ਮਿਟਾਉਣ ਲਈ ਯਹੋਵਾਹ ਸਾਮ੍ਹਣੇ ਇਕ ਬਲਦ ਨੂੰ ਪਾਪ-ਬਲ਼ੀ ਵਜੋਂ ਅਤੇ ਦੂਸਰੇ ਨੂੰ ਹੋਮ-ਬਲ਼ੀ ਵਜੋਂ ਚੜ੍ਹਾਇਆ ਜਾਵੇ।+ 13 ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਸਾਮ੍ਹਣੇ ਖੜ੍ਹਾ ਕਰ ਅਤੇ ਉਨ੍ਹਾਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਚੜ੍ਹਾ।* 14 ਤੂੰ ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਵੱਖਰਾ ਕਰ ਅਤੇ ਲੇਵੀ ਮੇਰੇ ਹੋਣਗੇ।+ 15 ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿਚ ਸੇਵਾ ਕਰਨਗੇ। ਤੂੰ ਇਸ ਤਰ੍ਹਾਂ ਉਨ੍ਹਾਂ ਨੂੰ ਸ਼ੁੱਧ ਕਰ ਅਤੇ ਹਿਲਾਉਣ ਦੀ ਭੇਟ ਵਜੋਂ ਚੜ੍ਹਾ।* 16 ਇਜ਼ਰਾਈਲੀਆਂ ਵਿੱਚੋਂ ਲੇਵੀ ਮੈਨੂੰ ਦਿੱਤੇ ਗਏ ਹਨ। ਮੈਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ* ਦੀ ਜਗ੍ਹਾ+ ਉਨ੍ਹਾਂ ਨੂੰ ਆਪਣੇ ਲਈ ਲਵਾਂਗਾ। 17 ਕਿਉਂਕਿ ਇਜ਼ਰਾਈਲੀਆਂ ਦਾ ਹਰ ਜੇਠਾ ਮੇਰਾ ਹੈ, ਭਾਵੇਂ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ।+ ਮੈਂ ਜਿਸ ਦਿਨ ਮਿਸਰ ਵਿਚ ਸਾਰੇ ਜੇਠਿਆਂ ਨੂੰ ਮਾਰਿਆ ਸੀ, ਉਸੇ ਦਿਨ ਮੈਂ ਇਜ਼ਰਾਈਲੀਆਂ ਦੇ ਜੇਠਿਆਂ ਨੂੰ ਆਪਣੇ ਲਈ ਪਵਿੱਤਰ ਕੀਤਾ ਸੀ।+ 18 ਮੈਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਨੂੰ ਆਪਣੇ ਲਈ ਲਵਾਂਗਾ। 19 ਮੈਂ ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਤਾਂਕਿ ਉਹ ਮੰਡਲੀ ਦੇ ਤੰਬੂ ਵਿਚ ਇਜ਼ਰਾਈਲੀਆਂ ਲਈ ਸੇਵਾ ਕਰਨ+ ਅਤੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਦੇ ਕੰਮ ਵਿਚ ਉਨ੍ਹਾਂ ਦਾ ਹੱਥ ਵਟਾਉਣ। ਇਸ ਤਰ੍ਹਾਂ ਇਜ਼ਰਾਈਲੀ ਪਵਿੱਤਰ ਸਥਾਨ ਦੇ ਨੇੜੇ ਨਹੀਂ ਆਉਣਗੇ ਜਿਸ ਕਰਕੇ ਉਨ੍ਹਾਂ ʼਤੇ ਕੋਈ ਬਿਪਤਾ ਨਹੀਂ ਆਵੇਗੀ।”+

20 ਮੂਸਾ, ਹਾਰੂਨ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਇਸੇ ਤਰ੍ਹਾਂ ਕੀਤਾ। ਯਹੋਵਾਹ ਨੇ ਲੇਵੀਆਂ ਦੇ ਸੰਬੰਧ ਵਿਚ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਇਜ਼ਰਾਈਲੀਆਂ ਨੇ ਉਸੇ ਤਰ੍ਹਾਂ ਕੀਤਾ। 21 ਇਸ ਲਈ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਆਪਣੇ ਕੱਪੜੇ ਧੋਤੇ।+ ਇਸ ਤੋਂ ਬਾਅਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ।*+ ਫਿਰ ਹਾਰੂਨ ਨੇ ਉਨ੍ਹਾਂ ਦੇ ਪਾਪ ਮਿਟਾਉਣ ਅਤੇ ਉਨ੍ਹਾਂ ਨੂੰ ਸ਼ੁੱਧ ਕਰਨ ਲਈ ਭੇਟ ਚੜ੍ਹਾਈ।+ 22 ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿਚ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਾਮ੍ਹਣੇ ਸੇਵਾ ਕਰਨ ਲੱਗੇ। ਯਹੋਵਾਹ ਨੇ ਲੇਵੀਆਂ ਦੇ ਸੰਬੰਧ ਵਿਚ ਮੂਸਾ ਨੂੰ ਜੋ ਹੁਕਮ ਦਿੱਤਾ ਸੀ, ਲੋਕਾਂ ਨੇ ਉਸੇ ਤਰ੍ਹਾਂ ਕੀਤਾ।

23 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 24 “ਇਹ ਨਿਯਮ ਲੇਵੀਆਂ ਲਈ ਹੈ: ਜਿਸ ਆਦਮੀ ਦੀ ਉਮਰ 25 ਸਾਲ ਤੇ ਇਸ ਤੋਂ ਜ਼ਿਆਦਾ ਹੈ, ਉਹ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਵਾਲਿਆਂ ਦੇ ਦਲ ਵਿਚ ਸ਼ਾਮਲ ਹੋ ਜਾਵੇਗਾ। 25 ਪਰ 50 ਸਾਲ ਦੀ ਉਮਰ ʼਤੇ ਉਸ ਦੀ ਸੇਵਾ ਖ਼ਤਮ ਹੋ ਜਾਵੇਗੀ ਅਤੇ ਉਹ ਹੋਰ ਸੇਵਾ ਨਹੀਂ ਕਰੇਗਾ। 26 ਉਹ ਆਪਣੇ ਭਰਾਵਾਂ ਦੀ ਮਦਦ ਕਰ ਸਕਦਾ ਹੈ ਜਿਹੜੇ ਮੰਡਲੀ ਦੇ ਤੰਬੂ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਪਰ ਉਹ ਆਪ ਉੱਥੇ ਸੇਵਾ ਦੀ ਜ਼ਿੰਮੇਵਾਰੀ ਨਹੀਂ ਨਿਭਾਏਗਾ। ਤੁਸੀਂ ਲੇਵੀਆਂ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੇ ਸੰਬੰਧ ਵਿਚ ਇਸ ਨਿਯਮ ਦੀ ਪਾਲਣਾ ਕਰਨੀ।”+

9 ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਸਾਲ ਦੇ ਪਹਿਲੇ ਮਹੀਨੇ ਦੌਰਾਨ ਸੀਨਈ ਦੀ ਉਜਾੜ ਵਿਚ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ।+ ਉਸ ਨੇ ਕਿਹਾ: 2 “ਇਜ਼ਰਾਈਲੀ ਮਿਥੇ ਸਮੇਂ ਤੇ ਪਸਾਹ ਦੀ ਬਲ਼ੀ+ ਤਿਆਰ ਕਰਨ।+ 3 ਇਸ ਮਹੀਨੇ ਦੀ 14 ਤਾਰੀਖ਼ ਨੂੰ ਮਿਥੇ ਸਮੇਂ ਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਤੁਸੀਂ ਇਸ ਨੂੰ ਤਿਆਰ ਕਰੋ। ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਅਤੇ ਵਿਧੀਆਂ ਮੁਤਾਬਕ ਤੁਸੀਂ ਇਸ ਨੂੰ ਤਿਆਰ ਕਰੋ।”+

4 ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨੂੰ ਪਸਾਹ ਦੀ ਬਲ਼ੀ ਤਿਆਰ ਕਰਨ ਲਈ ਕਿਹਾ। 5 ਫਿਰ ਉਨ੍ਹਾਂ ਨੇ ਸੀਨਈ ਦੀ ਉਜਾੜ ਵਿਚ ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ ਮਿਥੇ ਸਮੇਂ ਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਪਸਾਹ ਦੀ ਬਲ਼ੀ ਤਿਆਰ ਕੀਤੀ। ਇਜ਼ਰਾਈਲੀਆਂ ਨੇ ਉਸੇ ਤਰ੍ਹਾਂ ਕੀਤਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

6 ਉਸ ਸਮੇਂ ਕੁਝ ਆਦਮੀ ਕਿਸੇ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਗਏ ਸਨ+ ਜਿਸ ਕਰਕੇ ਉਸ ਦਿਨ ਉਹ ਪਸਾਹ ਦੀ ਬਲ਼ੀ ਤਿਆਰ ਨਹੀਂ ਕਰ ਸਕੇ। ਇਸ ਲਈ ਉਨ੍ਹਾਂ ਨੇ ਮੂਸਾ ਅਤੇ ਹਾਰੂਨ ਕੋਲ ਜਾ ਕੇ+ 7 ਕਿਹਾ: “ਅਸੀਂ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਗਏ ਹਾਂ। ਪਰ ਅਸੀਂ ਹੋਰ ਇਜ਼ਰਾਈਲੀਆਂ ਨਾਲ ਮਿਥੇ ਸਮੇਂ ਤੇ ਯਹੋਵਾਹ ਸਾਮ੍ਹਣੇ ਬਲ਼ੀ ਚੜ੍ਹਾਉਣੀ ਚਾਹੁੰਦੇ ਹਾਂ। ਸਾਨੂੰ ਦੱਸ ਕਿ ਅਸੀਂ ਕੀ ਕਰੀਏ।”+ 8 ਉਨ੍ਹਾਂ ਦੀ ਗੱਲ ਸੁਣ ਕੇ ਮੂਸਾ ਨੇ ਕਿਹਾ: “ਠੀਕ ਹੈ, ਤੁਸੀਂ ਉਡੀਕ ਕਰੋ। ਮੈਂ ਯਹੋਵਾਹ ਤੋਂ ਪੁੱਛਦਾ ਹਾਂ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।”+

9 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 10 ਇਜ਼ਰਾਈਲੀਆਂ ਨੂੰ ਕਹਿ, ‘ਜੇ ਤੁਹਾਡੇ ਵਿੱਚੋਂ ਜਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਕੋਈ ਜਣਾ ਕਿਸੇ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਜਾਵੇ+ ਜਾਂ ਕੋਈ ਜਣਾ ਦੂਰ ਕਿਤੇ ਗਿਆ ਹੋਵੇ, ਤਾਂ ਵੀ ਉਹ ਯਹੋਵਾਹ ਲਈ ਪਸਾਹ ਦੀ ਬਲ਼ੀ ਤਿਆਰ ਕਰੇ। 11 ਉਹ ਦੂਸਰੇ ਮਹੀਨੇ ਦੀ 14 ਤਾਰੀਖ਼ ਨੂੰ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਇਹ ਬਲ਼ੀ ਤਿਆਰ ਕਰੇ।+ ਉਹ ਇਸ ਨੂੰ ਬੇਖਮੀਰੀ ਰੋਟੀ ਅਤੇ ਕੌੜੇ ਪੱਤਿਆਂ ਨਾਲ ਖਾਵੇ।+ 12 ਉਹ ਇਸ ਬਲ਼ੀ ਦਾ ਮਾਸ ਸਵੇਰ ਤਕ ਬਚਾ ਕੇ ਨਾ ਰੱਖੇ+ ਅਤੇ ਨਾ ਹੀ ਇਸ ਦੀ ਕੋਈ ਹੱਡੀ ਤੋੜੇ।+ ਉਹ ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਮੁਤਾਬਕ ਇਸ ਨੂੰ ਤਿਆਰ ਕਰੇ। 13 ਪਰ ਜੇ ਕੋਈ ਆਦਮੀ ਸ਼ੁੱਧ ਸੀ ਜਾਂ ਕਿਤੇ ਦੂਰ ਨਹੀਂ ਗਿਆ ਸੀ, ਫਿਰ ਵੀ ਲਾਪਰਵਾਹੀ ਵਰਤਦੇ ਹੋਏ ਉਸ ਨੇ ਪਸਾਹ ਦੀ ਬਲ਼ੀ ਤਿਆਰ ਨਹੀਂ ਕੀਤੀ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ+ ਕਿਉਂਕਿ ਉਸ ਨੇ ਮਿਥੇ ਸਮੇਂ ਤੇ ਯਹੋਵਾਹ ਸਾਮ੍ਹਣੇ ਬਲ਼ੀ ਨਹੀਂ ਚੜ੍ਹਾਈ। ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।

14 “‘ਜੇ ਤੁਹਾਡੇ ਵਿਚ ਕੋਈ ਪਰਦੇਸੀ ਰਹਿੰਦਾ ਹੈ, ਤਾਂ ਉਹ ਵੀ ਯਹੋਵਾਹ ਲਈ ਪਸਾਹ ਦੀ ਬਲ਼ੀ ਤਿਆਰ ਕਰੇ।+ ਉਹ ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਅਤੇ ਵਿਧੀਆਂ ਮੁਤਾਬਕ ਇਸ ਨੂੰ ਤਿਆਰ ਕਰੇ।+ ਤੁਹਾਡੇ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਚਾਹੇ ਤੁਸੀਂ ਪਰਦੇਸੀ ਹੋ ਜਾਂ ਪੈਦਾਇਸ਼ੀ ਇਜ਼ਰਾਈਲੀ।’”+

15 ਜਿਸ ਦਿਨ ਡੇਰਾ ਖੜ੍ਹਾ ਕੀਤਾ ਗਿਆ,+ ਉਸ ਦਿਨ ਬੱਦਲ ਡੇਰੇ, ਹਾਂ, ਗਵਾਹੀ ਦੇ ਤੰਬੂ ਉੱਤੇ ਆ ਗਿਆ, ਪਰ ਸ਼ਾਮ ਨੂੰ ਇਹ ਬੱਦਲ ਦੇਖਣ ਨੂੰ ਅੱਗ ਵਰਗਾ ਹੋ ਗਿਆ ਅਤੇ ਸਵੇਰ ਤਕ ਡੇਰੇ ਉੱਪਰ ਇਸੇ ਤਰ੍ਹਾਂ ਰਿਹਾ।+ 16 ਰੋਜ਼ ਇਸੇ ਤਰ੍ਹਾਂ ਹੁੰਦਾ ਸੀ: ਦਿਨੇ ਡੇਰੇ ਉੱਤੇ ਬੱਦਲ ਹੁੰਦਾ ਸੀ ਅਤੇ ਰਾਤ ਨੂੰ ਇਹ ਬੱਦਲ ਦੇਖਣ ਨੂੰ ਅੱਗ ਵਰਗਾ ਲੱਗਦਾ ਸੀ।+ 17 ਜਦੋਂ ਬੱਦਲ ਡੇਰੇ ਤੋਂ ਹਟਦਾ ਸੀ, ਤਾਂ ਇਜ਼ਰਾਈਲੀ ਉਸੇ ਵੇਲੇ ਉੱਥੋਂ ਤੁਰ ਪੈਂਦੇ ਸਨ।+ ਜਿਸ ਜਗ੍ਹਾ ਬੱਦਲ ਠਹਿਰਦਾ ਸੀ, ਇਜ਼ਰਾਈਲੀ ਉੱਥੇ ਤੰਬੂ ਲਾਉਂਦੇ ਸਨ।+ 18 ਯਹੋਵਾਹ ਦੇ ਹੁਕਮ ਨਾਲ ਇਜ਼ਰਾਈਲੀ ਤੁਰ ਪੈਂਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਹੀ ਉਹ ਤੰਬੂ ਲਾਉਂਦੇ ਸਨ।+ ਜਿੰਨਾ ਚਿਰ ਬੱਦਲ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਉੱਨਾ ਚਿਰ ਇਜ਼ਰਾਈਲੀ ਉੱਥੇ ਰਹਿੰਦੇ ਸਨ। 19 ਜਦੋਂ ਬੱਦਲ ਬਹੁਤ ਦਿਨਾਂ ਤਕ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਤਾਂ ਇਜ਼ਰਾਈਲੀ ਯਹੋਵਾਹ ਦਾ ਕਹਿਣਾ ਮੰਨਦੇ ਹੋਏ ਅੱਗੇ ਨਹੀਂ ਤੁਰਦੇ ਸਨ।+ 20 ਕਈ ਵਾਰ ਬੱਦਲ ਕੁਝ ਕੁ ਦਿਨਾਂ ਤਕ ਡੇਰੇ ਉੱਤੇ ਰਹਿੰਦਾ ਸੀ। ਯਹੋਵਾਹ ਦੇ ਹੁਕਮ ਨਾਲ ਉਹ ਤੰਬੂ ਲਾਈ ਰੱਖਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਹੀ ਉਹ ਤੁਰ ਪੈਂਦੇ ਸਨ। 21 ਕਈ ਵਾਰ ਬੱਦਲ ਸਿਰਫ਼ ਸ਼ਾਮ ਤੋਂ ਲੈ ਕੇ ਸਵੇਰ ਤਕ ਰਹਿੰਦਾ ਸੀ ਅਤੇ ਫਿਰ ਜਦੋਂ ਬੱਦਲ ਸਵੇਰ ਨੂੰ ਹਟਦਾ ਸੀ, ਤਾਂ ਉਹ ਤੁਰ ਪੈਂਦੇ ਸਨ। ਬੱਦਲ ਚਾਹੇ ਦਿਨੇ ਹਟੇ ਜਾਂ ਰਾਤ ਨੂੰ, ਉਹ ਤੁਰ ਪੈਂਦੇ ਸਨ।+ 22 ਬੱਦਲ ਡੇਰੇ ਉੱਤੇ ਚਾਹੇ ਦੋ ਦਿਨ ਰਹੇ ਜਾਂ ਇਕ ਮਹੀਨਾ ਜਾਂ ਇਸ ਤੋਂ ਜ਼ਿਆਦਾ, ਇਜ਼ਰਾਈਲੀ ਆਪਣੇ ਤੰਬੂ ਲਾਈ ਰੱਖਦੇ ਸਨ ਤੇ ਅੱਗੇ ਨਹੀਂ ਤੁਰਦੇ ਸਨ। ਪਰ ਜਦੋਂ ਇਹ ਹਟ ਜਾਂਦਾ ਸੀ, ਤਾਂ ਉਹ ਤੁਰ ਪੈਂਦੇ ਸਨ। 23 ਯਹੋਵਾਹ ਦੇ ਹੁਕਮ ਨਾਲ ਉਹ ਤੰਬੂ ਲਾਉਂਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਹੀ ਉਹ ਤੁਰ ਪੈਂਦੇ ਸਨ। ਉਨ੍ਹਾਂ ਨੇ ਯਹੋਵਾਹ ਦੀ ਆਗਿਆ ਮੰਨਦੇ ਹੋਏ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ।

10 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਆਪਣੇ ਲਈ ਦੋ ਤੁਰ੍ਹੀਆਂ ਬਣਾ;+ ਤੂੰ ਇਹ ਤੁਰ੍ਹੀਆਂ ਚਾਂਦੀ ਨੂੰ ਹਥੌੜੇ ਨਾਲ ਕੁੱਟ ਕੇ ਬਣਾ। ਜਦੋਂ ਮੰਡਲੀ ਨੂੰ ਇਕੱਠਾ ਕਰਨਾ ਹੋਵੇ ਅਤੇ ਦੱਸਣਾ ਹੋਵੇ ਕਿ ਉਨ੍ਹਾਂ ਨੇ ਆਪਣਾ ਬੋਰੀਆ-ਬਿਸਤਰਾ ਚੁੱਕ ਕੇ ਅੱਗੇ ਤੁਰਨਾ ਹੈ, ਤਾਂ ਇਹ ਤੁਰ੍ਹੀਆਂ ਵਜਾਈਆਂ ਜਾਣ। 3 ਜਦੋਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ, ਤਾਂ ਮੰਡਲੀ ਦੇ ਦਰਵਾਜ਼ੇ ਕੋਲ ਤੇਰੇ ਅੱਗੇ ਪੂਰੀ ਮੰਡਲੀ ਇਕੱਠੀ ਹੋ ਜਾਵੇ।+ 4 ਜਦੋਂ ਇੱਕੋ ਤੁਰ੍ਹੀ ਵਜਾਈ ਜਾਵੇ, ਤਾਂ ਸਿਰਫ਼ ਮੁਖੀ ਤੇਰੇ ਕੋਲ ਇਕੱਠੇ ਹੋਣ ਜਿਹੜੇ ਇਜ਼ਰਾਈਲ ਦੇ ਹਜ਼ਾਰਾਂ ਦੇ ਆਗੂ ਹਨ।+

5 “ਜਦੋਂ ਤੁਰ੍ਹੀਆਂ ਉੱਚੀ-ਨੀਵੀਂ ਸੁਰ ਵਿਚ ਵਜਾਈਆਂ ਜਾਣ, ਤਾਂ ਜਿਨ੍ਹਾਂ ਨੇ ਪੂਰਬ ਵਿਚ ਤੰਬੂ ਲਾਏ ਹਨ,+ ਉਹ ਤੁਰ ਪੈਣ। 6 ਜਦੋਂ ਦੂਜੀ ਵਾਰ ਤੁਰ੍ਹੀਆਂ ਉੱਚੀ-ਨੀਵੀਂ ਸੁਰ ਵਿਚ ਵਜਾਈਆਂ ਜਾਣ, ਤਾਂ ਜਿਨ੍ਹਾਂ ਨੇ ਦੱਖਣ ਵਿਚ ਤੰਬੂ ਲਾਏ ਹਨ,+ ਉਹ ਤੁਰ ਪੈਣ। ਦਲਾਂ ਨੂੰ ਤੁਰਨ ਦਾ ਇਸ਼ਾਰਾ ਦੇਣ ਲਈ ਹਰ ਵਾਰ ਇਸ ਤਰ੍ਹਾਂ ਤੁਰ੍ਹੀਆਂ ਵਜਾਈਆਂ ਜਾਣ।

7 “ਜਦੋਂ ਪੂਰੀ ਮੰਡਲੀ ਨੂੰ ਇਕੱਠਾ ਕਰਨਾ ਹੋਵੇ, ਤਾਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ।+ ਪਰ ਇਹ ਉੱਚੀ-ਨੀਵੀਂ ਸੁਰ ਵਿਚ ਨਾ ਵਜਾਈਆਂ ਜਾਣ। 8 ਹਾਰੂਨ ਦੇ ਪੁੱਤਰ ਜਿਹੜੇ ਪੁਜਾਰੀ ਵਜੋਂ ਸੇਵਾ ਕਰਦੇ ਹਨ, ਇਹ ਤੁਰ੍ਹੀਆਂ ਵਜਾਉਣ।+ ਤੁਸੀਂ ਅਤੇ ਤੁਹਾਡੀਆਂ ਪੀੜ੍ਹੀਆਂ ਤੁਰ੍ਹੀਆਂ ਵਜਾਉਣ ਦੇ ਨਿਯਮ ਦੀ ਸਦਾ ਪਾਲਣਾ ਕਰਨ।

9 “ਜੇ ਤੁਸੀਂ ਆਪਣੇ ਦੇਸ਼ ਵਿਚ ਕਿਸੇ ਜ਼ਾਲਮ ਦੇ ਖ਼ਿਲਾਫ਼ ਲੜਾਈ ਕਰਨ ਜਾਣਾ ਹੈ ਜੋ ਤੁਹਾਡੇ ʼਤੇ ਅਤਿਆਚਾਰ ਕਰਦਾ ਹੈ, ਤਾਂ ਤੁਸੀਂ ਤੁਰ੍ਹੀਆਂ ਵਜਾ ਕੇ ਯੁੱਧ ਦਾ ਐਲਾਨ ਕਰੋ।+ ਯਹੋਵਾਹ ਤੁਹਾਡੇ ਵੱਲ ਧਿਆਨ ਦੇਵੇਗਾ ਅਤੇ ਤੁਹਾਡੇ ਦੁਸ਼ਮਣਾਂ ਤੋਂ ਤੁਹਾਨੂੰ ਬਚਾਵੇਗਾ।

10 “ਨਾਲੇ ਆਪਣੇ ਖ਼ੁਸ਼ੀ ਦੇ ਮੌਕਿਆਂ ʼਤੇ+ ਯਾਨੀ ਆਪਣੇ ਤਿਉਹਾਰਾਂ+ ਅਤੇ ਮਹੀਨੇ ਦੀ ਸ਼ੁਰੂਆਤ ਵੇਲੇ ਤੁਸੀਂ ਹੋਮ-ਬਲ਼ੀਆਂ+ ਅਤੇ ਸ਼ਾਂਤੀ-ਬਲ਼ੀ+ ਚੜ੍ਹਾਉਣ ਸਮੇਂ ਤੁਰ੍ਹੀਆਂ ਵਜਾਉਣੀਆਂ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪਰਮੇਸ਼ੁਰ ਤੁਹਾਡੇ ਵੱਲ ਧਿਆਨ ਦੇਵੇਗਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।”+

11 ਦੂਸਰੇ ਸਾਲ ਦੇ ਦੂਸਰੇ ਮਹੀਨੇ ਦੀ 20 ਤਾਰੀਖ਼ ਨੂੰ+ ਬੱਦਲ ਗਵਾਹੀ ਦੇ ਡੇਰੇ ਤੋਂ ਹਟ ਗਿਆ।+ 12 ਇਸ ਲਈ ਇਜ਼ਰਾਈਲੀ ਸੀਨਈ ਦੀ ਉਜਾੜ ਤੋਂ ਉਸੇ ਤਰਤੀਬ ਵਿਚ ਤੁਰ ਪਏ ਜਿਸ ਤਰਤੀਬ ਵਿਚ ਉਨ੍ਹਾਂ ਨੂੰ ਜਾਣ ਲਈ ਕਿਹਾ ਗਿਆ ਸੀ।+ ਬੱਦਲ ਜਾ ਕੇ ਪਾਰਾਨ ਦੀ ਉਜਾੜ ਵਿਚ ਠਹਿਰ ਗਿਆ।+ 13 ਉਦੋਂ ਇਜ਼ਰਾਈਲੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹਿਲੀ ਵਾਰ ਇਸ ਤਰਤੀਬ ਵਿਚ ਗਏ ਸਨ, ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ।+

14 ਇਸ ਲਈ ਸਭ ਤੋਂ ਪਹਿਲਾਂ ਯਹੂਦਾਹ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਅਮੀਨਾਦਾਬ ਦਾ ਪੁੱਤਰ ਨਹਸ਼ੋਨ+ ਇਸ ਦਲ ਦਾ ਮੁਖੀ ਸੀ। 15 ਸੂਆਰ ਦਾ ਪੁੱਤਰ ਨਥਨੀਏਲ ਯਿਸਾਕਾਰ ਦੇ ਪੁੱਤਰਾਂ ਦਾ ਮੁਖੀ ਸੀ।+ 16 ਹੇਲੋਨ ਦਾ ਪੁੱਤਰ ਅਲੀਆਬ ਜ਼ਬੂਲੁਨ ਦੇ ਗੋਤ ਦੇ ਪੁੱਤਰਾਂ ਦਾ ਮੁਖੀ ਸੀ।+

17 ਜਦੋਂ ਡੇਰਾ ਖੋਲ੍ਹ ਦਿੱਤਾ ਗਿਆ,+ ਤਾਂ ਗੇਰਸ਼ੋਨ ਦੇ ਪੁੱਤਰ+ ਅਤੇ ਮਰਾਰੀ ਦੇ ਪੁੱਤਰ+ ਡੇਰੇ ਦੀਆਂ ਚੀਜ਼ਾਂ ਲੈ ਕੇ ਤੁਰ ਪਏ।

18 ਫਿਰ ਰਊਬੇਨ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਸ਼ਦੇਊਰ ਦਾ ਪੁੱਤਰ ਅਲੀਸੂਰ+ ਇਸ ਦਲ ਦਾ ਮੁਖੀ ਸੀ। 19 ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਸ਼ਿਮਓਨ ਦੇ ਪੁੱਤਰਾਂ ਦਾ ਮੁਖੀ ਸੀ।+ 20 ਦਊਏਲ ਦਾ ਪੁੱਤਰ ਅਲਯਾਸਾਫ਼ ਗਾਦ ਦੇ ਪੁੱਤਰਾਂ ਦਾ ਮੁਖੀ ਸੀ।+

21 ਫਿਰ ਕਹਾਥੀ ਪਵਿੱਤਰ ਸਥਾਨ ਦੀਆਂ ਚੀਜ਼ਾਂ ਚੁੱਕ ਕੇ ਤੁਰ ਪਏ।+ ਉਨ੍ਹਾਂ ਦੇ ਨਵੀਂ ਜਗ੍ਹਾ ਪਹੁੰਚਣ ਤੋਂ ਪਹਿਲਾਂ-ਪਹਿਲਾਂ ਡੇਰੇ ਨੂੰ ਖੜ੍ਹਾ ਕੀਤਾ ਜਾਣਾ ਜ਼ਰੂਰੀ ਸੀ।

22 ਫਿਰ ਇਫ਼ਰਾਈਮ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਅਮੀਹੂਦ ਦਾ ਪੁੱਤਰ ਅਲੀਸ਼ਾਮਾ+ ਇਫ਼ਰਾਈਮ ਦੇ ਗੋਤ ਦਾ ਮੁਖੀ ਸੀ। 23 ਪਦਾਹਸੂਰ ਦਾ ਪੁੱਤਰ ਗਮਲੀਏਲ ਮਨੱਸ਼ਹ ਦੇ ਪੁੱਤਰਾਂ ਦਾ ਮੁਖੀ ਸੀ।+ 24 ਗਿਦਓਨੀ ਦਾ ਪੁੱਤਰ ਅਬੀਦਾਨ ਬਿਨਯਾਮੀਨ ਦੇ ਪੁੱਤਰਾਂ ਦਾ ਮੁਖੀ ਸੀ।+

25 ਫਿਰ ਦਾਨ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਇਹ ਦਲ ਸਭ ਤੋਂ ਪਿੱਛੇ ਚੱਲਦਾ ਸੀ ਤਾਂਕਿ ਪਿੱਛਿਓਂ ਹੋਣ ਵਾਲੇ ਹਮਲੇ ਤੋਂ ਬਾਕੀ ਦਲਾਂ ਦੀ ਹਿਫਾਜ਼ਤ ਕੀਤੀ ਜਾ ਸਕੇ। ਅਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਦਾਨ ਦੇ ਪੁੱਤਰਾਂ ਦਾ ਮੁਖੀ ਸੀ।+ 26 ਆਕਰਾਨ ਦਾ ਪੁੱਤਰ ਪਗੀਏਲ ਆਸ਼ੇਰ ਦੇ ਪੁੱਤਰਾਂ ਦਾ ਮੁਖੀ ਸੀ।+ 27 ਏਨਾਨ ਦਾ ਪੁੱਤਰ ਅਹੀਰਾ ਨਫ਼ਤਾਲੀ ਦੇ ਪੁੱਤਰਾਂ ਦਾ ਮੁਖੀ ਸੀ।+ 28 ਜਦੋਂ ਇਜ਼ਰਾਈਲੀ ਆਪੋ-ਆਪਣੀ ਫ਼ੌਜੀ ਟੁਕੜੀ ਅਨੁਸਾਰ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ, ਤਾਂ ਉਹ ਇਸ ਤਰਤੀਬ ਵਿਚ ਹੀ ਜਾਂਦੇ ਸਨ।+

29 ਮੂਸਾ ਨੇ ਆਪਣੇ ਸਹੁਰੇ ਰਊਏਲ*+ ਮਿਦਿਆਨੀ ਦੇ ਪੁੱਤਰ ਹੋਬਾਬ ਨੂੰ ਕਿਹਾ: “ਅਸੀਂ ਉਸ ਜਗ੍ਹਾ ਜਾ ਰਹੇ ਹਾਂ ਜਿਸ ਬਾਰੇ ਯਹੋਵਾਹ ਨੇ ਕਿਹਾ ਸੀ, ‘ਮੈਂ ਇਹ ਜਗ੍ਹਾ ਤੁਹਾਨੂੰ ਦਿਆਂਗਾ।’+ ਤੂੰ ਸਾਡੇ ਨਾਲ ਚੱਲ+ ਅਤੇ ਅਸੀਂ ਤੇਰੇ ਨਾਲ ਭਲਾਈ ਕਰਾਂਗੇ ਕਿਉਂਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਚੰਗੀਆਂ ਚੀਜ਼ਾਂ ਦੇਣ ਦਾ ਵਾਅਦਾ ਕੀਤਾ ਹੈ।”+ 30 ਪਰ ਉਸ ਨੇ ਮੂਸਾ ਨੂੰ ਕਿਹਾ: “ਨਹੀਂ, ਮੈਂ ਨਹੀਂ ਜਾਵਾਂਗਾ। ਮੈਂ ਆਪਣੇ ਦੇਸ਼ ਆਪਣੇ ਰਿਸ਼ਤੇਦਾਰਾਂ ਕੋਲ ਵਾਪਸ ਮੁੜ ਜਾਵਾਂਗਾ।” 31 ਇਹ ਸੁਣ ਕੇ ਮੂਸਾ ਨੇ ਕਿਹਾ: “ਕਿਰਪਾ ਕਰ ਕੇ ਸਾਨੂੰ ਛੱਡ ਕੇ ਨਾ ਜਾ ਕਿਉਂਕਿ ਤੈਨੂੰ ਪਤਾ ਹੈ ਕਿ ਸਾਨੂੰ ਉਜਾੜ ਵਿਚ ਕਿੱਥੇ-ਕਿੱਥੇ ਤੰਬੂ ਲਾਉਣੇ ਚਾਹੀਦੇ ਹਨ। ਤੂੰ ਸਾਨੂੰ ਰਾਹ ਦਿਖਾ* ਸਕਦਾ ਹੈਂ। 32 ਜੇ ਤੂੰ ਸਾਡੇ ਨਾਲ ਚੱਲੇਂਗਾ,+ ਤਾਂ ਯਹੋਵਾਹ ਸਾਡੇ ਨਾਲ ਜੋ ਭਲਾਈ ਕਰੇਗਾ, ਅਸੀਂ ਵੀ ਤੇਰੇ ਨਾਲ ਉਸੇ ਤਰ੍ਹਾਂ ਭਲਾਈ ਕਰਾਂਗੇ।”

33 ਇਸ ਲਈ ਉਹ ਯਹੋਵਾਹ ਦੇ ਪਹਾੜ+ ਕੋਲੋਂ ਤੁਰ ਪਏ ਅਤੇ ਤਿੰਨ ਦਿਨ ਸਫ਼ਰ ਕਰਦੇ ਰਹੇ। ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਯਹੋਵਾਹ ਦੇ ਇਕਰਾਰ ਦਾ ਸੰਦੂਕ+ ਉਨ੍ਹਾਂ ਦੇ ਅੱਗੇ-ਅੱਗੇ ਗਿਆ ਤਾਂਕਿ ਉਨ੍ਹਾਂ ਦੇ ਆਰਾਮ ਲਈ ਜਗ੍ਹਾ ਲੱਭੇ।+ 34 ਜਦੋਂ ਉਹ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ, ਤਾਂ ਦਿਨੇ ਯਹੋਵਾਹ ਦਾ ਬੱਦਲ+ ਉਨ੍ਹਾਂ ਉੱਪਰ ਹੁੰਦਾ ਸੀ।

35 ਜਦੋਂ ਵੀ ਸੰਦੂਕ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਸੀ, ਤਾਂ ਮੂਸਾ ਕਹਿੰਦਾ ਸੀ: “ਹੇ ਯਹੋਵਾਹ, ਉੱਠ!+ ਤੇਰੇ ਦੁਸ਼ਮਣ ਖਿੰਡ ਜਾਣ ਅਤੇ ਜਿਹੜੇ ਤੇਰੇ ਨਾਲ ਨਫ਼ਰਤ ਕਰਦੇ ਹਨ, ਉਹ ਤੇਰੇ ਸਾਮ੍ਹਣਿਓਂ ਭੱਜ ਜਾਣ।” 36 ਜਦੋਂ ਸੰਦੂਕ ਨੂੰ ਥੱਲੇ ਰੱਖਿਆ ਜਾਂਦਾ ਸੀ, ਤਾਂ ਮੂਸਾ ਕਹਿੰਦਾ ਸੀ: “ਹੇ ਯਹੋਵਾਹ, ਲੱਖਾਂ-ਹਜ਼ਾਰਾਂ ਇਜ਼ਰਾਈਲੀਆਂ ਕੋਲ ਵਾਪਸ ਮੁੜ ਆ।”+

11 ਲੋਕ ਯਹੋਵਾਹ ਅੱਗੇ ਬਹੁਤ ਬੁੜ-ਬੁੜ ਕਰਨ ਲੱਗੇ। ਉਨ੍ਹਾਂ ਦੀ ਬੁੜ-ਬੁੜ ਸੁਣ ਕੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ʼਤੇ ਅੱਗ ਵਰ੍ਹਾਈ ਅਤੇ ਅੱਗ ਨੇ ਛਾਉਣੀ ਦੀਆਂ ਹੱਦਾਂ ʼਤੇ ਕੁਝ ਲੋਕਾਂ ਨੂੰ ਭਸਮ ਕਰਨਾ ਸ਼ੁਰੂ ਕਰ ਦਿੱਤਾ। 2 ਜਦੋਂ ਲੋਕ ਮੂਸਾ ਸਾਮ੍ਹਣੇ ਰੋਣ-ਕੁਰਲਾਉਣ ਲੱਗੇ, ਤਾਂ ਮੂਸਾ ਨੇ ਯਹੋਵਾਹ ਸਾਮ੍ਹਣੇ ਫ਼ਰਿਆਦ ਕੀਤੀ+ ਅਤੇ ਅੱਗ ਬੁੱਝ ਗਈ। 3 ਇਸ ਲਈ ਉਸ ਜਗ੍ਹਾ ਦਾ ਨਾਂ ਤਬੇਰਾਹ* ਰੱਖਿਆ ਗਿਆ ਕਿਉਂਕਿ ਉੱਥੇ ਯਹੋਵਾਹ ਨੇ ਉਨ੍ਹਾਂ ਉੱਤੇ ਅੱਗ ਵਰ੍ਹਾਈ ਸੀ।+

4 ਫਿਰ ਛਾਉਣੀ ਵਿਚ ਲੋਕਾਂ ਦੀ ਮਿਲੀ-ਜੁਲੀ ਭੀੜ*+ ਖਾਣ ਵਾਲੀਆਂ ਵਧੀਆ-ਵਧੀਆ ਚੀਜ਼ਾਂ ਦੀ ਲਾਲਸਾ ਕਰਨ ਲੱਗੀ।+ ਇਜ਼ਰਾਈਲੀ ਵੀ ਦੁਬਾਰਾ ਰੋਣ ਲੱਗੇ ਅਤੇ ਕਹਿਣ ਲੱਗੇ: “ਕੌਣ ਸਾਨੂੰ ਖਾਣ ਲਈ ਮੀਟ ਦੇਵੇਗਾ?+ 5 ਹਾਇ! ਸਾਨੂੰ ਉਹ ਦਿਨ ਕਿੰਨੇ ਯਾਦ ਆਉਂਦੇ ਜਦੋਂ ਅਸੀਂ ਮਿਸਰ ਵਿਚ ਮੁਫ਼ਤ ਮੱਛੀਆਂ, ਖੀਰੇ, ਹਦਵਾਣੇ, ਭੂਕਾਂ, ਪਿਆਜ਼ ਤੇ ਲਸਣ ਖਾਂਦੇ ਹੁੰਦੇ ਸੀ!+ 6 ਪਰ ਹੁਣ ਤਾਂ ਅਸੀਂ ਸੁੱਕ ਕੇ ਹੱਡੀਆਂ ਦੀ ਮੁੱਠ ਹੋ ਗਏ ਹਾਂ। ਇਸ ਮੰਨ ਤੋਂ ਇਲਾਵਾ ਸਾਡੇ ਕੋਲ ਖਾਣ ਨੂੰ ਹੋਰ ਹੈ ਹੀ ਕੀ?”+

7 ਮੰਨ+ ਧਨੀਏ ਦੇ ਬੀਆਂ ਵਰਗਾ ਸੀ+ ਅਤੇ ਦੇਖਣ ਨੂੰ ਗੁੱਗਲ ਦੇ ਦਰਖ਼ਤ ਦੇ ਗੂੰਦ ਵਰਗਾ ਲੱਗਦਾ ਸੀ। 8 ਲੋਕ ਬਾਹਰ ਜਾ ਕੇ ਇਸ ਨੂੰ ਇਕੱਠਾ ਕਰਦੇ ਸਨ ਅਤੇ ਚੱਕੀ ਜਾਂ ਕੂੰਡੇ ਵਿਚ ਪੀਂਹਦੇ ਸਨ। ਫਿਰ ਉਹ ਇਸ ਨੂੰ ਪਤੀਲਿਆਂ ਵਿਚ ਉਬਾਲਦੇ ਸੀ ਜਾਂ ਇਸ ਦੀਆਂ ਰੋਟੀਆਂ ਪਕਾਉਂਦੇ ਸੀ।+ ਇਸ ਦਾ ਸੁਆਦ ਤੇਲ ਵਿਚ ਪਕਾਏ ਹੋਏ ਮਿੱਠੇ ਪੂੜਿਆਂ ਵਰਗਾ ਸੀ। 9 ਜਦੋਂ ਰਾਤ ਨੂੰ ਛਾਉਣੀ ਵਿਚ ਤ੍ਰੇਲ ਪੈਂਦੀ ਸੀ, ਤਾਂ ਮੰਨ ਵੀ ਡਿਗਦਾ ਸੀ।+

10 ਮੂਸਾ ਨੇ ਹਰ ਪਰਿਵਾਰ ਨੂੰ ਰੋਂਦੇ-ਕੁਰਲਾਉਂਦੇ ਸੁਣਿਆ। ਹਰ ਕੋਈ ਆਪਣੇ ਤੰਬੂ ਦੇ ਦਰਵਾਜ਼ੇ ʼਤੇ ਰੋ ਰਿਹਾ ਸੀ। ਇਹ ਦੇਖ ਕੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ+ ਅਤੇ ਮੂਸਾ ਨੂੰ ਵੀ ਇਹ ਸਭ ਕੁਝ ਬਹੁਤ ਬੁਰਾ ਲੱਗਾ। 11 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਤੂੰ ਆਪਣੇ ਸੇਵਕ ਨੂੰ ਕਿਉਂ ਦੁੱਖ ਦਿੰਦਾ ਹੈਂ? ਮੈਂ ਕੀ ਕੀਤਾ ਕਿ ਤੂੰ ਮੇਰੇ ਨਾਲ ਨਾਰਾਜ਼ ਹੋ ਗਿਆ ਹੈਂ? ਤੂੰ ਕਿਉਂ ਇਨ੍ਹਾਂ ਸਾਰੇ ਲੋਕਾਂ ਦਾ ਬੋਝ ਮੇਰੇ ਸਿਰ ʼਤੇ ਪਾਇਆ ਹੈ?+ 12 ਮੈਂ ਕਿਹੜਾ ਇਨ੍ਹਾਂ ਨੂੰ ਆਪਣੀ ਕੁੱਖੋਂ ਜਨਮ ਦਿੱਤਾ? ਤੂੰ ਮੈਨੂੰ ਕਿਉਂ ਕਹਿੰਦਾਂ, ‘ਇਨ੍ਹਾਂ ਨੂੰ ਆਪਣੇ ਸੀਨੇ ਨਾਲ ਲਾਈ ਰੱਖ ਜਿੱਦਾਂ ਕੋਈ ਦਾਈ ਦੁੱਧ ਪੀਂਦੇ ਬੱਚੇ ਨੂੰ ਸੀਨੇ ਨਾਲ ਲਾਉਂਦੀ ਹੈ’ ਅਤੇ ਇਨ੍ਹਾਂ ਨੂੰ ਉਸ ਦੇਸ਼ ਲੈ ਜਾ ਜੋ ਤੂੰ ਇਨ੍ਹਾਂ ਦੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ?+ 13 ਮੈਂ ਕਿੱਥੋਂ ਇੰਨੇ ਸਾਰੇ ਲੋਕਾਂ ਲਈ ਮੀਟ ਲਿਆਵਾਂ? ਉਹ ਤਾਂ ਬੱਸ ਮੇਰੇ ਸਾਮ੍ਹਣੇ ਇਹੀ ਰੋਣਾ ਰੋਈ ਜਾਂਦੇ, ‘ਸਾਨੂੰ ਖਾਣ ਲਈ ਮੀਟ ਦੇ!’ 14 ਮੈਂ ਇਕੱਲਾ ਇਨ੍ਹਾਂ ਸਾਰੇ ਲੋਕਾਂ ਦਾ ਭਾਰ ਨਹੀਂ ਚੁੱਕ ਸਕਦਾ; ਮੈਂ ਹੋਰ ਨਹੀਂ ਸਹਿ ਸਕਦਾ।+ 15 ਜੇ ਤੂੰ ਮੇਰੇ ਨਾਲ ਇਹੀ ਕਰਨਾ ਹੈ, ਤਾਂ ਕਿਰਪਾ ਕਰ ਕੇ ਹੁਣੇ ਮੇਰੀ ਜਾਨ ਕੱਢ ਦੇ।+ ਜੇ ਮੇਰੇ ʼਤੇ ਤੇਰੀ ਮਿਹਰ ਹੈ, ਤਾਂ ਮੇਰੇ ʼਤੇ ਹੋਰ ਬਿਪਤਾ ਨਾ ਆਉਣ ਦੇ।”

16 ਯਹੋਵਾਹ ਨੇ ਮੂਸਾ ਨੂੰ ਕਿਹਾ: “ਮੇਰੇ ਵੱਲੋਂ ਇਜ਼ਰਾਈਲੀਆਂ ਦੇ ਬਜ਼ੁਰਗਾਂ ਵਿੱਚੋਂ 70 ਜਣਿਆਂ ਨੂੰ ਚੁਣ ਜਿਨ੍ਹਾਂ ਨੂੰ ਤੂੰ ਲੋਕਾਂ ਦੇ ਬਜ਼ੁਰਗਾਂ ਅਤੇ ਅਧਿਕਾਰੀਆਂ ਵਜੋਂ ਜਾਣਦਾ ਹੈਂ।+ ਤੂੰ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲੈ ਜਾ ਅਤੇ ਉਹ ਉੱਥੇ ਤੇਰੇ ਨਾਲ ਖੜ੍ਹਨ। 17 ਮੈਂ ਥੱਲੇ ਆ ਕੇ+ ਉੱਥੇ ਤੇਰੇ ਨਾਲ ਗੱਲ ਕਰਾਂਗਾ।+ ਮੈਂ ਤੈਨੂੰ ਜੋ ਸ਼ਕਤੀ+ ਦਿੱਤੀ ਹੈ, ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਉਨ੍ਹਾਂ ਨੂੰ ਦਿਆਂਗਾ ਅਤੇ ਉਹ ਲੋਕਾਂ ਦਾ ਭਾਰ ਚੁੱਕਣ ਵਿਚ ਤੇਰੀ ਮਦਦ ਕਰਨਗੇ ਤਾਂਕਿ ਤੈਨੂੰ ਇਕੱਲੇ ਨੂੰ ਇਹ ਭਾਰ ਨਾ ਚੁੱਕਣਾ ਪਵੇ।+ 18 ਤੂੰ ਲੋਕਾਂ ਨੂੰ ਕਹਿ, ‘ਕੱਲ੍ਹ ਨੂੰ ਆਪਣੇ ਆਪ ਨੂੰ ਪਵਿੱਤਰ ਕਰੋ+ ਕਿਉਂਕਿ ਤੁਸੀਂ ਜ਼ਰੂਰ ਮੀਟ ਖਾਓਗੇ ਕਿਉਂਕਿ ਯਹੋਵਾਹ ਨੇ ਤੁਹਾਡਾ ਰੋਣਾ ਸੁਣਿਆ ਹੈ।+ ਤੁਸੀਂ ਕਹਿੰਦੇ ਹੋ: “ਕੌਣ ਸਾਨੂੰ ਖਾਣ ਲਈ ਮੀਟ ਦੇਵੇਗਾ? ਅਸੀਂ ਮਿਸਰ ਵਿਚ ਹੀ ਚੰਗੇ ਸੀ।”+ ਯਹੋਵਾਹ ਤੁਹਾਨੂੰ ਜ਼ਰੂਰ ਮੀਟ ਦੇਵੇਗਾ ਅਤੇ ਤੁਸੀਂ ਖਾਓਗੇ।+ 19 ਤੁਸੀਂ ਖਾਓਗੇ, ਪਰ ਇਕ ਜਾਂ 2 ਜਾਂ 5 ਜਾਂ 10 ਜਾਂ 20 ਦਿਨ ਨਹੀਂ, 20 ਸਗੋਂ ਪੂਰਾ ਮਹੀਨਾ ਖਾਓਗੇ। ਤੁਸੀਂ ਉਦੋਂ ਤਕ ਖਾਓਗੇ ਜਦ ਤਕ ਇਹ ਤੁਹਾਡੀਆਂ ਨਾਸਾਂ ਵਿੱਚੋਂ ਬਾਹਰ ਨਹੀਂ ਆ ਜਾਂਦਾ ਅਤੇ ਤੁਹਾਨੂੰ ਇਸ ਨਾਲ ਘਿਣ ਨਹੀਂ ਹੋ ਜਾਂਦੀ+ ਕਿਉਂਕਿ ਤੁਸੀਂ ਯਹੋਵਾਹ ਨੂੰ ਠੁਕਰਾਇਆ ਹੈ ਜੋ ਤੁਹਾਡੇ ਵਿਚਕਾਰ ਹੈ ਤੇ ਤੁਸੀਂ ਉਸ ਦੇ ਸਾਮ੍ਹਣੇ ਰੋ-ਰੋ ਕੇ ਕਹਿੰਦੇ ਹੋ: “ਅਸੀਂ ਮਿਸਰ ਛੱਡ ਕੇ ਕਿਉਂ ਆਏ?”’”+

21 ਫਿਰ ਮੂਸਾ ਨੇ ਕਿਹਾ: “ਲੋਕਾਂ ਵਿਚ ਫ਼ੌਜੀਆਂ ਦੀ ਹੀ ਗਿਣਤੀ 6,00,000 ਹੈ+ ਤੇ ਤੂੰ ਕਹਿ ਰਿਹਾ ਹੈਂ, ‘ਮੈਂ ਇਨ੍ਹਾਂ ਨੂੰ ਮੀਟ ਦਿਆਂਗਾ ਅਤੇ ਇਹ ਪੂਰਾ ਮਹੀਨਾ ਰੱਜ ਕੇ ਖਾਣਗੇ’! 22 ਜੇ ਸਾਰੇ ਗਾਂਵਾਂ-ਬਲਦ ਤੇ ਭੇਡਾਂ-ਬੱਕਰੀਆਂ ਵੱਢੀਆਂ ਜਾਣ, ਤਾਂ ਵੀ ਕੀ ਇਹ ਇਨ੍ਹਾਂ ਲਈ ਕਾਫ਼ੀ ਹੋਵੇਗਾ? ਜਾਂ ਜੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਵੀ ਫੜ ਲਈਆਂ ਜਾਣ, ਤਾਂ ਕੀ ਇਹ ਇਨ੍ਹਾਂ ਲਈ ਕਾਫ਼ੀ ਹੋਣਗੀਆਂ?”

23 ਯਹੋਵਾਹ ਨੇ ਮੂਸਾ ਨੂੰ ਕਿਹਾ: “ਕੀ ਯਹੋਵਾਹ ਦਾ ਹੱਥ ਇੰਨਾ ਛੋਟਾ ਹੈ?+ ਹੁਣ ਤੂੰ ਦੇਖੀਂ ਕਿ ਮੈਂ ਜੋ ਕਿਹਾ, ਉਹ ਹੁੰਦਾ ਜਾਂ ਨਹੀਂ।”

24 ਇਸ ਲਈ ਮੂਸਾ ਨੇ ਜਾ ਕੇ ਲੋਕਾਂ ਨੂੰ ਯਹੋਵਾਹ ਦੀਆਂ ਗੱਲਾਂ ਦੱਸੀਆਂ। ਨਾਲੇ ਉਸ ਨੇ ਲੋਕਾਂ ਦੇ ਬਜ਼ੁਰਗਾਂ ਵਿੱਚੋਂ 70 ਆਦਮੀਆਂ ਨੂੰ ਚੁਣਿਆ ਤੇ ਉਨ੍ਹਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ।+ 25 ਫਿਰ ਯਹੋਵਾਹ ਬੱਦਲ ਵਿਚ ਥੱਲੇ ਆਇਆ+ ਅਤੇ ਮੂਸਾ ਨਾਲ ਗੱਲ ਕੀਤੀ।+ ਉਸ ਨੇ ਮੂਸਾ ਨੂੰ ਜੋ ਸ਼ਕਤੀ+ ਦਿੱਤੀ ਸੀ, ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਉਨ੍ਹਾਂ 70 ਬਜ਼ੁਰਗਾਂ ਨੂੰ ਦਿੱਤੀ। ਜਿਉਂ ਹੀ ਉਨ੍ਹਾਂ ਨੂੰ ਸ਼ਕਤੀ ਮਿਲੀ, ਉਹ ਨਬੀਆਂ ਵਾਂਗ* ਕਰਨ ਲੱਗ ਪਏ,+ ਪਰ ਉਨ੍ਹਾਂ ਨੇ ਦੁਬਾਰਾ ਕਦੇ ਇਸ ਤਰ੍ਹਾਂ ਨਹੀਂ ਕੀਤਾ।

26 ਅਲਦਾਦ ਅਤੇ ਮੇਦਾਦ ਨਾਂ ਦੇ ਦੋ ਆਦਮੀ ਅਜੇ ਵੀ ਛਾਉਣੀ ਵਿਚ ਹੀ ਸਨ। ਉਨ੍ਹਾਂ ਨੂੰ ਵੀ ਸ਼ਕਤੀ ਮਿਲੀ ਕਿਉਂਕਿ ਇਹ ਵੀ ਉਨ੍ਹਾਂ ਵਿਚ ਸ਼ਾਮਲ ਸਨ ਜਿਨ੍ਹਾਂ ਦੇ ਨਾਂ ਲਿਖੇ ਗਏ ਸਨ, ਪਰ ਉਹ ਤੰਬੂ ਕੋਲ ਨਹੀਂ ਗਏ ਸਨ। ਇਸ ਲਈ ਉਹ ਛਾਉਣੀ ਵਿਚ ਹੀ ਨਬੀਆਂ ਵਾਂਗ ਕਰਨ ਲੱਗ ਪਏ। 27 ਇਕ ਨੌਜਵਾਨ ਦੌੜ ਕੇ ਮੂਸਾ ਨੂੰ ਦੱਸਣ ਗਿਆ: “ਛਾਉਣੀ ਵਿਚ ਅਲਦਾਦ ਅਤੇ ਮੇਦਾਦ ਨਬੀਆਂ ਵਾਂਗ ਕਰ ਰਹੇ ਹਨ!” 28 ਨੂਨ ਦਾ ਪੁੱਤਰ ਯਹੋਸ਼ੁਆ+ ਜਵਾਨੀ ਤੋਂ ਮੂਸਾ ਦੀ ਸੇਵਾ ਕਰਦਾ ਸੀ। ਉਸ ਨੇ ਮੂਸਾ ਨੂੰ ਕਿਹਾ: “ਹੇ ਮੇਰੇ ਮਾਲਕ ਮੂਸਾ, ਉਨ੍ਹਾਂ ਨੂੰ ਰੋਕ!”+ 29 ਪਰ ਮੂਸਾ ਨੇ ਉਸ ਨੂੰ ਕਿਹਾ: “ਕੀ ਤੂੰ ਮੇਰੇ ਕਰਕੇ ਉਨ੍ਹਾਂ ਨਾਲ ਈਰਖਾ ਕਰਦਾ ਹੈਂ? ਮੈਂ ਤਾਂ ਚਾਹੁੰਦਾ ਹਾਂ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੋਣ ਤੇ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਆਪਣੀ ਸ਼ਕਤੀ ਦੇਵੇ।” 30 ਬਾਅਦ ਵਿਚ ਮੂਸਾ ਇਜ਼ਰਾਈਲ ਦੇ ਬਜ਼ੁਰਗਾਂ ਨਾਲ ਵਾਪਸ ਛਾਉਣੀ ਵਿਚ ਆ ਗਿਆ।

31 ਫਿਰ ਯਹੋਵਾਹ ਨੇ ਹਨੇਰੀ ਵਗਾਈ ਜੋ ਸਮੁੰਦਰ ਵੱਲੋਂ ਬਟੇਰੇ ਉਡਾ ਕੇ ਲੈ ਆਈ ਅਤੇ ਇਹ ਬਟੇਰੇ ਛਾਉਣੀ ਦੇ ਸਾਰੇ ਪਾਸੇ ਡਿਗਣੇ ਸ਼ੁਰੂ ਹੋ ਗਏ।+ ਇਕ ਦਿਨ ਵਿਚ ਇਕ ਬੰਦਾ ਜਿੰਨੀ ਦੂਰ ਤਕ ਤੁਰ ਕੇ ਜਾ ਸਕਦਾ ਸੀ, ਉੱਨੀ ਦੂਰੀ ਤਕ ਬਟੇਰੇ ਹੀ ਬਟੇਰੇ ਸਨ। ਛਾਉਣੀ ਦੇ ਹਰ ਪਾਸੇ ਜ਼ਮੀਨ ਉੱਤੇ ਇਨ੍ਹਾਂ ਦਾ ਦੋ-ਦੋ ਹੱਥ* ਉੱਚਾ ਢੇਰ ਲੱਗ ਗਿਆ। 32 ਇਸ ਲਈ ਲੋਕ ਸਾਰਾ ਦਿਨ ਤੇ ਸਾਰੀ ਰਾਤ ਤੇ ਫਿਰ ਅਗਲੇ ਦਿਨ ਵੀ ਬਟੇਰੇ ਇਕੱਠੇ ਕਰਦੇ ਰਹੇ। ਕਿਸੇ ਨੇ ਵੀ ਦਸ ਹੋਮਰ* ਤੋਂ ਘੱਟ ਬਟੇਰੇ ਇਕੱਠੇ ਨਹੀਂ ਕੀਤੇ ਅਤੇ ਉਹ ਛਾਉਣੀ ਦੇ ਚਾਰੇ ਪਾਸੇ ਉਨ੍ਹਾਂ ਦਾ ਮੀਟ ਜ਼ਮੀਨ ʼਤੇ ਸੁੱਕਣਾ ਪਾਉਂਦੇ ਰਹੇ। 33 ਪਰ ਮੀਟ ਅਜੇ ਉਨ੍ਹਾਂ ਦੇ ਦੰਦਾਂ ਵਿਚ ਹੀ ਸੀ ਤੇ ਅਜੇ ਚਿੱਥਿਆ ਵੀ ਨਹੀਂ ਸੀ ਕਿ ਯਹੋਵਾਹ ਦਾ ਗੁੱਸਾ ਉਨ੍ਹਾਂ ਉੱਤੇ ਭੜਕ ਉੱਠਿਆ ਅਤੇ ਯਹੋਵਾਹ ਨੇ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਰ ਸੁੱਟਿਆ।+

34 ਇਸ ਲਈ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਕਿਬਰੋਥ-ਹੱਤਵਾਹ*+ ਰੱਖਿਆ ਕਿਉਂਕਿ ਉੱਥੇ ਉਨ੍ਹਾਂ ਲੋਕਾਂ ਨੂੰ ਦਫ਼ਨਾਇਆ ਗਿਆ ਸੀ ਜਿਨ੍ਹਾਂ ਨੇ ਖਾਣ ਵਾਲੀਆਂ ਵਧੀਆ-ਵਧੀਆ ਚੀਜ਼ਾਂ ਦੀ ਲਾਲਸਾ ਕੀਤੀ ਸੀ।+ 35 ਲੋਕ ਕਿਬਰੋਥ-ਹੱਤਵਾਹ ਤੋਂ ਹਸੇਰੋਥ ਚਲੇ ਗਏ ਅਤੇ ਉਨ੍ਹਾਂ ਨੇ ਹਸੇਰੋਥ ਵਿਚ ਤੰਬੂ ਲਾਏ।+

12 ਮਿਰੀਅਮ ਤੇ ਹਾਰੂਨ ਮੂਸਾ ਦੀ ਪਤਨੀ ਕਰਕੇ ਉਸ ਦੇ ਖ਼ਿਲਾਫ਼ ਬੋਲਣ ਲੱਗ ਪਏ ਕਿਉਂਕਿ ਉਸ ਦੀ ਪਤਨੀ ਕੂਸ਼ ਤੋਂ ਸੀ।+ 2 ਉਹ ਕਹਿ ਰਹੇ ਸਨ: “ਕੀ ਯਹੋਵਾਹ ਨੇ ਸਿਰਫ਼ ਮੂਸਾ ਦੇ ਜ਼ਰੀਏ ਹੀ ਗੱਲ ਕੀਤੀ ਹੈ? ਕੀ ਉਸ ਨੇ ਸਾਡੇ ਜ਼ਰੀਏ ਵੀ ਗੱਲ ਨਹੀਂ ਕੀਤੀ?”+ ਯਹੋਵਾਹ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ।+ 3 ਮੂਸਾ ਧਰਤੀ ਉੱਤੇ ਸਾਰੇ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਹਲੀਮ ਸੀ।*+

4 ਯਹੋਵਾਹ ਨੇ ਅਚਾਨਕ ਮੂਸਾ, ਹਾਰੂਨ ਅਤੇ ਮਿਰੀਅਮ ਨੂੰ ਕਿਹਾ: “ਤੁਸੀਂ ਤਿੰਨੇ ਜਣੇ ਮੰਡਲੀ ਦੇ ਤੰਬੂ ਕੋਲ ਜਾਓ।” ਇਸ ਲਈ ਉਹ ਤਿੰਨੇ ਜਣੇ ਉੱਥੇ ਚਲੇ ਗਏ। 5 ਫਿਰ ਯਹੋਵਾਹ ਬੱਦਲ ਦੇ ਥੰਮ੍ਹ ਵਿਚ ਥੱਲੇ ਉੱਤਰਿਆ+ ਅਤੇ ਤੰਬੂ ਦੇ ਦਰਵਾਜ਼ੇ ʼਤੇ ਖੜ੍ਹਾ ਹੋ ਗਿਆ। ਉਸ ਨੇ ਹਾਰੂਨ ਤੇ ਮਿਰੀਅਮ ਨੂੰ ਬੁਲਾਇਆ ਅਤੇ ਉਹ ਦੋਵੇਂ ਅੱਗੇ ਆ ਗਏ। 6 ਉਸ ਨੇ ਕਿਹਾ: “ਕਿਰਪਾ ਕਰ ਕੇ ਮੇਰੀ ਗੱਲ ਸੁਣੋ। ਜੇ ਤੁਹਾਡੇ ਵਿਚ ਯਹੋਵਾਹ ਦਾ ਕੋਈ ਨਬੀ ਹੁੰਦਾ, ਤਾਂ ਮੈਂ ਦਰਸ਼ਣ+ ਵਿਚ ਉਸ ਨੂੰ ਆਪਣੇ ਬਾਰੇ ਦੱਸਦਾ ਅਤੇ ਸੁਪਨੇ+ ਵਿਚ ਉਸ ਨਾਲ ਗੱਲ ਕਰਦਾ। 7 ਪਰ ਮੇਰੇ ਦਾਸ ਮੂਸਾ ਦੀ ਗੱਲ ਵੱਖਰੀ ਹੈ! ਮੈਂ ਉਸ ਨੂੰ ਆਪਣੇ ਸਾਰੇ ਘਰ ਦੀ ਜ਼ਿੰਮੇਵਾਰੀ ਸੌਂਪ ਰਿਹਾ ਹਾਂ।*+ 8 ਮੈਂ ਉਸ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਹਾਂ।+ ਮੈਂ ਉਸ ਨਾਲ ਬੁਝਾਰਤਾਂ ਵਿਚ ਨਹੀਂ, ਸਗੋਂ ਸਾਫ਼-ਸਾਫ਼ ਗੱਲ ਕਰਦਾ ਹਾਂ। ਯਹੋਵਾਹ ਉਸ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਤਾਂ ਫਿਰ, ਤੁਸੀਂ ਮੇਰੇ ਦਾਸ ਮੂਸਾ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਕਿਵੇਂ ਕੀਤੀ?”

9 ਇਸ ਲਈ ਉਨ੍ਹਾਂ ਉੱਤੇ ਯਹੋਵਾਹ ਦਾ ਗੁੱਸਾ ਭੜਕਿਆ ਅਤੇ ਉਹ ਉਨ੍ਹਾਂ ਕੋਲੋਂ ਚਲਾ ਗਿਆ। 10 ਬੱਦਲ ਤੰਬੂ ਤੋਂ ਹਟ ਗਿਆ ਅਤੇ ਦੇਖੋ! ਮਿਰੀਅਮ ਨੂੰ ਕੋੜ੍ਹ ਹੋ ਗਿਆ ਤੇ ਉਸ ਦੀ ਚਮੜੀ ਬਰਫ਼ ਵਾਂਗ ਚਿੱਟੀ ਹੋ ਗਈ।+ ਫਿਰ ਜਦੋਂ ਹਾਰੂਨ ਮਿਰੀਅਮ ਵੱਲ ਮੁੜਿਆ, ਤਾਂ ਉਸ ਨੇ ਦੇਖਿਆ ਕਿ ਮਿਰੀਅਮ ਨੂੰ ਕੋੜ੍ਹ ਹੋ ਗਿਆ ਸੀ।+ 11 ਹਾਰੂਨ ਨੇ ਉਸੇ ਵੇਲੇ ਮੂਸਾ ਨੂੰ ਕਿਹਾ: “ਹੇ ਮੇਰੇ ਮਾਲਕ, ਮੈਂ ਤੇਰੇ ਅੱਗੇ ਮਿੰਨਤਾਂ ਕਰਦਾਂ ਕਿ ਸਾਨੂੰ ਇਸ ਪਾਪ ਦੀ ਸਜ਼ਾ ਨਾ ਦੇ! ਅਸੀਂ ਵਾਕਈ ਬਹੁਤ ਵੱਡੀ ਬੇਵਕੂਫ਼ੀ ਕੀਤੀ ਹੈ। 12 ਉਸ ਦੀ ਹਾਲਤ ਪੈਦਾ ਹੋਏ ਮਰੇ ਬੱਚੇ ਵਰਗੀ ਹੋ ਗਈ ਹੈ ਜਿਸ ਦਾ ਸਰੀਰ ਅੱਧਾ ਗਲ਼ਿਆ ਹੋਵੇ। ਕਿਰਪਾ ਕਰ ਕੇ ਉਸ ਨੂੰ ਇਸ ਹਾਲਤ ਤੋਂ ਛੁਟਕਾਰਾ ਦਿਵਾ।” 13 ਫਿਰ ਮੂਸਾ ਯਹੋਵਾਹ ਅੱਗੇ ਗਿੜਗਿੜਾਉਂਦਾ ਹੋਇਆ ਕਹਿਣ ਲੱਗਾ: “ਹੇ ਪਰਮੇਸ਼ੁਰ, ਕਿਰਪਾ ਕਰ ਕੇ ਉਸ ਨੂੰ ਠੀਕ ਕਰ ਦੇ!”+

14 ਯਹੋਵਾਹ ਨੇ ਮੂਸਾ ਨੂੰ ਕਿਹਾ: “ਜੇ ਉਸ ਦਾ ਪਿਤਾ ਉਸ ਦੇ ਮੂੰਹ ʼਤੇ ਥੁੱਕਦਾ, ਤਾਂ ਕੀ ਉਸ ਨੂੰ ਸੱਤ ਦਿਨਾਂ ਤਕ ਬੇਇੱਜ਼ਤੀ ਨਹੀਂ ਸਹਿਣੀ ਪੈਂਦੀ? ਉਹ ਸੱਤ ਦਿਨਾਂ ਤਕ ਛਾਉਣੀ ਤੋਂ ਬਾਹਰ ਰਹੇ+ ਅਤੇ ਫਿਰ ਉਸ ਨੂੰ ਛਾਉਣੀ ਵਿਚ ਲੈ ਆਈਂ।” 15 ਇਸ ਲਈ ਮਿਰੀਅਮ ਨੂੰ ਸੱਤ ਦਿਨਾਂ ਤਕ ਛਾਉਣੀ ਤੋਂ ਬਾਹਰ ਰੱਖਿਆ ਗਿਆ+ ਅਤੇ ਜਿੰਨਾ ਚਿਰ ਉਹ ਵਾਪਸ ਛਾਉਣੀ ਵਿਚ ਨਹੀਂ ਆ ਗਈ, ਲੋਕ ਉੱਥੋਂ ਹੋਰ ਜਗ੍ਹਾ ਨਹੀਂ ਗਏ। 16 ਫਿਰ ਲੋਕ ਹਸੇਰੋਥ ਤੋਂ ਤੁਰ ਪਏ+ ਅਤੇ ਪਾਰਾਨ ਦੀ ਉਜਾੜ ਵਿਚ ਜਾ ਕੇ ਤੰਬੂ ਲਾਏ।+

13 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਤੂੰ ਕਨਾਨ ਦੇਸ਼ ਦੀ ਜਾਸੂਸੀ ਕਰਨ ਲਈ ਆਦਮੀਆਂ ਨੂੰ ਘੱਲ ਜੋ ਮੈਂ ਇਜ਼ਰਾਈਲੀਆਂ ਨੂੰ ਦੇਣ ਜਾ ਰਿਹਾ ਹਾਂ। ਤੂੰ ਹਰ ਗੋਤ ਵਿੱਚੋਂ ਇਕ ਆਦਮੀ ਘੱਲ ਜੋ ਆਪਣੇ ਲੋਕਾਂ ਦਾ ਮੁਖੀ+ ਹੋਵੇ।”+

3 ਇਸ ਲਈ ਯਹੋਵਾਹ ਦਾ ਹੁਕਮ ਮੰਨਦੇ ਹੋਏ ਮੂਸਾ ਨੇ ਪਾਰਾਨ ਦੀ ਉਜਾੜ+ ਤੋਂ ਆਦਮੀ ਘੱਲੇ। ਇਹ ਸਾਰੇ ਆਦਮੀ ਇਜ਼ਰਾਈਲੀਆਂ ਦੇ ਆਗੂ ਸਨ। 4 ਇਹ ਉਨ੍ਹਾਂ ਦੇ ਨਾਂ ਹਨ: ਰਊਬੇਨ ਦੇ ਗੋਤ ਵਿੱਚੋਂ ਸ਼ਮੂਆ ਜੋ ਜ਼ਕੂਰ ਦਾ ਪੁੱਤਰ ਹੈ; 5 ਸ਼ਿਮਓਨ ਦੇ ਗੋਤ ਵਿੱਚੋਂ ਸ਼ਾਫਾਟ ਜੋ ਹੋਰੀ ਦਾ ਪੁੱਤਰ ਹੈ; 6 ਯਹੂਦਾਹ ਦੇ ਗੋਤ ਵਿੱਚੋਂ ਕਾਲੇਬ+ ਜੋ ਯਫੁੰਨਾਹ ਦਾ ਪੁੱਤਰ ਹੈ; 7 ਯਿਸਾਕਾਰ ਦੇ ਗੋਤ ਵਿੱਚੋਂ ਯਿਗਾਲ ਜੋ ਯੂਸੁਫ਼ ਦਾ ਪੁੱਤਰ ਹੈ; 8 ਇਫ਼ਰਾਈਮ ਦੇ ਗੋਤ ਵਿੱਚੋਂ ਹੋਸ਼ੇਆ+ ਜੋ ਨੂਨ ਦਾ ਪੁੱਤਰ ਹੈ; 9 ਬਿਨਯਾਮੀਨ ਦੇ ਗੋਤ ਵਿੱਚੋਂ ਪਲਟੀ ਜੋ ਰਾਫੂ ਦਾ ਪੁੱਤਰ ਹੈ; 10 ਜ਼ਬੂਲੁਨ ਦੇ ਗੋਤ ਵਿੱਚੋਂ ਗੱਦੀਏਲ ਜੋ ਸੋਦੀ ਦਾ ਪੁੱਤਰ ਹੈ; 11 ਯੂਸੁਫ਼ ਦੇ ਗੋਤ+ ਯਾਨੀ ਮਨੱਸ਼ਹ ਦੇ ਗੋਤ+ ਵਿੱਚੋਂ ਗੱਦੀ ਜੋ ਸੂਸੀ ਦਾ ਪੁੱਤਰ ਹੈ; 12 ਦਾਨ ਦੇ ਗੋਤ ਵਿੱਚੋਂ ਅਮੀਏਲ ਜਿਹੜਾ ਗਮੱਲੀ ਦਾ ਪੁੱਤਰ ਹੈ; 13 ਆਸ਼ੇਰ ਦੇ ਗੋਤ ਵਿੱਚੋਂ ਸਥੂਰ ਜੋ ਮੀਕਾਏਲ ਦਾ ਪੁੱਤਰ ਹੈ; 14 ਨਫ਼ਤਾਲੀ ਦੇ ਗੋਤ ਵਿੱਚੋਂ ਨਹਬੀ ਜੋ ਵਾਫ਼ਸੀ ਦਾ ਪੁੱਤਰ ਹੈ; 15 ਗਾਦ ਦੇ ਗੋਤ ਵਿੱਚੋਂ ਗਊਏਲ ਜੋ ਮਾਕੀ ਦਾ ਪੁੱਤਰ ਹੈ। 16 ਇਹ ਉਨ੍ਹਾਂ ਆਦਮੀਆਂ ਦੇ ਨਾਂ ਹਨ ਜਿਨ੍ਹਾਂ ਨੂੰ ਮੂਸਾ ਨੇ ਕਨਾਨ ਦੇਸ਼ ਦੀ ਜਾਸੂਸੀ ਕਰਨ ਲਈ ਘੱਲਿਆ ਸੀ। ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਦਾ ਨਾਂ ਯਹੋਸ਼ੁਆ*+ ਰੱਖਿਆ।

17 ਉਨ੍ਹਾਂ ਨੂੰ ਕਨਾਨ ਦੇਸ਼ ਘੱਲਣ ਤੋਂ ਪਹਿਲਾਂ ਮੂਸਾ ਨੇ ਕਿਹਾ: “ਤੁਸੀਂ ਇੱਥੋਂ ਨੇਗੇਬ ਨੂੰ ਜਾਓ ਅਤੇ ਫਿਰ ਪਹਾੜੀ ਇਲਾਕੇ ਨੂੰ।+ 18 ਤੁਸੀਂ ਦੇਖਿਓ ਕਿ ਉਹ ਦੇਸ਼ ਕਿਹੋ ਜਿਹਾ ਹੈ+ ਅਤੇ ਉੱਥੋਂ ਦੇ ਲੋਕ ਤਾਕਤਵਰ ਹਨ ਜਾਂ ਕਮਜ਼ੋਰ, ਥੋੜ੍ਹੇ ਹਨ ਜਾਂ ਬਹੁਤ ਸਾਰੇ, 19 ਉਹ ਦੇਸ਼ ਚੰਗਾ ਹੈ ਜਾਂ ਮਾੜਾ; ਉਨ੍ਹਾਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਕੰਧਾਂ ਹਨ ਜਾਂ ਨਹੀਂ। 20 ਨਾਲੇ ਦੇਖਿਓ ਕਿ ਉੱਥੇ ਦੀ ਜ਼ਮੀਨ ਉਪਜਾਊ ਹੈ ਜਾਂ ਬੰਜਰ,+ ਉੱਥੇ ਦਰਖ਼ਤ ਹਨ ਜਾਂ ਨਹੀਂ। ਤੁਸੀਂ ਦਲੇਰ ਬਣਿਓ+ ਅਤੇ ਉਸ ਦੇਸ਼ ਦੇ ਕੁਝ ਫਲ ਲੈਂਦੇ ਆਇਓ।” ਉਸ ਵੇਲੇ ਅੰਗੂਰਾਂ ਦੇ ਪੱਕੇ ਹੋਏ ਪਹਿਲੇ ਫਲ ਦਾ ਮੌਸਮ ਸੀ।+

21 ਇਸ ਲਈ ਉਹ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਸਿਨ ਦੀ ਉਜਾੜ+ ਤੋਂ ਲੈ ਕੇ ਲੇਬੋ-ਹਮਾਥ*+ ਦੇ ਨੇੜੇ ਰਹੋਬ+ ਤਕ ਦੇਸ਼ ਦੀ ਜਾਸੂਸੀ ਕੀਤੀ। 22 ਨੇਗੇਬ ਪਹੁੰਚ ਕੇ ਉਹ ਹਬਰੋਨ+ ਗਏ ਜਿੱਥੇ ਅਹੀਮਾਨ, ਸ਼ੇਸ਼ਈ ਅਤੇ ਤਲਮਈ+ ਨਾਂ ਦੇ ਲੋਕ ਰਹਿੰਦੇ ਸਨ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਸਨ। ਹਬਰੋਨ ਨੂੰ ਮਿਸਰ ਦੇ ਸ਼ਹਿਰ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ। 23 ਜਦੋਂ ਉਹ ਅਸ਼ਕੋਲ ਘਾਟੀ+ ਵਿਚ ਆਏ, ਤਾਂ ਉੱਥੋਂ ਉਨ੍ਹਾਂ ਨੇ ਅੰਗੂਰੀ ਵੇਲ ਦੀ ਇਕ ਟਾਹਣੀ ਤੋੜੀ ਜਿਸ ਨੂੰ ਅੰਗੂਰਾਂ ਦਾ ਇਕ ਵੱਡਾ ਗੁੱਛਾ ਲੱਗਾ ਹੋਇਆ ਸੀ। ਇਸ ਨੂੰ ਦੋ ਆਦਮੀਆਂ ਨੂੰ ਇਕ ਡੰਡੇ ਉੱਤੇ ਚੁੱਕਣਾ ਪਿਆ। ਨਾਲੇ ਉਨ੍ਹਾਂ ਨੇ ਕੁਝ ਅਨਾਰ ਅਤੇ ਅੰਜੀਰਾਂ ਵੀ ਲਈਆਂ।+ 24 ਉਨ੍ਹਾਂ ਨੇ ਅੰਗੂਰਾਂ ਦੇ ਇਸ ਗੁੱਛੇ ਕਾਰਨ ਜੋ ਇਜ਼ਰਾਈਲੀਆਂ ਨੇ ਉੱਥੋਂ ਤੋੜਿਆ ਸੀ, ਉਸ ਜਗ੍ਹਾ ਦਾ ਨਾਂ ਅਸ਼ਕੋਲ* ਘਾਟੀ+ ਰੱਖਿਆ।

25 ਉਹ ਕਨਾਨ ਦੇਸ਼ ਦੀ ਜਾਸੂਸੀ ਕਰ ਕੇ 40 ਦਿਨਾਂ+ ਬਾਅਦ ਵਾਪਸ ਆਏ। 26 ਉਹ ਮੂਸਾ, ਹਾਰੂਨ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਕੋਲ ਵਾਪਸ ਆ ਗਏ ਜਿਹੜੇ ਪਾਰਾਨ ਦੀ ਉਜਾੜ ਵਿਚ ਕਾਦੇਸ਼+ ਵਿਚ ਠਹਿਰੇ ਹੋਏ ਸਨ। ਉਨ੍ਹਾਂ ਨੇ ਸਾਰੀ ਮੰਡਲੀ ਨੂੰ ਉਸ ਦੇਸ਼ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਉੱਥੋਂ ਦੇ ਫਲ ਦਿਖਾਏ। 27 ਉਨ੍ਹਾਂ ਨੇ ਮੂਸਾ ਨੂੰ ਦੱਸਿਆ: “ਅਸੀਂ ਉਸ ਦੇਸ਼ ਵਿਚ ਗਏ ਜਿੱਥੇ ਤੂੰ ਸਾਨੂੰ ਘੱਲਿਆ ਸੀ। ਉੱਥੇ ਸੱਚੀਂ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ+ ਅਤੇ ਇਹ ਉੱਥੋਂ ਦੇ ਫਲ ਹਨ।+ 28 ਪਰ ਉੱਥੋਂ ਦੇ ਲੋਕ ਤਾਕਤਵਰ ਹਨ, ਉਨ੍ਹਾਂ ਦੇ ਸ਼ਹਿਰ ਵੱਡੇ-ਵੱਡੇ ਹਨ ਅਤੇ ਸ਼ਹਿਰਾਂ ਦੁਆਲੇ ਕੰਧਾਂ ਹਨ। ਅਸੀਂ ਉੱਥੇ ਅਨਾਕੀ ਲੋਕ ਵੀ ਦੇਖੇ।+ 29 ਨੇਗੇਬ+ ਦੇ ਇਲਾਕੇ ਵਿਚ ਅਮਾਲੇਕੀ+ ਅਤੇ ਪਹਾੜੀ ਇਲਾਕੇ ਵਿਚ ਹਿੱਤੀ, ਯਬੂਸੀ+ ਅਤੇ ਅਮੋਰੀ+ ਰਹਿੰਦੇ ਹਨ ਅਤੇ ਸਮੁੰਦਰ ਦੇ ਨੇੜੇ+ ਅਤੇ ਯਰਦਨ ਦਰਿਆ ਦੇ ਨਾਲ ਵਾਲੇ ਇਲਾਕਿਆਂ ਵਿਚ ਕਨਾਨੀ ਲੋਕ+ ਰਹਿੰਦੇ ਹਨ।”

30 ਫਿਰ ਕਾਲੇਬ ਨੇ ਮੂਸਾ ਸਾਮ੍ਹਣੇ ਖੜ੍ਹੇ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ: “ਆਓ ਆਪਾਂ ਤੁਰੰਤ ਉੱਥੇ ਚਲੀਏ ਅਤੇ ਅਸੀਂ ਜ਼ਰੂਰ ਉਸ ਦੇਸ਼ ਨੂੰ ਜਿੱਤ ਕੇ ਉਸ ʼਤੇ ਕਬਜ਼ਾ ਕਰ ਲਵਾਂਗੇ।”+ 31 ਪਰ ਜਿਹੜੇ ਆਦਮੀ ਕਾਲੇਬ ਨਾਲ ਗਏ ਸਨ, ਉਨ੍ਹਾਂ ਨੇ ਕਿਹਾ: “ਅਸੀਂ ਉਨ੍ਹਾਂ ਨਾਲ ਲੜ ਨਹੀਂ ਸਕਦੇ ਕਿਉਂਕਿ ਉਹ ਸਾਡੇ ਨਾਲੋਂ ਤਾਕਤਵਰ ਹਨ।”+ 32 ਉਹ ਉਸ ਦੇਸ਼ ਬਾਰੇ ਬੁਰੀ ਖ਼ਬਰ ਦਿੰਦੇ ਰਹੇ+ ਜਿਸ ਦੇਸ਼ ਦੀ ਉਨ੍ਹਾਂ ਨੇ ਜਾਸੂਸੀ ਕੀਤੀ ਸੀ। ਉਨ੍ਹਾਂ ਨੇ ਕਿਹਾ: “ਅਸੀਂ ਜਿਸ ਦੇਸ਼ ਦੀ ਜਾਸੂਸੀ ਕੀਤੀ ਸੀ, ਉਹ ਦੇਸ਼ ਆਪਣੇ ਹੀ ਲੋਕਾਂ ਨੂੰ ਨਿਗਲ਼ ਜਾਂਦਾ ਹੈ ਅਤੇ ਅਸੀਂ ਉੱਥੇ ਜਿੰਨੇ ਵੀ ਲੋਕ ਦੇਖੇ, ਉਹ ਬਹੁਤ ਉੱਚੇ ਕੱਦ-ਕਾਠ ਵਾਲੇ ਹਨ।+ 33 ਅਸੀਂ ਉੱਥੇ ਦੈਂਤ* ਦੇਖੇ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਹਨ, ਹਾਂ, ਉਹ ਦੈਂਤਾਂ ਦੀ ਔਲਾਦ ਹਨ। ਉਨ੍ਹਾਂ ਦੇ ਮੁਕਾਬਲੇ ਤਾਂ ਅਸੀਂ ਟਿੱਡੀਆਂ ਵਰਗੇ ਸੀ ਅਤੇ ਉਹ ਵੀ ਸਾਨੂੰ ਟਿੱਡੀਆਂ ਵਰਗੇ ਹੀ ਸਮਝਦੇ ਸਨ।”

14 ਫਿਰ ਸਾਰੀ ਮੰਡਲੀ ਨੇ ਚੀਕ-ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਲੋਕ ਸਾਰੀ ਰਾਤ ਰੋਂਦੇ ਰਹੇ।+ 2 ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ+ ਅਤੇ ਸਾਰੀ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਹਿਣ ਲੱਗੀ: “ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਹੀ ਮਰ ਜਾਂਦੇ ਜਾਂ ਫਿਰ ਇਸ ਉਜਾੜ ਵਿਚ ਮਰ ਜਾਂਦੇ! 3 ਯਹੋਵਾਹ ਸਾਨੂੰ ਉਸ ਦੇਸ਼ ਵਿਚ ਤਲਵਾਰ ਨਾਲ ਮਰਨ ਲਈ ਕਿਉਂ ਲਿਜਾ ਰਿਹਾ ਹੈ?+ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਿਆ ਜਾਵੇਗਾ।+ ਕੀ ਸਾਡੇ ਲਈ ਮਿਸਰ ਮੁੜ ਜਾਣਾ ਚੰਗਾ ਨਹੀਂ ਹੋਵੇਗਾ?”+ 4 ਉਹ ਇਕ-ਦੂਜੇ ਨੂੰ ਇਹ ਵੀ ਕਹਿੰਦੇ ਰਹੇ: “ਆਓ ਆਪਾਂ ਇਕ ਆਗੂ ਨਿਯੁਕਤ ਕਰੀਏ ਤੇ ਮਿਸਰ ਵਾਪਸ ਮੁੜ ਜਾਈਏ!”+

5 ਇਹ ਸੁਣ ਕੇ ਮੂਸਾ ਤੇ ਹਾਰੂਨ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਦੀ ਮੌਜੂਦਗੀ ਵਿਚ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ। 6 ਨੂਨ ਦੇ ਪੁੱਤਰ ਯਹੋਸ਼ੁਆ+ ਅਤੇ ਯਫੁੰਨਾਹ ਦੇ ਪੁੱਤਰ ਕਾਲੇਬ+ ਨੇ ਦੁੱਖ ਦੇ ਮਾਰੇ ਆਪਣੇ ਕੱਪੜੇ ਪਾੜੇ ਜਿਹੜੇ ਹੋਰ ਆਦਮੀਆਂ ਨਾਲ ਕਨਾਨ ਦੇਸ਼ ਦੀ ਜਾਸੂਸੀ ਕਰਨ ਗਏ ਸਨ। 7 ਉਨ੍ਹਾਂ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਕਿਹਾ: “ਅਸੀਂ ਜਿਸ ਦੇਸ਼ ਦੀ ਜਾਸੂਸੀ ਕਰ ਕੇ ਆਏ ਹਾਂ, ਉਹ ਬਹੁਤ ਹੀ ਵਧੀਆ ਦੇਸ਼ ਹੈ।+ 8 ਜੇ ਯਹੋਵਾਹ ਸਾਡੇ ਤੋਂ ਖ਼ੁਸ਼ ਹੈ, ਤਾਂ ਉਹ ਸਾਨੂੰ ਜ਼ਰੂਰ ਉਸ ਦੇਸ਼ ਵਿਚ ਲੈ ਜਾਵੇਗਾ ਅਤੇ ਉਹ ਦੇਸ਼ ਸਾਨੂੰ ਦੇਵੇਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ 9 ਪਰ ਤੁਸੀਂ ਯਹੋਵਾਹ ਦੇ ਖ਼ਿਲਾਫ਼ ਨਾ ਜਾਓ ਅਤੇ ਨਾ ਹੀ ਉਸ ਦੇਸ਼ ਦੇ ਲੋਕਾਂ ਤੋਂ ਖ਼ੌਫ਼ ਖਾਓ।+ ਅਸੀਂ ਉਨ੍ਹਾਂ ਨੂੰ ਹਰਾ ਦਿਆਂਗੇ।* ਉਨ੍ਹਾਂ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੈ, ਪਰ ਸਾਡੇ ਨਾਲ ਯਹੋਵਾਹ ਹੈ।+ ਸਾਨੂੰ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ।”

10 ਪਰ ਸਾਰੀ ਮੰਡਲੀ ਕਹਿਣ ਲੱਗੀ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ।+ ਉਸ ਵੇਲੇ ਸਾਰੇ ਇਜ਼ਰਾਈਲੀਆਂ ਸਾਮ੍ਹਣੇ ਯਹੋਵਾਹ ਦੀ ਮਹਿਮਾ ਮੰਡਲੀ ਦੇ ਤੰਬੂ ਉੱਤੇ ਪ੍ਰਗਟ ਹੋਈ।+

11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਹ ਲੋਕ ਕਦ ਤਕ ਮੇਰਾ ਅਪਮਾਨ ਕਰਦੇ ਰਹਿਣਗੇ+ ਅਤੇ ਕਦ ਤਕ ਇਹ ਮੇਰੇ ʼਤੇ ਨਿਹਚਾ ਨਹੀਂ ਕਰਨਗੇ ਭਾਵੇਂ ਮੈਂ ਇਨ੍ਹਾਂ ਵਿਚ ਕਈ ਕਰਾਮਾਤਾਂ ਕੀਤੀਆਂ ਹਨ?+ 12 ਮੈਂ ਇਨ੍ਹਾਂ ʼਤੇ ਮਹਾਂਮਾਰੀ ਲਿਆ ਕੇ ਇਨ੍ਹਾਂ ਨੂੰ ਮਾਰ ਦਿਆਂਗਾ। ਮੈਂ ਤੇਰੇ ਤੋਂ ਇਕ ਕੌਮ ਬਣਾਵਾਂਗਾ ਜੋ ਇਨ੍ਹਾਂ ਨਾਲੋਂ ਵੱਡੀ ਤੇ ਤਾਕਤਵਰ ਹੋਵੇਗੀ।”+

13 ਪਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਜੇ ਤੂੰ ਇਸ ਤਰ੍ਹਾਂ ਕੀਤਾ, ਤਾਂ ਇਹ ਖ਼ਬਰ ਮਿਸਰੀਆਂ ਨੂੰ ਪਤਾ ਲੱਗ ਜਾਵੇਗੀ ਜਿਨ੍ਹਾਂ ਦੇ ਵਿੱਚੋਂ ਤੂੰ ਇਨ੍ਹਾਂ ਲੋਕਾਂ ਨੂੰ ਆਪਣੀ ਤਾਕਤ ਨਾਲ ਕੱਢ ਲਿਆਇਆ ਸੀ।+ 14 ਫਿਰ ਉਹ ਇਸ ਦੇਸ਼ ਦੇ ਵਾਸੀਆਂ ਨੂੰ ਇਸ ਬਾਰੇ ਦੱਸਣਗੇ। ਉਨ੍ਹਾਂ ਨੇ ਵੀ ਸੁਣਿਆ ਹੈ ਕਿ ਤੂੰ ਯਹੋਵਾਹ, ਆਪਣੇ ਲੋਕਾਂ ਵਿਚਕਾਰ ਰਹਿੰਦਾ ਹੈਂ+ ਅਤੇ ਉਨ੍ਹਾਂ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈਂ।+ ਤੂੰ ਯਹੋਵਾਹ ਹੈਂ ਅਤੇ ਤੇਰਾ ਬੱਦਲ ਉਨ੍ਹਾਂ ਉੱਤੇ ਰਹਿੰਦਾ ਹੈ। ਤੂੰ ਦਿਨੇ ਬੱਦਲ ਦੇ ਥੰਮ੍ਹ ਵਿਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿਚ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਹੈਂ।+ 15 ਜੇ ਤੂੰ ਇਨ੍ਹਾਂ ਲੋਕਾਂ ਨੂੰ ਇੱਕੋ ਵਾਰ ਵਿਚ ਮਾਰ ਮੁਕਾਇਆ, ਤਾਂ ਜਿਨ੍ਹਾਂ ਕੌਮਾਂ ਨੇ ਤੇਰੀ ਮਹਿਮਾ ਸੁਣੀ ਹੈ, ਉਹ ਕਹਿਣਗੀਆਂ: 16 ‘ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਇਹ ਦੇਸ਼ ਦੇਣ ਦੀ ਸਹੁੰ ਖਾਧੀ ਸੀ, ਪਰ ਉਹ ਇਨ੍ਹਾਂ ਨੂੰ ਇੱਥੇ ਨਹੀਂ ਲਿਆ ਸਕਿਆ, ਇਸ ਲਈ ਉਨ੍ਹਾਂ ਨੂੰ ਉਜਾੜ ਵਿਚ ਹੀ ਮਾਰ ਮੁਕਾਇਆ।’+ 17 ਹੁਣ ਹੇ ਯਹੋਵਾਹ, ਕਿਰਪਾ ਕਰ ਕੇ ਆਪਣੀ ਵੱਡੀ ਤਾਕਤ ਦਿਖਾ ਜਿਵੇਂ ਤੂੰ ਵਾਅਦਾ ਕਰਦੇ ਹੋਏ ਕਿਹਾ ਸੀ: 18 ‘ਯਹੋਵਾਹ ਪਰਮੇਸ਼ੁਰ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਨਾਲ ਭਰਪੂਰ ਹੈ,+ ਗ਼ਲਤੀਆਂ ਤੇ ਅਪਰਾਧ ਮਾਫ਼ ਕਰਦਾ ਹੈ, ਪਰ ਉਹ ਦੋਸ਼ੀ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡੇਗਾ ਅਤੇ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਅਤੇ ਉਸ ਦੀ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦੇਵੇਗਾ।’+ 19 ਕਿਰਪਾ ਕਰ ਕੇ ਆਪਣੇ ਬੇਹੱਦ ਅਟੱਲ ਪਿਆਰ ਕਰਕੇ ਇਨ੍ਹਾਂ ਲੋਕਾਂ ਦੀ ਗ਼ਲਤੀ ਮਾਫ਼ ਕਰ ਦੇ, ਜਿਵੇਂ ਤੂੰ ਮਿਸਰ ਤੋਂ ਲੈ ਕੇ ਹੁਣ ਤਕ ਇਨ੍ਹਾਂ ਦੀਆਂ ਗ਼ਲਤੀਆਂ ਮਾਫ਼ ਕਰਦਾ ਆਇਆ ਹੈਂ।”+

20 ਫਿਰ ਯਹੋਵਾਹ ਨੇ ਕਿਹਾ: “ਮੈਂ ਤੇਰੇ ਕਹਿਣ ਕਰਕੇ ਇਨ੍ਹਾਂ ਨੂੰ ਮਾਫ਼ ਕਰਦਾ ਹਾਂ।+ 21 ਪਰ ਮੈਨੂੰ ਆਪਣੀ ਜਾਨ ਦੀ ਸਹੁੰ, ਸਾਰੀ ਧਰਤੀ ਯਹੋਵਾਹ ਦੀ ਮਹਿਮਾ ਨਾਲ ਭਰ ਜਾਵੇਗੀ।+ 22 ਮਿਸਰ ਅਤੇ ਉਜਾੜ ਵਿਚ ਮੇਰੀ ਮਹਿਮਾ ਅਤੇ ਮੇਰੀਆਂ ਕਰਾਮਾਤਾਂ+ ਦੇਖਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਮੈਨੂੰ ਦਸ ਵਾਰ ਪਰਖਿਆ+ ਤੇ ਮੇਰੀ ਗੱਲ ਨਹੀਂ ਸੁਣੀ,+ 23 ਉਨ੍ਹਾਂ ਵਿੱਚੋਂ ਇਕ ਵੀ ਜਣਾ ਉਸ ਦੇਸ਼ ਨੂੰ ਕਦੀ ਨਹੀਂ ਦੇਖੇਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ। ਹਾਂ, ਜਿਨ੍ਹਾਂ ਨੇ ਮੇਰਾ ਅਪਮਾਨ ਕੀਤਾ, ਉਹ ਇਹ ਦੇਸ਼ ਨਹੀਂ ਦੇਖਣਗੇ।+ 24 ਪਰ ਮੇਰੇ ਸੇਵਕ ਕਾਲੇਬ+ ਦੇ ਮਨ ਦਾ ਸੁਭਾਅ ਬਿਲਕੁਲ ਵੱਖਰਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਦੱਸੇ ਰਾਹ ʼਤੇ ਚੱਲਦਾ ਹੈ, ਮੈਂ ਜ਼ਰੂਰ ਉਸ ਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਉਹ ਪਹਿਲਾਂ ਗਿਆ ਸੀ ਅਤੇ ਉਸ ਦੀ ਸੰਤਾਨ ਉਸ ਦੇਸ਼ ʼਤੇ ਕਬਜ਼ਾ ਕਰੇਗੀ।+ 25 ਅਮਾਲੇਕੀ ਤੇ ਕਨਾਨੀ+ ਘਾਟੀ ਵਿਚ ਵੱਸਦੇ ਹਨ, ਇਸ ਲਈ ਤੁਸੀਂ ਕੱਲ੍ਹ ਨੂੰ ਵਾਪਸ ਮੁੜ ਜਾਓ ਅਤੇ ਲਾਲ ਸਮੁੰਦਰ ਦੇ ਰਸਤੇ ਥਾਣੀਂ ਉਜਾੜ ਵਿਚ ਚਲੇ ਜਾਓ।”+

26 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: 27 “ਇਹ ਦੁਸ਼ਟ ਮੰਡਲੀ ਕਦੋਂ ਤਕ ਮੇਰੇ ਖ਼ਿਲਾਫ਼ ਬੁੜ-ਬੁੜ ਕਰਦੀ ਰਹੇਗੀ?+ ਮੈਂ ਇਜ਼ਰਾਈਲੀਆਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਜਿਹੜੀਆਂ ਇਨ੍ਹਾਂ ਨੇ ਮੇਰੇ ਖ਼ਿਲਾਫ਼ ਬੁੜ-ਬੁੜ ਕਰਦੇ ਹੋਏ ਕਹੀਆਂ ਹਨ।+ 28 ਇਨ੍ਹਾਂ ਨੂੰ ਕਹਿ, ‘ਯਹੋਵਾਹ ਕਹਿੰਦਾ ਹੈ, “ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੁਹਾਡੇ ਨਾਲ ਉਹੀ ਕਰਾਂਗਾ ਜੋ ਮੈਂ ਤੁਹਾਡੇ ਮੂੰਹੋਂ ਸੁਣਿਆ ਹੈ!+ 29 ਮੇਰੇ ਖ਼ਿਲਾਫ਼ ਬੁੜਬੁੜਾਉਣ ਕਰਕੇ ਇਸ ਉਜਾੜ ਵਿਚ ਤੁਹਾਡੀਆਂ ਲਾਸ਼ਾਂ, ਹਾਂ, ਮੰਡਲੀ ਦੇ ਉਨ੍ਹਾਂ ਸਾਰੇ ਲੋਕਾਂ ਦੀਆਂ ਲਾਸ਼ਾਂ ਡਿਗਣਗੀਆਂ+ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ ਅਤੇ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਹਨ।+ 30 ਯਫੁੰਨਾਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਇਲਾਵਾ+ ਕੋਈ ਵੀ ਉਸ ਦੇਸ਼ ਵਿਚ ਕਦਮ ਨਹੀਂ ਰੱਖ ਸਕੇਗਾ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ* ਖਾਧੀ ਸੀ।+

31 “‘“ਅਤੇ ਤੁਹਾਡੇ ਬੱਚੇ ਉਹ ਦੇਸ਼ ਦੇਖਣਗੇ ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਸੀ ਕਿ ਉਨ੍ਹਾਂ ਨੂੰ ਤੁਹਾਡੇ ਤੋਂ ਖੋਹ ਲਿਆ ਜਾਵੇਗਾ।+ ਜਿਸ ਦੇਸ਼ ਨੂੰ ਤੁਸੀਂ ਠੁਕਰਾ ਦਿੱਤਾ ਸੀ,+ ਉਹ ਦੇਸ਼ ਤੁਹਾਡੇ ਬੱਚੇ ਦੇਖਣਗੇ। 32 ਪਰ ਤੁਹਾਡੀਆਂ ਆਪਣੀਆਂ ਹੀ ਲਾਸ਼ਾਂ ਉਜਾੜ ਵਿਚ ਡਿਗਣਗੀਆਂ। 33 ਤੁਹਾਡੇ ਪੁੱਤਰ 40 ਸਾਲ ਉਜਾੜ ਵਿਚ ਭੇਡਾਂ-ਬੱਕਰੀਆਂ ਚਾਰਨਗੇ।+ ਅਤੇ ਤੁਹਾਡੇ ਵਿਸ਼ਵਾਸਘਾਤ* ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ, ਜਦ ਤਕ ਤੁਸੀਂ ਸਾਰੇ ਉਜਾੜ ਵਿਚ ਮਰ ਨਹੀਂ ਜਾਂਦੇ।+ 34 ਤੁਸੀਂ 40 ਦਿਨ+ ਉਸ ਦੇਸ਼ ਦੀ ਜਾਸੂਸੀ ਕੀਤੀ, ਇਸ ਲਈ ਇਨ੍ਹਾਂ 40 ਦਿਨਾਂ ਦੇ ਹਿਸਾਬ ਨਾਲ ਤੁਹਾਨੂੰ 40 ਸਾਲ+ ਆਪਣੀਆਂ ਗ਼ਲਤੀਆਂ ਦਾ ਲੇਖਾ ਦੇਣਾ ਪਵੇਗਾ, ਯਾਨੀ ਇਕ ਦਿਨ ਬਦਲੇ ਇਕ ਸਾਲ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੇਰਾ ਵਿਰੋਧ ਕਰਨ* ਦਾ ਕੀ ਅੰਜਾਮ ਹੁੰਦਾ ਹੈ।

35 “‘“ਮੈਂ ਯਹੋਵਾਹ ਹਾਂ ਅਤੇ ਮੈਂ ਆਪ ਇਹ ਗੱਲ ਕਹੀ ਹੈ। ਮੇਰੇ ਖ਼ਿਲਾਫ਼ ਇਕੱਠੀ ਹੋਈ ਇਸ ਦੁਸ਼ਟ ਮੰਡਲੀ ਦਾ ਮੈਂ ਇਹ ਹਾਲ ਕਰਾਂਗਾ: ਇਹ ਉਜਾੜ ਵਿਚ ਮਰ ਜਾਣਗੇ ਅਤੇ ਇਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।+ 36 ਜਿਨ੍ਹਾਂ ਆਦਮੀਆਂ ਨੂੰ ਮੂਸਾ ਨੇ ਉਸ ਦੇਸ਼ ਦੀ ਜਾਸੂਸੀ ਕਰਨ ਲਈ ਘੱਲਿਆ ਸੀ ਅਤੇ ਜਿਨ੍ਹਾਂ ਤੋਂ ਬੁਰੀ ਖ਼ਬਰ+ ਸੁਣ ਕੇ ਪੂਰੀ ਮੰਡਲੀ ਉਸ ਦੇ ਖ਼ਿਲਾਫ਼ ਬੁੜਬੁੜਾਉਣ ਲੱਗ ਪਈ, 37 ਹਾਂ, ਜਿਨ੍ਹਾਂ ਆਦਮੀਆਂ ਨੇ ਉਸ ਦੇਸ਼ ਬਾਰੇ ਬੁਰੀ ਖ਼ਬਰ ਦਿੱਤੀ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਉਹ ਯਹੋਵਾਹ ਸਾਮ੍ਹਣੇ ਮਾਰੇ ਜਾਣਗੇ।+ 38 ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫੁੰਨਾਹ ਦਾ ਪੁੱਤਰ ਕਾਲੇਬ ਹੀ ਉਨ੍ਹਾਂ ਵਿੱਚੋਂ ਜੀਉਂਦੇ ਬਚਣਗੇ ਜਿਹੜੇ ਉਸ ਦੇਸ਼ ਦੀ ਜਾਸੂਸੀ ਕਰਨ ਗਏ ਸਨ।”’”+

39 ਜਦੋਂ ਮੂਸਾ ਨੇ ਇਜ਼ਰਾਈਲੀਆਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ, ਤਾਂ ਲੋਕ ਉੱਚੀ-ਉੱਚੀ ਰੋਣ-ਕੁਰਲਾਉਣ ਲੱਗ ਪਏ। 40 ਇਸ ਲਈ ਉਹ ਸਵੇਰੇ ਛੇਤੀ ਉੱਠੇ ਅਤੇ ਪਹਾੜ ਦੀ ਚੋਟੀ ʼਤੇ ਚੜ੍ਹਨ ਲੱਗ ਪਏ ਅਤੇ ਕਹਿਣ ਲੱਗੇ: “ਅਸੀਂ ਵਾਕਈ ਪਾਪ ਕੀਤਾ ਹੈ। ਪਰ ਹੁਣ ਅਸੀਂ ਉਸ ਦੇਸ਼ ਵਿਚ ਜਾਣ ਲਈ ਤਿਆਰ ਹਾਂ ਜਿਸ ਬਾਰੇ ਯਹੋਵਾਹ ਨੇ ਸਾਨੂੰ ਦੱਸਿਆ ਸੀ।”+ 41 ਪਰ ਮੂਸਾ ਨੇ ਕਿਹਾ: “ਤੁਸੀਂ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਕਿਉਂ ਜਾਣਾ ਚਾਹੁੰਦੇ ਹੋ? ਤੁਹਾਡੇ ਹੱਥ ਨਿਰਾਸ਼ਾ ਹੀ ਲੱਗੇਗੀ। 42 ਤੁਸੀਂ ਉੱਥੇ ਨਾ ਜਾਓ ਕਿਉਂਕਿ ਯਹੋਵਾਹ ਤੁਹਾਡੇ ਨਾਲ ਨਹੀਂ ਹੈ। ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਓਗੇ।+ 43 ਉੱਥੇ ਤੁਹਾਨੂੰ ਅਮਾਲੇਕੀਆਂ ਅਤੇ ਕਨਾਨੀਆਂ ਦਾ ਸਾਮ੍ਹਣਾ ਕਰਨਾ ਪਵੇਗਾ+ ਅਤੇ ਤੁਹਾਨੂੰ ਤਲਵਾਰ ਨਾਲ ਮਾਰ ਦਿੱਤਾ ਜਾਵੇਗਾ। ਹੁਣ ਯਹੋਵਾਹ ਤੁਹਾਡਾ ਸਾਥ ਨਹੀਂ ਦੇਵੇਗਾ ਕਿਉਂਕਿ ਤੁਸੀਂ ਯਹੋਵਾਹ ਪਿੱਛੇ ਚੱਲਣਾ ਛੱਡ ਦਿੱਤਾ।”+

44 ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਉਹ ਪਹਾੜ ʼਤੇ ਚੜ੍ਹ ਗਏ।+ ਪਰ ਯਹੋਵਾਹ ਦੇ ਇਕਰਾਰ ਦਾ ਸੰਦੂਕ ਅਤੇ ਮੂਸਾ ਛਾਉਣੀ ਦੇ ਵਿਚ ਹੀ ਰਹੇ।+ 45 ਅਮਾਲੇਕੀ ਅਤੇ ਕਨਾਨੀ ਜਿਹੜੇ ਪਹਾੜ ਉੱਤੇ ਰਹਿੰਦੇ ਸਨ, ਥੱਲੇ ਆਏ ਅਤੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਹਾਰਮਾਹ ਤਕ ਖਿੰਡਾ ਦਿੱਤਾ।+

15 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਮੈਂ ਤੁਹਾਨੂੰ ਵੱਸਣ ਲਈ ਦੇ ਰਿਹਾ ਹਾਂ+ 3 ਅਤੇ ਉੱਥੇ ਤੁਸੀਂ ਆਪਣੇ ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਵਿੱਚੋਂ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਵਾ ਚੜ੍ਹਾਓਗੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ,+ ਚਾਹੇ ਇਹ ਹੋਮ-ਬਲ਼ੀ+ ਹੋਵੇ ਜਾਂ ਕੋਈ ਖ਼ਾਸ ਸੁੱਖਣਾ ਪੂਰੀ ਕਰਨ ਲਈ ਬਲ਼ੀ ਹੋਵੇ ਜਾਂ ਇੱਛਾ-ਬਲ਼ੀ+ ਹੋਵੇ ਜਾਂ ਤਿਉਹਾਰਾਂ ʼਤੇ ਦਿੱਤੀ ਜਾਣ ਵਾਲੀ ਕੋਈ ਭੇਟ+ ਹੋਵੇ, 4 ਤਾਂ ਤੁਹਾਡੇ ਵਿੱਚੋਂ ਜਿਹੜਾ ਵੀ ਇਹ ਚੜ੍ਹਾਵਾ ਚੜ੍ਹਾਵੇ, ਉਹ ਇਸ ਦੇ ਨਾਲ ਯਹੋਵਾਹ ਅੱਗੇ ਅਨਾਜ ਦੇ ਚੜ੍ਹਾਵੇ ਵਜੋਂ ਇਕ ਏਫਾ ਮੈਦੇ+ ਦਾ ਦਸਵਾਂ ਹਿੱਸਾ* ਚੜ੍ਹਾਵੇ ਜਿਸ ਨੂੰ ਇਕ-ਚੌਥਾਈ ਹੀਨ* ਤੇਲ ਵਿਚ ਗੁੰਨ੍ਹਿਆ ਹੋਵੇ। 5 ਜਦੋਂ ਵੀ ਤੁਸੀਂ ਹੋਮ-ਬਲ਼ੀ ਜਾਂ ਲੇਲੇ ਦੀ ਬਲ਼ੀ ਦਿੰਦੇ ਹੋ, ਤਾਂ ਇਸ ਨਾਲ ਇਕ-ਚੌਥਾਈ ਹੀਨ ਦਾਖਰਸ ਵੀ ਪੀਣ ਦੀ ਭੇਟ ਵਜੋਂ ਚੜ੍ਹਾਓ।+ 6 ਤੁਸੀਂ ਭੇਡੂ ਦੀ ਬਲ਼ੀ ਦੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਦੋ ਓਮਰ* ਮੈਦਾ ਚੜ੍ਹਾਓ ਜੋ ਇਕ-ਤਿਹਾਈ ਹੀਨ ਤੇਲ ਵਿਚ ਗੁੰਨ੍ਹਿਆ ਹੋਵੇ। 7 ਤੁਸੀਂ ਇਕ-ਤਿਹਾਈ ਹੀਨ ਦਾਖਰਸ ਵੀ ਪੀਣ ਦੀ ਭੇਟ ਵਜੋਂ ਚੜ੍ਹਾਓ ਤਾਂਕਿ ਇਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।

8 “‘ਪਰ ਜੇ ਤੁਸੀਂ ਆਪਣੇ ਇੱਜੜ ਵਿੱਚੋਂ ਕੋਈ ਨਰ ਜਾਨਵਰ ਯਹੋਵਾਹ ਅੱਗੇ ਹੋਮ-ਬਲ਼ੀ+ ਜਾਂ ਸ਼ਾਂਤੀ-ਬਲ਼ੀ ਵਜੋਂ+ ਜਾਂ ਕੋਈ ਖ਼ਾਸ ਸੁੱਖਣਾ ਪੂਰੀ ਕਰਨ ਲਈ ਚੜ੍ਹਾਉਂਦੇ ਹੋ,+ 9 ਤਾਂ ਤੁਸੀਂ ਇਸ ਨਰ ਜਾਨਵਰ ਦੇ ਨਾਲ ਅਨਾਜ ਦੇ ਚੜ੍ਹਾਵੇ+ ਵਜੋਂ ਤਿੰਨ ਓਮਰ* ਮੈਦਾ ਚੜ੍ਹਾਓ ਜੋ ਅੱਧੇ ਹੀਨ ਤੇਲ ਵਿਚ ਗੁੰਨ੍ਹਿਆ ਹੋਵੇ। 10 ਤੁਸੀਂ ਅੱਧਾ ਹੀਨ ਦਾਖਰਸ ਵੀ ਪੀਣ ਦੀ ਭੇਟ ਵਜੋਂ ਅੱਗ ਵਿਚ ਸਾੜ ਕੇ ਚੜ੍ਹਾਓ+ ਤਾਂਕਿ ਇਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ। 11 ਤੁਸੀਂ ਜਦੋਂ ਵੀ ਕੋਈ ਬਲਦ ਜਾਂ ਭੇਡੂ ਜਾਂ ਲੇਲਾ ਜਾਂ ਮੇਮਣਾ ਚੜ੍ਹਾਉਂਦੇ ਹੋ, ਤਾਂ ਇਨ੍ਹਾਂ ਨੂੰ ਉੱਪਰ ਦੱਸੀਆਂ ਹਿਦਾਇਤਾਂ ਮੁਤਾਬਕ ਚੜ੍ਹਾਇਓ। 12 ਤੁਸੀਂ ਚਾਹੇ ਜਿੰਨੇ ਮਰਜ਼ੀ ਜਾਨਵਰ ਚੜ੍ਹਾਓ, ਹਰ ਜਾਨਵਰ ਦੀ ਬਲ਼ੀ ਨਾਲ ਤੇਲ ਵਿਚ ਗੁੰਨ੍ਹਿਆ ਮੈਦਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਵੇ। 13 ਹਰ ਪੈਦਾਇਸ਼ੀ ਇਜ਼ਰਾਈਲੀ ਅੱਗ ਵਿਚ ਸਾੜ ਕੇ ਚੜ੍ਹਾਈ ਜਾਂਦੀ ਭੇਟ ਇਸੇ ਤਰ੍ਹਾਂ ਚੜ੍ਹਾਵੇ ਤਾਂਕਿ ਇਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।

14 “‘ਜੇ ਕੋਈ ਪਰਦੇਸੀ ਜਿਹੜਾ ਤੁਹਾਡੇ ਵਿਚ ਰਹਿੰਦਾ ਹੈ ਜਾਂ ਜਿਹੜਾ ਤੁਹਾਡੀਆਂ ਕਈ ਪੀੜ੍ਹੀਆਂ ਤੋਂ ਤੁਹਾਡੇ ਵਿਚ ਰਹਿੰਦਾ ਹੈ, ਅੱਗ ਵਿਚ ਸਾੜ ਕੇ ਚੜ੍ਹਾਵਾ ਚੜ੍ਹਾਉਂਦਾ ਹੈ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ, ਤਾਂ ਉਹ ਵੀ ਉਸੇ ਤਰ੍ਹਾਂ ਚੜ੍ਹਾਵਾ ਚੜ੍ਹਾਵੇ ਜਿਸ ਤਰ੍ਹਾਂ ਤੁਸੀਂ ਚੜ੍ਹਾਵਾ ਚੜ੍ਹਾਉਂਦੇ ਹੋ।+ 15 ਤੁਸੀਂ ਜਿਹੜੇ ਮੰਡਲੀ ਦਾ ਹਿੱਸਾ ਹੋ ਅਤੇ ਤੁਹਾਡੇ ਵਿਚ ਰਹਿਣ ਵਾਲੇ ਪਰਦੇਸੀਆਂ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ। ਯਹੋਵਾਹ ਸਾਮ੍ਹਣੇ ਤੁਸੀਂ ਅਤੇ ਪਰਦੇਸੀ ਇੱਕੋ ਜਿਹੇ ਹੋਵੋਗੇ।+ 16 ਤੁਹਾਡੇ ਉੱਤੇ ਅਤੇ ਤੁਹਾਡੇ ਵਿਚ ਰਹਿਣ ਵਾਲੇ ਪਰਦੇਸੀਆਂ ਉੱਤੇ ਇੱਕੋ ਜਿਹਾ ਕਾਨੂੰਨ ਅਤੇ ਹੁਕਮ ਲਾਗੂ ਹੋਵੇਗਾ।’”

17 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 18 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ 19 ਅਤੇ ਉੱਥੇ ਜਦੋਂ ਤੁਸੀਂ ਜ਼ਮੀਨ ਦੀ ਪੈਦਾਵਾਰ* ਖਾਓਗੇ,+ ਤਾਂ ਤੁਸੀਂ ਉਸ ਪੈਦਾਵਾਰ ਵਿੱਚੋਂ ਯਹੋਵਾਹ ਨੂੰ ਦਾਨ ਦਿਓ। 20 ਤੁਸੀਂ ਪਹਿਲੇ ਫਲ ਦੇ ਦਾਣਿਆਂ ਦਾ ਮੋਟਾ ਆਟਾ ਪੀਹ ਕੇ ਉਸ ਦੀਆਂ ਛੱਲੇ ਵਰਗੀਆਂ ਰੋਟੀਆਂ ਪਕਾ ਕੇ ਚੜ੍ਹਾਓ।+ ਜਿਸ ਤਰੀਕੇ ਨਾਲ ਤੁਸੀਂ ਪਿੜ ਵਿਚ ਗਹਾਈ ਕੀਤੇ ਅਨਾਜ ਵਿੱਚੋਂ ਦਾਨ ਦਿੰਦੇ ਹੋ, ਉਸੇ ਤਰੀਕੇ ਨਾਲ ਤੁਸੀਂ ਇਹ ਦਾਨ ਵੀ ਦਿਓ। 21 ਤੁਸੀਂ ਪਹਿਲੇ ਫਲ ਦੇ ਮੋਟੇ ਆਟੇ ਵਿੱਚੋਂ ਕੁਝ ਆਟਾ ਪੀੜ੍ਹੀਓ-ਪੀੜ੍ਹੀ ਯਹੋਵਾਹ ਨੂੰ ਦਾਨ ਦਿਓ।

22 “‘ਜੇ ਤੁਸੀਂ ਕੋਈ ਗ਼ਲਤੀ ਕਰਦੇ ਹੋ ਅਤੇ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਸਾਰੇ ਹੁਕਮਾਂ ਉੱਤੇ ਨਹੀਂ ਚੱਲਦੇ, 23 ਹਾਂ, ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਉਨ੍ਹਾਂ ਸਾਰੇ ਹੁਕਮਾਂ ʼਤੇ ਜਿਹੜੇ ਉਸੇ ਦਿਨ ਤੋਂ ਲਾਗੂ ਹੋਏ ਜਿਸ ਦਿਨ ਯਹੋਵਾਹ ਨੇ ਦਿੱਤੇ ਸਨ ਅਤੇ ਜਿਹੜੇ ਤੁਹਾਡੀਆਂ ਪੀੜ੍ਹੀਆਂ ʼਤੇ ਵੀ ਲਾਗੂ ਹੋਣਗੇ 24 ਅਤੇ ਜੇ ਤੁਹਾਡੇ ਤੋਂ ਅਣਜਾਣੇ ਵਿਚ ਇਹ ਗ਼ਲਤੀ ਹੋਈ ਹੈ ਅਤੇ ਮੰਡਲੀ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ, ਤਾਂ ਪਤਾ ਲੱਗਣ ਤੋਂ ਬਾਅਦ ਪੂਰੀ ਮੰਡਲੀ ਹੋਮ-ਬਲ਼ੀ ਵਜੋਂ ਇਕ ਬਲਦ ਚੜ੍ਹਾਵੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਇਸ ਦੇ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਵੀ ਚੜ੍ਹਾਈ ਜਾਵੇ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ।+ ਨਾਲੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਇਆ ਜਾਵੇ।+ 25 ਪੁਜਾਰੀ ਇਜ਼ਰਾਈਲੀਆਂ ਦੀ ਪੂਰੀ ਮੰਡਲੀ ਦਾ ਪਾਪ ਮਿਟਾਉਣ ਲਈ ਇਹ ਭੇਟਾਂ ਚੜ੍ਹਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਗ਼ਲਤੀ ਦੀ ਮਾਫ਼ੀ ਮਿਲੇਗੀ+ ਕਿਉਂਕਿ ਉਨ੍ਹਾਂ ਨੇ ਇਹ ਗ਼ਲਤੀ ਅਣਜਾਣੇ ਵਿਚ ਕੀਤੀ ਸੀ ਅਤੇ ਉਹ ਇਸ ਗ਼ਲਤੀ ਦੀ ਮਾਫ਼ੀ ਲਈ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਣ ਵਾਲੀ ਭੇਟ ਅਤੇ ਯਹੋਵਾਹ ਅੱਗੇ ਚੜ੍ਹਾਉਣ ਲਈ ਪਾਪ-ਬਲ਼ੀ ਲਿਆਏ। 26 ਇਜ਼ਰਾਈਲੀਆਂ ਦੀ ਸਾਰੀ ਮੰਡਲੀ ਅਤੇ ਉਨ੍ਹਾਂ ਵਿਚ ਰਹਿੰਦੇ ਪਰਦੇਸੀਆਂ ਦੀ ਗ਼ਲਤੀ ਮਾਫ਼ ਕੀਤੀ ਜਾਵੇਗੀ ਕਿਉਂਕਿ ਸਾਰੇ ਲੋਕਾਂ ਤੋਂ ਇਹ ਗ਼ਲਤੀ ਅਣਜਾਣੇ ਵਿਚ ਹੋਈ ਸੀ।

27 “‘ਜੇ ਕੋਈ ਇਨਸਾਨ ਅਣਜਾਣੇ ਵਿਚ ਪਾਪ ਕਰਦਾ ਹੈ, ਤਾਂ ਉਹ ਇਕ ਸਾਲ ਦੀ ਮੇਮਣੀ ਪਾਪ-ਬਲ਼ੀ ਵਜੋਂ ਚੜ੍ਹਾਵੇ।+ 28 ਯਹੋਵਾਹ ਅੱਗੇ ਅਣਜਾਣੇ ਵਿਚ ਗ਼ਲਤੀ ਕਰਨ ਵਾਲੇ ਇਨਸਾਨ ਦਾ ਪਾਪ ਮਿਟਾਉਣ ਲਈ ਪੁਜਾਰੀ ਇਹ ਬਲ਼ੀ ਚੜ੍ਹਾਵੇਗਾ ਤਾਂਕਿ ਉਸ ਦਾ ਪਾਪ ਮਿਟਾਇਆ ਜਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ 29 ਅਣਜਾਣੇ ਵਿਚ ਪਾਪ ਕਰਨ ਵਾਲੇ ਇਨਸਾਨ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਭਾਵੇਂ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਤੁਹਾਡੇ ਵਿਚ ਰਹਿੰਦਾ ਪਰਦੇਸੀ ਹੋਵੇ।+

30 “‘ਪਰ ਜੇ ਕੋਈ ਇਨਸਾਨ ਜਾਣ-ਬੁੱਝ ਕੇ ਪਾਪ ਕਰਦਾ ਹੈ,+ ਤਾਂ ਉਹ ਯਹੋਵਾਹ ਦੀ ਨਿੰਦਿਆ ਕਰਦਾ ਹੈ, ਇਸ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਭਾਵੇਂ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਪਰਦੇਸੀ। 31 ਉਸ ਨੇ ਯਹੋਵਾਹ ਦੇ ਬਚਨ ਨੂੰ ਤੁੱਛ ਸਮਝਿਆ ਹੈ ਅਤੇ ਉਸ ਦਾ ਹੁਕਮ ਤੋੜਿਆ ਹੈ, ਇਸ ਲਈ ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।’”+

32 ਜਦੋਂ ਇਜ਼ਰਾਈਲੀ ਉਜਾੜ ਵਿਚ ਸਨ, ਤਾਂ ਉਨ੍ਹਾਂ ਨੇ ਸਬਤ ਦੇ ਦਿਨ ਇਕ ਆਦਮੀ ਨੂੰ ਲੱਕੜਾਂ ਇਕੱਠੀਆਂ ਕਰਦੇ ਦੇਖਿਆ।+ 33 ਜਿਨ੍ਹਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦੇ ਦੇਖਿਆ ਸੀ, ਉਹ ਉਸ ਨੂੰ ਮੂਸਾ, ਹਾਰੂਨ ਅਤੇ ਪੂਰੀ ਮੰਡਲੀ ਕੋਲ ਲੈ ਆਏ। 34 ਉਨ੍ਹਾਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ+ ਕਿਉਂਕਿ ਕਾਨੂੰਨ ਵਿਚ ਸਾਫ਼-ਸਾਫ਼ ਨਹੀਂ ਦੱਸਿਆ ਗਿਆ ਸੀ ਕਿ ਉਸ ਨਾਲ ਕੀ ਕੀਤਾ ਜਾਵੇ।

35 ਯਹੋਵਾਹ ਨੇ ਮੂਸਾ ਨੂੰ ਕਿਹਾ: “ਉਸ ਆਦਮੀ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਪੂਰੀ ਮੰਡਲੀ ਉਸ ਨੂੰ ਛਾਉਣੀ ਤੋਂ ਬਾਹਰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਵੇ।”+ 36 ਇਸ ਲਈ ਪੂਰੀ ਮੰਡਲੀ ਉਸ ਨੂੰ ਛਾਉਣੀ ਤੋਂ ਬਾਹਰ ਲੈ ਗਈ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

37 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 38 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ ਕਿ ਉਹ ਆਪਣੇ ਚੋਗਿਆਂ ਦੇ ਘੇਰੇ ਉੱਤੇ ਝਾਲਰ ਲਾਉਣ ਅਤੇ ਝਾਲਰ ਤੋਂ ਉੱਪਰ ਘੇਰੇ ਉੱਤੇ ਨੀਲੇ ਧਾਗੇ ਨਾਲ ਸੀਣ ਲਾਉਣ।+ ਉਹ ਪੀੜ੍ਹੀਓ-ਪੀੜ੍ਹੀ ਇਸ ਤਰ੍ਹਾਂ ਕਰਨ। 39 ‘ਤੁਸੀਂ ਇਹ ਝਾਲਰ ਜ਼ਰੂਰ ਲਾਉਣੀ ਤਾਂਕਿ ਇਸ ਨੂੰ ਦੇਖ ਕੇ ਤੁਹਾਨੂੰ ਯਹੋਵਾਹ ਦੇ ਸਾਰੇ ਹੁਕਮ ਯਾਦ ਰਹਿਣ ਅਤੇ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ।+ ਤੁਸੀਂ ਆਪਣੇ ਦਿਲ ਅਤੇ ਅੱਖਾਂ ਦੀ ਲਾਲਸਾ ਪਿੱਛੇ ਨਾ ਜਾਣਾ ਕਿਉਂਕਿ ਇਨ੍ਹਾਂ ਪਿੱਛੇ ਚੱਲ ਕੇ ਤੁਸੀਂ ਹੋਰ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰੋਗੇ।+ 40 ਇਹ ਹਿਦਾਇਤ ਇਨ੍ਹਾਂ ਹੁਕਮਾਂ ਨੂੰ ਯਾਦ ਰੱਖਣ ਵਿਚ ਤੁਹਾਡੀ ਮਦਦ ਕਰੇਗੀ ਅਤੇ ਤੁਸੀਂ ਮੇਰੇ ਸਾਰੇ ਹੁਕਮਾਂ ਉੱਤੇ ਚੱਲੋਗੇ ਅਤੇ ਆਪਣੇ ਪਰਮੇਸ਼ੁਰ ਲਈ ਆਪਣੇ ਆਪ ਨੂੰ ਪਵਿੱਤਰ ਰੱਖੋਗੇ।+ 41 ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹਾਂ ਤਾਂਕਿ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”+

16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ। 2 ਉਹ ਹੋਰ 250 ਇਜ਼ਰਾਈਲੀ ਆਦਮੀਆਂ ਨਾਲ ਰਲ਼ ਕੇ ਮੂਸਾ ਦੇ ਵਿਰੁੱਧ ਖੜ੍ਹੇ ਹੋਏ। ਇਹ ਮੰਨੇ-ਪ੍ਰਮੰਨੇ ਆਦਮੀ ਮੰਡਲੀ ਦੇ ਮੁਖੀ ਅਤੇ ਚੁਣੇ ਹੋਏ ਅਧਿਕਾਰੀ ਸਨ। 3 ਉਹ ਮੂਸਾ ਤੇ ਹਾਰੂਨ ਦੇ ਵਿਰੁੱਧ ਇਕੱਠੇ ਹੋ ਕੇ+ ਕਹਿਣ ਲੱਗੇ: “ਬੱਸ! ਬਹੁਤ ਹੋ ਗਿਆ! ਪੂਰੀ ਮੰਡਲੀ ਪਵਿੱਤਰ ਹੈ,+ ਹਾਂ, ਸਾਰੇ ਜਣੇ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿਚਕਾਰ ਹੈ।+ ਤਾਂ ਫਿਰ, ਤੁਸੀਂ ਯਹੋਵਾਹ ਦੀ ਮੰਡਲੀ ਤੋਂ ਆਪਣੇ ਆਪ ਨੂੰ ਉੱਚਾ ਕਿਉਂ ਚੁੱਕਦੇ ਹੋ?”

4 ਇਹ ਸੁਣ ਕੇ ਮੂਸਾ ਨੇ ਇਕਦਮ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ। 5 ਫਿਰ ਉਸ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ: “ਸਵੇਰੇ ਯਹੋਵਾਹ ਜ਼ਾਹਰ ਕਰ ਦੇਵੇਗਾ ਕਿ ਕੌਣ ਉਸ ਦਾ ਆਪਣਾ ਹੈ+ ਅਤੇ ਕੌਣ ਪਵਿੱਤਰ ਹੈ ਅਤੇ ਕੌਣ ਉਸ ਦੇ ਨੇੜੇ ਜਾ ਸਕਦਾ ਹੈ।+ ਜਿਸ ਨੂੰ ਵੀ ਉਹ ਚੁਣੇਗਾ,+ ਉਹੀ ਉਸ ਦੇ ਨੇੜੇ ਜਾਵੇਗਾ। 6 ਇਸ ਲਈ ਕੋਰਹ ਤੇ ਉਸ ਦੇ ਸਾਥੀਓ,+ ਤੁਸੀਂ ਅੱਗ ਚੁੱਕਣ ਵਾਲੇ ਕੜਛੇ ਲਓ।+ 7 ਤੁਸੀਂ ਕੱਲ੍ਹ ਨੂੰ ਯਹੋਵਾਹ ਸਾਮ੍ਹਣੇ ਉਨ੍ਹਾਂ ਵਿਚ ਅੱਗ ਅਤੇ ਧੂਪ ਪਾਓ। ਜਿਸ ਆਦਮੀ ਨੂੰ ਯਹੋਵਾਹ ਚੁਣੇਗਾ,+ ਉਹੀ ਉਸ ਦਾ ਪਵਿੱਤਰ ਸੇਵਕ ਹੋਵੇਗਾ। ਹੇ ਲੇਵੀ ਦੇ ਪੁੱਤਰੋ,+ ਤੁਸੀਂ ਤਾਂ ਹੱਦ ਕਰ ਦਿੱਤੀ!”

8 ਫਿਰ ਮੂਸਾ ਨੇ ਕੋਰਹ ਨੂੰ ਕਿਹਾ: “ਹੇ ਲੇਵੀ ਦੇ ਪੁੱਤਰੋ, ਕਿਰਪਾ ਕਰ ਕੇ ਮੇਰੀ ਗੱਲ ਸੁਣੋ। 9 ਕੀ ਤੁਹਾਨੂੰ ਇਹ ਗੱਲ ਛੋਟੀ ਜਿਹੀ ਲੱਗਦੀ ਕਿ ਇਜ਼ਰਾਈਲ ਦੇ ਪਰਮੇਸ਼ੁਰ ਨੇ ਤੁਹਾਨੂੰ ਇਜ਼ਰਾਈਲ ਦੀ ਮੰਡਲੀ ਤੋਂ ਵੱਖਰਾ ਕੀਤਾ ਹੈ+ ਅਤੇ ਆਪਣੇ ਨੇੜੇ ਆਉਣ ਦੀ ਇਜਾਜ਼ਤ ਦਿੱਤੀ ਹੈ ਤਾਂਕਿ ਤੁਸੀਂ ਯਹੋਵਾਹ ਦੇ ਡੇਰੇ ਵਿਚ ਸੇਵਾ ਦੇ ਕੰਮ ਕਰੋ ਅਤੇ ਮੰਡਲੀ ਦੇ ਸਾਮ੍ਹਣੇ ਖੜ੍ਹੇ ਹੋ ਕੇ ਸਾਰਿਆਂ ਦੀ ਸੇਵਾ ਕਰੋ?+ 10 ਨਾਲੇ ਕੀ ਇਹ ਵੀ ਛੋਟੀ ਜਿਹੀ ਗੱਲ ਹੈ ਕਿ ਉਸ ਨੇ ਤੈਨੂੰ ਅਤੇ ਤੇਰੇ ਲੇਵੀ ਭਰਾਵਾਂ ਨੂੰ ਆਪਣੇ ਨੇੜੇ ਆਉਣ ਦਿੱਤਾ ਹੈ? ਕੀ ਤੁਸੀਂ ਹੁਣ ਪੁਜਾਰੀਆਂ ਦੇ ਅਹੁਦੇ ʼਤੇ ਵੀ ਕਬਜ਼ਾ ਕਰਨਾ ਚਾਹੁੰਦੇ ਹੋ?+ 11 ਇਸ ਲਈ ਤੂੰ ਤੇ ਤੇਰੀ ਟੋਲੀ ਨੇ ਇਕੱਠੇ ਹੋ ਕੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਹੈ। ਹਾਰੂਨ ਹੈ ਹੀ ਕੀ ਜੋ ਤੁਸੀਂ ਉਸ ਦੇ ਖ਼ਿਲਾਫ਼ ਬੁੜਬੁੜਾਉਂਦੇ ਹੋ?”+

12 ਬਾਅਦ ਵਿਚ ਮੂਸਾ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਤੇ ਅਬੀਰਾਮ+ ਨੂੰ ਆਉਣ ਦਾ ਸੁਨੇਹਾ ਘੱਲਿਆ, ਪਰ ਉਨ੍ਹਾਂ ਨੇ ਕਿਹਾ: “ਨਹੀਂ, ਅਸੀਂ ਨਹੀਂ ਆਉਣਾ! 13 ਕੀ ਤੈਨੂੰ ਇਹ ਛੋਟੀ ਜਿਹੀ ਗੱਲ ਲੱਗਦੀ ਕਿ ਤੂੰ ਸਾਨੂੰ ਉਸ ਦੇਸ਼ ਵਿੱਚੋਂ ਕੱਢ ਲਿਆਇਆ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ ਅਤੇ ਇੱਥੇ ਉਜਾੜ ਵਿਚ ਮਰਨ ਲਈ ਲੈ ਆਇਆ ਹੈਂ?+ ਕੀ ਤੂੰ ਹੁਣ ਸਾਡੇ ਸਾਰਿਆਂ ʼਤੇ ਰਾਜ ਵੀ ਕਰਨਾ* ਚਾਹੁੰਦਾਂ? 14 ਨਾਲੇ ਤੂੰ ਸਾਨੂੰ ਉਸ ਦੇਸ਼ ਵਿਚ ਨਹੀਂ ਲੈ ਕੇ ਗਿਆ ਹੈਂ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ+ ਤੇ ਨਾ ਹੀ ਤੂੰ ਸਾਨੂੰ ਵਿਰਾਸਤ ਵਿਚ ਖੇਤ ਜਾਂ ਅੰਗੂਰਾਂ ਦੇ ਬਾਗ਼ ਦਿੱਤੇ। ਤੂੰ ਕੀ ਚਾਹੁੰਦਾਂ ਕਿ ਇਹ ਆਦਮੀ ਅੰਨ੍ਹਿਆਂ ਵਾਂਗ ਤੇਰੇ ਪਿੱਛੇ-ਪਿੱਛੇ ਚੱਲਦੇ ਰਹਿਣ?* ਨਹੀਂ, ਅਸੀਂ ਨਹੀਂ ਆਉਣਾ!”

15 ਇਸ ਲਈ ਮੂਸਾ ਨੂੰ ਬਹੁਤ ਗੁੱਸਾ ਚੜ੍ਹ ਗਿਆ ਅਤੇ ਉਸ ਨੇ ਯਹੋਵਾਹ ਨੂੰ ਕਿਹਾ: “ਇਨ੍ਹਾਂ ਦੇ ਅਨਾਜ ਦੇ ਚੜ੍ਹਾਵੇ ਵੱਲ ਦੇਖੀਂ ਵੀ ਨਾ। ਮੈਂ ਤਾਂ ਇਨ੍ਹਾਂ ਤੋਂ ਇਕ ਗਧਾ ਤਕ ਨਹੀਂ ਲਿਆ ਤੇ ਨਾ ਹੀ ਇਨ੍ਹਾਂ ਵਿੱਚੋਂ ਕਿਸੇ ਨਾਲ ਬੁਰਾ ਕੀਤਾ ਹੈ।”+

16 ਫਿਰ ਮੂਸਾ ਨੇ ਕੋਰਹ ਨੂੰ ਕਿਹਾ: “ਤੂੰ, ਤੇਰੇ ਸਾਥੀ ਤੇ ਹਾਰੂਨ ਕੱਲ੍ਹ ਨੂੰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ। 17 ਤੇਰਾ ਸਾਥ ਦੇਣ ਵਾਲੇ 250 ਜਣੇ ਅੱਗ ਚੁੱਕਣ ਵਾਲੇ ਕੜਛੇ ਲੈਣ ਅਤੇ ਉਨ੍ਹਾਂ ਵਿਚ ਧੂਪ ਪਾਉਣ। ਹਰ ਕੋਈ ਯਹੋਵਾਹ ਸਾਮ੍ਹਣੇ ਆਪਣਾ ਕੜਛਾ ਲਿਆਵੇ। ਨਾਲੇ ਤੂੰ ਅਤੇ ਹਾਰੂਨ ਵੀ ਆਪੋ-ਆਪਣਾ ਕੜਛਾ ਲਿਆਉਣ।” 18 ਇਸ ਲਈ ਹਰੇਕ ਨੇ ਆਪੋ-ਆਪਣਾ ਕੜਛਾ ਲਿਆ ਅਤੇ ਉਸ ਵਿਚ ਅੱਗ ਅਤੇ ਧੂਪ ਪਾਇਆ। ਫਿਰ ਉਹ ਮੂਸਾ ਤੇ ਹਾਰੂਨ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਖੜ੍ਹੇ ਹੋ ਗਏ। 19 ਜਦੋਂ ਕੋਰਹ ਅਤੇ ਉਸ ਦੀ ਟੋਲੀ+ ਉਨ੍ਹਾਂ ਦੋਵਾਂ ਦੇ ਖ਼ਿਲਾਫ਼ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਇਕੱਠੀ ਹੋ ਗਈ, ਤਾਂ ਯਹੋਵਾਹ ਦੀ ਮਹਿਮਾ ਸਾਰੀ ਮੰਡਲੀ ਸਾਮ੍ਹਣੇ ਪ੍ਰਗਟ ਹੋਈ।+

20 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: 21 “ਇਸ ਟੋਲੀ ਤੋਂ ਦੂਰ ਖੜ੍ਹੇ ਹੋ ਜਾਓ। ਮੈਂ ਇਕ ਪਲ ਵਿਚ ਹੀ ਇਨ੍ਹਾਂ ਨੂੰ ਤਬਾਹ ਕਰ ਦੇਣਾ।”+ 22 ਇਹ ਸੁਣ ਕੇ ਉਨ੍ਹਾਂ ਨੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਕਿਹਾ: “ਹੇ ਪਰਮੇਸ਼ੁਰ, ਸਾਰੇ ਇਨਸਾਨਾਂ ਨੂੰ ਜ਼ਿੰਦਗੀ ਬਖ਼ਸ਼ਣ ਵਾਲੇ ਪਰਮੇਸ਼ੁਰ,+ ਕੀ ਤੂੰ ਇਕ ਬੰਦੇ ਦੇ ਪਾਪ ਕਰਕੇ ਪੂਰੀ ਮੰਡਲੀ ਉੱਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਏਂਗਾ?”+

23 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 24 “ਮੰਡਲੀ ਦੇ ਲੋਕਾਂ ਨੂੰ ਕਹਿ, ‘ਕੋਰਹ, ਦਾਥਾਨ ਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਖੜ੍ਹੇ ਹੋ ਜਾਓ!’”+

25 ਫਿਰ ਮੂਸਾ ਉੱਠ ਕੇ ਦਾਥਾਨ ਤੇ ਅਬੀਰਾਮ ਕੋਲ ਗਿਆ ਅਤੇ ਇਜ਼ਰਾਈਲ ਦੇ ਬਜ਼ੁਰਗ+ ਵੀ ਉਸ ਨਾਲ ਗਏ। 26 ਉਸ ਨੇ ਮੰਡਲੀ ਨੂੰ ਕਿਹਾ: “ਕਿਰਪਾ ਕਰ ਕੇ ਇਨ੍ਹਾਂ ਦੁਸ਼ਟ ਆਦਮੀਆਂ ਦੇ ਤੰਬੂਆਂ ਤੋਂ ਦੂਰ ਖੜ੍ਹੇ ਹੋ ਜਾਓ ਅਤੇ ਇਨ੍ਹਾਂ ਦੀ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਓ। ਕਿਤੇ ਇੱਦਾਂ ਨਾ ਹੋਵੇ ਕਿ ਤੁਹਾਨੂੰ ਵੀ ਇਨ੍ਹਾਂ ਦੇ ਪਾਪ ਦਾ ਨਤੀਜਾ ਭੁਗਤਣਾ ਪਵੇ।” 27 ਉਹ ਉਸੇ ਵੇਲੇ ਕੋਰਹ, ਦਾਥਾਨ ਤੇ ਅਬੀਰਾਮ ਦੇ ਤੰਬੂਆਂ ਦੇ ਆਲੇ-ਦੁਆਲਿਓਂ ਦੂਰ ਹਟ ਗਏ। ਦਾਥਾਨ ਤੇ ਅਬੀਰਾਮ ਆਪਣੀਆਂ ਪਤਨੀਆਂ, ਮੁੰਡਿਆਂ ਅਤੇ ਛੋਟੇ ਬੱਚਿਆਂ ਨਾਲ ਬਾਹਰ ਆ ਕੇ ਆਪੋ-ਆਪਣੇ ਤੰਬੂ ਦੇ ਦਰਵਾਜ਼ੇ ʼਤੇ ਖੜ੍ਹ ਗਏ।

28 ਫਿਰ ਮੂਸਾ ਨੇ ਕਿਹਾ: “ਤੁਹਾਨੂੰ ਇਸ ਤੋਂ ਪਤਾ ਲੱਗ ਜਾਵੇਗਾ ਕਿ ਮੈਂ ਆਪਣੀ ਮਰਜ਼ੀ ਨਾਲ ਇਹ ਸਭ ਕੁਝ ਨਹੀਂ ਕਰ ਰਿਹਾ, ਸਗੋਂ ਯਹੋਵਾਹ ਨੇ ਮੈਨੂੰ ਇਹ ਕਰਨ ਲਈ ਘੱਲਿਆ ਹੈ: 29 ਜੇ ਇਹ ਲੋਕ ਦੂਸਰੇ ਲੋਕਾਂ ਵਾਂਗ ਕੁਦਰਤੀ ਮੌਤ ਮਰਨ ਅਤੇ ਇਨ੍ਹਾਂ ਨੂੰ ਵੀ ਉਹੀ ਸਜ਼ਾ ਮਿਲੇ ਜੋ ਸਾਰੇ ਇਨਸਾਨਾਂ ਨੂੰ ਮਿਲਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਮੈਨੂੰ ਨਹੀਂ ਘੱਲਿਆ।+ 30 ਪਰ ਜੇ ਯਹੋਵਾਹ ਉਨ੍ਹਾਂ ਨਾਲ ਕੁਝ ਅਜਿਹਾ ਕਰੇ ਜਿਸ ਬਾਰੇ ਕਿਸੇ ਨੇ ਸੁਣਿਆ ਵੀ ਨਾ ਹੋਵੇ, ਹਾਂ, ਜੇ ਜ਼ਮੀਨ ਪਾਟ ਜਾਵੇ* ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਸਭ ਚੀਜ਼ਾਂ ਨੂੰ ਨਿਗਲ਼ ਜਾਵੇ ਅਤੇ ਉਹ ਜੀਉਂਦੇ-ਜੀ ਕਬਰ* ਵਿਚ ਦਫ਼ਨ ਹੋ ਜਾਣ, ਤਾਂ ਤੁਹਾਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਇਨ੍ਹਾਂ ਆਦਮੀਆਂ ਨੇ ਯਹੋਵਾਹ ਦਾ ਅਪਮਾਨ ਕੀਤਾ ਹੈ।”

31 ਜਿਉਂ ਹੀ ਮੂਸਾ ਨੇ ਆਪਣੀ ਗੱਲ ਖ਼ਤਮ ਕੀਤੀ, ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ ਪਾਟ ਗਈ।+ 32 ਧਰਤੀ ਪਾਟ ਗਈ* ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਕੋਰਹ ਦਾ ਸਾਥ ਦੇਣ ਵਾਲਿਆਂ ਨੂੰ+ ਅਤੇ ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਨਿਗਲ਼ ਗਈ। 33 ਇਸ ਤਰ੍ਹਾਂ ਉਹ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਸਾਰੇ ਜੀਉਂਦੇ-ਜੀ ਕਬਰ* ਵਿਚ ਦਫ਼ਨ ਹੋ ਗਏ ਅਤੇ ਫਿਰ ਜ਼ਮੀਨ ਦਾ ਮੂੰਹ ਬੰਦ ਹੋ ਗਿਆ। ਮੰਡਲੀ ਵਿੱਚੋਂ ਉਨ੍ਹਾਂ ਦਾ ਖੁਰਾ-ਖੋਜ ਮਿਟ ਗਿਆ।+ 34 ਉਨ੍ਹਾਂ ਦੇ ਆਲੇ-ਦੁਆਲੇ ਖੜ੍ਹੇ ਇਜ਼ਰਾਈਲੀ ਉਨ੍ਹਾਂ ਦਾ ਚੀਕ-ਚਿਹਾੜਾ ਸੁਣ ਕੇ ਉੱਥੋਂ ਭੱਜ ਗਏ ਅਤੇ ਡਰ ਦੇ ਮਾਰੇ ਕਹਿਣ ਲੱਗੇ: “ਜ਼ਮੀਨ ਕਿਤੇ ਸਾਨੂੰ ਵੀ ਨਾ ਨਿਗਲ਼ ਜਾਵੇ!” 35 ਫਿਰ ਯਹੋਵਾਹ ਨੇ ਅੱਗ ਵਰ੍ਹਾ ਕੇ+ ਧੂਪ ਧੁਖਾ ਰਹੇ 250 ਆਦਮੀਆਂ ਨੂੰ ਭਸਮ ਕਰ ਦਿੱਤਾ।+

36 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 37 “ਪੁਜਾਰੀ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਕਹਿ ਕਿ ਉਹ ਅੱਗ ਵਿੱਚੋਂ ਕੜਛੇ ਚੁੱਕ ਲਵੇ+ ਕਿਉਂਕਿ ਉਹ ਪਵਿੱਤਰ ਹਨ। ਨਾਲੇ ਬਲ਼ਦੇ ਕੋਲੇ ਚੁੱਕ ਕੇ ਦੂਰ ਖਿਲਾਰ ਦੇਵੇ। 38 ਜਿਹੜੇ ਆਦਮੀ ਪਾਪ ਕਰਨ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ, ਉਨ੍ਹਾਂ ਦੇ ਕੜਛਿਆਂ ਦੇ ਪਤਲੇ ਪੱਤਰੇ ਬਣਾ ਕੇ ਵੇਦੀ+ ਨੂੰ ਮੜ੍ਹਿਆ ਜਾਵੇ ਕਿਉਂਕਿ ਉਹ ਇਹ ਕੜਛੇ ਯਹੋਵਾਹ ਸਾਮ੍ਹਣੇ ਲਿਆਏ ਸਨ ਜਿਸ ਕਰਕੇ ਇਹ ਪਵਿੱਤਰ ਹਨ। ਇਹ ਇਜ਼ਰਾਈਲੀਆਂ ਲਈ ਇਕ ਨਿਸ਼ਾਨੀ ਹੋਵੇਗੀ।”+ 39 ਇਸ ਲਈ ਪੁਜਾਰੀ ਅਲਆਜ਼ਾਰ ਨੇ ਅੱਗ ਵਿਚ ਭਸਮ ਹੋਏ ਆਦਮੀਆਂ ਦੇ ਤਾਂਬੇ ਦੇ ਕੜਛਿਆਂ ਨੂੰ ਕੁੱਟ ਕੇ ਵੇਦੀ ਨੂੰ ਮੜ੍ਹਨ ਲਈ ਪੱਤਰੇ ਬਣਾਏ, 40 ਠੀਕ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਉਸ ਨੂੰ ਹੁਕਮ ਦਿੱਤਾ ਸੀ। ਇਹ ਇਜ਼ਰਾਈਲੀਆਂ ਲਈ ਇਕ ਚੇਤਾਵਨੀ ਸੀ ਕਿ ਹਾਰੂਨ ਦੀ ਔਲਾਦ ਤੋਂ ਇਲਾਵਾ ਕਿਸੇ ਵੀ ਇਨਸਾਨ ਨੂੰ ਯਹੋਵਾਹ ਸਾਮ੍ਹਣੇ ਧੂਪ ਧੁਖਾਉਣ ਦਾ ਅਧਿਕਾਰ ਨਹੀਂ ਹੈ+ ਅਤੇ ਕੋਈ ਵੀ ਕੋਰਹ ਅਤੇ ਉਸ ਦੇ ਸਾਥੀਆਂ ਦੀ ਪੈੜ ਉੱਤੇ ਨਾ ਤੁਰੇ।+

41 ਅਗਲੇ ਹੀ ਦਿਨ ਇਜ਼ਰਾਈਲੀਆਂ ਦੀ ਪੂਰੀ ਮੰਡਲੀ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਂਦੀ ਹੋਈ+ ਕਹਿਣ ਲੱਗੀ: “ਤੁਸੀਂ ਦੋਵਾਂ ਨੇ ਯਹੋਵਾਹ ਦੇ ਲੋਕਾਂ ਦੀ ਜਾਨ ਲਈ ਹੈ।” 42 ਜਦੋਂ ਮੰਡਲੀ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਇਕੱਠੀ ਹੋ ਗਈ, ਤਾਂ ਉਹ ਸਾਰੇ ਮੰਡਲੀ ਦੇ ਤੰਬੂ ਵੱਲ ਮੁੜੇ ਅਤੇ ਦੇਖੋ! ਬੱਦਲ ਨੇ ਤੰਬੂ ਨੂੰ ਢਕ ਲਿਆ ਸੀ ਅਤੇ ਯਹੋਵਾਹ ਦੀ ਮਹਿਮਾ ਪ੍ਰਗਟ ਹੋਣ ਲੱਗੀ।+

43 ਮੂਸਾ ਅਤੇ ਹਾਰੂਨ ਮੰਡਲੀ ਦੇ ਤੰਬੂ ਸਾਮ੍ਹਣੇ ਗਏ+ 44 ਅਤੇ ਯਹੋਵਾਹ ਨੇ ਮੂਸਾ ਨੂੰ ਕਿਹਾ: 45 “ਤੁਸੀਂ ਦੋਵੇਂ ਇਸ ਮੰਡਲੀ ਤੋਂ ਦੂਰ ਖੜ੍ਹੇ ਹੋ ਜਾਓ। ਮੈਂ ਇਕ ਪਲ ਵਿਚ ਹੀ ਇਨ੍ਹਾਂ ਨੂੰ ਤਬਾਹ ਕਰ ਦੇਣਾ।”+ ਇਹ ਸੁਣ ਕੇ ਉਨ੍ਹਾਂ ਦੋਵਾਂ ਨੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।+ 46 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਮੰਡਲੀ ਦਾ ਪਾਪ ਮਿਟਾਉਣ ਲਈ+ ਇਕ ਕੜਛੇ ਵਿਚ ਵੇਦੀ ਤੋਂ ਅੱਗ ਲੈ+ ਅਤੇ ਉਸ ਵਿਚ ਧੂਪ ਪਾ ਕੇ ਫਟਾਫਟ ਮੰਡਲੀ ਵਿਚ ਜਾ ਕਿਉਂਕਿ ਯਹੋਵਾਹ ਦਾ ਗੁੱਸਾ ਭੜਕ ਉੱਠਿਆ ਹੈ ਅਤੇ ਮੰਡਲੀ ਉੱਤੇ ਉਸ ਦਾ ਕਹਿਰ ਟੁੱਟ ਪਿਆ ਹੈ!” 47 ਮੂਸਾ ਦੇ ਕਹਿਣ ʼਤੇ ਹਾਰੂਨ ਕੜਛੇ ਵਿਚ ਅੱਗ ਲੈ ਕੇ ਉਸੇ ਵੇਲੇ ਮੰਡਲੀ ਵੱਲ ਭੱਜ ਗਿਆ। ਦੇਖੋ! ਲੋਕਾਂ ਉੱਤੇ ਕਹਿਰ ਟੁੱਟ ਪਿਆ ਸੀ। ਇਸ ਲਈ ਉਹ ਅੱਗ ਵਿਚ ਧੂਪ ਪਾ ਕੇ ਲੋਕਾਂ ਦੇ ਪਾਪ ਮਿਟਾਉਣ ਲੱਗਾ। 48 ਉਹ ਮਰਿਆਂ ਅਤੇ ਜੀਉਂਦਿਆਂ ਵਿਚਕਾਰ ਖੜ੍ਹਾ ਰਿਹਾ ਅਤੇ ਅਖ਼ੀਰ ਕਹਿਰ ਰੁਕ ਗਿਆ। 49 ਕੋਰਹ ਕਰਕੇ ਮਾਰੇ ਗਏ ਲੋਕਾਂ ਤੋਂ ਇਲਾਵਾ ਇਸ ਕਹਿਰ ਵਿਚ 14,700 ਲੋਕ ਜਾਨ ਤੋਂ ਹੱਥ ਧੋ ਬੈਠੇ। 50 ਅਖ਼ੀਰ ਜਦ ਕਹਿਰ ਰੁਕ ਗਿਆ, ਤਾਂ ਹਾਰੂਨ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਮੂਸਾ ਕੋਲ ਵਾਪਸ ਆ ਗਿਆ।

17 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਤੋਂ ਹਰ ਗੋਤ ਲਈ ਇਕ ਲਾਠੀ ਲੈ। ਤੂੰ ਹਰ ਗੋਤ ਦੇ ਮੁਖੀ+ ਤੋਂ ਇਕ ਲਾਠੀ ਲੈ ਯਾਨੀ ਕੁੱਲ 12 ਲਾਠੀਆਂ। ਉਨ੍ਹਾਂ ਲਾਠੀਆਂ ʼਤੇ ਹਰੇਕ ਮੁਖੀ ਦਾ ਨਾਂ ਲਿਖ। 3 ਤੂੰ ਲੇਵੀ ਦੀ ਲਾਠੀ ਉੱਤੇ ਹਾਰੂਨ ਦਾ ਨਾਂ ਲਿਖੀਂ ਕਿਉਂਕਿ ਹਰ ਗੋਤ ਦੇ ਮੁਖੀ ਲਈ ਇਕ ਲਾਠੀ ਹੋਵੇਗੀ। 4 ਤੂੰ ਇਹ ਲਾਠੀਆਂ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ+ ਸਾਮ੍ਹਣੇ ਰੱਖ ਜਿੱਥੇ ਮੈਂ ਤੁਹਾਡੇ ਸਾਮ੍ਹਣੇ ਅਕਸਰ ਪ੍ਰਗਟ ਹੁੰਦਾ ਹਾਂ।+ 5 ਜਿਸ ਆਦਮੀ ਨੂੰ ਮੈਂ ਚੁਣਿਆ ਹੈ,+ ਉਸ ਦੀ ਲਾਠੀ ʼਤੇ ਡੋਡੀਆਂ ਨਿਕਲਣਗੀਆਂ। ਇਸ ਤਰ੍ਹਾਂ ਮੈਂ ਇਜ਼ਰਾਈਲੀਆਂ ਦੇ ਮੂੰਹ ਬੰਦ ਕਰ ਦਿਆਂਗਾ ਤਾਂਕਿ ਉਹ ਮੇਰੇ ਖ਼ਿਲਾਫ਼ ਅਤੇ ਤੁਹਾਡੇ ਖ਼ਿਲਾਫ਼ ਬੁੜ-ਬੁੜ ਨਾ ਕਰਨ।”+

6 ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਸਾਰੇ ਮੁਖੀਆਂ ਨੇ ਉਸ ਨੂੰ ਆਪਣੀ-ਆਪਣੀ ਲਾਠੀ ਦਿੱਤੀ। ਹਰ ਗੋਤ ਦੇ ਮੁਖੀ ਲਈ ਇਕ ਲਾਠੀ ਯਾਨੀ ਕੁੱਲ 12 ਲਾਠੀਆਂ। ਹਾਰੂਨ ਦੀ ਲਾਠੀ ਵੀ ਉਨ੍ਹਾਂ ਵਿਚ ਸੀ। 7 ਫਿਰ ਮੂਸਾ ਨੇ ਉਹ ਲਾਠੀਆਂ ਗਵਾਹੀ ਦੇ ਤੰਬੂ ਵਿਚ ਯਹੋਵਾਹ ਸਾਮ੍ਹਣੇ ਰੱਖ ਦਿੱਤੀਆਂ।

8 ਅਗਲੇ ਦਿਨ ਜਦੋਂ ਮੂਸਾ ਗਵਾਹੀ ਦੇ ਤੰਬੂ ਵਿਚ ਗਿਆ, ਤਾਂ ਦੇਖੋ! ਲੇਵੀ ਦੇ ਗੋਤ ਲਈ ਰੱਖੀ ਹਾਰੂਨ ਦੀ ਲਾਠੀ ਉੱਤੇ ਡੋਡੀਆਂ ਨਿਕਲੀਆਂ ਹੋਈਆਂ ਸਨ ਅਤੇ ਉਸ ਨੂੰ ਫੁੱਲ ਅਤੇ ਪੱਕੇ ਬਦਾਮ ਲੱਗੇ ਹੋਏ ਸਨ। 9 ਫਿਰ ਮੂਸਾ ਯਹੋਵਾਹ ਦੇ ਸਾਮ੍ਹਣਿਓਂ ਸਾਰੀਆਂ ਲਾਠੀਆਂ ਚੁੱਕ ਕੇ ਇਜ਼ਰਾਈਲ ਦੇ ਸਾਰੇ ਲੋਕਾਂ ਕੋਲ ਲੈ ਆਇਆ। ਉਨ੍ਹਾਂ ਨੇ ਇਹ ਲਾਠੀਆਂ ਦੇਖੀਆਂ ਅਤੇ ਹਰ ਆਦਮੀ ਨੇ ਆਪੋ-ਆਪਣੀ ਲਾਠੀ ਲਈ।

10 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਦੀ ਲਾਠੀ+ ਵਾਪਸ ਗਵਾਹੀ ਦੇ ਸੰਦੂਕ ਦੇ ਸਾਮ੍ਹਣੇ ਰੱਖ ਦੇ। ਇਹ ਲਾਠੀ ਬਗਾਵਤ ਕਰਨ ਵਾਲਿਆਂ+ ਲਈ ਚੇਤਾਵਨੀ ਹੋਵੇਗੀ+ ਤਾਂਕਿ ਮੇਰੇ ਖ਼ਿਲਾਫ਼ ਉਨ੍ਹਾਂ ਦੀ ਬੁੜ-ਬੁੜ ਬੰਦ ਹੋ ਜਾਵੇ ਤੇ ਉਹ ਆਪਣੀ ਜਾਨ ਤੋਂ ਹੱਥ ਨਾ ਧੋ ਬੈਠਣ।” 11 ਮੂਸਾ ਨੇ ਫ਼ੌਰਨ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਉਸ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।

12 ਫਿਰ ਇਜ਼ਰਾਈਲੀਆਂ ਨੇ ਮੂਸਾ ਨੂੰ ਕਿਹਾ: “ਹੁਣ ਨਹੀਂ ਬਚਦੇ ਅਸੀਂ! ਸਾਡੀ ਮੌਤ ਪੱਕੀ ਹੈ! ਅਸੀਂ ਸਾਰੇ ਦੇ ਸਾਰੇ ਖ਼ਤਮ ਹੋ ਜਾਵਾਂਗੇ! 13 ਜੇ ਕੋਈ ਯਹੋਵਾਹ ਦੇ ਡੇਰੇ ਦੇ ਨੇੜੇ ਵੀ ਜਾਵੇਗਾ, ਉਹ ਜ਼ਰੂਰ ਮਾਰਿਆ ਜਾਵੇਗਾ।+ ਕੀ ਅਸੀਂ ਸਾਰੇ ਮਾਰੇ ਜਾਵਾਂਗੇ?”+

18 ਫਿਰ ਯਹੋਵਾਹ ਨੇ ਹਾਰੂਨ ਨੂੰ ਕਿਹਾ: “ਪਵਿੱਤਰ ਸਥਾਨ ਸੰਬੰਧੀ ਤੋੜੇ ਗਏ ਕਿਸੇ ਵੀ ਨਿਯਮ ਲਈ ਤੂੰ, ਤੇਰੇ ਪੁੱਤਰ ਅਤੇ ਤੇਰਾ ਘਰਾਣਾ ਜਵਾਬਦੇਹ ਹੋਵੇਗਾ।+ ਨਾਲੇ ਜੇ ਤੁਹਾਡੇ ਪੁਜਾਰੀਆਂ ਦੇ ਅਹੁਦੇ ਸੰਬੰਧੀ ਕੋਈ ਨਿਯਮ ਤੋੜਿਆ ਜਾਂਦਾ ਹੈ, ਤਾਂ ਉਸ ਲਈ ਵੀ ਤੂੰ ਅਤੇ ਤੇਰੇ ਪੁੱਤਰ ਜਵਾਬਦੇਹ ਹੋਣਗੇ।+ 2 ਤੂੰ ਆਪਣੇ ਲੇਵੀ ਭਰਾਵਾਂ ਨੂੰ ਨਾਲ ਲੈ ਜਿਹੜੇ ਤੇਰੇ ਪਿਉ-ਦਾਦਿਆਂ ਦੇ ਗੋਤ ਵਿੱਚੋਂ ਹਨ ਤਾਂਕਿ ਉਹ ਗਵਾਹੀ ਦੇ ਤੰਬੂ ਸਾਮ੍ਹਣੇ+ ਤੇਰੀ ਮਦਦ ਕਰਨ ਅਤੇ ਤੇਰੀ ਅਤੇ ਤੇਰੇ ਪੁੱਤਰਾਂ ਦੀ ਸੇਵਾ ਕਰਨ।+ 3 ਤੂੰ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀਆਂ ਸੌਂਪੇਂਗਾ, ਉਨ੍ਹਾਂ ਨੂੰ ਉਹ ਪੂਰਾ ਕਰਨਗੇ ਅਤੇ ਉਹ ਤੰਬੂ ਵਿਚ ਸੇਵਾ ਦੇ ਸਾਰੇ ਕੰਮ ਕਰਨਗੇ।+ ਪਰ ਉਹ ਪਵਿੱਤਰ ਸਥਾਨ ਅਤੇ ਵੇਦੀ ਉੱਤੇ ਵਰਤੇ ਜਾਣ ਵਾਲੇ ਸਾਮਾਨ ਦੇ ਨੇੜੇ ਨਾ ਆਉਣ ਤਾਂਕਿ ਉਨ੍ਹਾਂ ਨੂੰ ਅਤੇ ਤੈਨੂੰ ਆਪਣੀ ਜਾਨ ਨਾ ਗੁਆਉਣੀ ਪਵੇ।+ 4 ਉਹ ਤੇਰੀ ਮਦਦ ਕਰਨਗੇ ਅਤੇ ਮੰਡਲੀ ਦੇ ਤੰਬੂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਅਤੇ ਤੰਬੂ ਨਾਲ ਜੁੜੇ ਸਾਰੇ ਸੇਵਾ ਦੇ ਕੰਮ ਕਰਨਗੇ। ਕੋਈ ਵੀ ਇਨਸਾਨ ਜਿਸ ਨੂੰ ਅਧਿਕਾਰ ਨਹੀਂ ਹੈ,* ਤੇਰੇ ਨੇੜੇ ਨਾ ਆਵੇ।+ 5 ਤੁਸੀਂ ਪਵਿੱਤਰ ਸਥਾਨ ਅਤੇ ਵੇਦੀ ਨਾਲ ਸੰਬੰਧਿਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ+ ਤਾਂਕਿ ਇਜ਼ਰਾਈਲ ਦੇ ਲੋਕਾਂ ਉੱਤੇ ਦੁਬਾਰਾ ਮੇਰਾ ਗੁੱਸਾ ਨਾ ਭੜਕੇ।+ 6 ਮੈਂ ਇਜ਼ਰਾਈਲੀਆਂ ਵਿੱਚੋਂ ਤੁਹਾਡੇ ਲੇਵੀ ਭਰਾਵਾਂ ਨੂੰ ਲਿਆ ਹੈ ਜਿਨ੍ਹਾਂ ਨੂੰ ਮੈਂ ਤੁਹਾਨੂੰ ਤੋਹਫ਼ੇ ਵਜੋਂ ਦਿੱਤਾ ਹੈ।+ ਉਹ ਯਹੋਵਾਹ ਨੂੰ ਦਿੱਤੇ ਗਏ ਹਨ ਤਾਂਕਿ ਉਹ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਕੰਮ ਕਰਨ।+ 7 ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਵੇਦੀ ਦੀ ਅਤੇ ਪਰਦੇ ਦੇ ਪਿੱਛੇ ਪਈਆਂ ਚੀਜ਼ਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।+ ਤੁਸੀਂ ਇਹ ਸੇਵਾ ਕਰਨੀ ਹੈ।+ ਮੈਂ ਤੁਹਾਨੂੰ ਪੁਜਾਰੀਆਂ ਦਾ ਅਹੁਦਾ ਤੋਹਫ਼ੇ ਵਜੋਂ ਦਿੱਤਾ ਹੈ। ਜੇ ਕੋਈ ਡੇਰੇ ਦੇ ਨੇੜੇ ਆਉਂਦਾ ਹੈ ਜਿਸ ਨੂੰ ਅਧਿਕਾਰ ਨਹੀਂ ਹੈ,* ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।”+

8 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਮੈਂ ਖ਼ੁਦ ਤੈਨੂੰ ਉਸ ਸਾਰੇ ਦਾਨ ਦੀ ਜ਼ਿੰਮੇਵਾਰੀ ਸੌਂਪਦਾ ਹਾਂ ਜੋ ਮੈਨੂੰ ਦਿੱਤਾ ਜਾਂਦਾ ਹੈ।+ ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਸਾਰੀਆਂ ਪਵਿੱਤਰ ਚੀਜ਼ਾਂ ਵਿੱਚੋਂ ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਹਮੇਸ਼ਾ ਲਈ ਹਿੱਸਾ ਦਿੰਦਾ ਹਾਂ।+ 9 ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਅੱਤ ਪਵਿੱਤਰ ਚੜ੍ਹਾਵਿਆਂ ਵਿੱਚੋਂ ਤੈਨੂੰ ਹਿੱਸਾ ਮਿਲੇਗਾ। ਲੋਕ ਜੋ ਵੀ ਚੜ੍ਹਾਵਾ ਚੜ੍ਹਾਉਂਦੇ ਹਨ ਜਿਸ ਵਿਚ ਅਨਾਜ ਦਾ ਚੜ੍ਹਾਵਾ,+ ਪਾਪ-ਬਲ਼ੀ+ ਤੇ ਦੋਸ਼-ਬਲ਼ੀ+ ਸ਼ਾਮਲ ਹੈ, ਉਹ ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹਨ। 10 ਤੂੰ ਇਸ ਨੂੰ ਅੱਤ ਪਵਿੱਤਰ ਜਗ੍ਹਾ ʼਤੇ ਖਾਹ।+ ਹਰ ਆਦਮੀ ਇਸ ਨੂੰ ਖਾ ਸਕਦਾ ਹੈ। ਇਹ ਤੇਰੀਆਂ ਨਜ਼ਰਾਂ ਵਿਚ ਪਵਿੱਤਰ ਹੋਵੇ।+ 11 ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਚੀਜ਼ਾਂ+ ਅਤੇ ਹਿਲਾਉਣ ਦੀਆਂ ਭੇਟਾਂ+ ਵੀ ਤੇਰੀਆਂ ਹੋਣਗੀਆਂ। ਮੈਂ ਇਹ ਸਭ ਕੁਝ ਤੈਨੂੰ ਅਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤਾ ਹੈ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।+

12 “ਉਹ ਯਹੋਵਾਹ ਨੂੰ ਜੋ ਆਪਣਾ ਪਹਿਲਾ ਫਲ+ ਯਾਨੀ ਸਭ ਤੋਂ ਵਧੀਆ ਤੇਲ, ਸਭ ਤੋਂ ਵਧੀਆ ਦਾਖਰਸ ਅਤੇ ਅਨਾਜ ਦਿੰਦੇ ਹਨ, ਉਹ ਮੈਂ ਤੈਨੂੰ ਦਿੰਦਾ ਹਾਂ।+ 13 ਉਹ ਆਪਣੀ ਜ਼ਮੀਨ ਦੀ ਹਰ ਪੈਦਾਵਾਰ ਦਾ ਜੋ ਪੱਕਿਆ ਹੋਇਆ ਪਹਿਲਾ ਫਲ ਯਹੋਵਾਹ ਲਈ ਲਿਆਉਣ, ਉਹ ਤੇਰਾ ਹੋਵੇਗਾ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।

14 “ਇਜ਼ਰਾਈਲ ਵਿਚ ਅਰਪਿਤ ਕੀਤੀ ਗਈ ਹਰ ਚੀਜ਼* ਤੇਰੀ ਹੋਵੇਗੀ।”+

15 “ਉਹ ਯਹੋਵਾਹ ਸਾਮ੍ਹਣੇ ਜਿਹੜਾ ਵੀ ਜੇਠਾ+ ਲਿਆਉਣ, ਚਾਹੇ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ, ਉਹ ਤੇਰਾ ਹੋਵੇਗਾ। ਪਰ ਤੂੰ ਇਨਸਾਨ ਦੇ ਜੇਠਿਆਂ ਨੂੰ ਛੁਡਾਉਣ ਦੀ ਇਜਾਜ਼ਤ ਜ਼ਰੂਰ ਦੇਈਂ+ ਅਤੇ ਅਸ਼ੁੱਧ ਜਾਨਵਰਾਂ ਦੇ ਜੇਠਿਆਂ ਨੂੰ ਵੀ ਛੁਡਾਉਣ ਦੀ ਇਜਾਜ਼ਤ ਦੇਈਂ।+ 16 ਜਦੋਂ ਜੇਠਾ ਇਕ ਮਹੀਨੇ ਦਾ ਜਾਂ ਇਸ ਤੋਂ ਜ਼ਿਆਦਾ ਸਮੇਂ ਦਾ ਹੋਵੇ, ਤਾਂ ਰਿਹਾਈ ਦੀ ਤੈਅ ਕੀਤੀ ਗਈ ਕੀਮਤ ਪੰਜ ਸ਼ੇਕੇਲ* ਚਾਂਦੀ ਦੇ ਕੇ ਇਸ ਨੂੰ ਛੁਡਾਇਆ ਜਾ ਸਕਦਾ ਹੈ।+ ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਹੋਵੇ। ਇਕ ਸ਼ੇਕੇਲ 20 ਗੀਰਾਹ* ਹੁੰਦਾ ਹੈ। 17 ਤੂੰ ਬਲਦ, ਭੇਡ ਤੇ ਬੱਕਰੀ ਦੇ ਜੇਠੇ ਨੂੰ ਨਾ ਛੁਡਾਈਂ+ ਕਿਉਂਕਿ ਇਹ ਪਵਿੱਤਰ ਹਨ। ਤੂੰ ਇਨ੍ਹਾਂ ਦਾ ਖ਼ੂਨ ਵੇਦੀ ਉੱਤੇ ਛਿੜਕੀਂ+ ਅਤੇ ਚਰਬੀ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈਂ ਤਾਂਕਿ ਇਸ ਦਾ ਧੂੰਆਂ ਉੱਠੇ ਅਤੇ ਇਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 18 ਹਿਲਾਉਣ ਦੀ ਭੇਟ ਵਜੋਂ ਚੜ੍ਹਾਏ ਸੀਨੇ ਅਤੇ ਪਵਿੱਤਰ ਹਿੱਸੇ ਵਜੋਂ ਚੜ੍ਹਾਈ ਸੱਜੀ ਲੱਤ ਵਾਂਗ ਇਨ੍ਹਾਂ ਦਾ ਮਾਸ ਵੀ ਤੇਰਾ ਹੋਵੇਗਾ।+ 19 ਇਜ਼ਰਾਈਲੀਆਂ ਵੱਲੋਂ ਯਹੋਵਾਹ ਨੂੰ ਦਾਨ ਕੀਤੀਆਂ ਪਵਿੱਤਰ ਚੀਜ਼ਾਂ+ ਮੈਂ ਤੈਨੂੰ ਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤੀਆਂ ਹਨ।+ ਇਹ ਹਮੇਸ਼ਾ ਰਹਿਣ ਵਾਲਾ ਲੂਣ ਦਾ ਇਕਰਾਰ* ਹੈ ਜੋ ਯਹੋਵਾਹ ਤੇਰੇ ਨਾਲ ਤੇ ਤੇਰੀ ਸੰਤਾਨ ਨਾਲ ਕਰਦਾ ਹੈ।”

20 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਇਜ਼ਰਾਈਲੀਆਂ ਦੇ ਦੇਸ਼ ਵਿਚ ਤੈਨੂੰ ਵਿਰਾਸਤ ਵਿਚ ਕੁਝ ਨਹੀਂ ਮਿਲੇਗਾ ਅਤੇ ਨਾ ਹੀ ਜ਼ਮੀਨ ਵਿੱਚੋਂ ਕੋਈ ਹਿੱਸਾ ਮਿਲੇਗਾ।+ ਇਜ਼ਰਾਈਲੀਆਂ ਵਿਚ ਮੈਂ ਹੀ ਤੇਰਾ ਹਿੱਸਾ ਅਤੇ ਤੇਰੀ ਵਿਰਾਸਤ ਹਾਂ।+

21 “ਮੈਂ ਲੇਵੀ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਬਦਲੇ ਇਜ਼ਰਾਈਲ ਵਿਚ ਪੈਦਾ ਹੋਣ ਵਾਲੀ ਹਰ ਚੀਜ਼ ਦਾ ਦਸਵਾਂ ਹਿੱਸਾ+ ਵਿਰਾਸਤ ਵਿਚ ਦਿੰਦਾ ਹਾਂ। 22 ਇਜ਼ਰਾਈਲੀ ਅੱਗੇ ਤੋਂ ਮੰਡਲੀ ਦੇ ਤੰਬੂ ਕੋਲ ਨਾ ਆਉਣ, ਨਹੀਂ ਤਾਂ ਉਹ ਪਾਪ ਦੇ ਦੋਸ਼ੀ ਠਹਿਰਨਗੇ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੇਗੀ। 23 ਸਿਰਫ਼ ਲੇਵੀ ਮੰਡਲੀ ਦੇ ਤੰਬੂ ਵਿਚ ਸੇਵਾ ਕਰਨ ਅਤੇ ਜਦੋਂ ਲੋਕ ਪਵਿੱਤਰ ਸਥਾਨ ਸੰਬੰਧੀ ਕੋਈ ਨਿਯਮ ਤੋੜਨਗੇ, ਤਾਂ ਲੇਵੀ ਜਵਾਬਦੇਹ ਹੋਣਗੇ।+ ਲੇਵੀ ਇਜ਼ਰਾਈਲੀਆਂ ਵਿਚ ਕੁਝ ਵੀ ਵਿਰਾਸਤ ਵਿਚ ਨਹੀਂ ਲੈਣਗੇ। ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਸਦਾ ਪਾਲਣਾ ਕਰਨੀ।+ 24 ਇਜ਼ਰਾਈਲੀ ਹਰ ਚੀਜ਼ ਦਾ ਜੋ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰਦੇ ਹਨ, ਉਹ ਮੈਂ ਵਿਰਾਸਤ ਵਿਚ ਲੇਵੀਆਂ ਨੂੰ ਦਿੱਤਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ, ‘ਉਹ ਇਜ਼ਰਾਈਲੀਆਂ ਵਿਚ ਕੁਝ ਵੀ ਵਿਰਾਸਤ ਵਿਚ ਨਾ ਲੈਣ।’”+

25 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 26 “ਤੂੰ ਲੇਵੀਆਂ ਨੂੰ ਕਹਿ, ‘ਇਜ਼ਰਾਈਲੀ ਆਪਣੀਆਂ ਚੀਜ਼ਾਂ ਦਾ ਜੋ ਦਸਵਾਂ ਹਿੱਸਾ ਦਿੰਦੇ ਹਨ, ਉਹ ਮੈਂ ਤੁਹਾਨੂੰ ਵਿਰਾਸਤ ਵਿਚ ਦਿੰਦਾ ਹਾਂ।+ ਤੁਸੀਂ ਉਸ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰੋ।+ 27 ਤੁਹਾਡੇ ਵੱਲੋਂ ਦਿੱਤਾ ਗਿਆ ਦਸਵਾਂ ਹਿੱਸਾ ਤੁਹਾਡੇ ਦਾਨ ਵਜੋਂ ਕਬੂਲ ਕੀਤਾ ਜਾਵੇਗਾ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਤੁਸੀਂ ਆਪਣੇ ਪਿੜ ਦੇ ਅਨਾਜ+ ਜਾਂ ਅੰਗੂਰਾਂ ਦੇ ਰਸ ਨਾਲ ਭਰੇ ਚੁਬੱਚੇ ਜਾਂ ਤੇਲ ਦੇ ਕੋਹਲੂ ਵਿੱਚੋਂ ਦਿੱਤਾ ਹੈ। 28 ਇਸ ਤਰ੍ਹਾਂ ਤੁਹਾਨੂੰ ਇਜ਼ਰਾਈਲੀਆਂ ਵੱਲੋਂ ਦਿੱਤੇ ਹਰ ਦਸਵੇਂ ਹਿੱਸੇ ਵਿੱਚੋਂ ਯਹੋਵਾਹ ਨੂੰ ਦਾਨ ਕਰਨ ਦਾ ਮੌਕਾ ਮਿਲੇਗਾ। ਯਹੋਵਾਹ ਲਈ ਦਿੱਤਾ ਗਿਆ ਇਹ ਦਾਨ ਪੁਜਾਰੀ ਹਾਰੂਨ ਨੂੰ ਦਿੱਤਾ ਜਾਵੇ। 29 ਤੁਹਾਨੂੰ ਜੋ ਸਭ ਤੋਂ ਵਧੀਆ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚੋਂ ਤੁਸੀਂ ਹਰ ਤਰ੍ਹਾਂ ਦੀ ਚੀਜ਼ ਯਹੋਵਾਹ ਨੂੰ ਦਾਨ ਕਰੋ+ ਕਿਉਂਕਿ ਇਹ ਪਵਿੱਤਰ ਹਨ।’

30 “ਤੂੰ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਵਿੱਚੋਂ ਸਭ ਤੋਂ ਵਧੀਆ ਚੀਜ਼ਾਂ ਦਾਨ ਕਰਦੇ ਹੋ, ਤਾਂ ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਤੁਸੀਂ ਆਪਣੇ ਪਿੜ ਦੇ ਅਨਾਜ ਜਾਂ ਅੰਗੂਰਾਂ ਦੇ ਰਸ ਨਾਲ ਭਰੇ ਚੁਬੱਚੇ ਜਾਂ ਤੇਲ ਦੇ ਕੋਹਲੂ ਵਿੱਚੋਂ ਦਿੱਤਾ ਹੈ। 31 ਤੁਸੀਂ ਅਤੇ ਤੁਹਾਡੇ ਘਰਾਣੇ ਕਿਸੇ ਵੀ ਜਗ੍ਹਾ ʼਤੇ ਇਸ ਨੂੰ ਖਾ ਸਕਦੇ ਹੋ ਕਿਉਂਕਿ ਇਹ ਮੰਡਲੀ ਦੇ ਤੰਬੂ ਵਿਚ ਤੁਹਾਡੀ ਸੇਵਾ ਦੇ ਬਦਲੇ ਤੁਹਾਡੀ ਮਜ਼ਦੂਰੀ ਹੈ।+ 32 ਜਦ ਤਕ ਤੁਸੀਂ ਇਨ੍ਹਾਂ ਵਿੱਚੋਂ ਸਭ ਤੋਂ ਵਧੀਆ ਚੀਜ਼ਾਂ ਦਾਨ ਦਿੰਦੇ ਰਹੋਗੇ, ਤੁਸੀਂ ਪਾਪ ਦੇ ਦੋਸ਼ੀ ਨਹੀਂ ਠਹਿਰੋਗੇ। ਤੁਸੀਂ ਇਜ਼ਰਾਈਲੀਆਂ ਵੱਲੋਂ ਦਿੱਤੀਆਂ ਚੀਜ਼ਾਂ ਨੂੰ ਭ੍ਰਿਸ਼ਟ ਨਾ ਕਰੋ, ਨਹੀਂ ਤਾਂ ਤੁਹਾਨੂੰ ਮੌਤ ਦੀ ਸਜ਼ਾ ਮਿਲੇਗੀ।’”+

19 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ: 2 “ਯਹੋਵਾਹ ਨੇ ਇਹ ਕਾਨੂੰਨ ਦਿੱਤਾ ਹੈ, ‘ਇਜ਼ਰਾਈਲੀਆਂ ਨੂੰ ਕਹਿ ਕਿ ਉਹ ਤੇਰੇ ਕੋਲ ਇਕ ਲਾਲ ਨਰੋਈ ਗਾਂ ਲਿਆਉਣ ਜਿਸ ਵਿਚ ਕੋਈ ਨੁਕਸ ਨਾ ਹੋਵੇ+ ਅਤੇ ਜਿਸ ਦੀ ਧੌਣ ʼਤੇ ਜੂਲਾ ਨਾ ਰੱਖਿਆ ਗਿਆ ਹੋਵੇ। 3 ਤੂੰ ਇਹ ਗਾਂ ਪੁਜਾਰੀ ਅਲਆਜ਼ਾਰ ਨੂੰ ਦੇਈਂ ਅਤੇ ਉਹ ਉਸ ਨੂੰ ਛਾਉਣੀ ਤੋਂ ਬਾਹਰ ਲੈ ਜਾਵੇ ਅਤੇ ਉਸ ਦੇ ਸਾਮ੍ਹਣੇ ਗਾਂ ਨੂੰ ਵੱਢਿਆ ਜਾਵੇ। 4 ਫਿਰ ਪੁਜਾਰੀ ਅਲਆਜ਼ਾਰ ਆਪਣੀ ਉਂਗਲ ʼਤੇ ਗਾਂ ਦਾ ਥੋੜ੍ਹਾ ਜਿਹਾ ਖ਼ੂਨ ਲਾ ਕੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਵੱਲ ਸੱਤ ਵਾਰ ਛਿੜਕੇ।+ 5 ਫਿਰ ਗਾਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਸਾੜ ਦਿੱਤਾ ਜਾਵੇ। ਗਾਂ ਦਾ ਸਭ ਕੁਝ ਸਾੜ ਦਿੱਤਾ ਜਾਵੇ ਯਾਨੀ ਉਸ ਦੀ ਚਮੜੀ, ਮਾਸ, ਖ਼ੂਨ ਤੇ ਗੋਹਾ।+ 6 ਫਿਰ ਪੁਜਾਰੀ ਅਲਆਜ਼ਾਰ ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ+ ਅਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਲੈ ਕੇ ਅੱਗ ਵਿਚ ਸੁੱਟ ਦੇਵੇ ਜਿਸ ਵਿਚ ਗਾਂ ਨੂੰ ਸਾੜਿਆ ਜਾ ਰਿਹਾ ਹੈ। 7 ਫਿਰ ਪੁਜਾਰੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ। ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ; ਪਰ ਉਹ ਸ਼ਾਮ ਤਕ ਅਸ਼ੁੱਧ ਰਹੇਗਾ।

8 “‘ਜਿਸ ਨੇ ਗਾਂ ਨੂੰ ਸਾੜਿਆ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ। ਉਹ ਸ਼ਾਮ ਤਕ ਅਸ਼ੁੱਧ ਰਹੇਗਾ।

9 “‘ਇਕ ਸ਼ੁੱਧ ਆਦਮੀ ਗਾਂ ਦੀ ਸੁਆਹ+ ਇਕੱਠੀ ਕਰ ਕੇ ਛਾਉਣੀ ਤੋਂ ਬਾਹਰ ਕਿਸੇ ਸਾਫ਼ ਜਗ੍ਹਾ ਸੁੱਟੇ। ਇਜ਼ਰਾਈਲ ਦੀ ਮੰਡਲੀ ਇਹ ਸੁਆਹ ਰੱਖੇ ਤਾਂਕਿ ਇਸ ਤੋਂ ਸ਼ੁੱਧ ਕਰਨ ਵਾਲਾ ਪਾਣੀ ਤਿਆਰ ਕੀਤਾ ਜਾ ਸਕੇ।+ ਇਹ ਪਾਪ-ਬਲ਼ੀ ਹੈ। 10 ਗਾਂ ਦੀ ਸੁਆਹ ਇਕੱਠੀ ਕਰਨ ਵਾਲਾ ਆਦਮੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ। ਉਹ ਸ਼ਾਮ ਤਕ ਅਸ਼ੁੱਧ ਰਹੇਗਾ।

“‘ਇਹ ਕਾਨੂੰਨ ਇਜ਼ਰਾਈਲੀਆਂ ਅਤੇ ਉਨ੍ਹਾਂ ਵਿਚ ਰਹਿੰਦੇ ਪਰਦੇਸੀਆਂ ਦੋਵਾਂ ਉੱਤੇ ਹਮੇਸ਼ਾ ਲਾਗੂ ਹੋਵੇਗਾ।+ 11 ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਵਾਲਾ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ।+ 12 ਉਹ ਤੀਸਰੇ ਦਿਨ ਸ਼ੁੱਧ ਕਰਨ ਵਾਲੇ ਪਾਣੀ ਨਾਲ ਆਪਣੇ ਆਪ ਨੂੰ ਸ਼ੁੱਧ ਕਰੇ ਅਤੇ ਉਹ ਸੱਤਵੇਂ ਦਿਨ ਸ਼ੁੱਧ ਹੋ ਜਾਵੇਗਾ। ਪਰ ਜੇ ਉਹ ਤੀਸਰੇ ਦਿਨ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ, ਤਾਂ ਉਹ ਸੱਤਵੇਂ ਦਿਨ ਸ਼ੁੱਧ ਨਹੀਂ ਹੋਵੇਗਾ। 13 ਜੇ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਵਾਲਾ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ, ਤਾਂ ਉਹ ਯਹੋਵਾਹ ਦੇ ਡੇਰੇ ਨੂੰ ਭ੍ਰਿਸ਼ਟ ਕਰਦਾ ਹੈ।+ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਉਸ ਉੱਤੇ ਸ਼ੁੱਧ ਕਰਨ ਵਾਲਾ ਪਾਣੀ+ ਨਹੀਂ ਛਿੜਕਿਆ ਗਿਆ ਹੈ, ਇਸ ਲਈ ਉਹ ਅਸ਼ੁੱਧ ਹੈ ਅਤੇ ਅਸ਼ੁੱਧ ਹੀ ਰਹੇਗਾ।

14 “‘ਇਹ ਕਾਨੂੰਨ ਉਦੋਂ ਲਾਗੂ ਹੋਵੇਗਾ ਜਦੋਂ ਤੰਬੂ ਵਿਚ ਕਿਸੇ ਦੀ ਮੌਤ ਹੁੰਦੀ ਹੈ: ਜਿਹੜਾ ਵੀ ਉਸ ਤੰਬੂ ਵਿਚ ਜਾਂਦਾ ਹੈ ਅਤੇ ਜਿਹੜਾ ਪਹਿਲਾਂ ਹੀ ਉਸ ਤੰਬੂ ਵਿਚ ਸੀ, ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ। 15 ਤੰਬੂ ਵਿਚ ਰੱਖਿਆ ਹਰ ਭਾਂਡਾ ਅਸ਼ੁੱਧ ਹੋਵੇਗਾ ਜਿਸ ਦਾ ਢੱਕਣ ਨਾ ਬੰਦ ਕੀਤਾ ਹੋਵੇ।*+ 16 ਉਹ ਵਿਅਕਤੀ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ ਜਿਹੜਾ ਬਾਹਰ ਤਲਵਾਰ ਨਾਲ ਮਾਰੇ ਗਏ ਜਾਂ ਕੁਦਰਤੀ ਮੌਤ ਮਰੇ ਇਨਸਾਨ ਦੀ ਲਾਸ਼ ਨੂੰ ਛੂੰਹਦਾ ਹੈ ਜਾਂ ਕਿਸੇ ਇਨਸਾਨ ਦੀ ਹੱਡੀ ਜਾਂ ਕਬਰ ਨੂੰ ਛੂੰਹਦਾ ਹੈ।+ 17 ਉਹ ਉਸ ਅਸ਼ੁੱਧ ਵਿਅਕਤੀ ਲਈ ਪਾਪ-ਬਲ਼ੀ ਦੀ ਥੋੜ੍ਹੀ ਜਿਹੀ ਸੁਆਹ ਲੈਣ ਅਤੇ ਇਕ ਭਾਂਡੇ ਵਿਚ ਪਾ ਕੇ ਉਸ ਵਿਚ ਤਾਜ਼ਾ ਪਾਣੀ ਪਾਉਣ। 18 ਫਿਰ ਇਕ ਸ਼ੁੱਧ ਆਦਮੀ+ ਜ਼ੂਫੇ ਦੀ ਟਾਹਣੀ+ ਲੈ ਕੇ ਉਸ ਪਾਣੀ ਵਿਚ ਡੋਬੇ ਅਤੇ ਉਹ ਪਾਣੀ ਤੰਬੂ ਉੱਤੇ, ਸਾਰੇ ਭਾਂਡਿਆਂ ਉੱਤੇ, ਤੰਬੂ ਵਿਚ ਮੌਜੂਦ ਲੋਕਾਂ ਉੱਤੇ ਛਿੜਕੇ। ਉਹ ਉਸ ਵਿਅਕਤੀ ਉੱਤੇ ਵੀ ਛਿੜਕੇ ਜਿਸ ਨੇ ਤਲਵਾਰ ਨਾਲ ਮਾਰੇ ਗਏ ਜਾਂ ਕੁਦਰਤੀ ਮੌਤ ਮਰੇ ਇਨਸਾਨ ਦੀ ਲਾਸ਼ ਨੂੰ ਛੂਹਿਆ ਸੀ ਜਾਂ ਕਿਸੇ ਇਨਸਾਨ ਦੀ ਹੱਡੀ ਜਾਂ ਕਬਰ ਨੂੰ ਛੂਹਿਆ ਸੀ। 19 ਸ਼ੁੱਧ ਆਦਮੀ ਉਸ ਅਸ਼ੁੱਧ ਇਨਸਾਨ ਉੱਤੇ ਤੀਸਰੇ ਅਤੇ ਸੱਤਵੇਂ ਦਿਨ ਉਹ ਪਾਣੀ ਛਿੜਕੇ। ਉਹ ਸੱਤਵੇਂ ਦਿਨ ਉਸ ਨੂੰ ਪਾਪ ਤੋਂ ਸ਼ੁੱਧ ਕਰੇ।+ ਫਿਰ ਸ਼ੁੱਧ ਹੋਣ ਵਾਲਾ ਵਿਅਕਤੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਨੂੰ ਸ਼ੁੱਧ ਹੋ ਜਾਵੇਗਾ।

20 “‘ਜੇ ਕੋਈ ਅਸ਼ੁੱਧ ਇਨਸਾਨ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ+ ਕਿਉਂਕਿ ਉਸ ਨੇ ਯਹੋਵਾਹ ਦੇ ਡੇਰੇ ਨੂੰ ਭ੍ਰਿਸ਼ਟ ਕੀਤਾ ਹੈ। ਉਸ ਉੱਤੇ ਸ਼ੁੱਧ ਕਰਨ ਵਾਲਾ ਪਾਣੀ ਨਹੀਂ ਛਿੜਕਿਆ ਗਿਆ ਹੈ, ਇਸ ਲਈ ਉਹ ਅਸ਼ੁੱਧ ਹੈ।

21 “‘ਇਹ ਨਿਯਮ ਇਨ੍ਹਾਂ ʼਤੇ ਹਮੇਸ਼ਾ ਲਾਗੂ ਹੋਵੇਗਾ: ਜਿਹੜਾ ਵਿਅਕਤੀ ਸ਼ੁੱਧ ਕਰਨ ਵਾਲਾ ਪਾਣੀ ਛਿੜਕਦਾ ਹੈ,+ ਉਹ ਆਪਣੇ ਕੱਪੜੇ ਧੋਵੇ। ਜਿਹੜਾ ਵੀ ਸ਼ੁੱਧ ਕਰਨ ਵਾਲੇ ਪਾਣੀ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ। 22 ਅਸ਼ੁੱਧ ਇਨਸਾਨ ਜਿਹੜੀ ਵੀ ਚੀਜ਼ ਨੂੰ ਛੂੰਹਦਾ ਹੈ, ਉਹ ਅਸ਼ੁੱਧ ਹੋ ਜਾਵੇਗੀ ਅਤੇ ਜਿਹੜਾ ਇਨਸਾਨ ਉਸ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ।’”+

20 ਪਹਿਲੇ ਮਹੀਨੇ ਇਜ਼ਰਾਈਲ ਦੀ ਪੂਰੀ ਮੰਡਲੀ ਸਿਨ ਦੀ ਉਜਾੜ ਵਿਚ ਆਈ ਅਤੇ ਲੋਕ ਕਾਦੇਸ਼ ਵਿਚ ਰਹਿਣ ਲੱਗ ਪਏ।+ ਉੱਥੇ ਮਿਰੀਅਮ+ ਦੀ ਮੌਤ ਹੋ ਗਈ ਅਤੇ ਉੱਥੇ ਹੀ ਉਸ ਨੂੰ ਦਫ਼ਨਾਇਆ ਗਿਆ।

2 ਉਸ ਜਗ੍ਹਾ ਮੰਡਲੀ ਦੇ ਪੀਣ ਲਈ ਪਾਣੀ ਨਹੀਂ ਸੀ,+ ਇਸ ਲਈ ਲੋਕ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਇਕੱਠੇ ਹੋ ਗਏ। 3 ਲੋਕ ਮੂਸਾ ਨਾਲ ਝਗੜਦੇ ਹੋਏ+ ਕਹਿਣ ਲੱਗੇ: “ਚੰਗਾ ਹੁੰਦਾ ਜੇ ਅਸੀਂ ਆਪਣੇ ਭਰਾਵਾਂ ਦੇ ਨਾਲ ਹੀ ਯਹੋਵਾਹ ਸਾਮ੍ਹਣੇ ਮਰ ਜਾਂਦੇ! 4 ਤੁਸੀਂ ਕਿਉਂ ਯਹੋਵਾਹ ਦੀ ਮੰਡਲੀ ਨੂੰ ਇਸ ਉਜਾੜ ਵਿਚ ਲੈ ਆਏ ਹੋ? ਕੀ ਇਸ ਲਈ ਕਿ ਅਸੀਂ ਤੇ ਸਾਡੇ ਪਸ਼ੂ ਮਰ ਜਾਣ?+ 5 ਤੁਸੀਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇਸ ਘਟੀਆ ਤੇ ਖ਼ੌਫ਼ਨਾਕ ਜਗ੍ਹਾ ਕਿਉਂ ਲੈ ਆਏ ਹੋ?+ ਇੱਥੇ ਨਾ ਤਾਂ ਬੀ ਬੀਜਿਆ ਜਾ ਸਕਦਾ ਹੈ ਤੇ ਨਾ ਹੀ ਇੱਥੇ ਅੰਜੀਰਾਂ, ਅੰਗੂਰੀ ਬਾਗ਼ ਤੇ ਅਨਾਰ ਹਨ। ਇੱਥੇ ਤਾਂ ਪੀਣ ਲਈ ਪਾਣੀ ਵੀ ਨਹੀਂ ਹੈ।”+ 6 ਫਿਰ ਮੂਸਾ ਤੇ ਹਾਰੂਨ ਮੰਡਲੀ ਦੇ ਸਾਮ੍ਹਣਿਓਂ ਚਲੇ ਗਏ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਆ ਗਏ। ਉੱਥੇ ਉਹ ਜ਼ਮੀਨ ʼਤੇ ਸਿਰ ਨਿਵਾ ਕੇ ਬੈਠ ਗਏ ਅਤੇ ਉਨ੍ਹਾਂ ਸਾਮ੍ਹਣੇ ਯਹੋਵਾਹ ਦੀ ਮਹਿਮਾ ਪ੍ਰਗਟ ਹੋਣ ਲੱਗੀ।+

7 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 8 “ਆਪਣਾ ਡੰਡਾ ਲੈ ਅਤੇ ਤੂੰ ਤੇ ਤੇਰਾ ਭਰਾ ਹਾਰੂਨ ਸਾਰੀ ਮੰਡਲੀ ਨੂੰ ਇਕੱਠਾ ਕਰੋ ਅਤੇ ਲੋਕਾਂ ਦੀਆਂ ਨਜ਼ਰਾਂ ਸਾਮ੍ਹਣੇ ਚਟਾਨ ਨੂੰ ਕਹੋ ਕਿ ਉਹ ਤੁਹਾਨੂੰ ਪਾਣੀ ਦੇਵੇ ਅਤੇ ਤੂੰ ਮੰਡਲੀ ਅਤੇ ਉਨ੍ਹਾਂ ਦੇ ਪਸ਼ੂਆਂ ਲਈ ਚਟਾਨ ਵਿੱਚੋਂ ਪੀਣ ਲਈ ਪਾਣੀ ਕੱਢ।”+

9 ਇਸ ਲਈ ਮੂਸਾ ਨੇ ਯਹੋਵਾਹ ਦੇ ਸਾਮ੍ਹਣਿਓਂ ਡੰਡਾ ਲਿਆ,+ ਠੀਕ ਜਿਵੇਂ ਉਸ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 10 ਫਿਰ ਮੂਸਾ ਤੇ ਹਾਰੂਨ ਨੇ ਸਾਰੀ ਮੰਡਲੀ ਨੂੰ ਚਟਾਨ ਦੇ ਸਾਮ੍ਹਣੇ ਇਕੱਠਾ ਕੀਤਾ ਅਤੇ ਲੋਕਾਂ ਨੂੰ ਕਿਹਾ: “ਸੁਣੋ ਬਾਗ਼ੀਓ! ਕੀ ਹੁਣ ਅਸੀਂ ਤੁਹਾਡੇ ਲਈ ਇਸ ਚਟਾਨ ਵਿੱਚੋਂ ਪਾਣੀ ਕੱਢੀਏ?”+ 11 ਇਹ ਕਹਿ ਕੇ ਮੂਸਾ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਚਟਾਨ ʼਤੇ ਦੋ ਵਾਰ ਆਪਣਾ ਡੰਡਾ ਮਾਰਿਆ ਅਤੇ ਚਟਾਨ ਵਿੱਚੋਂ ਬਹੁਤ ਸਾਰਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਫਿਰ ਪੂਰੀ ਮੰਡਲੀ ਅਤੇ ਉਨ੍ਹਾਂ ਦੇ ਪਸ਼ੂ ਪਾਣੀ ਪੀਣ ਲੱਗੇ।+

12 ਯਹੋਵਾਹ ਨੇ ਬਾਅਦ ਵਿਚ ਮੂਸਾ ਤੇ ਹਾਰੂਨ ਨੂੰ ਕਿਹਾ: “ਤੁਸੀਂ ਦੋਵਾਂ ਨੇ ਮੇਰੇ ʼਤੇ ਨਿਹਚਾ ਨਹੀਂ ਕੀਤੀ ਅਤੇ ਇਜ਼ਰਾਈਲ ਦੇ ਲੋਕਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ, ਇਸ ਲਈ ਤੁਸੀਂ ਇਸ ਮੰਡਲੀ ਨੂੰ ਉਸ ਦੇਸ਼ ਨਹੀਂ ਲੈ ਜਾਓਗੇ ਜੋ ਮੈਂ ਇਨ੍ਹਾਂ ਨੂੰ ਦਿਆਂਗਾ।”+ 13 ਇਹ ਮਰੀਬਾਹ* ਦੇ ਪਾਣੀ+ ਸਨ ਜਿੱਥੇ ਇਜ਼ਰਾਈਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ ਅਤੇ ਉਸ ਨੇ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਪਵਿੱਤਰ ਸਾਬਤ ਕੀਤਾ।

14 ਫਿਰ ਮੂਸਾ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਕੁਝ ਬੰਦੇ ਘੱਲੇ:+ “ਤੇਰਾ ਭਰਾ ਇਜ਼ਰਾਈਲ+ ਇਹ ਕਹਿੰਦਾ ਹੈ, ‘ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਅਸੀਂ ਕਿੰਨੇ ਦੁੱਖ ਝੱਲੇ। 15 ਸਾਡੇ ਪਿਉ-ਦਾਦੇ ਮਿਸਰ ਨੂੰ ਗਏ+ ਅਤੇ ਅਸੀਂ ਮਿਸਰ ਵਿਚ ਬਹੁਤ ਸਾਲ* ਰਹੇ।+ ਮਿਸਰੀਆਂ ਨੇ ਸਾਡੇ ʼਤੇ ਅਤੇ ਸਾਡੇ ਪਿਉ-ਦਾਦਿਆਂ ਉੱਤੇ ਬਹੁਤ ਅਤਿਆਚਾਰ ਕੀਤੇ।+ 16 ਅਖ਼ੀਰ ਅਸੀਂ ਯਹੋਵਾਹ ਅੱਗੇ ਗਿੜਗਿੜਾਏ+ ਅਤੇ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਉਸ ਨੇ ਆਪਣਾ ਦੂਤ ਘੱਲ ਕੇ+ ਸਾਨੂੰ ਮਿਸਰ ਵਿੱਚੋਂ ਕੱਢ ਲਿਆਂਦਾ। ਹੁਣ ਅਸੀਂ ਕਾਦੇਸ਼ ਵਿਚ ਹਾਂ ਜੋ ਤੇਰੇ ਇਲਾਕੇ ਦੀ ਸਰਹੱਦ ਉੱਤੇ ਹੈ। 17 ਕਿਰਪਾ ਕਰ ਕੇ ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਅਸੀਂ ਕਿਸੇ ਵੀ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਦੀ ਨਹੀਂ ਲੰਘਾਂਗੇ ਅਤੇ ਨਾ ਹੀ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਉੱਤੇ ਹੀ ਚੱਲਾਂਗੇ ਅਤੇ ਸੱਜੇ-ਖੱਬੇ ਮੁੜੇ ਬਿਨਾਂ ਤੇਰੇ ਇਲਾਕੇ ਵਿੱਚੋਂ ਦੀ ਲੰਘ ਜਾਵਾਂਗੇ।’”+

18 ਪਰ ਅਦੋਮ ਦੇ ਰਾਜੇ ਨੇ ਕਿਹਾ: “ਤੁਸੀਂ ਸਾਡੇ ਇਲਾਕੇ ਵਿੱਚੋਂ ਨਹੀਂ ਲੰਘ ਸਕਦੇ। ਜੇ ਤੁਸੀਂ ਲੰਘੇ, ਤਾਂ ਮੈਂ ਤਲਵਾਰ ਲੈ ਕੇ ਤੁਹਾਨੂੰ ਰੋਕਣ ਆਵਾਂਗਾ।” 19 ਜਵਾਬ ਵਿਚ ਇਜ਼ਰਾਈਲੀਆਂ ਨੇ ਉਸ ਨੂੰ ਕਿਹਾ: “ਅਸੀਂ ਰਾਜਮਾਰਗ ਉੱਤੇ ਹੀ ਚੱਲਾਂਗੇ ਅਤੇ ਜੇ ਅਸੀਂ ਤੇ ਸਾਡੇ ਪਸ਼ੂ ਤੇਰਾ ਪਾਣੀ ਪੀਣਗੇ, ਤਾਂ ਅਸੀਂ ਉਸ ਦੀ ਕੀਮਤ ਅਦਾ ਕਰਾਂਗੇ।+ ਅਸੀਂ ਤੇਰੇ ਤੋਂ ਹੋਰ ਕੁਝ ਨਹੀਂ ਚਾਹੁੰਦੇ, ਬੱਸ ਸਾਨੂੰ ਪੈਦਲ ਲੰਘ ਜਾਣ ਦੇ।”+ 20 ਫਿਰ ਵੀ ਉਸ ਨੇ ਕਿਹਾ: “ਨਹੀਂ, ਤੁਸੀਂ ਨਹੀਂ ਲੰਘ ਸਕਦੇ।”+ ਅਦੋਮ ਦਾ ਰਾਜਾ ਵੱਡੀ ਅਤੇ ਤਾਕਤਵਰ ਫ਼ੌਜ* ਲੈ ਕੇ ਇਜ਼ਰਾਈਲ ਨੂੰ ਰੋਕਣ ਆਇਆ। 21 ਇਸ ਤਰ੍ਹਾਂ ਅਦੋਮ ਦੇ ਰਾਜੇ ਨੇ ਇਜ਼ਰਾਈਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ; ਇਸ ਕਰਕੇ ਇਜ਼ਰਾਈਲੀ ਉੱਥੋਂ ਮੁੜ ਕੇ ਦੂਸਰੇ ਰਸਤਿਓਂ ਚਲੇ ਗਏ।+

22 ਇਜ਼ਰਾਈਲ ਦੀ ਪੂਰੀ ਮੰਡਲੀ ਕਾਦੇਸ਼ ਤੋਂ ਚਲੀ ਗਈ ਅਤੇ ਹੋਰ ਨਾਂ ਦੇ ਪਹਾੜ+ ਕੋਲ ਆਈ। 23 ਫਿਰ ਅਦੋਮ ਦੇਸ਼ ਦੀ ਸਰਹੱਦ ਕੋਲ ਹੋਰ ਨਾਂ ਦੇ ਪਹਾੜ ਨੇੜੇ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: 24 “ਹਾਰੂਨ ਆਪਣੇ ਲੋਕਾਂ ਨਾਲ ਜਾ ਰਲ਼ੇਗਾ।*+ ਉਹ ਉਸ ਦੇਸ਼ ਵਿਚ ਨਹੀਂ ਜਾਵੇਗਾ ਜੋ ਮੈਂ ਇਜ਼ਰਾਈਲੀਆਂ ਨੂੰ ਦਿਆਂਗਾ ਕਿਉਂਕਿ ਤੁਸੀਂ ਦੋਵਾਂ ਨੇ ਮਰੀਬਾਹ ਦੇ ਪਾਣੀਆਂ ਦੇ ਸੰਬੰਧ ਵਿਚ ਮੇਰੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ।+ 25 ਤੂੰ ਹਾਰੂਨ ਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਲੈ ਕੇ ਹੋਰ ਨਾਂ ਦੇ ਪਹਾੜ ʼਤੇ ਜਾਹ। 26 ਹਾਰੂਨ ਦਾ ਲਿਬਾਸ+ ਲਾਹ ਕੇ ਉਸ ਦੇ ਪੁੱਤਰ ਅਲਆਜ਼ਾਰ+ ਦੇ ਪਾ ਦੇ ਅਤੇ ਉੱਥੇ ਹਾਰੂਨ ਦੀ ਮੌਤ ਹੋ ਜਾਵੇਗੀ।”*

27 ਇਸ ਲਈ ਮੂਸਾ ਨੇ ਯਹੋਵਾਹ ਦੇ ਹੁਕਮ ਅਨੁਸਾਰ ਕੀਤਾ ਅਤੇ ਉਹ ਤਿੰਨੇ ਸਾਰੀ ਮੰਡਲੀ ਦੇ ਦੇਖਦਿਆਂ ਹੋਰ ਨਾਂ ਦੇ ਪਹਾੜ ʼਤੇ ਚੜ੍ਹ ਗਏ। 28 ਫਿਰ ਮੂਸਾ ਨੇ ਹਾਰੂਨ ਦਾ ਲਿਬਾਸ ਲਾਹ ਕੇ ਉਸ ਦੇ ਪੁੱਤਰ ਅਲਆਜ਼ਾਰ ਦੇ ਪਾ ਦਿੱਤਾ ਅਤੇ ਬਾਅਦ ਵਿਚ ਪਹਾੜ ਉੱਤੇ ਹਾਰੂਨ ਦੀ ਮੌਤ ਹੋ ਗਈ।+ ਫਿਰ ਮੂਸਾ ਅਤੇ ਅਲਆਜ਼ਾਰ ਪਹਾੜੋਂ ਉੱਤਰ ਆਏ। 29 ਜਦੋਂ ਪੂਰੀ ਮੰਡਲੀ ਨੇ ਦੇਖਿਆ ਕਿ ਹਾਰੂਨ ਦੀ ਮੌਤ ਹੋ ਗਈ ਸੀ, ਤਾਂ ਇਜ਼ਰਾਈਲ ਦਾ ਪੂਰਾ ਘਰਾਣਾ 30 ਦਿਨਾਂ ਤਕ ਹਾਰੂਨ ਲਈ ਰੋਂਦਾ ਰਿਹਾ।+

21 ਜਦੋਂ ਅਰਾਦ ਦੇ ਕਨਾਨੀ ਰਾਜੇ,+ ਜਿਹੜਾ ਨੇਗੇਬ ਵਿਚ ਰਹਿੰਦਾ ਸੀ, ਨੇ ਸੁਣਿਆ ਕਿ ਇਜ਼ਰਾਈਲੀ ਅਥਾਰੀਮ ਦੇ ਰਸਤਿਓਂ ਆ ਰਹੇ ਸਨ, ਤਾਂ ਉਸ ਨੇ ਇਜ਼ਰਾਈਲੀਆਂ ਉੱਤੇ ਹਮਲਾ ਕੀਤਾ ਅਤੇ ਕਈ ਜਣਿਆਂ ਨੂੰ ਬੰਦੀ ਬਣਾ ਕੇ ਲੈ ਗਿਆ। 2 ਇਸ ਲਈ ਇਜ਼ਰਾਈਲੀਆਂ ਨੇ ਯਹੋਵਾਹ ਅੱਗੇ ਇਹ ਸੁੱਖਣਾ ਸੁੱਖੀ: “ਜੇ ਤੂੰ ਇਨ੍ਹਾਂ ਲੋਕਾਂ ਨੂੰ ਸਾਡੇ ਹੱਥ ਵਿਚ ਕਰ ਦੇਵੇਂ, ਤਾਂ ਅਸੀਂ ਜ਼ਰੂਰ ਇਨ੍ਹਾਂ ਦੇ ਸ਼ਹਿਰ ਤਬਾਹ ਕਰ ਦਿਆਂਗੇ।” 3 ਯਹੋਵਾਹ ਨੇ ਇਜ਼ਰਾਈਲੀਆਂ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ। ਉਨ੍ਹਾਂ ਨੇ ਕਨਾਨੀਆਂ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਇਸ ਲਈ ਇਜ਼ਰਾਈਲੀਆਂ ਨੇ ਉਸ ਜਗ੍ਹਾ ਦਾ ਨਾਂ ਹਾਰਮਾਹ*+ ਰੱਖਿਆ।

4 ਹੋਰ ਨਾਂ ਦੇ ਪਹਾੜ ਤੋਂ ਤੁਰਨ ਤੋਂ ਬਾਅਦ+ ਲੋਕ ਅਦੋਮ ਦੇਸ਼ ਦੇ ਬਾਹਰੋਂ-ਬਾਹਰ ਦੀ ਜਾਣ ਲਈ ਲਾਲ ਸਮੁੰਦਰ ਦੇ ਰਾਹ ਪੈ ਗਏ,+ ਇਸ ਕਰਕੇ ਲੋਕ ਸਫ਼ਰ ਕਰਦੇ-ਕਰਦੇ ਥੱਕ ਗਏ। 5 ਲੋਕ ਪਰਮੇਸ਼ੁਰ ਅਤੇ ਮੂਸਾ ਦੇ ਖ਼ਿਲਾਫ਼ ਬੋਲਦੇ ਰਹੇ+ ਅਤੇ ਕਹਿੰਦੇ ਰਹੇ: “ਤੁਸੀਂ ਕਿਉਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇਸ ਉਜਾੜ ਵਿਚ ਮਰਨ ਲਈ ਲੈ ਆਏ ਹੋ? ਇੱਥੇ ਨਾ ਤਾਂ ਖਾਣ ਲਈ ਰੋਟੀ ਹੈ ਤੇ ਨਾ ਹੀ ਪੀਣ ਲਈ ਪਾਣੀ।+ ਸਾਨੂੰ ਇਸ ਘਿਣਾਉਣੀ ਰੋਟੀ ਨਾਲ ਨਫ਼ਰਤ ਹੋ ਗਈ ਹੈ।”+ 6 ਇਸ ਲਈ ਯਹੋਵਾਹ ਨੇ ਲੋਕਾਂ ਵਿਚ ਜ਼ਹਿਰੀਲੇ* ਸੱਪ ਘੱਲੇ। ਸੱਪ ਲੋਕਾਂ ਨੂੰ ਡੰਗ ਮਾਰਦੇ ਰਹੇ ਜਿਸ ਕਰਕੇ ਬਹੁਤ ਸਾਰੇ ਇਜ਼ਰਾਈਲੀਆਂ ਦੀ ਮੌਤ ਹੋ ਗਈ।+

7 ਇਸ ਲਈ ਲੋਕਾਂ ਨੇ ਮੂਸਾ ਕੋਲ ਆ ਕੇ ਕਿਹਾ: “ਅਸੀਂ ਯਹੋਵਾਹ ਅਤੇ ਤੇਰੇ ਖ਼ਿਲਾਫ਼ ਬੋਲ ਕੇ ਪਾਪ ਕੀਤਾ ਹੈ।+ ਸਾਡੇ ਲਈ ਯਹੋਵਾਹ ਨੂੰ ਬੇਨਤੀ ਕਰ ਕਿ ਉਹ ਸੱਪਾਂ ਨੂੰ ਸਾਡੇ ਤੋਂ ਦੂਰ ਕਰ ਦੇਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪਰਮੇਸ਼ੁਰ ਨੂੰ ਬੇਨਤੀ ਕੀਤੀ।+ 8 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਕ ਜ਼ਹਿਰੀਲੇ* ਸੱਪ ਦੀ ਮੂਰਤ ਬਣਾ ਅਤੇ ਉਸ ਨੂੰ ਇਕ ਥੰਮ੍ਹ ਉੱਤੇ ਟੰਗ ਦੇ। ਜਦੋਂ ਵੀ ਕੋਈ ਸੱਪ ਕਿਸੇ ਇਨਸਾਨ ਨੂੰ ਡੰਗ ਮਾਰੇ, ਤਾਂ ਉਹ ਇਸ ਮੂਰਤ ਵੱਲ ਦੇਖੇ ਤਾਂਕਿ ਉਹ ਜੀਉਂਦਾ ਰਹੇ।” 9 ਮੂਸਾ ਨੇ ਉਸੇ ਵੇਲੇ ਤਾਂਬੇ ਦਾ ਇਕ ਸੱਪ ਬਣਾਇਆ+ ਅਤੇ ਉਸ ਨੂੰ ਇਕ ਥੰਮ੍ਹ ਉੱਤੇ ਟੰਗ ਦਿੱਤਾ।+ ਜਦੋਂ ਵੀ ਕੋਈ ਸੱਪ ਕਿਸੇ ਇਨਸਾਨ ਨੂੰ ਡੰਗ ਮਾਰਦਾ ਸੀ, ਤਾਂ ਉਹ ਤਾਂਬੇ ਦੇ ਉਸ ਸੱਪ ਵੱਲ ਦੇਖ ਕੇ ਜੀਉਂਦਾ ਰਹਿੰਦਾ ਸੀ।+

10 ਇਸ ਤੋਂ ਬਾਅਦ ਇਜ਼ਰਾਈਲੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਓਬੋਥ ਵਿਚ ਤੰਬੂ ਲਾਏ।+ 11 ਫਿਰ ਉਹ ਓਬੋਥ ਤੋਂ ਚਲੇ ਗਏ ਅਤੇ ਉਨ੍ਹਾਂ ਨੇ ਉਜਾੜ ਵਿਚ ਇਯੇ-ਅਬਾਰੀਮ ਵਿਚ ਤੰਬੂ ਲਾਏ।+ ਇਹ ਉਜਾੜ ਪੂਰਬ ਵੱਲ ਮੋਆਬ ਦੇ ਸਾਮ੍ਹਣੇ ਹੈ। 12 ਫਿਰ ਉਨ੍ਹਾਂ ਨੇ ਉੱਥੋਂ ਜਾ ਕੇ ਜ਼ਾਰਦ ਘਾਟੀ ਕੋਲ ਤੰਬੂ ਲਾਏ।+ 13 ਫਿਰ ਉਹ ਉੱਥੋਂ ਚਲੇ ਗਏ ਅਤੇ ਅਰਨੋਨ ਦੇ ਇਲਾਕੇ+ ਵਿਚ ਜਾ ਕੇ ਤੰਬੂ ਲਾਏ। ਇਹ ਇਲਾਕਾ ਅਮੋਰੀਆਂ ਦੀ ਸਰਹੱਦ ਤੋਂ ਫੈਲੀ ਉਜਾੜ ਵਿਚ ਹੈ ਕਿਉਂਕਿ ਅਰਨੋਨ ਮੋਆਬ ਅਤੇ ਅਮੋਰੀਆਂ ਦੇ ਇਲਾਕੇ ਦੇ ਵਿਚਕਾਰ ਹੈ ਅਤੇ ਅਰਨੋਨ ਮੋਆਬ ਦੇ ਇਲਾਕੇ ਦੀ ਸਰਹੱਦ ਹੈ। 14 ਇਸ ਕਰਕੇ ਯਹੋਵਾਹ ਦੇ ਯੁੱਧਾਂ ਦੀ ਕਿਤਾਬ ਵਿਚ ਇਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ: “ਸੁਫਾਹ ਵਿਚ ਵਾਹੇਬ, ਅਰਨੋਨ ਦੀਆਂ ਘਾਟੀਆਂ, 15 ਘਾਟੀਆਂ ਦੀ ਢਲਾਣ* ਜੋ ਆਰ ਸ਼ਹਿਰ ਵੱਲ ਨੂੰ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਤਕ ਹੈ।”

16 ਫਿਰ ਉਹ ਬਏਰ ਨੂੰ ਗਏ। ਇਹ ਉਹ ਖੂਹ ਹੈ ਜਿਸ ਬਾਰੇ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ: “ਲੋਕਾਂ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪੀਣ ਲਈ ਪਾਣੀ ਦਿਆਂਗਾ।”

17 ਉਸ ਵੇਲੇ ਇਜ਼ਰਾਈਲੀਆਂ ਨੇ ਇਹ ਗੀਤ ਗਾਇਆ ਸੀ:

“ਹੇ ਖੂਹ, ਪਾਣੀ ਨਾਲ ਭਰ ਜਾ!

ਖੂਹ ਲਈ ਗੀਤ ਗਾਓ!

18 ਇਹ ਖੂਹ ਹਾਕਮਾਂ, ਹਾਂ, ਲੋਕਾਂ ਦੇ ਆਗੂਆਂ ਨੇ ਪੁੱਟਿਆ ਸੀ,

ਉਨ੍ਹਾਂ ਨੇ ਇਹ ਖੂਹ ਹਾਕਮ ਦੇ ਡੰਡੇ ਨਾਲ ਅਤੇ ਆਪੋ-ਆਪਣੇ ਡੰਡੇ ਨਾਲ ਪੁੱਟਿਆ ਸੀ।”

ਫਿਰ ਉਹ ਉਸ ਉਜਾੜ ਤੋਂ ਮੱਤਾਨਾਹ ਨੂੰ ਚਲੇ ਗਏ। 19 ਉਹ ਮੱਤਾਨਾਹ ਤੋਂ ਨਹਲੀਏਲ ਨੂੰ ਅਤੇ ਨਹਲੀਏਲ ਤੋਂ ਬਾਮੋਥ+ ਨੂੰ ਚਲੇ ਗਏ। 20 ਫਿਰ ਉਹ ਬਾਮੋਥ ਤੋਂ ਉਸ ਘਾਟੀ ਨੂੰ ਚਲੇ ਗਏ ਜੋ ਮੋਆਬ ਦੇ ਇਲਾਕੇ*+ ਵਿਚ ਹੈ। ਇੱਥੇ ਪਿਸਗਾਹ ਦੀ ਚੋਟੀ+ ਤੋਂ ਯਸ਼ੀਮੋਨ*+ ਨਜ਼ਰ ਆਉਂਦਾ ਹੈ।

21 ਇਜ਼ਰਾਈਲੀਆਂ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ:+ 22 “ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਅਸੀਂ ਕਿਸੇ ਵੀ ਖੇਤ ਜਾਂ ਅੰਗੂਰੀ ਬਾਗ਼ ਵਿਚ ਨਹੀਂ ਵੜਾਂਗੇ ਅਤੇ ਨਾ ਹੀ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਉੱਤੇ ਹੀ ਚੱਲਦੇ ਹੋਏ ਤੇਰੇ ਇਲਾਕੇ ਵਿੱਚੋਂ ਬਾਹਰ ਚਲੇ ਜਾਵਾਂਗੇ।”+ 23 ਪਰ ਸੀਹੋਨ ਨੇ ਇਜ਼ਰਾਈਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੀ ਬਜਾਇ, ਸੀਹੋਨ ਆਪਣੇ ਸਾਰੇ ਲੋਕਾਂ ਨੂੰ ਇਕੱਠਾ ਕਰ ਕੇ ਉਜਾੜ ਵਿਚ ਇਜ਼ਰਾਈਲੀਆਂ ਨਾਲ ਲੜਨ ਆ ਗਿਆ। ਉਹ ਯਹਾਸ ਵਿਚ ਇਜ਼ਰਾਈਲੀਆਂ ਨਾਲ ਲੜਨ ਲੱਗ ਪਿਆ।+ 24 ਪਰ ਇਜ਼ਰਾਈਲੀਆਂ ਨੇ ਉਸ ਨੂੰ ਤਲਵਾਰ ਨਾਲ ਹਰਾ ਦਿੱਤਾ+ ਅਤੇ ਅਰਨੋਨ ਤੋਂ ਲੈ ਕੇ+ ਯਬੋਕ ਤਕ,+ ਜੋ ਅੰਮੋਨੀਆਂ ਦੇ ਇਲਾਕੇ ਕੋਲ ਹੈ, ਉਸ ਦੇ ਦੇਸ਼ ʼਤੇ ਕਬਜ਼ਾ ਕਰ ਲਿਆ।+ ਪਰ ਉਹ ਯਾਜ਼ੇਰ ਤਕ ਹੀ ਗਏ ਕਿਉਂਕਿ ਯਾਜ਼ੇਰ+ ਤੋਂ ਅੱਗੇ ਅੰਮੋਨੀਆਂ ਦੀ ਸਰਹੱਦ ਹੈ।+

25 ਇਸ ਲਈ ਇਜ਼ਰਾਈਲੀਆਂ ਨੇ ਇਹ ਸਾਰੇ ਸ਼ਹਿਰ ਲੈ ਲਏ ਅਤੇ ਉਹ ਹਸ਼ਬੋਨ ਤੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਅਤੇ ਅਮੋਰੀਆਂ+ ਦੇ ਹੋਰ ਸ਼ਹਿਰਾਂ ਵਿਚ ਰਹਿਣ ਲੱਗ ਪਏ। 26 ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਰਾਜੇ ਨਾਲ ਲੜਾਈ ਕਰ ਕੇ ਅਰਨੋਨ ਤਕ ਉਸ ਦੇ ਦੇਸ਼ ʼਤੇ ਕਬਜ਼ਾ ਕਰ ਲਿਆ ਸੀ। 27 ਇਸ ਕਰਕੇ ਤਾਅਨਾ ਮਾਰਨ ਲਈ ਇਹ ਕਹਾਵਤ ਬਣੀ:

“ਹਸ਼ਬੋਨ ਨੂੰ ਆਓ।

ਸੀਹੋਨ ਦਾ ਸ਼ਹਿਰ ਬਣਾਇਆ ਜਾਵੇ ਅਤੇ ਇਸ ਨੂੰ ਮਜ਼ਬੂਤ ਕੀਤਾ ਜਾਵੇ।

28 ਹਸ਼ਬੋਨ ਤੋਂ ਅੱਗ ਨਿਕਲੀ, ਸੀਹੋਨ ਦੇ ਸ਼ਹਿਰ ਤੋਂ ਅੱਗ ਦੀ ਲਾਟ।

ਇਸ ਨੇ ਮੋਆਬ ਦੇ ਆਰ ਸ਼ਹਿਰ ਨੂੰ ਭਸਮ ਕਰ ਦਿੱਤਾ,

ਹਾਂ, ਇਸ ਨੇ ਅਰਨੋਨ ਦੀਆਂ ਉੱਚੀਆਂ ਥਾਵਾਂ ਦੇ ਹਾਕਮਾਂ ਨੂੰ ਭਸਮ ਕਰ ਦਿੱਤਾ।

29 ਹਾਇ ਤੇਰੇ ʼਤੇ ਮੋਆਬ! ਕਮੋਸ਼+ ਦੇ ਭਗਤੋ, ਤੁਸੀਂ ਨਾਸ਼ ਹੋ ਜਾਓਗੇ!

ਉਹ ਆਪਣੇ ਪੁੱਤਰਾਂ ਨੂੰ ਭਗੌੜੇ ਬਣਾਉਂਦਾ ਹੈ

ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੀਆਂ ਦਾਸੀਆਂ।

30 ਆਓ ਉਨ੍ਹਾਂ ʼਤੇ ਤੀਰ ਚਲਾਈਏ:

ਹਸ਼ਬੋਨ ਦੀਬੋਨ ਤਕ ਨਾਸ਼ ਹੋ ਜਾਵੇਗਾ;+

ਆਓ ਆਪਾਂ ਇਸ ਨੂੰ ਨੋਫਾਹ ਤਕ ਤਬਾਹ ਕਰ ਦੇਈਏ;

ਅੱਗ ਮੇਦਬਾ ਤਕ ਫੈਲ ਜਾਵੇਗੀ।”+

31 ਇਜ਼ਰਾਈਲੀ ਅਮੋਰੀਆਂ ਦੇ ਦੇਸ਼ ਵਿਚ ਰਹਿਣ ਲੱਗ ਪਏ। 32 ਫਿਰ ਮੂਸਾ ਨੇ ਯਾਜ਼ੇਰ ਸ਼ਹਿਰ ਦੀ ਜਾਸੂਸੀ ਕਰਨ ਲਈ ਕੁਝ ਬੰਦੇ ਘੱਲੇ।+ ਉਨ੍ਹਾਂ ਨੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿੰਦੇ ਅਮੋਰੀਆਂ ਨੂੰ ਭਜਾ ਦਿੱਤਾ। 33 ਇਸ ਤੋਂ ਬਾਅਦ ਉਹ ਮੁੜੇ ਅਤੇ ਬਾਸ਼ਾਨ ਦੇ ਰਾਹ ਪੈ ਗਏ। ਅਤੇ ਬਾਸ਼ਾਨ ਦਾ ਰਾਜਾ ਓਗ+ ਆਪਣੇ ਸਾਰੇ ਲੋਕਾਂ ਨਾਲ ਅਦਰਈ ਵਿਚ ਇਜ਼ਰਾਈਲੀਆਂ ਨਾਲ ਯੁੱਧ ਕਰਨ ਆਇਆ।+ 34 ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਉਸ ਤੋਂ ਨਾ ਡਰ+ ਕਿਉਂਕਿ ਮੈਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ+ ਅਤੇ ਤੂੰ ਉਸ ਦਾ ਉਹੀ ਹਾਲ ਕਰੇਂਗਾ ਜੋ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਦਾ ਕੀਤਾ ਸੀ ਜਿਹੜਾ ਹਸ਼ਬੋਨ ਵਿਚ ਰਹਿੰਦਾ ਸੀ।”+ 35 ਇਸ ਲਈ ਉਹ ਉਸ ਨੂੰ, ਉਸ ਦੇ ਪੁੱਤਰਾਂ ਅਤੇ ਲੋਕਾਂ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਸਾਰਿਆਂ ਨੂੰ ਮਾਰ ਨਹੀਂ ਦਿੱਤਾ ਗਿਆ+ ਅਤੇ ਉਨ੍ਹਾਂ ਨੇ ਉਸ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ।+

22 ਫਿਰ ਇਜ਼ਰਾਈਲੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਮੋਆਬ ਦੀ ਉਜਾੜ ਵਿਚ ਯਰਦਨ ਦਰਿਆ ਕੋਲ ਤੰਬੂ ਲਾਏ ਅਤੇ ਦਰਿਆ ਦੇ ਦੂਸਰੇ ਪਾਸੇ ਯਰੀਹੋ ਸ਼ਹਿਰ ਸੀ।+ 2 ਸਿੱਪੋਰ ਦੇ ਪੁੱਤਰ ਬਾਲਾਕ+ ਨੇ ਉਹ ਸਭ ਕੁਝ ਦੇਖਿਆ ਜੋ ਇਜ਼ਰਾਈਲੀਆਂ ਨੇ ਅਮੋਰੀਆਂ ਨਾਲ ਕੀਤਾ ਸੀ। 3 ਇਸ ਕਰਕੇ ਮੋਆਬ ਇਜ਼ਰਾਈਲੀਆਂ ਤੋਂ ਬਹੁਤ ਡਰ ਗਿਆ ਕਿਉਂਕਿ ਉਹ ਬਹੁਤ ਸਾਰੇ ਸਨ; ਮੋਆਬ ਵਾਕਈ ਇਜ਼ਰਾਈਲੀਆਂ ਤੋਂ ਖ਼ੌਫ਼ ਖਾਣ ਲੱਗ ਪਿਆ ਸੀ।+ 4 ਇਸ ਲਈ ਮੋਆਬ ਨੇ ਮਿਦਿਆਨ ਦੇ ਬਜ਼ੁਰਗਾਂ+ ਨੂੰ ਕਿਹਾ: “ਇਸ ਮੰਡਲੀ ਨੇ ਸਾਡੇ ਸਾਰੇ ਇਲਾਕੇ ਨੂੰ ਚੱਟ ਕਰ ਜਾਣਾ, ਜਿਵੇਂ ਇਕ ਬਲਦ ਖੇਤ ਵਿਚ ਘਾਹ ਚੱਟ ਕਰ ਜਾਂਦਾ ਹੈ।”

ਉਸ ਵੇਲੇ ਸਿੱਪੋਰ ਦਾ ਪੁੱਤਰ ਬਾਲਾਕ ਮੋਆਬ ਦਾ ਰਾਜਾ ਸੀ। 5 ਉਸ ਨੇ ਬਿਓਰ ਦੇ ਪੁੱਤਰ ਬਿਲਾਮ ਨੂੰ ਸੰਦੇਸ਼ ਦੇਣ ਲਈ ਬੰਦੇ ਘੱਲੇ। ਬਿਲਾਮ ਆਪਣੇ ਦੇਸ਼ ਵਿਚ ਪਥੋਰ ਵਿਚ ਰਹਿੰਦਾ ਸੀ+ ਜੋ ਦਰਿਆ* ਦੇ ਕੰਢੇ ਸੀ। ਉਸ ਨੇ ਬਿਲਾਮ ਨੂੰ ਇਹ ਸੰਦੇਸ਼ ਘੱਲਿਆ: “ਦੇਖ! ਮਿਸਰ ਤੋਂ ਇਕ ਕੌਮ ਆਈ ਹੈ ਜਿਸ ਨੇ ਧਰਤੀ* ਨੂੰ ਢਕ ਲਿਆ ਹੈ+ ਅਤੇ ਮੇਰੇ ਇਲਾਕੇ ਦੇ ਨੇੜੇ ਡੇਰਾ ਲਾ ਲਿਆ ਹੈ। 6 ਇਸ ਲਈ ਕਿਰਪਾ ਕਰ ਕੇ ਇੱਥੇ ਆ ਅਤੇ ਮੇਰੀ ਖ਼ਾਤਰ ਇਸ ਕੌਮ ਦੇ ਲੋਕਾਂ ਨੂੰ ਸਰਾਪ ਦੇ+ ਕਿਉਂਕਿ ਇਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ। ਸ਼ਾਇਦ ਮੈਂ ਇਨ੍ਹਾਂ ਨੂੰ ਹਰਾ ਕੇ ਆਪਣੇ ਦੇਸ਼ ਵਿੱਚੋਂ ਭਜਾ ਦਿਆਂ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਜਿਸ ਨੂੰ ਵੀ ਬਰਕਤ ਦਿੰਦਾ ਹੈਂ, ਉਸ ਨੂੰ ਬਰਕਤ ਮਿਲਦੀ ਹੈ ਅਤੇ ਜਿਸ ਨੂੰ ਤੂੰ ਸਰਾਪ ਦਿੰਦਾ ਹੈਂ, ਉਸ ਨੂੰ ਸਰਾਪ ਲੱਗਦਾ ਹੈ।”

7 ਇਸ ਲਈ ਮੋਆਬ ਅਤੇ ਮਿਦਿਆਨ ਦੇ ਬਜ਼ੁਰਗ ਫਾਲ* ਪਾਉਣ ਦੀ ਕੀਮਤ ਲੈ ਕੇ ਬਿਲਾਮ+ ਨੂੰ ਮਿਲਣ ਚਲੇ ਗਏ। ਉਨ੍ਹਾਂ ਨੇ ਉਸ ਨੂੰ ਬਾਲਾਕ ਦਾ ਸੰਦੇਸ਼ ਦਿੱਤਾ। 8 ਬਿਲਾਮ ਨੇ ਉਨ੍ਹਾਂ ਨੂੰ ਕਿਹਾ: “ਅੱਜ ਰਾਤ ਇੱਥੇ ਠਹਿਰੋ। ਯਹੋਵਾਹ ਮੈਨੂੰ ਜੋ ਵੀ ਕਹੇਗਾ, ਮੈਂ ਤੁਹਾਨੂੰ ਦੱਸਾਂਗਾ।” ਇਸ ਲਈ ਮੋਆਬ ਦੇ ਅਧਿਕਾਰੀ ਬਿਲਾਮ ਕੋਲ ਰੁਕ ਗਏ।

9 ਫਿਰ ਪਰਮੇਸ਼ੁਰ ਨੇ ਆ ਕੇ ਬਿਲਾਮ ਨੂੰ ਪੁੱਛਿਆ:+ “ਇਹ ਆਦਮੀ ਕੌਣ ਹਨ ਜੋ ਤੇਰੇ ਕੋਲ ਠਹਿਰੇ ਹਨ?” 10 ਬਿਲਾਮ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਸਿੱਪੋਰ ਦੇ ਪੁੱਤਰ ਬਾਲਾਕ ਨੇ ਜਿਹੜਾ ਮੋਆਬ ਦਾ ਰਾਜਾ ਹੈ, ਮੈਨੂੰ ਇਹ ਸੰਦੇਸ਼ ਘੱਲਿਆ ਹੈ: 11 ‘ਦੇਖ! ਜਿਹੜੇ ਲੋਕ ਮਿਸਰ ਤੋਂ ਆਏ ਹਨ, ਉਨ੍ਹਾਂ ਨੇ ਧਰਤੀ* ਨੂੰ ਢਕ ਲਿਆ ਹੈ। ਇਸ ਲਈ ਇੱਥੇ ਆ ਅਤੇ ਮੇਰੀ ਖ਼ਾਤਰ ਇਨ੍ਹਾਂ ਲੋਕਾਂ ਨੂੰ ਸਰਾਪ ਦੇ+ ਕਿਉਂਕਿ ਇਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ। ਸ਼ਾਇਦ ਮੈਂ ਇਨ੍ਹਾਂ ਨਾਲ ਲੜ ਕੇ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਭਜਾ ਦਿਆਂ।’” 12 ਪਰ ਪਰਮੇਸ਼ੁਰ ਨੇ ਬਿਲਾਮ ਨੂੰ ਕਿਹਾ: “ਤੂੰ ਉਨ੍ਹਾਂ ਆਦਮੀਆਂ ਨਾਲ ਹਰਗਿਜ਼ ਨਾ ਜਾਈਂ ਤੇ ਨਾ ਹੀ ਉਨ੍ਹਾਂ ਲੋਕਾਂ ਨੂੰ ਸਰਾਪ ਦੇਈਂ ਕਿਉਂਕਿ ਮੈਂ ਉਨ੍ਹਾਂ ਲੋਕਾਂ ਨੂੰ ਬਰਕਤ ਦਿੱਤੀ ਹੈ।”+

13 ਬਿਲਾਮ ਸਵੇਰੇ ਉੱਠਿਆ ਅਤੇ ਉਸ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਕਿਹਾ: “ਆਪਣੇ ਦੇਸ਼ ਵਾਪਸ ਮੁੜ ਜਾਓ ਕਿਉਂਕਿ ਯਹੋਵਾਹ ਨੇ ਮੈਨੂੰ ਤੁਹਾਡੇ ਨਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ।” 14 ਇਸ ਲਈ ਮੋਆਬ ਦੇ ਅਧਿਕਾਰੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਵਾਪਸ ਆ ਕੇ ਬਾਲਾਕ ਨੂੰ ਕਿਹਾ: “ਬਿਲਾਮ ਨੇ ਸਾਡੇ ਨਾਲ ਆਉਣ ਤੋਂ ਮਨ੍ਹਾ ਕਰ ਦਿੱਤਾ।”

15 ਪਰ ਬਾਲਾਕ ਨੇ ਦੁਬਾਰਾ ਹੋਰ ਜ਼ਿਆਦਾ ਅਧਿਕਾਰੀ ਬਿਲਾਮ ਕੋਲ ਘੱਲੇ ਜੋ ਪਹਿਲੇ ਅਧਿਕਾਰੀਆਂ ਨਾਲੋਂ ਉੱਚੇ ਰੁਤਬੇ ਵਾਲੇ ਸਨ। 16 ਉਨ੍ਹਾਂ ਨੇ ਆ ਕੇ ਬਿਲਾਮ ਨੂੰ ਕਿਹਾ: “ਸਿੱਪੋਰ ਦੇ ਪੁੱਤਰ ਬਾਲਾਕ ਨੇ ਕਿਹਾ ਹੈ, ‘ਚਾਹੇ ਜੋ ਮਰਜ਼ੀ ਹੋ ਜਾਵੇ, ਕਿਰਪਾ ਕਰ ਕੇ ਤੂੰ ਮੇਰੇ ਕੋਲ ਜ਼ਰੂਰ ਆਈਂ। 17 ਮੈਂ ਤੈਨੂੰ ਬਹੁਤ ਆਦਰ-ਮਾਣ ਬਖ਼ਸ਼ਾਂਗਾ ਅਤੇ ਤੂੰ ਜੋ ਵੀ ਕਹੇਂਗਾ, ਮੈਂ ਕਰਾਂਗਾ। ਇਸ ਲਈ ਮਿਹਰਬਾਨੀ ਕਰ ਕੇ ਇੱਥੇ ਆ ਤੇ ਇਨ੍ਹਾਂ ਲੋਕਾਂ ਨੂੰ ਮੇਰੀ ਖ਼ਾਤਰ ਸਰਾਪ ਦੇ।’” 18 ਪਰ ਬਿਲਾਮ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਜਵਾਬ ਦਿੱਤਾ: “ਜੇ ਬਾਲਾਕ ਸੋਨੇ-ਚਾਂਦੀ ਨਾਲ ਭਰਿਆ ਆਪਣਾ ਘਰ ਵੀ ਮੈਨੂੰ ਦੇ ਦੇਵੇ, ਤਾਂ ਵੀ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਕੁਝ ਨਹੀਂ ਕਰਾਂਗਾ, ਚਾਹੇ ਉਹ ਛੋਟਾ ਜਿਹਾ ਕੰਮ ਹੋਵੇ ਜਾਂ ਵੱਡਾ।+ 19 ਫਿਰ ਵੀ ਕਿਰਪਾ ਕਰ ਕੇ ਤੁਸੀਂ ਅੱਜ ਰਾਤ ਇੱਥੇ ਠਹਿਰੋ। ਯਹੋਵਾਹ ਮੈਨੂੰ ਦੱਸੇਗਾ ਕਿ ਮੈਂ ਕੀ ਕਰਨਾ ਹੈ।”+

20 ਫਿਰ ਪਰਮੇਸ਼ੁਰ ਰਾਤ ਨੂੰ ਬਿਲਾਮ ਕੋਲ ਆਇਆ ਅਤੇ ਉਸ ਨੂੰ ਕਿਹਾ: “ਜੇ ਇਹ ਆਦਮੀ ਤੈਨੂੰ ਲੈਣ ਆਏ ਹਨ, ਤਾਂ ਇਨ੍ਹਾਂ ਨਾਲ ਚਲਾ ਜਾਹ। ਪਰ ਤੂੰ ਉਹੀ ਕਹੀਂ ਜੋ ਮੈਂ ਤੈਨੂੰ ਬੋਲਣ ਲਈ ਕਹਾਂਗਾ।”+ 21 ਇਸ ਲਈ ਬਿਲਾਮ ਨੇ ਸਵੇਰੇ ਉੱਠ ਕੇ ਆਪਣੀ ਗਧੀ ʼਤੇ ਕਾਠੀ ਪਾਈ ਅਤੇ ਮੋਆਬ ਦੇ ਅਧਿਕਾਰੀਆਂ ਨਾਲ ਚਲਾ ਗਿਆ।+

22 ਪਰ ਪਰਮੇਸ਼ੁਰ ਦਾ ਗੁੱਸਾ ਭੜਕ ਉੱਠਿਆ ਕਿਉਂਕਿ ਬਿਲਾਮ ਉਨ੍ਹਾਂ ਨਾਲ ਜਾ ਰਿਹਾ ਸੀ। ਇਸ ਲਈ ਯਹੋਵਾਹ ਦਾ ਦੂਤ ਉਸ ਨੂੰ ਰੋਕਣ ਲਈ ਰਾਹ ਵਿਚ ਖੜ੍ਹ ਗਿਆ। ਬਿਲਾਮ ਆਪਣੀ ਗਧੀ ʼਤੇ ਜਾ ਰਿਹਾ ਸੀ ਅਤੇ ਉਸ ਦੇ ਦੋ ਸੇਵਾਦਾਰ ਵੀ ਉਸ ਦੇ ਨਾਲ ਸਨ। 23 ਜਦੋਂ ਗਧੀ ਨੇ ਦੇਖਿਆ ਕਿ ਯਹੋਵਾਹ ਦਾ ਦੂਤ ਆਪਣੇ ਹੱਥ ਵਿਚ ਤਲਵਾਰ ਲਈ ਰਾਹ ਵਿਚ ਖੜ੍ਹਾ ਸੀ, ਤਾਂ ਉਹ ਰਾਹ ਤੋਂ ਹਟ ਕੇ ਖੇਤ ਵੱਲ ਜਾਣ ਲੱਗ ਪਈ। ਪਰ ਬਿਲਾਮ ਗਧੀ ਨੂੰ ਕੁੱਟਣ ਲੱਗ ਪਿਆ ਤਾਂਕਿ ਉਹ ਰਾਹ ʼਤੇ ਵਾਪਸ ਮੁੜ ਜਾਵੇ। 24 ਫਿਰ ਯਹੋਵਾਹ ਦਾ ਦੂਤ ਅੰਗੂਰਾਂ ਦੇ ਦੋ ਬਾਗ਼ਾਂ ਵਿਚਕਾਰ ਤੰਗ ਰਾਹ ਵਿਚ ਖੜ੍ਹ ਗਿਆ ਅਤੇ ਰਾਹ ਦੇ ਦੋਵੇਂ ਪਾਸੇ ਪੱਥਰਾਂ ਦੀਆਂ ਕੰਧਾਂ ਸਨ। 25 ਜਦੋਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ, ਤਾਂ ਗਧੀ ਕੰਧ ਨਾਲ ਲੱਗ ਗਈ ਜਿਸ ਕਰਕੇ ਬਿਲਾਮ ਦਾ ਪੈਰ ਦੱਬ ਹੋ ਗਿਆ। ਉਸ ਨੇ ਗਧੀ ਨੂੰ ਦੁਬਾਰਾ ਕੁੱਟਣਾ ਸ਼ੁਰੂ ਕਰ ਦਿੱਤਾ।

26 ਫਿਰ ਯਹੋਵਾਹ ਦਾ ਦੂਤ ਅੱਗੇ ਵਧਿਆ ਅਤੇ ਇਕ ਤੰਗ ਜਗ੍ਹਾ ਖੜ੍ਹਾ ਹੋ ਗਿਆ ਜਿੱਥੋਂ ਸੱਜੇ-ਖੱਬੇ ਮੁੜਨ ਲਈ ਜਗ੍ਹਾ ਨਹੀਂ ਸੀ। 27 ਯਹੋਵਾਹ ਦੇ ਦੂਤ ਨੂੰ ਦੇਖ ਕੇ ਗਧੀ ਬੈਠ ਗਈ ਜਿਸ ਕਰਕੇ ਬਿਲਾਮ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਹ ਡੰਡੇ ਨਾਲ ਗਧੀ ਨੂੰ ਕੁੱਟਣ ਲੱਗ ਪਿਆ। 28 ਆਖ਼ਰਕਾਰ ਯਹੋਵਾਹ ਨੇ ਗਧੀ ਨੂੰ ਬੋਲਣ ਲਾ ਦਿੱਤਾ*+ ਅਤੇ ਗਧੀ ਨੇ ਬਿਲਾਮ ਨੂੰ ਕਿਹਾ: “ਮੈਂ ਤੇਰਾ ਕੀ ਵਿਗਾੜਿਆ ਜੋ ਤੂੰ ਮੈਨੂੰ ਤਿੰਨ ਵਾਰ ਕੁੱਟਿਆ?”+ 29 ਬਿਲਾਮ ਨੇ ਗਧੀ ਨੂੰ ਕਿਹਾ: “ਕਿਉਂਕਿ ਤੂੰ ਮੈਨੂੰ ਮੂਰਖ ਬਣਾਇਆ। ਜੇ ਮੇਰੇ ਹੱਥ ਵਿਚ ਤਲਵਾਰ ਹੁੰਦੀ, ਤਾਂ ਮੈਂ ਤੈਨੂੰ ਵੱਢ ਦੇਣਾ ਸੀ!” 30 ਫਿਰ ਗਧੀ ਨੇ ਬਿਲਾਮ ਨੂੰ ਕਿਹਾ: “ਕੀ ਮੈਂ ਤੇਰੀ ਗਧੀ ਨਹੀਂ ਜਿਸ ʼਤੇ ਤੂੰ ਸਾਰੀ ਉਮਰ ਅੱਜ ਤਕ ਸਵਾਰੀ ਕੀਤੀ ਹੈ? ਕੀ ਮੈਂ ਪਹਿਲਾਂ ਕਦੀ ਤੇਰੇ ਨਾਲ ਇੱਦਾਂ ਕੀਤਾ?” ਉਸ ਨੇ ਜਵਾਬ ਦਿੱਤਾ: “ਨਹੀਂ!” 31 ਫਿਰ ਯਹੋਵਾਹ ਨੇ ਬਿਲਾਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ+ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਹੱਥ ਵਿਚ ਤਲਵਾਰ ਲਈ ਰਾਹ ਵਿਚ ਖੜ੍ਹਾ ਦੇਖਿਆ। ਉਸ ਨੇ ਇਕਦਮ ਜ਼ਮੀਨ ʼਤੇ ਗੋਡੇ ਟੇਕ ਕੇ ਆਪਣਾ ਸਿਰ ਨਿਵਾਇਆ।

32 ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ: “ਤੂੰ ਗਧੀ ਨੂੰ ਤਿੰਨ ਵਾਰ ਕਿਉਂ ਕੁੱਟਿਆ? ਦੇਖ! ਮੈਂ ਆਪ ਤੈਨੂੰ ਰੋਕਣ ਆਇਆ ਹਾਂ ਕਿਉਂਕਿ ਤੂੰ ਮੇਰੀ ਇੱਛਾ ਤੋਂ ਉਲਟ ਚੱਲ ਰਿਹਾ ਹੈਂ।+ 33 ਮੈਨੂੰ ਦੇਖ ਕੇ ਗਧੀ ਨੇ ਤਿੰਨ ਵਾਰ ਮੇਰੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ।+ ਜੇ ਇਹ ਮੈਨੂੰ ਦੇਖ ਕੇ ਨਾ ਮੁੜੀ ਹੁੰਦੀ, ਤਾਂ ਮੈਂ ਹੁਣ ਤਕ ਤੈਨੂੰ ਜਾਨੋਂ ਮਾਰ ਦਿੱਤਾ ਹੁੰਦਾ ਅਤੇ ਗਧੀ ਨੂੰ ਜੀਉਂਦਾ ਛੱਡ ਦਿੱਤਾ ਹੁੰਦਾ।” 34 ਬਿਲਾਮ ਨੇ ਯਹੋਵਾਹ ਦੇ ਦੂਤ ਨੂੰ ਕਿਹਾ: “ਮੈਂ ਪਾਪ ਕੀਤਾ ਹੈ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਤੂੰ ਮੈਨੂੰ ਮਿਲਣ ਲਈ ਰਾਹ ਵਿਚ ਖੜ੍ਹਾ ਸੀ। ਜੇ ਤੇਰੀਆਂ ਨਜ਼ਰਾਂ ਵਿਚ ਮੇਰਾ ਉੱਥੇ ਜਾਣਾ ਗ਼ਲਤ ਹੈ, ਤਾਂ ਮੈਂ ਵਾਪਸ ਮੁੜ ਜਾਂਦਾ ਹਾਂ।” 35 ਪਰ ਯਹੋਵਾਹ ਦੇ ਦੂਤ ਨੇ ਬਿਲਾਮ ਨੂੰ ਕਿਹਾ: “ਇਨ੍ਹਾਂ ਆਦਮੀਆਂ ਨਾਲ ਚਲਾ ਜਾਹ, ਪਰ ਤੂੰ ਉਹੀ ਕਹੀਂ ਜੋ ਮੈਂ ਤੈਨੂੰ ਬੋਲਣ ਲਈ ਕਹਾਂਗਾ।” ਇਸ ਲਈ ਬਿਲਾਮ ਬਾਲਾਕ ਦੇ ਅਧਿਕਾਰੀਆਂ ਨਾਲ ਚਲਾ ਗਿਆ।

36 ਜਦੋਂ ਬਾਲਾਕ ਨੇ ਬਿਲਾਮ ਦੇ ਆਉਣ ਦੀ ਖ਼ਬਰ ਸੁਣੀ, ਤਾਂ ਉਹ ਉਸੇ ਵੇਲੇ ਉਸ ਨੂੰ ਮਿਲਣ ਮੋਆਬ ਦੇ ਉਸ ਸ਼ਹਿਰ ਗਿਆ ਜੋ ਮੋਆਬ ਦੇ ਇਲਾਕੇ ਦੀ ਸਰਹੱਦ ਉੱਤੇ ਅਰਨੋਨ ਘਾਟੀ ਦੇ ਸਿਰੇ ʼਤੇ ਹੈ। 37 ਬਾਲਾਕ ਨੇ ਬਿਲਾਮ ਨੂੰ ਕਿਹਾ: “ਤੂੰ ਮੇਰੇ ਬੁਲਾਉਣ ʼਤੇ ਪਹਿਲਾਂ ਆਇਆ ਕਿਉਂ ਨਹੀਂ? ਕੀ ਤੈਨੂੰ ਲੱਗਦਾ ਸੀ ਕਿ ਮੈਂ ਤੈਨੂੰ ਆਦਰ-ਮਾਣ ਨਹੀਂ ਦੇ ਸਕਦਾ?”+ 38 ਬਿਲਾਮ ਨੇ ਬਾਲਾਕ ਨੂੰ ਜਵਾਬ ਦਿੱਤਾ: “ਮੈਂ ਤੇਰੇ ਕੋਲ ਆ ਤਾਂ ਗਿਆ ਹਾਂ, ਪਰ ਤੈਨੂੰ ਕੀ ਲੱਗਦਾ ਕਿ ਮੈਨੂੰ ਆਪਣੀ ਮਰਜ਼ੀ ਨਾਲ ਕੁਝ ਬੋਲਣ ਦੀ ਇਜਾਜ਼ਤ ਹੋਵੇਗੀ? ਮੈਂ ਉਹੀ ਕਹਿ ਸਕਦਾ ਹਾਂ ਜੋ ਪਰਮੇਸ਼ੁਰ ਮੈਨੂੰ ਕਹੇਗਾ।”+

39 ਫਿਰ ਬਿਲਾਮ ਬਾਲਾਕ ਨਾਲ ਚਲਾ ਗਿਆ ਅਤੇ ਉਹ ਦੋਵੇਂ ਕਿਰਯਥ-ਹੁਸੋਥ ਆ ਗਏ। 40 ਉੱਥੇ ਬਾਲਾਕ ਨੇ ਬਲਦਾਂ ਅਤੇ ਭੇਡਾਂ ਦੀ ਬਲ਼ੀ ਦਿੱਤੀ ਅਤੇ ਇਨ੍ਹਾਂ ਦਾ ਕੁਝ ਮਾਸ ਬਿਲਾਮ ਤੇ ਅਧਿਕਾਰੀਆਂ ਨੂੰ ਦਿੱਤਾ ਜਿਹੜੇ ਉਸ ਨਾਲ ਸਨ। 41 ਸਵੇਰੇ ਬਾਲਾਕ ਬਿਲਾਮ ਨੂੰ ਬਾਮੋਥ-ਬਆਲ ਲੈ ਗਿਆ ਜਿੱਥੋਂ ਉਹ ਸਾਰੇ ਇਜ਼ਰਾਈਲੀਆਂ ਨੂੰ ਦੇਖ ਸਕਦਾ ਸੀ।+

23 ਫਿਰ ਬਿਲਾਮ ਨੇ ਬਾਲਾਕ ਨੂੰ ਕਿਹਾ: “ਇਸ ਜਗ੍ਹਾ ਮੇਰੇ ਲਈ ਸੱਤ ਵੇਦੀਆਂ ਬਣਾ+ ਅਤੇ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।” 2 ਬਾਲਾਕ ਨੇ ਤੁਰੰਤ ਉਸੇ ਤਰ੍ਹਾਂ ਕੀਤਾ ਜਿਵੇਂ ਬਿਲਾਮ ਨੇ ਕਿਹਾ ਸੀ। ਫਿਰ ਬਾਲਾਕ ਅਤੇ ਬਿਲਾਮ ਨੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ।+ 3 ਫਿਰ ਬਿਲਾਮ ਨੇ ਬਾਲਾਕ ਨੂੰ ਕਿਹਾ: “ਤੂੰ ਇੱਥੇ ਆਪਣੀ ਹੋਮ-ਬਲ਼ੀ ਕੋਲ ਰੁਕ ਅਤੇ ਮੈਂ ਜਾਂਦਾ ਹਾਂ, ਸ਼ਾਇਦ ਯਹੋਵਾਹ ਆ ਕੇ ਮੇਰੇ ਨਾਲ ਗੱਲ ਕਰੇ। ਉਹ ਜੋ ਵੀ ਮੈਨੂੰ ਕਹੇਗਾ, ਮੈਂ ਆ ਕੇ ਤੈਨੂੰ ਦੱਸਾਂਗਾ।” ਇਸ ਲਈ ਉਹ ਇਕ ਬੰਜਰ ਪਹਾੜੀ ʼਤੇ ਚਲਾ ਗਿਆ।

4 ਫਿਰ ਪਰਮੇਸ਼ੁਰ ਨੇ ਆ ਕੇ ਬਿਲਾਮ ਨਾਲ ਗੱਲ ਕੀਤੀ+ ਅਤੇ ਬਿਲਾਮ ਨੇ ਪਰਮੇਸ਼ੁਰ ਨੂੰ ਕਿਹਾ: “ਮੈਂ ਸੱਤ ਵੇਦੀਆਂ ਕਤਾਰਾਂ ਵਿਚ ਬਣਾਈਆਂ ਹਨ ਅਤੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ ਹੈ।” 5 ਯਹੋਵਾਹ ਨੇ ਬਿਲਾਮ ਦੇ ਮੂੰਹ ਵਿਚ ਆਪਣੀਆਂ ਗੱਲਾਂ ਪਾਈਆਂ ਅਤੇ ਕਿਹਾ:+ “ਬਾਲਾਕ ਕੋਲ ਵਾਪਸ ਜਾਹ ਅਤੇ ਤੂੰ ਉਸ ਨੂੰ ਇਹੀ ਗੱਲਾਂ ਦੱਸੀਂ।” 6 ਇਸ ਲਈ ਉਹ ਵਾਪਸ ਮੁੜ ਆਇਆ ਅਤੇ ਉਸ ਨੇ ਦੇਖਿਆ ਕਿ ਬਾਲਾਕ ਅਤੇ ਮੋਆਬ ਦੇ ਸਾਰੇ ਅਧਿਕਾਰੀ ਹੋਮ-ਬਲ਼ੀ ਕੋਲ ਖੜ੍ਹੇ ਸਨ। 7 ਫਿਰ ਉਸ ਨੇ ਇਹ ਸੰਦੇਸ਼ ਸੁਣਾਇਆ:+

“ਮੋਆਬ ਦਾ ਰਾਜਾ ਬਾਲਾਕ ਮੈਨੂੰ ਅਰਾਮ ਤੋਂ ਲਿਆਇਆ,+

ਉਹ ਮੈਨੂੰ ਪੂਰਬ ਦੇ ਪਹਾੜਾਂ ਤੋਂ ਲਿਆਇਆ।

‘ਉਸ ਨੇ ਮੈਨੂੰ ਕਿਹਾ: ਇੱਥੇ ਆ ਅਤੇ ਮੇਰੀ ਖ਼ਾਤਰ ਯਾਕੂਬ ਨੂੰ ਸਰਾਪ ਦੇ,

ਹਾਂ, ਆ ਕੇ ਇਜ਼ਰਾਈਲ ਨੂੰ ਬਦ-ਦੁਆ ਦੇ।’+

 8 ਮੈਂ ਉਨ੍ਹਾਂ ਲੋਕਾਂ ਨੂੰ ਸਰਾਪ ਕਿਵੇਂ ਦੇ ਸਕਦਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਰਾਪ ਨਹੀਂ ਦਿੱਤਾ?

ਮੈਂ ਉਨ੍ਹਾਂ ਲੋਕਾਂ ਨੂੰ ਬਦ-ਦੁਆ ਕਿਵੇਂ ਦੇ ਸਕਦਾਂ ਜਿਨ੍ਹਾਂ ਨੂੰ ਯਹੋਵਾਹ ਨੇ ਬਦ-ਦੁਆ ਨਹੀਂ ਦਿੱਤੀ?+

 9 ਮੈਂ ਚਟਾਨਾਂ ਦੀ ਚੋਟੀ ਤੋਂ ਉਨ੍ਹਾਂ ਨੂੰ ਦੇਖਦਾ ਹਾਂ,

ਮੈਂ ਪਹਾੜੀਆਂ ਉੱਤੋਂ ਉਨ੍ਹਾਂ ਨੂੰ ਦੇਖਦਾ ਹਾਂ।

ਇਹ ਕੌਮ ਇਕੱਲੀ ਰਹਿੰਦੀ ਹੈ;+

ਇਹ ਆਪਣੇ ਆਪ ਨੂੰ ਦੂਸਰੀਆਂ ਕੌਮਾਂ ਤੋਂ ਵੱਖਰੀ ਸਮਝਦੀ ਹੈ।+

10 ਯਾਕੂਬ ਦੀ ਔਲਾਦ ਨੂੰ ਕੌਣ ਗਿਣ ਸਕਦਾ ਹੈ+

ਜਿਨ੍ਹਾਂ ਦੀ ਗਿਣਤੀ ਧੂੜ ਦੇ ਕਿਣਕਿਆਂ ਜਿੰਨੀ ਹੈ?

ਜਾਂ ਇਜ਼ਰਾਈਲ ਦੇ ਚੌਥੇ ਹਿੱਸੇ ਨੂੰ ਵੀ ਕੌਣ ਗਿਣ ਸਕਦਾ ਹੈ?

ਕਾਸ਼! ਮੇਰੀ ਵੀ ਜਾਨ ਨੇਕ ਲੋਕਾਂ ਵਾਂਗ ਨਿਕਲੇ,

ਅਤੇ ਮੇਰਾ ਵੀ ਅੰਤ ਉਨ੍ਹਾਂ ਵਰਗਾ ਹੋਵੇ।”

11 ਫਿਰ ਬਾਲਾਕ ਨੇ ਬਿਲਾਮ ਨੂੰ ਕਿਹਾ: “ਤੂੰ ਮੇਰੇ ਨਾਲ ਇਹ ਕੀ ਕੀਤਾ? ਮੈਂ ਤੈਨੂੰ ਇੱਥੇ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਤਾਂ ਉਨ੍ਹਾਂ ਨੂੰ ਬਰਕਤ ਦੇ ਦਿੱਤੀ ਹੈ।”+ 12 ਉਸ ਨੇ ਜਵਾਬ ਦਿੱਤਾ: “ਮੈਂ ਤਾਂ ਉਹੀ ਕਹਿ ਸਕਦਾ ਹਾਂ ਜੋ ਯਹੋਵਾਹ ਨੇ ਮੈਨੂੰ ਬੋਲਣ ਲਈ ਕਿਹਾ ਹੈ।”+

13 ਬਾਲਾਕ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਨਾਲ ਇਕ ਹੋਰ ਜਗ੍ਹਾ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਦੇਖ ਸਕਦਾ ਹੈਂ। ਉਹ ਸਾਰੇ ਤੈਨੂੰ ਨਜ਼ਰ ਨਹੀਂ ਆਉਣਗੇ ਕਿਉਂਕਿ ਤੂੰ ਉਨ੍ਹਾਂ ਦੀ ਛਾਉਣੀ ਦਾ ਕੁਝ ਹੀ ਹਿੱਸਾ ਦੇਖ ਸਕੇਂਗਾ। ਤੂੰ ਉੱਥੋਂ ਮੇਰੀ ਖ਼ਾਤਰ ਉਨ੍ਹਾਂ ਲੋਕਾਂ ਨੂੰ ਸਰਾਪ ਦੇ।”+ 14 ਇਸ ਲਈ ਉਹ ਬਿਲਾਮ ਨੂੰ ਪਿਸਗਾਹ ਪਹਾੜ ਦੀ ਚੋਟੀ+ ʼਤੇ ਸੋਫੀਮ ਦੇ ਮੈਦਾਨ ਵਿਚ ਲੈ ਗਿਆ ਅਤੇ ਉੱਥੇ ਉਸ ਨੇ ਸੱਤ ਵੇਦੀਆਂ ਬਣਾਈਆਂ ਅਤੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ।+ 15 ਇਸ ਲਈ ਬਿਲਾਮ ਨੇ ਬਾਲਾਕ ਨੂੰ ਕਿਹਾ: “ਤੂੰ ਇੱਥੇ ਆਪਣੀ ਹੋਮ-ਬਲ਼ੀ ਕੋਲ ਰੁਕ ਅਤੇ ਮੈਂ ਉੱਥੇ ਜਾ ਕੇ ਪਰਮੇਸ਼ੁਰ ਨੂੰ ਮਿਲਦਾ ਹਾਂ।” 16 ਫਿਰ ਯਹੋਵਾਹ ਨੇ ਆ ਕੇ ਬਿਲਾਮ ਨਾਲ ਗੱਲ ਕੀਤੀ ਅਤੇ ਉਸ ਨੇ ਬਿਲਾਮ ਦੇ ਮੂੰਹ ਵਿਚ ਆਪਣੀਆਂ ਗੱਲਾਂ ਪਾਈਆਂ ਅਤੇ ਕਿਹਾ:+ “ਬਾਲਾਕ ਕੋਲ ਵਾਪਸ ਜਾਹ ਅਤੇ ਤੂੰ ਉਸ ਨੂੰ ਇਹੀ ਗੱਲਾਂ ਦੱਸੀਂ।” 17 ਇਸ ਲਈ ਉਹ ਬਾਲਾਕ ਕੋਲ ਵਾਪਸ ਮੁੜ ਗਿਆ ਅਤੇ ਉਸ ਨੇ ਦੇਖਿਆ ਕਿ ਬਾਲਾਕ ਹੋਮ-ਬਲ਼ੀ ਕੋਲ ਉਡੀਕ ਕਰ ਰਿਹਾ ਸੀ ਅਤੇ ਮੋਆਬ ਦੇ ਸਾਰੇ ਅਧਿਕਾਰੀ ਉਸ ਨਾਲ ਖੜ੍ਹੇ ਸਨ। ਬਾਲਾਕ ਨੇ ਉਸ ਨੂੰ ਪੁੱਛਿਆ: “ਯਹੋਵਾਹ ਨੇ ਕੀ ਕਿਹਾ ਹੈ?” 18 ਫਿਰ ਉਸ ਨੇ ਇਹ ਸੰਦੇਸ਼ ਸੁਣਾਇਆ:+

“ਹੇ ਬਾਲਾਕ, ਉੱਠ ਅਤੇ ਸੁਣ।

ਹੇ ਸਿੱਪੋਰ ਦੇ ਪੁੱਤਰ, ਮੇਰੀ ਗੱਲ ਸੁਣ।

19 ਪਰਮੇਸ਼ੁਰ ਕੋਈ ਇਨਸਾਨ ਨਹੀਂ ਕਿ ਉਹ ਝੂਠ ਬੋਲੇ,+

ਅਤੇ ਨਾ ਹੀ ਮਨੁੱਖ ਦਾ ਪੁੱਤਰ ਜਿਹੜਾ ਆਪਣਾ ਮਨ ਬਦਲ ਲਵੇ।*+

ਜਦੋਂ ਉਹ ਕੁਝ ਕਹਿੰਦਾ ਹੈ, ਤਾਂ ਕੀ ਉਹ ਨਹੀਂ ਕਰੇਗਾ?

ਜਦੋਂ ਉਹ ਕੋਈ ਵਾਅਦਾ ਕਰਦਾ ਹੈ, ਤਾਂ ਕੀ ਉਹ ਪੂਰਾ ਨਹੀਂ ਕਰੇਗਾ?+

20 ਦੇਖ! ਮੈਨੂੰ ਬਰਕਤ ਦੇਣ ਲਈ ਲਿਆਂਦਾ ਗਿਆ ਹੈ;

ਪਰਮੇਸ਼ੁਰ ਨੇ ਬਰਕਤ ਦੇ ਦਿੱਤੀ ਹੈ+ ਅਤੇ ਮੈਂ ਇਸ ਨੂੰ ਬਦਲ ਨਹੀਂ ਸਕਦਾ।+

21 ਉਹ ਯਾਕੂਬ ਦੇ ਖ਼ਿਲਾਫ਼ ਕੋਈ ਵੀ ਜਾਦੂ-ਟੂਣਾ ਬਰਦਾਸ਼ਤ ਨਹੀਂ ਕਰਦਾ,

ਅਤੇ ਇਜ਼ਰਾਈਲ ਲਈ ਕੋਈ ਵੀ ਮੁਸੀਬਤ ਖੜ੍ਹੀ ਨਹੀਂ ਹੋਣ ਦਿੰਦਾ।

ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਨਾਲ ਹੈ,+

ਉਹ ਉੱਚੀ ਆਵਾਜ਼ ਵਿਚ ਪਰਮੇਸ਼ੁਰ ਦੀ ਰਾਜੇ ਵਜੋਂ ਜੈ-ਜੈ ਕਾਰ ਕਰਦੇ ਹਨ।

22 ਪਰਮੇਸ਼ੁਰ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਹੈ।+

ਉਹ ਉਨ੍ਹਾਂ ਲਈ ਜੰਗਲੀ ਸਾਨ੍ਹ ਦੇ ਸਿੰਗਾਂ ਵਰਗਾ ਹੈ।+

23 ਯਾਕੂਬ ਦਾ ਨਾਸ਼ ਕਰਨ ਲਈ ਕੋਈ ਵੀ ਮੰਤਰ ਕੰਮ ਨਹੀਂ ਕਰੇਗਾ,+

ਅਤੇ ਨਾ ਹੀ ਇਜ਼ਰਾਈਲ ਦੇ ਖ਼ਿਲਾਫ਼ ਫਾਲ* ਪਾਉਣ ਦਾ ਕੋਈ ਫ਼ਾਇਦਾ ਹੋਵੇਗਾ।+

ਇਸ ਸਮੇਂ ਯਾਕੂਬ ਤੇ ਇਜ਼ਰਾਈਲ ਬਾਰੇ ਇਹ ਕਿਹਾ ਜਾ ਸਕਦਾ ਹੈ:

‘ਦੇਖੋ! ਪਰਮੇਸ਼ੁਰ ਨੇ ਉਨ੍ਹਾਂ ਲਈ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ!’

24 ਇਹ ਕੌਮ ਇਕ ਸ਼ੇਰ ਵਾਂਗ ਉੱਠੇਗੀ,

ਹਾਂ, ਇਹ ਇਕ ਸ਼ੇਰ ਵਾਂਗ ਖੜ੍ਹੀ ਹੋਵੇਗੀ।+

ਇਹ ਉਦੋਂ ਤਕ ਲੰਮੀ ਨਹੀਂ ਪਵੇਗੀ

ਜਦੋਂ ਤਕ ਇਹ ਆਪਣੇ ਸ਼ਿਕਾਰ ਨੂੰ ਖਾ ਨਹੀਂ ਲੈਂਦੀ

ਅਤੇ ਇਸ ਦਾ ਖ਼ੂਨ ਪੀ ਨਹੀਂ ਲੈਂਦੀ।”

25 ਫਿਰ ਬਾਲਾਕ ਨੇ ਬਿਲਾਮ ਨੂੰ ਕਿਹਾ: “ਜੇ ਤੂੰ ਉਨ੍ਹਾਂ ਨੂੰ ਸਰਾਪ ਨਹੀਂ ਦੇ ਸਕਦਾ, ਤਾਂ ਉਨ੍ਹਾਂ ਨੂੰ ਬਰਕਤ ਵੀ ਨਾ ਦੇ।” 26 ਬਿਲਾਮ ਨੇ ਬਾਲਾਕ ਨੂੰ ਜਵਾਬ ਦਿੱਤਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਮੈਂ ਉਹੀ ਕਰਾਂਗਾ ਜੋ ਯਹੋਵਾਹ ਮੈਨੂੰ ਕਹੇਗਾ?”+

27 ਬਾਲਾਕ ਨੇ ਬਿਲਾਮ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਨਾਲ ਇਕ ਹੋਰ ਜਗ੍ਹਾ ਚੱਲ। ਸ਼ਾਇਦ ਸੱਚੇ ਪਰਮੇਸ਼ੁਰ ਨੂੰ ਸਹੀ ਲੱਗੇ ਕਿ ਤੂੰ ਉੱਥੋਂ ਮੇਰੀ ਖ਼ਾਤਰ ਇਨ੍ਹਾਂ ਲੋਕਾਂ ਨੂੰ ਸਰਾਪ ਦੇਵੇਂ।”+ 28 ਇਸ ਲਈ ਬਾਲਾਕ ਬਿਲਾਮ ਨੂੰ ਪਿਓਰ ਪਹਾੜ ਦੀ ਚੋਟੀ ʼਤੇ ਲੈ ਗਿਆ ਜਿੱਥੋਂ ਯਸ਼ੀਮੋਨ* ਦਿਖਾਈ ਦਿੰਦਾ ਹੈ।+ 29 ਫਿਰ ਬਿਲਾਮ ਨੇ ਬਾਲਾਕ ਨੂੰ ਕਿਹਾ: “ਇਸ ਜਗ੍ਹਾ ਸੱਤ ਵੇਦੀਆਂ ਬਣਾ ਅਤੇ ਮੇਰੇ ਲਈ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।”+ 30 ਬਾਲਾਕ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਬਿਲਾਮ ਨੇ ਕਿਹਾ ਸੀ। ਫਿਰ ਉਸ ਨੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ।

24 ਜਦੋਂ ਬਿਲਾਮ ਨੇ ਦੇਖਿਆ ਕਿ ਇਜ਼ਰਾਈਲੀਆਂ ਨੂੰ ਬਰਕਤ ਦੇ ਕੇ ਯਹੋਵਾਹ ਨੂੰ ਖ਼ੁਸ਼ੀ ਹੋਈ,* ਤਾਂ ਉਸ ਨੇ ਉਨ੍ਹਾਂ ਨੂੰ ਨਾਸ਼ ਕਰਨ ਲਈ ਫਾਲ* ਪਾਉਣ ਦੀ ਦੁਬਾਰਾ ਕੋਸ਼ਿਸ਼ ਨਹੀਂ ਕੀਤੀ,+ ਸਗੋਂ ਉਹ ਉਜਾੜ ਵਿਚ ਚਲਾ ਗਿਆ। 2 ਜਦੋਂ ਬਿਲਾਮ ਨੇ ਆਪਣੀਆਂ ਨਜ਼ਰਾਂ ਚੁੱਕ ਕੇ ਦੇਖਿਆ ਕਿ ਇਜ਼ਰਾਈਲੀਆਂ ਨੇ ਆਪੋ-ਆਪਣੇ ਗੋਤ ਅਨੁਸਾਰ ਤੰਬੂ ਲਾਏ ਹੋਏ ਸਨ,+ ਤਾਂ ਪਰਮੇਸ਼ੁਰ ਦੀ ਸ਼ਕਤੀ ਉਸ ਉੱਤੇ ਆਈ।+ 3 ਫਿਰ ਉਸ ਨੇ ਇਹ ਸੰਦੇਸ਼ ਸੁਣਾਇਆ:+

“ਬਿਓਰ ਦੇ ਪੁੱਤਰ ਬਿਲਾਮ ਦਾ ਸੰਦੇਸ਼,

ਉਸ ਆਦਮੀ ਦਾ ਸੰਦੇਸ਼ ਜਿਸ ਦੀਆਂ ਅੱਖਾਂ ਖੋਲ੍ਹੀਆਂ ਗਈਆਂ ਹਨ,

 4 ਉਸ ਆਦਮੀ ਦਾ ਸੰਦੇਸ਼ ਜੋ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ,

ਜਿਸ ਨੇ ਸਰਬਸ਼ਕਤੀਮਾਨ ਵੱਲੋਂ ਦਰਸ਼ਣ ਦੇਖਿਆ

ਅਤੇ ਡਿਗਦੇ ਵੇਲੇ ਜਿਸ ਦੀਆਂ ਅੱਖਾਂ ਖੁੱਲ੍ਹੀਆਂ ਸਨ:+

 5 ਹੇ ਯਾਕੂਬ, ਤੇਰੇ ਤੰਬੂ ਕਿੰਨੇ ਹੀ ਸੁੰਦਰ ਹਨ,

ਹੇ ਇਜ਼ਰਾਈਲ, ਤੇਰੇ ਡੇਰੇ ਵੀ ਕਿੰਨੇ ਖ਼ੂਬਸੂਰਤ ਹਨ!+

 6 ਇਹ ਵਾਦੀਆਂ ਵਾਂਗ ਦੂਰ-ਦੂਰ ਤਕ ਫੈਲੇ ਹੋਏ ਹਨ,+

ਇਹ ਦਰਿਆ ਕੰਢੇ ਲੱਗੇ ਬਾਗ਼ਾਂ ਵਾਂਗ ਹਨ,

ਇਹ ਯਹੋਵਾਹ ਵੱਲੋਂ ਲਾਈ ਅਗਰ ਦੇ ਦਰਖ਼ਤਾਂ ਵਾਂਗ ਹਨ,

ਇਹ ਪਾਣੀਆਂ ਕੋਲ ਲਾਏ ਦਿਆਰ ਦੇ ਦਰਖ਼ਤਾਂ ਵਾਂਗ ਹਨ।

 7 ਪਾਣੀ ਉਸ ਦੀਆਂ ਦੋ ਚਮੜੇ ਦੀਆਂ ਮਸ਼ਕਾਂ ਵਿੱਚੋਂ ਟਪਕਦਾ ਰਹਿੰਦਾ ਹੈ,

ਉਸ ਦਾ ਬੀ* ਪਾਣੀਆਂ ਲਾਗੇ ਬੀਜਿਆ ਗਿਆ।+

ਉਸ ਦਾ ਰਾਜਾ+ ਵੀ ਅਗਾਗ ਨਾਲੋਂ ਤਾਕਤਵਰ ਹੋਵੇਗਾ,+

ਉਸ ਦੀ ਹਕੂਮਤ ਬੁਲੰਦ ਕੀਤੀ ਜਾਵੇਗੀ।+

 8 ਪਰਮੇਸ਼ੁਰ ਉਸ ਨੂੰ ਮਿਸਰ ਵਿੱਚੋਂ ਕੱਢ ਲਿਆਇਆ;

ਉਹ ਉਨ੍ਹਾਂ ਲਈ ਜੰਗਲੀ ਸਾਨ੍ਹ ਦੇ ਸਿੰਗਾਂ ਵਾਂਗ ਹੈ,

ਉਹ ਉਨ੍ਹਾਂ ʼਤੇ ਅਤਿਆਚਾਰ ਕਰਨ ਵਾਲੀਆਂ ਕੌਮਾਂ ਨੂੰ ਖਾ ਜਾਵੇਗਾ,+

ਅਤੇ ਉਨ੍ਹਾਂ ਦੀਆਂ ਹੱਡੀਆਂ ਚੱਬ ਲਵੇਗਾ ਅਤੇ ਆਪਣੇ ਤੀਰਾਂ ਨਾਲ ਉਨ੍ਹਾਂ ਨੂੰ ਮਾਰ ਸੁੱਟੇਗਾ।

 9 ਉਹ ਸ਼ੇਰ ਵਾਂਗ ਬੈਠ ਗਿਆ ਹੈ, ਉਹ ਸ਼ੇਰ ਵਾਂਗ ਲੰਮਾ ਪਿਆ ਹੈ,

ਕਿਸ ਵਿਚ ਇੰਨੀ ਹਿੰਮਤ ਹੈ ਕਿ ਉਹ ਇਸ ਸ਼ੇਰ ਨੂੰ ਛੇੜੇ?

ਜਿਹੜੇ ਤੈਨੂੰ ਬਰਕਤ ਦਿੰਦੇ ਹਨ, ਉਨ੍ਹਾਂ ਨੂੰ ਬਰਕਤ ਮਿਲਦੀ ਹੈ,

ਜਿਹੜੇ ਤੈਨੂੰ ਸਰਾਪ ਦਿੰਦੇ ਹਨ, ਉਨ੍ਹਾਂ ਨੂੰ ਸਰਾਪ ਮਿਲਦਾ ਹੈ।”+

10 ਫਿਰ ਬਾਲਾਕ ਬਿਲਾਮ ʼਤੇ ਭੜਕ ਉੱਠਿਆ। ਬਾਲਾਕ ਨੇ ਗੁੱਸੇ ਨਾਲ ਤਾੜੀਆਂ ਵਜਾਉਂਦੇ ਹੋਏ ਬਿਲਾਮ ਨੂੰ ਕਿਹਾ: “ਮੈਂ ਤੈਨੂੰ ਇੱਥੇ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ,+ ਪਰ ਤੂੰ ਤਾਂ ਉਨ੍ਹਾਂ ਨੂੰ ਤਿੰਨ ਵਾਰ ਬਰਕਤ ਦੇ ਦਿੱਤੀ। 11 ਹੁਣੇ ਆਪਣੇ ਘਰ ਵਾਪਸ ਚਲਾ ਜਾਹ। ਮੈਂ ਸੋਚਿਆ ਸੀ ਕਿ ਮੈਂ ਤੈਨੂੰ ਬਹੁਤ ਆਦਰ-ਮਾਣ ਬਖ਼ਸ਼ਾਂਗਾ।+ ਪਰ ਦੇਖ! ਯਹੋਵਾਹ ਨੇ ਤੈਨੂੰ ਆਦਰ-ਮਾਣ ਨਹੀਂ ਲੈਣ ਦਿੱਤਾ।”

12 ਬਿਲਾਮ ਨੇ ਬਾਲਾਕ ਨੂੰ ਜਵਾਬ ਦਿੱਤਾ: “ਮੈਂ ਤੇਰੇ ਭੇਜੇ ਹੋਏ ਬੰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ, 13 ‘ਜੇ ਬਾਲਾਕ ਸੋਨੇ-ਚਾਂਦੀ ਨਾਲ ਭਰਿਆ ਆਪਣਾ ਘਰ ਵੀ ਮੈਨੂੰ ਦੇ ਦੇਵੇ, ਤਾਂ ਵੀ ਮੈਂ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਆਪਣੀ ਮਰਜ਼ੀ* ਨਾਲ ਕੁਝ ਨਹੀਂ ਕਰਾਂਗਾ, ਚਾਹੇ ਉਹ ਛੋਟਾ ਜਿਹਾ ਕੰਮ ਹੋਵੇ ਜਾਂ ਵੱਡਾ। ਮੈਂ ਉਹੀ ਕਹਾਂਗਾ ਜੋ ਯਹੋਵਾਹ ਮੈਨੂੰ ਕਹੇਗਾ।’+ 14 ਹੁਣ ਮੈਂ ਆਪਣੇ ਲੋਕਾਂ ਕੋਲ ਜਾ ਰਿਹਾ ਹਾਂ। ਪਰ ਜਾਣ ਤੋਂ ਪਹਿਲਾਂ ਮੈਂ ਤੈਨੂੰ ਦੱਸਦਾ ਹਾਂ ਕਿ ਇਹ ਲੋਕ ਭਵਿੱਖ* ਵਿਚ ਤੇਰੇ ਲੋਕਾਂ ਨਾਲ ਕੀ ਕਰਨਗੇ।” 15 ਫਿਰ ਉਸ ਨੇ ਆਪਣਾ ਸੰਦੇਸ਼ ਸੁਣਾਇਆ:+

“ਬਿਓਰ ਦੇ ਪੁੱਤਰ ਬਿਲਾਮ ਦਾ ਸੰਦੇਸ਼,

ਉਸ ਆਦਮੀ ਦਾ ਸੰਦੇਸ਼ ਜਿਸ ਦੀਆਂ ਅੱਖਾਂ ਖੋਲ੍ਹੀਆਂ ਗਈਆਂ ਹਨ,+

16 ਉਸ ਆਦਮੀ ਦਾ ਸੰਦੇਸ਼ ਜੋ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ,

ਜਿਸ ਨੂੰ ਅੱਤ ਮਹਾਨ ਦਾ ਗਿਆਨ ਹੈ,

ਜਿਸ ਨੇ ਸਰਬਸ਼ਕਤੀਮਾਨ ਵੱਲੋਂ ਦਰਸ਼ਣ ਦੇਖਿਆ

ਜਦੋਂ ਡਿਗਦੇ ਵੇਲੇ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ:

17 ਮੈਂ ਉਸ ਨੂੰ ਦੇਖਾਂਗਾ, ਪਰ ਅਜੇ ਨਹੀਂ;

ਮੈਂ ਉਸ ਨੂੰ ਤੱਕਾਂਗਾ, ਪਰ ਛੇਤੀ ਨਹੀਂ,

ਯਾਕੂਬ ਤੋਂ ਇਕ ਤਾਰਾ+ ਨਿਕਲੇਗਾ,

ਅਤੇ ਇਜ਼ਰਾਈਲ ਤੋਂ ਇਕ ਰਾਜ-ਡੰਡਾ+ ਉੱਠੇਗਾ।+

ਉਹ ਜ਼ਰੂਰ ਮੋਆਬ ਦੇ ਸਿਰ* ਦੇ ਦੋ ਟੋਟੇ ਕਰ ਦੇਵੇਗਾ+

ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਭੰਨ ਸੁੱਟੇਗਾ।

18 ਜਦੋਂ ਇਜ਼ਰਾਈਲ ਦਲੇਰੀ ਦਿਖਾਵੇਗਾ,

ਤਾਂ ਉਹ ਅਦੋਮ ਉੱਤੇ ਕਬਜ਼ਾ ਕਰ ਲਵੇਗਾ,+

ਹਾਂ, ਸੇਈਰ+ ਆਪਣੇ ਦੁਸ਼ਮਣਾਂ ਦੇ ਕਬਜ਼ੇ ਹੇਠ ਆ ਜਾਵੇਗਾ।+

19 ਯਾਕੂਬ ਤੋਂ ਇਕ ਜਣਾ ਆਵੇਗਾ ਜਿਹੜਾ ਫਤਹਿ ਹਾਸਲ ਕਰਦਾ ਜਾਵੇਗਾ,+

ਅਤੇ ਸ਼ਹਿਰ ਵਿੱਚੋਂ ਬਚ ਕੇ ਭੱਜਣ ਵਾਲਿਆ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।”

20 ਜਦੋਂ ਉਸ ਨੇ ਅਮਾਲੇਕ ਨੂੰ ਦੇਖਿਆ, ਤਾਂ ਉਸ ਨੇ ਆਪਣਾ ਸੰਦੇਸ਼ ਜਾਰੀ ਰੱਖਿਆ:

“ਅਮਾਲੇਕ ਸਾਰੀਆਂ ਕੌਮਾਂ ਵਿੱਚੋਂ ਪਹਿਲਾ ਸੀ,+

ਪਰ ਆਖ਼ਰ ਵਿਚ ਉਸ ਦਾ ਨਾਸ਼ ਹੋ ਜਾਵੇਗਾ।”+

21 ਜਦੋਂ ਉਸ ਨੇ ਕੇਨੀਆਂ ਨੂੰ ਦੇਖਿਆ,+ ਤਾਂ ਉਸ ਨੇ ਆਪਣਾ ਸੰਦੇਸ਼ ਜਾਰੀ ਰੱਖਿਆ:

“ਤੇਰਾ ਵਸੇਬਾ ਮਜ਼ਬੂਤ ਚਟਾਨ ʼਤੇ ਹੈ ਅਤੇ ਇਸ ਨੂੰ ਕੋਈ ਖ਼ਤਰਾ ਨਹੀਂ ਹੈ।

22 ਪਰ ਇਕ ਜਣਾ ਕੇਨ ਨੂੰ ਸਾੜ ਸੁੱਟੇਗਾ।

ਉਹ ਦਿਨ ਦੂਰ ਨਹੀਂ ਜਦੋਂ ਅੱਸ਼ੂਰ ਤੈਨੂੰ ਬੰਦੀ ਬਣਾ ਕੇ ਲੈ ਜਾਵੇਗਾ।”

23 ਉਸ ਨੇ ਆਪਣਾ ਸੰਦੇਸ਼ ਜਾਰੀ ਰੱਖਿਆ:

“ਹਾਇ! ਜਦੋਂ ਪਰਮੇਸ਼ੁਰ ਅਜਿਹਾ ਕਰੇਗਾ, ਤਾਂ ਕੌਣ ਬਚੇਗਾ?

24 ਕਿੱਤੀਮ ਦੇ ਸਮੁੰਦਰੀ ਕੰਢੇ+ ਤੋਂ ਜਹਾਜ਼ ਆਉਣਗੇ,

ਅਤੇ ਉਹ ਅੱਸ਼ੂਰ ਨੂੰ ਕਸ਼ਟ ਦੇਣਗੇ,+

ਅਤੇ ਉਹ ਏਬਰ ਨੂੰ ਕਸ਼ਟ ਦੇਣਗੇ।

ਪਰ ਉਹ ਵੀ ਪੂਰੀ ਤਰ੍ਹਾਂ ਫਨਾਹ ਹੋ ਜਾਵੇਗਾ।”

25 ਫਿਰ ਬਿਲਾਮ+ ਆਪਣੀ ਜਗ੍ਹਾ ਵਾਪਸ ਮੁੜ ਗਿਆ ਅਤੇ ਬਾਲਾਕ ਆਪਣੇ ਰਾਹ ਚਲਾ ਗਿਆ।

25 ਜਦੋਂ ਇਜ਼ਰਾਈਲੀ ਸ਼ਿੱਟੀਮ ਵਿਚ ਰਹਿ ਰਹੇ ਸਨ,+ ਤਾਂ ਉਹ ਮੋਆਬ ਦੀਆਂ ਕੁੜੀਆਂ ਨਾਲ ਹਰਾਮਕਾਰੀ ਕਰਨ ਲੱਗ ਪਏ।+ 2 ਮੋਆਬੀ ਕੁੜੀਆਂ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਜਦੋਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਬਲ਼ੀਆਂ ਚੜ੍ਹਾਈਆਂ ਜਾਣ,+ ਤਾਂ ਉਹ ਵੀ ਉੱਥੇ ਆਉਣ। ਉਹ ਉੱਥੇ ਗਏ ਅਤੇ ਚੜ੍ਹਾਈਆਂ ਚੀਜ਼ਾਂ ਖਾਣ ਲੱਗੇ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਟੇਕਣ ਲੱਗੇ।+ 3 ਇਸ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਨਾਲ ਮਿਲ ਕੇ ਪਿਓਰ ਦੇ ਬਆਲ ਦੀ ਭਗਤੀ ਕਰਨ ਲੱਗੇ,*+ ਇਸ ਲਈ ਯਹੋਵਾਹ ਦਾ ਗੁੱਸਾ ਇਜ਼ਰਾਈਲੀਆਂ ਉੱਤੇ ਭੜਕ ਉੱਠਿਆ। 4 ਯਹੋਵਾਹ ਨੇ ਮੂਸਾ ਨੂੰ ਕਿਹਾ: “ਇਨ੍ਹਾਂ ਲੋਕਾਂ ਦੇ ਸਾਰੇ ਮੋਹਰੀਆਂ* ਨੂੰ ਫੜ ਕੇ ਮਾਰ ਦੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਧੁੱਪੇ* ਯਹੋਵਾਹ ਸਾਮ੍ਹਣੇ ਟੰਗ ਦੇ ਤਾਂਕਿ ਇਜ਼ਰਾਈਲੀਆਂ ਖ਼ਿਲਾਫ਼ ਯਹੋਵਾਹ ਦੇ ਗੁੱਸੇ ਦੀ ਅੱਗ ਬੁੱਝ ਜਾਵੇ।” 5 ਫਿਰ ਮੂਸਾ ਨੇ ਇਜ਼ਰਾਈਲੀਆਂ ਦੇ ਨਿਆਂਕਾਰਾਂ ਨੂੰ ਕਿਹਾ:+ “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਆਦਮੀਆਂ ਨੂੰ ਮਾਰ ਸੁੱਟੇ ਜਿਨ੍ਹਾਂ ਨੇ ਪਿਓਰ ਦੇ ਬਆਲ ਦੀ ਭਗਤੀ ਕੀਤੀ ਸੀ।”*+

6 ਪਰ ਉਸੇ ਵੇਲੇ ਇਕ ਇਜ਼ਰਾਈਲੀ ਆਦਮੀ ਇਕ ਮਿਦਿਆਨੀ ਕੁੜੀ ਨੂੰ ਮੂਸਾ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਦੀਆਂ ਨਜ਼ਰਾਂ ਸਾਮ੍ਹਣੇ ਛਾਉਣੀ ਵਿਚ ਲੈ ਆਇਆ+ ਜਦੋਂ ਉਹ ਸਾਰੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ। 7 ਜਦੋਂ ਪੁਜਾਰੀ ਹਾਰੂਨ ਦੇ ਪੋਤੇ ਅਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ+ ਨੇ ਇਹ ਦੇਖਿਆ, ਤਾਂ ਉਹ ਤੁਰੰਤ ਮੰਡਲੀ ਵਿੱਚੋਂ ਉੱਠਿਆ ਅਤੇ ਉਸ ਨੇ ਆਪਣੇ ਹੱਥ ਵਿਚ ਬਰਛਾ ਲਿਆ। 8 ਫਿਰ ਉਹ ਉਸ ਇਜ਼ਰਾਈਲੀ ਆਦਮੀ ਦੇ ਪਿੱਛੇ-ਪਿੱਛੇ ਤੰਬੂ ਵਿਚ ਗਿਆ ਅਤੇ ਬਰਛੇ ਨਾਲ ਉਸ ਆਦਮੀ ਅਤੇ ਉਸ ਕੁੜੀ ਦੇ ਢਿੱਡ* ਨੂੰ ਵਿੰਨ੍ਹ ਸੁੱਟਿਆ। ਇਸ ਤੋਂ ਬਾਅਦ ਇਜ਼ਰਾਈਲੀਆਂ ʼਤੇ ਆਇਆ ਕਹਿਰ ਰੁਕ ਗਿਆ।+ 9 ਇਸ ਕਹਿਰ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 24,000 ਸੀ।+

10 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 11 “ਪੁਜਾਰੀ ਹਾਰੂਨ ਦੇ ਪੋਤੇ ਅਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ+ ਨੇ ਇਜ਼ਰਾਈਲੀਆਂ ਖ਼ਿਲਾਫ਼ ਮੇਰੇ ਗੁੱਸੇ ਦੀ ਅੱਗ ਨੂੰ ਬੁਝਾਇਆ ਹੈ ਕਿਉਂਕਿ ਉਸ ਨੇ ਮੇਰੇ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ।+ ਇਸੇ ਕਰਕੇ ਮੈਂ ਇਜ਼ਰਾਈਲੀਆਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾਇਆ, ਚਾਹੇ ਕਿ ਮੈਂ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ 12 ਇਸ ਕਰਕੇ ਉਸ ਨੂੰ ਦੱਸ, ‘ਮੈਂ ਉਸ ਨਾਲ ਸ਼ਾਂਤੀ ਦਾ ਇਕਰਾਰ ਕਰਦਾ ਹਾਂ। 13 ਇਸ ਇਕਰਾਰ ਕਰਕੇ ਉਹ ਅਤੇ ਉਸ ਦੀ ਔਲਾਦ ਹਮੇਸ਼ਾ ਲਈ ਪੁਜਾਰੀਆਂ ਵਜੋਂ ਸੇਵਾ ਕਰੇਗੀ+ ਕਿਉਂਕਿ ਉਸ ਨੇ ਆਪਣੇ ਪਰਮੇਸ਼ੁਰ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਬਰਦਾਸ਼ਤ ਨਹੀਂ ਕੀਤੀ+ ਅਤੇ ਇਜ਼ਰਾਈਲ ਦੇ ਲੋਕਾਂ ਦੇ ਪਾਪ ਮਿਟਾਉਣ ਲਈ ਕਦਮ ਚੁੱਕਿਆ।’”

14 ਉਸ ਇਜ਼ਰਾਈਲੀ ਆਦਮੀ ਦਾ ਨਾਂ ਜ਼ਿਮਰੀ ਸੀ ਜਿਹੜਾ ਮਿਦਿਆਨੀ ਕੁੜੀ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨੀਆਂ ਦੇ ਘਰਾਣੇ ਦੇ ਮੁਖੀ ਸਾਲੂ ਦਾ ਪੁੱਤਰ ਸੀ। 15 ਜਿਹੜੀ ਮਿਦਿਆਨੀ ਕੁੜੀ ਮਾਰੀ ਗਈ ਸੀ, ਉਸ ਦਾ ਨਾਂ ਕਾਜ਼ਬੀ ਸੀ। ਉਹ ਸੂਰ+ ਦੀ ਧੀ ਸੀ ਜਿਹੜਾ ਮਿਦਿਆਨ ਵਿਚ ਆਪਣੇ ਪਿਤਾ ਦੇ ਘਰਾਣੇ+ ਦਾ ਮੁਖੀ ਸੀ।

16 ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਕਿਹਾ: 17 “ਮਿਦਿਆਨੀਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕਰ ਦਿਓ+ 18 ਕਿਉਂਕਿ ਉਨ੍ਹਾਂ ਨੇ ਚਲਾਕੀ ਨਾਲ ਪਿਓਰ ਦੇ ਸੰਬੰਧ ਵਿਚ ਤੁਹਾਡੇ ਤੋਂ ਪਾਪ ਕਰਾ ਕੇ ਤੁਹਾਡੇ ਉੱਤੇ ਕਹਿਰ ਲਿਆਂਦਾ+ ਅਤੇ ਮਿਦਿਆਨ ਦੇ ਇਕ ਮੁਖੀ ਦੀ ਧੀ ਕਾਜ਼ਬੀ ਨੂੰ ਇਸਤੇਮਾਲ ਕਰ ਕੇ ਤੁਹਾਨੂੰ ਪਾਪ ਵਿਚ ਫਸਾਇਆ। ਉਸ ਕੁੜੀ ਨੂੰ ਉਸ ਦਿਨ ਜਾਨੋਂ ਮਾਰ ਦਿੱਤਾ ਗਿਆ ਸੀ+ ਜਦੋਂ ਪਿਓਰ ਦੇ ਸੰਬੰਧ ਵਿਚ ਤੁਹਾਡੇ ਉੱਤੇ ਕਹਿਰ ਵਰ੍ਹਿਆ ਸੀ।”+

26 ਕਹਿਰ ਤੋਂ ਬਾਅਦ+ ਯਹੋਵਾਹ ਨੇ ਮੂਸਾ ਅਤੇ ਪੁਜਾਰੀ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਕਿਹਾ: 2 “ਇਜ਼ਰਾਈਲੀਆਂ ਦੀ ਪੂਰੀ ਮੰਡਲੀ ਵਿਚ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਹਨ, ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਗਿਣਤੀ ਕਰੋ।”+ 3 ਇਸ ਲਈ ਯਰੀਹੋ+ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ+ ਵਿਚ ਮੂਸਾ ਅਤੇ ਪੁਜਾਰੀ ਅਲਆਜ਼ਾਰ+ ਨੇ ਲੋਕਾਂ ਨੂੰ ਕਿਹਾ: 4 “ਉਨ੍ਹਾਂ ਸਾਰਿਆਂ ਦੀ ਗਿਣਤੀ ਕਰੋ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਹੈ।”+

ਇਹ ਇਜ਼ਰਾਈਲ ਦੇ ਪੁੱਤਰਾਂ ਦੀ ਸੂਚੀ ਹੈ ਜਿਹੜੇ ਮਿਸਰ ਵਿੱਚੋਂ ਨਿਕਲ ਕੇ ਆਏ ਸਨ: 5 ਇਜ਼ਰਾਈਲ ਦਾ ਜੇਠਾ ਰਊਬੇਨ;+ ਉਸ ਦੇ ਪੁੱਤਰ+ ਸਨ: ਹਾਨੋਕ ਤੋਂ ਹਾਨੋਕੀਆਂ ਦਾ ਪਰਿਵਾਰ; ਪੱਲੂ ਤੋਂ ਪੱਲੂਆਂ ਦਾ ਪਰਿਵਾਰ; 6 ਹਸਰੋਨ ਤੋਂ ਹਸਰੋਨੀਆਂ ਦਾ ਪਰਿਵਾਰ; ਕਰਮੀ ਤੋਂ ਕਰਮੀਆਂ ਦਾ ਪਰਿਵਾਰ। 7 ਇਹ ਰਊਬੇਨੀਆਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 43,730 ਸੀ।+

8 ਅਲੀਆਬ ਪੱਲੂ ਦਾ ਪੁੱਤਰ ਸੀ। 9 ਅਲੀਆਬ ਦੇ ਪੁੱਤਰ ਸਨ ਨਮੂਏਲ, ਦਾਥਾਨ ਅਤੇ ਅਬੀਰਾਮ। ਦਾਥਾਨ ਅਤੇ ਅਬੀਰਾਮ ਮੰਡਲੀ ਦੇ ਚੁਣੇ ਹੋਏ ਅਧਿਕਾਰੀ ਸਨ ਅਤੇ ਉਨ੍ਹਾਂ ਨੇ ਕੋਰਹ ਦੀ ਟੋਲੀ+ ਨਾਲ ਰਲ਼ ਕੇ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬਗਾਵਤ ਕੀਤੀ ਸੀ।+ ਹਾਂ, ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਸੀ।+

10 ਫਿਰ ਧਰਤੀ ਪਾਟ ਗਈ ਸੀ* ਅਤੇ ਉਨ੍ਹਾਂ ਨੂੰ ਨਿਗਲ਼ ਗਈ ਸੀ। ਕੋਰਹ ਅਤੇ ਉਸ ਦੇ 250 ਸਾਥੀਆਂ ਨੂੰ ਅੱਗ ਨੇ ਭਸਮ ਕਰ ਦਿੱਤਾ ਸੀ।+ ਉਨ੍ਹਾਂ ਨਾਲ ਜੋ ਹੋਇਆ, ਉਹ ਸਾਰਿਆਂ ਲਈ ਇਕ ਚੇਤਾਵਨੀ ਸੀ।+ 11 ਪਰ ਕੋਰਹ ਦੇ ਪੁੱਤਰ ਨਹੀਂ ਮਰੇ।+

12 ਸ਼ਿਮਓਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਨਮੂਏਲ ਤੋਂ ਨਮੂਏਲੀਆਂ ਦਾ ਪਰਿਵਾਰ; ਯਾਮੀਨ ਤੋਂ ਯਾਮੀਨੀਆਂ ਦਾ ਪਰਿਵਾਰ; ਯਾਕੀਨ ਤੋਂ ਯਾਕੀਨੀਆਂ ਦਾ ਪਰਿਵਾਰ; 13 ਜ਼ਰਾਹ ਤੋਂ ਜ਼ਰਾਹੀਆਂ ਦਾ ਪਰਿਵਾਰ; ਸ਼ਾਊਲ ਤੋਂ ਸ਼ਾਊਲੀਆਂ ਦਾ ਪਰਿਵਾਰ। 14 ਇਹ ਸ਼ਿਮਓਨੀਆਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 22,200 ਸੀ।+

15 ਗਾਦ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸਫੋਨ ਤੋਂ ਸਫੋਨੀਆਂ ਦਾ ਪਰਿਵਾਰ; ਹੱਗੀ ਤੋਂ ਹੱਗੀਆਂ ਦਾ ਪਰਿਵਾਰ; ਸ਼ੂਨੀ ਤੋਂ ਸ਼ੂਨੀਆਂ ਦਾ ਪਰਿਵਾਰ; 16 ਆਜ਼ਨੀ ਤੋਂ ਆਜ਼ਨੀਆਂ ਦਾ ਪਰਿਵਾਰ; ਏਰੀ ਤੋਂ ਏਰੀਆਂ ਦਾ ਪਰਿਵਾਰ; 17 ਅਰੋਦ ਤੋਂ ਅਰੋਦੀਆਂ ਦਾ ਪਰਿਵਾਰ; ਅਰਏਲੀ ਤੋਂ ਅਰਏਲੀਆਂ ਦਾ ਪਰਿਵਾਰ। 18 ਇਹ ਗਾਦ ਦੇ ਪੁੱਤਰਾਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 40,500 ਸੀ।+

19 ਯਹੂਦਾਹ ਦੇ ਪੁੱਤਰ+ ਸਨ ਏਰ ਅਤੇ ਓਨਾਨ।+ ਪਰ ਏਰ ਅਤੇ ਓਨਾਨ ਦੀ ਕਨਾਨ ਵਿਚ ਮੌਤ ਹੋ ਗਈ ਸੀ।+ 20 ਯਹੂਦਾਹ ਦੇ ਪੁੱਤਰ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸ਼ੇਲਾਹ+ ਤੋਂ ਸ਼ੇਲਾਹੀਆਂ ਦਾ ਪਰਿਵਾਰ; ਪਰਸ+ ਤੋਂ ਪਰਸੀਆਂ ਦਾ ਪਰਿਵਾਰ; ਜ਼ਰਾਹ+ ਤੋਂ ਜ਼ਰਾਹੀਆਂ ਦਾ ਪਰਿਵਾਰ। 21 ਪਰਸ ਦੇ ਪੁੱਤਰ ਸਨ: ਹਸਰੋਨ+ ਤੋਂ ਹਸਰੋਨੀਆਂ ਦਾ ਪਰਿਵਾਰ; ਹਾਮੂਲ+ ਤੋਂ ਹਾਮੂਲੀਆਂ ਦਾ ਪਰਿਵਾਰ। 22 ਇਹ ਯਹੂਦਾਹ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 76,500 ਸੀ।+

23 ਯਿਸਾਕਾਰ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਤੋਲਾ+ ਤੋਂ ਤੋਲੀਆਂ ਦਾ ਪਰਿਵਾਰ; ਪੁੱਵਾਹ ਤੋਂ ਪੂਨੀਆਂ ਦਾ ਪਰਿਵਾਰ; 24 ਯਾਸ਼ੂਬ ਤੋਂ ਯਾਸ਼ੂਬੀਆਂ ਦਾ ਪਰਿਵਾਰ; ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਪਰਿਵਾਰ। 25 ਇਹ ਯਿਸਾਕਾਰ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 64,300 ਸੀ।+

26 ਜ਼ਬੂਲੁਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸਿਰੇਦ ਤੋਂ ਸਿਰੇਦੀਆਂ ਦਾ ਪਰਿਵਾਰ; ਏਲੋਨ ਤੋਂ ਏਲੋਨੀਆਂ ਦਾ ਪਰਿਵਾਰ; ਯਹਲਏਲ ਤੋਂ ਯਹਲਏਲੀਆਂ ਦਾ ਪਰਿਵਾਰ। 27 ਇਹ ਜ਼ਬੂਲੁਨੀਆਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 60,500 ਸੀ।+

28 ਯੂਸੁਫ਼ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਮਨੱਸ਼ਹ ਅਤੇ ਇਫ਼ਰਾਈਮ।+ 29 ਮਨੱਸ਼ਹ ਦੇ ਪੁੱਤਰ+ ਸਨ: ਮਾਕੀਰ+ ਤੋਂ ਮਾਕੀਰੀਆਂ ਦਾ ਪਰਿਵਾਰ। ਮਾਕੀਰ ਤੋਂ ਗਿਲਆਦ+ ਪੈਦਾ ਹੋਇਆ। ਗਿਲਆਦ ਤੋਂ ਗਿਲਆਦੀਆਂ ਦਾ ਪਰਿਵਾਰ। 30 ਗਿਲਆਦ ਦੇ ਪੁੱਤਰ ਸਨ: ਈਅਜ਼ਰ ਤੋਂ ਈਅਜ਼ਰੀਆਂ ਦਾ ਪਰਿਵਾਰ; ਹੇਲਕ ਤੋਂ ਹੇਲਕੀਆਂ ਦਾ ਪਰਿਵਾਰ; 31 ਅਸਰੀਏਲ ਤੋਂ ਅਸਰੀਏਲੀਆਂ ਦਾ ਪਰਿਵਾਰ; ਸ਼ਕਮ ਤੋਂ ਸ਼ਕਮੀਆਂ ਦਾ ਪਰਿਵਾਰ; 32 ਸ਼ਮੀਦਾ ਤੋਂ ਸ਼ਮੀਦਾਈਆਂ ਦਾ ਪਰਿਵਾਰ; ਹੇਫਰ ਤੋਂ ਹੇਫਰੀਆਂ ਦਾ ਪਰਿਵਾਰ। 33 ਸਲਾਫਹਾਦ ਦੇ ਕੋਈ ਪੁੱਤਰ ਨਹੀਂ ਸੀ, ਸਿਰਫ਼ ਧੀਆਂ ਸਨ+ ਜਿਨ੍ਹਾਂ ਦੇ ਨਾਂ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।+ 34 ਇਹ ਮਨੱਸ਼ਹ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 52,700 ਸੀ।+

35 ਇਫ਼ਰਾਈਮ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸ਼ੂਥਲਾਹ+ ਤੋਂ ਸ਼ੂਥਲਾਹੀਆਂ ਦਾ ਪਰਿਵਾਰ; ਬਕਰ ਤੋਂ ਬਕਰੀਆਂ ਦਾ ਪਰਿਵਾਰ; ਤਹਨ ਤੋਂ ਤਹਨੀਆਂ ਦਾ ਪਰਿਵਾਰ। 36 ਸ਼ੂਥਲਾਹ ਦੇ ਪੁੱਤਰ ਸਨ: ਏਰਾਨ ਤੋਂ ਏਰਾਨੀਆਂ ਦਾ ਪਰਿਵਾਰ। 37 ਇਹ ਇਫ਼ਰਾਈਮ ਦੇ ਪੁੱਤਰਾਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 32,500 ਸੀ।+ ਇਹ ਯੂਸੁਫ਼ ਦੇ ਪੁੱਤਰ ਆਪੋ-ਆਪਣੇ ਪਰਿਵਾਰਾਂ ਅਨੁਸਾਰ ਸਨ।

38 ਬਿਨਯਾਮੀਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਬੇਲਾ+ ਤੋਂ ਬੇਲੀਆਂ ਦਾ ਪਰਿਵਾਰ; ਅਸ਼ਬੇਲ ਤੋਂ ਅਸ਼ਬੇਲੀਆਂ ਦਾ ਪਰਿਵਾਰ; ਅਹੀਰਾਮ ਤੋਂ ਅਹੀਰਾਮੀਆਂ ਦਾ ਪਰਿਵਾਰ; 39 ਸ਼ਫੂਫਾਮ ਤੋਂ ਸ਼ਫੂਫਾਮੀਆਂ ਦਾ ਪਰਿਵਾਰ; ਹੂਫਾਮ ਤੋਂ ਹੂਫਾਮੀਆਂ ਦਾ ਪਰਿਵਾਰ। 40 ਬੇਲਾ ਦੇ ਪੁੱਤਰ ਸਨ ਅਰਦ ਅਤੇ ਨਾਮਾਨ:+ ਅਰਦ ਤੋਂ ਅਰਦੀਆਂ ਦਾ ਪਰਿਵਾਰ; ਨਾਮਾਨ ਤੋਂ ਨਾਮਾਨੀਆਂ ਦਾ ਪਰਿਵਾਰ। 41 ਇਹ ਬਿਨਯਾਮੀਨ ਦੇ ਪੁੱਤਰਾਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 45,600 ਸੀ।+

42 ਦਾਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸ਼ੂਹਾਮ ਤੋਂ ਸ਼ੂਹਾਮੀਆਂ ਦਾ ਪਰਿਵਾਰ। ਇਹ ਦਾਨ ਦੇ ਪੁੱਤਰਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਬਣਾਈ ਗਈ ਹੈ। 43 ਇਹ ਸ਼ੂਹਾਮੀਆਂ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 64,400 ਸੀ।+

44 ਆਸ਼ੇਰ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਯਿਮਨਾਹ ਤੋਂ ਯਿਮਨਾਹੀਆਂ ਦਾ ਪਰਿਵਾਰ; ਯਿਸ਼ਵੀ ਤੋਂ ਯਿਸ਼ਵੀਆਂ ਦਾ ਪਰਿਵਾਰ; ਬਰੀਆਹ ਤੋਂ ਬਰੀਆਈਆਂ ਦਾ ਪਰਿਵਾਰ; 45 ਬਰੀਆਹ ਦੇ ਪੁੱਤਰ ਸਨ: ਹੇਬਰ ਤੋਂ ਹੇਬਰੀਆਂ ਦਾ ਪਰਿਵਾਰ; ਮਲਕੀਏਲ ਤੋਂ ਮਲਕੀਏਲੀਆਂ ਦਾ ਪਰਿਵਾਰ। 46 ਆਸ਼ੇਰ ਦੀ ਧੀ ਦਾ ਨਾਂ ਸਰਹ ਸੀ। 47 ਇਹ ਆਸ਼ੇਰ ਦੇ ਪਰਿਵਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 53,400 ਸੀ।+

48 ਨਫ਼ਤਾਲੀ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਯਹਸਏਲ ਤੋਂ ਯਹਸਏਲੀਆਂ ਦਾ ਪਰਿਵਾਰ; ਗੂਨੀ ਤੋਂ ਗੂਨੀਆਂ ਦਾ ਪਰਿਵਾਰ; 49 ਯੇਸਰ ਤੋਂ ਯੇਸਰੀਆਂ ਦਾ ਪਰਿਵਾਰ; ਸ਼ਿਲੇਮ ਤੋਂ ਸ਼ਿਲੇਮੀਆਂ ਦਾ ਪਰਿਵਾਰ। 50 ਇਹ ਨਫ਼ਤਾਲੀ ਦੇ ਪਰਿਵਾਰ ਆਪਣੇ ਪਰਿਵਾਰਾਂ ਅਨੁਸਾਰ ਸਨ ਅਤੇ ਇਨ੍ਹਾਂ ਪਰਿਵਾਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਕੁੱਲ ਗਿਣਤੀ 45,400 ਸੀ।+

51 ਜਿਨ੍ਹਾਂ ਇਜ਼ਰਾਈਲੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ, ਉਨ੍ਹਾਂ ਦੀ ਕੁੱਲ ਗਿਣਤੀ 6,01,730 ਸੀ।+

52 ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਕਿਹਾ: 53 “ਇਨ੍ਹਾਂ ਸਾਰਿਆਂ ਨੂੰ ਨਾਵਾਂ ਦੀ ਇਸ ਸੂਚੀ ਅਨੁਸਾਰ ਦੇਸ਼ ਵਿਚ ਵਿਰਾਸਤ ਵਜੋਂ ਜ਼ਮੀਨ ਦਿੱਤੀ ਜਾਵੇ।+ 54 ਵੱਡੇ ਸਮੂਹਾਂ ਨੂੰ ਜ਼ਿਆਦਾ ਜ਼ਮੀਨ ਦਿੱਤੀ ਜਾਵੇ ਅਤੇ ਛੋਟੇ ਸਮੂਹਾਂ ਨੂੰ ਘੱਟ ਜ਼ਮੀਨ ਦਿੱਤੀ ਜਾਵੇ।+ ਹਰ ਸਮੂਹ ਨੂੰ ਸੂਚੀ ਵਿਚ ਦਰਜ ਲੋਕਾਂ ਦੀ ਗਿਣਤੀ ਮੁਤਾਬਕ ਹੀ ਜ਼ਮੀਨ ਵਿਰਾਸਤ ਵਿਚ ਦਿੱਤੀ ਜਾਵੇ। 55 ਜ਼ਮੀਨ ਦੀ ਵੰਡ ਗੁਣੇ ਪਾ ਕੇ ਕੀਤੀ ਜਾਵੇ।+ ਹਰੇਕ ਨੂੰ ਆਪੋ-ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਨਾਂ ਆਈ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ। 56 ਵੱਡੇ ਅਤੇ ਛੋਟੇ ਸਮੂਹਾਂ ਨੂੰ ਗੁਣੇ ਪਾ ਕੇ ਵਿਰਾਸਤ ਦਾ ਹਿੱਸਾ ਦਿੱਤਾ ਜਾਵੇਗਾ।”

57 ਜਿਨ੍ਹਾਂ ਲੇਵੀਆਂ+ ਦੇ ਨਾਂ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਸੂਚੀ ਵਿਚ ਦਰਜ ਕੀਤੇ ਗਏ ਸਨ, ਉਹ ਇਹ ਹਨ: ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਪਰਿਵਾਰ; ਕਹਾਥ+ ਤੋਂ ਕਹਾਥੀਆਂ ਦਾ ਪਰਿਵਾਰ; ਮਰਾਰੀ ਤੋਂ ਮਰਾਰੀਆਂ ਦਾ ਪਰਿਵਾਰ। 58 ਇਹ ਲੇਵੀਆਂ ਦੇ ਪਰਿਵਾਰ ਸਨ: ਲਿਬਨੀਆਂ ਦਾ ਪਰਿਵਾਰ,+ ਹਬਰੋਨੀਆਂ ਦਾ ਪਰਿਵਾਰ,+ ਮਹਲੀਆਂ ਦਾ ਪਰਿਵਾਰ,+ ਮੂਸ਼ੀਆਂ ਦਾ ਪਰਿਵਾਰ,+ ਕੋਰਹੀਆਂ ਦਾ ਪਰਿਵਾਰ।+

ਕਹਾਥ ਤੋਂ ਅਮਰਾਮ ਪੈਦਾ ਹੋਇਆ।+ 59 ਅਮਰਾਮ ਦੀ ਪਤਨੀ ਦਾ ਨਾਂ ਯੋਕਬਦ ਸੀ+ ਜੋ ਲੇਵੀ ਦੇ ਗੋਤ ਵਿੱਚੋਂ ਸੀ ਅਤੇ ਮਿਸਰ ਵਿਚ ਪੈਦਾ ਹੋਈ ਸੀ। ਉਸ ਨੇ ਅਮਰਾਮ ਦੇ ਬੱਚਿਆਂ ਹਾਰੂਨ, ਮੂਸਾ ਅਤੇ ਉਨ੍ਹਾਂ ਦੀ ਭੈਣ ਮਿਰੀਅਮ ਨੂੰ ਜਨਮ ਦਿੱਤਾ।+ 60 ਫਿਰ ਹਾਰੂਨ ਤੋਂ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਪੈਦਾ ਹੋਏ।+ 61 ਪਰ ਨਾਦਾਬ ਅਤੇ ਅਬੀਹੂ ਮਰ ਗਏ ਕਿਉਂਕਿ ਉਨ੍ਹਾਂ ਨੇ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਯਹੋਵਾਹ ਅੱਗੇ ਧੂਪ ਧੁਖਾਈ ਸੀ।+

62 ਜਿਨ੍ਹਾਂ ਲੇਵੀ ਆਦਮੀਆਂ ਅਤੇ ਮੁੰਡਿਆਂ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਸੀ, ਉਨ੍ਹਾਂ ਦੀ ਕੁੱਲ ਗਿਣਤੀ 23,000 ਸੀ।+ ਉਨ੍ਹਾਂ ਦੇ ਨਾਂ ਹੋਰ ਇਜ਼ਰਾਈਲੀਆਂ ਦੀ ਸੂਚੀ ਵਿਚ ਦਰਜ ਨਹੀਂ ਕੀਤੇ ਗਏ ਸਨ+ ਕਿਉਂਕਿ ਉਨ੍ਹਾਂ ਨੂੰ ਇਜ਼ਰਾਈਲੀਆਂ ਵਿਚ ਕੋਈ ਵਿਰਾਸਤ ਨਹੀਂ ਮਿਲਣੀ ਸੀ।+

63 ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ ਉਨ੍ਹਾਂ ਸਾਰੇ ਇਜ਼ਰਾਈਲੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ। 64 ਪਰ ਇਸ ਸੂਚੀ ਵਿਚ ਉਨ੍ਹਾਂ ਆਦਮੀਆਂ ਵਿੱਚੋਂ ਕਿਸੇ ਦਾ ਵੀ ਨਾਂ ਨਹੀਂ ਸੀ ਜਿਨ੍ਹਾਂ ਦੀ ਗਿਣਤੀ ਸੀਨਈ ਦੀ ਉਜਾੜ ਵਿਚ ਮੂਸਾ ਤੇ ਪੁਜਾਰੀ ਹਾਰੂਨ ਨੇ ਕੀਤੀ ਸੀ+ 65 ਕਿਉਂਕਿ ਯਹੋਵਾਹ ਨੇ ਉਨ੍ਹਾਂ ਆਦਮੀਆਂ ਬਾਰੇ ਕਿਹਾ ਸੀ: “ਉਹ ਜ਼ਰੂਰ ਉਜਾੜ ਵਿਚ ਮਰ ਜਾਣਗੇ।”+ ਇਸ ਲਈ ਉਨ੍ਹਾਂ ਵਿੱਚੋਂ ਯਫੁੰਨਾਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਸਿਵਾਇ ਹੋਰ ਕੋਈ ਆਦਮੀ ਜੀਉਂਦਾ ਨਹੀਂ ਬਚਿਆ ਸੀ।+

27 ਸਲਾਫਹਾਦ ਹੇਫਰ ਦਾ ਪੁੱਤਰ ਸੀ, ਹੇਫਰ ਗਿਲਆਦ ਦਾ ਪੁੱਤਰ ਸੀ, ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਇਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪਰਿਵਾਰਾਂ ਵਿੱਚੋਂ ਸਨ। ਸਲਾਫਹਾਦ ਦੀਆਂ ਧੀਆਂ+ ਦੇ ਨਾਂ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। 2 ਉਹ ਕੁੜੀਆਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆ ਕੇ ਮੂਸਾ, ਪੁਜਾਰੀ ਅਲਆਜ਼ਾਰ, ਮੁਖੀਆਂ+ ਅਤੇ ਸਾਰੀ ਮੰਡਲੀ ਸਾਮ੍ਹਣੇ ਖੜ੍ਹੀਆਂ ਹੋ ਗਈਆਂ। ਉਨ੍ਹਾਂ ਨੇ ਕਿਹਾ: 3 “ਉਜਾੜ ਵਿਚ ਸਾਡੇ ਪਿਤਾ ਦੀ ਮੌਤ ਹੋ ਗਈ ਸੀ, ਪਰ ਉਹ ਕੋਰਹ ਅਤੇ ਉਸ ਦੇ ਸਾਥੀਆਂ ਦੀ ਟੋਲੀ ਵਿਚ ਸ਼ਾਮਲ ਨਹੀਂ ਹੋਇਆ ਸੀ ਜਿਨ੍ਹਾਂ ਨੇ ਇਕੱਠੇ ਹੋ ਕੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਸੀ,+ ਸਗੋਂ ਉਹ ਆਪਣੇ ਪਾਪ ਕਰਕੇ ਮਰਿਆ ਅਤੇ ਉਸ ਦੇ ਕੋਈ ਪੁੱਤਰ ਨਹੀਂ ਸੀ। 4 ਕੀ ਸਾਡੇ ਪਿਤਾ ਦਾ ਨਾਂ ਉਸ ਦੇ ਖ਼ਾਨਦਾਨ ਵਿੱਚੋਂ ਇਸ ਕਰਕੇ ਮਿਟ ਜਾਵੇ ਕਿਉਂਕਿ ਉਸ ਦੇ ਕੋਈ ਪੁੱਤਰ ਨਹੀਂ ਸੀ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਵਿਰਾਸਤ ਦਿੱਤੀ ਜਾਵੇ।” 5 ਇਸ ਲਈ ਮੂਸਾ ਨੇ ਉਨ੍ਹਾਂ ਦਾ ਮਸਲਾ ਯਹੋਵਾਹ ਸਾਮ੍ਹਣੇ ਪੇਸ਼ ਕੀਤਾ।+

6 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 7 “ਸਲਾਫਹਾਦ ਦੀਆਂ ਧੀਆਂ ਸਹੀ ਕਹਿੰਦੀਆਂ ਹਨ। ਤੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਉਨ੍ਹਾਂ ਨੂੰ ਵੀ ਜ਼ਰੂਰ ਵਿਰਾਸਤ ਦੇ। ਸਲਾਫਹਾਦ ਦੀ ਵਿਰਾਸਤ ਉਨ੍ਹਾਂ ਦੇ ਨਾਂ ਕਰ ਦਿੱਤੀ ਜਾਵੇ।+ 8 ਇਜ਼ਰਾਈਲੀਆਂ ਨੂੰ ਕਹਿ, ‘ਜੇ ਕਿਸੇ ਆਦਮੀ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦੇ ਕੋਈ ਪੁੱਤਰ ਨਹੀਂ ਹੈ, ਤਾਂ ਤੁਸੀਂ ਉਸ ਦੀ ਵਿਰਾਸਤ ਉਸ ਦੀ ਧੀ ਨੂੰ ਦਿਓ। 9 ਜੇ ਉਸ ਦੀ ਕੋਈ ਧੀ ਨਹੀਂ ਹੈ, ਤਾਂ ਤੁਸੀਂ ਉਸ ਦੀ ਵਿਰਾਸਤ ਉਸ ਦੇ ਭਰਾਵਾਂ ਨੂੰ ਦਿਓ। 10 ਜੇ ਉਸ ਦਾ ਕੋਈ ਭਰਾ ਨਹੀਂ ਹੈ, ਤਾਂ ਤੁਸੀਂ ਉਸ ਦੀ ਵਿਰਾਸਤ ਉਸ ਦੇ ਪਿਤਾ ਦੇ ਭਰਾਵਾਂ ਨੂੰ ਦਿਓ। 11 ਜੇ ਉਸ ਆਦਮੀ ਦੇ ਪਿਤਾ ਦਾ ਕੋਈ ਭਰਾ ਨਹੀਂ ਹੈ, ਤਾਂ ਤੁਸੀਂ ਉਸ ਦੀ ਵਿਰਾਸਤ ਉਸ ਦੇ ਸਭ ਤੋਂ ਕਰੀਬੀ ਰਿਸ਼ਤੇਦਾਰ ਨੂੰ ਦਿਓ ਜਿਸ ਨਾਲ ਉਸ ਦਾ ਖ਼ੂਨ ਦਾ ਰਿਸ਼ਤਾ ਹੈ। ਉਹ ਉਸ ਵਿਰਾਸਤ ਦਾ ਮਾਲਕ ਹੋਵੇਗਾ। ਇਹ ਫ਼ੈਸਲਾ ਇਜ਼ਰਾਈਲੀਆਂ ਲਈ ਇਕ ਕਾਨੂੰਨ ਹੋਵੇਗਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਹੈ।’”

12 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਇਸ ਅਬਾਰੀਮ ਪਹਾੜ ʼਤੇ ਜਾਹ+ ਅਤੇ ਉੱਥੋਂ ਉਹ ਦੇਸ਼ ਦੇਖ ਜੋ ਮੈਂ ਇਜ਼ਰਾਈਲੀਆਂ ਨੂੰ ਦਿਆਂਗਾ।+ 13 ਉਹ ਦੇਸ਼ ਦੇਖ ਲੈਣ ਤੋਂ ਬਾਅਦ ਤੂੰ ਆਪਣੇ ਭਰਾ ਹਾਰੂਨ ਵਾਂਗ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ*+ 14 ਕਿਉਂਕਿ ਜਦੋਂ ਸਿਨ ਦੀ ਉਜਾੜ ਵਿਚ ਮੰਡਲੀ ਨੇ ਮੇਰੇ ਨਾਲ ਝਗੜਾ ਕੀਤਾ ਸੀ, ਤਾਂ ਤੁਸੀਂ ਦੋਵਾਂ ਨੇ ਮਰੀਬਾਹ ਦੇ ਪਾਣੀਆਂ ਦੇ ਸੰਬੰਧ ਵਿਚ ਮੇਰੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਨ੍ਹਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ (ਮਰੀਬਾਹ ਦੇ ਪਾਣੀ+ ਸਿਨ ਦੀ ਉਜਾੜ+ ਵਿਚ ਕਾਦੇਸ਼+ ਵਿਚ ਹਨ।)”

15 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: 16 “ਹੇ ਯਹੋਵਾਹ, ਸਾਰੇ ਇਨਸਾਨਾਂ ਨੂੰ ਜ਼ਿੰਦਗੀ ਦੇਣ ਵਾਲੇ ਪਰਮੇਸ਼ੁਰ, ਇਕ ਆਦਮੀ ਨੂੰ ਮੰਡਲੀ ਉੱਤੇ ਨਿਯੁਕਤ ਕਰ 17 ਜਿਹੜਾ ਹਰ ਮਾਮਲੇ ਵਿਚ ਉਨ੍ਹਾਂ ਦੀ ਅਗਵਾਈ ਕਰੇ ਅਤੇ ਹਰ ਗੱਲ ਵਿਚ ਉਨ੍ਹਾਂ ਨੂੰ ਰਾਹ ਦਿਖਾਵੇ ਤਾਂਕਿ ਯਹੋਵਾਹ ਦੀ ਮੰਡਲੀ ਦਾ ਹਾਲ ਉਨ੍ਹਾਂ ਭੇਡਾਂ ਵਰਗਾ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।” 18 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਨੂਨ ਦੇ ਪੁੱਤਰ ਯਹੋਸ਼ੁਆ ਨੂੰ ਲੈ ਜਿਸ ਦੇ ਮਨ ਦਾ ਸੁਭਾਅ ਵੱਖਰਾ ਹੈ। ਉਸ ਉੱਤੇ ਆਪਣਾ ਹੱਥ ਰੱਖ।+ 19 ਫਿਰ ਉਸ ਨੂੰ ਪੁਜਾਰੀ ਅਲਆਜ਼ਾਰ ਅਤੇ ਸਾਰੀ ਮੰਡਲੀ ਦੇ ਸਾਮ੍ਹਣੇ ਖੜ੍ਹਾ ਕਰ ਅਤੇ ਸਾਰਿਆਂ ਸਾਮ੍ਹਣੇ ਉਸ ਨੂੰ ਆਗੂ ਨਿਯੁਕਤ ਕਰ।+ 20 ਤੂੰ ਉਸ ਨੂੰ ਆਪਣਾ ਕੁਝ ਅਧਿਕਾਰ* ਦੇ+ ਤਾਂਕਿ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਸ ਦਾ ਕਹਿਣਾ ਮੰਨੇ।+ 21 ਜਦੋਂ ਯਹੋਸ਼ੁਆ ਨੇ ਕੋਈ ਫ਼ੈਸਲਾ ਕਰਨਾ ਹੋਵੇ, ਤਾਂ ਉਹ ਪੁਜਾਰੀ ਅਲਆਜ਼ਾਰ ਸਾਮ੍ਹਣੇ ਖੜ੍ਹਾ ਹੋਵੇ ਅਤੇ ਪੁਜਾਰੀ ਅਲਆਜ਼ਾਰ ਊਰੀਮ ਦੀ ਮਦਦ ਨਾਲ ਉਸ ਲਈ ਯਹੋਵਾਹ ਤੋਂ ਸੇਧ ਮੰਗੇਗਾ।+ ਫਿਰ ਉਹ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਸ ਸੇਧ ਮੁਤਾਬਕ ਚੱਲੇ।”

22 ਫਿਰ ਮੂਸਾ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ। ਉਸ ਨੇ ਯਹੋਸ਼ੁਆ ਨੂੰ ਲੈ ਕੇ ਪੁਜਾਰੀ ਅਲਆਜ਼ਾਰ ਅਤੇ ਸਾਰੀ ਮੰਡਲੀ ਸਾਮ੍ਹਣੇ ਖੜ੍ਹਾ ਕੀਤਾ 23 ਅਤੇ ਮੂਸਾ ਨੇ ਯਹੋਸ਼ੁਆ ਉੱਤੇ ਆਪਣੇ ਹੱਥ ਰੱਖੇ ਅਤੇ ਉਸ ਨੂੰ ਆਗੂ ਨਿਯੁਕਤ ਕੀਤਾ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਦੱਸਿਆ ਸੀ।+

28 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਇਜ਼ਰਾਈਲੀਆਂ ਨੂੰ ਹੁਕਮ ਦੇ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਧਿਆਨ ਰੱਖੋ ਕਿ ਮਿਥੇ ਹੋਏ ਸਮਿਆਂ ʼਤੇ ਮੇਰੇ ਲਈ ਚੜ੍ਹਾਵਾ ਚੜ੍ਹਾਇਆ ਜਾਵੇ ਜੋ ਮੇਰਾ ਭੋਜਨ ਹੈ।+ ਤੁਸੀਂ ਇਹ ਚੜ੍ਹਾਵੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਨ੍ਹਾਂ ਦੀ ਖ਼ੁਸ਼ਬੂ ਤੋਂ ਮੈਨੂੰ ਖ਼ੁਸ਼ੀ ਹੋਵੇਗੀ।’

3 “ਉਨ੍ਹਾਂ ਨੂੰ ਕਹਿ, ‘ਤੁਸੀਂ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਇਹ ਚੜ੍ਹਾਵਾ ਚੜ੍ਹਾਓ: ਤੁਸੀਂ ਰੋਜ਼ ਹੋਮ-ਬਲ਼ੀ ਵਜੋਂ ਇਕ-ਇਕ ਸਾਲ ਦੇ ਦੋ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 4 ਤੁਸੀਂ ਇਕ ਲੇਲਾ ਸਵੇਰ ਨੂੰ ਅਤੇ ਦੂਸਰਾ ਲੇਲਾ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਚੜ੍ਹਾਓ।+ 5 ਇਸ ਦੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਇਕ ਏਫਾ* ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਇਕ-ਚੌਥਾਈ ਹੀਨ* ਜ਼ੈਤੂਨ ਦਾ ਸ਼ੁੱਧ ਤੇਲ ਮਿਲਿਆ ਹੋਵੇ।+ 6 ਇਹ ਹੋਮ-ਬਲ਼ੀ ਰੋਜ਼+ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। ਇਹ ਬਲ਼ੀ ਚੜ੍ਹਾਉਣ ਦਾ ਨਿਯਮ ਸੀਨਈ ਪਹਾੜ ʼਤੇ ਦਿੱਤਾ ਗਿਆ ਸੀ। 7 ਤੁਸੀਂ ਹਰ ਲੇਲੇ ਦੇ ਨਾਲ ਇਕ-ਚੌਥਾਈ ਹੀਨ ਪੀਣ ਦੀ ਭੇਟ ਚੜ੍ਹਾਓ।+ ਇਹ ਪੀਣ ਦੀ ਭੇਟ* ਯਹੋਵਾਹ ਅੱਗੇ ਪਵਿੱਤਰ ਜਗ੍ਹਾ ʼਤੇ ਡੋਲ੍ਹ ਦਿਓ। 8 ਅਤੇ ਤੁਸੀਂ ਦੂਸਰਾ ਲੇਲਾ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਚੜ੍ਹਾਓ। ਸਵੇਰ ਵਾਂਗ ਸ਼ਾਮ ਨੂੰ ਵੀ ਦੂਸਰੇ ਲੇਲੇ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਵੇ। ਇਹ ਚੜ੍ਹਾਵਾ ਅੱਗ ਵਿਚ ਸਾੜ ਕੇ ਚੜ੍ਹਾਇਆ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ।+

9 “‘ਪਰ ਸਬਤ ਦੇ ਦਿਨ+ ਤੁਸੀਂ ਇਕ-ਇਕ ਸਾਲ ਦੇ ਦੋ ਹੋਰ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ। ਇਨ੍ਹਾਂ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਵਜੋਂ ਦੋ-ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ ਪੀਣ ਦੀ ਭੇਟ ਵੀ ਚੜ੍ਹਾਓ। 10 ਹਰ ਰੋਜ਼ ਜੋ ਹੋਮ-ਬਲ਼ੀ ਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਸ ਤੋਂ ਇਲਾਵਾ ਸਬਤ ਦੇ ਦਿਨ ਇਹ ਹੋਮ-ਬਲ਼ੀ ਚੜ੍ਹਾਈ ਜਾਵੇ।+

11 “‘ਹਰ ਮਹੀਨੇ* ਦੇ ਪਹਿਲੇ ਦਿਨ ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 12 ਹਰ ਬਲਦ ਦੇ ਨਾਲ ਅਨਾਜ ਦੇ ਚੜ੍ਹਾਵੇ+ ਵਜੋਂ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। ਨਾਲੇ ਭੇਡੂ+ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ 13 ਅਤੇ ਹਰ ਲੇਲੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। ਇਹ ਸਭ ਕੁਝ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 14 ਨਾਲੇ ਹਰ ਬਲਦ ਦੇ ਨਾਲ ਪੀਣ ਦੀ ਭੇਟ ਵਜੋਂ ਅੱਧਾ ਹੀਨ ਦਾਖਰਸ+ ਅਤੇ ਭੇਡੂ ਨਾਲ ਇਕ-ਤਿਹਾਈ ਦਾਖਰਸ+ ਅਤੇ ਹਰ ਲੇਲੇ ਨਾਲ ਇਕ-ਚੌਥਾਈ ਹੀਨ ਦਾਖਰਸ ਚੜ੍ਹਾਓ।+ ਸਾਲ ਦੇ ਹਰ ਮਹੀਨੇ ਇਹ ਹੋਮ-ਬਲ਼ੀ ਚੜ੍ਹਾਈ ਜਾਵੇ। 15 ਨਾਲੇ ਹਰ ਰੋਜ਼ ਚੜ੍ਹਾਈ ਜਾਂਦੀ ਹੋਮ-ਬਲ਼ੀ ਅਤੇ ਪੀਣ ਦੀ ਭੇਟ ਤੋਂ ਇਲਾਵਾ ਇਕ ਮੇਮਣਾ ਪਾਪ-ਬਲ਼ੀ ਵਜੋਂ ਯਹੋਵਾਹ ਅੱਗੇ ਚੜ੍ਹਾਓ।

16 “‘ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ ਯਹੋਵਾਹ ਲਈ ਪਸਾਹ ਮਨਾਇਆ ਜਾਵੇ।+ 17 ਅਤੇ ਇਸ ਮਹੀਨੇ ਦੀ 15 ਤਾਰੀਖ਼ ਨੂੰ ਤਿਉਹਾਰ ਮਨਾਇਆ ਜਾਵੇ। ਸੱਤ ਦਿਨਾਂ ਤਕ ਬੇਖਮੀਰੀ ਰੋਟੀ ਖਾਧੀ ਜਾਵੇ।+ 18 ਤੁਸੀਂ ਤਿਉਹਾਰ ਦੇ ਪਹਿਲੇ ਦਿਨ ਪਵਿੱਤਰ ਸਭਾ ਰੱਖੋ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ। 19 ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਹ ਸਭ ਕੁਝ ਅੱਗ ਵਿਚ ਸਾੜ ਕੇ ਚੜ੍ਹਾਇਆ ਜਾਵੇ। 20 ਤੁਸੀਂ ਹਰ ਬਲਦ ਦੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ।+ ਨਾਲੇ ਭੇਡੂ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। 21 ਤੁਸੀਂ ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ 22 ਅਤੇ ਆਪਣੇ ਪਾਪ ਮਿਟਾਉਣ ਲਈ ਇਕ ਬੱਕਰਾ ਪਾਪ-ਬਲ਼ੀ ਵਜੋਂ ਚੜ੍ਹਾਓ। 23 ਹਰ ਰੋਜ਼ ਸਵੇਰੇ ਚੜ੍ਹਾਈ ਜਾਂਦੀ ਹੋਮ-ਬਲ਼ੀ ਤੋਂ ਇਲਾਵਾ ਤੁਸੀਂ ਇਹ ਚੜ੍ਹਾਵੇ ਵੀ ਚੜ੍ਹਾਓ। 24 ਤੁਸੀਂ ਸੱਤਾਂ ਦਿਨਾਂ ਦੌਰਾਨ ਹਰ ਰੋਜ਼ ਇਹ ਚੜ੍ਹਾਵੇ ਭੋਜਨ* ਦੇ ਤੌਰ ਤੇ ਇਸੇ ਤਰ੍ਹਾਂ ਚੜ੍ਹਾਓ। ਇਹ ਚੜ੍ਹਾਵੇ ਹਰ ਰੋਜ਼ ਚੜ੍ਹਾਈ ਜਾਂਦੀ ਹੋਮ-ਬਲ਼ੀ ਅਤੇ ਪੀਣ ਦੀ ਭੇਟ ਦੇ ਨਾਲ ਚੜ੍ਹਾਏ ਜਾਣ। ਇਹ ਸਭ ਕੁਝ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਇਆ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 25 ਤੁਸੀਂ ਸੱਤਵੇਂ ਦਿਨ ਪਵਿੱਤਰ ਸਭਾ ਰੱਖੋ।+ ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ।+

26 “‘ਜਦੋਂ ਤੁਸੀਂ ਪੱਕੇ ਹੋਏ ਪਹਿਲੇ ਫਲਾਂ ਦੇ ਤਿਉਹਾਰ+ ਯਾਨੀ ਵਾਢੀ ਦੇ ਤਿਉਹਾਰ+ ʼਤੇ ਯਹੋਵਾਹ ਅੱਗੇ ਨਵੇਂ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ,+ ਤਾਂ ਤੁਸੀਂ ਉਸ ਦਿਨ ਪਵਿੱਤਰ ਸਭਾ ਰੱਖੋ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ।+ 27 ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 28 ਅਤੇ ਅਨਾਜ ਦੇ ਚੜ੍ਹਾਵੇ ਵਜੋਂ ਹਰ ਬਲਦ ਨਾਲ ਤਿੰਨ ਓਮਰ* ਮੈਦਾ ਅਤੇ ਭੇਡੂ ਨਾਲ ਦੋ ਓਮਰ* ਮੈਦਾ ਅਤੇ 29 ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਇਆ ਜਾਵੇ। 30 ਨਾਲੇ ਤੁਸੀਂ ਆਪਣੇ ਪਾਪ ਮਿਟਾਉਣ ਲਈ ਇਕ ਮੇਮਣਾ ਚੜ੍ਹਾਓ।+ 31 ਤੁਸੀਂ ਹਰ ਰੋਜ਼ ਚੜ੍ਹਾਈ ਜਾਂਦੀ ਹੋਮ-ਬਲ਼ੀ, ਅਨਾਜ ਦੇ ਚੜ੍ਹਾਵੇ ਅਤੇ ਪੀਣ ਦੀ ਭੇਟ ਤੋਂ ਇਲਾਵਾ ਇਹ ਚੜ੍ਹਾਵੇ ਵੀ ਚੜ੍ਹਾਓ। ਹੋਮ-ਬਲ਼ੀ ਦੇ ਜਾਨਵਰਾਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ।+

29 “‘ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੁਸੀਂ ਪਵਿੱਤਰ ਸਭਾ ਰੱਖੋ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ।+ ਉਸ ਦਿਨ ਤੁਰ੍ਹੀਆਂ ਵਜਾਈਆਂ ਜਾਣ।+ 2 ਤੁਸੀਂ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਇਕ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ। ਇਸ ਹੋਮ-ਬਲ਼ੀ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 3 ਨਾਲੇ ਅਨਾਜ ਦੇ ਚੜ੍ਹਾਵੇ ਵਜੋਂ ਬਲਦ ਦੇ ਨਾਲ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। ਅਤੇ ਭੇਡੂ ਨਾਲ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ 4 ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। 5 ਨਾਲੇ ਆਪਣੇ ਪਾਪ ਮਿਟਾਉਣ ਲਈ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। 6 ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ ਅਤੇ ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ,+ ਉਨ੍ਹਾਂ ਤੋਂ ਇਲਾਵਾ ਇਹ ਸਾਰੇ ਚੜ੍ਹਾਵੇ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਨ੍ਹਾਂ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ।

7 “‘ਫਿਰ ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਪਵਿੱਤਰ ਸਭਾ ਰੱਖੋ+ ਅਤੇ ਆਪਣੇ ਆਪ ਨੂੰ ਕਸ਼ਟ* ਦਿਓ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ।+ 8 ਅਤੇ ਤੁਸੀਂ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਇਕ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਸ ਹੋਮ-ਬਲ਼ੀ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 9 ਨਾਲੇ ਅਨਾਜ ਦੇ ਚੜ੍ਹਾਵੇ ਵਜੋਂ ਬਲਦ ਦੇ ਨਾਲ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ ਭੇਡੂ ਨਾਲ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ 10 ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। 11 ਨਾਲੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਪਾਪ ਮਿਟਾਉਣ ਲਈ ਜੋ ਪਾਪ-ਬਲ਼ੀ+ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ ਅਤੇ ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।

12 “‘ਫਿਰ ਸੱਤਵੇਂ ਮਹੀਨੇ ਦੀ 15 ਤਾਰੀਖ਼ ਨੂੰ ਤੁਸੀਂ ਪਵਿੱਤਰ ਸਭਾ ਰੱਖੋ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ। ਤੁਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਸੱਤ ਦਿਨਾਂ ਤਕ ਤਿਉਹਾਰ ਮਨਾਓ।+ 13 ਤੁਸੀਂ ਯਹੋਵਾਹ ਅੱਗੇ ਹੋਮ-ਬਲ਼ੀ+ ਵਜੋਂ 13 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਸ ਹੋਮ-ਬਲ਼ੀ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 14 ਨਾਲੇ ਅਨਾਜ ਦੇ ਚੜ੍ਹਾਵੇ ਵਜੋਂ 13 ਬਲਦਾਂ ਵਿੱਚੋਂ ਹਰ ਬਲਦ ਦੇ ਨਾਲ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ ਹਰ ਭੇਡੂ ਨਾਲ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ 15 ਅਤੇ 14 ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। 16 ਨਾਲੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+

17 “‘ਤਿਉਹਾਰ ਦੇ ਦੂਸਰੇ ਦਿਨ 12 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 18 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 19 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+

20 “‘ਤਿਉਹਾਰ ਦੇ ਤੀਸਰੇ ਦਿਨ 11 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 21 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 22 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+

23 “‘ਤਿਉਹਾਰ ਦੇ ਚੌਥੇ ਦਿਨ 10 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 24 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 25 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+

26 “‘ਤਿਉਹਾਰ ਦੇ ਪੰਜਵੇਂ ਦਿਨ 9 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 27 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 28 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+

29 “‘ਤਿਉਹਾਰ ਦੇ ਛੇਵੇਂ ਦਿਨ 8 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 30 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 31 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+

32 “‘ਤਿਉਹਾਰ ਦੇ ਸੱਤਵੇਂ ਦਿਨ 7 ਬਲਦ, 2 ਭੇਡੂ ਅਤੇ ਇਕ-ਇਕ ਸਾਲ ਦੇ 14 ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 33 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 34 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+

35 “‘ਅੱਠਵੇਂ ਦਿਨ ਤੁਸੀਂ ਖ਼ਾਸ ਸਭਾ ਰੱਖੋ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ।+ 36 ਤੁਸੀਂ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਇਕ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਤੁਸੀਂ ਇਹ ਹੋਮ-ਬਲ਼ੀ ਉਸ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 37 ਨਾਲੇ ਬਲਦਾਂ, ਭੇਡੂਆਂ ਅਤੇ ਲੇਲਿਆਂ ਦੀ ਗਿਣਤੀ ਅਨੁਸਾਰ ਉਨ੍ਹਾਂ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਜਾਣ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ। 38 ਅਤੇ ਪਾਪ-ਬਲ਼ੀ ਵਜੋਂ ਇਕ ਮੇਮਣਾ ਚੜ੍ਹਾਓ। ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।+

39 “‘ਤੁਸੀਂ ਮਿਥੇ ਹੋਏ ਸਮੇਂ ਤੇ ਮਨਾਏ ਜਾਂਦੇ ਤਿਉਹਾਰਾਂ ʼਤੇ+ ਇਹ ਚੜ੍ਹਾਵੇ ਯਹੋਵਾਹ ਨੂੰ ਚੜ੍ਹਾਓ। ਤੁਸੀਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ+ ਜਾਂ ਇੱਛਾ-ਬਲ਼ੀਆਂ+ ਵਜੋਂ ਜੋ ਹੋਮ-ਬਲ਼ੀਆਂ,+ ਅਨਾਜ ਦੇ ਚੜ੍ਹਾਵੇ,+ ਪੀਣ ਦੀਆਂ ਭੇਟਾਂ+ ਅਤੇ ਸ਼ਾਂਤੀ-ਬਲ਼ੀਆਂ+ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਇਲਾਵਾ ਇਹ ਚੜ੍ਹਾਵੇ ਚੜ੍ਹਾਓ।’” 40 ਯਹੋਵਾਹ ਨੇ ਮੂਸਾ ਨੂੰ ਚੜ੍ਹਾਵਿਆਂ ਬਾਰੇ ਜੋ ਵੀ ਹੁਕਮ ਦਿੱਤੇ ਸਨ, ਉਹ ਸਾਰੇ ਉਸ ਨੇ ਇਜ਼ਰਾਈਲੀਆਂ ਨੂੰ ਦੱਸੇ।

30 ਫਿਰ ਮੂਸਾ ਨੇ ਇਜ਼ਰਾਈਲ ਦੇ ਗੋਤਾਂ ਦੇ ਮੁਖੀਆਂ+ ਨਾਲ ਗੱਲ ਕਰਦੇ ਹੋਏ ਕਿਹਾ: “ਯਹੋਵਾਹ ਨੇ ਇਹ ਹੁਕਮ ਦਿੱਤਾ ਹੈ: 2 ਜੇ ਕੋਈ ਆਦਮੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦਾ ਹੈ+ ਜਾਂ ਸਹੁੰ ਖਾ ਕੇ+ ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ, ਤਾਂ ਉਹ ਆਪਣੀ ਗੱਲ ਤੋਂ ਨਾ ਮੁੱਕਰੇ।+ ਉਸ ਨੇ ਜੋ ਵੀ ਸੁੱਖਣਾ ਸੁੱਖੀ ਹੈ, ਉਹ ਹਰ ਹਾਲ ਵਿਚ ਪੂਰੀ ਕਰੇ।+

3 “ਜੇ ਕੋਈ ਜਵਾਨ ਕੁੜੀ ਆਪਣੇ ਪਿਤਾ ਦੇ ਘਰ ਰਹਿੰਦਿਆਂ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦੀ ਹੈ ਜਾਂ ਸਹੁੰ ਖਾ ਕੇ ਆਪਣੇ ਉੱਤੇ ਕੋਈ ਬੰਦਸ਼ ਲਾਉਂਦੀ ਹੈ 4 ਅਤੇ ਉਸ ਦਾ ਪਿਤਾ ਸੁਣਦਾ ਹੈ ਕਿ ਉਸ ਨੇ ਕੀ ਸੁੱਖਣਾ ਸੁੱਖੀ ਹੈ ਜਾਂ ਸਹੁੰ ਖਾ ਕੇ ਆਪਣੇ ਉੱਤੇ ਕਿਹੜੀ ਬੰਦਸ਼ ਲਾਈ ਹੈ, ਪਰ ਉਹ ਕੋਈ ਇਤਰਾਜ਼ ਨਹੀਂ ਕਰਦਾ, ਤਾਂ ਕੁੜੀ ਨੂੰ ਆਪਣੀਆਂ ਸਾਰੀਆਂ ਸੁੱਖਣਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਉਸ ਨੇ ਆਪਣੇ ਉੱਤੇ ਜੋ ਵੀ ਬੰਦਸ਼ ਲਾਈ ਹੈ, ਉਸ ਮੁਤਾਬਕ ਚੱਲਣਾ ਪਵੇਗਾ। 5 ਪਰ ਜੇ ਉਸ ਦਾ ਪਿਤਾ ਇਸ ਬਾਰੇ ਸੁਣਦਾ ਹੈ ਅਤੇ ਉਸੇ ਦਿਨ ਕੁੜੀ ਨੂੰ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਜਾਂ ਆਪਣੇ ਉੱਤੇ ਲਾਈਆਂ ਬੰਦਸ਼ਾਂ ਮੁਤਾਬਕ ਚੱਲਣ ਤੋਂ ਰੋਕਦਾ ਹੈ, ਤਾਂ ਇਹ ਰੱਦ ਹੋ ਜਾਣਗੀਆਂ। ਯਹੋਵਾਹ ਉਸ ਕੁੜੀ ਨੂੰ ਮਾਫ਼ ਕਰ ਦੇਵੇਗਾ ਕਿਉਂਕਿ ਉਸ ਦੇ ਪਿਤਾ ਨੇ ਉਸ ਨੂੰ ਰੋਕਿਆ ਹੈ।+

6 “ਪਰ ਜੇ ਸੁੱਖਣਾ ਸੁੱਖਣ ਜਾਂ ਜਲਦਬਾਜ਼ੀ ਵਿਚ ਵਾਅਦਾ ਕਰਨ ਤੋਂ ਬਾਅਦ ਉਸ ਕੁੜੀ ਦਾ ਵਿਆਹ ਹੋ ਜਾਂਦਾ ਹੈ 7 ਅਤੇ ਉਸ ਦਾ ਪਤੀ ਇਸ ਬਾਰੇ ਸੁਣਦਾ ਹੈ ਅਤੇ ਉਸ ਦਿਨ ਉਹ ਕੋਈ ਇਤਰਾਜ਼ ਨਹੀਂ ਕਰਦਾ, ਤਾਂ ਉਸ ਨੂੰ ਆਪਣੀਆਂ ਸਾਰੀਆਂ ਸੁੱਖਣਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਉਸ ਨੂੰ ਆਪਣੇ ਉੱਤੇ ਲਾਈਆਂ ਬੰਦਸ਼ਾਂ ਮੁਤਾਬਕ ਚੱਲਣਾ ਪਵੇਗਾ। 8 ਪਰ ਜੇ ਉਸ ਦਾ ਪਤੀ ਸੁਣ ਕੇ ਉਸੇ ਦਿਨ ਉਸ ਨੂੰ ਰੋਕਦਾ ਹੈ, ਤਾਂ ਉਹ ਉਸ ਦੀ ਸੁੱਖਣਾ ਨੂੰ ਜਾਂ ਜਲਦਬਾਜ਼ੀ ਵਿਚ ਕੀਤੇ ਵਾਅਦੇ ਨੂੰ ਰੱਦ ਕਰ ਸਕਦਾ ਹੈ।+ ਯਹੋਵਾਹ ਉਸ ਕੁੜੀ ਨੂੰ ਮਾਫ਼ ਕਰ ਦੇਵੇਗਾ।

9 “ਪਰ ਜੇ ਕੋਈ ਵਿਧਵਾ ਜਾਂ ਤਲਾਕਸ਼ੁਦਾ ਔਰਤ ਕੋਈ ਸੁੱਖਣਾ ਸੁੱਖਦੀ ਹੈ, ਤਾਂ ਉਸ ਨੂੰ ਆਪਣੀ ਹਰ ਸੁੱਖਣਾ ਪੂਰੀ ਕਰਨੀ ਪਵੇਗੀ।

10 “ਪਰ ਜੇ ਕੋਈ ਔਰਤ ਆਪਣੇ ਪਤੀ ਦੇ ਘਰ ਵਿਚ ਰਹਿੰਦਿਆਂ ਕੋਈ ਸੁੱਖਣਾ ਸੁੱਖਦੀ ਹੈ ਜਾਂ ਆਪਣੇ ਉੱਤੇ ਕੋਈ ਬੰਦਸ਼ ਲਾਉਂਦੀ ਹੈ 11 ਅਤੇ ਉਸ ਦਾ ਪਤੀ ਇਸ ਬਾਰੇ ਸੁਣ ਕੇ ਉਸ ਦਿਨ ਕੋਈ ਇਤਰਾਜ਼ ਨਹੀਂ ਕਰਦਾ ਜਾਂ ਨਾਮਨਜ਼ੂਰ ਨਹੀਂ ਕਰਦਾ, ਤਾਂ ਉਸ ਔਰਤ ਨੂੰ ਆਪਣੀਆਂ ਸਾਰੀਆਂ ਸੁੱਖਣਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਆਪਣੇ ਉੱਤੇ ਲਾਈ ਬੰਦਸ਼ ਮੁਤਾਬਕ ਚੱਲਣਾ ਪਵੇਗਾ। 12 ਪਰ ਜੇ ਉਸ ਦਾ ਪਤੀ ਸੁਣ ਕੇ ਉਸੇ ਦਿਨ ਉਸ ਦੀਆਂ ਸੁੱਖਣਾਂ ਜਾਂ ਬੰਦਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ, ਤਾਂ ਉਸ ਔਰਤ ਨੂੰ ਇਹ ਪੂਰੀਆਂ ਨਹੀਂ ਕਰਨੀਆਂ ਪੈਣਗੀਆਂ।+ ਉਸ ਦੇ ਪਤੀ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ ਜਿਸ ਕਰਕੇ ਯਹੋਵਾਹ ਉਸ ਔਰਤ ਨੂੰ ਮਾਫ਼ ਕਰ ਦੇਵੇਗਾ। 13 ਉਹ ਔਰਤ ਜੋ ਵੀ ਸੁੱਖਣਾ ਸੁੱਖਦੀ ਹੈ ਜਾਂ ਸਹੁੰ ਖਾ ਕੇ ਕਿਸੇ ਚੀਜ਼ ਤੋਂ ਦੂਰ ਰਹਿਣ ਦੀ ਆਪਣੇ ʼਤੇ ਬੰਦਸ਼ ਲਾਉਂਦੀ ਹੈ, ਤਾਂ ਉਸ ਦਾ ਪਤੀ ਫ਼ੈਸਲਾ ਕਰੇਗਾ ਕਿ ਉਸ ਨੂੰ ਇਹ ਪੂਰੀ ਕਰਨੀ ਚਾਹੀਦੀ ਹੈ ਜਾਂ ਨਹੀਂ। 14 ਪਰ ਜੇ ਉਸ ਦਾ ਪਤੀ ਆਉਣ ਵਾਲੇ ਦਿਨਾਂ ਦੌਰਾਨ ਕੋਈ ਇਤਰਾਜ਼ ਨਹੀਂ ਕਰਦਾ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਆਪਣੀਆਂ ਸਾਰੀਆਂ ਸੁੱਖਣਾਂ ਪੂਰੀਆਂ ਕਰਨ ਅਤੇ ਆਪਣੇ ਉੱਤੇ ਲਾਈਆਂ ਬੰਦਸ਼ਾਂ ਮੁਤਾਬਕ ਚੱਲਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ ਆਪਣੀ ਪਤਨੀ ਨੂੰ ਇਨ੍ਹਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੰਦਾ ਹੈ ਕਿਉਂਕਿ ਉਹ ਇਨ੍ਹਾਂ ਬਾਰੇ ਸੁਣ ਕੇ ਉਸ ਦਿਨ ਕੋਈ ਇਤਰਾਜ਼ ਨਹੀਂ ਕਰਦਾ। 15 ਪਰ ਜੇ ਉਹ ਇਨ੍ਹਾਂ ਬਾਰੇ ਸੁਣਨ ਤੋਂ ਕੁਝ ਦਿਨਾਂ ਬਾਅਦ ਇਨ੍ਹਾਂ ਨੂੰ ਰੱਦ ਕਰਦਾ ਹੈ, ਤਾਂ ਉਸ ਨੂੰ ਆਪਣੀ ਪਤਨੀ ਦੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।+

16 “ਯਹੋਵਾਹ ਨੇ ਮੂਸਾ ਨੂੰ ਇਹ ਨਿਯਮ ਦਿੱਤੇ ਸਨ: ਜੇ ਕੋਈ ਪਤਨੀ ਸੁੱਖਣਾ ਸੁੱਖਦੀ ਹੈ, ਤਾਂ ਪਤੀ-ਪਤਨੀ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਫਿਰ ਆਪਣੇ ਪਿਤਾ ਦੇ ਘਰ ਰਹਿੰਦਿਆਂ ਕੋਈ ਕੁੜੀ ਸੁੱਖਣਾ ਸੁੱਖਦੀ ਹੈ, ਤਾਂ ਉਸ ਨੂੰ ਤੇ ਉਸ ਦੇ ਪਿਤਾ ਨੂੰ ਕੀ ਕਰਨਾ ਚਾਹੀਦਾ ਹੈ।”

31 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਮਿਦਿਆਨੀਆਂ ਤੋਂ ਇਜ਼ਰਾਈਲੀਆਂ ਦਾ ਬਦਲਾ ਲੈ।+ ਇਸ ਤੋਂ ਬਾਅਦ ਤੂੰ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ।”*+

3 ਇਸ ਲਈ ਮੂਸਾ ਨੇ ਲੋਕਾਂ ਨੂੰ ਕਿਹਾ: “ਆਪਣੇ ਵਿੱਚੋਂ ਕੁਝ ਆਦਮੀਆਂ ਨੂੰ ਮਿਦਿਆਨੀਆਂ ਦੇ ਖ਼ਿਲਾਫ਼ ਲੜਾਈ ਲਈ ਤਿਆਰ ਕਰੋ ਤਾਂਕਿ ਉਹ ਯਹੋਵਾਹ ਵੱਲੋਂ ਮਿਦਿਆਨੀਆਂ ਤੋਂ ਬਦਲਾ ਲੈਣ। 4 ਤੁਸੀਂ ਇਜ਼ਰਾਈਲ ਦੇ ਹਰ ਗੋਤ ਵਿੱਚੋਂ 1,000 ਆਦਮੀ ਲੜਾਈ ਲਈ ਭੇਜੋ।” 5 ਇਸ ਕਰਕੇ ਇਜ਼ਰਾਈਲੀਆਂ ਦੇ ਹਰ ਗੋਤ ਨੇ ਆਪਣੇ ਹਜ਼ਾਰਾਂ ਆਦਮੀਆਂ+ ਵਿੱਚੋਂ 1,000 ਆਦਮੀ ਲੜਾਈ ਲਈ ਘੱਲੇ। ਇਸ ਲਈ ਲੜਾਈ ਲਈ ਤਿਆਰ ਫ਼ੌਜੀਆਂ ਦੀ ਕੁੱਲ ਗਿਣਤੀ 12,000 ਸੀ।

6 ਫਿਰ ਮੂਸਾ ਨੇ ਸਾਰੇ ਗੋਤਾਂ ਵਿੱਚੋਂ 1,000-1,000 ਆਦਮੀਆਂ ਨੂੰ ਲੜਨ ਲਈ ਘੱਲਿਆ ਅਤੇ ਉਨ੍ਹਾਂ ਆਦਮੀਆਂ ਨਾਲ ਪੁਜਾਰੀ ਅਲਆਜ਼ਾਰ ਦਾ ਪੁੱਤਰ ਫ਼ੀਨਹਾਸ+ ਵੀ ਸੀ। ਉਸ ਦੇ ਹੱਥ ਵਿਚ ਪਵਿੱਤਰ ਭਾਂਡੇ ਅਤੇ ਯੁੱਧ ਦਾ ਐਲਾਨ ਕਰਨ ਵੇਲੇ ਵਜਾਈਆਂ ਜਾਣ ਵਾਲੀਆਂ ਤੁਰ੍ਹੀਆਂ ਸਨ।+ 7 ਉਨ੍ਹਾਂ ਨੇ ਮਿਦਿਆਨੀਆਂ ਨਾਲ ਯੁੱਧ ਕੀਤਾ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਜਾਨੋਂ ਮਾਰ ਦਿੱਤਾ। 8 ਉਨ੍ਹਾਂ ਨੇ ਬਾਕੀਆਂ ਦੇ ਨਾਲ ਮਿਦਿਆਨ ਦੇ ਪੰਜਾਂ ਰਾਜਿਆਂ ਨੂੰ ਵੀ ਵੱਢ ਸੁੱਟਿਆ ਜਿਨ੍ਹਾਂ ਦੇ ਨਾਂ ਸਨ ਅੱਵੀ, ਰਕਮ, ਸੂਰ, ਹੂਰ ਅਤੇ ਰਬਾ। ਉਨ੍ਹਾਂ ਨੇ ਬਿਓਰ ਦੇ ਪੁੱਤਰ ਬਿਲਾਮ+ ਨੂੰ ਵੀ ਤਲਵਾਰ ਨਾਲ ਵੱਢ ਸੁੱਟਿਆ। 9 ਪਰ ਉਹ ਮਿਦਿਆਨੀ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਕੇ ਲੈ ਗਏ। ਨਾਲੇ ਉਨ੍ਹਾਂ ਨੇ ਮਿਦਿਆਨੀਆਂ ਦੇ ਸਾਰੇ ਗਾਂਵਾਂ-ਬਲਦ, ਭੇਡਾਂ-ਬੱਕਰੀਆਂ, ਹੋਰ ਪਾਲਤੂ ਪਸ਼ੂ ਅਤੇ ਸਾਰੀਆਂ ਚੀਜ਼ਾਂ ਲੁੱਟ ਲਈਆਂ। 10 ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਦੇ ਸਾਰੇ ਡੇਰਿਆਂ* ਅਤੇ ਸ਼ਹਿਰਾਂ ਨੂੰ ਅੱਗ ਨਾਲ ਸਾੜ ਦਿੱਤਾ ਜਿਨ੍ਹਾਂ ਵਿਚ ਉਹ ਵੱਸੇ ਹੋਏ ਸਨ। 11 ਉਨ੍ਹਾਂ ਨੇ ਮਿਦਿਆਨੀਆਂ ਦਾ ਸਭ ਕੁਝ ਲੁੱਟ ਲਿਆ ਅਤੇ ਲੋਕਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ ਜਾਨਵਰ ਲੈ ਲਏ। 12 ਫਿਰ ਉਹ ਸਾਰੇ ਬੰਦੀ ਬਣਾਏ ਲੋਕਾਂ ਅਤੇ ਲੁੱਟ ਦੇ ਮਾਲ ਨੂੰ ਮੂਸਾ, ਪੁਜਾਰੀ ਅਲਆਜ਼ਾਰ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਕੋਲ ਲੈ ਆਏ ਜਿਹੜੇ ਉਸ ਵੇਲੇ ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ ਸਨ।+

13 ਫਿਰ ਮੂਸਾ, ਪੁਜਾਰੀ ਅਲਆਜ਼ਾਰ ਅਤੇ ਮੰਡਲੀ ਦੇ ਸਾਰੇ ਮੁਖੀ ਛਾਉਣੀ ਤੋਂ ਬਾਹਰ ਉਨ੍ਹਾਂ ਨੂੰ ਮਿਲਣ ਗਏ। 14 ਪਰ ਮੂਸਾ ਲੜਾਈ ਤੋਂ ਵਾਪਸ ਆਏ ਫ਼ੌਜ ਦੇ ਅਫ਼ਸਰਾਂ ਉੱਤੇ ਭੜਕਿਆ ਜਿਹੜੇ ਹਜ਼ਾਰਾਂ ਦੇ ਮੁਖੀ ਅਤੇ ਸੈਂਕੜਿਆਂ ਦੇ ਮੁਖੀ ਸਨ। 15 ਮੂਸਾ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਸਾਰੀਆਂ ਤੀਵੀਆਂ ਨੂੰ ਜੀਉਂਦਾ ਰੱਖਿਆ ਹੈ? 16 ਯਾਦ ਕਰੋ ਕਿ ਬਿਲਾਮ ਦੇ ਕਹਿਣ ʼਤੇ ਇਨ੍ਹਾਂ ਔਰਤਾਂ ਨੇ ਇਜ਼ਰਾਈਲੀਆਂ ਨੂੰ ਪਿਓਰ ਦੇ ਮਾਮਲੇ ਵਿਚ+ ਯਹੋਵਾਹ ਨਾਲ ਵਿਸ਼ਵਾਸਘਾਤ ਕਰਨ ਲਈ ਭਰਮਾਇਆ ਸੀ+ ਜਿਸ ਕਰਕੇ ਯਹੋਵਾਹ ਦੀ ਮੰਡਲੀ ਉੱਤੇ ਕਹਿਰ ਵਰ੍ਹਿਆ ਸੀ।+ 17 ਹੁਣ ਤੁਸੀਂ ਮਿਦਿਆਨੀ ਬੱਚਿਆਂ ਵਿੱਚੋਂ ਸਾਰੇ ਮੁੰਡਿਆਂ ਨੂੰ ਜਾਨੋਂ ਮਾਰ ਦਿਓ ਅਤੇ ਉਨ੍ਹਾਂ ਔਰਤਾਂ ਨੂੰ ਵੀ ਮਾਰ ਦਿਓ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਬਣਾਏ ਹਨ। 18 ਪਰ ਤੁਸੀਂ ਸਾਰੀਆਂ ਜਵਾਨ ਕੁੜੀਆਂ ਨੂੰ ਜੀਉਂਦਾ ਰੱਖੋ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਨਹੀਂ ਬਣਾਏ ਹਨ।+ 19 ਅਤੇ ਤੁਸੀਂ ਸੱਤ ਦਿਨ ਛਾਉਣੀ ਤੋਂ ਬਾਹਰ ਰਹੋ। ਜਿਸ ਨੇ ਵੀ ਕਿਸੇ ਨੂੰ ਜਾਨੋਂ ਮਾਰਿਆ ਹੈ ਜਾਂ ਕਿਸੇ ਲਾਸ਼ ਨੂੰ ਹੱਥ ਲਾਇਆ ਹੈ,+ ਉਹ ਆਪਣੇ ਆਪ ਨੂੰ ਤੀਸਰੇ ਅਤੇ ਸੱਤਵੇਂ ਦਿਨ ਸ਼ੁੱਧ ਕਰੇ।+ ਜਿਨ੍ਹਾਂ ਨੂੰ ਬੰਦੀ ਬਣਾ ਕੇ ਲਿਆਂਦਾ ਗਿਆ ਹੈ, ਉਹ ਵੀ ਆਪਣੇ ਆਪ ਨੂੰ ਸ਼ੁੱਧ ਕਰਨ। 20 ਨਾਲੇ ਤੁਸੀਂ ਹਰੇਕ ਕੱਪੜਾ, ਚਮੜੇ ਦੀ ਬਣੀ ਹਰ ਚੀਜ਼, ਬੱਕਰੀ ਦੇ ਵਾਲ਼ਾਂ ਦੀ ਬਣੀ ਹਰ ਚੀਜ਼ ਅਤੇ ਲੱਕੜ ਦੀ ਬਣੀ ਹਰ ਚੀਜ਼ ਨੂੰ ਵੀ ਸ਼ੁੱਧ ਕਰੋ।”

21 ਫਿਰ ਪੁਜਾਰੀ ਅਲਆਜ਼ਾਰ ਨੇ ਲੜਾਈ ਵਿਚ ਗਏ ਫ਼ੌਜੀਆਂ ਨੂੰ ਕਿਹਾ: “ਮੂਸਾ ਦੇ ਜ਼ਰੀਏ ਯਹੋਵਾਹ ਨੇ ਇਹ ਕਾਨੂੰਨ ਦਿੱਤਾ ਹੈ, 22 ‘ਸੋਨੇ, ਚਾਂਦੀ, ਤਾਂਬੇ, ਲੋਹੇ, ਟੀਨ ਅਤੇ ਸਿੱਕੇ ਨੂੰ 23 ਯਾਨੀ ਹਰ ਉਸ ਚੀਜ਼ ਨੂੰ ਤੁਸੀਂ ਅੱਗ ਵਿਚ ਪਾ ਕੇ ਸ਼ੁੱਧ ਕਰੋ ਜਿਸ ਨੂੰ ਅੱਗ ਵਿਚ ਤਾਇਆ ਜਾ ਸਕਦਾ ਹੈ ਅਤੇ ਇਹ ਸ਼ੁੱਧ ਹੋ ਜਾਵੇਗੀ। ਪਰ ਇਸ ਨੂੰ ਸ਼ੁੱਧ ਕਰਨ ਵਾਲੇ ਪਾਣੀ ਨਾਲ ਵੀ ਸ਼ੁੱਧ ਕੀਤਾ ਜਾਵੇ।+ ਜਿਹੜੀ ਚੀਜ਼ ਨੂੰ ਅੱਗ ਵਿਚ ਤਾਇਆ ਨਹੀਂ ਜਾ ਸਕਦਾ, ਤੁਸੀਂ ਉਸ ਨੂੰ ਪਾਣੀ ਨਾਲ ਧੋਵੋ। 24 ਤੁਸੀਂ ਸੱਤਵੇਂ ਦਿਨ ਆਪਣੇ ਕੱਪੜੇ ਧੋਵੋ ਅਤੇ ਸ਼ੁੱਧ ਹੋ ਜਾਓ। ਫਿਰ ਤੁਸੀਂ ਛਾਉਣੀ ਵਿਚ ਆ ਸਕਦੇ ਹੋ।’”+

25 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 26 “ਤੂੰ ਪੁਜਾਰੀ ਅਲਆਜ਼ਾਰ ਅਤੇ ਇਜ਼ਰਾਈਲੀਆਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਮੁਖੀਆਂ ਨਾਲ ਮਿਲ ਕੇ ਸਾਰੇ ਲੁੱਟ ਦੇ ਮਾਲ ਦੀ ਸੂਚੀ ਬਣਾ ਅਤੇ ਬੰਦੀ ਬਣਾਏ ਗਏ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਕਰ। 27 ਲੁੱਟ ਦਾ ਮਾਲ ਦੋ ਹਿੱਸਿਆਂ ਵਿਚ ਵੰਡ ਦੇ। ਇਕ ਹਿੱਸਾ ਯੁੱਧ ਵਿਚ ਗਏ ਫ਼ੌਜੀਆਂ ਨੂੰ ਮਿਲੇਗਾ ਅਤੇ ਦੂਜਾ ਹਿੱਸਾ ਮੰਡਲੀ ਦੇ ਬਾਕੀ ਲੋਕਾਂ ਨੂੰ ਮਿਲੇਗਾ।+ 28 ਤੂੰ ਫ਼ੌਜੀਆਂ ਤੋਂ ਯਹੋਵਾਹ ਲਈ ਟੈਕਸ ਲੈ। ਉਨ੍ਹਾਂ ਤੋਂ ਹਰ 500-500 ਬੰਦੀ ਬਣਾਏ ਗਏ ਲੋਕਾਂ ਵਿੱਚੋਂ ਇਕ-ਇਕ ਜਣਾ ਟੈਕਸ ਵਜੋਂ ਲੈ। ਇਸੇ ਤਰ੍ਹਾਂ ਗਾਂਵਾਂ-ਬਲਦਾਂ, ਗਧਿਆਂ ਅਤੇ ਭੇਡਾਂ-ਬੱਕਰੀਆਂ ਵਿੱਚੋਂ ਵੀ ਲੈ। 29 ਤੂੰ ਫ਼ੌਜੀਆਂ ਦੇ ਅੱਧੇ ਹਿੱਸੇ ਵਿੱਚੋਂ ਇਹ ਟੈਕਸ ਲੈ ਕੇ ਪੁਜਾਰੀ ਅਲਆਜ਼ਾਰ ਨੂੰ ਦੇ। ਇਹ ਯਹੋਵਾਹ ਲਈ ਦਾਨ ਹੋਵੇਗਾ।+ 30 ਇਜ਼ਰਾਈਲੀਆਂ ਨੂੰ ਜੋ ਅੱਧਾ ਹਿੱਸਾ ਮਿਲੇਗਾ, ਉਸ ਵਿੱਚੋਂ ਹਰ 50-50 ਲੋਕਾਂ ਵਿੱਚੋਂ ਇਕ-ਇਕ ਲੈ ਕੇ ਲੇਵੀਆਂ ਨੂੰ ਦੇ+ ਜਿਹੜੇ ਯਹੋਵਾਹ ਦੇ ਡੇਰੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ।+ ਇਸੇ ਤਰ੍ਹਾਂ ਗਾਂਵਾਂ-ਬਲਦਾਂ, ਗਧਿਆਂ, ਭੇਡਾਂ-ਬੱਕਰੀਆਂ ਅਤੇ ਹਰ ਤਰ੍ਹਾਂ ਦੇ ਪਾਲਤੂ ਪਸ਼ੂਆਂ ਵਿੱਚੋਂ ਵੀ ਲੈ ਕੇ ਉਨ੍ਹਾਂ ਨੂੰ ਦੇ।”

31 ਇਸ ਲਈ ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 32 ਫ਼ੌਜੀਆਂ ਦੁਆਰਾ ਲੁੱਟੇ ਮਾਲ ਵਿੱਚੋਂ ਜੋ ਬਾਕੀ ਬਚਿਆ ਸੀ, ਉਸ ਵਿਚ 6,75,000 ਭੇਡਾਂ-ਬੱਕਰੀਆਂ, 33 72,000 ਗਾਂਵਾਂ-ਬਲਦ 34 ਅਤੇ 61,000 ਗਧੇ ਸਨ। 35 ਉਨ੍ਹਾਂ ਕੁੜੀਆਂ ਦੀ ਕੁੱਲ ਗਿਣਤੀ 32,000 ਸੀ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਨਹੀਂ ਬਣਾਏ ਸਨ।+ 36 ਫ਼ੌਜੀਆਂ ਦੇ ਹਿੱਸੇ ਆਈਆਂ ਭੇਡਾਂ-ਬੱਕਰੀਆਂ ਦੀ ਗਿਣਤੀ 3,37,500 ਸੀ। 37 ਉਨ੍ਹਾਂ ਤੋਂ 675 ਭੇਡਾਂ-ਬੱਕਰੀਆਂ ਯਹੋਵਾਹ ਲਈ ਟੈਕਸ ਦੇ ਤੌਰ ਤੇ ਲਈਆਂ ਗਈਆਂ। 38 ਅਤੇ ਫ਼ੌਜੀਆਂ ਨੂੰ 36,000 ਗਾਂਵਾਂ-ਬਲਦ ਦਿੱਤੇ ਗਏ ਅਤੇ ਉਨ੍ਹਾਂ ਤੋਂ 72 ਗਾਂਵਾਂ-ਬਲਦ ਯਹੋਵਾਹ ਲਈ ਟੈਕਸ ਦੇ ਤੌਰ ਤੇ ਲਏ ਗਏ। 39 ਫ਼ੌਜੀਆਂ ਨੂੰ 30,500 ਗਧੇ ਦਿੱਤੇ ਗਏ ਅਤੇ ਉਨ੍ਹਾਂ ਤੋਂ 61 ਗਧੇ ਯਹੋਵਾਹ ਲਈ ਟੈਕਸ ਦੇ ਤੌਰ ਤੇ ਲਏ ਗਏ। 40 ਫ਼ੌਜੀਆਂ ਦੇ ਹਿੱਸੇ 16,000 ਇਨਸਾਨ ਆਏ ਅਤੇ ਉਨ੍ਹਾਂ ਤੋਂ 32 ਇਨਸਾਨ ਯਹੋਵਾਹ ਲਈ ਟੈਕਸ ਦੇ ਤੌਰ ਤੇ ਲਏ ਗਏ। 41 ਫਿਰ ਮੂਸਾ ਨੇ ਇਹ ਸਾਰਾ ਟੈਕਸ ਪੁਜਾਰੀ ਅਲਆਜ਼ਾਰ ਨੂੰ ਦੇ ਦਿੱਤਾ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਇਹ ਟੈਕਸ ਯਹੋਵਾਹ ਲਈ ਦਾਨ ਸੀ।+

42 ਫ਼ੌਜੀਆਂ ਨੂੰ ਉਨ੍ਹਾਂ ਦਾ ਹਿੱਸਾ ਦੇਣ ਤੋਂ ਬਾਅਦ ਮੂਸਾ ਨੇ ਇਜ਼ਰਾਈਲੀਆਂ ਨੂੰ ਇਹ ਅੱਧਾ ਹਿੱਸਾ ਦਿੱਤਾ: 43 ਭੇਡਾਂ-ਬੱਕਰੀਆਂ ਵਿੱਚੋਂ 3,37,500, 44 ਗਾਂਵਾਂ-ਬਲਦਾਂ ਵਿੱਚੋਂ 36,000, 45 ਗਧਿਆਂ ਵਿੱਚੋਂ 30,500, 46 ਇਨਸਾਨ ਵਿੱਚੋਂ 16,000 ਜਣੇ। 47 ਫਿਰ ਇਜ਼ਰਾਈਲੀਆਂ ਨੂੰ ਜੋ ਅੱਧਾ ਹਿੱਸਾ ਦਿੱਤਾ ਗਿਆ ਸੀ, ਉਸ ਵਿੱਚੋਂ ਮੂਸਾ ਨੇ ਹਰ 50-50 ਲੋਕਾਂ ਅਤੇ 50-50 ਜਾਨਵਰਾਂ ਵਿੱਚੋਂ ਇਕ-ਇਕ ਲੈ ਕੇ ਲੇਵੀਆਂ ਨੂੰ ਦਿੱਤਾ+ ਜਿਹੜੇ ਯਹੋਵਾਹ ਦੇ ਡੇਰੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

48 ਫਿਰ ਫ਼ੌਜ ਵਿਚ ਹਜ਼ਾਰਾਂ ਦੇ ਆਗੂਆਂ+ ਯਾਨੀ ਹਜ਼ਾਰਾਂ ਦੇ ਮੁਖੀਆਂ ਅਤੇ ਸੈਂਕੜਿਆਂ ਦੇ ਮੁਖੀਆਂ ਨੇ ਆ ਕੇ 49 ਮੂਸਾ ਨੂੰ ਕਿਹਾ: “ਤੇਰੇ ਸੇਵਕਾਂ ਨੇ ਸਾਰੇ ਫ਼ੌਜੀਆਂ ਦੀ ਗਿਣਤੀ ਕੀਤੀ ਹੈ ਜਿਹੜੇ ਸਾਡੀ ਕਮਾਨ ਅਧੀਨ ਹਨ। ਸਾਡੇ ਵਿੱਚੋਂ ਇਕ ਵੀ ਫ਼ੌਜੀ ਘੱਟ ਨਹੀਂ ਹੈ।+ 50 ਇਸ ਲਈ ਸਾਡੇ ਵਿੱਚੋਂ ਹਰ ਕੋਈ ਯਹੋਵਾਹ ਨੂੰ ਭੇਟ ਦੇਣੀ ਚਾਹੁੰਦਾ ਹੈ ਤਾਂਕਿ ਅਸੀਂ ਯਹੋਵਾਹ ਸਾਮ੍ਹਣੇ ਆਪਣੇ ਪਾਪ ਮਿਟਾ ਸਕੀਏ। ਅਸੀਂ ਜੋ ਕੁਝ ਹਾਸਲ ਕੀਤਾ ਹੈ, ਉਸ ਵਿੱਚੋਂ ਸੋਨੇ ਦੀਆਂ ਚੀਜ਼ਾਂ, ਝਾਂਜਰਾਂ, ਕੰਗਣ, ਮੁਹਰ ਵਾਲੀਆਂ ਅੰਗੂਠੀਆਂ, ਕੰਨਾਂ ਦੀਆਂ ਵਾਲ਼ੀਆਂ ਅਤੇ ਹੋਰ ਗਹਿਣੇ ਭੇਟ ਕਰਨ ਲਈ ਲਿਆਏ ਹਾਂ।”

51 ਇਸ ਲਈ ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਉਨ੍ਹਾਂ ਤੋਂ ਸਾਰਾ ਸੋਨਾ ਯਾਨੀ ਸਾਰੇ ਗਹਿਣੇ ਕਬੂਲ ਕੀਤੇ। 52 ਹਜ਼ਾਰਾਂ ਦੇ ਮੁਖੀਆਂ ਅਤੇ ਸੈਂਕੜਿਆਂ ਦੇ ਮੁਖੀਆਂ ਨੇ ਯਹੋਵਾਹ ਨੂੰ ਜਿੰਨਾ ਸੋਨਾ ਦਾਨ ਕੀਤਾ ਸੀ, ਉਸ ਦਾ ਭਾਰ 16,750 ਸ਼ੇਕੇਲ* ਸੀ। 53 ਹਰ ਫ਼ੌਜੀ ਨੇ ਲੁੱਟ ਦੇ ਮਾਲ ਵਿੱਚੋਂ ਆਪਣਾ ਹਿੱਸਾ ਲਿਆ। 54 ਮੂਸਾ ਅਤੇ ਪੁਜਾਰੀ ਅਲਆਜ਼ਾਰ ਨੇ ਹਜ਼ਾਰਾਂ ਦੇ ਮੁਖੀਆਂ ਅਤੇ ਸੈਂਕੜਿਆਂ ਦੇ ਮੁਖੀਆਂ ਤੋਂ ਸੋਨਾ ਕਬੂਲ ਕੀਤਾ ਅਤੇ ਇਸ ਨੂੰ ਯਹੋਵਾਹ ਸਾਮ੍ਹਣੇ ਇਜ਼ਰਾਈਲ ਦੇ ਲੋਕਾਂ ਲਈ ਯਾਦਗਾਰ ਵਜੋਂ ਮੰਡਲੀ ਦੇ ਤੰਬੂ ਵਿਚ ਰੱਖ ਦਿੱਤਾ।

32 ਰਊਬੇਨ ਦੇ ਪੁੱਤਰਾਂ+ ਅਤੇ ਗਾਦ ਦੇ ਪੁੱਤਰਾਂ+ ਕੋਲ ਵੱਡੀ ਤਾਦਾਦ ਵਿਚ ਪਾਲਤੂ ਪਸ਼ੂ ਸਨ ਅਤੇ ਉਨ੍ਹਾਂ ਨੇ ਦੇਖਿਆ ਕਿ ਯਾਜ਼ੇਰ+ ਅਤੇ ਗਿਲਆਦ ਦਾ ਇਲਾਕਾ ਪਸ਼ੂ ਪਾਲਣ ਲਈ ਬਹੁਤ ਵਧੀਆ ਸੀ। 2 ਇਸ ਲਈ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੇ ਮੂਸਾ, ਪੁਜਾਰੀ ਅਲਆਜ਼ਾਰ ਅਤੇ ਮੰਡਲੀ ਦੇ ਮੁਖੀਆਂ ਕੋਲ ਆ ਕੇ ਕਿਹਾ: 3 “ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ,+ ਅਲਾਲੇਹ, ਸਬਾਮ, ਨਬੋ+ ਅਤੇ ਬਓਨ,+ 4 ਦੇ ਇਲਾਕੇ ਉੱਤੇ ਯਹੋਵਾਹ ਨੇ ਇਜ਼ਰਾਈਲ ਦੀ ਮੰਡਲੀ ਸਾਮ੍ਹਣੇ ਜਿੱਤ ਪ੍ਰਾਪਤ ਕੀਤੀ ਹੈ।+ ਇਹ ਇਲਾਕਾ ਪਸ਼ੂ ਪਾਲਣ ਲਈ ਬਹੁਤ ਵਧੀਆ ਹੈ ਅਤੇ ਤੁਹਾਡੇ ਸੇਵਕਾਂ ਕੋਲ ਬਹੁਤ ਸਾਰੇ ਪਾਲਤੂ ਪਸ਼ੂ ਹਨ।”+ 5 ਉਨ੍ਹਾਂ ਨੇ ਅੱਗੇ ਕਿਹਾ: “ਜੇ ਸਾਡੇ ʼਤੇ ਤੁਹਾਡੀ ਮਿਹਰ ਹੋਈ ਹੈ, ਤਾਂ ਤੁਸੀਂ ਇਹ ਇਲਾਕਾ ਆਪਣੇ ਸੇਵਕਾਂ ਨੂੰ ਦੇ ਦਿਓ। ਸਾਨੂੰ ਯਰਦਨ ਦਰਿਆ ਤੋਂ ਪਾਰ ਨਾ ਲੈ ਕੇ ਜਾਓ।”

6 ਫਿਰ ਮੂਸਾ ਨੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੂੰ ਕਿਹਾ: “ਕੀ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਕਿ ਤੁਹਾਡੇ ਭਰਾ ਯੁੱਧ ਵਿਚ ਜਾਣ ਤੇ ਤੁਸੀਂ ਇੱਥੇ ਬੈਠੇ ਰਹੋ? 7 ਤੁਸੀਂ ਇਜ਼ਰਾਈਲ ਦੇ ਲੋਕਾਂ ਦਾ ਹੌਸਲਾ ਕਿਉਂ ਢਾਹੁਣਾ ਚਾਹੁੰਦੇ ਹੋ? ਉਹ ਤੁਹਾਡੇ ਕਰਕੇ ਦਰਿਆ ਪਾਰ ਉਸ ਦੇਸ਼ ਵਿਚ ਜਾਣ ਤੋਂ ਮਨ੍ਹਾ ਕਰ ਦੇਣਗੇ ਜੋ ਯਹੋਵਾਹ ਨੇ ਉਨ੍ਹਾਂ ਨੂੰ ਜ਼ਰੂਰ ਦੇਣਾ ਹੈ। 8 ਤੁਹਾਡੇ ਪਿਉ-ਦਾਦਿਆਂ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਜਦੋਂ ਮੈਂ ਕਾਦੇਸ਼-ਬਰਨੇਆ ਤੋਂ ਉਨ੍ਹਾਂ ਨੂੰ ਇਹ ਦੇਸ਼ ਦੇਖਣ ਲਈ ਘੱਲਿਆ ਸੀ।+ 9 ਜਦੋਂ ਉਨ੍ਹਾਂ ਨੇ ਅਸ਼ਕੋਲ ਘਾਟੀ ਵਿਚ ਜਾ ਕੇ+ ਉਹ ਦੇਸ਼ ਦੇਖਿਆ, ਤਾਂ ਉਨ੍ਹਾਂ ਨੇ ਇਜ਼ਰਾਈਲ ਦੇ ਲੋਕਾਂ ਦਾ ਹੌਸਲਾ ਢਾਹ ਦਿੱਤਾ ਜਿਸ ਕਰਕੇ ਲੋਕਾਂ ਨੇ ਉਸ ਦੇਸ਼ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ ਜੋ ਯਹੋਵਾਹ ਨੇ ਉਨ੍ਹਾਂ ਨੂੰ ਦੇਣਾ ਸੀ।+ 10 ਉਸ ਦਿਨ ਯਹੋਵਾਹ ਦਾ ਗੁੱਸਾ ਭੜਕਿਆ ਅਤੇ ਉਸ ਨੇ ਸਹੁੰ ਖਾਧੀ:+ 11 ‘ਜਿਹੜੇ ਆਦਮੀ ਮਿਸਰ ਤੋਂ ਆਏ ਹਨ ਅਤੇ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ, ਉਹ ਪੂਰੇ ਦਿਲ ਨਾਲ ਮੇਰੇ ਪਿੱਛੇ-ਪਿੱਛੇ ਨਹੀਂ ਚੱਲੇ, ਇਸ ਲਈ ਉਹ ਉਸ ਦੇਸ਼ ਵਿਚ ਨਹੀਂ ਜਾਣਗੇ+ ਜਿਸ ਨੂੰ ਦੇਣ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ।+ 12 ਸਿਰਫ਼ ਕਨਿੱਜ਼ੀ ਯਫੁੰਨਾਹ ਦਾ ਪੁੱਤਰ ਕਾਲੇਬ+ ਅਤੇ ਨੂਨ ਦਾ ਪੁੱਤਰ ਯਹੋਸ਼ੁਆ+ ਹੀ ਉਸ ਦੇਸ਼ ਵਿਚ ਜਾਣਗੇ ਕਿਉਂਕਿ ਉਹ ਪੂਰੇ ਦਿਲ ਨਾਲ ਯਹੋਵਾਹ ਦੇ ਪਿੱਛੇ-ਪਿੱਛੇ ਚੱਲੇ ਹਨ।’+ 13 ਇਸ ਲਈ ਇਜ਼ਰਾਈਲ ਉੱਤੇ ਯਹੋਵਾਹ ਦਾ ਗੁੱਸਾ ਭੜਕਿਆ। ਉਸ ਨੇ ਉਨ੍ਹਾਂ ਨੂੰ 40 ਸਾਲ ਉਜਾੜ ਵਿਚ ਭਟਕਣ ਦਿੱਤਾ+ ਜਦ ਤਕ ਉਹ ਸਾਰੀ ਪੀੜ੍ਹੀ ਖ਼ਤਮ ਨਹੀਂ ਹੋ ਗਈ ਜਿਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕੀਤਾ ਸੀ।+ 14 ਹੁਣ ਤੁਸੀਂ ਆਪਣੇ ਪਿਉ-ਦਾਦਿਆਂ ਦੀ ਗ਼ਲਤੀ ਦੁਹਰਾ ਰਹੇ ਹੋ। ਤੁਸੀਂ ਪਾਪ ਕਰ ਕੇ ਇਜ਼ਰਾਈਲ ਦੇ ਖ਼ਿਲਾਫ਼ ਯਹੋਵਾਹ ਦਾ ਗੁੱਸਾ ਭੜਕਾ ਰਹੇ ਹੋ। 15 ਜੇ ਤੁਸੀਂ ਉਸ ਦੇ ਪਿੱਛੇ-ਪਿੱਛੇ ਚੱਲਣਾ ਛੱਡ ਦਿਓਗੇ, ਤਾਂ ਉਹ ਲੋਕਾਂ ਨੂੰ ਦੁਬਾਰਾ ਉਜਾੜ ਵਿਚ ਛੱਡ ਦੇਵੇਗਾ ਅਤੇ ਤੁਹਾਡੇ ਕਰਕੇ ਇਹ ਸਾਰੇ ਲੋਕ ਤਬਾਹ ਹੋ ਜਾਣਗੇ।”

16 ਉਨ੍ਹਾਂ ਨੇ ਬਾਅਦ ਵਿਚ ਮੂਸਾ ਕੋਲ ਆ ਕੇ ਕਿਹਾ: “ਸਾਨੂੰ ਇੱਥੇ ਆਪਣੇ ਪਸ਼ੂਆਂ ਲਈ ਪੱਥਰਾਂ ਦੇ ਵਾੜੇ ਅਤੇ ਆਪਣੇ ਬੱਚਿਆਂ ਲਈ ਸ਼ਹਿਰ ਬਣਾਉਣ ਦੀ ਇਜਾਜ਼ਤ ਦੇ। 17 ਸਾਡੇ ਬੱਚੇ ਕਿਲੇਬੰਦ ਸ਼ਹਿਰਾਂ ਵਿਚ ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਇਸ ਦੇਸ਼ ਦੇ ਲੋਕਾਂ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ। ਪਰ ਅਸੀਂ ਹਮੇਸ਼ਾ ਯੁੱਧ ਲਈ ਤਿਆਰ ਰਹਾਂਗੇ+ ਅਤੇ ਇਜ਼ਰਾਈਲੀਆਂ ਦੇ ਅੱਗੇ-ਅੱਗੇ ਲੜਾਈ ਵਿਚ ਜਾਵਾਂਗੇ ਜਦ ਤਕ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਨਹੀਂ ਪਹੁੰਚਾ ਦਿੰਦੇ। 18 ਅਸੀਂ ਉਦੋਂ ਤਕ ਆਪਣੇ ਘਰ ਨਹੀਂ ਮੁੜਾਂਗੇ ਜਦ ਤਕ ਹਰ ਇਜ਼ਰਾਈਲੀ ਨੂੰ ਵਿਰਾਸਤ ਵਿਚ ਜ਼ਮੀਨ ਨਹੀਂ ਮਿਲ ਜਾਂਦੀ।+ 19 ਸਾਨੂੰ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਵਿਰਾਸਤ ਵਿਚ ਜ਼ਮੀਨ ਮਿਲ ਗਈ ਹੈ,+ ਇਸ ਕਰਕੇ ਅਸੀਂ ਉਨ੍ਹਾਂ ਨਾਲ ਦਰਿਆ ਤੋਂ ਪਾਰ ਵਿਰਾਸਤ ਦੇ ਤੌਰ ਤੇ ਕੋਈ ਹਿੱਸਾ ਨਹੀਂ ਲਵਾਂਗੇ।”

20 ਮੂਸਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਤੁਸੀਂ ਇਸ ਤਰ੍ਹਾਂ ਕਰੋ: ਤੁਸੀਂ ਯਹੋਵਾਹ ਸਾਮ੍ਹਣੇ ਲੜਾਈ ਲਈ ਹਥਿਆਰ ਚੁੱਕੋ।+ 21 ਤੁਹਾਡੇ ਵਿੱਚੋਂ ਹਰੇਕ ਜਣਾ ਯਹੋਵਾਹ ਅੱਗੇ ਹਥਿਆਰ ਚੁੱਕ ਕੇ ਯਰਦਨ ਦਰਿਆ ਪਾਰ ਜਾਵੇ। ਫਿਰ ਜਦੋਂ ਉਹ ਉਸ ਦੇ ਦੁਸ਼ਮਣਾਂ ਨੂੰ ਆਪਣੇ ਅੱਗਿਓਂ ਭਜਾਵੇਗਾ+ 22 ਅਤੇ ਯਹੋਵਾਹ ਸਾਮ੍ਹਣੇ ਦੇਸ਼ ਉੱਤੇ ਕਬਜ਼ਾ ਕਰ ਲਿਆ ਜਾਵੇਗਾ,+ ਤਾਂ ਤੁਸੀਂ ਵਾਪਸ ਆਪਣੇ ਘਰਾਂ ਨੂੰ ਮੁੜ ਸਕਦੇ ਹੋ।+ ਤੁਸੀਂ ਯਹੋਵਾਹ ਅਤੇ ਇਜ਼ਰਾਈਲ ਸਾਮ੍ਹਣੇ ਦੋਸ਼ੀ ਨਹੀਂ ਠਹਿਰੋਗੇ। ਫਿਰ ਯਹੋਵਾਹ ਸਾਮ੍ਹਣੇ ਤੁਸੀਂ ਇਸ ਦੇਸ਼ ਦੇ ਮਾਲਕ ਬਣ ਜਾਓਗੇ।+ 23 ਪਰ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ, ਤਾਂ ਤੁਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕਰੋਗੇ। ਯਾਦ ਰੱਖੋ ਕਿ ਤੁਹਾਨੂੰ ਆਪਣੇ ਪਾਪ ਦਾ ਅੰਜਾਮ ਭੁਗਤਣਾ ਪਵੇਗਾ। 24 ਇਸ ਲਈ ਤੁਸੀਂ ਆਪਣੇ ਬੱਚਿਆਂ ਲਈ ਸ਼ਹਿਰ ਅਤੇ ਪਸ਼ੂਆਂ ਲਈ ਵਾੜੇ ਬਣਾ ਸਕਦੇ ਹੋ,+ ਪਰ ਤੁਸੀਂ ਆਪਣਾ ਵਾਅਦਾ ਜ਼ਰੂਰ ਪੂਰਾ ਕਰਿਓ।”

25 ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੇ ਮੂਸਾ ਨੂੰ ਕਿਹਾ: “ਸਾਡੇ ਮਾਲਕ, ਤੇਰੇ ਸੇਵਕ ਉਸੇ ਤਰ੍ਹਾਂ ਕਰਨਗੇ ਜਿਵੇਂ ਤੂੰ ਹੁਕਮ ਦਿੱਤਾ ਹੈ। 26 ਸਾਡੇ ਬੱਚੇ, ਸਾਡੀਆਂ ਪਤਨੀਆਂ, ਸਾਡੀਆਂ ਭੇਡਾਂ-ਬੱਕਰੀਆਂ ਅਤੇ ਹੋਰ ਸਾਰੇ ਪਾਲਤੂ ਪਸ਼ੂ ਇੱਥੇ ਗਿਲਆਦ ਦੇ ਸ਼ਹਿਰਾਂ ਵਿਚ ਰਹਿਣਗੇ,+ 27 ਪਰ ਤੇਰਾ ਹਰ ਸੇਵਕ ਹਥਿਆਰ ਚੁੱਕ ਕੇ ਦਰਿਆ ਪਾਰ ਜਾਵੇਗਾ ਅਤੇ ਯਹੋਵਾਹ ਸਾਮ੍ਹਣੇ ਯੁੱਧ ਵਿਚ ਲੜੇਗਾ,+ ਜਿਵੇਂ ਸਾਡੇ ਮਾਲਕ ਨੇ ਹੁਕਮ ਦਿੱਤਾ ਹੈ।”

28 ਇਸ ਲਈ ਮੂਸਾ ਨੇ ਪੁਜਾਰੀ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਉਨ੍ਹਾਂ ਦੇ ਸੰਬੰਧ ਵਿਚ ਇਕ ਹੁਕਮ ਦਿੱਤਾ। 29 ਮੂਸਾ ਨੇ ਉਨ੍ਹਾਂ ਨੂੰ ਕਿਹਾ: “ਜੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਵਿੱਚੋਂ ਹਰ ਆਦਮੀ ਯਹੋਵਾਹ ਸਾਮ੍ਹਣੇ ਯੁੱਧ ਲਈ ਹਥਿਆਰ ਚੁੱਕ ਕੇ ਤੁਹਾਡੇ ਨਾਲ ਯਰਦਨ ਦਰਿਆ ਪਾਰ ਜਾਂਦਾ ਹੈ ਅਤੇ ਤੁਸੀਂ ਉਸ ਦੇਸ਼ ʼਤੇ ਕਬਜ਼ਾ ਕਰ ਲੈਂਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਗਿਲਆਦ ਦਾ ਇਲਾਕਾ ਦੇ ਦੇਣਾ।+ 30 ਪਰ ਜੇ ਉਹ ਹਥਿਆਰ ਚੁੱਕ ਕੇ ਤੁਹਾਡੇ ਨਾਲ ਦਰਿਆ ਪਾਰ ਨਹੀਂ ਜਾਂਦੇ, ਤਾਂ ਉਹ ਕਨਾਨ ਦੇਸ਼ ਵਿਚ ਤੁਹਾਡੇ ਨਾਲ ਹੀ ਵੱਸਣਗੇ।”

31 ਇਹ ਸੁਣ ਕੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੇ ਕਿਹਾ: “ਯਹੋਵਾਹ ਨੇ ਤੇਰੇ ਸੇਵਕਾਂ ਨੂੰ ਜੋ ਕਿਹਾ ਹੈ, ਅਸੀਂ ਉੱਦਾਂ ਹੀ ਕਰਾਂਗੇ। 32 ਅਸੀਂ ਯਹੋਵਾਹ ਸਾਮ੍ਹਣੇ ਹਥਿਆਰ ਚੁੱਕ ਕੇ ਦਰਿਆ ਪਾਰ ਕਨਾਨ ਦੇਸ਼ ਵਿਚ ਜਾਵਾਂਗੇ,+ ਪਰ ਸਾਨੂੰ ਵਿਰਾਸਤ ਵਿਚ ਯਰਦਨ ਦਰਿਆ ਦੇ ਇਸ ਪਾਸੇ ਦੀ ਜ਼ਮੀਨ ਹੀ ਦਿੱਤੀ ਜਾਵੇ।” 33 ਇਸ ਲਈ ਮੂਸਾ ਨੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ+ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ+ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਇਲਾਕੇ ਦੇ ਦਿੱਤੇ।+ ਨਾਲੇ ਉਨ੍ਹਾਂ ਇਲਾਕਿਆਂ ਵਿਚਲੇ ਸ਼ਹਿਰਾਂ ਦੀ ਜ਼ਮੀਨ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਸ਼ਹਿਰ ਵੀ ਦੇ ਦਿੱਤੇ।

34 ਗਾਦ ਦੇ ਪੁੱਤਰਾਂ ਨੇ ਦੀਬੋਨ,+ ਅਟਾਰੋਥ,+ ਅਰੋਏਰ,+ 35 ਅਟਰੋਥ-ਸ਼ੋਫਾਨ, ਯਾਜ਼ੇਰ,+ ਯਾਗਬਹਾ,+ 36 ਬੈਤ-ਨਿਮਰਾਹ+ ਅਤੇ ਬੈਤ-ਹਾਰਾਨ+ ਨਾਂ ਦੇ ਕਿਲੇਬੰਦ ਸ਼ਹਿਰ ਬਣਾਏ* ਅਤੇ ਆਪਣੀਆਂ ਭੇਡਾਂ-ਬੱਕਰੀਆਂ ਲਈ ਪੱਥਰਾਂ ਦੇ ਵਾੜੇ ਬਣਾਏ। 37 ਅਤੇ ਰਊਬੇਨ ਦੇ ਪੁੱਤਰਾਂ ਨੇ ਹਸ਼ਬੋਨ,+ ਅਲਾਲੇਹ,+ ਕਿਰਯਾਥੈਮ,+ 38 ਨਬੋ+ ਅਤੇ ਬਆਲ-ਮੀਓਨ+ (ਇਨ੍ਹਾਂ ਦੇ ਨਾਂ ਬਦਲੇ ਗਏ ਹਨ) ਅਤੇ ਸਿਬਮਾਹ ਸ਼ਹਿਰ ਬਣਾਏ। ਉਹ ਦੁਬਾਰਾ ਬਣਾਏ ਸ਼ਹਿਰਾਂ ਦੇ ਹੋਰ ਨਾਂ ਰੱਖਣ ਲੱਗੇ।

39 ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ+ ਨੇ ਗਿਲਆਦ ਉੱਤੇ ਹਮਲਾ ਕਰ ਕੇ ਇਸ ʼਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿੰਦੇ ਅਮੋਰੀਆਂ ਨੂੰ ਭਜਾ ਦਿੱਤਾ। 40 ਇਸ ਲਈ ਮੂਸਾ ਨੇ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ ਨੂੰ ਗਿਲਆਦ ਦੇ ਦਿੱਤਾ ਅਤੇ ਉਹ ਉੱਥੇ ਰਹਿਣ ਲੱਗ ਪਏ।+ 41 ਅਤੇ ਮਨੱਸ਼ਹ ਦੇ ਪੁੱਤਰ ਯਾਈਰ ਨੇ ਛੋਟੇ ਕਸਬਿਆਂ ʼਤੇ ਹਮਲਾ ਕਰ ਕੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਕਸਬਿਆਂ ਦਾ ਨਾਂ ਹੱਵੋਥ-ਯਾਈਰ* ਰੱਖਿਆ।+ 42 ਨੋਬਹ ਨੇ ਕਨਾਥ ʼਤੇ ਹਮਲਾ ਕਰ ਕੇ ਇਸ ਉੱਤੇ ਅਤੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ʼਤੇ ਕਬਜ਼ਾ ਕਰ ਲਿਆ ਅਤੇ ਉਸ ਨੇ ਆਪਣੇ ਨਾਂ ʼਤੇ ਇਸ ਜਗ੍ਹਾ ਦਾ ਨਾਂ ਨੋਬਹ ਰੱਖਿਆ।

33 ਇਹ ਇਜ਼ਰਾਈਲੀਆਂ ਦੇ ਸਫ਼ਰ ਦਾ ਬਿਓਰਾ ਹੈ ਜਦੋਂ ਉਹ ਮੂਸਾ ਅਤੇ ਹਾਰੂਨ ਦੀ ਅਗਵਾਈ ਅਧੀਨ+ ਆਪੋ-ਆਪਣੀਆਂ ਫ਼ੌਜੀ ਟੁਕੜੀਆਂ ਅਨੁਸਾਰ+ ਮਿਸਰ ਵਿੱਚੋਂ ਨਿਕਲੇ ਸਨ।+ 2 ਯਹੋਵਾਹ ਦੇ ਹੁਕਮ ʼਤੇ ਮੂਸਾ ਉਨ੍ਹਾਂ ਸਾਰੀਆਂ ਥਾਵਾਂ ਦੀ ਸੂਚੀ ਬਣਾਉਂਦਾ ਰਿਹਾ ਜਿੱਥੇ-ਜਿੱਥੇ ਉਹ ਰੁਕੇ ਸਨ। ਉਹ ਜਿਹੜੀਆਂ ਥਾਵਾਂ ʼਤੇ ਰੁਕੇ,+ ਉਨ੍ਹਾਂ ਦੇ ਨਾਂ ਇਹ ਹਨ: 3 ਉਹ ਪਹਿਲੇ ਮਹੀਨੇ+ ਦੀ 15 ਤਾਰੀਖ਼ ਨੂੰ ਰਾਮਸੇਸ ਤੋਂ ਤੁਰੇ।+ ਪਸਾਹ ਮਨਾਉਣ ਤੋਂ ਬਾਅਦ+ ਉਸੇ ਦਿਨ ਇਜ਼ਰਾਈਲੀ ਦਲੇਰੀ ਨਾਲ ਸਾਰੇ ਮਿਸਰੀਆਂ ਦੀਆਂ ਨਜ਼ਰਾਂ ਸਾਮ੍ਹਣੇ ਉੱਥੋਂ ਤੁਰ ਪਏ। 4 ਉਸ ਦਿਨ ਮਿਸਰੀ ਆਪਣੇ ਜੇਠਿਆਂ ਨੂੰ ਦਫ਼ਨਾ ਰਹੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਮਾਰ ਦਿੱਤਾ ਸੀ।+ ਯਹੋਵਾਹ ਨੇ ਉਨ੍ਹਾਂ ਦੇ ਦੇਵਤਿਆਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ।+

5 ਇਸ ਲਈ ਇਜ਼ਰਾਈਲੀ ਰਾਮਸੇਸ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸੁੱਕੋਥ ਵਿਚ ਤੰਬੂ ਲਾਏ।+ 6 ਫਿਰ ਉਹ ਸੁੱਕੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਏਥਾਮ ਵਿਚ ਤੰਬੂ ਲਾਏ+ ਜੋ ਉਜਾੜ ਦੇ ਨੇੜੇ ਹੈ। 7 ਫਿਰ ਉਹ ਏਥਾਮ ਤੋਂ ਤੁਰ ਪਏ ਅਤੇ ਪਿੱਛੇ ਮੁੜ ਕੇ ਪੀਹਹੀਰੋਥ ਆ ਗਏ ਜੋ ਬਆਲ-ਸਫ਼ੋਨ ਦੇ ਸਾਮ੍ਹਣੇ ਹੈ+ ਅਤੇ ਉਨ੍ਹਾਂ ਨੇ ਮਿਗਦੋਲ ਦੇ ਸਾਮ੍ਹਣੇ ਤੰਬੂ ਲਾਏ।+ 8 ਇਸ ਤੋਂ ਬਾਅਦ ਉਹ ਪੀਹਹੀਰੋਥ ਤੋਂ ਤੁਰ ਪਏ ਅਤੇ ਸਮੁੰਦਰ ਵਿੱਚੋਂ ਦੀ ਲੰਘ ਕੇ+ ਉਜਾੜ ਵਿਚ ਆ ਗਏ।+ ਉਹ ਏਥਾਮ ਦੀ ਉਜਾੜ+ ਵਿਚ ਤਿੰਨ ਦਿਨ ਸਫ਼ਰ ਕਰਦੇ ਰਹੇ ਅਤੇ ਉਨ੍ਹਾਂ ਨੇ ਮਾਰਾਹ ਵਿਚ ਤੰਬੂ ਲਾਏ।+

9 ਫਿਰ ਉਹ ਮਾਰਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਏਲੀਮ ਵਿਚ ਤੰਬੂ ਲਾਏ। ਏਲੀਮ ਵਿਚ ਪਾਣੀ ਦੇ 12 ਚਸ਼ਮੇ ਅਤੇ ਖਜੂਰ ਦੇ 70 ਦਰਖ਼ਤ ਸਨ। ਇਸ ਲਈ ਉਨ੍ਹਾਂ ਨੇ ਉੱਥੇ ਤੰਬੂ ਲਾਏ।+ 10 ਫਿਰ ਉਹ ਏਲੀਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਲਾਲ ਸਮੁੰਦਰ ਕੋਲ ਤੰਬੂ ਲਾਏ। 11 ਇਸ ਤੋਂ ਬਾਅਦ ਉਹ ਲਾਲ ਸਮੁੰਦਰ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸੀਨ ਦੀ ਉਜਾੜ ਵਿਚ ਤੰਬੂ ਲਾਏ।+ 12 ਫਿਰ ਉਹ ਸੀਨ ਦੀ ਉਜਾੜ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਦਾਫਕਾਹ ਵਿਚ ਤੰਬੂ ਲਾਏ। 13 ਬਾਅਦ ਵਿਚ ਉਹ ਦਾਫਕਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਆਲੂਸ਼ ਵਿਚ ਤੰਬੂ ਲਾਏ। 14 ਫਿਰ ਉਹ ਆਲੂਸ਼ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਰਫੀਦੀਮ ਵਿਚ ਤੰਬੂ ਲਾਏ।+ ਰਫੀਦੀਮ ਵਿਚ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ। 15 ਫਿਰ ਉਹ ਰਫੀਦੀਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸੀਨਈ ਦੀ ਉਜਾੜ ਵਿਚ ਤੰਬੂ ਲਾਏ।+

16 ਫਿਰ ਉਹ ਸੀਨਈ ਦੀ ਉਜਾੜ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਕਿਬਰੋਥ-ਹੱਤਵਾਹ ਵਿਚ ਤੰਬੂ ਲਾਏ।+ 17 ਫਿਰ ਉਹ ਕਿਬਰੋਥ-ਹੱਤਵਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹਸੇਰੋਥ ਵਿਚ ਤੰਬੂ ਲਾਏ।+ 18 ਇਸ ਤੋਂ ਬਾਅਦ ਉਹ ਹਸੇਰੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਰਿਥਮਾਹ ਵਿਚ ਤੰਬੂ ਲਾਏ। 19 ਫਿਰ ਉਹ ਰਿਥਮਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਰਿੰਮੋਨ-ਪਰਸ ਵਿਚ ਤੰਬੂ ਲਾਏ। 20 ਫਿਰ ਉਹ ਰਿੰਮੋਨ-ਪਰਸ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਲਿਬਨਾਹ ਵਿਚ ਤੰਬੂ ਲਾਏ। 21 ਫਿਰ ਉਹ ਲਿਬਨਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਰਿਸਾਹ ਵਿਚ ਤੰਬੂ ਲਾਏ। 22 ਫਿਰ ਉਹ ਰਿਸਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਕਹੇਲਾਥਾਹ ਵਿਚ ਤੰਬੂ ਲਾਏ। 23 ਫਿਰ ਉਹ ਕਹੇਲਾਥਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸ਼ਾਫਰ ਪਹਾੜ ਕੋਲ ਤੰਬੂ ਲਾਏ।

24 ਇਸ ਤੋਂ ਬਾਅਦ ਉਹ ਸ਼ਾਫਰ ਪਹਾੜ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹਰਾਦਾਹ ਵਿਚ ਤੰਬੂ ਲਾਏ। 25 ਫਿਰ ਉਹ ਹਰਾਦਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਮਕਹੇਲੋਥ ਵਿਚ ਤੰਬੂ ਲਾਏ। 26 ਫਿਰ ਉਹ ਮਕਹੇਲੋਥ ਤੋਂ ਤੁਰ ਪਏ+ ਅਤੇ ਉਨ੍ਹਾਂ ਨੇ ਤਾਹਥ ਵਿਚ ਤੰਬੂ ਲਾਏ। 27 ਇਸ ਤੋਂ ਬਾਅਦ ਉਹ ਤਾਹਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਤਾਰਹ ਵਿਚ ਤੰਬੂ ਲਾਏ। 28 ਫਿਰ ਉਹ ਤਾਰਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਮਿਥਕਾਹ ਵਿਚ ਤੰਬੂ ਲਾਏ। 29 ਬਾਅਦ ਵਿਚ ਉਹ ਮਿਥਕਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹਸ਼ਮੋਨਾਹ ਵਿਚ ਤੰਬੂ ਲਾਏ। 30 ਫਿਰ ਉਹ ਹਸ਼ਮੋਨਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਮੋਸੇਰੋਥ ਵਿਚ ਤੰਬੂ ਲਾਏ। 31 ਫਿਰ ਉਹ ਮੋਸੇਰੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਬਨੇ-ਯਾਕਾਨ ਵਿਚ ਤੰਬੂ ਲਾਏ।+ 32 ਉਹ ਬਨੇ-ਯਾਕਾਨ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹੋਰ-ਹਾਗਿਦਗਾਦ ਵਿਚ ਤੰਬੂ ਲਾਏ। 33 ਫਿਰ ਉਹ ਹੋਰ-ਹਾਗਿਦਗਾਦ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਯਾਟਬਾਥਾਹ ਵਿਚ ਤੰਬੂ ਲਾਏ।+ 34 ਬਾਅਦ ਵਿਚ ਉਹ ਯਾਟਬਾਥਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਅਬਰੋਨਾਹ ਵਿਚ ਤੰਬੂ ਲਾਏ। 35 ਫਿਰ ਉਹ ਅਬਰੋਨਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਅਸਯੋਨ-ਗਬਰ ਵਿਚ ਤੰਬੂ ਲਾਏ।+ 36 ਇਸ ਤੋਂ ਬਾਅਦ ਉਹ ਅਸਯੋਨ-ਗਬਰ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸਿਨ ਦੀ ਉਜਾੜ ਯਾਨੀ ਕਾਦੇਸ਼ ਵਿਚ ਤੰਬੂ ਲਾਏ।+

37 ਬਾਅਦ ਵਿਚ ਉਹ ਕਾਦੇਸ਼ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹੋਰ ਨਾਂ ਦੇ ਪਹਾੜ ਕੋਲ ਤੰਬੂ ਲਾਏ+ ਜੋ ਕਿ ਅਦੋਮ ਦੇਸ਼ ਦੀ ਸਰਹੱਦ ʼਤੇ ਹੈ। 38 ਯਹੋਵਾਹ ਦੇ ਹੁਕਮ ਤੇ ਪੁਜਾਰੀ ਹਾਰੂਨ ਹੋਰ ਨਾਂ ਦੇ ਪਹਾੜ ਉੱਤੇ ਗਿਆ ਅਤੇ ਉੱਥੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋ ਗਈ। ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ 40ਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋਈ ਸੀ।+ 39 ਜਦੋਂ ਹਾਰੂਨ ਹੋਰ ਨਾਂ ਦੇ ਪਹਾੜ ਉੱਤੇ ਮਰਿਆ, ਉਦੋਂ ਉਹ 123 ਸਾਲ ਦਾ ਸੀ।

40 ਉਸ ਵੇਲੇ ਅਰਾਦ ਦੇ ਕਨਾਨੀ ਰਾਜੇ+ ਨੇ ਇਜ਼ਰਾਈਲੀਆਂ ਦੇ ਆਉਣ ਬਾਰੇ ਸੁਣਿਆ ਜਿਹੜਾ ਕਨਾਨ ਦੇਸ਼ ਦੇ ਨੇਗੇਬ ਵਿਚ ਰਹਿੰਦਾ ਸੀ।

41 ਕੁਝ ਸਮੇਂ ਬਾਅਦ ਉਹ ਹੋਰ ਨਾਂ ਦੇ ਪਹਾੜ ਤੋਂ ਤੁਰ ਪਏ+ ਅਤੇ ਉਨ੍ਹਾਂ ਨੇ ਸਲਮੋਨਾਹ ਵਿਚ ਤੰਬੂ ਲਾਏ। 42 ਫਿਰ ਉਹ ਸਲਮੋਨਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਫੂਨੋਨ ਵਿਚ ਤੰਬੂ ਲਾਏ। 43 ਫਿਰ ਉਹ ਫੂਨੋਨ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਓਬੋਥ ਵਿਚ ਤੰਬੂ ਲਾਏ।+ 44 ਫਿਰ ਉਹ ਓਬੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਇਯੇ-ਅਬਾਰੀਮ ਵਿਚ ਤੰਬੂ ਲਾਏ ਜੋ ਮੋਆਬ ਦੀ ਸਰਹੱਦ ʼਤੇ ਹੈ।+ 45 ਬਾਅਦ ਵਿਚ ਉਹ ਈਯੇਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਦੀਬੋਨ-ਗਾਦ+ ਵਿਚ ਤੰਬੂ ਲਾਏ। 46 ਇਸ ਤੋਂ ਬਾਅਦ ਉਹ ਦੀਬੋਨ-ਗਾਦ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਅਲਮੋਨ-ਦਿਬਲਾਤੈਮ ਵਿਚ ਤੰਬੂ ਲਾਏ। 47 ਫਿਰ ਉਹ ਅਲਮੋਨ-ਦਿਬਲਾਤੈਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਨਬੋ+ ਸਾਮ੍ਹਣੇ ਅਬਾਰੀਮ ਪਹਾੜਾਂ+ ਵਿਚ ਤੰਬੂ ਲਾਏ। 48 ਅਖ਼ੀਰ ਵਿਚ ਉਹ ਅਬਾਰੀਮ ਪਹਾੜਾਂ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਮੋਆਬ ਦੀ ਉਜਾੜ ਵਿਚ ਯਰਦਨ ਦਰਿਆ ਕੋਲ ਤੰਬੂ ਲਾਏ ਅਤੇ ਦਰਿਆ ਦੇ ਦੂਸਰੇ ਪਾਸੇ ਯਰੀਹੋ ਸ਼ਹਿਰ ਸੀ।+ 49 ਉਹ ਮੋਆਬ ਦੀ ਉਜਾੜ ਵਿਚ ਯਰਦਨ ਦਰਿਆ ਕੋਲ ਹੀ ਰਹੇ। ਉਨ੍ਹਾਂ ਨੇ ਬੈਤ-ਯਸ਼ੀਮੋਥ ਤੋਂ ਲੈ ਕੇ ਆਬੇਲ-ਸ਼ਿੱਟੀਮ+ ਤਕ ਤੰਬੂ ਲਾਏ ਸਨ।

50 ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ: 51 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਯਰਦਨ ਦਰਿਆ ਪਾਰ ਕਰ ਕੇ ਕਨਾਨ ਦੇਸ਼ ਵਿਚ ਜਾ ਰਹੇ ਹੋ।+ 52 ਤੁਸੀਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਆਪਣੇ ਅੱਗਿਓਂ ਜ਼ਰੂਰ ਕੱਢ ਦੇਣਾ ਅਤੇ ਉਨ੍ਹਾਂ ਦੀਆਂ ਪੱਥਰ ਅਤੇ ਧਾਤ ਦੀਆਂ ਸਾਰੀਆਂ ਮੂਰਤਾਂ*+ ਨੂੰ ਤੋੜ ਦੇਣਾ ਅਤੇ ਭਗਤੀ ਦੀਆਂ ਸਾਰੀਆਂ ਉੱਚੀਆਂ ਥਾਵਾਂ ਢਹਿ-ਢੇਰੀ ਕਰ ਦੇਣਾ।+ 53 ਤੁਸੀਂ ਉਸ ਦੇਸ਼ ʼਤੇ ਕਬਜ਼ਾ ਕਰੋਗੇ ਅਤੇ ਉੱਥੇ ਵੱਸੋਗੇ ਕਿਉਂਕਿ ਮੈਂ ਤੁਹਾਨੂੰ ਜ਼ਰੂਰ ਉਸ ਦੇਸ਼ ਦਾ ਮਾਲਕ ਬਣਾਵਾਂਗਾ।+ 54 ਤੁਸੀਂ ਗੁਣੇ ਪਾ ਕੇ ਆਪਣੇ ਪਰਿਵਾਰਾਂ ਵਿਚ ਜ਼ਮੀਨ ਵੰਡਣੀ।+ ਤੁਸੀਂ ਵੱਡੇ ਸਮੂਹਾਂ ਨੂੰ ਵਿਰਾਸਤ ਵਿਚ ਜ਼ਿਆਦਾ ਜ਼ਮੀਨ ਦੇਣੀ ਅਤੇ ਛੋਟੇ ਸਮੂਹਾਂ ਨੂੰ ਘੱਟ ਜ਼ਮੀਨ ਦੇਣੀ।+ ਤੁਸੀਂ ਗੁਣੇ ਪਾ ਕੇ ਫ਼ੈਸਲਾ ਕਰਨਾ ਕਿ ਕਿਸ ਨੂੰ ਕਿੱਥੇ ਵਿਰਾਸਤ ਮਿਲੇਗੀ। ਤੁਹਾਨੂੰ ਆਪਣੇ ਪਿਉ-ਦਾਦਿਆਂ ਦੇ ਗੋਤਾਂ ਅਨੁਸਾਰ ਵਿਰਾਸਤ ਮਿਲੇਗੀ।+

55 “‘ਪਰ ਜੇ ਤੁਸੀਂ ਦੇਸ਼ ਦੇ ਵਾਸੀਆਂ ਨੂੰ ਆਪਣੇ ਅੱਗਿਓਂ ਨਹੀਂ ਕੱਢੋਗੇ,+ ਤਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਰਹਿਣ ਦਿਓਗੇ, ਉਹ ਤੁਹਾਡੀਆਂ ਅੱਖਾਂ ਵਿਚ ਰੜਕਣਗੇ ਅਤੇ ਤੁਹਾਡੀਆਂ ਵੱਖੀਆਂ ਵਿਚ ਕੰਢੇ ਵਾਂਗ ਚੁਭਣਗੇ ਅਤੇ ਤੁਹਾਨੂੰ ਉਸ ਦੇਸ਼ ਵਿਚ ਸਤਾਉਣਗੇ ਜਿਸ ਵਿਚ ਤੁਸੀਂ ਵੱਸੋਗੇ।+ 56 ਅਤੇ ਮੈਂ ਤੁਹਾਡਾ ਉਹੀ ਹਸ਼ਰ ਕਰਾਂਗਾ ਜੋ ਮੈਂ ਉਨ੍ਹਾਂ ਦਾ ਕਰਨ ਬਾਰੇ ਸੋਚਿਆ ਸੀ।’”+

34 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਇਹ ਹਿਦਾਇਤਾਂ ਦੇ: ‘ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ,+ ਤਾਂ ਤੁਹਾਨੂੰ ਜੋ ਇਲਾਕਾ ਵਿਰਾਸਤ ਵਿਚ ਦਿੱਤਾ ਜਾਵੇਗਾ, ਉਸ ਦੀਆਂ ਸਰਹੱਦਾਂ ਇਹ ਹੋਣਗੀਆਂ।+

3 “‘ਤੁਹਾਡੀ ਦੱਖਣੀ ਸਰਹੱਦ ਅਦੋਮ ਦੇ ਨਾਲ-ਨਾਲ ਸਿਨ ਦੀ ਉਜਾੜ ਤੋਂ ਹੋਵੇਗੀ ਅਤੇ ਪੂਰਬ ਵੱਲ ਖਾਰੇ ਸਮੁੰਦਰ* ਦੇ ਸਿਰੇ ਤੋਂ ਹੋਵੇਗੀ।+ 4 ਤੁਹਾਡੀ ਸਰਹੱਦ ਖਾਰੇ ਸਮੁੰਦਰ ਕੋਲੋਂ ਮੁੜ ਕੇ ਅਕਰਾਬੀਮ ਦੀ ਚੜ੍ਹਾਈ+ ਦੇ ਦੱਖਣ ਵੱਲੋਂ ਹੁੰਦੀ ਹੋਈ ਸਿਨ ਤਕ ਜਾਵੇਗੀ ਅਤੇ ਇਹ ਕਾਦੇਸ਼-ਬਰਨੇਆ ਦੇ ਦੱਖਣ ਵਿਚ ਖ਼ਤਮ ਹੋਵੇਗੀ।+ ਉੱਥੋਂ ਇਹ ਹਸਰ-ਅੱਦਾਰ+ ਵੱਲ ਅਤੇ ਅਸਮੋਨ ਵੱਲ ਜਾਵੇਗੀ। 5 ਅਸਮੋਨ ਤੋਂ ਇਹ ਮੁੜ ਕੇ ਮਿਸਰ ਵਾਦੀ* ਵੱਲ ਜਾਵੇਗੀ ਅਤੇ ਸਮੁੰਦਰ* ʼਤੇ ਜਾ ਕੇ ਖ਼ਤਮ ਹੋਵੇਗੀ।+

6 “‘ਤੁਹਾਡੀ ਪੱਛਮੀ ਸਰਹੱਦ ਵੱਡੇ ਸਾਗਰ* ਦਾ ਕੰਢਾ ਹੋਵੇਗਾ। ਇਹ ਤੁਹਾਡੀ ਪੱਛਮੀ ਸਰਹੱਦ ਬਣੇਗਾ।+

7 “‘ਇਹ ਤੁਹਾਡੀ ਉੱਤਰੀ ਸਰਹੱਦ ਹੋਵੇਗੀ: ਇਹ ਸਰਹੱਦ ਵੱਡੇ ਸਾਗਰ ਤੋਂ ਲੈ ਕੇ ਹੋਰ ਨਾਂ ਦੇ ਪਹਾੜ ਤਕ ਹੋਵੇ।+ 8 ਫਿਰ ਇਹ ਹੋਰ ਨਾਂ ਦੇ ਪਹਾੜ ਤੋਂ ਲੈ ਕੇ ਲੇਬੋ-ਹਮਾਥ*+ ਤਕ ਹੋਵੇ। ਇਹ ਸਦਾਦ ʼਤੇ ਜਾ ਕੇ ਖ਼ਤਮ ਹੋਵੇਗੀ।+ 9 ਅਤੇ ਫਿਰ ਇਹ ਸਰਹੱਦ ਜ਼ਿਫਰੋਨ ਤਕ ਜਾਵੇਗੀ ਅਤੇ ਹਸਰ-ਏਨਾਨ ʼਤੇ ਜਾ ਕੇ ਖ਼ਤਮ ਹੋਵੇਗੀ।+ ਇਹ ਤੁਹਾਡੀ ਉੱਤਰੀ ਸਰਹੱਦ ਹੋਵੇਗੀ।

10 “‘ਫਿਰ ਪੂਰਬ ਵਿਚ ਤੁਹਾਡੀ ਸਰਹੱਦ ਹਸਰ-ਏਨਾਨ ਤੋਂ ਲੈ ਕੇ ਸ਼ਫਾਮ ਤਕ ਹੋਵੇ। 11 ਇਹ ਸਰਹੱਦ ਸ਼ਫਾਮ ਤੋਂ ਰਿਬਲਾਹ ਤਕ ਜਾਵੇਗੀ ਜੋ ਆਯਿਨ ਦੇ ਪੂਰਬ ਵਿਚ ਹੈ। ਫਿਰ ਇਹ ਸਰਹੱਦ ਥੱਲੇ ਨੂੰ ਜਾਂਦੀ ਹੋਈ ਪਹਾੜੀਆਂ ਪਾਰ ਕਰੇਗੀ ਜੋ ਕਿੰਨਰਥ ਝੀਲ* ਦੇ ਪੂਰਬ ਵੱਲ ਹਨ।+ 12 ਇਹ ਸਰਹੱਦ ਯਰਦਨ ਦਰਿਆ ਤਕ ਜਾਵੇਗੀ ਅਤੇ ਖਾਰੇ ਸਮੁੰਦਰ ʼਤੇ ਜਾ ਕੇ ਖ਼ਤਮ ਹੋਵੇਗੀ।+ ਇਹ ਤੁਹਾਡਾ ਦੇਸ਼+ ਅਤੇ ਇਸ ਦੀਆਂ ਸਰਹੱਦਾਂ ਹੋਣਗੀਆਂ।’”

13 ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨੂੰ ਇਹ ਹਿਦਾਇਤ ਦਿੱਤੀ: “ਯਹੋਵਾਹ ਦੇ ਹੁਕਮ ਮੁਤਾਬਕ ਤੁਸੀਂ ਇਹ ਦੇਸ਼ ਗੁਣੇ ਪਾ ਕੇ ਸਾਢੇ ਨੌਂ ਗੋਤਾਂ ਵਿਚ ਵਿਰਾਸਤ ਦੇ ਤੌਰ ਤੇ ਵੰਡਣਾ+ 14 ਕਿਉਂਕਿ ਰਊਬੇਨ ਦੇ ਗੋਤ, ਗਾਦ ਦੇ ਗੋਤ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਵਿਰਾਸਤ ਪਹਿਲਾਂ ਹੀ ਲੈ ਲਈ ਹੈ।+ 15 ਇਨ੍ਹਾਂ ਢਾਈ ਗੋਤਾਂ ਨੇ ਪਹਿਲਾਂ ਹੀ ਉਹ ਇਲਾਕਾ ਆਪਣੀ ਵਿਰਾਸਤ ਦੇ ਤੌਰ ਤੇ ਲੈ ਲਿਆ ਹੈ ਜੋ ਯਰੀਹੋ ਕੋਲ ਯਰਦਨ ਦਰਿਆ ਦੇ ਚੜ੍ਹਦੇ ਪਾਸੇ ਵੱਲ ਯਾਨੀ ਪੂਰਬ ਵਿਚ ਹੈ।”+

16 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 17 “ਜਿਹੜੇ ਆਦਮੀ ਤੁਹਾਡੇ ਲਈ ਜ਼ਮੀਨ ਦੀ ਵੰਡ ਕਰਨਗੇ, ਉਨ੍ਹਾਂ ਦੇ ਨਾਂ ਹਨ: ਪੁਜਾਰੀ ਅਲਆਜ਼ਾਰ+ ਅਤੇ ਨੂਨ ਦਾ ਪੁੱਤਰ ਯਹੋਸ਼ੁਆ।+ 18 ਤੁਸੀਂ ਹਰ ਗੋਤ ਵਿੱਚੋਂ ਇਕ ਮੁਖੀ ਲਓ ਜੋ ਜ਼ਮੀਨ ਵੰਡਣ ਵਿਚ ਤੁਹਾਡੀ ਮਦਦ ਕਰੇਗਾ।+ 19 ਉਨ੍ਹਾਂ ਆਦਮੀਆਂ ਦੇ ਨਾਂ ਹਨ: ਯਹੂਦਾਹ ਦੇ ਗੋਤ+ ਵਿੱਚੋਂ ਕਾਲੇਬ+ ਜੋ ਯਫੁੰਨਾਹ ਦਾ ਪੁੱਤਰ ਹੈ; 20 ਸ਼ਿਮਓਨ ਦੇ ਗੋਤ+ ਵਿੱਚੋਂ ਸ਼ਮੂਏਲ ਜੋ ਅਮੀਹੂਦ ਦਾ ਪੁੱਤਰ ਹੈ; 21 ਬਿਨਯਾਮੀਨ ਦੇ ਗੋਤ+ ਵਿੱਚੋਂ ਅਲੀਦਾਦ ਜੋ ਕਿਸਲੋਨ ਦਾ ਪੁੱਤਰ ਹੈ; 22 ਦਾਨ ਦੇ ਗੋਤ+ ਵਿੱਚੋਂ ਮੁਖੀ ਬੁੱਕੀ ਜੋ ਯਾਗਲੀ ਦਾ ਪੁੱਤਰ ਹੈ; 23 ਯੂਸੁਫ਼ ਦੇ ਪੁੱਤਰ+ ਮਨੱਸ਼ਹ ਦੇ ਗੋਤ+ ਵਿੱਚੋਂ ਮੁਖੀ ਹਨੀਏਲ ਜੋ ਏਫ਼ੋਦ ਦਾ ਪੁੱਤਰ ਹੈ; 24 ਇਫ਼ਰਾਈਮ ਦੇ ਗੋਤ+ ਵਿੱਚੋਂ ਮੁਖੀ ਕਮੂਏਲ ਜੋ ਸ਼ਿਫਟਾਨ ਦਾ ਪੁੱਤਰ ਹੈ; 25 ਜ਼ਬੂਲੁਨ ਦੇ ਗੋਤ+ ਵਿੱਚੋਂ ਮੁਖੀ ਅਲਸਾਫਾਨ ਜੋ ਪਰਨਾਕ ਦਾ ਪੁੱਤਰ ਹੈ; 26 ਯਿਸਾਕਾਰ ਦੇ ਗੋਤ+ ਵਿੱਚੋਂ ਮੁਖੀ ਪਲਟੀਏਲ ਜੋ ਅੱਜ਼ਾਨ ਦਾ ਪੁੱਤਰ ਹੈ; 27 ਆਸ਼ੇਰ ਦੇ ਗੋਤ+ ਵਿੱਚੋਂ ਮੁਖੀ ਅਹੀਹੂਦ ਜੋ ਸ਼ਲੋਮੀ ਦਾ ਪੁੱਤਰ ਹੈ; 28 ਨਫ਼ਤਾਲੀ ਦੇ ਗੋਤ+ ਵਿੱਚੋਂ ਮੁਖੀ ਪਦਹੇਲ ਜੋ ਅਮੀਹੂਦ ਦਾ ਪੁੱਤਰ ਹੈ।” 29 ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਨਾਨ ਦੇਸ਼ ਦਾ ਇਲਾਕਾ ਇਜ਼ਰਾਈਲੀਆਂ ਵਿਚ ਵੰਡਣ।+

35 ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ+ ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ ਕਿ ਉਨ੍ਹਾਂ ਨੂੰ ਵਿਰਾਸਤ ਵਿਚ ਜੋ ਸ਼ਹਿਰ ਮਿਲਣਗੇ, ਉਹ ਉਨ੍ਹਾਂ ਵਿੱਚੋਂ ਲੇਵੀਆਂ ਨੂੰ ਵੱਸਣ ਲਈ ਕੁਝ ਸ਼ਹਿਰ ਦੇਣ।+ ਨਾਲੇ ਉਹ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਵੀ ਦੇਣ।+ 3 ਲੇਵੀ ਉਨ੍ਹਾਂ ਸ਼ਹਿਰਾਂ ਵਿਚ ਵੱਸਣਗੇ ਅਤੇ ਚਰਾਂਦਾਂ ਉਨ੍ਹਾਂ ਦੇ ਗਾਂਵਾਂ-ਬਲਦਾਂ, ਭੇਡਾਂ-ਬੱਕਰੀਆਂ ਤੇ ਹੋਰ ਪਸ਼ੂਆਂ ਅਤੇ ਸਾਮਾਨ ਲਈ ਹੋਣਗੀਆਂ। 4 ਲੇਵੀਆਂ ਨੂੰ ਦਿੱਤੇ ਜਾਣ ਵਾਲੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਸ਼ਹਿਰ ਦੀ ਕੰਧ ਤੋਂ ਲੈ ਕੇ 1,000 ਹੱਥ* ਤਕ ਹੋਣ। 5 ਤੁਸੀਂ ਸ਼ਹਿਰ ਦੇ ਬਾਹਰ ਪੂਰਬ ਵਿਚ 2,000 ਹੱਥ, ਦੱਖਣ ਵਿਚ 2,000 ਹੱਥ, ਪੱਛਮ ਵਿਚ 2,000 ਹੱਥ ਅਤੇ ਉੱਤਰ ਵਿਚ 2,000 ਹੱਥ ਜ਼ਮੀਨ ਮਿਣਨੀ ਅਤੇ ਸ਼ਹਿਰ ਇਸ ਦੇ ਵਿਚਕਾਰ ਹੋਵੇ। ਲੇਵੀਆਂ ਦੇ ਹਰ ਸ਼ਹਿਰ ਵਿਚ ਇੰਨੀ ਜ਼ਮੀਨ ਚਰਾਂਦਾਂ ਲਈ ਹੋਵੇਗੀ।

6 “ਤੁਸੀਂ ਲੇਵੀਆਂ ਨੂੰ ਪਨਾਹ ਦੇ ਛੇ ਸ਼ਹਿਰ ਦਿਓਗੇ+ ਜਿੱਥੇ ਖ਼ੂਨ ਦਾ ਦੋਸ਼ੀ ਭੱਜ ਕੇ ਪਨਾਹ ਲੈ ਸਕੇ।+ ਇਨ੍ਹਾਂ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ 42 ਹੋਰ ਸ਼ਹਿਰ ਦਿਓਗੇ। 7 ਤੁਸੀਂ ਲੇਵੀਆਂ ਨੂੰ ਕੁੱਲ 48 ਸ਼ਹਿਰ ਚਰਾਂਦਾਂ ਸਣੇ ਦਿਓਗੇ।+ 8 ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਮਿਲੇ ਸ਼ਹਿਰਾਂ ਵਿੱਚੋਂ ਤੁਸੀਂ ਉਨ੍ਹਾਂ ਨੂੰ ਸ਼ਹਿਰ ਦਿਓਗੇ।+ ਤੁਸੀਂ ਵੱਡੇ ਸਮੂਹਾਂ ਤੋਂ ਜ਼ਿਆਦਾ ਅਤੇ ਛੋਟੇ ਸਮੂਹਾਂ ਤੋਂ ਘੱਟ ਸ਼ਹਿਰ ਲੈਣੇ।+ ਹਰ ਸਮੂਹ ਨੂੰ ਜਿੰਨੀ ਵਿਰਾਸਤ ਮਿਲੇਗੀ, ਉਸ ਮੁਤਾਬਕ ਉਹ ਆਪਣੇ ਸ਼ਹਿਰਾਂ ਵਿੱਚੋਂ ਕੁਝ ਲੇਵੀਆਂ ਨੂੰ ਦੇਵੇਗਾ।”

9 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 10 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਯਰਦਨ ਦਰਿਆ ਪਾਰ ਕਰ ਕੇ ਕਨਾਨ ਦੇਸ਼ ਵਿਚ ਜਾ ਰਹੇ ਹੋ।+ 11 ਤੁਸੀਂ ਪਨਾਹ ਦੇ ਸ਼ਹਿਰਾਂ ਲਈ ਅਜਿਹੇ ਸ਼ਹਿਰ ਚੁਣਨੇ ਜਿੱਥੇ ਅਣਜਾਣੇ ਵਿਚ ਖ਼ੂਨ ਕਰਨ ਵਾਲੇ ਵਿਅਕਤੀ ਲਈ ਭੱਜ ਕੇ ਜਾਣਾ ਆਸਾਨ ਹੋਵੇ।+ 12 ਉਹ ਖ਼ੂਨੀ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਬਦਲਾ ਲੈਣ ਵਾਲੇ ਤੋਂ ਬਚਣ ਲਈ ਪਨਾਹ ਲੈ ਸਕੇਗਾ+ ਤਾਂਕਿ ਮੰਡਲੀ ਸਾਮ੍ਹਣੇ ਉਸ ਦਾ ਮੁਕੱਦਮਾ ਚੱਲਣ ਤੋਂ ਪਹਿਲਾਂ ਹੀ ਉਹ ਮਾਰਿਆ ਨਾ ਜਾਵੇ।+ 13 ਤੁਸੀਂ ਇਸ ਮਕਸਦ ਲਈ ਛੇ ਪਨਾਹ ਦੇ ਸ਼ਹਿਰ ਦੇਣੇ। 14 ਤੁਸੀਂ ਪਨਾਹ ਦੇ ਸ਼ਹਿਰਾਂ ਲਈ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਤਿੰਨ ਸ਼ਹਿਰ+ ਅਤੇ ਕਨਾਨ ਦੇਸ਼ ਵਿਚ ਤਿੰਨ ਸ਼ਹਿਰ ਦੇਣੇ।+ 15 ਜੇ ਕਿਸੇ ਇਜ਼ਰਾਈਲੀ ਜਾਂ ਪਰਦੇਸੀ+ ਜਾਂ ਪਰਵਾਸੀ ਤੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਵੇ, ਤਾਂ ਉਹ ਭੱਜ ਕੇ ਇਨ੍ਹਾਂ ਛੇ ਸ਼ਹਿਰਾਂ ਵਿੱਚੋਂ ਕਿਸੇ ਵੀ ਸ਼ਹਿਰ ਵਿਚ ਪਨਾਹ ਲੈ ਸਕੇਗਾ।+

16 “‘ਪਰ ਜੇ ਉਹ ਕਿਸੇ ਦੇ ਕੋਈ ਲੋਹੇ ਦੀ ਚੀਜ਼ ਮਾਰਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਖ਼ੂਨੀ ਹੈ। ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ।+ 17 ਜੇ ਉਹ ਆਪਣੇ ਹੱਥ ਵਿਚ ਅਜਿਹਾ ਪੱਥਰ ਲੈਂਦਾ ਹੈ ਜਿਸ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ਅਤੇ ਉਹ ਪੱਥਰ ਮਾਰ ਕੇ ਉਸ ਦਾ ਖ਼ੂਨ ਕਰ ਦਿੰਦਾ ਹੈ, ਤਾਂ ਉਹ ਖ਼ੂਨੀ ਹੈ। ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ। 18 ਜੇ ਉਹ ਆਪਣੇ ਹੱਥ ਵਿਚ ਲੱਕੜ ਦੀ ਕੋਈ ਅਜਿਹੀ ਚੀਜ਼ ਲੈਂਦਾ ਹੈ ਜਿਸ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ਅਤੇ ਉਹ ਲੱਕੜ ਦੀ ਚੀਜ਼ ਮਾਰ ਕੇ ਉਸ ਦਾ ਖ਼ੂਨ ਕਰ ਦਿੰਦਾ ਹੈ, ਤਾਂ ਉਹ ਖ਼ੂਨੀ ਹੈ। ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ।

19 “‘ਖ਼ੂਨ ਦਾ ਬਦਲਾ ਲੈਣ ਵਾਲਾ ਹੀ ਉਸ ਖ਼ੂਨੀ ਨੂੰ ਜਾਨੋਂ ਮਾਰੇਗਾ। ਜਦੋਂ ਉਹ ਖ਼ੂਨੀ ਉਸ ਦੇ ਸਾਮ੍ਹਣੇ ਆਵੇਗਾ, ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। 20 ਜੇ ਕਿਸੇ ਨਾਲ ਨਫ਼ਰਤ ਹੋਣ ਕਰਕੇ ਉਹ ਉਸ ਨੂੰ ਧੱਕਾ ਮਾਰਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਬੁਰੇ ਇਰਾਦੇ ਨਾਲ* ਉਸ ਵੱਲ ਕੋਈ ਚੀਜ਼ ਸੁੱਟਦਾ ਹੈ+ 21 ਜਾਂ ਨਫ਼ਰਤ ਹੋਣ ਕਰਕੇ ਉਹ ਉਸ ਨੂੰ ਮੁੱਕਾ ਮਾਰਦਾ ਹੈ ਜਿਸ ਕਰਕੇ ਉਹ ਮਰ ਜਾਂਦਾ ਹੈ, ਤਾਂ ਮਾਰਨ ਵਾਲੇ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ। ਜਦੋਂ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਸਾਮ੍ਹਣੇ ਉਹ ਖ਼ੂਨੀ ਆਵੇਗਾ, ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।

22 “‘ਪਰ ਜੇ ਉਸ ਨੇ ਬਿਨਾਂ ਕਿਸੇ ਨਫ਼ਰਤ ਦੇ ਉਸ ਨੂੰ ਅਣਜਾਣੇ ਵਿਚ ਧੱਕਾ ਦਿੱਤਾ ਸੀ ਜਾਂ ਬਿਨਾਂ ਕਿਸੇ ਬੁਰੇ ਇਰਾਦੇ ਨਾਲ* ਉਸ ਵੱਲ ਕੋਈ ਚੀਜ਼ ਸੁੱਟੀ ਸੀ+ 23 ਜਾਂ ਉਸ ਨੇ ਬਿਨਾਂ ਦੇਖਿਆਂ ਪੱਥਰ ਸੁੱਟਿਆ ਸੀ ਜੋ ਉਸ ਦੇ ਵੱਜ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਅਤੇ ਉਹ ਉਸ ਦਾ ਦੁਸ਼ਮਣ ਨਹੀਂ ਸੀ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ, 24 ਤਾਂ ਮੰਡਲੀ ਇਨ੍ਹਾਂ ਨਿਯਮਾਂ ਮੁਤਾਬਕ ਮਾਰਨ ਵਾਲੇ ਅਤੇ ਖ਼ੂਨ ਦਾ ਬਦਲਾ ਲੈਣ ਵਾਲੇ ਵਿਅਕਤੀ ਦੇ ਮੁਕੱਦਮੇ ਦਾ ਫ਼ੈਸਲਾ ਕਰੇ।+ 25 ਮੰਡਲੀ ਉਸ ਖ਼ੂਨੀ ਨੂੰ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਬਚਾਵੇ ਅਤੇ ਉਸ ਨੂੰ ਪਨਾਹ ਦੇ ਸ਼ਹਿਰ ਵਿਚ ਵਾਪਸ ਭੇਜ ਦੇਵੇ ਜਿੱਥੇ ਉਹ ਭੱਜ ਕੇ ਗਿਆ ਸੀ। ਉਹ ਮਹਾਂ ਪੁਜਾਰੀ ਦੀ ਮੌਤ ਹੋਣ ਤਕ ਉੱਥੇ ਰਹੇਗਾ ਜਿਸ ਨੂੰ ਪਵਿੱਤਰ ਤੇਲ ਪਾ ਕੇ ਨਿਯੁਕਤ ਕੀਤਾ ਗਿਆ ਸੀ।+

26 “‘ਪਰ ਜੇ ਉਹ ਖ਼ੂਨੀ ਪਨਾਹ ਦੇ ਸ਼ਹਿਰ ਦੀ ਹੱਦ ਤੋਂ ਬਾਹਰ ਜਾਂਦਾ ਹੈ 27 ਅਤੇ ਖ਼ੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਪਨਾਹ ਦੇ ਸ਼ਹਿਰ ਦੀ ਹੱਦ ਤੋਂ ਬਾਹਰ ਦੇਖ ਲੈਂਦਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ, ਤਾਂ ਮਾਰਨ ਵਾਲਾ ਉਸ ਦੇ ਖ਼ੂਨ ਦਾ ਦੋਸ਼ੀ ਨਹੀਂ ਹੋਵੇਗਾ। 28 ਉਸ ਖ਼ੂਨੀ ਨੂੰ ਮਹਾਂ ਪੁਜਾਰੀ ਦੀ ਮੌਤ ਹੋਣ ਤਕ ਪਨਾਹ ਦੇ ਸ਼ਹਿਰ ਵਿਚ ਹੀ ਰਹਿਣਾ ਪਵੇਗਾ। ਮਹਾਂ ਪੁਜਾਰੀ ਦੀ ਮੌਤ ਤੋਂ ਬਾਅਦ ਉਹ ਆਪਣੀ ਜ਼ਮੀਨ ʼਤੇ ਮੁੜ ਸਕਦਾ ਹੈ।+ 29 ਤੁਸੀਂ ਜਿੱਥੇ ਕਿਤੇ ਵੀ ਰਹੋ, ਤੁਸੀਂ ਕਿਸੇ ਮੁਕੱਦਮੇ ਦਾ ਫ਼ੈਸਲਾ ਕਰਨ ਵੇਲੇ ਪੀੜ੍ਹੀਓ-ਪੀੜ੍ਹੀ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰੋ।

30 “‘ਜੇ ਕੋਈ ਕਿਸੇ ਨੂੰ ਜਾਨੋਂ ਮਾਰਦਾ ਹੈ, ਤਾਂ ਉਸ ਨੂੰ ਗਵਾਹਾਂ ਦੇ ਬਿਆਨ+ ਦੇ ਆਧਾਰ ʼਤੇ ਖ਼ੂਨੀ ਕਰਾਰ ਦਿੱਤਾ ਜਾਵੇ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਪਰ ਇਕ ਜਣੇ ਦੀ ਗਵਾਹੀ ʼਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। 31 ਜੇ ਕੋਈ ਖ਼ੂਨੀ ਮੌਤ ਦੀ ਸਜ਼ਾ ਦੇ ਲਾਇਕ ਹੈ, ਤਾਂ ਉਸ ਦੀ ਜਾਨ ਦੀ ਰਿਹਾਈ ਦੀ ਕੀਮਤ ਨਾ ਲਈ ਜਾਵੇ, ਸਗੋਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ 32 ਜਿਹੜਾ ਵਿਅਕਤੀ ਭੱਜ ਕੇ ਪਨਾਹ ਦੇ ਸ਼ਹਿਰ ਵਿਚ ਗਿਆ ਸੀ, ਉਸ ਤੋਂ ਵੀ ਰਿਹਾਈ ਦੀ ਕੀਮਤ ਨਾ ਲਈ ਜਾਵੇ ਅਤੇ ਉਸ ਨੂੰ ਮਹਾਂ ਪੁਜਾਰੀ ਦੀ ਮੌਤ ਤੋਂ ਪਹਿਲਾਂ ਆਪਣੀ ਜ਼ਮੀਨ ʼਤੇ ਵਾਪਸ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ।

33 “‘ਤੁਸੀਂ ਆਪਣੇ ਦੇਸ਼ ਨੂੰ ਭ੍ਰਿਸ਼ਟ ਨਾ ਕਰਿਓ ਜਿੱਥੇ ਤੁਸੀਂ ਰਹਿੰਦੇ ਹੋ ਕਿਉਂਕਿ ਖ਼ੂਨ ਦੇਸ਼ ਨੂੰ ਭ੍ਰਿਸ਼ਟ ਕਰਦਾ ਹੈ।+ ਦੇਸ਼ ਵਿਚ ਜੋ ਖ਼ੂਨ ਵਹਾਇਆ ਗਿਆ ਹੈ, ਉਸ ਖ਼ੂਨ ਤੋਂ ਦੇਸ਼ ਨੂੰ ਕਿਸੇ ਚੀਜ਼ ਨਾਲ ਸ਼ੁੱਧ ਨਹੀਂ ਕੀਤਾ ਜਾ ਸਕਦਾ।* ਇਸ ਨੂੰ ਸਿਰਫ਼ ਖ਼ੂਨੀ ਦਾ ਖ਼ੂਨ ਵਹਾ ਕੇ ਹੀ ਸ਼ੁੱਧ ਕੀਤਾ ਜਾ ਸਕਦਾ ਹੈ।+ 34 ਤੁਸੀਂ ਆਪਣੇ ਦੇਸ਼ ਨੂੰ ਭ੍ਰਿਸ਼ਟ ਨਾ ਕਰੋ ਜਿਸ ਵਿਚ ਤੁਸੀਂ ਵੱਸਦੇ ਹੋ ਅਤੇ ਜਿੱਥੇ ਮੈਂ ਵੱਸਦਾ ਹਾਂ ਕਿਉਂਕਿ ਮੈਂ ਯਹੋਵਾਹ ਇਜ਼ਰਾਈਲ ਦੇ ਲੋਕਾਂ ਵਿਚ ਵੱਸਦਾ ਹਾਂ।’”+

36 ਗਿਲਆਦ ਦੀ ਔਲਾਦ ਦੇ ਪਰਿਵਾਰਾਂ ਦੇ ਮੁਖੀਆਂ ਨੇ ਆ ਕੇ ਮੂਸਾ ਅਤੇ ਇਜ਼ਰਾਈਲੀਆਂ ਦੇ ਪਰਿਵਾਰਾਂ ਦੇ ਮੁਖੀਆਂ ਨਾਲ ਗੱਲ ਕੀਤੀ। ਗਿਲਆਦ ਮਾਕੀਰ ਦਾ ਪੁੱਤਰ ਸੀ+ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ ਅਤੇ ਮਨੱਸ਼ਹ ਯੂਸੁਫ਼ ਦੇ ਪੁੱਤਰਾਂ ਦੇ ਪਰਿਵਾਰਾਂ ਵਿੱਚੋਂ ਸੀ। 2 ਉਨ੍ਹਾਂ ਨੇ ਕਿਹਾ: “ਯਹੋਵਾਹ ਨੇ ਸਾਡੇ ਮਾਲਕ ਨੂੰ ਹੁਕਮ ਦਿੱਤਾ ਸੀ ਕਿ ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਜ਼ਮੀਨ ਗੁਣੇ ਪਾ ਕੇ ਦਿੱਤੀ ਜਾਵੇ;+ ਅਤੇ ਯਹੋਵਾਹ ਨੇ ਸਾਡੇ ਮਾਲਕ ਨੂੰ ਇਹ ਵੀ ਹੁਕਮ ਦਿੱਤਾ ਸੀ ਕਿ ਸਾਡੇ ਭਰਾ ਸਲਾਫਹਾਦ ਦੀ ਵਿਰਾਸਤ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ।+ 3 ਜੇ ਉਹ ਇਜ਼ਰਾਈਲ ਦੇ ਕਿਸੇ ਹੋਰ ਗੋਤ ਦੇ ਆਦਮੀਆਂ ਨਾਲ ਵਿਆਹ ਕਰਾਉਂਦੀਆਂ ਹਨ, ਤਾਂ ਉਨ੍ਹਾਂ ਔਰਤਾਂ ਦੀ ਵਿਰਾਸਤ ਸਾਡੇ ਪਿਉ-ਦਾਦਿਆਂ ਦੀ ਵਿਰਾਸਤ ਦਾ ਹਿੱਸਾ ਨਹੀਂ ਰਹੇਗੀ। ਉਨ੍ਹਾਂ ਦੀ ਵਿਰਾਸਤ ਉਸ ਗੋਤ ਦੀ ਵਿਰਾਸਤ ਵਿਚ ਸ਼ਾਮਲ ਹੋ ਜਾਵੇਗੀ ਜਿਸ ਗੋਤ ਵਿਚ ਉਹ ਵਿਆਹ ਕਰਾਉਣਗੀਆਂ। ਇਸ ਕਰਕੇ ਇਹ ਸਾਡੀ ਵਿਰਾਸਤ ਦਾ ਹਿੱਸਾ ਨਹੀਂ ਰਹੇਗੀ। 4 ਫਿਰ ਜਦੋਂ ਇਜ਼ਰਾਈਲ ਦੇ ਲੋਕਾਂ ਲਈ ਆਜ਼ਾਦੀ ਦਾ ਸਾਲ+ ਆਵੇਗਾ, ਤਾਂ ਉਨ੍ਹਾਂ ਔਰਤਾਂ ਦੀ ਵਿਰਾਸਤ ਹਮੇਸ਼ਾ ਲਈ ਉਸ ਗੋਤ ਦੀ ਵਿਰਾਸਤ ਬਣ ਜਾਵੇਗੀ ਜਿਸ ਗੋਤ ਵਿਚ ਉਨ੍ਹਾਂ ਨੇ ਵਿਆਹ ਕਰਾਏ ਹਨ। ਇਸ ਕਰਕੇ ਉਨ੍ਹਾਂ ਦੀ ਵਿਰਾਸਤ ਸਾਡੇ ਪਿਉ-ਦਾਦਿਆਂ ਦੀ ਵਿਰਾਸਤ ਦਾ ਹਿੱਸਾ ਨਹੀਂ ਰਹੇਗੀ।”

5 ਫਿਰ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਇਜ਼ਰਾਈਲੀਆਂ ਨੂੰ ਕਹੇ: “ਯੂਸੁਫ਼ ਦੇ ਪੁੱਤਰਾਂ ਦਾ ਗੋਤ ਸਹੀ ਕਹਿ ਰਿਹਾ ਹੈ। 6 ਯਹੋਵਾਹ ਨੇ ਸਲਾਫਹਾਦ ਦੀਆਂ ਧੀਆਂ ਨੂੰ ਇਹ ਹੁਕਮ ਦਿੱਤਾ ਹੈ: ‘ਉਹ ਜਿਸ ਨਾਲ ਚਾਹੁਣ ਵਿਆਹ ਕਰਾ ਸਕਦੀਆਂ ਹਨ, ਪਰ ਉਹ ਆਪਣੇ ਪਿਤਾ ਦੇ ਗੋਤ ਦੇ ਕਿਸੇ ਪਰਿਵਾਰ ਵਿਚ ਹੀ ਵਿਆਹ ਕਰਾਉਣ। 7 ਇਜ਼ਰਾਈਲੀਆਂ ਦੀ ਵਿਰਾਸਤ ਇਕ ਗੋਤ ਤੋਂ ਦੂਜੇ ਗੋਤ ਵਿਚ ਨਹੀਂ ਜਾਣੀ ਚਾਹੀਦੀ। ਇਜ਼ਰਾਈਲੀ ਆਪਣੀ ਵਿਰਾਸਤ ਆਪਣੇ ਪਿਉ-ਦਾਦਿਆਂ ਦੇ ਗੋਤ ਵਿਚ ਹੀ ਰੱਖਣ। 8 ਜੇ ਕਿਸੇ ਕੁੜੀ ਨੂੰ ਇਜ਼ਰਾਈਲ ਦੇ ਗੋਤਾਂ ਵਿਚ ਵਿਰਾਸਤ ਮਿਲਦੀ ਹੈ, ਤਾਂ ਉਹ ਆਪਣੇ ਪਿਤਾ ਦੇ ਗੋਤ ਦੇ ਕਿਸੇ ਆਦਮੀ ਨਾਲ ਹੀ ਵਿਆਹ ਕਰਾਵੇ+ ਤਾਂਕਿ ਇਜ਼ਰਾਈਲੀ ਆਪਣੇ ਪਿਉ-ਦਾਦਿਆਂ ਦੀ ਵਿਰਾਸਤ ਆਪਣੇ ਕੋਲ ਹੀ ਰੱਖਣ। 9 ਕਿਸੇ ਦੀ ਵੀ ਵਿਰਾਸਤ ਇਕ ਗੋਤ ਤੋਂ ਦੂਜੇ ਗੋਤ ਵਿਚ ਨਹੀਂ ਜਾਣੀ ਚਾਹੀਦੀ, ਸਗੋਂ ਇਜ਼ਰਾਈਲ ਦੇ ਸਾਰੇ ਗੋਤ ਆਪਣੀ ਵਿਰਾਸਤ ਆਪਣੇ ਕੋਲ ਹੀ ਰੱਖਣ।’”

10 ਸਲਾਫਹਾਦ ਦੀਆਂ ਧੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+ 11 ਇਸ ਲਈ ਸਲਾਫਹਾਦ ਦੀਆਂ ਧੀਆਂ+ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ ਅਤੇ ਨੋਆਹ ਨੇ ਆਪਣੇ ਚਾਚੇ-ਤਾਏ ਦੇ ਪੁੱਤਰਾਂ ਨਾਲ ਵਿਆਹ ਕਰਾਏ। 12 ਉਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪਰਿਵਾਰਾਂ ਦੇ ਆਦਮੀਆਂ ਦੀਆਂ ਪਤਨੀਆਂ ਬਣੀਆਂ ਤਾਂਕਿ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਪਿਤਾ ਦੇ ਪਰਿਵਾਰ ਦੇ ਗੋਤ ਵਿਚ ਹੀ ਰਹੇ।

13 ਇਹ ਉਹ ਹੁਕਮ ਅਤੇ ਕਾਨੂੰਨ ਹਨ ਜੋ ਯਹੋਵਾਹ ਨੇ ਮੂਸਾ ਦੇ ਜ਼ਰੀਏ ਇਜ਼ਰਾਈਲੀਆਂ ਨੂੰ ਦਿੱਤੇ ਸਨ ਜਦੋਂ ਉਹ ਯਰੀਹੋ ਦੇ ਨੇੜੇ ਯਰਦਨ ਦਰਿਆ ਲਾਗੇ ਮੋਆਬ ਦੀ ਉਜਾੜ ਵਿਚ ਸਨ।+

ਇਬ, “ਇਜ਼ਰਾਈਲ ਦੇ ਪੁੱਤਰਾਂ।”

ਯਾਨੀ, ਔਲਾਦ।

ਇਬ, “ਕੋਈ ਅਜਨਬੀ,” ਯਾਨੀ ਜੋ ਲੇਵੀ ਦੇ ਗੋਤ ਵਿੱਚੋਂ ਨਹੀਂ ਹੁੰਦਾ ਸੀ।

ਜਾਂ, “ਝੰਡੇ।”

ਜਾਂ, “ਨਿਸ਼ਾਨ।”

ਇਬ, “ਜਿਨ੍ਹਾਂ ਦੇ ਸਿਰਾਂ ʼਤੇ ਤੇਲ ਪਾਇਆ ਗਿਆ ਸੀ।”

ਇਬ, “ਉਨ੍ਹਾਂ ਦੇ ਹੱਥ ਭਰੇ ਗਏ ਸਨ।”

ਇਬ, “ਕੋਈ ਅਜਨਬੀ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।

ਇਬ, “ਕੁੱਖ ਖੋਲ੍ਹਣ ਵਾਲੇ ਸਾਰੇ ਜੇਠੇ।”

ਇਬ, “ਪਿਉ-ਦਾਦਿਆਂ ਦੇ ਘਰਾਣੇ,” ਯਾਨੀ ਪਿਤਾ ਦੇ ਵੱਲ ਦਾ ਪਰਿਵਾਰ।

ਜਾਂ, “ਫਰੇਮ।”

ਇਬ, “ਕਿਸੇ ਅਜਨਬੀ,” ਯਾਨੀ ਜੋ ਲੇਵੀ ਦੇ ਗੋਤ ਵਿੱਚੋਂ ਨਹੀਂ ਹੁੰਦਾ ਸੀ।

ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਗੀਰਾਹ 0.57 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।

ਜਾਂ, “ਫਰੇਮ।”

ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜ਼ਾਹਰ ਹੈ ਕਿ ਇੱਥੇ ਪੱਟ ਜਣਨ-ਅੰਗਾਂ ਨੂੰ ਦਰਸਾਉਂਦਾ ਹੈ।

ਇਸ ਦਾ ਮਤਲਬ ਹੈ ਔਰਤ ਬੱਚੇ ਪੈਦਾ ਨਹੀਂ ਕਰ ਸਕੇਗੀ।

ਜ਼ਾਹਰ ਹੈ ਕਿ ਇੱਥੇ ਪੱਟ ਜਣਨ-ਅੰਗਾਂ ਨੂੰ ਦਰਸਾਉਂਦਾ ਹੈ।

ਇਸ ਦਾ ਮਤਲਬ ਹੈ ਔਰਤ ਬੱਚੇ ਪੈਦਾ ਨਹੀਂ ਕਰ ਸਕੇਗੀ।

ਜਾਂ, “ਇਸੇ ਤਰ੍ਹਾਂ ਹੋਵੇ! ਇਸੇ ਤਰ੍ਹਾਂ ਹੋਵੇ!”

ਜ਼ਾਹਰ ਹੈ ਕਿ ਇੱਥੇ ਪੱਟ ਜਣਨ-ਅੰਗਾਂ ਨੂੰ ਦਰਸਾਉਂਦਾ ਹੈ।

ਇਸ ਦਾ ਮਤਲਬ ਹੈ ਔਰਤ ਬੱਚੇ ਪੈਦਾ ਨਹੀਂ ਕਰ ਸਕੇਗੀ।

ਮਤਲਬ “ਚੁਣਿਆ ਗਿਆ; ਸਮਰਪਿਤ; ਵੱਖਰਾ ਰੱਖਿਆ ਗਿਆ।”

ਜਾਂ, “ਜੋ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਲਈ ਵੱਖਰਾ ਰੱਖਿਆ ਹੈ।”

ਜਾਂ, “ਸਮਰਪਣ।”

ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਛੋਟਾ ਕਟੋਰਾ।”

ਇਬ, “ਉਸ।”

ਇਬ, “ਹਿਲਾਵੇ,” ਯਾਨੀ ਅੱਗੇ-ਪਿੱਛੇ ਹਿਲਾਉਣਾ।

ਇਬ, “ਹਿਲਾ,” ਯਾਨੀ ਅੱਗੇ-ਪਿੱਛੇ ਹਿਲਾਉਣਾ।

ਇਬ, “ਹਿਲਾ,” ਯਾਨੀ ਅੱਗੇ-ਪਿੱਛੇ ਹਿਲਾਉਣਾ।

ਇਬ, “ਕੁੱਖ ਖੋਲ੍ਹਣ ਵਾਲੇ ਸਾਰੇ ਜੇਠਿਆਂ।”

ਇਬ, “ਹਿਲਾਇਆ,” ਯਾਨੀ ਅੱਗੇ-ਪਿੱਛੇ ਹਿਲਾਇਆ।

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।

ਇਬ, “ਦੋ ਸ਼ਾਮਾਂ ਵਿਚਕਾਰ।”

ਇਬ, “ਦੋ ਸ਼ਾਮਾਂ ਵਿਚਕਾਰ।”

ਉਰਫ਼ ਯਿਥਰੋ।

ਜਾਂ, “ਸਾਡੀਆਂ ਅੱਖਾਂ ਬਣ।”

ਮਤਲਬ “ਬਲ਼ ਰਿਹਾ,” ਯਾਨੀ ਤੇਜ਼ ਲਪਟਾਂ, ਭਾਂਬੜ।

ਲੱਗਦਾ ਹੈ ਇਹ ਭੀੜ ਗ਼ੈਰ-ਇਜ਼ਰਾਈਲੀ ਲੋਕਾਂ ਦੀ ਸੀ।

ਜਾਂ, “ਵਾਂਗ ਭਵਿੱਖਬਾਣੀਆਂ।”

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਹੋਮਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਮਤਲਬ “ਲਾਲਸਾ ਦੀਆਂ ਕਬਰਾਂ।”

ਜਾਂ, “ਹੋਰ ਕਿਸੇ ਵੀ ਇਨਸਾਨ ਨਾਲੋਂ ਨਿਮਰ (ਨਰਮ ਸੁਭਾਅ ਦਾ) ਸੀ।”

ਇਬ, “ਉਹ ਮੇਰੇ ਸਾਰੇ ਘਰ ਵਿਚ ਆਪਣੇ ਆਪ ਨੂੰ ਵਫ਼ਾਦਾਰ ਸਾਬਤ ਕਰ ਰਿਹਾ ਹੈ।”

ਜਾਂ, “ਯੇਹੋਸ਼ੁਆ,” ਮਤਲਬ “ਯਹੋਵਾਹ ਮੁਕਤੀ ਹੈ।”

ਜਾਂ, “ਹਮਾਥ ਦੇ ਲਾਂਘੇ।”

ਮਤਲਬ “ਅੰਗੂਰਾਂ ਦਾ ਗੁੱਛਾ।”

ਇਬ, “ਨੈਫ਼ਲਿਮ।”

ਇਬ, “ਉਹ ਸਾਡੇ ਲਈ ਰੋਟੀ ਦੀ ਇਕ ਬੁਰਕੀ ਹੀ ਹਨ।”

ਇਬ, “ਹੱਥ ਚੁੱਕ ਕੇ ਸਹੁੰ।”

ਇਬ, “ਤੁਹਾਡੀ ਹਰਾਮਕਾਰੀ।”

ਜਾਂ, “ਮੇਰੇ ਨਾਲ ਦੁਸ਼ਮਣੀ ਕਰਨ।”

ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਹੀਨ 3.67 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਰੋਟੀ।”

ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ।

ਜਾਂ, “ਹੁਕਮ ਚਲਾਉਣਾ।”

ਇਬ, “ਕੀ ਤੂੰ ਇਨ੍ਹਾਂ ਆਦਮੀਆਂ ਦੀਆਂ ਅੱਖਾਂ ਕੱਢ ਸੁੱਟੇਂਗਾ?”

ਇਬ, “ਆਪਣਾ ਮੂੰਹ ਖੋਲ੍ਹੇ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਆਪਣਾ ਮੂੰਹ ਖੋਲ੍ਹਿਆ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਕੋਈ ਅਜਨਬੀ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।

ਇਬ, “ਕੋਈ ਅਜਨਬੀ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।

ਯਾਨੀ, ਜੋ ਵੀ ਚੀਜ਼ ਪਰਮੇਸ਼ੁਰ ਨੂੰ ਚੜ੍ਹਾਈ ਜਾਂਦੀ ਹੈ, ਉਹ ਪਰਮੇਸ਼ੁਰ ਲਈ ਪਵਿੱਤਰ ਹੋਣ ਕਰਕੇ ਨਾ ਤਾਂ ਵਾਪਸ ਲਈ ਜਾ ਸਕਦੀ ਤੇ ਨਾ ਛੁਡਾਈ ਜਾ ਸਕਦੀ ਸੀ।

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਪਵਿੱਤਰ ਸ਼ੇਕੇਲ।”

ਇਕ ਗੀਰਾਹ 0.57 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਯਾਨੀ, ਹਮੇਸ਼ਾ ਕਾਇਮ ਰਹਿਣ ਵਾਲਾ ਅਤੇ ਕਦੀ ਨਾ ਬਦਲਣ ਵਾਲਾ ਇਕਰਾਰ।

ਜਾਂ, “ਡੋਰੀ ਨਾਲ ਬੰਨ੍ਹਿਆ ਨਾ ਹੋਵੇ।”

ਮਤਲਬ “ਝਗੜਾ।”

ਇਬ, “ਦਿਨ।”

ਇਬ, “ਹੱਥ।”

ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।

ਜਾਂ, “ਆਪਣੇ ਲੋਕਾਂ ਨਾਲ ਜਾ ਰਲ਼ੇਗਾ ਅਤੇ ਉੱਥੇ ਮਰ ਜਾਵੇਗਾ।”

ਮਤਲਬ “ਨਾਸ਼ ਕਰਨਾ।”

ਜਾਂ, “ਅਗਨੀ।”

ਜਾਂ, “ਅਗਨੀ।”

ਇਬ, “ਮੂੰਹ।”

ਇਬ, “ਮੈਦਾਨ।”

ਜਾਂ ਸੰਭਵ ਹੈ, “ਰੇਗਿਸਤਾਨ; ਉਜਾੜ।”

ਜਾਂ, “ਇਸ ਦੇ ਅਧੀਨ ਆਉਂਦੇ।”

ਜਾਂ, “ਇਸ ਦੇ ਅਧੀਨ ਆਉਂਦੇ।”

ਜ਼ਾਹਰ ਹੈ ਕਿ ਇਹ ਫ਼ਰਾਤ ਦਰਿਆ ਸੀ।

ਜਾਂ, “ਦੇਸ਼।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ, “ਦੇਸ਼।”

ਇਬ, “ਗਧੀ ਦਾ ਮੂੰਹ ਖੋਲ੍ਹਿਆ।”

ਜਾਂ, “ਪਛਤਾਵੇ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ ਸੰਭਵ ਹੈ, “ਰੇਗਿਸਤਾਨ; ਉਜਾੜ।”

ਇਬ, “ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਸੀ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ, “ਸੰਤਾਨ।”

ਇਬ, “ਆਪਣੇ ਦਿਲ ਨਾਲ।”

ਜਾਂ, “ਆਖ਼ਰੀ ਦਿਨਾਂ ਵਿਚ।”

ਜਾਂ, “ਮੋਆਬ ਦੇ ਸਿਰ ਦੀਆਂ ਪੁੜਪੁੜੀਆਂ।”

ਜਾਂ, “ਬਆਲ ਨਾਲ ਜੁੜ ਗਏ।”

ਇਬ, “ਆਗੂਆਂ।”

ਇਬ, “ਸੂਰਜ ਦੇ ਸਾਮ੍ਹਣੇ।”

ਇਬ, “ਬਆਲ ਨਾਲ ਜੁੜ ਗਏ ਸਨ।”

ਇਬ, “ਗੁਪਤ ਅੰਗਾਂ।”

ਇਬ, “ਆਪਣਾ ਮੂੰਹ ਖੋਲ੍ਹਿਆ।”

ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।

ਜਾਂ, “ਮਹਿਮਾ।”

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।

ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਹੀਨ 3.67 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇੱਥੇ ਪੀਣ ਵਾਲੀ ਕੋਈ ਨਸ਼ੀਲੀ ਚੀਜ਼ ਦੀ ਗੱਲ ਕੀਤੀ ਗਈ ਹੈ।

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਆਪਣੇ ਮਹੀਨਿਆਂ।”

ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਰੋਟੀ।”

ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਮੰਨਿਆ ਜਾਂਦਾ ਹੈ ਕਿ ਆਪਣੇ ਆਪ ਨੂੰ ਕਸ਼ਟ ਦੇਣ ਦਾ ਮਤਲਬ ਹੈ ਵਰਤ ਰੱਖਣਾ ਅਤੇ ਆਪਣੇ ਆਪ ਨੂੰ ਕੁਝ ਚੀਜ਼ਾਂ ਤੋਂ ਵਾਂਝਾ ਰੱਖਣਾ।

ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।

ਜਾਂ, “ਕੰਧਾਂ ਨਾਲ ਘਿਰੇ ਹੋਏ ਡੇਰਿਆਂ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਦੁਬਾਰਾ ਬਣਾਏ।”

ਮਤਲਬ “ਯਾਈਰ ਦੇ ਤੰਬੂਆਂ ਵਾਲੇ ਪਿੰਡ।”

ਜਾਂ, “ਇਸ ਦੇ ਅਧੀਨ ਆਉਂਦੇ।”

ਜਾਂ, “ਢਾਲ਼ੀਆਂ ਹੋਈਆਂ ਮੂਰਤਾਂ।”

ਯਾਨੀ, ਮ੍ਰਿਤ ਸਾਗਰ।

ਸ਼ਬਦਾਵਲੀ ਦੇਖੋ।

ਯਾਨੀ, ਵੱਡਾ ਸਮੁੰਦਰ; ਭੂਮੱਧ ਸਾਗਰ।

ਯਾਨੀ, ਭੂਮੱਧ ਸਾਗਰ।

ਜਾਂ, “ਹਮਾਥ ਦੇ ਲਾਂਘੇ।”

ਯਾਨੀ, ਗੰਨੇਸਰਤ ਦੀ ਝੀਲ ਜਾਂ ਗਲੀਲ ਦੀ ਝੀਲ।

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਘਾਤ ਲਾ ਕੇ।”

ਇਬ, “ਬਿਨਾਂ ਘਾਤ ਲਾਏ।”

ਇਬ, “ਉਸ ਖ਼ੂਨ ਕਰਕੇ ਦੇਸ਼ ਦਾ ਪਾਪ ਨਹੀਂ ਮਿਟਾਇਆ ਜਾ ਸਕਦਾ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ